ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ‘RRR’ ਫ਼ਿਲਮ ਦੇ ਗੀਤ ‘ਨਾਟੂ ਨਾਟੂ’ ਅਤੇ Short Documentary ਫ਼ਿਲਮ ‘ਦਿ ਐਲੀਫੈਂਟ ਵਿਸਪਰਰਜ਼’ ਨੂੰ ਪ੍ਰੈਸਟੀਜ਼ ਆਸਕਰ ਐਵਾਰਡ ਜਿਤਣ ‘ਤੇ ਵਧਾਈ ਦਿੱਤੀ


‘ਨਾਟੂ ਨਾਟੂ’ ਨੂੰ ਆਸਕਰ ਐਵਾਰਡ ਮਿਲਣਾ ਭਾਰਤੀ ਸਿਨੇਮਾ ਦੇ ਲਈ ਇਤਿਸਾਹਕ ਦਿਨ, ਇਹ ਗੀਤ ਸਾਰੇ ਭਾਰਤੀਆਂ ਅਤੇ ਦੁਨੀਆ ਭਰ ਦੇ ਸੰਗੀਤ ਪ੍ਰੇਮਿਆਂ ਦੀ ਜ਼ੁਬਾਨ ‘ਤੇ ਸੀ, ‘RRR’ ਫ਼ਿਲਮ ਦੀ ਟੀਮ ਨੂੰ ਵਧਾਈ

ਹਾਥੀਆਂ ਨੂੰ ਬਚਾਉਣ ਦੇ ਭਾਰਤ ਦੇ ਪ੍ਰਯਾਸਾਂ ‘ਤੇ ਚਾਨਣ ਪਾਉਂਦੀ ਫ਼ਿਲਮ ‘ਦਿ ਐਲੀਫੈਂਟ ਵਿਸਪਰਰਜ਼’ ਨੂੰ ਮਿਲਿਆ ਆਸਕਰ ਐਵਾਰਡ ਭਾਰਤੀ ਫ਼ਿਲਮ ਉਦਯੋਗ ਦੀ ਪ੍ਰਤਿਭਾ ਨੂੰ ਰੇਖਾਂਕਿਤ ਕਰਦਾ ਹੈ, ਇਹ ਐਵਾਰਡ ਦੇਸ਼ ਦੇ ਯੁਵਾ ਫ਼ਿਲਮ ਮੇਕਰਸ ਨੂੰ ਪ੍ਰੋਤਸਾਹਿਤ ਕਰੇਗਾ

Posted On: 13 MAR 2023 1:03PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ‘RRR’ ਫ਼ਿਲਮ ਦੇ ਗੀਤ ‘‘ਨਾਟੂ ਨਾਟੂ’ ਨੂੰ ਪ੍ਰੈੱਸਟੀਜ਼ ਆਸਕਰ  ਐਵਾਰਡ ਜਿਤਣ ‘ਤੇ ਵਧਾਈ ਦਿੱਤੀ । ਆਪਣੇ ਟਵੀਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ “ਨਾਟੂ ਨਾਟੂ“ ਨੂੰ ਆਸਕਰ  ਐਵਾਰਡ ਮਿਲਣਾ ਭਾਰਤੀ ਸਿਨੇਮਾ ਦੇ ਲਈ ਇਤਿਹਾਸਕ ਦਿਨ ਹੈ। ਇਹ ਗੀਤ ਸਾਰੇ ਭਾਰਤੀਆਂ ਅਤੇ ਦੁਨੀਆ ਭਰ ਦੇ ਸੰਗੀਤ ਪ੍ਰੇਮੀਆਂ ਦੀ ਜ਼ੁਬਾਨ ‘ਤੇ ਸੀ। ‘RRR’  ਫ਼ਿਲਮ ਦੀ ਟੀਮ ਨੂੰ ਵਧਾਈ।’’

ਸ਼੍ਰੀ ਅਮਿਤ ਸ਼ਾਹ ਨੇ Short Documentary  ਫ਼ਿਲਮ ‘ਦਿ ਐਲੀਫੈਂਟ ਵਿਸਪਰਰਜ਼’ ਨੂੰ ਵੀ ਆਸਕਰ  ਐਵਾਰਡ ਜਿਤਣ ‘ਤੇ ਵਧਾਈ ਦਿੱਤੀ। ਆਪਣੇ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ “ਦਿ ਐਲੀਫੈਂਟ ਵਿਸਪਰਰਜ਼” ਨੂੰ ਆਸਕਰ  ਐਵਾਰਡ ਜਿਤਣ ‘ਤੇ ਵਧਾਈ। ਹਾਥੀਆਂ ਨੂੰ ਬਚਾਉਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ‘ਤੇ ਚਾਨਣ ਪਾਉਂਦੀ ਫ਼ਿਲਮ ‘ਦਿ ਐਲੀਫੈਂਟ ਵਿਸਪਰਰਜ਼’ ਨੂੰ ਮਿਲਿਆ ਆਸਕਰ  ਐਵਾਰਡ ਭਾਰਤੀ ਫ਼ਿਲਮ ਉਦਯੋਗ ਦੀ ਪ੍ਰਤਿਭਾ ਨੂੰ ਰੇਖਾਂਕਿਤ ਕਰਦਾ ਹੈ, ਇਹ ਐਵਾਰਡ ਦੇਸ਼ ਦੇ ਯੁਵਾ ਫ਼ਿਲਮ ਮੇਕਰਸ ਨੂੰ ਪ੍ਰੋਤਸਾਹਿਤ ਕਰੇਗਾ।”

**********

ਆਰਕੇ/ਏਵਾਈ/ਏਕੇਐੱਸ



(Release ID: 1906419) Visitor Counter : 117