ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਆਭਾ-ਅਧਾਰਿਤ ਸਕੈਨ-ਐਂਡ-ਸ਼ੇਅਰ ਸੇਵਾ ਨੇ 10 ਲੱਖ ਮਰੀਜ਼ਾਂ ਦਾ ਸਮਾਂ ਬਚਾਇਆ, ਜਿਸ ਨੂੰ ਉਹ ਹਸਪਤਾਲਾਂ ਦੀ ਲੰਬੀ ਕਤਾਰਾਂ ਵਿੱਚ ਲਗਾ ਕੇ ਗਵਾ ਦਿੱਤੇ ਸਨ।

Posted On: 29 MAR 2023 7:22AM by PIB Chandigarh

ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਆਪਣੀ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਯੋਜਨਾ ਦੇ ਤਹਿਤ ਸਿਹਤ ਸੇਵਾਵਾਂ ਦੀ ਡਿਲਵਰੀ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਡਿਜੀਟਲ ਦਖਲਅੰਦਾਜ਼ੀ ਨੂੰ ਸਮਰੱਥ ਬਣਾ ਰਿਹਾ ਹੈ। ਅਜਿਹੀ ਹੀ ਇੱਕ ਦਖਲਅੰਦਾਜ਼ੀ ‘ਸਕੈਨ-ਐਂਡ-ਸ਼ੇਅਰ’ ਸੇਵਾ ਹੈ, ਜਿਸ ਨਾਲ ਓਪੀਡੀ ਵਿੱਚ ਮਰੀਜ਼ਾਂ ਦਾ ਤੁਰੰਤ ਰਜਿਸਟ੍ਰੇਸ਼ਨ ਹੋ ਜਾਂਦਾ ਹੈ। ਇਹ ਸੇਵਾ ਇਸ ਪ੍ਰਕਿਰਿਆ ਵਿੱਚ ਸ਼ਾਮਲ ਹਸਪਤਾਲਾਂ ਵਿੱਚ ਉਪਲਬਧ ਹੈ। ਇਸ ਸੇਵਾ ਦਾ ਇਸਤੇਮਾਲ ਕਰਨ ਵਾਲੇ ਮਰੀਜ਼ਾਂ ਦੀ ਸੰਖਿਆਂ ਵਧ ਗਈ ਹੈ ਅਤੇ ਆਪਣੀ ਸ਼ੁਰੂਆਤ ਦੇ 6 ਮਹੀਨਿਆਂ ਦੇ ਅੰਦਰ ਹੀ ਇਹ ਸੰਖਿਆ 10 ਲੱਖ ਰਜਿਸਟ੍ਰੇਸ਼ਨ ਨੂੰ ਪਾਰ ਕਰ ਗਈ ਹੈ। ਦੱਸਿਆ ਗਿਆ ਹੈ ਕਿ ਪਿਛਲੇ ਮਹੀਨੇ (23 ਫਰਵਰੀ, 2023 ਦੇ ਸੰਦਰਭ ਵਿੱਚ) ਹੀ ਪੰਜ ਲੱਖ ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ। ਸਕੈਨ-ਐਂਡ-ਸ਼ੇਅਰ ਸੇਵਾ ਦਾ ਪ੍ਰਭਾਵ ਅਤੇ ਉਸ ਦੀ ਸਵੀਕ੍ਰਿਤੀ ਇਸ ਗੱਲ ਨਾਲ ਸਾਬਤ ਹੋ ਜਾਂਦੀ ਹੈ ਕਿ ਇਹ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ।    

ਸਕੈਨ-ਐਂਡ-ਸ਼ੇਅਰ ਸੇਵਾ ਦੇ ਵਿਸ਼ੇ ਵਿੱਚ ਐੱਨਐੱਚਏ ਦੇ ਸੀਈਓ ਨੇ ਕਿਹਾ-“ਏਬੀਡੀਐੱਮ ਦਾ ਉਦੇਸ਼ ਡਿਜੀਟਲ ਸਮਾਧਾਨਾਂ ਦੇ ਉਪਯੋਗ ਨਾਲ ਸਹਿਜ ਸਿਹਤ ਸੰਭਾਲ ਡਿਲੀਵਰੀ ਈਕੋਸਿਸਟਮ ਬਣਾਉਣਾ ਹੈ। ਸਕੈਨ-ਐਂਡ-ਸ਼ੇਅਰ ਦੀ ਪਹਿਲ ਹੋਣ ਨਾਲ ਹਸਪਤਾਲ ਮਰੀਜ਼ਾਂ ਦੀ ਆਭਾ (ਏਬੀਐੱਚਏ) ਪ੍ਰੋਫਾਈਲ ਦੇ ਜ਼ਰੀਏ ਸਿੱਧੇ ਉਨ੍ਹਾਂ ਦੀ ਡਿਜੀਟਲ ਰਜਿਸਟ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰ ਰਹੇ ਹਨ। ਇਸ ਨਾਲ ਮਰੀਜ਼ਾਂ ਨੂੰ ਤੁਰੰਤ ਰਜਿਸਟ੍ਰੇਸ਼ਨ ਟੋਕਨ ਮਿਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਤਾਰਾ ਵਿੱਚ ਲੱਗਣ ਅਤੇ ਲੰਬਾ-ਚੌੜਾ ਵੇਰਵਾ ਲਿਖਣ ਤੋਂ ਰਾਹਤ ਮਿਲ ਜਾਂਦੀ ਹੈ। ਇਸ ਸਮੇਂ, ਪ੍ਰਤੀ ਦਿਨ ਔਸਤ ਲਗਭਗ 25,000 ਓਪੀਡੀ ਟੋਕਨ ਦਿੱਤੇ ਜਾ ਰਹੇ ਹਨ। ਸਾਡਾ ਇਰਾਦਾ ਹੈ ਕਿ ਜਲਦੀ ਇਸ ਨੂੰ ਪ੍ਰਤੀ ਦਿਨ ਇੱਕ ਲੱਖ ਟੋਕਨ ਤੋਂ ਵੱਧ ਕਰ ਦਿੱਤਾ ਜਾਵੇ। ਇਸ ਤੋਂ ਇਲਾਵਾ, ਅਸੀਂ ਮਰੀਜ਼ਾਂ ਅਤੇ ਸਿਹਤ ਸੇਵਾ ਪ੍ਰਦਾਤਾਵਾਂ ਵਿਚਕਾਰ ਹੋਰ ਸੰਵਾਦਾਂ ਲਈ ਇਸ ਪਹਿਲ ਨੂੰ ਹੋਰ ਅੱਗੇ ਵਧਾ ਰਹੇ ਹਾਂ।

ਸਕੈਨ ਅਤੇ ਸ਼ੇਅਰ ਸੇਵਾ ਕਿਊਆਰ-ਕੋਡ ਅਧਾਰਿਤ ਹੈ ਅਤੇ ਇਹ ਜਾਣਕਾਰੀ ਸਾਂਝੀ ਕਰਨ ਦੀ ਇੱਕ ਸਧਾਰਨ ਮਾਧਿਅਮ ’ਤੇ ਕੰਮ ਕਰਦੀ ਹੈ। ਹਿੱਸਾ ਲੈਣ ਵਾਲੇ ਹਸਪਤਾਲ ਆਪਣੇ ਮਰੀਜ਼ ਰਜਿਸਟ੍ਰੇਸ਼ਨ ਕਾਊਂਟਰਾਂ ’ਤੇ ਆਪਣੇ ਵਿਸ਼ੇਸ਼ ਕਿਊਆਰ ਕੋਡ ਪ੍ਰਦਰਸ਼ਿਤ ਕਰਦੇ ਹਨ। ਮਰੀਜ਼ ਸੇਵਾ ਲਈ ਸਮਰਥਿਤ ਮੋਬਾਈਲ ਐਪ (ਵਰਤਮਾਨ ਵਿੱਚ ਏਬੀਐੱਚਏ ਐਪ, ਅਰੋਗਿਆ ਸੇਤੂ, ਡ੍ਰਾਈਫਕੇਸ, ਪੇਟੀਐਮ, ਬਜਾਜ ਹੈਲਥ ਅਤੇ ਏਕਾਕੇਅਰ ਵਿੱਚ ਉਪਲਬਧ) ਦਾ ਉਪਯੋਗ ਕਰਕੇ ਕਿਊਆਰ ਕੋਡ ਸਕੈਨ ਕਰਨ ਲਈ ਆਪਣੇ ਸਮਾਰਟਫ਼ੋਨ ਦਾ ਉਪਯੋਗ ਕਰਦੇ ਹਨ।

