ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਰਾਮਕ੍ਰਿਸ਼ਨ ਮਠ ਦੀ 125ਵੀਂ ਵਰ੍ਹੇਗੰਢ ਦੇ ਸਮਾਰੋਹ ਵਿੱਚ ਸ਼ਾਮਲ ਹੋਏ


‘ਸਵਾਮੀ ਵਿਵੇਕਾਨੰਦ ਦੇ ਘਰ ਵਿੱਚ ਧਿਆਨ ਕਰਨਾ ਇੱਕ ਅਤਿਅੰਤ ਖਾਸ ਅਨੁਭਵ ਸੀ ਅਤੇ ਹੁਣ ਮੈਂ ਪ੍ਰੇਰਿਤ ਅਤੇ ਊਰਜਾਵਾਨ ਮਹਿਸੂਸ ਕਰ ਰਿਹਾ ਹਾਂ’

“ਰਾਮਕ੍ਰਿਸ਼ਨ ਮਠ ਵੀ “ਏਕ ਭਾਰਤ ਸ਼੍ਰੇਸ਼ਠ ਭਾਰਤ” ਦੀ ਭਾਵਨਾ ਦੇ ਨਾਲ ਕੰਮ ਕਰਦਾ ਹੈ”

ਸਾਡੀ ਸ਼ਾਸਨ ਵਿਵਸਥਾ ਸਵਾਮੀ ਵਿਵੇਕਾਨੰਦ ਦੇ ਅਦਭੁੱਤ ਦਰਸ਼ਨਾਂ ਤੋਂ ਪ੍ਰੇਰਿਤ ਹੈ’

‘ਮੈਨੂੰ ਪੂਰਾ ਭਰੋਸਾ ਹੈ ਕਿ ਸਵਾਮੀ ਵਿਵੇਕਾਨੰਦ ਭਾਰਤ ਨੂੰ ਆਪਣੀ ਵਿਜ਼ਨ ਨੂੰ ਪੂਰਾ ਕਰਨ ਲਈ ਕੰਮ ਕਰਦੇ ਹੋਏ ਬਹੁਤ ਮਾਣ ਨਾਲ ਦੇਖ ਰਹੇ ਹਨ’

‘ਹਰ ਭਾਰਤੀ ਨੂੰ ਇਹੀ ਲਗਦਾ ਹੈ ਕਿ ਹੁਣ ਸਾਡਾ ਸਮਾਂ ਆ ਗਿਆ ਹੈ’

‘ਅੰਮ੍ਰਿਤ ਕਾਲ ਦਾ ਉਪਯੋਗ ਪੰਚ ਪ੍ਰਣਾਂ ਨੂੰ ਗ੍ਰਹਿਣ ਕਰਕੇ ਮਹਾਨ ਕੰਮ ਪੂਰੇ ਕਰਨ ਲਈ ਕੀਤਾ ਜਾ ਸਕਦਾ ਹੈ’

Posted On: 08 APR 2023 6:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਤਾਮਿਲ ਨਾਡੂ ਦੇ ਚੇਨਈ ਵਿੱਚ ਸਥਿਤ ਵਿਵੇਕਾਨੰਦ ਹਾਊਸ ਵਿੱਚ ਸ਼੍ਰੀ ਰਾਮਕ੍ਰਿਸ਼ਨ ਮਠ ਦੀ 125ਵੀਂ ਵਰ੍ਹੇਗੰਢ ਦੇ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ ਦੇ ਆਯੋਜਨ ਸਥਲ ‘ਤੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨੇ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਸਵਾਮੀ ਵਿਵੇਕਾਨੰਦ ਦੇ ਰੂਮ ਵਿੱਚ ਪੂਜਾ ਕੀਤੀ ਅਤੇ ਧਿਆਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਪਵਿੱਤਰ ਤ੍ਰਿਮੂਰਤੀ ‘ਤੇ ਲਿਖੀ ਗਈ ਇੱਕ ਪੁਸਤਕ ਰੀਲੀਜ਼ ਵੀ ਕੀਤੀ।

