ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਸਕਰ ਪੁਰਸਕਾਰ ਜਿੱਤਣ ’ਤੇ ਨਾਟੂ-ਨਾਟੂ’ ਦੀ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ
Posted On:
13 MAR 2023 10:59AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਰਆਰਆਰ ਫਿਲਮ ਦੇ ਗੀਤ ‘ਨਾਟੂ ਨਾਟੂ’ ਦੇ ਲਈ ਬਿਹਤਰੀਨ ਮੂਲ ਗੀਤ ਦਾ ਆਸਕਰ ਪੁਰਸਕਾਰ ਜਿੱਤਣ ’ਤੇ ਭਾਰਤੀ ਸੰਗੀਤਕਾਰ ਐੱਮ.ਐੱਮ ਕੀਰਾਵਨੀ, ਗੀਤਕਾਰ ਚੰਦਰਬੋਸ ਅਤੇ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਅਸਾਧਾਰਣ ਹੈ ਅਤੇ ‘ਨਾਟੂ ਨਾਟੂ’ ਦੀ ਮਕਬੂਲੀਅਤ ਪੂਰੇ ਵਿਸ਼ਵ ਵਿੱਚ ਹੈ।
ਅਕਾਦਮੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਅਸਾਧਾਰਣ!
‘ਨਾਟੂ ਨਾਟੂ’ ਦੀ ਮਕਬੂਲੀਅਤ ਵਿਸ਼ਵ ਪੱਧਰ ’ਤੇ ਹੈ। ਇਹ ਇੱਕ ਅਜਿਹਾ ਗਾਣਾ ਹੈ, ਜਿਸ ਨੂੰ ਆਉਣ ਵਾਲੇ ਵਰ੍ਹਿਆਂ ਤੱਕ ਯਾਦ ਰੱਖਿਆ ਜਾਵੇਗਾ। ਇਸ ਪ੍ਰਤਿਸ਼ਠਿਤ ਸਨਮਾਨ ਦੇ ਲਈ ਐੱਮ.ਐੱਮ. ਕੀਰਾਵਨੀ @mmkeeravaani, @boselyricist ਅਤੇ ਪੂਰੀ ਟੀਮ ਨੂੰ ਵਧਾਈਆਂ।
ਭਾਰਤ ਪ੍ਰਫੁੱਲਿਤ ਅਤੇ ਮਾਣਮੱਤਾ ਹੈ। #ਆਸਕਰ (#Oscars)”
*****
ਡੀਐੱਸ/ਐੱਸਟੀ
(Release ID: 1906366)
Visitor Counter : 140
Read this release in:
Marathi
,
English
,
Urdu
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam