ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਬੰਗਲੁਰੂ ਵਿੱਚ ‘ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ’ ’ਤੇ ਰੀਜ਼ਨਲ ਕਾਨਫਰੰਸ ਦੀ ਪ੍ਰਧਾਨਗੀ ਕੀਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਨਸ਼ਾ ਮੁਕਤ ਭਾਰਤ ਬਣਾਉਣ ਲਈ ਨਸ਼ੀਲੇ ਪਦਾਰਥਾਂ ਵਿਰੁੱਧ ‘ਜ਼ੀਰੋ ਟਾਲਰੈਂਸ’ਦੀ ਨੀਤੀ ਅਪਣਾਈ ਹੈ।
ਡ੍ਰਗਸ ਦੇ ਵਿੱਰੁਧ ਲੜਾਈ ਸਿਰਫ਼ ਕਿਸੇ ਇੱਕ ਸਰਕਾਰ ਦੀ ਲੜਾਈ ਨਹੀਂ ਬਲਕਿ ਲੋਕਾਂ ਦੀ ਲੜਾਈ ਹੈ
ਕੇਂਦਰੀ ਗ੍ਰਹਿ ਮੰਤਰੀ ਦੀ ਮੌਜੂਦਗੀ ਵਿੱਚ 1235 ਕਰੋੜ ਰੁਪਏ ਦੇ ਜ਼ਬਤ ਕੀਤੇ ਗਏ 9,298 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ
01, ਜੂਨ, 2022 ਤੋਂ ਸ਼ੁਰੂ ਹੋਏ 75 ਦਿਨਾਂ ਅਭਿਯਾਨ ਦੇ ਦੌਰਾਨ 75,000 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਪਰ ਹੁਣ ਤੱਕ 8,409 ਕਰੋੜ ਰੁਪਏ ਦੇ ਕੁੱਲ 5,94,620 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਜਾ ਚੁੱਕਾ ਹੈ, ਜੋ ਮਿੱਥੇ ਟੀਚੇ ਤੋਂ ਕਈ ਗੁਣਾ ਵੱਧ ਹੈ।
ਗ੍ਰਹਿ ਮੰਤਰਾਲਾ ਡ੍ਰਗਸ ਦੇ ਮਾਮਲਿਆਂ ਵਿੱਚ ‘Bottom to Top’ ਅਤੇ ‘Top to Bottom’ ਦੀ ਪਹੁੰਚ ਅਪਣਾ ਰਿਹਾ ਹੈ, ਡ੍ਰਗਸ ਦੇ ਖ਼ਤਰੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਹੋਰ ਰਾਜ ਅਤੇ ਸੰਸਥਾਵਾਂ ਵੀ ਇਹੀ ਪਹੁੰਚ ਅਪਣਾਉਣ
ਡ੍ਰਗਸ ਦੇਸ਼ ਦੀ ਸੁਰੱਖਿਆ ਅਤੇ ਭਵਿੱਖ ਦਾ ਦੁਸ਼ਮਣ ਹੈ... ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਜੀ ਦੇ ਮਾਰਗ ਦਰਸ਼ਨ ਵਿੱਚ ਗ੍ਰਹਿ ਮੰਤਰਾਲਾ ਇਸ ਦੇ ਸਮੂਲ ਨਾਸ਼ ਲਈ ਸੰਕਲਪਿਤ ਹੈ
ਦੇਸ਼ ਤੋਂ ਡ੍ਰਗਸ ਨੂੰ ਖ਼ਤਮ ਕਰਨ ਲਈ ਮੋਦੀ ਸਰਕਾਰ ਦੇ ਅਭਿਯਾਨ ਦੇ ਚਾਰ ਪ੍ਰਮੁੱਖ ਥੰਮ੍ਹ ਹਨ: ਡ੍ਰਗਸ ਦਾ Detection, ਨੈੱ
Posted On:
