ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਮਾਂ ਸ਼ਾਰਦਾ ਦੇਵੀ ਮੰਦਿਰ ਦਾ ਉਦਘਾਟਨ ਕੀਤਾ


ਨਵ-ਵਰੇਂ ਦੇ ਸ਼ੁੱਭ ਅਵਸਰ ‘ਤੇ ਜੰਮੂ-ਕਸ਼ਮੀਰ ਵਿੱਚ ਸ਼ਰਧਾਲੂਆਂ ਦੇ ਲਈ ਸ਼ਾਰਦਾ ਮਾਤਾ ਦੇ ਮੰਦਿਰ ਦਾ ਮੁੜ-ਨਿਰਮਾਣ ਹੋਣਾ ਅਸਲ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੈ

ਕੁਪਵਾੜਾ ਵਿੱਚ ਮਾਂ ਸ਼ਾਰਦਾ ਦੇ ਮੰਦਿਰ ਦਾ ਮੁੜ-ਨਿਰਮਾਣ ਹੋਣਾ ਸ਼ਾਰਦਾ-ਸੱਭਿਅਤਾ ਦੀ ਕੋਜ ਤੇ ਸ਼ਾਰਦਾ-ਸਕ੍ਰਿਪਟ ਦੇ ਪਰਮੋਸ਼ਨ ਦੀ ਦਿਸ਼ਾ ਵਿੱਚ ਇੱਕ ਜ਼ਰੂਰੀ ਤੇ ਮਹੱਤਵਪੂਰਨ ਕਦਮ ਹੈ

ਸ਼ਾਰਦਾ ਪੀਠ ਭਾਰਤ ਦੀ ਸੱਭਿਆਚਾਰਕ, ਧਾਰਮਿਕ ਤੇ ਵਿਦਿਅਕ ਵਿਰਾਸਤ ਦਾ ਇਤਿਹਾਸਿਕ ਕੇਂਦਰ ਰਿਹਾ ਹੈ, ਮੋਦੀ ਸਰਕਾਰ ਕਰਤਾਰਪੁਰ ਕੌਰੀਡੋਰ ਦੀ ਤਰ੍ਹਾਂ ਸ਼ਾਰਦਾ ਪੀਠ ਨੂੰ ਵੀ ਸ਼ਰਧਾਲੂਆਂ ਦੇ ਲਈ ਖੋਲ੍ਹਣ ਦੀ ਦਿਸ਼ਾ ਵਿੱਚ ਅੱਗੇ ਵਧੇਗੀ

ਧਾਰਾ 370 ਹਟਾਉਣ ਦੇ ਬਾਅਦ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਪ੍ਰਸਥਾਪਿਤ ਹੋ ਰਹੀ ਹੈ ਅਤੇ ਘਾਟੀ ਤੇ ਜੰਮੂ ਇੱਕ ਵਾਰ ਮੁੜ-ਪੁਰਾਣੀ ਸੱਭਿਅਤਾ ਤੇ ਪਰੰਪਰਾਵਾਂ ਦੇ ਵੱਲ ਪਰਤ ਰਹੇ ਹਨ, ਮੋਦੀ ਸਰਕਾਰ ਇੱਥੇ ਦੇ ਸੱਭਿਆਚਾਰ ਦੀ ਬਹਾਲੀ ਦੇ ਲਈ ਅਨੇਕ ਮੰਦਿਰਾਂ ਤੇ ਆਸਥਾ-ਕੇਂਦਰਾਂ ਦਾ ਨਵੀਨੀਕਰਣ ਕਰ ਰਹੀ ਹੈ

Posted On: 22 MAR 2023 3:43PM by PIB Chandigarh

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਕੁਪਵਾੜਾ ਵਿੱਚ ਮਾਂ ਸ਼ਾਰਦਾ ਦੇਵੀ ਮੰਦਿਰ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ, ਸ਼੍ਰੀ ਮਨੋਜ ਸਿਨ੍ਹਾ ਸਹਿਤ ਅਨੇਕ ਪਤਵੰਤੇ ਮੌਜੂਦ ਸਨ।

