ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਲਬੁਰਗੀ ਵਿੱਚ ਪੀਐੱਮ ਮਿਤ੍ਰ ਮੈਗਾ ਟੈਕਸਟਾਈਲਸ ਪਾਰਕ ਦੇ ਲਈ ਕਰਨਾਟਕ ਨੂੰ ਵਧਾਈਆਂ ਦਿੱਤੀਆਂ

Posted On: 28 MAR 2023 5:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਲਬੁਰਗੀ ਵਿੱਚ ਪੀਐੱਮ ਮਿਤ੍ਰ ਮੈਗਾ ਟੈਕਸਟਾਈਲਸ ਪਾਰਕ ਦੀ ਸਥਾਪਨਾ ਦੇ ਲਈ ਕਰਨਾਟਕ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

 “ਕਲਬੁਰਗੀ ਵਿੱਚ ਪੀਐੱਮ ਮਿਤ੍ਰ ਮੈਗਾ ਟੈਕਸਟਾਈਲਸ ਪਾਰਕ ਦੀ ਸਥਾਪਨਾ ਦੇ ਲਈ ਕਰਨਾਟਕ ਦੀਆਂ ਮੇਰੀਆਂ ਭੈਣਾਂ ਅਤੇ ਭਾਈਆਂ ਨੂੰ ਵਧਾਈਆਂ। ਇਹ ਪਾਰਕ ਕਰਨਾਟਕ ਦੀ ਸਮ੍ਰਿੱਧ ਵਸਤਰ ਪਰੰਪਰਾ ਦਾ ਉਤਸਵ ਮਨਾਏਗਾ ਅਤੇ ਲੋਕਾਂ ਦੇ ਲਈ ਰੋਜ਼ਗਾਰ ਦੇ ਅਵਸਰ ਵੀ ਪੈਦਾ ਕਰੇਗਾ।”

 

“ಕಲಬುರಗಿಯಲ್ಲಿ ಪಿಎಂ ಮಿತ್ರ ಮೆಗಾ ಜವಳಿ ಪಾರ್ಕ್ ಸ್ಥಾಪನೆಗಾಗಿ ಕರ್ನಾಟಕದ ನನ್ನ ಸಹೋದರ ಸಹೋದರಿಯರಿಗೆ ಅಭಿನಂದನೆಗಳು. ಈ ಪಾರ್ಕ್ ಕರ್ನಾಟಕದ ಶ್ರೀಮಂತ ಜವಳಿ ಪರಂಪರೆಯನ್ನು ಸಂಭ್ರಮಾಚರಿಸುತ್ತದೆ ಮತ್ತು ರಾಜ್ಯದ ಜನರಿಗೆ ಉದ್ಯೋಗಾವಕಾಶಗಳನ್ನು ಸೃಷ್ಟಿಸುತ್ತದೆ.

#PragatiKaPMMitra”

 

ਲੋਕ ਸਭਾ ਸਾਂਸਦ, ਡਾ. ਉਮੇਸ਼ ਜੀ. ਜਾਧਵ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਇਸ ਮੈਗਾ ਟੈਕਸਟਾਈਲਸ ਪਾਰਕ ਦੇ ਮਾਧਿਅਮ ਨਾਲ ਦੇਸ਼ ਦੀ ਵਸਤਰ ਸਬੰਧੀ ਵਿਵਿਧਤਾ ਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਦੀਆਂ ਸੰਭਾਵਨਾਵਾਂ ਦਾ ਉਲੇਖ ਕੀਤਾ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਨਿਸ਼ਚਿਤ ਤੌਰ ‘ਤੇ ਕਰਨਾਟਕ ਅਤੇ ਵਿਸ਼ੇਸ਼ ਤੌਰ ’ਤੇ ਕਲਬੁਰਗੀ ਦੇ ਲਈ ਖਾਸ ਦਿਨ। ਇਸ ਟੈਕਸਟਾਈਲਸ ਪਾਰਕ ਦੇ ਮਾਧਿਅਮ ਨਾਲ ਦੁਨੀਆ ਨੂੰ ਭਾਰਤ ਦੀ ਵਸਤਰ ਸਬੰਧੀ ਵਿਵਿਧਤਾ ਅਤੇ ਸਾਡੇ ਲੋਕਾਂ ਦੀ ਰਚਨਾਤਮਕਤਾ ਦੀ ਝਲਕ ਦੇਖਣ ਨੂੰ ਮਿਲੇਗੀ। 

#PragatiKaPMMitra”

 

“ಕರ್ನಾಟಕಕ್ಕೆ ಮತ್ತು ವಿಶೇಷವಾಗಿ ಕಲಬುರಗಿಗೆ ನಿಜಕ್ಕೂ ವಿಶೇಷ ದಿನ. ಈ ಜವಳಿ ಪಾರ್ಕ್ ಮೂಲಕ ಜಗತ್ತು ಭಾರತದ ಜವಳಿ ವೈವಿಧ್ಯತೆ ಮತ್ತು ನಮ್ಮ ಜನರ ಸೃಜನಶೀಲತೆಯ ದರ್ಶನ ಪಡೆಯುತ್ತದೆ.

#PragatiKaPMMitra”

 

*****

ਡੀਐੱਸ



(Release ID: 1911779) Visitor Counter : 80