ਇਸ ਤੋਂ ਬਾਅਦ ਮਰੀਜ਼ ਆਪਣਾ ਆਭਾ (ਆਯੁਸ਼ਮਾਨ ਭਾਰਤ ਹੈਲਥ ਅਕਾਉਂਟ) ਬਣਾਉਂਦਾ ਹੈ ਜਾਂ ਆਪਣੇ ਮੌਜੂਦਾ ਆਭਾ ਅਕਾਉਂਟ ’ਤੇ ਲੌਗਇਨ ਕਰਦਾ ਹੈ। ਲੌਗਇਨ ਕਰਨ ਤੋਂ ਬਾਅਦ, ਮਰੀਜ਼ ਕਿਸੇ ਤਰ੍ਹਾਂ ਦਾ ਫਾਰਮ ਭਰੇ ਬਿਨਾਂ ਆਪਣਾ ਰਜਿਸਟ੍ਰੇਸ਼ਨ ਪੂਰਾ ਕਰਨ ਲਈ ਸਿੱਧੇ ਹਸਪਤਾਲ ਦੇ ਨਾਲ ਆਪਣੀ ਆਭਾ ਪ੍ਰੋਫਾਈਲ ਸਾਂਝੀ ਕਰ ਸਕਦਾ ਹੈ। ਇਸ ਕਾਗਜ਼ ਰਹਿਤ ਰਜਿਸਟ੍ਰੇਸ਼ਨ ਦੇ ਨਤੀਜੇ ਵਜੋਂ ਤੁਰੰਤ ਲੰਬੀ ਕਤਾਰ ਵਿੱਚ ਲੱਗਣ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਇਹ ਸੇਵਾ ਲੇਡੀ ਹਾਰਡਿੰਗ ਮੈਡੀਕਲ ਕਾਲਜ (ਐੱਲਐੱਚਐੱਮਸੀ) ਅਤੇ ਸ਼੍ਰੀਮਤੀ ਸੁਚੇਤਾ ਕ੍ਰਿਪਲਾਨੀ ਹਸਪਤਾਲ (ਐੱਸਐੱਸਕੇਐੱਚ) ਹਸਪਤਾਲ, ਨਵੀਂ ਦਿੱਲੀ ਵਿੱਚ 6 ਅਕਤੂਬਰ, 2022 ਨੂੰ ਸ਼ੁਰੂ ਕੀਤੀ ਗਈ ਸੀ। ਉਦੋਂ ਤੋਂ, 443 ਜ਼ਿਲ੍ਹਿਆਂ ਵਿੱਚ 147 ਤੋਂ ਵੱਧ ਹਸਪਤਾਲਾਂ ਨੇ ਇਸ ਸੇਵਾ ਨੂੰ ਅਪਣਾਇਆ ਹੈ, ਜਿਸ ਕਾਰਨ ਰੋਜ਼ ਓਪੀਡੀ  ਵਿੱਚ ਰਜਿਸਟ੍ਰੇਸ਼ਨ ਕਰਾਨ ਲਈ ਕਤਾਰ ਵਿੱਚ ਲੱਗਣ ਵਾਲਾ ਸਮਾਂ ਬਚ ਰਿਹਾ ਹੈ। ਏਮਜ਼-ਰਾਏਪੁਰ, ਐੱਨਡੀਐੱਮਸੀ ਚਰਕ ਪਾਲਿਕਾ ਹਸਪਤਾਲ-ਨਵੀਂ ਦਿੱਲੀ, ਐੱਲਐੱਚਐੱਮਸੀ ਅਤੇ ਐੱਸਐੱਸਕੇਐੱਚ-ਨਵੀਂ ਦਿੱਲੀ, ਸਰ ਸੀਵੀ ਰਮਨ ਜਨਰਲ ਹਸਪਤਾਲ-ਬੈਂਗਲੁਰੂ ਅਤੇ ਐੱਲਬੀਆਰਐੱਨ ਜੁਆਇੰਟ ਹਸਪਤਾਲ, ਕਾਨਪੁਰ ਰੋਡ-ਲਖਨਊ ਏਬੀਐੱਚਏ-ਅਧਾਰਿਤ ਸਕੈਨ ਅਤੇ ਸ਼ੇਅਰ ਸੇਵਾ ਦਾ ਉਪਯੋਗ ਕਰਕੇ ਰੋਜ਼ਾਨਾ  25,000 ਤੋਂ ਵੱਧ ਮਰੀਜ਼ਾਂ ਦੀ ਮਦਦ ਕਰ ਰਹੇ ਹਨ। ਸਕੈਨ ਅਤੇ ਸ਼ੇਅਰ ਸੇਵਾ ਨੂੰ ਲਾਗੂ ਕਰਨ ਸਬੰਧਿਤ ਅਧਿਕ ਅੰਕੜੇ ਏਬੀਡੀਐੱਮ ਪਬਲਿਕ ਡੈਸ਼ਬੋਰਡ- https://dashboard.abdm.gov.in/abdm/ ’ਤੇ ਉਪਲਬਧ ਹਨ।

