ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਫਰਾਂਸ ਦੇ ਵਿਦੇਸ਼ ਵਪਾਰ, ਆਰਥਿਕ ਅਤੇ ਪ੍ਰਵਾਸੀ ਫਰਾਂਸੀਸੀ ਨਾਗਰਿਕ ਮੰਤਰਾਲੇ ਦੇ ਵਿਸ਼ੇਸ਼ ਮੰਤਰੀ ਸ਼੍ਰੀ ਓਲੀਵੀਅਰ ਬੇਖਤ ਨਾਲ ਮੁਲਾਕਾਤ ਕੀਤੀ
Posted On:
12 APR 2023 8:45AM by PIB Chandigarh
ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਫਰਾਂਸ ਦੇ ਵਿਦੇਸ਼ੀ ਵਪਾਰ, ਆਰਥਿਕ ਅਤੇ ਪ੍ਰਵਾਸੀ ਫਰਾਂਸੀਸੀ ਨਾਗਰਿਕ ਮੰਤਰਾਲੇ ਦੇ ਵਿਸ਼ੇਸ਼ ਮੰਤਰੀ ਸ਼੍ਰੀ ਓਲੀਵੀਅਰ ਬੇਖਤ ਨਾਲ ਕੱਲ੍ਹ ਮੁਲਾਕਾਤ ਕੀਤੀ। ਸ਼੍ਰੀ ਬੇਖਤ ਇਸ ਸਮੇਂ ਭਾਰਤ ਦੇ ਦੌਰੇ ’ਤੇ ਆਏ ਹੋਏ ਹਨ।
ਦੋਵੇਂ ਮੰਤਰੀਆਂ ਨੇ ਆਪਣੇ-ਆਪਣੇ ਇੱਥੋਂ ਦੀ ਅਰਥਵਿਵਸਥਾ ਦੀ ਸਥਿਤੀ ’ਤੇ ਚਰਚਾ ਕੀਤੀ। ਚਰਚਾ ਦੌਰਾਨ ਸ਼੍ਰੀ ਬੇਖਤ ਨੇ ਜਾਣਕਾਰੀ ਦਿੱਤੀ ਕਿ ਯੂਰੋ ਜ਼ੋਨ ਵਿੱਚ ਫਰਾਂਸ ਦੀ ਸਭ ਤੋਂ ਘੱਟ 5.2 ਪ੍ਰਤੀਸ਼ਤ ਮਹਿੰਗਾਈ ਦਰ ਹੈ, ਜੋ ਯੂਰਪੀਅਨ ਯੂਨੀਅਨ ਦੇ ਹੋਰ ਦੇਸ਼ਾਂ ਦੀ ਔਸਤ ਮਹਿੰਗਾਈ ਦਰ ਤੋਂ ਅੱਧੀ ਹੈ। ਇਸ ਤੋਂ ਇਲਾਵਾ ਫਰਾਂਸ ਵਿੱਚ ਬੇਰੋਜ਼ਗਾਰੀ ਦਰ ਸੱਤ ਪ੍ਰਤੀਸ਼ਤ ’ਤੇ ਟਿਕੀ ਹੋਈ ਹੈ ਅਤੇ 2022 ਵਿੱਚ ਜੀਡੀਪੀ 2.6 ਪ੍ਰਤੀਸ਼ਤ ਰਹੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਸ ਵਰ੍ਹੇ ਇਸ ਵਿੱਚ 0.5 ਤੋਂ ਇੱਕ ਪ੍ਰਤੀਸ਼ਤ ਤੱਕ ਦਾ ਵਾਧਾ ਹੋਵੇਗਾ।
