ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਦਾ ਦੌਰਾ ਕੀਤਾ
प्रविष्टि तिथि:
09 APR 2023 2:48PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਅਤੇ ਤਮਿਲ ਨਾਡੂ ਵਿੱਚ ਬਾਂਦੀਪੁਰ ਤੇ ਮੁਦੁਮਲਾਈ ਟਾਈਗਰ ਰਿਜ਼ਰਵ ਦਾ ਦੌਰਾ ਕੀਤਾ। ਉਨ੍ਹਾਂ ਨੇ ਮੁਦੁਮਲਾਈ ਟਾਈਗਰ ਰਿਜ਼ਰਵ ਵਿੱਚ ਥੇੱਪਾਕੜੂ ਹਾਥੀ ਕੈਂਪ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਮਹਾਵਤਾਂ ਅਤੇ ਕਾਵੜੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਹਾਥੀਆਂ ਨੂੰ ਖਾਨਾ ਵੀ ਖਿਲਾਇਆ। ਪ੍ਰਧਾਨ ਮੰਤਰੀ ਨੇ ਔਸਕਰ ਜੇਤੂ ਡੋਕਿਊਮੈਂਟਰੀ, “ਦ ਐਲੀਫੈਂਟ ਵਿਸਪਰਰਸ” ਵਿੱਚ ਦਿਖਾਏ ਗਏ ਹਾਥੀ ਪਾਲਕਾਂ ਦੇ ਨਾਲ ਗੱਲਬਾਤ ਵੀ ਕੀਤੀ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਸੁੰਦਰ ਬਾਂਦੀਪੁਰ ਟਾਈਗਰ ਰਿਜ਼ਰਵ ਵਿੱਚ ਸਵੇਰ ਦਾ ਸਮਾਂ ਬਤੀਤ ਕੀਤਾ ਅਤੇ ਭਾਰਤ ਦੇ ਵਣ ਜੀਵ, ਕੁਦਰਤੀ ਸੁੰਦਰਤਾ ਤੇ ਵਿਵਿਧਤਾ ਦੀ ਝਲਕ ਦੇਖੀ।”
“ਬਾਂਦੀਪੁਰ ਟਾਈਗਰ ਰਿਜ਼ਰਵ ਦੀ ਕੁਝ ਹੋਰ ਝਲਕੀਆਂ।”
“ਮੁਦੁਮਲਾਈ ਟਾਈਗਰ ਰਿਜ਼ਰਵ ਵਿੱਚ ਸ਼ਾਨਦਾਰ ਹਾਥੀਆਂ ਦੇ ਨਾਲ।”
“ਬੋੱਮੀ ਅਤੇ ਰਘੁ ਦੇ ਨਾਲ, ਸ਼ਾਨਦਾਰ ਬੋੱਮਨ ਅਤੇ ਬੇੱਲੀ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ।”
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ:
“ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਜਾ ਰਹੇ ਹਨ।”
***************
ਡੀਐੱਸ/ਟੀਐੱਸ
(रिलीज़ आईडी: 1915195)
आगंतुक पटल : 188
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam