ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ੍ਹ ਬੰਗਲੁਰੂ, ਕਰਨਾਟਕ ਵਿੱਚ ‘ਨਸ਼ੀਲੀ ਦਵਾਈਆਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ’ ‘ਤੇ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਨਸ਼ਾ ਮੁਕਤ ਭਾਰਤ ਬਣਾਉਣ ਦੇ ਲਈ ਨਸੀਲੀ ਦਵਾਈਆਂ ਦੇ ਖ਼ਿਲਾਫ਼ ਜ਼ੀਰੋ ਟੌਲਰੈਂਸ ਦੀ ਨੀਤੀ ਅਪਣਾਈ ਹੈ

ਕੇਂਦਰੀ ਗ੍ਰਹਿ ਮੰਤਰੀ ਜ਼ਬਤ ਕੀਤੀਆਂ ਗਈਆਂ 9,298 ਕਿਲੋਗ੍ਰਾਮ ਨਸ਼ੀਲੀ ਦਵਾਈਆਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਦੀ ਵੀ ਨਿਗਰਾਨੀ ਕਰਨਗੇ, 01 ਜੂਨ, 2022 ਤੋਂ ਸ਼ੁਰੂ ਹੋਏ 75 ਦਿਨਾਂ ਦੇ ਅਭਿਯਾਨ ਦੇ ਦੌਰਾਨ 75,000 ਕਿਲੋਮਗ੍ਰਾਮ ਨਸ਼ੀਲੀ ਦਵਾਈਆਂ ਨੂੰ ਨਸ਼ਟ ਕਰਨ ਦਾ ਲਕਸ਼ ਨਿਰਧਾਰਿਤ ਕੀਤਾ ਗਿਆ ਸੀ, ਲੇਕਿਨ ਹੁਣ ਤੱਕ ਕੁੱਲ 5,94,620 ਕਿਲੋਗ੍ਰਾਮ ਨਸੀਲੀ ਦਵਾਈਆਂ ਨੂੰ ਨਸ਼ਟ ਕੀਤਾ ਜਾ ਚੁੱਕਿਆ ਹੈ, ਜੋ ਲਕਸ਼ ਤੋਂ ਕਈ ਗੁਣਾ ਅਧਿਕ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ‘ਤੇ, ਗ੍ਰਹਿ ਮੰਤਰਾਲੇ ਨੇ ਨਸ਼ੀਲੇ ਪਦਾਰਥਾਂ ‘ਤੇ ਕਾਰਵਾਈ ਕਰਨ ਦੇ ਲਈ ਇੱਕ ਤਿੰਨ-ਪੱਖੀ ਫੋਰਮੁਲਾ ਅਪਣਾਇਆ ਹੈ- ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨਾ, ਨਸ਼ੀਲੀ ਦਵਾਈਆਂ ਦੀ ਰੋਕਥਾਮ ਨਾਲ ਜੁੜੀਆਂ ਸਾਰੀਆਂ ਏਜੰਸੀਆਂ ਦਾ ਸਸ਼ਕਤੀਕਰਣ ਤੇ ਆਪਸੀ ਤਾਲਮੇਲ ਅਤੇ ਇੱਕ ਵਿਆਪਕ ਜਾਗਰੂਕਤਾ ਅਭਿਯਾਨ

Posted On: 23 MAR 2023 3:45PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ੍ਹ ਬੰਗਲੁਰੂ, ਕਰਨਾਟਕ ਵਿੱਚ ‘ਨਸ਼ੀਲੀ ਦਵਾਈਆਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ’ ‘ਤੇ ਖੇਤਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ। ਇਸ ਕਾਨਫਰੰਸ ਵਿੱਚ 5 ਦੱਖਣੀ ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਇਸ ਮੀਟਿੰਗ ਦੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਜ਼ਬਤ ਕੀਤੀ ਗਈ 9,298 ਕਿਲੋਗ੍ਰਾਮ ਨਸ਼ੀਲੀ ਦਵਾਈਆਂ, ਜਿਸ ਦਾ ਮੁੱਲ 1,235 ਕਰੋੜ ਰੁਪਏ ਹੈ, ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਦੀ ਵੀ ਨਿਗਰਾਨੀ ਕਰਨਗੇ।

 

ਇਸ ਮੀਟਿੰਗ ਦੇ ਦੌਰਾਨ, ਸਮੁੰਦਰੀ ਮਾਰਗ ਦੇ ਮਾਧਿਅਮ ਨਾਲ ਨਸ਼ੀਲੀ ਦਵਾਈਆਂ ਦੀ ਤਸਕਰੀ ਨੂੰ ਘੱਟ ਕਰਨ ਦੇ ਤਰੀਕੇ, ਨਸ਼ੀਲੀ ਦਵਾਈਆਂ ਦੇ ਤਸਕਰਾਂ ‘ਤੇ ਸਖ਼ਤ ਦੰਡਾਤਮਕ ਕਾਰਵਾਈ, ਜਿਸ ਦੇ ਨਤੀਜੇ ਸਦਕਾ ਜ਼ੀਰੋ ਟੌਲਰੈਂਸ ਦੀ ਸਥਿਤੀ, ਰਾਜ ਅਤੇ ਕੇਂਦਰੀ ਨਸ਼ੀਲੀ ਦਵਾ ਕਾਨੂੰਨ ਪ੍ਰਵਰਤਨ ਏਜੰਸੀਆਂ ਦਰਮਿਆਨ ਨਿਰਵਿਘਨ ਤਾਲਮੇਲ/ਸਹਿਯੋਗ ਅਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਦੇ ਮਾਧਿਅਮ ਨਾਲ ਨਸ਼ੀਲੀ ਦਵਾਈਆਂ ਦੇ ਪ੍ਰਸਾਰ ਦੀ ਰੋਕਥਾਮ ਜਿਹੇ ਪਹਿਲੂਆਂ ‘ਤੇ ਉੱਚਿਤ ਜ਼ੋਰ ਦਿੱਤਾ ਜਾਵੇਗਾ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਨਸ਼ਾ ਮੁਕਤ ਭਾਰਤ ਬਣਾਉਣ ਦੇ ਲਈ ਨਸ਼ੀਲੀ ਦਵਾਈਆਂ ਦੇ ਖ਼ਿਲਾਫ਼ ਜ਼ੀਰੋ ਟੌਲਰੈਂਸ ਦੀ ਨੀਤੀ ਅਪਣਾਈ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ 01 ਜੂਨ, 2022 ਤੋਂ ਸ਼ੁਰੂ ਹੋਏ 75 ਦਿਨਾਂ ਦੇ ਅਭਿਯਾਨ ਦੇ ਦੌਰਾਨ 75,000 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦਾ ਲਕਸ਼ ਨਿਰਧਾਰਿਤ ਕੀਤਾ ਗਿਆ ਸੀ, ਲੇਕਿਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਹੁਣ ਤੱਕ ਜ਼ਬਤ ਕੀਤੀ ਗਈ ਕੁੱਲ 5,94,620 ਕਿਲੋਗ੍ਰਾਮ ਨਸ਼ੀਲੀ ਦਵਾਈਆਂ, ਜਿਸ ਦਾ ਮੁੱਲ 8,409 ਕਰੋੜ ਰੁਪਏ ਹੈ, ਨੂੰ ਨਸ਼ਟ ਕੀਤਾ ਜਾ ਚੁੱਕਿਆ ਹੈ, ਜੋ ਲਕਸ਼ ਤੋਂ ਕਈ ਗੁਣਾ ਅਧਿਕ ਹੈ। ਨਸ਼ਟ ਕੀਤੀ ਗਈ ਕੁੱਲ ਨਸ਼ੀਲੀਆਂ ਦਵਾਈਆਂ ਵਿੱਚੋਂ 3,138 ਕਰੋੜ ਰੁਪਏ ਮੁੱਲ ਦੀ 1,29,363 ਕਿਲੋਗ੍ਰਾਮ ਜ਼ਬਤ ਕੀਤੀ ਗਈ ਦਵਾਈਆਂ ਨੂੰ ਇਕੱਲੇ ਐੱਨਸੀਬੀ ਨੇ ਨਸ਼ਟ ਕੀਤਾ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ‘ਤੇ, ਗ੍ਰਹਿ ਮੰਤਰਾਲੇ ਨੇ ਮਾਦਕ ਪਦਾਰਥਾਂ ‘ਤੇ ਕਾਰਵਾਈ ਕਰਨ ਦੇ ਲਈ ਇੱਕ ਤਿੰਨ-ਪੱਖੀ ਫੋਰਮੁਲਾ ਅਪਣਾਇਆ ਹੈ। ਇਸ ਤਿੰਨ-ਪੱਖੀ ਫੋਰਮੁਲਾ ਵਿੱਚ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨਾ, ਨਸ਼ੀਲੀ ਦਵਾਈਆਂ ਦੀ ਰੋਕਥਾਮ ਨਾਲ ਜੁੜੀ ਸਾਰੀਆਂ ਏਜੰਸੀਆਂ ਦਾ ਸਸ਼ਕਤੀਕਰਣ ਤੇ ਉਨ੍ਹਾਂ ਦਰਮਿਆਨ ਤਾਲਮੇਲ ਕਰਨਾ ਅਤੇ ਇੱਕ ਵਿਆਪਕ ਜਾਗਰੂਕਤਾ ਅਭਿਯਾਨ ਚਲਾਉਣਾ ਸ਼ਾਮਲ ਹੈ। ਮਾਦਕ ਪਦਾਰਥਾਂ ਦੀ ਤਸਕਰੀ ਦੀ ਸਮੱਸਿਆ ਕੇਂਦਰ ਜਾਂ ਕਿਸੇ ਰਾਜ ਦੀ ਸਮੱਸਿਆ ਨਹੀਂ ਹੈ, ਬਲਕਿ ਇਹ ਇੱਕ ਰਾਸ਼ਟਰੀ ਸਮੱਸਿਆ ਹੈ ਅਤੇ ਇਸ ਨਾਲ ਨਿਪਟਣ ਦੇ ਪ੍ਰਯਤਨ ਵੀ ਰਾਸ਼ਟਰੀ ਤੇ ਏਕੀਕ੍ਰਿਤ ਹੋਣੇ ਚਾਹੀਦੇ ਹਨ। ਮਾਦਕ ਪਦਾਰਥਾਂ ਦੇ ਖਤਰੇ ਤੋਂ ਪ੍ਰਭਾਵੀ ਢੰਗ ਨਾਲ ਨਿਪਟਣ ਦੇ ਲਈ ਸਾਰੇ ਰਾਜਾਂ ਨੂੰ ਨਿਯਮਿਤ ਤੌਰ ‘ਤੇ ਜ਼ਿਲਾ-ਪੱਧਰੀ ਅਤੇ ਰਾਜ-ਪੱਧਰੀ ਐੱਨਸੀਓਆਰਡੀ ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ।