ਸ਼੍ਰੀ ਗੋਇਲ ਨੇ ਦੱਸਿਆ ਹੈ ਕਿ ਭਾਰਤ ਦੀ ਅਰਥਵਿਵਸਥਾ ਸਥਿਰ ਹੈ। ਭਾਰਤ ਪਹਿਲੇ ਦੋਹਰੇ ਅੰਕਾਂ ਦੀ ਮਹਿੰਗਾਈ ਦਰ ਦਾ ਆਦੀ ਰਿਹਾ ਹੈ, ਲੇਕਿਨ ਹੁਣ ਇਹ ਦੋ ਅੰਕਾਂ ਤੋਂ ਘੱਟ ਕੇ 6 ਤੋਂ 6.5 ਪ੍ਰਤੀਸ਼ਤ ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਵਿਕਾਸ, ਜੀਡੀਪੀ ਦਾ 6.8 ਪ੍ਰਤੀਸ਼ਤ ਰਿਹਾ ਅਤੇ ਮਾਮੂਲੀ ਦਰਾਂ ’ਤੇ 13 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਸ਼੍ਰੀ ਗੋਇਲ ਨੇ ਦੱਸਿਆ ਕਿ ਵਪਾਰ ਵਿੱਚ ਵਾਧਾ ਹੋ ਰਿਹਾ ਹੈ ਅਤੇ ਹੁਣ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ। ਰਾਫੇਲ ਦੀ ਖਰੀਦ ਅਤੇ ਹਾਲ ਵਿੱਚ ਏਅਰਬੱਸ ਦੇ ਆਰਡਰ ਦੇ ਅਧਾਰ ’ਤੇ ਇਸ ਸਾਂਝੇਦਾਰੀ ਦਾ ਅਤੇ ਮੁੱਲਸਵਰਧਨ ਜੋੜਿਆ ਗਿਆ ਹੈ। ਸ਼੍ਰੀ ਬੇਖਤ ਨੇ ਜ਼ਿਕਰ ਕੀਤਾ ਹੈ ਕਿ ਦੁਵੱਲਾ ਵਪਾਰ 2021-22 ਵਿੱਚ 15.1 ਅਰਬ ਅਮਰੀਕੀ ਡਾਲਰ ਸੀ, ਜੋ ਪਿਛਲੇ ਦਹਾਕੇ ਵਿੱਚ ਦੁੱਗਣਾ ਹੋ ਗਿਆ ਹੈ। ਇਸ ਤਰ੍ਹਾਂ ਫਰਾਂਸ ਤੋਂ ਵਿਦੇਸ਼ੀ ਪ੍ਰਤੱਖ ਨਿਵੇਸ਼ 10 ਅਰਬ ਅਮਰੀਕੀ ਡਾਲਰ ਰਿਹਾ ਹੈ। ਇਸ ਤਰ੍ਹਾਂ ਫਰਾਂਸ, ਭਾਰਤ ਵਿੱਚ ਨਿਵੇਸ਼ ਕਰਨ ਵਾਲਾ ਸਭ ਤੋਂ ਵੱਡਾ ਨਿਵੇਸ਼ਕ ਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਫਰਾਂਸੀਸੀ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰਨ ਦੇ ਲਈ ਬਹੁਤ ਇੱਛੁਕ ਹਨ।
ਭਾਰਤੀ ਕੰਪਨੀਆਂ ਫਰਾਂਸ ਵਿੱਚ ਨਿਵੇਸ਼ ਵਧਾ ਰਹੀਆਂ ਹਨ ਅਤੇ ਇਸ ਸਮੇਂ 300 ਮਿਲੀਅਨ ਯੂਰੋ ਦਾ ਨਿਵੇਸ਼ ਕੀਤਾ ਗਿਆ ਹੈ। ਸ਼੍ਰੀ ਗੋਇਲ ਨੇ ਦੱਸਿਆ ਹੈ ਕਿ ਭਾਸ਼ਾ ਦੀਆਂ ਰੁਕਾਵਟਾਂ ਨੂੰ ਤੋੜ ਕੇ ਵਪਾਰ ਨੂੰ ਹੋਰ ਵਿਸਤਾਰ ਦਿੱਤਾ ਜਾ ਸਕਦਾ ਹੈ।
