ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ (ਪੀਐੱਮ ਵਿਕਾਸ)’ ਵਿਸ਼ੇ ‘ਤੇ ਪੋਸਟ-ਬਜਟ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
11 MAR 2023 12:56PM by PIB Chandigarh
ਨਮਸਕਾਰ ਜੀ।
ਪਿਛਲੇ ਕਈ ਦਿਨਾਂ ਤੋਂ ਬਜਟ ਦੇ ਬਾਅਦ ਵੈਬੀਨਾਰ ਦਾ ਇੱਕ ਸਿਲਸਿਲਾ ਚਲ ਰਿਹਾ ਹੈ। ਪਿਛਲੇ ਤਿੰਨ ਸਾਲ ਤੋਂ ਬਜਟ ਦੇ ਬਾਅਦ ਬਜਟ ਨੂੰ ਲੈ ਕੇ ਸਟੇਕਹੋਲਡਰਸ ਨਾਲ ਬਾਤ ਕਰਨ ਦੀ ਇੱਕ ਪਰੰਪਰਾ ਅਸੀਂ ਸ਼ੁਰੂ ਕੀਤੀ ਹੈ। ਅਤੇ ਜੋ ਬਜਟ ਆਇਆ ਹੈ, ਉਸ ਨੂੰ ਅਸੀਂ ਜਲਦੀ ਤੋਂ ਜਲਦੀ ਬਹੁਤ ਹੀ focused way ਵਿੱਚ ਕਿਵੇਂ ਲਾਗੂ ਕਰੀਏ। ਸਟੇਕਹੋਲਡਰਸ ਉਸ ਦੇ ਲਈ ਕੀ ਸੁਝਾਅ ਦਿੰਦੇ ਹਨ, ਉਨ੍ਹਾਂ ਦੇ ਸੁਝਾਵਾਂ ‘ਤੇ ਸਰਕਾਰ ਕਿਵੇਂ ਅਮਲ ਕਰੇ, ਯਾਨੀ ਇੱਕ ਬਹੁਤ ਹੀ ਉੱਤਮ ਤਰੀਕੇ ਦਾ ਮੰਥਨ ਚਲਿਆ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਸਾਰੀਆਂ ਐਸੋਸੀਏਸ਼ਨ, ਵਪਾਰ ਅਤੇ ਉਦਯੋਗ ਨਾਲ ਜੁੜੇ ਹੋਏ ਬਜਟ ਦਾ ਜਿਨ੍ਹਾਂ ਦੇ ਨਾਲ ਸਿੱਧਾ ਸਬੰਧ ਹੈ, ਚਾਹੇ ਉਹ ਕਿਸਾਨ ਹੋਵੇ, ਮਹਿਲਾ ਹੋਵੇ, ਯੁਵਾ ਹੋਵੇ, ਆਦਿਵਾਸੀ ਹੋਣ, ਸਾਡਾ ਦਲਿਤ ਭਾਈ-ਭੈਣ ਹੋਵੇ, ਸਾਰੇ ਸਟੇਕ ਹੋਲਡਰਸ ਅਤੇ ਹਜ਼ਾਰਾਂ ਦੀ ਤਾਦਾਦ ਵਿੱਚ ਅਤੇ ਪੂਰਾ ਦਿਨ ਭਰ ਬੈਠੇ, ਬਹੁਤ ਹੀ ਉੱਤਮ ਸੁਝਾਅ ਨਿਕਲੇ ਹਨ।
ਸਰਕਾਰ ਦੇ ਲਈ ਵੀ ਉਪਯੋਗ ਵਿੱਚ ਆਉਣ ਵਾਲੇ ਐਸੇ ਸੁਝਾਅ ਆਏ ਹਨ। ਅਤੇ ਮੇਰੇ ਲਈ ਖੁਸ਼ੀ ਦੀ ਬਾਤ ਇਹ ਹੈ ਕਿ ਇਸ ਵਾਰ ਬਜਟ ਦੇ ਵੈਬੀਨਾਰ ਵਿੱਚ ਬਜਟ ਵਿੱਚ ਇਹ ਹੁੰਦਾ, ਉਹ ਨਾ ਹੁੰਦਾ, ਇਹ ਹੁੰਦਾ, ਐਸੀ ਕੋਈ ਚਰਚਾ ਕਰਨ ਦੀ ਬਜਾਏ ਸਾਰੇ ਸਟੇਕ ਹੋਲਡਰਸ ਨੇ ਇਸ ਬਜਟ ਨੂੰ ਕਿਵੇ ਸਰਬਅਧਿਕ ਉਪਕਾਰਣ ਬਣਾਇਆ ਜਾਵੇ, ਇਸ ਦੇ ਕੀ ਰਸਤੇ ਹੋ ਸਕਦੇ ਹਨ, ਇਸ ਦੀ ਸਟੀਕ ਚਰਚਾ ਕੀਤੀ ਹੈ।
ਇਹ ਸਾਡੇ ਲਈ ਲੋਕਤੰਤਰ ਦਾ ਇੱਕ ਨਵਾਂ ਅਤੇ ਮਹੱਤਵਪੂਰਨ ਅਧਿਆਇ ਹੈ। ਜੋ ਚਰਚਾ ਸੰਸਦ ਵਿੱਚ ਹੁੰਦੀ ਹੈ, ਜੋ ਚਰਚਾ ਸਾਂਸਦ ਕਰਦੇ ਹਨ, ਉਸੇ ਤਰ੍ਹਾਂ ਹੀ ਗਹਿਰੀ ਵਿਚਾਰ ਜਨਤਾ-ਜਨਾਦਰਨ ਨੂੰ ਵੀ ਮਿਲਣਾ ਆਪਣੇ ਆਪ ਵਿੱਚ ਬਹੁਤ ਹੀ ਉਪਕਾਰਣ ਇਹ ਐਕਸਰਸਾਈਜ ਹੈ। ਅੱਜ ਦਾ ਬਜਟ ਦਾ ਇਹ ਵੈਬੀਨਾਰ, ਭਾਰਤ ਦੇ ਕਰੋੜਾਂ ਲੋਕਾਂ ਦੇ ਹੁਨਰ, ਉਨ੍ਹਾਂ ਦੇ ਕੌਸ਼ਲ ਨੂੰ ਸਮਰਪਿਤ ਹੈ।
ਬੀਤੇ ਵਰ੍ਹਿਆਂ ਵਿੱਚ ਅਸੀਂ ਸਕਿੱਲ ਇੰਡੀਆ ਮਿਸ਼ਨ ਦੇ ਮਾਧਿਅਮ ਨਾਲ, ਕੌਸ਼ਲ ਵਿਕਾਸ ਕੇਂਦਰਾਂ ਦੇ ਮਾਧਿਅਮ ਨਾਲ ਕਰੋੜਾਂ ਨੌਜਵਾਨਾਂ ਦੀ ਸਕਿੱਲ ਵਧਾਉਣ, ਉਨ੍ਹਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਦੇਣ ਦਾ ਕੰਮ ਕੀਤਾ ਹੈ। ਕੌਸ਼ਲ ਜਿਹੇ ਖੇਤਰ ਵਿੱਚ ਅਸੀਂ ਜਿਤਨਾ specific ਹੋਵਾਂਗੇ, ਜਿਤਨੀ targeted ਅਪ੍ਰੋਚ ਹੋਵੇਗੀ, ਉਤਨੇ ਹੀ ਬਿਹਤਰ ਪਰਿਣਾਮ ਮਿਲਣਗੇ।
