ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 22 ਮਾਰਚ ਨੂੰ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੇ ਖੇਤਰੀ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਭਾਰਤ 6-ਜੀ ‘ਤੇ ਦ੍ਰਿਸ਼ਟੀ ਪੱਤਰ ਦਾ ਅਨਾਵਰਣ ਕਰਨਗੇ ਅਤੇ 6-ਜੀ ਖੋਜ ਅਤੇ ਵਿਕਾਸ ਟੈਸਟ ਕੇਂਦਰ ਲਾਂਚ ਵੀ ਕਰਨਗੇ
ਇਹ ਦੇਸ਼ ਵਿੱਚ ਇਨੋਵੇਸ਼ਨ, ਸਮਰੱਥਾ ਨਿਰਮਾਣ ਅਤੇ ਤੇਜ਼ੀ ਨਾਲ ਟੈਕਨੋਲੋਜੀ ਅਪਣਾਉਣ ਦੇ ਲਈ ਇੱਕ ਵਾਤਾਵਰਣ ਨੂੰ ਸਮਰੱਥ ਬਣਾਉਣਗੇ
ਪ੍ਰਧਾਨ ਮੰਤਰੀ ‘ਕਾਲ ਬਿਫੋਰ ਯੂ ਡਿਗ’ ਐੱਪ ਵੀ ਲਾਂਚ ਕਰਨਗੇ
ਇਹ ਐੱਪ ਪੀਐੱਮ ਗਤੀ ਸ਼ਕਤੀ ਦੇ ਤਹਿਤ ‘ਸੰਪੂਰਨ-ਸਰਕਾਰ ਦੀ ਪਰਿਕਲਪਨਾ’ ਦਾ ਪ੍ਰਤੀਕ ਹੈ
ਇਹ ਸੰਭਾਵਿਤ ਕਾਰੋਬਾਰੀ ਨੁਕਸਾਨ ਨੂੰ ਬਚਾਏਗਾ ਅਤੇ ਜ਼ਰੂਰੀ ਸੇਵਾਵਾਂ ਵਿੱਚ ਵਿਘਨ ਦੇ ਕਾਰਨ ਨਾਗਰਿਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰੇਗਾ
Posted On:
21 MAR 2023 3:46PM by PIB Chandigarh
ਪ੍ਰਧਾਨ ਮੰਤਰੀ. ਸ਼੍ਰੀ ਨਰੇਂਦਰ ਮੋਦੀ 22 ਮਾਰਚ, 2023 ਨੂੰ ਦੁਪਹਿਰ ਬਾਅਦ 12:30 ਵਜੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਇੱਕ ਪ੍ਰੋਗਰਾਮ ਵਿੱਚ ਭਾਰਤ ਵਿੱਚ ਅੰਤਰਰਾਸ਼ਟਰੀ ਦੂਰਸੰਚਾਰ ਸੰਘ (ਆਈਟੀਊ) ਦੇ ਨਵੇਂ ਖੇਤਰੀ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਪ੍ਰੋਗਰਾਮ ਦੇ ਦੌਰਾਨ, ਭਾਰਤ 6-ਜੀ ਦ੍ਰਿਸ਼ਟੀ ਪੱਤਰ ਦਾ ਅਨਾਵਰਣ ਕਰਨਗੇ ਅਤੇ 6-ਜੀ ਖੋਜ ਅਤੇ ਵਿਕਾਸ ਕੇਂਦਰ ਦਾ ਲਾਂਚ ਵੀ ਕਰਨਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ‘ਕਾਲ ਬਿਫੋਰ ਯੂ ਡਿਗ’ ਯਾਨੀ ‘ਖੁਦਾਈ ਤੋਂ ਪਹਿਲਾਂ ਕਾਲ ਕਰੋ’ ਐੱਪ ਵੀ ਲਾਂਚ ਕਰਨਗੇ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਸਭਾ ਨੂੰ ਵੀ ਸੰਬੋਧਨ ਕਰਨਗੇ।