ਦੋਵੇਂ ਮੰਤਰੀਆਂ ਨੇ ਭਾਰਤ-ਈਯੂ ਐੱਫਟੀਏ ਗੱਲਬਾਤ ਨਾਲ ਜੁੜੇ ਪ੍ਰਾਇਮਰੀ ਮੁੱਦਿਆਂ ’ਤੇ ਚਰਚਾ ਕੀਤੀ, ਜਿਸ ਦੇ ਤਹਿਤ ਬਜ਼ਾਰ ਸੁਗਮਤਾ ਨਾਲ ਜੁੜੇ ਮਾਮਲਿਆਂ ’ਤੇ ਵਿਚਾਰ ਕੀਤਾ ਗਿਆ। ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਅੱਗਲੇ 10 ਵਰ੍ਹਿਆਂ ਦੌਰਾਨ 2000 ਕਮਰਸ਼ੀਅਲ ਏਅਰਕ੍ਰਾਫਟ ਖਰੀਦਣਾ ਚਾਹੁੰਦਾ ਹੈ। ਇਸ ਤਰ੍ਹਾਂ ਸਵਦੇਸ਼ੀ ਅਤੇ ਅੰਤਰਰਾਸ਼ਟਰੀ ਮੰਗ ਨੂੰ ਪੂਰਾ ਕਰਨ ਦੇ ਲਈ ਭਾਰਤ ਵਿੱਚ ਵਪਾਰਕ ਜਹਾਜ਼ ਬਣਾਉਣ ਦੇ ਬਹੁਤ ਮੌਕੇ ਹਨ।
ਦੋਵੇਂ ਮੰਤਰੀਆਂ ਨੇ ਵਿਸ਼ਵ ਵਪਾਰ ਸੰਗਠਨ ਵਿੱਚ ਆਪਸੀ ਹਿੱਤਾਂ ਦੇ ਵਿਸ਼ਿਆਂ ’ਤੇ ਵੀ ਚਰਚਾ ਕੀਤੀ। ਸ਼੍ਰੀ ਬੇਖਤ ਨੇ ਭਾਰਤ ਵਿੱਚ ਫਰਾਂਸੀਸੀ ਕੰਪਨੀਆਂ ਦੇ ਪ੍ਰਤੱਖ ਨਿਵੇਸ਼ ਦੀ ਗੱਲ ਕੀਤੀ ਅਤੇ ਕਿਹਾ ਕਿ ਬੁਨਿਆਦੀ ਢਾਂਚੇ, ਨਵਿਆਉਣਯੋਗ ਊਰਜਾ ਅਤੇ ਗਤੀਸ਼ੀਲਤਾ ਵਿੱਚ ਆਪਸੀ ਮੌਕੇ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕੋਚੀ, ਨਾਗਪੁਰ ਅਤੇ ਅਹਿਮਦਾਬਾਦ ਵਿੱਚ ਫਰਾਂਸ ਜਨਤਕ ਪ੍ਰੋਜੈਕਟਾਂ ਨੂੰ ਸਮਰਥਨ ਦਿੰਦਾ ਰਿਹਾ ਹੈ।
ਸ਼੍ਰੀ ਗੋਇਲ ਨੇ ਅਗਸਤ 2023 ਵਿੱਚ ਜੀ-20 ਵਪਾਰ ਮੰਤਰੀਆਂ ਦੀ ਮੀਟਿੰਗ ਦੌਰਾਨ ਸ਼੍ਰੀ ਬੇਖਤ ਨੂੰ ਫਰਾਂਸੀਸੀ ਭਾਈਚਾਰੇ ਦੇ ਨਾਲ ਭਾਰਤ ਆਉਣ ਦਾ ਸੱਦਾ ਦਿੱਤਾ।
*******
ਏਡੀ/ਵੀਐੱਨ
(Release ID: 1916138)