ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 6 ਤੋਂ 8 ਅਪ੍ਰੈਲ ਦੇ ਦੌਰਾਨ ਅਸਾਮ ਦੇ ਦੌਰੇ ‘ਤੇ ਰਹਿਣਗੇ

प्रविष्टि तिथि: 05 APR 2023 6:46PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 6 ਤੋਂ 8 ਅਪ੍ਰੈਲ ਦੇ ਦੌਰਾਨ ਅਸਾਮ ਦਾ ਦੌਰਾ ਕਰਨਗੇ।

 

ਰਾਸ਼ਟਰਪਤੀ 07 ਅਪ੍ਰੈਲ, 2023 ਨੂੰ ਕਾਜੀਰੰਗਾ ਨੈਸ਼ਨਲ ਪਾਰਕ ਵਿੱਚ ਗਜ ਉਤਸਵ-2023 ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ ਗੁਵਾਹਾਟੀ ਵਿੱਚ, ਰਾਸ਼ਟਰਪਤੀ ਮਾਉਂਟ ਕੰਚਨਜੰਗਾ ਐਕਪੀਡਿਸ਼ਨ-2023 ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸੇ ਦਿਨ, ਉਹ ਗੁਵਾਹਾਟੀ ਵਿੱਚ ਗੌਹਾਟੀ ਹਾਈ ਕੋਰਟ ਦੇ 75 ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ ਆਯੋਜਿਤ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ।

 

ਰਾਸ਼ਟਰਪਤੀ 08 ਅਪ੍ਰੈਲ, 2023 ਨੂੰ ਤੇਜ਼ਪੁਰ ਏਅਰ ਫੋਰਸ ਸਟੇਸ਼ਨ ਵਿੱਚ ਸੁਖੋਈ-30 ਐੱਮਕੇਆਈ ਲੜਾਕੂ ਵਿਮਾਨ (ਜਹਾਜ਼) ਵਿੱਚ ਉਡਾਨ ਵੀ ਭਰਨਗੇ।

****

ਡੀਐੱਸ/ਬੀਐੱਮ


(रिलीज़ आईडी: 1914263) आगंतुक पटल : 146
इस विज्ञप्ति को इन भाषाओं में पढ़ें: Marathi , Assamese , English , Urdu , हिन्दी , Manipuri , Tamil