ਸਵਾਮੀ ਰਾਮਕ੍ਰਿਸ਼ਨਾਨੰਦ ਦੁਆਰਾ ਸੰਨ 1897 ਵਿੱਚ ਚੇਨਈ ਵਿੱਚ ਸ਼ੁਰੂ ਕੀਤੇ ਗਏ ਰਾਮਕ੍ਰਿਸ਼ਨ ਮਠ ਅਤੇ ਰਾਮਕ੍ਰਿਸ਼ਨ ਮਿਸ਼ਨ ਅਧਿਆਤਮਿਕ ਸੰਗਠਨ ਹਨ ਜੋ ਮਨੁੱਖਤਾਵਾਦੀ ਅਤੇ ਸਮਾਜਿਕ ਸੇਵਾ ਦੇ ਕੰਮਾਂ ਦੇ ਵਿਭਿੰਨ ਰੂਪਾਂ ਵਿੱਚ ਜੁਟੇ ਹੋਏ ਹਨ।

 

ਮੌਜੂਦ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੇਨਈ ਵਿੱਚ ਰਾਮਕ੍ਰਿਸ਼ਨ ਮਠ ਦੀ ਸੇਵਾ ਦੀ 125ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਸ਼ਾਮਲ ਹੋਣ ‘ਤੇ ਉਹ ਬਹੁਤ ਖੁਸ਼ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਰਾਮਕ੍ਰਿਸ਼ਨ  ਮਠ ਦਾ ਗਹਿਰਾ ਸਨਮਾਨ ਕਰਦੇ ਹਨ। ਤਾਮਿਲ ਨਾਡੂ ਦੇ ਨਿਵਾਸੀਆਂ, ਤਾਮਿਲ ਭਾਸ਼ਾ, ਤਾਮਿਲ ਸੰਸਕ੍ਰਿਤੀ ਅਤੇ ਚੇਨਈ ਦੀ ਜੀਵੰਤਤਾ ਦੇ ਪ੍ਰਤੀ ਆਪਣਾ ਪਿਆਰ ਅਤੇ ਲਗਾਵ ਜ਼ਾਹਿਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਚੇਨਈ ਵਿੱਚ ਸਵਾਮੀ ਵਿਵੇਕਾਨੰਦ ਦੇ ਘਰ ਜਾਣ ਦਾ ਜ਼ਿਕਰ  ਕੀਤਾ, ਜਿੱਥੇ ਉਹ ਪੱਛਮੀ ਦੇਸ਼ਾਂ ਦੀ ਆਪਣੀ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਠਹਿਰੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਘਰ ਵਿੱਚ ਧਿਆਨ ਕਰਨਾ ਉਨ੍ਹਾਂ ਲਈ ਇੱਕ ਬਹੁਤ ਖਾਸ ਅਨੁਭਵ ਸੀ ਅਤੇ ਹੁਣ ਉਹ ਪ੍ਰੇਰਿਤ ਅਤੇ ਊਰਜਾਵਾਨ ਮਹਿਸੂਸ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਦੇ ਜ਼ਰੀਏ ਨੌਜਵਾਨ ਪੀੜੀ ਤੱਕ ਪ੍ਰਾਚੀਨ ਵਿਚਾਰਾਂ ਦੀ ਪਹੁੰਚ ‘ਤੇ ਪ੍ਰਸੰਨਤਾ ਜ਼ਾਹਿਰ ਕੀਤੀ।

ਤਿਰੂਵੱਲੁਪਵਰ ਦੀ ਇੱਕ ਤੁਕ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੁਨੀਆ ਅਤੇ ਦੇਵਤਿਆਂ ਦੀ ਦੁਨੀਆ ਦੋਹਾਂ ਵਿੱਚ ਹੀ ਦਿਆਲੂਤਾ ਜਿਹਾ ਕੁਝ ਵੀ ਨਹੀਂ ਹੈ। ਤਾਮਿਲ ਨਾਡੂ ਵਿੱਚ ਰਾਮਕ੍ਰਿਸ਼ਨ  ਮਠ ਦੀ ਸੇਵਾ ਦੇ ਖੇਤਰਾਂ ‘ਤੇ ਚਾਨਣ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਸਿੱਖਿਆ, ਲਾਇਬ੍ਰੇਰੀ, ਕੋਹੜ (ਕੁਸ਼ਠ ਰੋਗ) ਦੇ ਬਾਰੇ ਵਿੱਚ ਜਾਗਰੂਕਤਾ ਅਤੇ ਪੁਨਰਵਾਸ, ਸਿਹਤ ਸੇਵਾ, ਨਰਸਿੰਗ ਅਤੇ ਗ੍ਰਾਮੀਣ ਵਿਕਾਸ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਮਕ੍ਰਿਸ਼ਨ  ਮਠ ਦੀ ਸੇਵਾ ਤੋਂ ਪਹਿਲਾਂ ਇਹ ਤਾਮਿਲ ਨਾਡੂ ਦਾ ਸਵਾਮੀ ਵਿਵੇਕਾਨੰਦ ‘ਤੇ ਵਿਸ਼ੇਸ਼ ਪ੍ਰਭਾਵ ਸੀ ਜੋ ਉੱਭਰ ਕੇ ਸਾਹਮਣੇ ਆਇਆ ਸੀ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਸਵਾਮੀ ਵਿਵੇਕਾਨੰਦ ਨੂੰ ਆਪਣੇ ਜੀਵਨ ਦਾ ਉਦੇਸ਼ ਕੰਨਿਆਕੁਮਾਰੀ ਵਿੱਚ ਪ੍ਰਸਿੱਧ ਚੱਟਾਨ ‘ਤੇ ਮਿਲਿਆ ਜਿਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਅਤੇ ਇਸ ਦਾ ਪ੍ਰਭਾਵ ਸ਼ਿਕਾਗੋ ਵਿੱਚ ਦੇਖਿਆ ਜਾ ਸਕਦਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਸਭ ਤੋਂ ਪਹਿਲਾਂ ਤਾਮਿਲ ਨਾਡੂ ਦੀ ਪਵਿੱਤਰ ਭੂਮੀ ‘ਤੇ ਕਦਮ ਰਖਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮਨਾਡ ਦੇ ਰਾਜਾ ਨੇ ਬੜੇ ਸਨਮਾਨ ਦੇ ਨਾਲ ਉਨ੍ਹਾਂ ਦੀ ਅਗਵਾਈ ਕੀਤੀ ਸੀ ਅਤੇ ਨੋਬਲ ਪੁਰਸਕਾਰ ਜੇਤੂ ਫ੍ਰਾਂਸੀਸੀ ਲੇਖਕ ਰੋਮੈਨ ਰੋਲੈਂਡ ਨੇ ਇਸ ਮੌਕੇ ਦਾ ਇੱਕ ਉਤਸਵ ਦੇ ਰੂਪ ਵਿੱਚ ਵਰਣਨ ਕੀਤਾ ਜਿੱਥੇ ਸਤਾਰ੍ਹਾਂ ਜੇਤੂ ਮਹਿਰਾਬ ਬਣਾਏ ਗਏ ਸਨ ਅਤੇ ਇੱਕ ਹਫ਼ਤੇ ਲਈ ਜਨਤਕ ਜੀਵਨ ਠੱਪ ਜਿਹਾ ਹੋ ਗਿਆ ਸੀ।

 

ਇਹ ਦੇਖਦੇ ਹੋਏ ਕਿ ਸਵਾਮੀ ਵਿਵੇਕਾਨੰਦ ਬੰਗਾਲ ਤੋਂ ਸਨ, ਲੇਕਿਨ ਭਾਰਤ ਦੀ ਆਜ਼ਾਦੀ ਤੋਂ ਬਹੁਤ ਪਹਿਲਾਂ ਤਾਮਿਲ ਨਾਡੂ ਵਿੱਚ ਉਨ੍ਹਾਂ ਦਾ ਸੁਆਗਤ ਇੱਕ ਨਾਇਕ ਦੀ ਤਰ੍ਹਾਂ ਕੀਤਾ ਗਿਆ ਸੀ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਾਸ਼ਟਰ ਦੇ ਲੋਕਾਂ ਦੀ ਹਜ਼ਾਰਾਂ ਵਰ੍ਹਿਆਂ ਤੋਂ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੀ ਬਹੁਤ ਸਪਸ਼ਟ ਧਾਰਨਾ ਸੀ ਜੋ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮਕ੍ਰਿਸ਼ਨ  ਮਠ ਵੀ ਇਸੇ ਭਾਵਨਾ ਦੇ ਨਾਲ ਕੰਮ ਕਰਦਾ ਹੈ, ਅਤੇ ਉਨ੍ਹਾਂ ਨੇ ਭਾਰਤ ਭਰ ਵਿੱਚ ਫੈਲੇ ਕਾਸ਼ੀ-ਤਾਮਿਲ ਸੰਗਮਮ ਦੀ ਸਫ਼ਲਤਾ ‘ਤੇ ਵੀ ਚਾਨਣ ਪਾਇਆ ਅਤੇ ਦੱਸਿਆ ਕਿ ਸੌਰਾਸ਼ਟਰ-ਤਮਿਲ ਸੰਗਮਮ (Saurashtra-Tamil Sangamam) ਵੀ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਭਾਰਤ ਦੀ ਏਕਤਾ ਨੂੰ ਅੱਗੇ ਵਧਾਉਣ ਵਾਲੇ ਅਜਿਹੇ ਸਾਰੇ ਪ੍ਰਯਾਸਾਂ ਦੀ ਬੜੀ ਸਫ਼ਲਤਾ ਲਈ ਕਾਮਨਾ ਕੀਤੀ। 

ਪ੍ਰਧਾਨ ਮੰਤਰੀ ਨੇ ਕਿਹਾ, ‘ਸਾਡੀ ਸ਼ਾਸਨ ਵਿਵਸਥਾ ਸਵਾਮੀ ਵਿਵੇਕਾਨੰਦ ਦੇ ਦਰਸ਼ਨਾਂ ਤੋਂ ਪ੍ਰੇਰਿਤ ਹੈ।’ ਸਵਾਮੀ ਵਿਵੇਕਾਨੰਦ ਦੇ ਇਸ ਦ੍ਰਿਸ਼ਟੀਕੋਣ ‘ਜਦੋਂ ਵਿਸ਼ੇਸ਼ ਅਧਿਕਾਰ ਟੁੱਟਦੇ ਹਨ ਅਤੇ ਸਮਾਨਤਾ ਸੁਨਿਸ਼ਚਿਤ ਕੀਤੀ ਜਾਂਦੀ ਹੈ ਤਦ ਹੀ ਸਮਾਜ ਤਰੱਕੀ ਕਰਦਾ ਹੈ’ ਦੀ ਤੁਲਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਸਰਕਾਰ ਦੇ ਸਾਰੇ ਪ੍ਰੋਗਰਾਮਾਂ ਵਿੱਚ ਇਹੀ ਵਿਜ਼ਨ ਲਾਗੂ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਇੱਥੋਂ ਤੱਕ ਕਿ ਬੁਨਿਆਦੀ ਸੁਵਿਧਾਵਾਂ ਨੂੰ ਵੀ ਵਿਸ਼ੇਸ਼ ਅਧਿਕਾਰ ਦੀ ਤਰ੍ਹਾਂ ਮੰਨਿਆ ਜਾਂਦਾ ਸੀ ਅਤੇ ਕੇਵਲ ਕੁਝ ਮੁੱਠੀ ਭਰ ਲੋਕਾਂ ਜਾਂ ਛੋਟੇ ਸਮੂਹਾਂ ਤੱਕ ਹੀ ਉਨ੍ਹਾਂ ਦੀ ਪਹੁੰਚ ਹੋਇਆ ਕਰਦੀ ਸੀ। ਪ੍ਰਧਾਨ ਮੰਤਰੀ ਨੇ ਕਿਹਾ, ਲੇਕਿਨ ਹੁਣ ਵਿਕਾਸ ਦੁਆਰਾ ਸਾਰਿਆਂ ਲਈ ਰਾਹ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਸਾਡੀਆਂ ਸਭ ਤੋਂ ਸਫ਼ਲ ਯੋਜਨਾਵਾਂ ਵਿੱਚੋਂ ਇੱਕ ‘ਮੁਦਰਾ’ ਯੋਜਨਾ ਅੱਜ ਆਪਣੀ 8ਵੀਂ ਵਰ੍ਹੇਗੰਢ ਮਨਾ ਰਹੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਤਾਮਿਲ ਨਾਡੂ ਦੇ ਛੋਟੇ ਉੱਦਮੀਆਂ ਦੇ ਪ੍ਰਯਾਸਾਂ ‘ਤੇ ਚਾਨਣ ਪਾਇਆ, ਜਿਨ੍ਹਾਂ ਨੇ ਇਸ ਰਾਜ ਨੂੰ ਇਸ ਯੋਜਨਾ ਵਿੱਚ ਮੋਹਰੀ ਬਣਾ ਦਿੱਤਾ। ਪ੍ਰਧਾਨ ਮੰਤਰੀ ਨੇ ਦੱਸਿਆ, “ਲਗਭਗ 38 ਕਰੋੜ ਗਿਰਵੀ-ਮੁਕਤ ਕਰਜ਼ ਛੋਟੇ ਉੱਦਮੀਆਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਬੜੀ ਸੰਖਿਆ ਵਿੱਚ ਮਹਿਲਾਵਾਂ ਅਤੇ ਸਮਾਜ ਦੇ ਹਾਸ਼ੀਏ ‘ਤੇ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ।” ਉਨ੍ਹਾਂ ਨੇ ਦੁਹਰਾਇਆ ਕਿ ਕਿਸੇ ਵਪਾਰ ਲਈ ਬੈਂਕ ਲੋਨ ਪ੍ਰਾਪਤ ਕਰਨਾ ਪਹਿਲਾਂ ਇੱਕ ਵਿਸ਼ੇਸ਼ ਅਧਿਕਾਰ ਸੀ, ਲੇਕਿਨ ਇਸ ਦੀ ਪਹੁੰਚ ਹੁਣ ਵਧ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਸੇ ਤਰ੍ਹਾਂ ਘਰ, ਬਿਜਲੀ, ਐੱਲਪੀਜੀ ਕਨੈਕਸ਼ਨ, ਪਖਾਨੇ ਜਿਹੀਆਂ ਬੁਨਿਆਦੀ ਚੀਜ਼ਾਂ ਹਰ ਪਰਿਵਾਰ ਤੱਕ ਪਹੁੰਚ ਰਹੀਆਂ ਹਨ। 

 

ਪ੍ਰਧਾਨ ਮੰਤਰੀ ਨੇ ਕਿਹਾ, “ਸਵਾਮੀ ਵਿਵੇਕਾਨੰਦ ਦੇ ਪਾਸ ਭਾਰਤ ਲਈ ਇੱਕ ਮਹਾਨ ਵਿਜ਼ਨ ਸੀ। ਅੱਜ ਮੈਨੂੰ ਯਕੀਨ ਹੈ ਕਿ ਉਹ ਭਾਰਤ ਨੂੰ ਆਪਣੇ ਵਿਜ਼ਨ ਨੂੰ ਪੂਰਾ ਕਰਨ ਲਈ ਕੰਮ ਕਰਦੇ ਹੋਏ ਮਾਣ ਮਹਿਸੂਸ ਕਰ ਰਹੇ ਹਨ।’ ਉਨ੍ਹਾਂ ਨੇ ਕਿਹਾ ਕਿ ਹਰੇਕ ਭਾਰਤੀ ਨੂੰ ਲਗਦਾ ਹੈ ਕਿ ਹੁਣ ਸਾਡਾ ਸਮਾਂ ਆ ਗਿਆ ਹੈ ਅਤੇ ਕਈ ਮਾਹਿਰਾਂ ਦਾ ਸੁਝਾਅ ਹੈ ਕਿ ਇਹ ਭਾਰਤ ਦੀ ਸਦੀ ਹੋਵੇਗੀ। ਉਨ੍ਹਾਂ ਨੇ ਕਿਹਾ, “ਸਾਡਾ ਵਿਸ਼ਵਾਸ ਅਤੇ ਆਪਸੀ ਸੰਮੇਲਨ ਨਾਲ ਦੁਨੀਆ ਨਾਲ ਜੁੜਦੇ ਹਾਂ।”

 