ਪੀਐੱਮ ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ ਹੁਣ ਇਸ ਨੂੰ ਅਗਰ ਸਰਲ ਭਾਸ਼ਾ ਵਿੱਚ ਕਹਿਣਾ ਹੈ ਤਾਂ ਪੀਐੱਮ ਵਿਸ਼ਵਕਰਮਾ ਯੋਜਨਾ, ਇਹ ਇਸੇ ਸੋਚ ਦਾ ਨਤੀਜਾ ਹੈ। ਇਸ ਬਜਟ ਵਿੱਚ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਐਲਾਨ ਨਾਲ ਆਮ ਤੌਰ ‘ਤੇ ਵਿਆਪਕ ਚਰਚਾ ਹੋਈ ਹੈ, ਅਖ਼ਬਾਰਾਂ ਦਾ ਵੀ ਧਿਆਨ ਗਿਆ ਹੈ, ਜੋ ਅਰਥਵੱਤਾ ਹਨ, ਉਨ੍ਹਾਂ ਦਾ ਵੀ ਧਿਆਨ ਗਿਆ ਹੈ। ਅਤੇ ਇਸ ਲਈ ਇਸ ਯੋਜਨਾ ਦਾ ਐਲਾਨ ਹੀ ਇੱਕ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ। ਹੁਣ ਇਸ ਯੋਜਨਾ ਦੀ ਜ਼ਰੂਰਤ ਕੀ ਰਹੀ, ਕਿਉਂ ਇਸ ਦਾ ਨਾਮ ਵਿਸ਼ਵਕਰਮਾ ਹੀ ਰੱਖਿਆ ਗਿਆ, ਕਿਵੇਂ ਆਪ ਸਭ ਸਟੇਕਹੋਲਡਰਸ ਇਸ ਯੋਜਨਾ ਦੀ ਸਫ਼ਲਤਾ ਦੇ ਲਈ ਬਹੁਤ ਹੀ ਅਹਿਮ ਹੋ, ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਕੁਝ ਬਾਤਾਂ ਮੈਂ ਵੀ ਕਰਾਂਗਾ ਅਤੇ ਕੁਝ ਬਾਤਾਂ ਆਪ ਲੋਕ ਚਰਚਾ ਨਾਲ ਮੰਥਨ ਕਰਕੇ ਕੱਢੋਗੋ।
ਸਾਥੀਓ,
ਸਾਡੀਆਂ ਮਾਨਤਾਵਾਂ ਵਿੱਚ ਭਗਵਾਨ ਵਿਸ਼ਵਕਰਮਾ, ਸ੍ਰਿਸ਼ਟੀ ਦੇ ਨਿਯੰਤਾ ਅਤੇ ਨਿਰਮਾਤਾ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਸਭ ਤੋਂ ਬੜਾ ਸ਼ਿਲਪਕਾਰ ਕਿਹਾ ਜਾਂਦਾ ਹੈ ਅਤੇ ਜੋ ਵਿਸ਼ਵਕਰਮਾ ਦੀ ਮੂਰਤੀ ਦੀ ਲੋਕਾਂ ਨੇ ਕਲਪਨਾ ਕੀਤੀ ਉਨ੍ਹਾਂ ਦੇ ਹੱਥਾਂ ਵਿੱਚ ਸਾਰੇ ਅਲੱਗ-ਅਲੱਗ ਔਜ਼ਾਰ ਹਨ। ਸਾਡੇ ਸਮਾਜ ਵਿੱਚ, ਆਪਣੇ ਹੱਥ ਨਾਲ ਕੁਝ ਨਾ ਕੁਝ ਸਿਰਜਣਾ ਕਰਨ ਵਾਲੇ ਅਤੇ ਉਹ ਵੀ ਔਜ਼ਾਰ ਦੀ ਮਦਦ ਨਾਲ ਕਰਨ ਵਾਲੇ, ਉਨ੍ਹਾਂ ਲੋਕਾਂ ਦੀ ਇੱਕ ਸਮ੍ਰਿੱਧ ਪਰੰਪਰਾ ਰਹੀ ਹੈ।
ਜੋ ਟੈਕਸਟਾਈਲ ਦੇ ਖੇਤਰ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦੀ ਤਰਫ਼ ਤਾਂ ਧਿਆਨ ਗਿਆ ਹੈ, ਲੇਕਿਨ ਸਾਡੇ ਲੁਹਾਰ, ਸਵਰਣਕਾਰ, ਕੁਮਹਾਰ, ਬੜ੍ਹਈ(ਤਰਖਾਣ), ਮੂਰਤੀਕਾਰ, ਕਾਰੀਗਰ, ਰਾਜਮਿਸਤਰੀ , ਅਨੇਕਾਂ ਹਨ ਜੋ ਸਦੀਆਂ ਤੋਂ ਆਪਣੀਆਂ ਵਿਸ਼ਿਸ਼ਟ ਸੇਵਾਵਾਂ ਦੀ ਵਜ੍ਹਾ ਨਾਲ ਸਮਾਜ ਦੀ ਅਭਿੰਨ ਹਿੱਸਾ ਰਹੇ ਹਨ।
