ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 24 ਮਾਰਚ ਨੂੰ ਵਾਰਾਣਸੀ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਇੱਕ ਵਿਸ਼ਵ ਟੀਬੀ ਸੰਮੇਲਨ (One World TB Summit) ਨੂੰ ਸੰਬੋਧਨ ਕਰਨਗੇ
ਪ੍ਰਧਾਨ ਮੰਤਰੀ ਟੀਬੀ-ਮੁਕਤ ਪੰਚਾਇਤ ਪਹਿਲਕਦਮੀ; ਟੀਬੀ ਲਈ ਇੱਕ ਛੋਟਾ ਟੀਬੀ ਰੋਕਥਾਮ ਇਲਾਜ ਅਤੇ ਪਰਿਵਾਰ-ਕੇਂਦ੍ਰਿਤ ਦੇਖਭਾਲ ਮਾਡਲ ਦਾ ਅਧਿਕਾਰਤ ਪੈਨ-ਇੰਡੀਆ ਰੋਲਆਊਟ ਲਾਂਚ ਕਰਨਗੇ
ਪ੍ਰਧਾਨ ਮੰਤਰੀ 1780 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਇਹ ਪ੍ਰੋਜੈਕਟ ਵਾਰਾਣਸੀ ਦੇ ਪਰਿਦ੍ਰਿਸ਼ ਨੂੰ ਹੋਰ ਬਦਲਣਗੇ ਅਤੇ ਸ਼ਹਿਰ ਦੇ ਲੋਕਾਂ ਲਈ ਈਜ਼ ਆਫ਼ ਲਿਵਿੰਗ ਨੂੰ ਵਧਾਉਣਗੇ
ਪ੍ਰਧਾਨ ਮੰਤਰੀ ਵਾਰਾਣਸੀ ਛਾਉਣੀ ਸਟੇਸ਼ਨ ਤੋਂ ਗੋਦੋਲੀਆ ਤੱਕ ਯਾਤਰੀ ਰੋਪਵੇਅ ਦਾ ਨੀਂਹ ਪੱਥਰ ਰੱਖਣਗੇ, ਇਹ ਪ੍ਰੋਜੈਕਟ ਸੈਲਾਨੀਆਂ, ਸ਼ਰਧਾਲੂਆਂ ਅਤੇ ਨਿਵਾਸੀਆਂ ਲਈ ਆਵਾਜਾਈ ਦੀ ਸਹੂਲਤ ਪ੍ਰਦਾਨ ਕਰੇਗਾ
Posted On:
22 MAR 2023 4:07PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਮਾਰਚ ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਕਰੀਬ 10:30 ਵਜੇ ਰੁਦ੍ਰਾਕਸ਼ ਕਨਵੈਨਸ਼ਨ ਸੈਂਟਰ ਵਿਖੇ ਇੱਕ ਵਿਸ਼ਵ ਟੀਬੀ ਸੰਮੇਲਨ ਨੂੰ ਸੰਬੋਧਨ ਕਰਨਗੇ। ਦੁਪਹਿਰ ਕਰੀਬ 12 ਵਜੇ, ਪ੍ਰਧਾਨ ਮੰਤਰੀ ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ ਦੇ ਮੈਦਾਨ ਵਿੱਚ 1780 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਇੱਕ ਵਿਸ਼ਵ ਟੀਬੀ ਸੰਮੇਲਨ
ਵਿਸ਼ਵ ਤਪਦਿਕ ਦਿਵਸ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਇੱਕ ਵਿਸ਼ਵ ਟੀਬੀ ਸੰਮੇਲਨ ਨੂੰ ਸੰਬੋਧਨ ਕਰਨਗੇ। ਇਹ ਸੰਮੇਲਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਸਟਾਪ ਟੀਬੀ ਪਾਰਟਨਰਸ਼ਿਪ ਵਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਸਾਲ 2001 ਵਿੱਚ ਸਥਾਪਿਤ, ਸਟਾਪ ਟੀਬੀ ਪਾਰਟਨਰਸ਼ਿਪ ਇੱਕ ਸੰਯੁਕਤ ਰਾਸ਼ਟਰ ਦੀ ਮੇਜ਼ਬਾਨੀ ਵਾਲੀ ਸੰਸਥਾ ਹੈ, ਜੋ ਟੀਬੀ ਤੋਂ ਪ੍ਰਭਾਵਿਤ ਲੋਕਾਂ, ਭਾਈਚਾਰਿਆਂ ਅਤੇ ਦੇਸ਼ਾਂ ਦੀ ਆਵਾਜ਼ ਨੂੰ ਬੁਲੰਦ ਕਰਦੀ ਹੈ।
ਇਸ ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਟੀਬੀ-ਮੁਕਤ ਪੰਚਾਇਤ ਪਹਿਲ ਸਮੇਤ ਕਈ ਹੋਰ ਪਹਿਲਕਦਮੀਆਂ; ਇੱਕ ਛੋਟਾ ਟੀਬੀ ਰੋਕਥਾਮ ਇਲਾਜ (ਟੀਪੀਟੀ) ਦਾ ਅਧਿਕਾਰਤ ਪੈਨ-ਇੰਡੀਆ ਰੋਲਆਊਟ; ਟੀਬੀ ਲਈ ਪਰਿਵਾਰ-ਕੇਂਦ੍ਰਿਤ ਦੇਖਭਾਲ ਮਾਡਲ ਦੀ ਸ਼ੁਰੂਆਤ ਕਰਨਗੇ ਅਤੇ ਭਾਰਤ ਦੀ ਸਲਾਨਾ ਟੀਬੀ ਰਿਪੋਰਟ 2023 ਜਾਰੀ ਕਰਨਗੇ। ਪ੍ਰਧਾਨ ਮੰਤਰੀ ਚੋਣਵੇਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਜ਼ਿਲ੍ਹਿਆਂ ਨੂੰ ਟੀਬੀ ਦੇ ਖ਼ਾਤਮੇ ਵਿੱਚ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕਰਨਗੇ।
ਮਾਰਚ 2018 ਵਿੱਚ, ਨਵੀਂ ਦਿੱਲੀ ਵਿੱਚ ਆਯੋਜਿਤ ਐਂਡ ਟੀਬੀ ਸੰਮੇਲਨ (End TB summit) ਦੌਰਾਨ, ਪ੍ਰਧਾਨ ਮੰਤਰੀ ਨੇ ਨਿਰਧਾਰਤ ਸਮੇਂ ਤੋਂ ਪੰਜ ਸਾਲ ਪਹਿਲਾਂ, 2025 ਤੱਕ ਟੀਬੀ-ਸਬੰਧਤ ਐੱਸਡੀਜੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਮੁੱਚੇ ਭਾਰਤ ਨੂੰ ਸੱਦਾ ਦਿੱਤਾ ਸੀ। ਇੱਕ ਵਿਸ਼ਵ ਟੀਬੀ ਸੰਮੇਲਨ ਟੀਚਿਆਂ 'ਤੇ ਹੋਰ ਵਿਚਾਰ ਕਰਨ ਦਾ ਇੱਕ ਮੌਕਾ ਪ੍ਰਦਾਨ ਕਰੇਗਾ ਕਿਉਂਕਿ ਦੇਸ਼ ਟੀਬੀ ਦੇ ਖਾਤਮੇ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਅੱਗੇ ਵਧ ਰਿਹਾ ਹੈ। ਇਹ ਰਾਸ਼ਟਰੀ ਟੀਬੀ ਖ਼ਾਤਮਾ ਪ੍ਰੋਗਰਾਮਾਂ ਰਾਹੀਂ ਸਿੱਖਿਆਂਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਮੌਕਾ ਵੀ ਹੋਵੇਗਾ। ਸੰਮੇਲਨ ਵਿਚ 30 ਤੋਂ ਵੱਧ ਦੇਸ਼ਾਂ ਦੇ ਅੰਤਰਰਾਸ਼ਟਰੀ ਪ੍ਰਤੀਨਿਧੀ ਹਾਜ਼ਰ ਹੋਣ ਵਾਲੇ ਹਨ।
ਵਾਰਾਣਸੀ ਵਿੱਚ ਵਿਕਾਸ ਦੀਆਂ ਪਹਿਲਕਦਮੀਆਂ
ਪਿਛਲੇ ਨੌਂ ਸਾਲਾਂ ਵਿੱਚ, ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਪਰਿਦ੍ਰਿਸ਼ ਨੂੰ ਬਦਲਣ ਅਤੇ ਸ਼ਹਿਰ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਈਜ਼ ਆਫ਼ ਲਿਵਿੰਗ ਨੂੰ ਵਧਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦੇ ਹੋਏ, ਪ੍ਰਧਾਨ ਮੰਤਰੀ ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ ਦੇ ਮੈਦਾਨ ਵਿੱਚ ਪ੍ਰੋਗਰਾਮ ਦੌਰਾਨ 1780 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਵਾਰਾਣਸੀ ਛਾਉਣੀ ਸਟੇਸ਼ਨ ਤੋਂ ਗੋਦੋਲੀਆ ਤੱਕ ਯਾਤਰੀ ਰੋਪਵੇਅ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਦੀ ਲਾਗਤ ਲਗਭਗ 645 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਇਸ ਰੋਪਵੇਅ ਪ੍ਰਣਾਲੀ ਦੀ ਲੰਬਾਈ ਪੰਜ ਸਟੇਸ਼ਨਾਂ ਦੇ ਨਾਲ 3.75 ਕਿਲੋਮੀਟਰ ਹੋਵੇਗੀ। ਇਸ ਨਾਲ ਸੈਲਾਨੀਆਂ, ਸ਼ਰਧਾਲੂਆਂ ਅਤੇ ਵਾਰਾਣਸੀ ਦੇ ਨਿਵਾਸੀਆਂ ਲਈ ਆਵਾਜਾਈ ਵਿੱਚ ਆਸਾਨੀ ਹੋਵੇਗੀ।
ਪ੍ਰਧਾਨ ਮੰਤਰੀ ਨਮਾਮੀ ਗੰਗਾ ਯੋਜਨਾ ਦੇ ਤਹਿਤ ਭਗਵਾਨਪੁਰ ਵਿਖੇ 55 ਐੱਮਐੱਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਣਗੇ, ਜੋ ਕਿ 300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਖੇਲੋ ਇੰਡੀਆ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਵੱਲੋਂ ਸਿਗਰਾ ਸਟੇਡੀਅਮ ਦੇ ਪੁਨਰ ਵਿਕਾਸ ਕਾਰਜ ਦੇ ਪੜਾਅ 2 ਅਤੇ 3 ਦਾ ਨੀਂਹ ਪੱਥਰ ਰੱਖਿਆ ਜਾਵੇਗਾ।
ਪ੍ਰਧਾਨ ਮੰਤਰੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੁਆਰਾ ਬਣਾਏ ਜਾਣ ਵਾਲੇ ਈਸਰਵਰ ਪਿੰਡ, ਸੇਵਾਪੁਰੀ ਵਿਖੇ ਐੱਲਪੀਜੀ ਬੋਟਲਿੰਗ ਪਲਾਂਟ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਭਰਥਰਾ ਪਿੰਡ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਸਮੇਤ ਕਈ ਹੋਰ ਪ੍ਰੋਜੈਕਟਾਂ; ਬਦਲਣ ਵਾਲੇ ਕਮਰਿਆਂ ਦੇ ਨਾਲ ਫਲੋਟਿੰਗ ਜੈੱਟੀ ਦਾ ਵੀ ਨੀਂਹ ਪੱਥਰ ਵੀ ਰੱਖਣਗੇ।
