ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਚੇਨਈ ਵਿੱਚ ਚੇਨਈ ਹਵਾਈ ਅੱਡੇ ਦੇ ਨਵੇਂ ਏਕੀਕ੍ਰਿਤ ਟਰਮਿਨਲ ਭਵਨ ਦਾ ਉਦਘਾਟਨ ਕੀਤਾ

Posted On: 08 APR 2023 6:12PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਚੇਨਈ ਵਿੱਚ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਵੇਂ ਏਕੀਕ੍ਰਿਤ ਟਰਮਿਨਲ ਭਵਨ (ਫੇਜ਼-1) ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਨਵੀਂ ਸੰਰਚਨਾ ਦਾ ਜਾਇਜ਼ਾ ਵੀ ਲਿਆ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਚੇਨਈ ਹਵਾਈ ਅੱਡੇ ਦਾ ਨਵਾਂ ਟਰਮਿਨਲ ਇਸ ਮਹਾਨ ਸ਼ਹਿਰ ਅਤੇ ਪੂਰੇ ਤਮਿਲ ਨਾਡੂ ਦੇ ਲੋਕਾਂ ਦੇ ਲਈ ਬਹੁਤ ਮਦਦਗਾਰ ਸਾਬਿਤ ਹੋਵੇਗਾ। ਇਸ ਟਰਮਿਨਲ ਭਵਨ ਵਿੱਚ ਤਮਿਲ ਨਾਡੂ ਦੇ ਸਮ੍ਰਿੱਧ ਸੱਭਿਆਚਾਰ ਦੀ ਝਲਕ ਵੀ ਹੈ।”

 

 

ਕੁੱਲ 1260 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ, ਇਸ ਨਵੇਂ ਏਕੀਕ੍ਰਿਤ ਟਰਮਿਨਲ ਭਵਨ ਦੇ ਜੁੜਨ ਨਾਲ ਇਸ ਹਵਾਈ ਅੱਡੇ ਦੀ ਯਾਤਰੀ ਸੇਵਾ ਸਮਰੱਥਾ 23 ਮਿਲੀਅਨ ਯਾਤਰੀ ਪ੍ਰਤੀ ਵਰ੍ਹੇ (ਐੱਮਪੀਪੀਏ) ਤੋਂ ਵਧ ਕੇ 30 ਐੱਮਪੀਪੀਏ ਹੋ ਜਾਵੇਗੀ। ਇਹ ਨਵਾਂ ਟਰਮਿਨਲ ਸਥਾਨਕ ਤਮਿਲ ਸੱਭਿਆਚਾਰ ਦਾ ਇੱਕ ਆਕਰਸ਼ਿਕ ਪ੍ਰਤੀਬਿੰਬ ਹੈ, ਜਿਸ ਵਿੱਚ ਕੋਲਮ, ਸਾੜੀ, ਮੰਦਿਰ ਅਤੇ ਹੋਰ ਪਰੰਪਰਾਗਤ ਵਿਸ਼ੇਸ਼ਤਾਵਾਂ ਦਾ ਸਮਾਵੇਸ਼ ਹੈ ਜੋ ਇਸ ਦੇ ਕੁਦਰਤੀ ਮਾਹੌਲ ਨੂੰ ਰੇਖਾਂਕਿਤ ਕਰਦੇ ਹਨ।

 

ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਦੇ ਨਾਲ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ. ਐੱਨ. ਰਵੀ, ਤਮਿਲ ਨਾਡੂ ਦੇ ਮੁੱਖ ਮੰਤਰੀ ਸ਼੍ਰੀ, ਐੱਮ. ਕੇ. ਸਟਾਲਿਨ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ, ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਅਤੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਸ਼੍ਰੀ ਐੱਲ ਮੁਰੂਗਨ ਵੀ ਉਪਸਥਿਤ ਸਨ।

 

***

ਡੀਐੱਸ/ਟੀਐੱਸ



(Release ID: 1915042) Visitor Counter : 98