ਇਨ੍ਹਾਂ ਵਰਗਾਂ ਨੇ ਬਦਲਦੀਆਂ ਹੋਈਆਂ ਅਰਥਿਕ ਜ਼ਰੂਰਤਾਂ ਦੇ ਮੁਤਾਬਕ ਸਮੇਂ-ਸਮੇਂ ‘ਤੇ ਖ਼ੁਦ ਵਿੱਚ ਵੀ ਬਦਲਾਅ ਕੀਤਾ ਹੈ। ਨਾਲ ਹੀ ਇਨ੍ਹਾਂ ਨੇ ਸਥਾਨਕ ਪਰੰਪਰਾਵਾਂ ਦੇ ਅਨੁਸਾਰ ਨਵੀਆਂ-ਨਵੀਆਂ ਚੀਜਾਂ ਦਾ ਵਿਕਾਸ ਵੀ ਕੀਤਾ ਹੈ। ਹੁਣ ਜਿਵੇਂ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਸਾਡੇ ਕਿਸਾਨ ਭਾਈ-ਭੈਣ ਅਨਾਜ ਨੂੰ ਬਾਂਸ ਤੋਂ ਬਣੇ ਇੱਕ ਸਟੋਰੇਜ ਸਟ੍ਰਕਚਰ ਵਿੱਚ ਰੱਖਦੇ ਹਨ। ਇਸ ਨੂੰ ਕਾਂਗੀ ਕਹਿੰਦੇ ਹਨ, ਅਤੇ ਇਸ ਨੂੰ ਸਥਾਨਕ ਕਾਰੀਗਰ ਹੀ ਤਿਆਰ ਕਰਦੇ ਹਨ।
ਇਸੇ ਤਰ੍ਹਾਂ, ਅਗਰ ਅਸੀਂ ਕੋਸਟਲ ਏਰੀਆ ਵਿੱਚ ਜਾਈਏ, ਤਟੀ ਇਲਾਕਿਆਂ ਵਿੱਚ ਜਾਈਏ ਤਾਂ ਸਮਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤਰ੍ਹਾਂ-ਤਰ੍ਹਾਂ ਦੇ ਸ਼ਿਲਪ ਦਾ ਵਿਕਾਸ ਹੋਇਆ ਹੈ। ਹੁਣ ਕੇਰਲ ਦੀ ਬਾਤ ਕਰੀਏ ਤਾਂ ਕੇਰਲ ਦੀ ਉਰੂ ਬੋਟ ਪੂਰੀ ਤਰ੍ਹਾਂ ਹੱਥ ਨਾਲ ਤਿਆਰ ਕੀਤੀ ਜਾਂਦੀ ਹੈ। ਮੱਛੀ ਪਕੜਣ ਵਾਲੀਆਂ ਇਨ੍ਹਾਂ ਕਿਸਤੀਆਂ ਨੂੰ ਉੱਥੋ ਦੇ ਬੜ੍ਹਈ (ਤਰਖਾਣ) ਹੀ ਤਿਆਰ ਕਰਦੇ ਹਨ। ਇਸ ਨੂੰ ਤਿਆਰ ਕਰਨ ਦੇ ਲਈ ਵਿਸ਼ੇਸ਼ ਤਰ੍ਹਾਂ ਦਾ ਕੌਸ਼ਲ, ਦਕਸ਼ਤਾ ਅਤੇ ਮੁਹਾਰਤ ਚਾਹੀਦੀ ਹੁੰਦੀ ਹੈ।
ਸਾਥੀਓ,
ਸਥਾਨਕ ਸ਼ਿਲਪ ਦੇ ਛੋਟੇ ਪੈਮਾਨੇ ‘ਤੇ ਉਤਪਾਦਨ ਅਤੇ ਉਨ੍ਹਾਂ ਦੇ ਪ੍ਰਤੀ ਲੋਕਾਂ ਦਾ ਆਕਰਸ਼ਣ ਬਣਾਈ ਰੱਖਣ ਵਿੱਚ ਕਾਰੀਗਰਾਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਲੇਕਿਨ ਦੁਰਭਾਗ ਨਾਲ, ਸਾਡੇ ਇੱਥੇ ਉਨ੍ਹਾਂ ਦੀ ਭੂਮਿਕਾ ਇੱਕ ਪ੍ਰਕਾਰ ਨਾਲ ਸਮਾਜ ਦੇ ਭਰੋਸੇ ਹੀ ਛੱਡ ਦਿੱਤੀ ਗਈ, ਅਤੇ ਉਨ੍ਹਾਂ ਦੀ ਭੂਮਿਕਾ ਨੂੰ ਸੀਮਿਤ ਕਰ ਦਿੱਤਾ ਗਿਆ। ਸਥਿਤੀ ਤਾਂ ਇਹ ਬਣਾ ਦਿੱਤੀ ਗਈ ਕਿ ਇਨ੍ਹਾਂ ਕਾਰਜਾਂ ਨੂੰ ਛੋਟਾ ਦੱਸਿਆ ਜਾਣ ਲਗਿਆ, ਘੱਟ ਮਹੱਤਵ ਦਾ ਦੱਸਿਆ ਜਾਣ ਲਗਿਆ।
ਜਦਕਿ ਇੱਕ ਸਮਾਂ ਐਸਾ ਵੀ ਸੀ ਕਿ ਇਸੇ ਨਾਲ ਦੁਨੀਆਭਰ ਵਿੱਚ ਸਾਡੀ ਪਹਿਚਾਣ ਸੀ। ਇਹ ਨਿਰਯਾਤ ਦਾ ਇੱਕ ਐਸਾ ਪ੍ਰਾਚੀਨ ਮਾਡਲ ਸੀ, ਜਿਸ ਵਿੱਚ ਬਹੁਤ ਬੜੀ ਭੂਮਿਕਾ ਸਾਡੇ ਕਾਰੀਗਰਾਂ ਦੀ ਹੀ ਸੀ। ਲੇਕਿਨ ਗ਼ੁਲਾਮੀ ਦੇ ਲੰਬੇ ਕਾਲਖੰਡ ਵਿੱਚ ਇਹ ਮਾਡਲ ਵੀ ਚਰਮਰਾ ਗਿਆ, ਇਸ ਨੂੰ ਬਹੁਤ ਵੱਡਾ ਨੁਕਸਾਨ ਵੀ ਹੋ ਗਿਆ।
ਆਜ਼ਾਦੀ ਦੇ ਬਾਅਦ ਵੀ ਸਾਡੇ ਕਾਰੀਗਰਾਂ ਨੂੰ ਸਰਕਾਰ ਤੋਂ ਇੱਕ ਜੋ intervention ਦੀ ਜ਼ਰੂਰਤ ਸੀ, ਬਹੁਤ ਹੀ ਸੁੰਦਰ ਤਰੀਕੇ ਨਾਲ intervention ਦੀ ਜ਼ਰੂਰਤ ਸੀ, ਜਿੱਥੇ ਜ਼ਰੂਰਤ ਪਵੇ ਮਦਦ ਦੀ ਜ਼ਰੂਰਤ ਸੀ, ਉਹ ਨਹੀਂ ਮਿਲ ਸਕੀ। ਨਤੀਜਾ ਇਹ ਹੋਇਆ ਕਿ ਅੱਜ ਜ਼ਿਆਦਤਰ ਲੋਕ ਇਸ unorganized ਸੈਕਟਰ ਤੋਂ ਸਿਰਫ਼ ਆਪਣਾ ਜੀਵਨ ਨਿਰਬਾਹ ਕਰਨ ਦੇ ਲਈ ਕੁਝ ਨਾ ਕੁਝ ਜੁਗਾੜ ਕਰਕੇ ਗੁਜਾਰਾ ਕਰ ਲੈਂਦੇ ਹਨ। ਕਈ ਲੋਕ ਆਪਣਾ ਪੁਸ਼ਤੈਨੀ ਅਤੇ ਪਰੰਪਰਾਗਤ ਕਾਰੋਬਾਰ ਛੱਡ ਰਹੇ ਹਨ। ਉਨ੍ਹਾਂ ਦੇ ਪਾਸ ਅੱਜ ਦੀਆਂ ਜ਼ਰੂਰਤਾਂ ਦੇ ਅਨੁਸਾਰ ਢਲਣ ਦੇ ਲਈ ਸਮਰੱਥਾ ਘੱਟ ਪੈ ਰਹੀ ਹੈ।