ਜਲ ਜੀਵਨ ਮਿਸ਼ਨ ਤਹਿਤ ਪ੍ਰਧਾਨ ਮੰਤਰੀ 19 ਪੀਣਯੋਗ ਪਾਣੀ ਦੀਆਂ ਯੋਜਨਾਵਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਨਾਲ 63 ਗ੍ਰਾਮ ਪੰਚਾਇਤਾਂ ਦੇ 3 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ। ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਮਿਸ਼ਨ ਤਹਿਤ 59 ਪੀਣਯੋਗ ਪਾਣੀ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਵੀ ਰੱਖਣਗੇ।
ਵਾਰਾਣਸੀ ਅਤੇ ਇਸ ਦੇ ਆਲੇ-ਦੁਆਲੇ ਦੇ ਕਿਸਾਨਾਂ, ਨਿਰਯਾਤਕਾਂ ਅਤੇ ਵਪਾਰੀਆਂ ਲਈ, ਕਰਖੀਆਓਂ ਵਿਖੇ ਬਣਾਏ ਗਏ ਏਕੀਕ੍ਰਿਤ ਪੈਕ ਹਾਊਸ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਗਰੇਡਿੰਗ, ਛਾਂਟੀ, ਪ੍ਰੋਸੈਸਿੰਗ ਸੰਭਵ ਹੋਵੇਗੀ। ਪ੍ਰਧਾਨ ਮੰਤਰੀ ਸਮਾਗਮ ਦੌਰਾਨ ਇਹ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਵਾਰਾਣਸੀ ਅਤੇ ਆਸਪਾਸ ਦੇ ਖੇਤਰ ਦੇ ਖੇਤੀਬਾੜੀ ਨਿਰਯਾਤ ਨੂੰ ਵਧਾਉਣ ਵਿੱਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਵਾਰਾਣਸੀ ਸਮਾਰਟ ਸਿਟੀ ਮਿਸ਼ਨ ਤਹਿਤ ਰਾਜਘਾਟ ਅਤੇ ਮਹਿਮੂਰਗੰਜ ਸਰਕਾਰੀ ਸਕੂਲਾਂ ਦੇ ਪੁਨਰ ਵਿਕਾਸ ਕਾਰਜ; ਅੰਦਰੂਨੀ ਸ਼ਹਿਰ ਦੀਆਂ ਸੜਕਾਂ ਦਾ ਸੁੰਦਰੀਕਰਨ; ਸ਼ਹਿਰ ਦੇ 6 ਪਾਰਕਾਂ ਅਤੇ ਛੱਪੜਾਂ ਦਾ ਪੁਨਰ ਵਿਕਾਸ ਸਮੇਤ ਵੱਖ-ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਟੀਸੀ ਟਾਵਰ; ਵਾਟਰ ਵਰਕਸ ਪਰਿਸਰ, ਭੇਲੂਪੁਰ ਵਿਖੇ 2 ਮੈਗਾਵਾਟ ਦਾ ਸੋਲਰ ਪਾਵਰ ਪਲਾਂਟ; ਕੋਨੀਆ ਪੰਪਿੰਗ ਸਟੇਸ਼ਨ 'ਤੇ 800 ਕਿਲੋਵਾਟ ਸੋਲਰ ਪਾਵਰ ਪਲਾਂਟ; ਸਾਰਨਾਥ ਵਿਖੇ ਨਵਾਂ ਕਮਿਊਨਿਟੀ ਸਿਹਤ ਕੇਂਦਰ; ਚਾਂਦਪੁਰ ਵਿਖੇ ਉਦਯੋਗਿਕ ਅਸਟੇਟ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ; ਕੇਦਾਰੇਸ਼ਵਰ, ਵਿਸ਼ਵੇਸ਼ਵਰ ਅਤੇ ਓਮਕਾਰੇਸ਼ਵਰ ਖੰਡ ਪਰਿਕਰਮਾ ਦੇ ਮੰਦਰਾਂ ਦੇ ਨਵੀਨੀਕਰਨ ਸਮੇਤ ਕਈ ਹੋਰ ਬੁਨਿਆਦੀ ਢਾਂਚਾ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
***
ਡੀਐੱਸ/ਐੱਲਪੀ
(Release ID: 1909585)
Visitor Counter : 115
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam