ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਏਮਸ ਗੁਵਾਹਾਟੀ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 14 APR 2023 3:18PM by PIB Chandigarh

ਅਸਾਮ ਦੇ ਗਵਰਨਰ ਸ਼੍ਰੀਮਾਨ ਗੁਲਾਬ ਚੰਦ ਕਟਾਰੀਆ ਜੀਮੁੱਖ ਮੰਤਰੀ ਸ਼੍ਰੀਮਾਨ ਹੇਮੰਤਾ ਬਿਸਵਾ ਸਰਮਾ ਜੀਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਦੇਸ਼ ਦੇ ਆਰੋਗਯ ਮੰਤਰੀ ਮਨਸੁਖ ਮਾਂਡਵੀਆ ਜੀਡਾਕਟਰ ਭਾਰਤੀ ਪਵਾਰ ਜੀਅਸਾਮ ਸਰਕਾਰ ਦੇ ਮੰਤਰੀ ਕੇਸ਼ਬ ਮਹੰਤਾ ਜੀਇੱਥੇ ਉਪਸਥਿਤ ਮੈਡੀਕਲ ਜਗਤ ਦੇ ਸਾਰੇ ਮਹਾਨੁਭਾਵਹੋਰ ਮਹਾਨੁਭਾਵਅਲੱਗ-ਅਲੱਗ ਥਾਵਾਂ ‘ਤੇ video conference ਨਾਲ ਜੁੜੇ ਹੋਏ ਸਾਰੇ ਮਹਾਨੁਭਾਵ ਅਤੇ ਅਸਾਮ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਮਾਂ ਕਾਮਾਖਯਾਰਏ ਪੋਬਿਟ੍ਰਾ ਭੂਮੀਰ ਪੋਰਾ ਔਹੋਮੋਰ ਹੋਮੂਹਭਾਟ੍ਰਿ ਭਾੱਗਿਨਲੋਇਮੋਰ ਪ੍ਰੋਨਾਮ, (मां कामाख्यार, पोबिट्रॉ भूमीर पोरा ऑहोमोर होमूह,भाट्रि भॉग्निलोइमोर प्रोनामਆਪ ਸਭ ਨੂੰ ਰੋਂਗਾਲੀ ਬੀਹੂ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ! ਇਸ ਪਾਵਨ ਅਵਸਰ ‘ਤੇ ਅਸਾਮ ਦੇਨਾੱਰਥ ਈਸਟ ਦੇ ਹੈਲਥ ਇਨਫ੍ਰਾਸਟ੍ਰਕਚਰ ਨੂੰਅੱਜ ਇੱਕ ਨਵੀਂ ਤਾਕਤ ਮਿਲੀ ਹੈ। ਅੱਜ ਨਾੱਰਥ ਈਸਟ ਨੂੰ ਆਪਣਾ ਪਹਿਲਾ AIIMS ਮਿਲਿਆ ਹੈ। ਅਤੇ ਅਸਾਮ ਨੂੰ ਨਵੇਂ ਮੈਡੀਕਲ ਕਾਲਜ ਮਿਲੇ ਹਨ। IIT ਗੁਵਾਹਾਟੀ ਦੇ ਨਾਲ ਮਿਲ ਕੇ ਆਧੁਨਿਕ ਰਿਸਰਚ ਦੇ ਲਈ 500 ਬੈੱਡ ਵਾਲੇ ਸੁਪਰ ਸਪੈਸ਼ਲਟੀ ਹਸਪਤਾਲ ਦਾ ਵੀ ਨੀਂਹ ਪੱਥਰ ਰੱਖਿਆ ਹੈ ਅਤੇ ਅਸਾਮ ਦੇ ਲੱਖਾਂ-ਲੱਖ ਸਾਥੀਆਂ ਤੱਕ ਆਯੁਸ਼ਮਾਨ ਕਾਰਡ ਪਹੁੰਚਾਉਣ ਦਾ ਕੰਮ ਮਿਸ਼ਨ ਮੋਡ ‘ਤੇ ਸ਼ੁਰੂ ਹੋਇਆ ਹੈ। ਨਵੇਂ ਏਮਸ ਤੋਂ ਅਸਾਮ ਦੇ ਇਲਾਵਾ ਅਰੁਣਾਚਲ ਪ੍ਰਦੇਸ਼ਨਾਗਾਲੈਂਡਮੇਘਾਲਯਮਿਜ਼ੋਰਮ ਅਤੇ ਮਣੀਪੁਰ ਦੇ ਸਾਥੀਆਂ ਨੂੰ ਵੀ ਇਸ ਦਾ ਬਹੁਤ ਲਾਭ ਮਿਲਣ ਵਾਲਾ ਹੈ। ਆਰੋਗਯ ਦੇ ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਆਪ ਸਭ ਨੂੰਨਾੱਰਥ ਈਸਟ ਦੇ ਸਾਰੇ ਮੇਰੇ ਭਾਈਆਂ ਭੈਣਾਂ ਨੂੰ ਬਹੁਤ-ਬਹੁਤ ਵਧਾਈ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ।

ਭਾਈਓ ਅਤੇ ਭੈਣੋਂ,

ਪਿਛਲੇ ਵਰ੍ਹਿਆਂ ਵਿੱਚ ਨਾੱਰਥ ਈਸਟ ਵਿੱਚ ਕਨੈਕਟੀਵਿਟੀ ਨਾਲ ਜੁੜੇ ਇਨਫ੍ਰਾਸਟ੍ਰਕਚਰ ਨੂੰ ਲੈ ਕੇ ਬਹੁਤ ਚਰਚਾ ਹੋਈ ਹੈ। ਅੱਜ ਜੋ ਵੀ ਨਾੱਰਥ ਈਸਟ ਆਉਂਦਾ ਹੈਤਾਂ ਇੱਥੇ ਦੇ ਰੋਡ ਰੇਲਏਅਰਪੋਰਟਸ ਨਾਲ ਜੁੜੇ ਕਾਰਜਾਂ ਨੂੰ ਦੇਖ ਕੇ ਪ੍ਰਸ਼ੰਸਾ ਕੀਤੇ ਬਿਨਾ ਰਹਿ ਨਹੀਂ ਸਕਦਾ ਹੈ। ਲੇਕਿਨ ਨਾੱਰਥ ਈਸਟ ਵਿੱਚ ਇੱਕ ਹੋਰ ਇਨਫ੍ਰਾਸਟ੍ਰਕਚਰ ‘ਤੇ ਬਹੁਤ ਤੇਜ਼ੀ ਨਾਲ ਕੰਮ ਹੋਇਆ ਹੈਅਤੇ ਉਹ ਹੈ- ਸੋਸ਼ਲ ਇਨਫ੍ਰਾਸਟ੍ਰਕਚਰ। ਇੱਥੇ ਸਿੱਖਿਆ ਅਤੇ ਸਿਹਤ ਦੀਆਂ ਸੁਵਿਧਾਵਾਂ ਦਾ ਜੋ ਵਿਸਤਾਰ ਹੋਇਆ ਹੈਉਹ ਵਾਕਈ ਦੋਸਤੋਂ ਬੇਮਿਸਾਲ ਹੈ। ਪਿਛਲੇ ਵਰ੍ਹੇ ਜਦੋਂ ਮੈਂ ਡਿਬਰੂਗੜ੍ਹ ਆਇਆ ਸੀਤਾਂ ਅਸਾਮ ਦੇ ਅਨੇਕ ਜ਼ਿਲ੍ਹਿਆਂ ਵਿੱਚ ਮੈਨੂੰ ਇਕੱਠਿਆਂ ਕਈ ਹਸਪਤਾਲਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦਾ ਅਵਸਰ ਮਿਲਿਆ ਸੀ। ਅੱਜ ਏਮਸ ਅਤੇ ਮੈਡੀਕਲ ਕਾਲਜ ਤੁਹਾਨੂੰ ਸੌਂਪਣ ਦਾ ਮੈਨੂੰ ਸੁਭਾਗ ਮਿਲਿਆ ਹੈ। ਬੀਤੇ ਵਰ੍ਹਿਆਂ ਵਿੱਚ ਅਸਾਮ ਵਿੱਚ ਡੈਂਟਲ ਕਾਲਜਾਂ ਦੀ ਸੁਵਿਧਾ ਦਾ ਵੀ ਵਿਸਤਾਰ ਹੋਇਆ ਹੈ। ਇਨ੍ਹਾਂ ਸਭ ਨੂੰ ਨਾੱਰਥ ਈਸਟ ਵਿੱਚ ਲਗਾਤਾਰ ਬਿਹਤਰ ਹੁੰਦੀ ਰੇਲ-ਰੋਡ ਕਨੈਕਟੀਵਿਟੀ ਨਾਲ ਵੀ ਮਦਦ ਮਿਲ ਰਹੀ ਹੈ। ਖਾਸ ਤੌਰ ‘ਤੇਗਰਭਅਵਸਥਾ ਦੇ ਦੌਰਾਨ ਮਹਿਲਾਵਾਂ ਨੂੰ ਜੋ ਸਮੱਸਿਆ ਆਉਂਦੀ ਸੀਉਹ ਹੁਣ ਦੂਰ ਹੋਈ ਹੈ। ਇਸ ਨਾਲ ਮਾਤਾ ਅਤੇ ਬੱਚੇ ਦੇ ਜੀਵਨ ‘ਤੇ ਸੰਕਟ ਬਹੁਤ ਘੱਟ ਹੋਇਆ ਹੈ।

ਅੱਜ-ਕੱਲ੍ਹ ਇੱਕ ਨਵੀਂ ਬਿਮਾਰੀ ਦੇਖਣ ਨੂੰ ਮਿਲ ਰਹੀ ਹੈਮੈਂ ਦੇਸ਼ ਵਿੱਚ ਕਿਤੇ ਵੀ ਜਾਂਦਾ ਹਾਂਉੱਤਰ ਵਿੱਚਦੱਖਣ ਵਿੱਚਨਾੱਰਥ ਈਸਟ ਵਿੱਚਪਿਛਲੇ ਵਰ੍ਹਿਆਂ ਵਿੱਚ ਹੋਏ ਵਿਕਾਸ ਦੀ ਚਰਚਾ ਕਰਦਾ ਹਾਂਤਾਂ ਕੁਝ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਜਾਂਦੀ ਹੈ। ਇਹ ਨਵੀਂ ਬਿਮਾਰੀ ਹੈਉਹ ਸ਼ਿਕਾਇਤ ਕਰਦੇ ਹਨ ਕਿ ਦਹਾਕਿਆਂ ਤੱਕ ਉਨ੍ਹਾਂ ਨੇ ਵੀ ਦੇਸ਼ ‘ਤੇ ਰਾਜ ਕੀਤਾ ਹੈਉਨ੍ਹਾਂ ਨੂੰ ਕ੍ਰੈਡਿਟ ਕਿਉਂ ਨਹੀਂ ਮਿਲਦਾਕ੍ਰੈਡਿਟ ਦੇ ਭੁੱਖੇ ਲੋਕਾਂ ਅਤੇ ਜਨਤਾ ‘ਤੇ ਰਾਜ ਕਰਨਾ ਦੀ ਭਾਵਨਾ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ। ਅਰੇ ਜਨਤਾ ਤਾਂ ਜਨਾਰਦਨ ਦਾ ਰੂਪ ਹੁੰਦੀ ਹੈਈਸ਼ਵਰ ਦਾ ਰੂਪ ਹੁੰਦੀ ਹੈ। ਪਹਿਲਾਂ ਵਾਲੇ ਕ੍ਰੈਡਿਟ ਦੇ ਭੁੱਖੇ ਸਨਇਸ ਲਈ ਨਾੱਰਥ ਈਸਟ ਉਨ੍ਹਾਂ ਨੂੰ ਦੂਰ ਲਗਦਾ ਸੀਇੱਕ ਪਰਾਏਪਨ ਦਾ ਭਾਵ ਉਨ੍ਹਾਂ ਨੇ ਪੈਦਾ ਕਰ ਦਿੱਤਾ ਸੀ। ਅਸੀਂ ਤਾਂ ਸੇਵਾ ਭਾਵ ਨਾਲਤੁਹਾਡੇ ਸੇਵਕ ਹੋਣ ਦੀ ਭਾਵਨਾ ਨਾਲਸਮਰਪਣ ਭਾਵ ਨਾਲ ਤੁਹਾਡੀ ਸੇਵਾ ਕਰਦੇ ਰਹਿੰਦੇ ਹਾਂਇਸ ਲਈ ਨਾੱਰਥ ਈਸਟ ਸਾਨੂੰ ਦੂਰ ਵੀ ਨਹੀਂ ਲਗਦਾ ਅਤੇ ਆਪਣੇਪਨ ਦਾ ਭਾਵ ਵੀ ਕਦੇ ਵੀ ਘੱਟ ਨਹੀਂ ਹੁੰਦਾ ਹੈ।

ਮੈਨੂੰ ਖੁਸ਼ੀ ਹੈ ਕਿ ਅੱਜ ਨਾੱਰਥ ਈਸਟ ਵਿੱਚ ਲੋਕਾਂ ਨੇ ਵਿਕਾਸ ਦੀ ਬਾਗਡੋਰ ਅੱਗੇ ਵਧ ਕੇ ਖ਼ੁਦ ਸੰਭਾਲ਼ ਲਈ ਹੈ। ਉਹ ਨਾੱਰਥ ਈਸਟ ਦੇ ਵਿਕਾਸ ਨਾਲਭਾਰਤ ਦੇ ਵਿਕਾਸ ਦੇ ਮੰਤਰ ਨੂੰ ਲੈ ਕੇ ਅੱਗੇ ਵਧ ਰਹੇ ਹਨ। ਵਿਕਾਸ ਦੇ ਇਸ ਨਵੇਂ ਅੰਦੋਲਨ ਵਿੱਚਕੇਂਦਰ ਸਰਕਾਰ ਇੱਕ ਦੋਸਤ ਬਣ ਕੇਇੱਕ ਸੇਵਕ ਬਣ ਕੇਇੱਕ ਸਾਥੀ ਬਣ ਕੇਸਾਰੇ ਰਾਜਾਂ ਦੇ ਨਾਲ ਕੰਮ ਕਰ ਰਹੀ ਹੈ। ਅੱਜ ਦਾ ਇਹ ਆਯੋਜਨ ਵੀ ਇਸੇ ਦਾ ਇੱਕ ਜਿਉਂਦਾ ਜਾਗਦਾ ਉਦਾਹਰਣ ਹੈ।

ਸਾਥੀਓ,

ਦਹਾਕਿਆਂ ਤੱਕ ਸਾਡਾ ਉੱਤਰ-ਪੂਰਬ ਕਈ ਹੋਰ ਚੁਣੌਤੀਆਂ ਨਾਲ ਜੂਝਦਾ ਰਿਹਾ ਹੈ। ਜਦੋਂ ਕਿਸੇ ਸੈਕਟਰ ਵਿੱਚ ਪਰਿਵਾਰਵਾਦਖੇਤਰਵਾਦਭ੍ਰਿਸ਼ਟਾਚਾਰ ਅਤੇ ਅਸਥਿਰਤਾ ਦੀ ਰਾਜਨੀਤੀ ਹਾਵੀ ਹੁੰਦੀ ਹੈਤਦ ਵਿਕਾਸ ਹੋਣਾ ਅਸੰਭਵ ਹੋ ਜਾਂਦਾ ਹੈ। ਅਤੇ ਇਹੀ ਸਾਡੇ ਹੈਲਥਕੇਅਰ ਸਿਸਟਮ ਦੇ ਨਾਲ ਹੋਇਆ। ਦਿੱਲੀ ਵਿੱਚ ਜੋ ਏਮਸ ਹੈਉਹ 50 ਦੇ ਦਹਾਕੇ ਵਿੱਚ ਬਣਿਆ ਸੀ। ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਆ ਕੇ ਦਿੱਲੀ ਏਮਸ ਵਿੱਚ ਇਲਾਜ ਕਰਵਾਉਂਦੇ ਸਨ। ਲੇਕਿਨ ਦਹਾਕਿਆਂ ਤੱਕ ਕਿਸੇ ਨੇ ਇਹ ਨਹੀਂ ਸੋਚਿਆ ਕਿ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਵੀ ਏਮਸ ਖੋਲ੍ਹਣਾ ਚਾਹੀਦਾ ਹੈ। ਅਟਲ ਜੀ ਦੀ ਜਦੋਂ ਸਰਕਾਰ ਸੀ ਤਾਂ ਉਨ੍ਹਾਂ ਨੇ ਪਹਿਲੀ ਬਾਰ ਇਸ ਦੇ ਲਈ ਪ੍ਰਯਤਨ ਸ਼ੁਰੂ ਕੀਤੇ ਸਨ। ਲੇਕਿਨ ਉਨ੍ਹਾਂ ਦੀ ਸਰਕਾਰ ਜਾਣ ਤੋਂ ਬਾਅਦ ਫਿਰ ਸਭ ਠੱਪ ਦਾ ਠੱਪ ਪੈ ਗਿਆ। ਜੋ ਏਮਸ ਖੋਲ੍ਹੇ ਵੀ ਗਏਉੱਥੇ ਵਿਵਸਥਾਵਾਂ ਖਸਤਾਹਾਲ ਹੀ ਰਹੀਆਂ।

2014 ਤੋਂ ਬਾਅਦ ਅਸੀਂ ਇਨ੍ਹਾਂ ਸਾਰੀਆਂ ਕਮੀਆਂ ਨੂੰ ਦੂਰ ਕੀਤਾ। ਅਸੀਂ ਬੀਤੇ ਵਰ੍ਹਿਆਂ ਵਿੱਚ 15 ਨਵੇਂ ਏਮਸ ‘ਤੇ ਕੰਮ ਸ਼ੁਰੂ ਕੀਤਾਪੰਦ੍ਰਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਇਲਾਜ ਅਤੇ ਪੜ੍ਹਾਈ ਦੋਨੋਂ ਸੁਵਿਧਾ ਸ਼ੁਰੂ ਹੋ ਚੁੱਕੀ ਹੈ। ਏਮਸ ਗੁਵਾਹਾਟੀ ਵੀ ਇਸ ਗੱਲ ਦਾ ਉਦਾਹਰਣ ਹੈ ਕਿ ਸਾਡੀ ਸਰਕਾਰਜੋ ਸੰਕਲਪ ਲੈਂਦੀ ਹੈਉਸ ਨੂੰ ਸਿੱਧ ਕਰਕੇ ਵੀ ਦਿਖਾਉਂਦੀ ਹੈ। ਇਹ ਅਸਾਮ ਦੀ ਜਨਤਾ ਦਾ ਪਿਆਰ ਹੈ ਜੋ ਮੈਨੂੰ ਬਾਰ-ਬਾਰ ਇੱਥੇ ਖਿੱਚ ਕੇ ਲੈ ਆਉਂਦਾ ਹੈਨੀਂਹ ਪੱਥਰ ਦੇ ਸਮੇਂ ਵੀ ਤੁਹਾਡੇ ਪਿਆਰ ਨੇ ਮੈਨੂੰ ਇੱਥੇ ਬੁਲਾ ਲਿਆ ਅਤੇ ਅੱਜ ਉਦਘਾਟਨ ਦੇ ਸਮੇਂ ਵੀ ਤੁਹਾਡਾ ਪਿਆਰ ਵਧ-ਚੜ੍ਹ ਕੇ ਅਤੇ ਉਹ ਵੀ ਬਿਹੁ ਦੇ ਪਵਿੱਤਰ ਸਮਾਂ ਇੱਥੇ ਮੈਨੂੰ ਆਉਣ ਦਾ ਅਵਸਰ ਮਿਲ ਗਿਆ। ਇਹ ਤੁਹਾਡਾ ਪਿਆਰ ਹੀ ਹੈ।

ਸਾਥੀਓ,

ਪਹਿਲਾਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਦੀ ਵਜ੍ਹਾ ਨਾਲ ਸਾਡੇ ਇੱਥੇ ਡਾਕਟਰਾਂ ਅਤੇ ਦੂਸਰੇ ਮੈਡੀਕਲ ਪ੍ਰੋਫੈਸ਼ਨਲਸ ਦੀ ਬਹੁਤ ਕਮੀ ਰਹੀ ਹੈ। ਇਹ ਕਮੀਭਾਰਤ ਵਿੱਚ ਕੁਆਲਿਟੀ ਹੈਲਥ ਸਰਵਿਸ ਦੇ ਸਾਹਮਣੇ ਬਹੁਤ ਵੱਡੀ ਦੀਵਾਰ ਸੀ। ਇਸ ਲਈ ਬੀਤੇ ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਮੈਡੀਕਲ ਇਨਫ੍ਰਾਸਟ੍ਰਕਚਰ ਅਤੇ ਮੈਡੀਕਲ ਪ੍ਰੋਫੈਸ਼ਨਲ ਵਧਾਉਣ ‘ਤੇ ਵੱਡੇ ਪੱਧਰ ‘ਤੇ ਕੰਮ ਕੀਤਾ ਹੈ। 2014 ਤੋਂ ਪਹਿਲਾਂ 10 ਸਾਲਾਂ ਵਿੱਚ ਕਰੀਬ ਡੇਢ ਸੌ ਮੈਡੀਕਲ ਕਾਲਜ ਹੀ ਬਣੇ ਸਨ। ਪਿਛਲੇ ਵਰ੍ਹਿਆਂ ਵਿੱਚ ਸਾਡੀ ਸਰਕਾਰ ਵਿੱਚ ਕਰੀਬ 300 ਨਵੇਂ ਮੈਡੀਕਲ ਕਾਲਜ ਬਣੇ ਹਨ। ਪਿਛਲੇ ਵਰ੍ਹਿਆਂ ਵਿੱਚਦੇਸ਼ ਵਿੱਚ MBBS ਸੀਟਾਂ ਵੀ ਦੁੱਗਣੀ ਵਧ ਕੇ ਲੱਖ ਤੋਂ ਅਧਿਕ ਹੋ ਚੁੱਕੀ ਹੈ। ਪਿਛਲੇ ਵਰ੍ਹਿਆਂ ਵਿੱਚਦੇਸ਼ ਵਿੱਚ ਮੈਡੀਕਲ ਦੀ ਪੀਜੀ ਸੀਟਾਂ ਵਿੱਚ ਵੀ 110 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਅਸੀਂ ਮੈਡੀਕਲ ਸਿੱਖਿਆ ਦੇ ਵਿਸਤਾਰ ਦੇ ਲਈ ਨੈਸ਼ਨਲ ਮੈਡੀਕਲ ਕਮਿਸ਼ਨ ਦੀ ਸਥਾਪਨਾ ਕੀਤੀ ਹੈ। ਪਿਛੜੇ ਪਰਿਵਾਰਾਂ ਨੂੰ, backward family ਦੇ ਬੱਚੇ ਡਾਕਟਰ ਬਣ ਸਕਣਇਸ ਦੇ ਲਈ ਅਸੀਂ ਰਿਜ਼ਰਵ (ਆਰਕਸ਼ਣ) ਦੀ ਸੁਵਿਧਾ ਦਾ ਵੀ ਵਿਸਤਾਰ ਕੀਤਾ ਹੈ।

 ਦੂਰ-ਦੁਰਾਡੇ ਵਾਲੇ ਖੇਤਰਾਂ ਦੇ ਬੱਚੇ ਵੀ ਡਾਕਟਰ ਬਣ ਸਕਣਇਸ ਲਈ ਅਸੀਂ ਪਹਿਲੀ ਬਾਰ ਭਾਰਤੀ ਭਾਸ਼ਾਵਾਂ ਵਿੱਚ ਮੈਡੀਕਲ ਦੀ ਪੜ੍ਹਾਈ ਦਾ ਵਿਕਲਪ ਦਿੱਤਾ ਹੈ। ਇਸ ਵਰ੍ਹੇ ਦੇ ਬਜਟ ਵਿੱਚ ਡੇਢ ਸੌ ਤੋਂ ਅਧਿਕ ਨਰਸਿੰਗ ਕਾਲਜ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ ਹੈ। ਅਗਰ ਮੈਂ ਨਾੱਰਥ ਈਸਟ ਦੀ ਗੱਲ ਕਰਾਂ ਤਾਂ ਇੱਥੇ ਵੀ ਬੀਤੇ ਵਰ੍ਹਿਆਂ ਵਿੱਚ ਮੈਡੀਕਲ ਕਾਲਜ ਦੀ ਸੰਖਿਆ ਦੁੱਗਣੇ ਤੋਂ ਅਧਿਕ ਹੋ ਚੁੱਕੀ ਹੈ। ਹਾਲੇ ਅਨੇਕ ਮੈਡੀਕਲ ਕਾਲਾਜਾਂ ‘ਤੇ ਕੰਮ ਚਲ ਰਿਹਾ ਹੈਕਈ ਨਵੇਂ ਮੈਡੀਕਲ ਕਾਲਜ ਇੱਥੇ ਬਣਨ ਜਾ ਰਹੇ ਹਨ। ਬੀਤੇ ਵਰ੍ਹਿਆਂ ਵਿੱਚ ਨਾੱਰਥ ਈਸਟ ਵਿੱਚ ਮੈਡੀਕਲ ਦੀਆਂ ਸੀਟਾਂ ਦੀ ਸੰਖਿਆ ਵੀ ਵਧ ਕੇ ਪਹਿਲਾਂ ਦੇ ਮੁਕਾਬਲੇ ਦੁੱਗਣੀ ਹੋ ਚੁੱਕੀ ਹੈ।

 

ਭਾਈਓ ਅਤੇ ਭੈਣੋਂ,

ਅੱਜ ਭਾਰਤ ਵਿੱਚ ਹੈਲਥ ਸੈਕਟਰ ਵਿੱਚ ਇੰਨਾ ਕੰਮ ਇਸ ਲਈ ਹੋ ਰਿਹਾ ਹੈ ਕਿਉਂਕਿ ਆਪ ਸਭ ਦੇਸ਼ਵਾਸੀਆਂ ਨੇ 2014 ਵਿੱਚ ਇੱਕ ਸਥਿਰ ਅਤੇ ਮਜ਼ਬੂਤ ਸਰਕਾਰ ਬਣਾਈ। ਭਾਜਪਾ ਦੀਆਂ ਸਰਕਾਰਾਂ ਵਿੱਚ ਨੀਤੀਨੀਅਤ ਅਤੇ ਨਿਸ਼ਠਾ ਕਿਸੇ ਸੁਆਰਥ ਨਾਲ ਨਹੀਂ ਬਲਕਿ- ਰਾਸ਼ਟਰ ਪ੍ਰਥਮਦੇਸ਼ਵਾਸੀ ਪ੍ਰਥਮ ਇਸੇ ਭਾਵਨਾ ਨਾਲ ਸਾਡੀਆਂ ਨੀਤੀਆਂ ਤੈਅ ਹੁੰਦੀਆਂ ਹਨ। ਇਸ ਲਈ ਅਸੀਂ ਵੋਟਬੈਂਕ ਦੀ ਬਜਾਏ ਦੇਸ਼ ਦੀ ਜਨਤਾ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ‘ਤੇ ਫੋਕਸ ਕੀਤਾ। ਅਸੀਂ ਲਕਸ਼ ਬਣਾਇਆ ਕਿ ਸਾਡੀਆਂ ਭੈਣਾਂ ਨੂੰ ਇਲਾਜ ਦੇ ਲਈ ਦੂਰ ਨਾ ਜਾਣਾ ਪਵੇ। ਅਸੀਂ ਤੈਅ ਕੀਤਾ ਕਿ ਕਿਸੇ ਗ਼ਰੀਬ ਨੂੰਪੈਸੇ ਦੀ ਕਮੀ ਵਿੱਚ ਆਪਣਾ ਇਲਾਜ ਨਾ ਟਾਲਣਾ ਪਵੇ। ਅਸੀਂ ਪ੍ਰਯਤਨ ਕੀਤਾ ਕਿ ਸਾਡੇ ਗ਼ਰੀਬ ਪਰਿਵਾਰਾਂ ਨੂ ਵੀ ਘਰ ਦੇ ਕੋਲ ਹੀ ਬਿਹਤਰ ਇਲਾਜ ਮਿਲੇ।

ਸਾਥੀਓ,

ਮੈਂ ਜਾਣਦਾ ਹਾਂ ਕਿ ਇਲਾਜ ਦੇ ਲਈ ਪੈਸੇ ਨਾ ਹੋਣਾਗ਼ਰੀਬ ਦੀ ਕਿੰਨੀ ਵੱਡੀ ਚਿੰਤਾ ਹੁੰਦੀ ਹੈ। ਇਸ ਲਈ ਸਾਡੀ ਸਰਕਾਰ ਨੇ ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇਣ ਵਾਲੀ ਆਯੁਸ਼ਮਾਨ ਯੋਜਨਾ ਸ਼ੁਰੂ ਕੀਤੀ। ਮੈਂ ਜਾਣਦਾ ਹਾਂ ਕਿ ਮਹਿੰਗੀ ਦਵਾਈਆਂ ਨਾਲ ਗ਼ਰੀਬ ਅਤੇ ਮੱਧ ਵਰਗ ਕਿੰਨਾ ਪਰੇਸ਼ਾਨ ਹੁੰਦਾ ਹੈ। ਇਸ ਲਈ ਸਾਡੀ ਸਰਕਾਰ ਨੇ ਹਜ਼ਾਰ ਤੋਂ ਜ਼ਿਆਦਾ ਜਨਔਸ਼ਧੀ ਕੇਂਦਰ ਖੋਲੋਇਨ੍ਹਾਂ ਕੇਂਦਰਾਂ ‘ਤੇ ਸੈਂਕੜੋਂ ਦਵਾਈਆਂ ਸਸਤੇ ਵਿੱਚ ਉਪਲਬਧ ਕਰਵਾਈਆਂ। ਮੈਂ ਜਾਣਦਾ ਹਾਂ ਹਾਰਟ ਦੇ ਅਪਰੇਸ਼ਨ ਵਿੱਚਘੁਟਣੇ ਦੇ ਅਪਰੇਸ਼ਨ ਵਿੱਚ ਗ਼ਰੀਬ ਅਤੇ ਮੱਧ ਵਰਗ ਦਾ ਕਿੰਨਾ ਜ਼ਿਆਦਾ ਖਰਚ ਹੋ ਰਿਹਾ ਸੀ। ਇਸ ਲਈ ਸਾਡੀ ਸਰਕਾਰ ਨੇ ਸਟੇਂਟ ਦੀਆਂ ਕੀਮਤਾਂ ਨੂੰ ਕੰਟਰੋਲ ਕੀਤਾ, Knee-Implant ਦੀਆਂ ਕੀਮਤਾਂ ਨੂੰ ਕੰਟਰੋਲ ਕੀਤਾ। ਮੈਂ ਜਾਣਦਾ ਹਾਂ ਕਿ ਜਦੋਂ ਗ਼ਰੀਬ ਨੂੰ ਡਾਇਲਸਿਸ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਕਿੰਨਾ ਪ੍ਰੇਸ਼ਾਨ ਹੁੰਦਾ ਹੈ। ਇਸ ਲਈ ਸਾਡੀ ਸਰਕਾਰ ਨੇ ਹਰ ਜ਼ਿਲ੍ਹੇ ਵਿੱਚ ਮੁਫਤ ਡਾਇਲਸਿਸ ਵਾਲੀ ਯੋਜਨਾ ਸ਼ੁਰੂ ਕੀਤੀਲੱਖਾਂ ਲੋਕਾਂ ਨੂੰ ਇਸ ਦਾ ਫਾਇਦਾ ਪਹੁੰਚਾਇਆ। ਮੈਂ ਜਾਣਦਾ ਹਾਂ ਗੰਭੀਰ ਬਿਮਾਰੀ ਦਾ ਸਮੇਂ ’ਤੇ ਪਤਾ ਲਗਣਾ ਕਿੰਨਾ ਜ਼ਰੂਰੀ ਹੈ।