I:\Surjeet Singh\2023\23 March 2023\1111.jpg

ਆਪਣੇ ਸੰਬੋਧਨ ਦੀ ਸ਼ੁਰੂਆਤ ਸ਼੍ਰੀ ਅਮਿਤ ਸ਼ਾਹ ਨੇ ਦੇਸ਼ਵਾਸੀਆਂ ਨੂੰ ਨਵ ਵਰ੍ਹੇ ਦੀਆਂ ਸ਼ੁਭਕਾਮਨਾਵਾਂ ਦੇ ਕੇ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਨਵ ਵਰ੍ਹੇ ਦੇ ਅਵਸਰ ‘ਤੇ ਹੀ ਮਾਂ ਸ਼ਾਰਦਾ ਦਾ ਨਵਾਂ ਬਣਿਆ ਮੰਦਿਰ ਸ਼ਰਧਾਲੂਆਂ ਦੇ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਇਹ ਪੂਰੇ ਭਾਰਤ ਦੇ ਸ਼ਰਧਾਲੂਆਂ ਦੇ ਲਈ ਇੱਕ ਸ਼ੁਭ ਸੰਕੇਤ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਮਾਂ ਸ਼ਾਰਦਾ ਦੇ ਮੰਦਿਰ ਦਾ ਉਦਘਾਟਨ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੈ।

I:\Surjeet Singh\2023\23 March 2023\2222.jpg

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਇਸ ਮੰਦਿਰ ਦਾ ਵਾਸਤੁਕਲਾ ਅਤੇ ਨਿਰਮਾਣ ਸ਼ਾਰਦਾ ਪੀਠ ਦੇ ਤਤਵਾਧਾਨ ਵਿੱਚ ਮਿਥਿਹਾਸਿਕ ਗ੍ਰੰਥਾਂ ਦੇ ਅਨੁਸਾਰ ਕੀਤਾ ਗਿਆ ਹੈ। ਸ੍ਰੀਨਗੇਰੀ ਮਠ ਦੁਆਰਾ ਦਾਨ ਕੀਤੀ ਗਈ ਸ਼ਾਰਦਾ ਮਾਂ ਦੀ ਮੂਰਤੀ ਨੂੰ 24 ਜਨਵਰੀ ਤੋਂ ਲੈ ਕੇ ਅੱਜ ਇੱਥੇ ਸਥਾਪਿਤ ਕਰਨ ਤੱਕ ਇੱਕ ਯਾਤਰਾ ਦੇ ਰੂਪ ਵਿੱਚ ਲਿਆਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਪਾਵੜਾ ਵਿੱਚ ਮਾਂ ਸ਼ਾਰਦਾ ਦੇ ਮੰਦਿਰ ਦਾ ਮੁੜ-ਨਿਰਮਾਣ ਹੋਣਾ ਸ਼ਾਰਦਾ-ਸੱਭਿਅਤਾ ਦੀ ਖੋਜ ਤੇ ਸ਼ਾਰਦਾ-ਸਕ੍ਰਿਪਟ ਦੇ ਪਰਮੋਸ਼ਨ ਦੀ ਦਿਸ਼ਾ ਵਿੱਚ ਇੱਕ ਜ਼ਰੂਰੀ ਤੇ ਮਹੱਤਵਪੂਰਨ ਕਦਮ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇੱਕ ਜ਼ਮਾਨੇ ਵਿੱਚ ਭਾਰਤੀ ਉਪਮਹਾਦ੍ਵੀਪ ਵਿੱਚ ਸ਼ਾਰਦਾ ਪੀਠ ਗਿਆਨ ਦਾ ਕੇਂਦਰ ਮੰਨਿਆ ਜਾਂਦਾ ਸੀ, ਗ੍ਰੰਥਾਂ ਅਤੇ ਅਧਿਆਤਮਿਕ ਗਿਆਨ ਦੀ ਤਲਾਸ਼ ਵਿੱਚ ਦੇਸ਼ਭਰ ਦੇ ਵਿਦਵਾਨ ਇੱਥੇ ਆਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਸ਼ਾਰਦਾ ਸਕ੍ਰਿਪਟ ਸਾਡੇ ਕਸ਼ਮੀਰ ਦੀ ਮੂਲ ਸਕ੍ਰਿਪਟ ਹੈ, ਜਿਸ ਦਾ ਨਾਂ ਵੀ ਮਾਂ ਦੇ ਨਾਮ ਦੇ ਅਧਾਰ ‘ਤੇ ਰੱਖਿਆ ਗਿਆ ਹੈ। ਇਹ ਮਹਾਸ਼ਕਤੀ ਪੀਠਾਂ ਵਿੱਚੋਂ ਇੱਕ ਹੈ ਅਤੇ ਮਾਣਤਾਵਾਂ ਦੇ ਅਨੁਸਾਰ ਮਾਂ ਸਤੀ ਦਾ ਸੱਜਾ ਹੱਥ ਇੱਥੇ ਗਿਰਿਆ ਸੀ।

