ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਸ਼ੇਖ ਹਸੀਨਾ ਨੇ ਸੰਯੁਕਤ ਰੂਪ ਨਾਲ ਭਾਰਤ-ਬੰਗਲਾਦੇਸ਼ ਮੈਤ੍ਰੀ ਪਾਈਪਲਾਈਨ ਦਾ ਉਦਘਾਟਨ ਕੀਤਾ
ਭਾਰਤ - ਬੰਗਲਾਦੇਸ਼ ਮੈਤ੍ਰੀ ਪਾਈਪਲਾਈਨ ਭਾਰਤ ਅਤੇ ਉਸ ਦੇ ਗੁਆਂਢੀ ਦੇਸ਼ਾਂ ਦੇ ਦਰਮਿਆਨ ਦੂਸਰੀ ਸੀਮਾ-ਪਾਰ ਊਰਜਾ ਪਾਈਪਲਾਈਨ ਹੈ
ਬੰਗਲਾਦੇਸ਼ ਦੇ ਨਾਲ ਬਿਹਤਰ ਕਨੈਕਟੀਵਿਟੀ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ
Posted On:
18 MAR 2023 6:03PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਸ਼ੇਖ ਹਸੀਨਾ ਨੇ ਅੱਜ ਸੰਯੁਕਤ ਰੂਪ ਨਾਲ ਭਾਰਤ-ਬੰਗਲਾਦੇਸ਼ ਮੈਤ੍ਰੀ ਪਾਈਪਲਾਈਨ (ਆਈਬੀਐੱਫਪੀ) ਦਾ ਵਰਚੁਅਲ ਮੋਡ ਵਿੱਚ ਉਦਘਾਟਨ ਕੀਤਾ। ਦੋਹਾਂ ਪ੍ਰਧਾਨ ਮੰਤਰੀਆਂ ਨੇ ਸਤੰਬਰ 2018 ਵਿੱਚ ਇਸ ਪਾਈਪਲਾਈਨ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਸੀ। ਨੁਮਾਲੀਗੜ੍ਹ ਰਿਫਾਇਨਰੀ ਲਿਮਿਟਿਡ 2015 ਤੋਂ ਬੰਗਲਾਦੇਸ਼ ਨੂੰ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਕਰ ਰਹੀ ਹੈ। ਇਹ ਭਾਰਤ ਅਤੇ ਉਸ ਦੇ ਗੁਆਂਢੀ ਦੇਸ਼ਾਂ ਦੇ ਦਰਮਿਆਨ ਦੂਸਰੀ ਸੀਮਾ-ਪਾਰ ਊਰਜਾ ਪਾਈਪਲਾਈਨ ਹੈ।
ਬਿਜਲੀ ਅਤੇ ਊਰਜਾ ਖੇਤਰ ਵਿੱਚ ਸਹਿਯੋਗ ਭਾਰਤ - ਬੰਗਲਾਦੇਸ਼ ਸਬੰਧਾਂ ਦੀ ਪਹਿਚਾਣ ਬਣ ਗਿਆ ਹੈ। ਆਈਬੀਐੱਫਪੀ (IBFP) ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ 1 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਵਰ੍ਹੇ (ਐੱਮਐੱਮਟੀਪੀਏ) ਹਾਈ-ਸਪੀਡ ਡੀਜਲ (ਐੱਚਐੱਸਡੀ) ਨੂੰ ਬੰਗਲਾਦੇਸ਼ ਤੱਕ ਪਹੁੰਚਾਉਣ ਦੀ ਸਮਰੱਥਾ ਵਾਲੀ ਪਹਿਲੀ ਸੀਮਾ ਪਾਰ ਊਰਜਾ ਪਾਈਪਲਾਈਨ ਹੈ। ਬੰਗਲਾਦੇਸ਼ ਦੇ ਨਾਲ ਬਿਹਤਰ ਸੰਪਰਕ ਦੋਹਾਂ ਧਿਰਾਂ ਦੇ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ।
ਬੰਗਲਾਦੇਸ਼ ਭਾਰਤ ਦਾ ਮੋਹਰੀ ਵਿਕਾਸ ਸਾਂਝੀਦਾਰ ਹੈ ਅਤੇ ਇਸ ਖੇਤਰ ਵਿੱਚ ਇਸ ਦਾ ਸਭ ਤੋਂ ਵੱਡਾ ਵਪਾਰ ਸਾਂਝੀਦਾਰ ਵੀ ਹੈ। ਮੈਤ੍ਰੀ ਪਾਈਪਲਾਈਨ ਦੇ ਸੰਚਾਲਨ ਨਾਲ ਦੋਨਾਂ ਦੇਸ਼ਾਂ ਦੇ ਦਰਮਿਆਨ ਊਰਜਾ ਦੇ ਖੇਤਰ ਵਿੱਚ ਮੌਜੂਦਾ ਸਹਿਯੋਗ ਵਧੇਗਾ ਅਤੇ ਬੰਗਲਾਦੇਸ਼ ਵਿੱਚ ਵਿਸ਼ੇਸ਼ ਰੂਪ ਨਾਲ ਖੇਤੀਬਾੜੀ ਖੇਤਰ ਦਾ ਵਿਕਾਸ ਹੋਵੇਗਾ।
ਪ੍ਰਧਾਨ ਮੰਤਰੀ ਨੇ ਪ੍ਰੋਜੈਕਟ ਉੱਤੇ ਨਿਰੰਤਰ ਮਾਰਗਦਰਸ਼ਨ ਦੇ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਧੰਨਵਾਦ ਕੀਤਾ ਅਤੇ ਦੋਨੋਂ ਦੇਸ਼ਾਂ ਦੇ ਲੋਕਾਂ ਦੇ ਲਾਭ ਲਈ ਉਨ੍ਹਾਂ ਦੇ ਨਾਲ ਮਿਲ ਕੇ ਨਿਰੰਤਰ ਕੰਮ ਕਰਨ ਦੀ ਇੱਛਾ ਵਿਅਕਤ ਕੀਤੀ।
***
ਡੀਐੱਸ/ਏਕੇ
(Release ID: 1908783)
Visitor Counter : 182
Read this release in:
Bengali
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam