ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 2023-23 ਵਿੱਚ ਰਿਕਾਰਡ ਉਤਪਾਦਨ ਦੇ ਲਈ ਸੇਲ (SAIL) ਨੂੰ ਵਧਾਈਆਂ ਦਿੱਤੀਆਂ

Posted On: 02 APR 2023 9:12AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਲਾਨਾ 2022-23 ਵਿੱਚ ਹੌਟ ਮੈਟਲ ਅਤੇ ਕਰੂਡ ਸਟੀਲ ਦਾ ਹੁਣ ਤੱਕ ਦਾ ਸਭ ਤੋਂ ਵੱਧ ਉਤਪਾਦਨ ਕਰਨ ਦੇ ਲਈ ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਦੀ ਪ੍ਰਸ਼ੰਸਾ ਕੀਤੀ ਹੈ।

ਸੇਲ ਨੇ ਇਸ ਸਾਲ 194.09 ਲੱਖ ਟਨ ਹੌਟ ਮੈਟਲ ਅਤੇ 182.89 ਲੱਖ ਟਨ ਕਰੂਡ ਸਟੀਲ ਦਾ ਉਤਪਾਦਨ ਕੀਤਾ, ਜੋ ਪਿਛਲੇ ਸਰਬਸ਼੍ਰੇਸ਼ਠ ਉਤਪਾਦਨ ਕ੍ਰਮਵਾਰ 3.6 ਪ੍ਰਤੀਸ਼ਤ ਅਤੇ 5.3 ਪ੍ਰਤੀਸ਼ਤ ਤੋਂ ਕਿਤੇ ਅਧਿਕ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਭਾਰਤ ਹਰ ਖੇਤਰ ਵਿੱਚ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਮਜ਼ਬੂਤੀ ਨਾਲ ਕਦਮ ਵਧ ਰਿਹਾ ਹੈ।

ਉਨ੍ਹਾਂ ਨੇ ਟਵੀਟ ਕੀਤਾ:

“ਇਸ ਸ਼ਾਨਦਾਰ ਉਪਲਬਧੀ ਦੇ ਲਈ ਬਹੁਤ ਵਧਾਈ! SAIL ਦਾ ਇਹ ਉਤਪਾਦਨ ਦੱਸਦਾ ਹੈ ਕਿ ਸਟੀਲ ਹੀ ਨਹੀਂ, ਬਲਕਿ ਹਰ ਖੇਤਰ ਵਿੱਚ ਦੇਸ਼ ਆਤਮਨਿਰਭਰਤਾ ਵੱਲ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ।”

 

 

****

ਡੀਐੱਸ



(Release ID: 1913266) Visitor Counter : 88