ਅਸੀਂ ਇਸ ਵਰਗ ਨੂੰ ਐਸੇ ਹੀ ਆਪਣੇ ਹਾਲ ‘ਤੇ ਨਹੀਂ ਛੱਡ ਸਕਦੇ ਹਾਂ। ਇਹ ਉਹ ਵਰਗ ਹੈ, ਜਿਸ ਨੇ ਸਦੀਆਂ ਤੋਂ ਪਰੰਪਰਾਗਤ ਤਰੀਕਿਆਂ ਦੇ ਉਪਯੋਗ ਨਾਲ ਆਪਣੇ ਸ਼ਿਲਪ ਨੂੰ ਬਚਾਇਆ ਹੋਇਆ ਹੈ। ਇਹ ਉਹ ਵਰਗ ਹੈ, ਜਿਸ ਨੇ ਆਪਣੇ ਅਸਾਧਾਰਣ ਕੌਸ਼ਲ ਅਤੇ ਯੂਨੀਕ ਕ੍ਰਿਏਸ਼ਨਸ ਨਾਲ ਆਪਣੀ ਪਹਿਚਾਣ ਬਣਾਈ ਹੋਈ ਹੈ। ਇਹ ਆਤਮਨਿਰਭਰ ਭਾਰਤ ਦੀ ਸੱਚੀ ਭਾਵਨਾ ਦੇ ਪ੍ਰਤੀਕ ਹਨ। ਸਾਡੀ ਸਰਕਾਰ ਐਸੇ ਲੋਕਾਂ ਨੂੰ, ਐਸੇ ਵਰਗਾਂ ਨੂੰ ਨਵੇਂ ਭਾਰਤ ਦਾ ਵਿਸ਼ਵਕਰਮਾ ਮੰਨਦੀ ਹੈ। ਅਤੇ ਇਸ ਲਈ ਉਨ੍ਹਾਂ ਦੇ ਲਈ ਖਾਸ ਤੌਰ ‘ਤੇ ਪੀਐੱਮ ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਯੋਜਨਾ ਨਵੀਂ ਹੈ, ਲੇਕਿਨ ਮਹੱਤਵਪੂਰਨ ਹੈ।
ਸਾਥੀਓ,
ਆਮਤੌਰ ‘ਤੇ ਅਸੀਂ ਇੱਕ ਬਾਤ ਸੁਣਦੇ ਰਹਿੰਦੇ ਹਾਂ ਮਨੁੱਖ ਤਾਂ ਸਮਾਜਿਕ ਪ੍ਰਾਣੀ ਹੈ। ਅਤੇ ਸਮਾਜ ਦੀਆਂ ਵਿਭਿੰਨ ਸ਼ਕਤੀਆਂ ਦੇ ਮਾਧਿਅਮ ਨਾਲ ਸਮਾਜ ਵਿਵਸਥਾ ਵਿਕਸਿਤ ਹੁੰਦੀ ਹੈ, ਸਮਾਜ ਵਿਵਸਥਾ ਚਲਦੀ ਹੈ। ਕੁਝ ਐਸੀਆਂ ਵਿਧਾਵਾਂ (ਤਰੀਕੇ, ਢੰਗ) ਹੁੰਦੀਆਂ ਹਨ, ਜਿਨ੍ਹਾਂ ਦੇ ਬਿਨਾ ਸਮਾਜ ਦਾ ਜੀਵਨ ਵਸਣਾ ਵੀ ਮੁਸ਼ਕਿਲ ਹੁੰਦਾ ਹੈ, ਵਧਣ ਦਾ ਤਾਂ ਸਵਾਲ ਹੀ ਨਹੀਂ ਹੁੰਦਾ ਹੈ। ਇਸ ਦੀ ਕਲਪਨਾ ਹੀ ਨਹੀਂ ਕਰ ਸਕਦੇ। ਹੋ ਸਕਦਾ ਹੈ ਉਨ੍ਹਾਂ ਕਾਰਜਾਂ ਨੂੰ ਅੱਜ ਟੈਕਨੋਲੋਜੀ ਦੀ ਮਦਦ ਮਿਲੀ ਹੋਵੇ, ਉਨ੍ਹਾਂ ਵਿੱਚ ਹੋਰ ਆਧੁਨਿਕਤਾ ਆਈ ਹੋਵੇ, ਲੇਕਿਨ ਉਨ੍ਹਾਂ ਕਾਰਜਾਂ ਦੀ ਪ੍ਰਾਸੰਗਿਕਤਾ ‘ਤੇ ਕੋਈ ਸਵਾਲ ਨਹੀਂ ਖੜ੍ਹਾ ਕਰ ਸਕਦਾ। ਜੋ ਲੋਕ ਭਾਰਤ ਦੀ ਗ੍ਰਾਮੀਣ ਅਰਥਵਿਵਸਥਾ ਨੂੰ ਜਾਣਦੇ ਹਨ, ਉਹ ਇਹ ਵੀ ਜਾਣਦੇ ਹਨ ਕਿ ਕਿਸੇ ਪਰਿਵਾਰ ਵਿੱਚ ਫੈਮਿਲੀ ਡਾਕਟਰ ਭਲੇ ਹੋਵੇ ਜਾਂ ਨਾ ਹੋਵੇ ਲੇਕਿਨ ਤੁਸੀਂ ਦੇਖਿਆ ਹੋਵੇਗਾ, ਫੈਮਿਲੀ ਸੁਨਿਆਰ ਜ਼ਰੂਰ ਹੁੰਦਾ ਹੈ।
ਯਾਨੀ ਹਰ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਇੱਕ ਖਾਸ ਸੁਨਿਆਰ ਪਰਿਵਾਰ ਦੇ ਇੱਥੋ ਹੀ ਗਹਿਣੇ ਬਣਵਾਉਂਦੇ ਹਨ, ਗਹਿਣੇ ਖਰੀਦਦੇ ਹਨ। ਐਸੇ ਹੀ ਪਿੰਡ ਵਿੱਚ, ਸ਼ਹਿਰਾਂ ਵਿੱਚ ਵਿਭਿੰਨ ਕਾਰੀਗਰ ਹਨ ਜੋ ਆਪਣੇ ਹੱਥ ਦੇ ਕੌਸ਼ਲ ਨਾਲ ਔਜ਼ਾਰ ਦਾ ਉਪਯੋਗ ਕਰਦੇ ਹੋਏ ਜੀਵਨ ਨਿਰਬਾਹ ਕਰਦੇ ਹਨ। ਪੀਐੱਮ ਵਿਸ਼ਵਕਰਮਾ ਯੋਜਨਾ ਦਾ ਫੋਕਸ ਐਸੇ ਇੱਕ ਬਹੁਤ ਬੜੇ ਬਿਖਰੇ ਹੋਏ ਸਮੁਦਾਇ ਦੀ ਤਰਫ਼ ਹੈ।
ਸਾਥੀਓ,