ਅੰਤਰਰਾਸ਼ਟਰੀ ਦੂਰਸੰਚਾਰ ਸੰਘ (ਆਈਟੀਊ) ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀ) ਲਈ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਸੰਸਥਾ ਹੈ। ਇਸ ਦਾ ਹੈੱਡਕੁਆਰਟਰ ਜਿਨੇਵਾ ਵਿੱਚ ਸਥਿਤ ਹੈ। ਇਹ ਖੇਤਰੀ ਦਫ਼ਤਰਾਂ, ਜ਼ੋਨਲ ਦਫ਼ਤਰਾਂ ਅਤੇ ਪ੍ਰਦੇਸ਼ ਦਫ਼ਤਰਾਂ ਦਾ ਇੱਕ ਨੈੱਟਵਰਕ ਹੈ। ਭਾਰਤ ਨੇ ਖੇਤਰੀ ਦਫ਼ਤਰ ਦੀ ਸਥਾਪਨਾ ਲਈ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੇ ਨਾਲ ਮਾਰਚ 2022 ਵਿੱਚ ਇੱਕ ਮੇਜਬਾਨ ਦੇਸ਼ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਸਨ। ਭਾਰਤ ਵਿੱਚ ਖੇਤਰੀ ਦਫ਼ਤਰ ਨੇ ਵੀ ਇਸ ਦੇ ਨਾਲ ਸਬੰਧਿਤ ਇੱਕ ਇਨੋਵੇਸ਼ਨ ਸੈਂਟਰ ਦੀ ਪਰਿਕਲਪਨਾ ਕੀਤੀ ਹੈ, ਜੋ ਇਸ ਨੂੰ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੇ ਹੋਰ ਖੇਤਰੀ ਦਫ਼ਤਰਾਂ ਦੇ ਦਰਮਿਆਨ ਅਦਭੁਤ ਬਣਾਉਂਦਾ ਹੈ। ਖੇਤਰੀ ਦਫ਼ਤਰ, ਜੋ ਪੂਰੀ ਤਰ੍ਹਾਂ ਨਾਲ ਭਾਰਤ ਦੁਆਰਾ ਵਿੱਤ ਪੋਸ਼ਿਤ ਹੈ, ਨਵੀਂ ਦਿੱਲੀ ਦੇ ਮਹਰੌਲੀ ਵਿੱਚ ਸੈਂਟਰ ਫਾਰ ਡਿਵੈਲਪਮੈਂਟ ਆਵ੍ ਟੈਲੀਮੈਟਿਕਸ (ਸੀ-ਡੌਟ) ਭਵਨ ਦੀ ਦੂਜੀ ਮੰਜਿਲ ‘ਤੇ ਸਥਿਤ ਹੈ। ਇਹ ਭਾਰਤ, ਨੇਪਾਲ , ਭੂਟਾਨ, ਬੰਗਲਾਦੇਸ਼ , ਸ਼੍ਰੀਲੰਕਾ, ਮਾਲਦ੍ਵੀਪ , ਅਫ਼ਗ਼ਾਨਿਸਤਾਨ ਅਤੇ ਈਰਾਨ ਨੂੰ ਸੇਵਾ ਪ੍ਰਦਾਨ ਕਰੇਗਾ, ਰਾਸ਼ਟਰਾਂ ਦੇ ਦਰਮਿਆਨ ਤਾਲਮੇਲ ਵਧਾਏਗਾ ਅਤੇ ਖੇਤਰ ਵਿੱਚ ਆਪਸੀ ਦਾ ਰੂਪ ਨਾਲ ਲਾਭਦਾਇਕ ਆਰਥਿਕ ਸਹਿਯੋਗ ਨੂੰ ਪ੍ਰੋਤਸਾਹਨ ਦੇਵੇਗਾ ।