ਸਵਾਮੀ ਜੀ ਦੇ ਇਨ੍ਹਾਂ ਉਪਦੇਸ਼ਾਂ ਨੂੰ ਯਾਦ ਕਰਦੇ ਹੋਏ ਕਿ ਅਸੀਂ ਮਹਿਲਾਵਾਂ ਦੀ ਮਦਦ ਕਰਨ ਵਾਲੇ ਕੋਈ ਨਹੀਂ ਹਾਂ ਅਤੇ ਜਦੋਂ ਇੱਕ ਸਹੀ ਪਲੈਟਫਾਰਮ ਹੋਵੇਗਾ, ਤਾਂ ਮਹਿਲਾਵਾਂ ਸਮਾਜ ਦੀ ਅਗਵਾਈ ਕਰਨਗੀਆਂ ਅਤੇ ਸੱਮਸਿਆਵਾਂ ਦਾ ਸਮਾਧਾਨ ਖੁਦ ਕਰਨਗੀਆਂ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਦਾ ਭਾਰਤ ਮਹਿਲਾਵਾਂ ਦੀ ਅਗਵਾਈ ਵਿੱਚ ਹੋਣ ਵਾਲੇ ਵਿਕਾਸ ‘ਤੇ ਵਿਸ਼ਵਾਸ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਚਾਹੇ ਉਹ ਸਟਾਰਟਅੱਪ ਹੋਵੇ ਜਾਂ ਖੇਡ, ਹਥਿਆਰਬੰਦ ਬਲ ਜਾਂ ਉੱਚ ਸਿੱਖਿਆ, ਮਹਿਲਾਵਾਂ ਬੰਧਨ ਤੋੜ ਰਹੀਆਂ ਹਨ ਅਤੇ ਰਿਕਾਰਡ ਬਣਾ ਰਹੀਆਂ ਹਨ।” ਉਨ੍ਹਾਂ ਨੇ ਕਿਹਾ ਕਿ ਸਵਾਮੀ ਜੀ ਚਰਿੱਤਰ ਦੇ ਵਿਕਾਸ ਲਈ ਖੇਡ ਅਤੇ ਫਿਟਨੈੱਸ ਨੂੰ ਅਹਿਮ ਮੰਨਦੇ ਸਨ ਅਤੇ ਉਨ੍ਹਾਂ ਨੇ ਇਸ ਗੱਲ ‘ਤੇ ਚਾਨਣ ਪਾਇਆ ਕਿ ਅੱਜ ਸਮਾਜ ਨੇ ਖੇਡਾਂ ਨੂੰ ਕੇਵਲ ਇੱਕ ਵਾਧੂ ਗਤੀਵਿਧੀ ਦੀ ਬਜਾਏ ਇੱਕ ਪ੍ਰੋਫੈਸ਼ਨਲ ਪਸੰਦ ਦੇ ਰੂਪ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਅਤੇ ਫਿੱਟ ਇੰਡੀਆ ਜਨ ਅੰਦੋਲਨ ਬਣ ਗਏ ਹਨ। 

 

ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਦਾ ਵੀ ਜ਼ਿਕਰ ਕੀਤਾ, ਜਿਸ ਨੇ ਭਾਰਤ ਵਿੱਚ ਆਲਮੀ ਸਰਵੋਤਮ ਪ੍ਰਥਾਵਾਂ ਨੂੰ ਲਿਆਉਣ ਲਈ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕੀਤਾ ਹੈ ਅਤੇ ਸਵਾਮੀ ਜੀ ਦੇ ਵਿਸ਼ਵਾਸ ਦਾ ਜ਼ਿਕਰ ਕੀਤਾ ਕਿ ਸਿੱਖਿਆ ਤੇ ਤਕਨੀਕੀ ਅਤੇ ਵਿਗਿਆਨਿਕ ਸਿੱਖਿਆ ਦੀ ਜ਼ਰੂਰਤ ਦੇ ਮਾਧਿਅਮ ਨਾਲ ਹੀ ਸਸ਼ਕਤੀਕਰਣ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, ‘ਅੱਜ ਕੌਸ਼ਲ ਵਿਕਾਸ ਨੂੰ ਬੇਮਿਸਾਲੀ ਸਮਰਥਨ ਮਿਲਿਆ ਹੈ। ਸਾਡੇ ਪਾਸ ਦੁਨੀਆ ਦੀ ਸਭ ਤੋਂ ਜੀਵੰਤ ਤਕਨੀਕ ਅਤੇ ਵਿਗਿਆਨਿਕ ਈਕੋਸਿਸਟਮ ਵੀ ਹੈ।’