ਮਹਾਤਮਾ ਗਾਂਧੀ ਜੀ ਦੇ ਗ੍ਰਾਮ ਸਵਰਾਜ ਦੀ ਕਲਪਨਾ ਨੂੰ ਦੇਖੋ ਤਾਂ ਪਿੰਡ ਦੇ ਜੀਵਨ ਵਿੱਚ ਖੇਤੀ-ਕਿਸਾਨੀ ਦੇ ਨਾਲ ਹੀ ਅਨੇਕ ਵਿਵਸਥਾਵਾਂ ਵੀ ਉਤਨੀਆਂ ਹੀ ਮਹੱਤਵਪੂਰਨ ਹੁੰਦੀਆਂ ਹਨ। ਪਿੰਡ ਦੇ ਵਿਕਾਸ ਦੇ ਲਈ ਪਿੰਡ ਵਿੱਚ ਰਹਿਣ ਵਾਲੇ ਹਰ ਵਰਗ ਨੂੰ ਸਮਰੱਥ ਬਣਾਉਣਾ, ਆਧੁਨਿਕ ਬਣਾਉਣਾ, ਇਹ ਸਾਡੀ ਵਿਕਾਸ ਯਾਤਰਾ ਦੇ ਲਈ ਜ਼ਰੂਰੀ ਹੈ।
ਮੈਂ ਹੁਣ ਕੁਝ ਦਿਨ ਪਹਿਲੇ ਹੀ ਦਿੱਲੀ ਵਿੱਚ ਆਦਿ ਮਹੋਤਸਵ ਗਿਆ ਸਾਂ। ਉੱਥੇ ਮੈਂ ਦੇਖਿਆ ਕਿ ਸਾਡੇ ਆਦਿਵਾਸੀ ਜਨਜਾਤੀ ਖੇਤਰ ਦੇ ਹਸਤਕਲਾ ਵਿੱਚ ਅਤੇ ਹੋਰ ਕੰਮਾਂ ਵਿੱਚ ਜੋ ਉਨ੍ਹਾਂ ਲੋਕਾਂ ਦੀ ਮਹਾਰਤ ਹੈ, ਐਸੇ ਕਈ ਲੋਕ ਆਏ ਸਨ, ਉੱਥੇ ਸਟਾਲ ਲਗਾਏ ਸਨ। ਲੇਕਿਨ ਮੇਰਾ ਧਿਆਨ ਇੱਕ ਪਾਸੇ ਗਿਆ, ਉੱਥੇ ਜੋ ਲਾਖ ਨਾਲ ਚੂੜੀਆਂ ਬਣਾਉਣ ਵਾਲੇ ਲੋਕ ਸਨ,
ਉਨ੍ਹਾਂ ਲੋਕਾਂ ਦੇ ਲਈ ਬੜਾ ਆਕਰਸ਼ਣ ਦਾ ਕੇਂਦਰ ਸੀ, ਇਹ ਲਾਖ ਨਾਲ ਚੂੜੀਆਂ ਕਿਵੇਂ ਬਣਾਉਂਦੇ ਹਨ, ਉਸ ਦੀ ਪ੍ਰਿੰਟਿਗ ਕਿਵੇਂ ਕਰਦੇ ਹਨ, ਅਤੇ ਪਿੰਡ ਦੀਆਂ ਮਹਿਲਾਵਾਂ ਕਿਵੇਂ ਕਰ ਰਹੀਆਂ ਹਨ। ਸਾਈਜ ਦੇ ਵਿਸ਼ੇ ਵਿੱਚ ਉਨ੍ਹਾਂ ਦੇ ਪਾਸ ਕੀ ਟੈਕਨੋਲੋਜੀ ਹੈ। ਅਤੇ ਮੈਂ ਦੇਖ ਰਿਹਾ ਸਾਂ ਉੱਥੇ ਜੋ ਲੋਕ ਵੀ ਆਉਂਦੇ ਸਨ, ਉਹ ਦਸ ਮਿੰਟ ਤਾਂ ਖੜ੍ਹੇ ਹੀ ਰਹਿੰਦ ਸਨ।
ਉਸੇ ਪ੍ਰਕਾਰ ਨਾਲ ਸਾਡੇ ਜੋ ਲੋਹੇ ਦਾ ਕੰਮ ਕਰਨ ਵਾਲੇ ਸਾਡੇ ਲੁਹਾਰ ਭਾਈ-ਭੈਣ ਹਨ, ਮਿੱਟੀ ਦੇ ਬਰਤਨ ਬਣਾਉਣ ਵਾਲੇ ਸਾਡੇ ਕੁਮਹਾਰ ਭਾਈ-ਭੈਣ ਹਨ, ਲਕੜੀ ਦਾ ਕੰਮ ਕਰਨ ਵਾਲੇ ਸਾਡੇ ਲੋਕ ਹਨ, ਸੋਨੇ ਦਾ ਕੰਮ ਕਰਨ ਵਾਲੇ ਸਾਡੇ ਸੁਨਿਆਰ ਹਨ, ਇਨ੍ਹਾਂ ਸਾਰਿਆਂ ਨੂੰ ਹੁਣ ਸਪੋਰਟ ਕੀਤਾ ਜਾਣਾ ਜ਼ਰੂਰੀ ਹੈ। ਜਿਵੇਂ ਅਸੀਂ ਛੋਟੇ ਦੁਕਾਨਦਾਰਾਂ ਦੇ ਲਈ, ਰੇਹੜੀ-ਪਟੜੀ ਵਾਲਿਆਂ ਦੇ ਲਈ ਪੀਐੱਮ ਸਵਨਿਧੀ ਯੋਜਨਾ ਬਣਾਈ, ਇਸ ਦਾ ਉਨ੍ਹਾਂ ਨੂੰ ਲਾਭ ਮਿਲਿਆ, ਵੈਸੇ ਹੀ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਮਾਧਿਅਮ ਨਾਲ ਕਰੋੜਾਂ ਲੋਕਾਂ ਦੀ ਬੜੀ ਮਦਦ ਹੋਣ ਜਾ ਰਹੀ ਹੈ।
ਮੈਂ ਇੱਕ ਵਾਰ ਯੂਰਪ ਦੇ ਕਿਸੇ ਦੇਸ਼ ਵਿੱਚ ਗਿਆ ਸਾਂ, ਇਹ ਬਹੁਤ ਸਾਲ ਪਹਿਲਾਂ ਦੀ ਬਾਤ ਹੈ। ਤਾਂ ਜੋ ਗੁਜਰਾਤੀ ਉੱਥੇ ਜਵੈਲਰੀ ਦੇ ਬਿਜ਼ਨਸ ਵਿੱਚ ਹਨ, ਐਸੇ ਲੋਕਾਂ ਨਾਲ ਮਿਲਣਾ ਹੋਇਆ। ਤਾਂ ਮੈਂ ਕਿਹਾ ਅੱਜਕਲ੍ਹ ਕੀ ਹੈ, ਉਨ੍ਹਾਂ ਨੇ ਕਿਹਾ ਜਵੈਲਰੀ ਵਿੱਚ ਤਾਂ ਇਤਨੀ ਟੈਕਨੋਲੋਜੀ ਆਈ ਹੈ, ਇਤਨੀਆਂ ਮਸ਼ੀਨਾਂ ਆਈਆਂ ਹਨ, ਲੇਕਿਨ ਆਮਤੌਰ ‘ਤੇ ਜੋ ਹੱਥ ਨਾਲ ਬਣੀ ਹੋਈ ਜਵੈਲਰੀ ਹੈ, ਉਸ ਦੀ ਬਹੁਤ ਆਕਰਸ਼ਣ ਹੈ ਅਤੇ ਬੁਹਤ ਬੜਾ ਮਾਰਕਿਟ ਹੈ, ਯਾਨੀ ਇਸ ਵਿਧਾ ਦਾ ਵੀ ਸਮਰੱਥ ਹੈ।
ਸਾਥੀਓ,