 

ਮਾਦਕ ਪਦਾਰਥਾਂ ਦੇ ਖ਼ਿਲਾਫ਼ ਲੜਾਈ ਵਿੱਚ ਨਵੀਨਤਮ ਤਕਨੀਕ ਦਾ ਉਪਯੋਗ ਅੱਗੇ ਦਾ ਰਸਤਾ ਹੋਣਾ ਚਾਹੀਦਾ ਹੈ ਅਤੇ ਅਫੀਮ ਦੀ ਖੇਤੀ ਕਰਨ ਵਾਲੇ ਇਲਾਕਿਆਂ ਦੀ ਪਹਿਚਾਣ ਕਰਨ ਤੇ ਉਸ ‘ਤੇ ਨਿਯੰਤ੍ਰਣ ਕਰਨ ਦੇ ਲਈ ਡ੍ਰੋਨ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਸੈਟੇਲਾਈਟ ਮੈਪਿੰਗ ਦਾ ਉਪਯੋਗ ਤਤਪਰਤਾ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ। ਮਾਦਕ ਪਦਾਰਥਾਂ ਦੇ ਪੂਰੇ ਨੈੱਟਵਰਕ ‘ਤੇ ਨਕੇਲ ਕਸਣ ਦੇ ਲਈ ਇਸ ਨਾਲ ਜੁੜੇ ਮਾਮਲਿਆਂ ਵਿੱਚ ਇਸ ਦੇ ਸਰੋਤ ਤੋਂ ਲੈ ਕੇ ਡੈਸਟੀਨੇਸ਼ਨ ਤੱਕ ਡੂੰਘੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

*****

ਆਰਕੇ/ਏਵਾਈ/ਏਕੇਐੱਸ/ਆਰਆਰ



(Release ID: 1910271) Visitor Counter : 117