 

ਸਵਾਮੀ ਵਿਵੇਕਾਨੰਦ ਦੇ ਸ਼ਬਦਾਂ ਨੂੰ ਯਾਦ ਕਰਦੇ ਹੋਏ ਕਿ ਪੰਜ ਵਿਚਾਰਾਂ ਨੂੰ ਗ੍ਰਹਿਣ ਕਰਨਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਜੀਉਣਾ ਵੀ ਬਹੁਤ ਪ੍ਰਭਾਵਸ਼ਾਲੀ ਸੀ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਅਸੀਂ ਹੁਣੇ-ਹੁਣੇ ਆਜ਼ਾਦੀ ਦੇ 75 ਵਰ੍ਹੇ ਮਨਾਏ ਹਨ ਅਤੇ ਰਾਸ਼ਟਰ ਨੇ ਅਗਲੇ 25 ਵਰ੍ਹਿਆਂ ਨੂੰ ਅੰਮ੍ਰਿਤ ਕਾਲ ਬਣਾਉਣ ਲਈ ਆਪਣਾ ਵਿਜ਼ਨ ਨਿਰਧਾਰਿਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, ‘ਇਸ ਅੰਮ੍ਰਿਤ ਕਾਲ ਦਾ ਉਪਯੋਗ ਪੰਚ ਪ੍ਰਣਾਂ ਨੂੰ ਗ੍ਰਹਿਣ ਕਰਕੇ ਮਹਾਨ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਕੀਤਾ ਜਾ ਸਕਦਾ ਹੈ। ਇਹ ਇੱਕ ਵਿਕਸਿਤ ਭਾਰਤ, ਬਸਤੀਵਾਦੀ ਮਾਨਸਿਕਤਾ ਦੇ ਕਿਸੇ ਵੀ ਨਿਸ਼ਾਨ ਨੁੰ ਦੂਰ ਕਰਨ, ਸਾਡੀ ਵਿਰਾਸਤ ਦਾ ਜਸ਼ਨ ਮਨਾਉਣ, ਏਕਤਾ ਨੂੰ ਮਜ਼ਬੂਤ ਕਰਨ ਅਤੇ ਆਪਣੇ ਕਰੱਤਵਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਲਕਸ਼ ਹਨ।” ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਸਮੂਹਿਕ ਰੂਪ ਨਾਲ ਅਤੇ ਨਿਜੀ ਰੂਪ ਨਾਲ ਇਨ੍ਹਾਂ ਪੰਜ ਸਿਧਾਂਤਾਂ ਦੀ ਪਾਲਣਾ ਕਰਨ ਦਾ ਸੰਕਲਪ ਲੈਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਜੇਕਰ 140 ਕਰੋੜ ਲੋਕ ਅਜਿਹਾ ਸੰਕਲਪ ਕਰਨ ਤਾਂ ਅਸੀਂ ਸੰਨ 2047 ਤੱਕ ਇੱਕ ਵਿਕਸਿਤ, ਆਤਮਨਿਰਭਰ ਅਤੇ ਸਮਾਵੇਸ਼ੀ ਭਾਰਤ ਦਾ ਨਿਰਮਾਣ ਕਰ ਸਕਦੇ ਹਾਂ।”

 

ਇਸ ਮੌਕੇ ‘ਤੇ ਤਾਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ.ਐੱਨ ਰਵੀ, ਰਾਮਕ੍ਰਿਸ਼ਨ ਮਠ ਦੇ ਵਾਈਸ ਪ੍ਰੈਜੀਡੈਂਟ ਸ਼੍ਰੀਮਤ ਸਵਾਮੀ ਗੌਤਮਾਨੰਦਜੀ ਅਤੇ ਕੇਂਦਰੀ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਸ਼੍ਰੀ ਐੱਲ. ਮੁਰੂਗਨ ਸਹਿਤ ਹੋਰ ਪਤਵੰਤੇ ਮੌਜੂਦ ਸਨ।

 

************

ਡੀਐੱਸ/ਟੀਐੱਸ/ਐੱਚਐੱਨ


(Release ID: 1915337) Visitor Counter : 159