ਐਸੇ ਕਈ ਅਨੁਭਵ ਹਨ ਅਤੇ ਇਸ ਲਈ ਇਸ ਯੋਜਨਾ ਦੇ ਦੁਆਰਾ ਕੇਂਦਰ ਸਰਕਾਰ, ਹਰ ਵਿਸ਼ਵਕਰਮਾ ਸਾਥੀ ਨੂੰ ਹੋਲਿਸਟਿਕ ਇੰਸਟੀਟਿਊਸ਼ਨਲ ਸਪੋਰਟ ਪ੍ਰਦਾਨ ਕਰੇਗੀ। ਵਿਸ਼ਵਕਰਮਾ ਸਾਥੀਆਂ ਨੂੰ ਅਸਾਨੀ ਨਾਲ ਲੋਨ ਮਿਲੇ, ਉਨ੍ਹਾਂ ਦਾ ਕੌਸ਼ਲ ਵਧੇ, ਉਨ੍ਹਾਂ ਨੂੰ ਹਰ ਤਰ੍ਹਾਂ ਦੀ ਟੈਕਨੀਕਲ ਸਪੋਰਟ ਮਿਲੇ, ਇਹ ਸਭ ਸੁਨਿਸ਼ਚਿਤ ਕੀਤਾ ਜਾਵੇਗਾ। ਇਸ ਦੇ ਇਲਾਵਾ, digital empowerment, ਬ੍ਰਾਂਡ ਪ੍ਰਮੋਸ਼ਨ ਅਤੇ ਉਤਪਾਦਾਂ ਦੇ ਬਜ਼ਾਰ ਤੱਕ ਪਹੁੰਚ ਬਣਾਉਣ ਦੀ ਵਿਵਸਥਾ ਵੀ ਕੀਤੀ ਜਾਵੇਗੀ। ਰਾਅ-ਮੈਟੀਰੀਅਲ ਵੀ ਸੁਨਿਸ਼ਚਿਤ ਕੀਤਾ ਜਾਵੇਗਾ। ਇਸ ਯੋਜਨਾ ਦਾ ਉਦੇਸ਼ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੀ ਸਮ੍ਰਿੱਧ ਪਰੰਪਰਾ ਨੂੰ ਸੁਰੱਖਿਅਤ ਤਾਂ ਕਰਨਾ ਹੀ ਕਰਨਾ ਹੈ, ਉਸ ਦਾ ਬਹੁਤ ਵਿਕਾਸ ਕਰਨਾ ਹੈ।
ਸਾਥੀਓ,
ਹੁਣ ਸਾਨੂੰ ਸਕਿੱਲ ਇਨਫ੍ਰਾਸਟ੍ਰਕਚਰ ਸਿਸਟਮ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਨਵੇਂ ਸਿਰੇ ਤੋਂ ਤਿਆਰ ਕਰਨ ਦੀ ਜ਼ਰੂਰਤ ਹੈ। ਸਰਕਾਰ ਅੱਜ ਮੁਦਰਾ ਯੋਜਨਾ ਦੇ ਜ਼ਰੀਏ, ਕਰੋੜਾਂ ਰੁਪਏ ਦਾ ਲੋਨ ਬਿਨਾ ਬੈਂਕ ਗਰੰਟੀ ਦੇ ਰਹੀ ਹੈ। ਇਸ ਯੋਜਨਾ ਦਾ ਵੀ ਸਾਡੇ ਵਿਸ਼ਵਕਰਮਾ ਸਾਥੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਦੇਣਾ ਹੈ। ਸਾਡੇ ਜੋ ਡਿਜੀਟਲ ਸਾਖਰਤਾ ਵਾਲੇ ਅਭਿਯਾਨ ਹਨ, ਉਨ੍ਹਾਂ ਵਿੱਚ ਵੀ ਅਸੀਂ ਹੁਣ ਵਿਸ਼ਵਕਰਮਾ ਸਾਥੀਆਂ ਨੂੰ ਪ੍ਰਾਥਮਿਕਤਾ ਦੇਣੀ ਹੈ।
ਸਾਥੀਓ,
ਸਾਡਾ ਉਦੇਸ਼ ਅੱਜ ਦੇ ਵਿਸ਼ਵਕਰਮਾ ਸਾਥੀਆਂ ਨੂੰ ਕੱਲ੍ਹ ਦਾ ਬੜਾ entrepreneur ਬਣਾਉਣ ਦਾ ਹੈ। ਇਸ ਦੇ ਲਈ ਉਨ੍ਹਾਂ ਦੇ ਉਪ-ਬਿਜ਼ਨਸ ਮਾਡਲ ਵਿੱਚ ਸਥਿਰਤਾ ਜ਼ਰੂਰੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਉਨ੍ਹਾਂ ਦੇ ਬਣਾਏ ਪ੍ਰੋਡਕਟ ਨੂੰ ਬਿਹਤਰ ਬਣਾਉਣ, ਆਕਰਸ਼ਕ ਡਿਜਾਈਨਿੰਗ, ਪੈਕੇਜਿੰਗ ਅਤੇ ਬ੍ਰਾਂਡਿੰਗ ‘ਤੇ ਵੀ ਕੰਮ ਕਰ ਰਹੇ ਹਾਂ। ਇਸ ਨਾਲ ਗ੍ਰਾਹਕਾਂ ਦੀਆਂ ਜ਼ਰੂਰਤਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ।
ਸਾਡੀ ਨਜ਼ਰ ਸਿਰਫ਼ ਸਥਾਨਕ ਬਜ਼ਾਰ ‘ਤੇ ਹੀ ਨਹੀਂ ਹੈ, ਬਲਕਿ ਅਸੀਂ ਆਲਮੀ ਮਾਰਕਿਟ ਨੂੰ ਵੀ ਟਾਰਗੇਟ ਕਰ ਰਹੇ ਹਾਂ। ਅੱਜ ਇੱਥੇ ਜੁਟੇ ਸਾਰੇ ਸਟੇਕਹੋਲਡਰਸ ਨੂੰ ਮੇਰੀ ਤਾਕੀਦ ਹੈ ਕਿ ਉਹ ਵਿਸ਼ਵਕਰਮਾ ਸਾਥੀਆਂ ਦੀ Hand-Holding ਕਰੀਏ, ਉਨ੍ਹਾਂ ਵਿੱਚ ਜਾਗਰੂਕਤਾ ਵਧਾਈਏ, ਉਨ੍ਹਾਂ ਨੂੰ ਅੱਗੇ ਵਧਣ ਵਿੱਚ ਮਦਦ ਕਰਨ। ਇਸ ਦੇ ਲਈ ਆਪ ਸਭ ਨੂੰ ਤਾਕੀਦ ਹੈ ਕਿ ਅਸੀਂ ਸਭ ਜਿਤਨਾ ਜ਼ਮੀਨ ਨਾਲ ਜੁੜੇ ਲੋਕਾਂ ਨਾਲ ਜੁੜੇ, ਇਨ੍ਹਾਂ ਵਿਸ਼ਵਕਰਮਾ ਸਾਥੀਆਂ ਦੇ ਦਰਮਿਆਨ ਕਿਵੇਂ ਜਾਈਏ, ਉਨ੍ਹਾਂ ਦੀਆਂ ਕਲਪਨਾਵਾਂ ਨੂੰ ਕਿਵੇਂ ਖੰਭ ਦੇਈਏ।