 I:\Surjeet Singh\2023\23 March 2023\3333.jpg

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਸ਼ਾਰਦਾ ਪੀਠ ਭਾਰਤ ਦੀ ਸੱਭਿਆਚਾਰਕ, ਧਾਰਮਿਕ ਤੇ ਵਿਦਿਅਕ ਵਿਰਾਸਤ ਦਾ ਇਤਿਹਾਸਿਕ ਕੇਂਦਰ ਰਿਹਾ ਹੈ, ਮੋਦੀ ਸਰਕਾਰ ਕਰਤਾਰਪੁਰ ਕੌਰੀਡੋਰ ਦੀ ਤਰ੍ਹਾਂ ਸ਼ਾਰਦਾ ਪੀਠ ਨੂੰ ਵੀ ਸ਼ਰਧਾਲੂਆਂ ਦੇ ਲਈ ਖੋਲ੍ਹਣ ਦੀ ਦਿਸ਼ਾ ਵਿੱਚ ਅੱਗੇ ਵਧੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਪ੍ਰਯਤਨ ਨਾਲ ਕਸ਼ਮੀਰ ਵਿੱਚ ਧਾਰਾ 370 ਹਟਣ ਦੇ ਬਾਅਦ ਸ਼ਾਂਤੀ ਸਥਾਪਿਤ ਹੋਣ ਨਾਲ ਘਾਟੀ ਅਤੇ ਜੰਮੂ ਫਿਰ ਇੱਕ ਵਾਰ ਆਪਣੀ ਪੁਰਾਣੀ ਪਰੰਪਰਾਵਾਂ, ਸੱਭਿਅਤਾ ਅਤੇ ਗੰਗਾ-ਜਮੁਨੀ ਤਹਿਜ਼ੀਬ ਦੇ ਵੱਲ ਪਰਤ ਰਹੇ ਹਨ।

 