24 MAR 2023 4:33PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕਰਨਾਟਕ ਦੇ ਬੰਗਲੁਰੂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ ’ਤੇ ਖੇਤਰੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਇਸ ਕਾਨਫਰੰਸ ਵਿੱਚ 5 ਦੱਖਣੀ ਰਾਜਾਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਮੀਟਿੰਗ ਦੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਦੀ ਮੌਜੂਦਗੀ ਵਿੱਚ ਜ਼ਬਤ ਕੀਤੇ ਗਏ 9,298 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ, ਜਿਨ੍ਹਾਂ ਦਾ ਮੁੱਲ 1,235 ਕਰੋੜ ਰੁਪਏ ਹੈ, ਨੂੰ ਨਸ਼ਟ਼ ਕੀਤਾ ਗਿਆ। ਇਸ ਤੋਂ ਇਲਾਵਾ ਰਾਸ਼ਟਰੀ ਸੁਰੱਖਿਆ ਯੂਨੀਵਰਸਿਟੀ ਅਤੇ ਕਰਨਾਟਕ ਸਰਕਾਰ ਦੇ ਵਿੱਚਕਾਰ ਸ਼ਿਵਮੋਗਾ ਵਿੱਚ ਯੂਨੀਵਰਸਿਟੀ ਦਾ ਨਵਾਂ ਕੈਂਪਸ ਖੋਲ੍ਹਣ ਸਬੰਧੀ ਸਹਿਮਤੀ ਪੱਤਰ ਵੀ ਹਸਤਾਖਰ ਹੋਏ।
ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਨਸ਼ਾ ਮੁਕਤ ਭਾਰਤ ਬਣਾਉਣ ਦੇ ਲਈ ਨਸ਼ੀਲੇ ਪਦਾਰਥਾਂ ਦੇ ਖ਼ਿਲਾਫ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ। ਉਨ੍ਹਾਂ ਨੇ ਕਿਹਾ ਕਿ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ 01 ਜੂਨ, 2022 ਤੋਂ ਸ਼ੁਰੂ ਹੋਏ 75 ਦਿਨਾਂ ਅਭਿਯਾਨ ਦੇ ਦੌਰਾਨ 75,000 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ, ਪਰ ਪ੍ਰਧਾਨ ਮੰਤਰੀ , ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਹੁਣ ਤੱਕ ਜ਼ਬਤ ਕੀਤੇ ਗਏ ਕੁੱਲ 5,94,620 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ, ਜਿਨ੍ਹਾਂ ਦਾ ਮੁੱਲ 8,409 ਕਰੋੜ ਰੁਪਏ ਹੈ, ਨੂੰ ਨਸ਼ਟ ਕੀਤਾ ਜਾ ਚੁੱਕਿਆ ਹੈ, ਜੋ ਟੀਚੇ ਤੋਂ ਗਈ ਗੁਣਾ ਅਧਿਕ ਹੈ। ਨਸ਼ਟ ਕੀਤੇ ਗਏ ਕੁੱਲ ਨਸ਼ੀਲੇ ਪਦਾਰਥਾਂ ਵਿੱਚੋਂ 3,138 ਕਰੋੜ ਰੁਪਏ ਮੁੱਲ ਦੇ 1,29,363 ਕਿਲੋਗ੍ਰਾਮ ਜ਼ਬਤ ਕੀਤੇ ਗਏ ਪਦਾਰਥਾਂ ਨੂੰ ਇੱਕਲੇ ਐੱਨਸੀਬੀ ਨੇ ਨਸ਼ਟ ਕੀਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ‘ਤੇ ਗ੍ਰਹਿ ਮੰਤਰਾਲੇ ਨੇ ਨਸ਼ੀਲੇ ਪਦਾਰਥਾਂ ’ਤੇ ਕਾਰਵਾਈ ਕਰਨ ਲਈ ਇੱਕ ਤ੍ਰਿ-ਆਯਾਮੀ ਸੂਤਰ ਅਪਣਾਇਆ ਹੈ। ਇਸ ਤ੍ਰਿ-ਆਯਾਮੀ ਸੂਤਰ ਵਿੱਚ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨਾ, ਨਸ਼ੀਲੇ ਪਦਾਰਥਾਂ ਦੇ ਕੰਟਰੋਲ ਨਾਲ ਸਬੰਧਤ ਸਾਰੀਆਂ ਏਜੰਸੀਆਂ ਦਾ ਸਸ਼ਕਤੀਕਰਣ ਅਤੇ ਉਨ੍ਹਾਂ ਦੇ ਵਿੱਚ ਤਾਲਮੇਲ ਕਰਨਾ ਅਤੇ ਇੱਕ ਵਿਆਪਕ ਜਾਗਰੂਕਤਾ ਅਭਿਯਾਨ ਚਲਾਉਣਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਮੱਸਿਆ ਕੇਂਦਰ ਜਾਂ ਕਿਸੇ ਇੱਕ ਰਾਜ ਦੀ ਸਮੱਸਿਆ ਨਹੀਂ ਹੈ, ਬਲਕਿ ਇੱਕ ਰਾਸ਼ਟਰੀ ਸਮੱਸਿਆ ਹੈ ਅਤੇ ਇਸ ਨਾਲ ਨਜਿੱਠਣ ਦੇ ਯਤਨ ਵੀ ਰਾਸ਼ਟਰੀ ਅਤੇ ਏਕ੍ਰੀਕਿਤ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਡ੍ਰਗਸ ਦੇ ਖ਼ਿਲਾਫ ਲੜਾਈ ਸਿਰਫ਼ ਕਿਸੇ ਇੱਕ ਸਰਕਾਰ ਦੀ ਲੜਾਈ ਨਹੀਂ ਲੋਕਾਂ ਦੀ ਲੜਾਈ ਹੈ। ਉਨ੍ਹਾਂ ਨੇ ਇਸ ਸਮੱਸਿਆ ਨਾਲ ਨਜਿੱਠਣ ਦੇ ਲਈ ਨਿਯਮਿਤ ਰੂਪ ਨਾਲ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ NCORD ਦੀ ਮੀਟਿੰਗ ਆਯੋਜਿਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਜਿਹਾ ਕੀਤੇ ਬਿਨਾਂ ਨਸ਼ੇ ਦੇ ਵਿਰੁੱਧ ਲੜਾਈ ਨੂੰ ਜਨ ਅੰਦੋਲਨ ਬਣਾਉਣਾ ਸੰਭਵ ਨਹੀਂ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਸ਼ੀਲੇ ਪਦਾਰਥਾਂ ਦੇ ਪੂਰੇ ਨੈੱਟਵਰਕ ’ਤੇ ਨਕੇਲ ਕੱਸਣ ਲਈ ਇਸ ਨਾਲ ਸਬੰਧਤ ਮਾਮਲਿਆਂ ਵਿੱਚ ਇਸ ਦੇ ਸਰੋਤਾਂ ਤੋਂ ਲੈ ਕੇ ਮੰਜ਼ਿਲ ਤੱਕ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਵੀ ਮਾਮਲੇ ਨੂੰ ਆਈਸੋਲੇਸ਼ਨ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਸ਼੍ਰੀ ਸ਼ਾਹ ਨੇ ਦੱਸਿਆ ਕਿ ਵਰ੍ਹੇ 2006-2013 ਦੇ ਵਿੱਚ ਕੁੱਲ 1257 ਮਾਮਲੇ ਦਰਜ ਕੀਤੇ ਗਏ, ਜੋ 2014-2022 ਦੇ ਵਿੱਚ 152 ਪ੍ਰਤੀਸ਼ਤ ਵਧ ਕੇ 3172 ਹੋ ਗਏ। ਜਦ ਕਿ, ਇਸ ਸਮੇਂ ਦੌਰਾਨ ਗ੍ਰਿਫਤਾਰੀਆਂ ਦੀ ਕੁੱਲ ਸੰਖਿਆ 1362 ਤੋਂ 260 ਪ੍ਰਤੀਸ਼ਤ ਵਧ ਕੇ 4888 ਹੋ ਗਈ। ਇਸ ਤਰ੍ਹਾਂ, 2006-2013 ਦੇ ਦੌਰਾਨ 1.52 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਜਿਨ੍ਹਾਂ ਦੀ ਮਾਤਰਾ 2014-2022 ਦੇ ਦੌਰਾਨ ਦੁੱਗਣੀ ਹੋ ਕੇ 3.30 ਲੱਖ ਕਿਲੋਗ੍ਰਾਮ ਹੋ ਗਈ। ਵਰ੍ਹੇ 2006-2013 ਦੇ ਦੌਰਾਨ 768 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਵਰ੍ਹੇ 2014-2022 ਦੇ ਦੌਰਾਨ ਇਸ ਵਿੱਚ 25 ਗੁਣਾ ਵਾਧਾ ਹੋਇਆ ਅਤੇ 20,000 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਤੋਂ ਡ੍ਰਗਸ ਨੂੰ ਖ਼ਤਮ ਕਰਨ ਦੇ ਲਈ ਮੋਦੀ ਸਰਕਾਰ ਦੇ ਅਭਿਯਾਨ ਦੇ ਚਾਰ ਪ੍ਰਮੱਖ ਥੰਮ੍ਹ ਹੈ: ਡ੍ਰਗਸ ਦਾ Detection, ਨੈੱਟਵਰਕ ਦਾ Destruction, ਦੋਸ਼ੀਆਂ ਦਾ Detention ਅਤੇ ਨਸ਼ਾ ਕਰਨ ਵਾਲਿਆਂ ਦਾ Rehabilitation। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਰਾਜ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖਿਲਾਫ ਪ੍ਰਭਾਵੀ ਕਾਰਵਾਈ ਦੇ ਲਈ NCORD ਪੋਰਟਲ ਅਤੇ NIDAAN ਪਲੈਟਫਾਰਮ ਦਾ ਸਮੂਚਿਤ ਉਪਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਰਾਜਾਂ ਵਿੱਚ ਗਠਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਮਜ਼ਬੂਤ ਕਰਨਾ ਵੀ ਸਮੇਂ ਦੀ ਮੰਗ ਹੈ ਤਾਂ ਜੋ ਨਸ਼ੀਲੇ ਪਦਾਰਥਾਂ ਦੇ ਖਿਲਾਫ ਲੜਾਈ ਵਿੱਚ ਫੈਸਲਾਕੁੰਨ ਕਾਰਵਾਈ ਕੀਤੀ ਜਾ ਸਕੇ। ਇਸ ਦੇ ਇਲਾਵਾ ਐੱਨਡੀਪੀਐੱਸ ਐਕਟ ਦੇ ਵੱਖ-ਵੱਖ ਪ੍ਰਾਵਧਾਨਾਂ ਨੂੰ ਵੀ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਡ੍ਰਗਸ ਦੇ ਖਿਲਾਫ 'Whole of Government Approach' ਅਪਣਾਇਆ ਹੈ ਅਤੇ ਸਾਰੇ ਵਿਭਾਗਾਂ ਅਤੇ ਏਜੰਸੀਆਂ ਦੇ ਵਿੱਚ ਕੋਆਪਰੇਸ਼ਨ, ਕੋਆਰਡੀਨੇਸ਼ਨ ਅਤੇ ਕੋਲੈਬੋਰੇਸ਼ਨ ਵਧਾ ਕੇ ਨਸ਼ਾ-ਮੁਕਤ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਮੁੰਦਰੀ ਸੁਰੱਖਿਆ ਅਤੇ ਸਮੁੰਦਰੀ ਰਸਤਿਆਂ ’ਤੇ ਫੋਕਸ ਵਧਾਉਣ ਦੀ ਜ਼ਰੂਰਤ ਹੈ ਅਤੇ ਦੱਖਣੀ ਸਮੁੰਦਰੀ ਰਸਤੇ ਵਿੱਚ ਚੌਕਸੀ ਹੋਰ ਵਧਣੀ ਚਾਹੀਦੀ ਹੈ।
****
ਆਰਕੇ/ਏਵਾਈ/ਏਕੇਐੱਸ
(Release ID: 1911195)
Visitor Counter : 170