ਸਾਥੀਓ,
ਕਾਰੀਗਰਾਂ, ਸ਼ਿਲਪਕਾਰਾਂ ਨੂੰ ਅਸੀਂ ਵੈਲਿਊ ਚੇਨ ਦਾ ਹਿੱਸਾ ਬਣਾ ਕੇ ਹੀ ਉਨ੍ਹਾਂ ਨੂੰ ਮਜ਼ਬੂਤ ਕਰ ਸਕਦੇ ਹਾਂ। ਉਨ੍ਹਾਂ ਵਿੱਚੋਂ ਕਈ ਐਸੇ ਹਨ, ਜੋ ਸਾਡੇ MSME ਸੈਕਟਰ ਦੇ ਲਈ ਸਪਲਾਇਰ ਅਤੇ ਪ੍ਰੋਡਿਊਸਰ ਬਣ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਟੂਲਸ ਅਤੇ ਟੈਕਨੋਲੋਜੀ ਦੀ ਮਦਦ ਉਪਲਬਧ ਕਰਵਾ ਕੇ ਉਨ੍ਹਾਂ ਨੂੰ ਅਰਥਵਿਵਸਥਾ ਦਾ ਅਹਿਮ ਹਿੱਸਾ ਬਣਾਇਆ ਜਾ ਸਕਦਾ ਹੈ। ਉਦਯੋਗ ਜਗਤ ਇਨ੍ਹਾਂ ਲੋਕਾਂ ਨੂੰ ਆਪਣੀਆਂ ਜ਼ਰੂਰਤਾਂ ਦੇ ਨਾਲ Link ਕਰਕੇ ਉਤਪਾਦਨ ਵਧਾ ਸਕਦਾ ਹੈ। ਉਦਯੋਗ ਜਗਤ ਉਨ੍ਹਾਂ ਨੂੰ ਸਕਿੱਲ ਅਤੇ ਕੁਆਲਿਟੀ ਦੀ ਟ੍ਰੇਨਿੰਗ ਵੀ ਦੇ ਸਕਦਾ ਹੈ।
ਸਰਕਾਰਾਂ ਆਪਣੀਆਂ ਯੋਜਨਾਵਾਂ ਵਿੱਚ ਬਿਹਤਰ ਤਾਲਮੇਲ ਬਣਾ ਸਕਦੀਆਂ ਹਨ ਅਤੇ ਬੈਂਕ ਇਨ੍ਹਾਂ ਪ੍ਰੋਜੈਕਟਸ ਨੂੰ ਫਾਇਨੈਂਸ ਕਰ ਸਕਦੇ ਹਨ। ਇਸ ਤਰ੍ਹਾਂ, ਇਹ ਹਰ stakeholder ਦੇ ਲਈ win-win Situation ਹੋ ਸਕਦੀ ਹੈ। ਕਾਰਪੋਰੇਟ ਕੰਪਨੀਆਂ ਨੂੰ competitive ਪ੍ਰਾਈਸ ‘ਤੇ ਕੁਆਲਿਟੀ ਪ੍ਰੋਡਕਟ ਮਿਲ ਸਕਦਾ ਹੈ। ਬੈਕਾਂ ਦਾ ਪੈਸਾ ਅਜਿਹੀਆਂ ਯੋਜਨਾਵਾਂ ਵਿੱਚ ਲੱਗੇਗਾ ਜਿਸ ‘ਤੇ ਭਰੋਸਾ ਕੀਤਾ ਜਾ ਸਕਦਾ ਹੈ। ਅਤੇ ਇਸ ਨਾਲ ਸਰਕਾਰ ਦੀਆਂ ਯੋਜਨਾਵਾਂ ਦਾ ਵਿਆਪਕ ਅਮਰ ਦਿਖੇਗਾ।
ਸਾਡੇ ਸਟਾਰਟਅੱਪਸ ਵੀ ਈ-ਕਾਮਰਸ ਮਾਡਲ ਦੇ ਦੁਆਰਾ ਸ਼ਿਲਪ ਉਤਪਾਦਾਂ ਦੇ ਲਈ ਬੜਾ ਬਜ਼ਾਰ ਤਿਆਰ ਕਰ ਸਕਦੇ ਹਨ। ਇਨ੍ਹਾਂ ਉਤਪਾਦਾਂ ਨੂੰ ਬਿਹਤਰ ਟੈਕਨੋਲੋਜੀ, ਡਿਜ਼ਾਈਨ, ਪੈਕੇਜਿੰਗ ਅਤੇ ਫਾਇਨੈਂਸਿੰਗ ਵਿੱਚ ਵੀ ਸਟਾਰਟਅੱਪਸ ਵਿੱਚ ਮਦਦ ਮਿਲ ਸਕਦੀ ਹੈ। ਮੈਨੂੰ ਉਮੀਦ ਹੈ ਕਿ ਪੀਐੱਮ-ਵਿਸ਼ਵਕਰਮਾ ਦੇ ਦੁਆਰਾ ਪ੍ਰਾਈਵੇਟ ਸੈਕਟਰ ਦੇ ਨਾਲ ਸਾਂਝੇਦਾਰੀ ਹੋਰ ਮਜ਼ਬੂਤ ਹੋਵੇਗੀ। ਇਸ ਨਾਲ ਪ੍ਰਾਈਵੇਟ ਸੈਕਟਰ ਦੀ ਇਨੋਵੇਸ਼ਨ ਦੀ ਤਾਕਤ ਤੇ ਬਿਜ਼ਨਸ ਕੌਸ਼ਲ ਦਾ ਅਸੀਂ ਪੂਰਾ ਫਾਇਦਾ ਉਠਾ ਸਕਾਂਗੇ।
ਸਾਥੀਓ,
ਮੈਂ ਇੱਥੇ ਮੌਜੂਦ ਸਾਰੇ ਸਟੇਕਹੋਲਡਰਸ ਨੂੰ ਕਹਿਣਾ ਚਾਹਾਂਗਾ ਕਿ ਉਹ ਆਪਸ ਵਿੱਚ ਚਰਚਾ ਕਰਕੇ ਇੱਕ ਮਜ਼ਬੂਤ ਕਾਰਜਯੋਜਨਾ ਤਿਆਰ ਕਰਨ। ਅਸੀਂ ਉਨ੍ਹਾਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਬਹੁਤ ਦੂਰ-ਸੁਦੂਰ ਖੇਤਰਾਂ ਵਿੱਚ ਵੀ ਰਹਿੰਦੇ ਹਨ। ਉਨ੍ਹਾਂ ਵਿੱਚ ਕਈ ਲੋਕਾਂ ਨੂੰ ਪਹਿਲੀ ਵਾਰ ਸਰਕਾਰੀ ਯੋਜਨਾ ਦਾ ਲਾਭ ਮਿਲਣ ਦੀ ਸੰਭਾਵਨਾ ਹੈ। ਜ਼ਿਆਦਾਤਰ ਸਾਡੇ ਭਾਈ-ਭੈਣ ਦਲਿਤ, ਆਦਿਵਾਸੀ, ਪਿਛੜੇ, ਮਹਿਲਾ ਅਤੇ ਦੂਸਰੇ ਕਮਜ਼ੋਰ ਵਰਗਾਂ ਤੋਂ ਹੀ ਹਨ। ਇਸ ਲਈ ਇੱਕ ਵਿਵਹਾਰਕ ਅਤੇ ਪ੍ਰਭਾਵਸ਼ਾਲੀ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ। ਜਿਸ ਦੇ ਦੁਆਰਾ ਅਸੀਂ ਜ਼ਰੂਰਤਮੰਦਾਂ ਤੱਕ ਪਹੁੰਚ ਸਕੀਏ ਅਤੇ ਉਨ੍ਹਾਂ ਨੂੰ ਪੀਐੱਮ ਵਿਸ਼ਵਕਰਮਾ ਯੋਜਨਾ ਬਾਰੇ ਦੱਸ ਸਕੀਏ। ਉਨ੍ਹਾਂ ਤੱਕ ਯੋਜਨਾ ਦਾ ਲਾਭ ਪਹੁੰਚਾ ਸਕੀਏ।
ਇੱਕ ਸਮਾਂ ਸੀਮਾ ਤੈਅ ਕਰਕੇ ਸਾਨੂੰ ਮਿਸ਼ਨ ਮੋਡ ਵਿੱਚ ਕੰਮ ਕਰਨਾ ਹੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਆਪ ਅੱਜ ਜਦੋਂ ਚਰਚਾ ਕਰੋਗੇ ਤਦ ਤੁਹਾਡੇ ਪਾਸ ਬਜਟ ਧਿਆਨ ਵਿੱਚ ਹੋਵੇਗਾ, ਨਾਲ-ਨਾਲ ਐਸੇ ਲੋਕ ਧਿਆਨ ਵਿੱਚ ਹੋਣਗੇ, ਉਨ੍ਹਾਂ ਦੀਆਂ ਜ਼ਰੂਰਤਾਂ ਤੁਹਾਡੇ ਧਿਆਨ ਵਿੱਚ ਹੋਣਗੀਆਂ, ਉਸ ਨੂੰ ਪੂਰਨ ਕਰਨ ਦਾ ਤਰੀਕਾ ਕੀ ਹੋ ਸਕਦਾ ਹੈ, ਯੋਜਨਾ ਦਾ ਡਿਜਾਈਨ ਕੀ ਹੋਵੇ, ਪ੍ਰੋਡਕਟ ਕੀ ਹੋਵੇ, ਤਾਕਿ ਅਸੀਂ ਸੱਚੇ ਅਰਥ ਵਿੱਚ ਲੋਕਾਂ ਦਾ ਭਲਾ ਸਕੀਏ।
ਸਾਥੀਓ,
ਅੱਜ ਇਹ ਵੈਬੀਨਾਰ ਦਾ ਆਖਰੀ ਸੈਸ਼ਨ ਹੈ। ਹੁਣ ਤੱਕ ਅਸੀਂ 12 ਵੈਬੀਨਾਰ ਕੀਤੇ ਹਨ, ਬਜਟ ਦੇ ਅਲੱਗ-ਅਲੱਗ ਹਿੱਸਿਆਂ ‘ਤੇ ਕੀਤੇ ਹਨ ਅਤੇ ਬਹੁਤ ਮੰਥਨ ਹੋਇਆ ਹੈ। ਹੁਣ ਪਰਸੋਂ ਤੋਂ ਪਾਰਲੀਮੈਂਟ ਸ਼ੁਰੂ ਹੋਵੇਗੀ, ਤਾਂ ਇੱਕ ਨਵੇਂ ਵਿਸ਼ਵਾਸ ਦੇ ਨਾਲ, ਨਵੇਂ ਸੁਝਾਵਾਂ ਦੇ ਨਾਲ ਸਾਰੇ ਸਾਂਸਦ ਸੰਸਦ ਵਿੱਚ ਆਉਣਗੇ ਅਤੇ ਬਜਟ ਪਾਸ ਹੋਣ ਤੱਕ ਦੀ ਪ੍ਰਕਿਰਿਆ ਵਿੱਚ ਹੋਰ ਨਵੀਂ ਪ੍ਰਾਣ ਸ਼ਕਤੀ ਨਜ਼ਰ ਆਵੇਗੀ। ਇਹ ਮੰਥਨ ਆਪਣੇ-ਆਪ ਵਿੱਚ ਇੱਕ ਅਨੋਖਾ initiative ਹੈ, ਉਪਕਾਰਕ initiative ਹੈ ਅਤੇ ਪੂਰਾ ਦੇਸ਼ ਇਸ ਨਾਲ ਜੁੜਦਾ ਹੈ, ਹਿੰਦੁਸਤਾਨ ਦੇ ਹਰ ਜ਼ਿਲ੍ਹੇ ਜੁੜਦੇ ਹਨ। ਅਤੇ ਜਿਨ੍ਹਾਂ ਨੇ ਸਮਾਂ ਕੱਢਿਆ, ਇਸ ਵੈਬੀਨਾਰ ਨੂੰ ਸਮ੍ਰਿੱਧ ਕੀਤਾ, ਉਹ ਸਾਰੇ ਅਭਿਨੰਦਨ ਦੇ ਅਧਿਕਾਰੀ ਹਨ।
ਇੱਕ ਵਾਰ ਫਿਰ ਅੱਜ ਜੋ ਸਭ ਉਪਸਥਿਤ ਹਨ, ਉਨ੍ਹਾਂ ਦਾ ਵੀ ਅਭਿਨੰਦਨ ਕਰਦਾ ਹਾਂ, ਅਤੇ ਹੁਣ ਤੱਕ ਸਾਰੇ ਵੈਬੀਨਾਰ ਨੂੰ ਜਿਨ੍ਹਾਂ ਨੇ ਚਲਾਇਆ ਹੈ, ਅਤੇ ਅੱਗੇ ਵਧਾਇਆ ਹੈ, ਉੱਤਮ ਸੁਝਾਅ ਦਿੱਤੇ ਹਨ, ਮੈਂ ਉਨ੍ਹਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਬਹੁਤ-ਬਹੁਤ ਸ਼ੁਭਕਾਮਨਾਵਾਂ।
************
ਡੀਐੱਸ/ਆਈਜੀ/ਏਕੇ
(Release ID: 1907263)
Visitor Counter : 150
Read this release in:
Kannada
,
Bengali
,
Assamese
,
Tamil
,
Telugu
,
Urdu
,
Odia
,
English
,
Hindi
,
Marathi
,
Manipuri
,
Gujarati
,
Malayalam