ਇਸ ਲਈ ਸਾਡੀ ਸਰਕਾਰ ਨੇ ਦੇਸ਼ ਭਰ ਵਿੱਚ ਡੇਢ ਲੱਖ ਤੋਂ ਜ਼ਿਆਦਾ ਹੈਲਥ ਅਤੇ ਵੈਲਨੈੱਸ ਸੈਂਟਰ ਖੋਲ੍ਹੇ ਹਨਉੱਥੇ ਜ਼ਰੂਰੀ ਟੈਸਟ ਸੁਵਿਧਾ ਦਿੱਤੀ ਹੈ। ਮੈਂ ਜਾਣਦਾ ਹਾਂ ਕਿ ਟੀਬੀ ਦੀ ਬਿਮਾਰੀ ਕਿੰਨੇ ਦਹਾਕਿਆਂ ਤੋਂ ਗ਼ਰੀਬਾਂ ਦੇ ਲਈ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਲਈ ਸਾਡੀ ਸਰਕਾਰ ਨੇ ਪ੍ਰਧਾਨ ਮੰਤਰੀ ਟੀਬੀ ਮੁਕਤਭਾਰਤ ਅਭਿਯਾਨ ਸ਼ੁਰੂ ਕੀਤਾ ਹੈ। ਅਸੀਂ ਬਾਕੀ ਦੁਨੀਆ ਤੋਂ ਵਰ੍ਹੇ ਪਹਿਲਾਂ ਹੀ ਦੇਸ਼ ਨੂੰ ਟੀਬੀ ਤੋਂ ਮੁਕਤ ਕਰਨ ਦਾ ਲਕਸ਼ ਰੱਖਿਆ ਹੈ। ਮੈਂ ਜਾਣਦਾ ਹਾਂ ਕਿ ਬਿਮਾਰੀ ਕਿਸ ਤਰ੍ਹਾਂ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰ ਨੂੰ ਬਰਬਾਦ ਕਰ ਦਿੰਦੀ ਹੈ। ਇਸ ਲਈ ਸਾਡੀ ਸਰਕਾਰ ਨੇ ਪ੍ਰਿਵੈਂਟਿਵ ਹੈਲਥ ਕੇਅਰ ‘ਤੇ ਫੋਕਸ ਕੀਤਾਬਿਮਾਰੀ ਹੋਵੇ ਹੀ ਨਹੀਂਬਿਮਾਰੀ ਆਵੇ ਹੀ ਨਹੀਂਇਸ ‘ਤੇ ਫੋਕਸ ਕੀਤਾ। ਯੋਗ-ਆਯੁਰਵੇਦਫਿਟ ਇੰਡੀਆ ਅਭਿਯਾਨ ਚਲਾ ਕੇ ਅਸੀਂ ਲੋਕਾਂ ਨੂੰ ਨਿਰੰਤਰ ਸਿਹਤ ਦੇ ਪ੍ਰਤੀ ਜਾਗਰੂਕ ਕੀਤਾ ਹੈ।

ਸਾਥੀਓ,

ਅੱਜ ਜਦੋਂ ਮੈਂ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦੀ ਸਫ਼ਲਤਾ ਦੇਖਦਾ ਹਾਂਤਾਂ ਖ਼ੁਦ ਨੂੰ ਧੰਨ ਮਾਣਦਾ ਹਾਂ ਕਿ ਮੈਂ ਗ਼ਰੀਬ ਦੀ ਇੰਨੀ ਸੇਵਾ ਕਰਨ ਦਾ ਪਰਮਾਤਮਾ ਨੇ ਅਤੇ ਜਨਤਾ ਜਨਾਰਦਨ ਨੇ ਮੈਨੂੰ ਅਸ਼ੀਰਵਾਦ ਦਿੱਤਾ। ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਅੱਜ ਦੇਸ਼ ਦੇ ਕਰੋੜਾਂ ਗ਼ਰੀਬਾਂ ਦਾ ਬਹੁਤ ਬੜਾ ਸੰਬਲ ਬਣੀ ਹੈ। ਬੀਤੇ ਵਰ੍ਹਿਆਂ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਨੇ ਗ਼ਰੀਬਾਂ ਦੇ 80 ਹਜ਼ਾਰ ਕਰੋੜ ਰੁਪਏ ਖਰਚ ਹੋਣ ਤੋਂ ਬਚਾਏ ਹਨ। ਜਨ-ਔਸ਼ਧੀ ਕੇਂਦਰਾਂ ਦੀ ਵਜ੍ਹਾ ਨਾਲ ਗ਼ਰੀਬ ਅਤੇ ਮੱਧ ਵਰਗ ਦੇ 20 ਹਜ਼ਾਰ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ। ਸਟੇਂਟ ਅਤੇ knee-implant ਦੀ ਕੀਮਤ ਘੱਟ ਹੋਣ ਨਾਲ ਗ਼ਰੀਬ ਅਤੇ ਮੱਧ ਵਰਗ ਦੇ ਹਰ ਸਾਲ 13 ਹਜ਼ਾਰ ਕਰੋੜ ਰੁਪਏ ਬਚ ਰਹੇ ਹਨ। ਮੁਫਤ ਡਾਇਲਸਿਸ ਦੀ ਸੁਵਿਧਾ ਨਾਲ ਵੀ ਕਿਡਨੀ ਦੇ ਗ਼ਰੀਬ ਮਰੀਜ਼ਾਂ ਦੇ 500 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਣ ਤੋਂ ਬਚੇ ਹਨ। ਅੱਜ ਇੱਥੇ ਅਸਾਮ ਦੇ ਕਰੀਬ ਕਰੋੜ ਤੋਂ ਵੀ ਜ਼ਿਆਦਾ ਨਾਗਰਿਕਾਂ ਨੂੰ ਆਯੁਸ਼ਮਾਨ ਭਾਰਤ ਕਾਰਡ ਦੇਣ ਦਾ ਅਭਿਯਾਨ ਵੀ ਸ਼ੁਰੂ ਹੋਇਆ ਹੈ। ਇਸ ਅਭਿਯਾਨ ਨਾਲ ਅਸਾਮ ਦੇ ਲੋਕਾਂ ਨੂੰ ਬਹੁਤ ਵੱਡੀ ਮਦਦ ਮਿਲਣ ਵਾਲੀ ਹੈਉਨ੍ਹਾਂ ਦੇ ਪੈਸੇ ਬਚਣ ਵਾਲੇ ਹਨ।