ਸ਼੍ਰੀ ਸ਼ਾਹ ਨੇ ਕਿਹਾ ਕਿ ਸਮਾਜਿਕ ਅਤੇ ਆਰਥਿਕ ਪਰਵਿਰਤਨ ਦੀ ਪ੍ਰਤੀਬੱਧਤਾ ਦੇ ਅਨੁਰੂਪ ਮੋਦੀ ਸਰਕਾਰ ਨੇ ਸੱਭਿਆਚਾਰ ਦੀ ਬਹਾਲੀ ਸਹਿਤ ਜੰਮੂ-ਕਸ਼ਮੀਰ ਦੇ ਸਾਰੇ ਖੇਤਰਾਂ ਵਿੱਚ ਪਹਿਲ ਕੀਤੀ ਹੈ। ਇਸ ਦੇ ਤਹਿਤ 123 ਚੁਣੇ ਹੋਈਆਂ ਥਾਵਾਂ ਦਾ ਵਿਵਸਥਿਤ ਤੌਰ ‘ਤੇ ਨਵੀਨੀਕਰਣ ਅਤੇ ਮੁਰੰਮਤ ਦਾ ਕੰਮ ਚਲ ਰਿਹਾ ਹੈ, ਜਿਨ੍ਹਾਂ ਵਿੱਚ ਕਈ ਮੰਦਿਰ ਅਤੇ ਸੂਫੀ ਸਥਾਨ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ 65 ਕਰੋੜ ਰੁਪਏ ਦੀ ਲਾਗਤ ਨਾਲ ਇਸ ਦੇ ਪਹਿਲੇ ਪੜਾਅ ਵਿੱਚ 35 ਥਾਵਾਂ ਦੀ ਬਹਾਲੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 75 ਧਾਰਮਿਕ ਅਤੇ ਸੂਫੀ ਸੰਤਾਂ ਦੀਆਂ ਥਾਵਾਂ ਪਹਿਚਾਣ ਕਰਕੇ 31 ਮੈਗਾ ਕਲਚਰਲ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਇੱਥੇ ਹਰ ਜ਼ਿਲੇ ਵਿੱਚ 20 ਸੱਭਿਆਚਾਰਕ ਉਤਸਵ ਵੀ ਆਯੋਜਿਤ ਕੀਤੇ ਗਏ ਹਨ ਜਿਨ੍ਹਾਂ ਨਾਲ ਸਾਡੀ ਪੁਰਾਣੀ ਵਿਰਾਸਤ ਨੂੰ ਮੁੜ-ਸੁਰਜੀਤ ਕਰਨ ਵਿੱਚ ਬਹੁਤ ਮਦਦ ਮਿਲੇਗੀ।

I:\Surjeet Singh\2023\23 March 2023\4444.jpg

 ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਉਪ ਰਾਜਪਾਲ, ਸ਼੍ਰੀ ਮਨੋਜ ਸਿਨ੍ਹਾ ਜੀ ਨੇ ਜਿਸ ਸ਼ਿੱਦਤ ਨਾਲ ਪ੍ਰਧਾਨ ਮੰਤਰੀ ਮੋਦੀ ਦੀਆਂ ਸਾਰੀਆਂ ਫਲੈਗਸ਼ਿਪ ਯੋਜਨਾਵਾਂ ਨੂੰ ਜ਼ਮੀਨ ‘ਤੇ ਉਤਾਰਣ ਦਾ ਕੰਮ ਕੀਤਾ ਹੈ ਉਹ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸ਼੍ਰੀ ਮਨੋਜ ਸਿਨ੍ਹਾ ਜੀ ਨੇ ਜੰਮੂ-ਕਸ਼ਮੀਰ ਵਿੱਚ ਉਦਯੋਗਿਕ ਨਿਵੇਸ਼ ਲਿਆਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹੋਈ ਇਹ ਸ਼ੁਰੂਆਤ ਇਸ ਸਥਾਨ ਦੀ ਖੋਈ ਹੋਈ ਮਹਿਮਾ ਨੂੰ ਵਾਪਸ ਲਿਆਉਣ ਵਿੱਚ ਮਦਦ ਕਰੇਗੀ ਅਤੇ ਇਹ ਸਥਾਨ ਮਾਂ ਸਾਰਦਾ ਦੀ ਉਪਾਸਨਾ ਅਤੇ ਉਨ੍ਹਾਂ ਦੀ ਪ੍ਰੇਰਣਾ ਤੋਂ ਮਿਲੀ ਚੇਤਨਾ ਦੀ ਜਾਗ੍ਰਿਤੀ ਦਾ ਯੁਗਾਂ-ਯੁਗ ਤੱਕ ਭਾਰਤ ਵਰ੍ਹੇ ਵਿੱਚ ਕੇਂਦਰ ਬਣਿਆ ਰਹੇਗਾ।

****

ਆਰਕੇ/ਏਵਾਈ/ਏਕੇਐੱਸ



(Release ID: 1909966) Visitor Counter : 110