ਭਾਰਤ 6-ਜੀ ਦ੍ਰਿਸ਼ਟੀ ਪੱਤਰ (ਟੀਆਈਜੀ-6ਜੀ) ‘ਤੇ ਟੈਕਨੋਲੋਜੀ ਇਨੋਵੇਸ਼ਨ ਸਮੂਹ ਦੁਆਰਾ ਤਿਆਰ ਕੀਤਾ ਗਿਆ ਹੈ । ਇਸ ਸਮੂਹ ਦਾ ਗਠਨ ਨਵੰਬਰ 2021 ਵਿੱਚ ਵਿਭਿੰਨ ਮੰਤਰਾਲਿਆ /ਵਿਭਾਗਾਂ, ਖੋਜ ਅਤੇ ਵਿਕਾਸ ਸੰਸਥਾਨਾਂ, ਅਕਾਦਮਿਕ, ਮਿਆਰੀਕਰਨ ਸੰਸਥਾਵਾਂ, ਦੂਰਸੰਚਾਰ ਸੇਵਾ ਪ੍ਰਦਾਤਾਵਾਂ ਅਤੇ ਉਦਯੋਗ ਜਗਤ ਦੇ ਮੈਬਰਾਂ ਦੇ ਨਾਲ ਭਾਰਤ ਵਿੱਚ 6 - ਜੀ ਸੇਵਾ ਲਈ ਕਾਰਜ ਯੋਜਨਾ ਅਤੇ ਰੂਪ ਰੇਖਾ ਵਿਕਸਿਤ ਕਰਨ ਲਈ ਕੀਤਾ ਗਿਆ ਸੀ। 6-ਜੀ ਟੈਸਟ ਸੈਂਟਰ ਅਕਾਦਮਿਕ ਸੰਸਥਾਨਾਂ, ਉਦਯੋਗ, ਸਟਾਰਟ-ਅੱਪਸ, ਐੱਮਐੱਸਏਮਈ, ਉਦਯੋਗ ਆਦਿ ਨੂੰ ਉੱਭਰਦੀਆਂ ਆਈਸੀਟੀ ਟੈਕਨੋਲੋਜੀਆਂ ਦਾ ਟੈਸਟ ਅਤੇ ਸਤਿਆਪਨ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰੇਗਾ। ਭਾਰਤ 6-ਜੀ ਦ੍ਰਿਸ਼ਟੀ ਪੱਤਰ ਅਤੇ 6 - ਜੀ ਟੈਸਟ ਸੈਂਟਰ ਦੇਸ਼ ਵਿੱਚ ਇਨੋਵੇਸ਼ਨ, ਸਮਰੱਥਾ ਨਿਰਮਾਣ ਅਤੇ ਤੇਜ਼ੀ ਨਾਲ ਟੈਕਨੋਲੋਜੀ ਅਪਣਾਉਣ ਲਈ ਇੱਕ ਸਮਰੱਥ ਵਾਤਾਵਰਣ ਪ੍ਰਦਾਨ ਕਰੇਗਾ ।
ਪੀਐੱਮ ਗਤੀ ਸ਼ਕਤੀ ਦੇ ਤਹਿਤ ਢਾਂਚੇ ਸੰਪਰਕ ਪ੍ਰੋਜੈਕਟਾਂ ਦੀ ਏਕੀਕ੍ਰਿਤ ਯੋਜਨਾ ਅਤੇ ਤਾਲਮੇਲ ਲਾਗੂਕਰਨ ਦੇ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਦੀ ਉਦਾਹਰਣ ਦਿੰਦੇ ਹੋਏ, ਕਾਲ ਬਿਫੋਰ ਯੂ ਡਿਗ (ਸੀਬੀਊਡੀ) ਯਾਨੀ ਖੁਦਾਈ ਤੋਂ ਪਹਿਲਾਂ ਕਾਲ ਕਰੋ ਐੱਪ ਇੱਕ ਅਜਿਹਾ ਉਪਕਰਣ ਹੈ, ਜੋ ਆਪਟੀਕਲ ਫਾਇਬਰ ਕੇਬਲ ਵਰਗੀਆਂ ਅੰਤਰਨਿਹਿਤ ਸੰਪਤੀਆਂ ਨੂੰ ਅਸੰਗਠਿਤ ਖੁਦਾਈ ਅਤੇ ਖਨਨ ਦੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਪਰਿਕਲਿਪਤ ਕੀਤਾ ਗਿਆ ਹੈ। ਇਸ ਨਾਲ ਦੇਸ਼ ਨੂੰ ਹਰ ਸਾਲ ਲਗਭਗ 3000 ਕਰੋੜ ਰੁਪਏ ਦੀ ਹਾਨੀ ਹੁੰਦੀ ਹੈ। ਮੋਬਾਇਲ ਐੱਪ ਕਾਲ ਬਿਫੋਰ ਯੂ ਡਿਗ, ਖੁਦਾਈ ਕਰਨ ਵਾਲੇ ਅਤੇ ਸਪੰਤੀ ਦੇ ਮਾਲਿਕਾਂ ਨੂੰ ਐੱਸਐੱਮਐੱਸ/ਈਮੇਲ ਅਧਿਸੂਚਨਾ ਅਤੇ ਕਾਲ ਕਰਨ ਲਈ ਕਲਿਕ ਦੇ ਮਾਧਿਅਮ ਰਾਹੀਂ ਜੋੜੇਗਾ, ਤਾਕਿ ਭੂਮੀਗਤ ਸੰਪਤੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਦੇ ਹੋਏ ਦੇਸ਼ ਵਿੱਚ ਯੌਜਨਾਬਧ ਤਰੀਕੇ ਨਾਲ ਖੁਦਾਈ ਕੀਤੀ ਜਾ ਸਕੇਗੀ ।
ਕਾਲ ਬਿਫੋਰ ਯੂ ਡਿਗ ਐੱਪ, ਦੇਸ਼ ਦੇ ਸ਼ਾਸਨ ਵਿੱਚ ‘ਸੰਪੂਰਨ-ਸਰਕਾਰ ਦੀ ਪਰਿਕਲਪਨਾ’ ਨੂੰ ਅਪਣਾਉਂਦੇ ਹੋਏ ਕਾਰੋਬਾਰ ਕਰਨ ਵਿੱਚ ਅਸਾਨੀ ਵਿੱਚ ਸੁਧਾਰ ਕਰਕੇ ਸਾਰੇ ਹਿਤਧਾਰਕਾਂ ਨੂੰ ਲਾਭਾਂਵਿਤ ਕਰੇਗਾ। ਇਹ ਸੜਕ, ਦੂਰਸੰਚਾਰ, ਪਾਣੀ, ਗੈਸ ਅਤੇ ਬਿਜਲੀ ਵਰਗੀਆਂ ਜ਼ਰੂਰੀ ਸੇਵਾਵਾਂ ਵਿੱਚ ਵਿਘਨ ਦੇ ਕਾਰਨ ਸੰਭਾਵਿਤ ਕਾਰੋਬਾਰੀ ਨੁਕਸਾਨ ਨੂੰ ਰੋਕੇਗਾ ਅਤੇ ਨਾਗਰਿਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਘੱਟ ਕਰੇਗਾ ।
ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੇ ਵਿਭਿੰਨ ਖੇਤਰੀ ਦਫ਼ਤਰਾਂ ਦੇ ਸੂਚਨਾ ਟੈਕਨੋਲੋਜੀ/ਦੂਰਸੰਚਾਰ ਮੰਤਰੀ, ਅੰਤਰਰਾਸ਼ਟਰੀ ਦੂਰਸੰਚਾਰ ਸੰਘ ਦੇ ਸੈਕਟਰੀ ਜਨਰਲ ਅਤੇ ਹੋਰ ਸੀਨੀਅਰ ਅਧਿਕਾਰੀ, ਭਾਰਤ ਵਿੱਚ ਸੰਯੁਕਤ ਰਾਸ਼ਟਰ/ਹੋਰ ਅੰਤਰਰਾਸ਼ਟਰੀ ਸੰਸਥਾਨਾਂ ਦੇ ਪ੍ਰਮੁੱਖ, ਰਾਜਦੂਤ, ਉਦਯੋਗ ਜਗਤ ਦੇ ਨੇਤਾ, ਸਟਾਰਟ-ਅੱਪ ਅਤੇ ਸੂਖਮ, ਲਘੂ ਅਤੇ ਮੱਧਮ ਹਿੰਮਤ- ਐੱਮਐੱਸਐੱਮਈ, ਸਿੱਖਿਆ ਜਗਤ ਦੇ ਪ੍ਰਤਿਨਿਧੀ, ਵਿਦਿਆਰਥੀ ਅਤੇ ਹੋਰ ਹਿਤਧਾਰਕ ਹਿੱਸਾ ਲੈਣਗੇ।
***
ਡੀਐੱਸ/ਐੱਲਪੀ
(Release ID: 1909525)
Visitor Counter : 169
Read this release in:
Kannada
,
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Malayalam