ਸਾਥੀਓ,

ਮੈਂ ਅਕਸਰ ਦੇਸ਼ ਦੇ ਕੋਨੇ-ਕੋਨੇ ਵਿੱਚ ਸਾਡੀ ਸਰਕਾਰ ਦੀਆਂ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਮੁਲਾਕਾਤ ਕਰਦਾ ਰਹਿੰਦਾ ਹਾਂ। ਇਸ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਸਾਡੀਆਂ ਮਾਤਾਵਾਂ-ਭੈਣਾਂਸਾਡੇ ਦੇਸ਼ ਦੀਆਂ ਬੇਟੇ-ਬੇਟੀਆਂਸਾਡੀਆਂ ਮਹਿਲਾਵਾਂ ਸ਼ਾਮਲ ਹੁੰਦੀਆਂ ਹਨ। ਉਹ ਮੈਨੂੰ ਦੱਸਦੀਆਂ ਹਨ ਕਿ ਪਹਿਲਾਂ ਦੀਆਂ ਸਰਕਾਰਾਂ ਵਿੱਚ ਅਤੇ ਹੁਣ ਭਾਜਪਾ ਸਰਕਾਰ ਦੇ ਸਮੇਂ ਵਿੱਚ ਸਿਹਤ ਸੁਵਿਧਾਵਾਂ ਵਿੱਚ ਕਿੰਨਾ ਵੱਡਾ ਫਰਕ ਆਇਆ ਹੈ। ਤੁਸੀਂ ਅਤੇ ਅਸੀਂ ਇਹ ਜਾਣਦੇ ਹਾਂ ਕਿ ਜਦੋਂ ਸਿਹਤ ਦੀ ਗੱਲ ਹੁੰਦੀ ਹੈਇਲਾਜ ਦੀ ਗੱਲ ਹੁੰਦੀ ਹੈਤਾਂ ਸਾਡੇ ਇੱਥੇ ਮਹਿਲਾਵਾਂ ਅਕਸਰ ਪਿੱਛੇ ਰਹਿ ਜਾਂਦੀਆਂ ਹਨ। ਸਾਡੀਆਂ ਮਾਤਾਵਾਂ ਭੈਣਾਂ ਨੂੰ ਖ਼ੁਦ ਨੂੰ ਲਗਦਾ ਹੈ ਕਿ ਕਿਉਂ ਆਪਣੇ ਇਲਾਜ ‘ਤੇ ਘਰ ਦਾ ਪੈਸਾ ਖਰਚ ਕਰਵਾਈਏਕਿਉਂ ਆਪਣੀ ਵਜ੍ਹਾ ਨਾਲ ਦੂਸਰਿਆਂ ਨੂੰ ਇੰਨੀ ਤਕਲੀਫ ਦਈਏ। ਸੰਸਾਧਨਾਂ ਦੀ ਕਮੀ ਦੀ ਵਜ੍ਹਾ ਨਾਲਆਰਥਿਕ ਤੰਗੀ ਦੀ ਵਜ੍ਹਾ ਨਾਲਜਿਨ੍ਹਾਂ ਹਾਲਾਤਾਂ ਵਿੱਚ ਦੇਸ਼ ਦੀਆਂ ਕਰੋੜਾਂ ਮਹਿਲਾਵਾਂ ਰਹਿ ਰਹੀਆਂ ਸਨਉਸ ਵਿੱਚ ਉਨ੍ਹਾਂ ਦੀ ਸਿਹਤ ਹੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੀ।

ਭਾਜਪਾ ਦੀ ਅਗਵਾਈ ਵਾਲੀ ਸਾਡੀ ਸਰਕਾਰ ਨੇ ਜੋ ਯੋਜਨਾਵਾਂ ਸ਼ੁਰੂ ਕੀਤੀਆਂਉਸ ਦਾ ਬਹੁਤ ਵੱਡਾ ਲਾਭ ਸਾਡੀਆਂ ਮਾਤਾਵਾਂ-ਭੈਣਾਂ ਨੂੰਮਹਿਲਾਵਾਂ ਦੀ ਸਿਹਤ ਨੂੰ ਹੋਇਆ ਹੈ। ਸਵੱਛ ਭਾਰਤ ਅਭਿਯਾਨ ਦੇ ਤਹਿਤ ਬਣੇ ਕਰੋੜਾਂ ਸ਼ੌਚਾਲਯਾਂ ਨੇਮਹਿਲਾਵਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਇਆ ਹੈ। ਉੱਜਵਲਾ ਯੋਜਨਾ ਦੇ ਤਹਿਤ ਮਿਲੇ ਗੈਸਉਸ ਗੈਸ ਕਨੈਕਸ਼ਨ ਨਾਲ ਮਹਿਲਾਵਾਂ ਨੂੰ ਜਾਨਲੇਵਾ ਧੂੰਏ ਤੋਂ ਮੁਕਤੀ ਮਿਲੀ ਹੈ। ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਆਉਣ ਨਾਲਕਰੋੜਾਂ ਮਹਿਲਾਵਾਂ ਦਾ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੋਇਆ ਹੈ। ਮਿਸ਼ਨ ਇੰਦ੍ਰਧਨੁਸ਼ ਨੇ ਕਰੋੜਾਂ ਮਹਿਲਾਵਾਂ ਦਾ ਮੁਫਤ ਟੀਕਾਕਰਣ ਕਰਕੇ ਉਨ੍ਹਾਂ ਨੂੰ ਗੰਭੀਰ ਬਿਮਾਰੀ ਤੋਂ ਬਚਾਇਆ ਹੈ। ਆਯੁਸ਼ਮਾਨ ਭਾਰਤ ਯੋਜਨਾ ਨੇ ਮਹਿਲਾਵਾਂ ਨੂੰ ਹਸਪਤਾਲ ਵਿੱਚ ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਮਾਤ੍ਰਵੰਦਨਾ ਯੋਜਨਾ ਨੇ ਮਹਿਲਾਵਾਂ ਨੂੰ ਗਰਭਅਵਸਥਾ ਦੇ ਦੌਰਾਨ ਆਰਥਿਕ ਮਦਦ ਦਿੱਤੀ ਹੈ। ਰਾਸ਼ਟਰੀ ਪੋਸ਼ਣ ਅਭਿਯਾਨ ਨੇ ਮਹਿਲਾਵਾਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ ਹੈ। ਜਦੋਂ ਸਰਕਾਰ ਸੰਵੇਦਨਸ਼ੀਲ ਹੁੰਦੀ ਹੈਜਦੋਂ ਗ਼ਰੀਬ ਦੇ ਪ੍ਰਤੀ ਸੇਵਾ ਦੀ ਭਾਵਨਾ ਹੁੰਦੀ ਹੈਤਾਂ ਇਵੇਂ ਹੀ ਕੰਮ ਕੀਤਾ ਜਾਂਦਾ ਹੈ।

ਸਾਥੀਓ,

ਸਾਡੀ ਸਰਕਾਰਭਾਰਤ ਦੇ ਹੈਲਥ ਸੈਕਟਰ ਦਾ 21ਵੀਂ ਸਦੀ ਦੀ ਜ਼ਰੂਰਤ ਦੇ ਮੁਤਾਬਿਕ ਆਧੁਨਿਕੀਕਰਣ ਵੀ ਕਰ ਰਹੀ ਹੈ। ਅੱਜ ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਨਾਲ ਦੇਸ਼ਵਾਸੀਆਂ ਨੂੰ ਡਿਜੀਟਲ ਹੈਲਥ ਆਈਡੀ ਦਿੱਤੀ ਜਾ ਰਹੀ ਹੈ। ਦੇਸ਼ ਭਰ ਦੇ ਹਸਪਤਾਲਾਂਹੈਲਥ ਪ੍ਰੋਫੈਸ਼ਨਲਸ ਨੂੰਇੱਕ ਪਲੈਟਫਾਰਮ ‘ਤੇ ਲਿਆਇਆ ਜਾ ਰਿਹਾ ਹੈ। ਇਸ ਨਾਲ ਇੱਕ ਕਲਿੱਕ ‘ਤੇ ਹੀ ਦੇਸ਼ ਦੇ ਨਾਗਰਿਕ ਦਾ ਪੂਰਾ ਹੈਲਥ ਰਿਕਾਰਡ ਉਪਲਬਧ ਹੋ ਜਾਵੇਗਾ। ਇਸ ਨਾਲ ਹਸਪਤਾਲਾਂ ਵਿੱਚ ਇਲਾਜ ਦੀ ਸੁਵਿਧਾ ਵਧੇਗੀਸਹੀ ਡਾਕਟਰ ਤੱਕ ਪਹੁੰਚਣਾ ਸਰਲ ਹੋਵੇਗਾ। ਮੈਨੂੰ ਖੁਸ਼ੀ ਹੈ ਕਿ ਇਸ ਯੋਜਨਾ ਦੇ ਤਹਿਤ ਹੁਣ ਤੱਕ ਲਗਭਗ 38 ਕਰੋੜ ਡਿਜੀਟਲ ਆਈਡੀ ਬਣਾਈਆਂ ਜਾ ਚੁੱਕੀਆਂ ਹਨ। ਇਸ ਵਿੱਚ ਲੱਖ ਤੋਂ ਅਧਿਕ ਹੈਲਥ ਫੈਸੀਲਿਟੀ ਅਤੇ ਡੇਢ ਲੱਖ ਤੋਂ ਅਧਿਕ ਹੈਲਥ ਪ੍ਰੋਫੈਸ਼ਨਲਸ ਵੈਰੀਫਾਈ ਹੋ ਚੁੱਕੇ ਹਨ। ਅੱਜ ਈ-ਸੰਜੀਵਨੀ ਵੀਘਰ ਬੈਠੇ-ਬੈਠੇ ਉਪਚਾਰ ਦਾ ਪਸੰਦੀਦਾ ਮਾਧਿਅਮ ਬਣਦੀ ਜਾ ਰਹੀ ਹੈ। ਇਸ ਸੁਵਿਧਾ ਦਾ ਲਾਭ ਦੇਸ਼ ਭਰ ਦੇ 10 ਕਰੋੜ ਸਾਥੀ ਲੈ ਚੁੱਕੇ ਹਨ। ਇਸ ਨਾਲ ਸਮਾਂ ਅਤੇ ਪੈਸਾਦੋਨਾਂ ਦੀ ਬਚਤ ਸੁਨਿਸ਼ਚਿਤ ਹੋ ਰਹੀ ਹੈ।

ਭਾਈਓ ਅਤੇ ਭੈਣੋਂ,

ਭਾਰਤ ਦੇ ਹੈਲਥਕੇਅਰ ਸਿਸਟਮ ਵਿੱਚ ਪਰਿਵਰਤਨ ਦਾ ਸਭ ਤੋਂ ਵੱਡਾ ਅਧਾਰ ਹੈ- ਸਬਕਾ ਪ੍ਰਯਾਸ। ਕੋਰੋਨਾ ਦੇ ਇਸ ਸੰਕਟਕਾਲ ਵਿੱਚ ਵੀ ਅਸੀਂ ਸਬਕਾ ਪ੍ਰਯਾਸ ਦੀ ਤਾਕਤ ਦੇਖੀ ਹੈ। ਦੁਨੀਆ ਦੇ ਸਭ ਤੋਂ ਵੱਡੇਸਭ ਤੋਂ ਤੇਜ਼ਸਭ ਤੋਂ ਪ੍ਰਭਾਵੀ ਕੋਵਿਡ ਟੀਕਾਕਰਣ ਅਭਿਯਾਨ ਦੀ ਪ੍ਰਸ਼ੰਸਾਅੱਜ ਦੁਨੀਆ ਕਰ ਰਹੀ ਹੈ। ਅਸੀਂ ਮੇਡ ਇਨ ਇੰਡੀਆ ਵੈਕਸੀਨ ਬਣਾਈਉਨ੍ਹਾਂ ਨੂੰ ਬਹੁਤ ਘੱਟ ਸਮੇਂ ਦੇ ਅੰਦਰਦੂਰ-ਦੂਰ ਤੱਕ ਪਹੁੰਚਾਇਆ। ਇਸ ਵਿੱਚ ਆਸ਼ਾ ਵਰਕਰਆਂਗਨਵਾੜੀ ਕਾਰਯਕਰਤਾਪ੍ਰਾਇਮਰੀ ਹੈਲਥਕੇਅਰ ਵਰਕਰ ਤੋਂ ਲੈ ਕੇ ਫਾਰਮਾਸਿਊਟੀਕਲ ਸੈਟਰ ਤੱਕ ਦੇ ਹਰ ਸਾਥੀ ਨੇ ਸ਼ਾਨਦਾਰ ਕੰਮ ਕੀਤਾ ਹੈ। ਇੰਨਾ ਵੱਡਾ ਮਹਾਯਗਤਦੇ ਸਫ਼ਲ ਹੁੰਦਾ ਹੈਜਦੋਂ ਸਬਕਾ ਪ੍ਰਯਾਸ ਹੋਵੇ ਅਤੇ ਸਬਕਾ ਵਿਸ਼ਾਵਸ ਹੋਵੇ। ਸਬਕਾ ਪ੍ਰਯਾਸ ਦੀ ਭਾਵਨਾ ਦੇ ਨਾਲ ਸਾਨੂੰ ਅੱਗੇ ਵਧਣਾ ਹੈ। ਆਓਸਬਕਾ ਪ੍ਰਯਾਸ ਨਾਲ ਸਵਸਥ ਭਾਰਤਸਮ੍ਰਿੱਧ ਭਾਰਤ ਦੇ ਮਿਸ਼ਨ ਨੂੰ ਅਸੀਂ ਪੂਰੀ ਨਿਸ਼ਠਾ ਨਾਲ ਅੱਗੇ ਵਧਾਈਏ। ਇੱਕ ਬਾਰ ਫਿਰ ਏਮਸ ਅਤੇ ਮੈਡੀਕਲ ਕਾਲਜ ਦੇ ਲਈ ਅਸਾਮ ਦੇ ਲੋਕਾਂ ਨੂੰ ਮੈਂ ਫਿਰ ਇੱਕ ਬਾਰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਤੁਸੀਂ ਜੋ ਪਿਆਰ ਦਿਖਾਇਆਇੰਨੀ ਵੱਡੀ ਤਾਦਾਦ ਵਿੱਚ ਅਸ਼ੀਰਵਾਦ ਦੇਣ ਆਏਤੁਹਾਨੂੰ ਪ੍ਰਣਾਮ ਕਰਦੇ ਹੋਏਤੁਹਾਡਾ ਧੰਨਵਾਦ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। 

***

ਡੀਐੱਸ/ਵੀਜੇ/ਡੀਕੇ


(Release ID: 1917556)