ਜਿਹੜੇ ਹਸਪਤਾਲ ਅਤੇ ਡਿਜੀਟਲ ਸਮਾਧਾਨ ਕੰਪਨੀਆਂ ਸਿਹਤ ਸੁਵਿਧਾਵਾਂ ਨੂੰ ਆਪਣੀ ਟੈਕਨੋਲੋਜੀ ਦੇ ਰਹੀਆਂ ਹਨ, ਉਨ੍ਹਾਂ ਦੁਆਰਾ ਸਕੈਨ-ਐਂਡ-ਸ਼ੇਅਰ ਸੇਵਾ ਨੂੰ ਅਪਣਾਉਣ ਦੀ ਪ੍ਰਕਿਰਿਆ ਨੂੰ ਵਧਾਉਣ ਲਈ ਏਬੀਡੀਐੱਮ ਨੇ ਡਿਜੀਟਲ ਹੈਲਥ ਇੰਸੈਂਟਿਵ ਸਕੀਮ (ਡੀਐੱਚਆਈਐੱਸ) ਦੇ ਤਹਿਤ ਸਕੈਨ-ਐਂਡ-ਸ਼ੇਅਰ ਲੈਣ-ਦੇਣ ਨੂੰ ਵੀ ਸ਼ਾਮਲ ਕਰ ਲਿਆ ਹੈ। ਆਭਾ-ਅਧਾਰਿਤ ਸਕੈਨ-ਐਂਡ-ਸ਼ੇਅਰ ਸੇਵਾ ਦੀ ਪੇਸ਼ਕਸ਼ ਕਰਨ ਵਾਲੀ ਸਿਹਤ ਸੁਵਿਧਾਵਾਂ ਨੂੰ ਆਭਾ-ਅਧਾਰਿਤ ਡਿਜੀਟਲ ਸਿਹਤ ਲੈਣ-ਦੇਣ ਦੀ ਸੰਖਿਆ ਦੇ ਆਧਾਰ ’ਤੇ ਡੀਐੱਚਆਈਐੱਸ ਦੇ ਤਹਿਤ ਚਾਰ ਕਰੋੜ ਰੁਪਏ ਤੱਕ ਦਾ ਪ੍ਰੋਤਸਾਹਨ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ। ਡੀਐੱਚਆਈਐੱਸ ’ਤੇ ਵਧ ਜਾਣਕਾਰੀ ਇੱਥੇ ਉਪਲਬਧ ਹੈ: https://abdm.gov.in/DHIS

 

****

ਐੱਮਵੀ/ਆਰਡੀਜੇ



(Release ID: 1911891) Visitor Counter : 91