ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਕਮੇਟੀ ਦੀ ਬੈਠਕ ਵਿੱਚ ਪੰਜ ਰਾਜਾਂ ਨੂੰ 1,816.162 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਮਨਜ਼ੂਰ


ਇਹ ਇਨ੍ਹਾਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨ ਵਾਲੇ ਪੰਜ ਰਾਜਾਂ ਦੇ ਲੋਕਾਂ ਦੀ ਮਦਦ ਦੇ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਸੰਕਲਪ ਨੂੰ ਦਰਸਾਉਂਦਾ ਹੈ।

ਅਸਾਮ, ਹਿਮਾਚਲ ਪ੍ਰਦੇਸ਼, ਕਰਨਾਟਕ, ਮੇਘਾਲਿਆ ਅਤੇ ਨਾਗਾਲੈਂਡ ਨੂੰ 2022 ਦੇ ਦੌਰਾਨ ਆਏ ਹੜ੍ਹ/ਲੈਂਡ ਸਲਾਇਡਸ, ਬੱਦਲ ਫਟਣ ’ਤੇ ਫੰਡ ਪ੍ਰਾਪਤ ਹੋਵੇਗਾ

Posted On: 13 MAR 2023 4:05PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਨੇ 2022 ਦੇ ਦੌਰਾਨ ਹੜ੍ਹ, ਲੈਂਡ ਸਲਾਇਡਸ, ਬੱਦਲ ਫਟਣ ਤੋਂ ਪ੍ਰਭਾਵਿਤ ਪੰਜ ਰਾਜਾਂ ਨੂੰ ਨੈਸ਼ਨਲ ਡਿਜਾਸਟਰ ਰਿਸਪੋਂਸ ਫੰਡ (ਐੱਨਡੀਆਰਐੱਫ) ਦੇ ਤਹਿਤ ਵਾਧੂ ਕੇਂਦਰੀ ਸਹਾਇਤਾ ਮਨਜ਼ੂਰ ਕੀਤੀ ਹੈ। ਇਹ ਇਨ੍ਹਾਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨ ਵਾਲੇ ਪੰਜ ਰਾਜਾਂ ਦੇ ਲੋਕਾਂ ਦੀ ਮਦਦ ਕਰਨ ਦੇ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਸੰਕਲਪ ਨੂੰ ਦਰਸਾਉਂਦਾ ਹੈ।

ਐੱਚਐੱਲਸੀ ਨੇ ਐੱਨ਼ਡੀਆਰਐੱਫ ਤੋਂ ਪੰਜ ਰਾਜਾਂ ਦੇ ਲਈ 1,816.162 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਮਨਜ਼ੂਰ ਕੀਤੀ। ਵੱਖ-ਵੱਖ ਰਾਜਾਂ ਨੂੰ ਦਿੱਤੀ ਗਈ ਰਾਸ਼ੀ ਦਾ ਵੇਰਵਾ ਇਸ  ਪ੍ਰਕਾਰ ਹੈ :-

ਅਸਾਮ ਨੂੰ 520.466 ਕਰੋੜ ਰੁਪਏ

ਹਿਮਾਚਲ ਪ੍ਰਦੇਸ਼ ਨੂੰ 239.31 ਕਰੋੜ ਰੁਪਏ

ਕਰਨਾਟਕ ਨੂੰ 941.04 ਕਰੋੜ ਰੁਪਏ

ਮੇਘਾਲਿਆ ਨੂੰ 47.326 ਕਰੋੜ ਰੁਪਏ

ਨਾਗਾਲੈਂਡ ਨੂੰ 68.02 ਕਰੋੜ ਰੁਪਏ

ਇਹ ਵਾਧੂ ਸਹਾਇਤਾ ਕੇਂਦਰ ਦੁਆਰਾ ਰਾਜਾਂ ਨੂੰ ਸਟੇਟ ਡਿਜਾਸਟਰ ਰਿਸਪੋਂਸ ਫੰਡ  (ਐੱਸਡੀਆਰਐੱਫ) ਵਿੱਚ ਦਿੱਤੇ ਗਏ ਫੰਡਾਂ ਤੋਂ ਇਲਾਵਾ ਹੈ, ਜੋ ਪਹਿਲਾਂ ਤੋਂ ਹੀ ਰਾਜਾਂ ਦੇ ਕੋਲ ਹੈ। ਵਿੱਤੀ ਵਰ੍ਹੇ 2022-23 ਦੇ ਦੌਰਾਨ, ਕੇਂਦਰ ਸਰਕਾਰ ਨੇ 25 ਰਾਜਾਂ ਨੂੰ ਉਨ੍ਹਾਂ ਦੇ ਐੱਸਡੀਆਰਐੱਫ ਵਿੱਚ 15,770.40 ਕਰੋੜ ਰੁਪਏ ਅਤੇ ਐੱਨਡੀਆਰਐੱਫ ਤੋਂ 4 ਰਾਜਾਂ ਨੂੰ 502.744 ਕਰੋੜ ਰੁਪਏ ਜਾਰੀ ਕੀਤੇ ਹਨ।

ਕੇਂਦਰ ਸਰਕਾਰ ਨੇ ਇਨ੍ਹਾਂ ਰਾਜਾਂ ਵਿੱਚ ਆਫ਼ਤਾਂ ਦੇ ਤੁਰੰਤ ਬਾਅਦ, ਉਨ੍ਹਾਂ ਤੋਂ ਮੈਮੋਰੰਡਮ ਪ੍ਰਾਪਤ ਹੋਣ ਦੀ ਉਡੀਕ ਕੀਤੇ ਬਿਨਾਂ, ਅੰਤਰ-ਮੰਤਰਾਲਾ ਕੇਂਦਰੀ ਟੀਮਾਂ (ਆਈਐੱਮਸੀਟੀ) ਦੀ ਡਿਪਊਟ ਕਰ ਦਿੱਤਾ ਸੀ।

*****


ਆਰਕੇ/ਏਵਾਈ/ਏਕੇਐੱਸ


(Release ID: 1906684) Visitor Counter : 157