ਗ੍ਰਹਿ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਮਾਰਚ, 2023 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਨੈਸ਼ਨਲ ਪਲੇਟਫਾਰਮ ਫਾਰ ਡਿਜ਼ਾਸਟਰ ਰਿਸਕ ਰਿਡਕਸ਼ਨ (ਐੱਨਪੀਡੀਆਰਆਰ) ਦੇ ਤੀਸਰੇ ਸੈਸ਼ਨ ਦਾ ਉਦਘਾਟਨ ਕਰਨਗੇ।

ਸੈਸ਼ਨ ਦਾ ਵਿਸ਼ਾ “ਬਦਲਦੇ ਜਲਵਾਯੂ ਵਿੱਚ ਸਥਾਨਕ ਮਜਬੂਤੀ ਦੀ ਰਚਨਾ” ਨੂੰ ਪ੍ਰਧਾਨ ਮੰਤਰੀ ਮੋਦੀ ਦੁਆਰਾ ਘੋਸ਼ਿਤ 10-ਪੁਆਇੰਟ ਏਜੰਡੇ ਨਾਲ ਜੋੜਿਆ ਗਿਆ ਹੈ ਤਾਂ ਕਿ ਜਲਵਾਯੂ ਪਰਿਵਰਤਨ ਦੇ ਮੱਦੇਨਜ਼ਰ ਵਿਸ਼ੇਸ਼ ਰੂਪ ਨਾਲ ਤੇਜੀ ਨਾਲ ਬਦਲਦੇ ਆਪਦਾ ਜੋਖਮ ਦ੍ਰਿਸ਼ ਦੇ ਸੰਦਰਭ ਵਿੱਚ ਸਥਾਨਕ ਸਮਰੱਥਾਵਾਂ ਦੇ ਨਿਰਮਾਣ ਕੀਤਾ ਜਾ ਸਕੇ

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਐੱਨਪੀਡੀਆਰਆਰ ਇਕ ਬਹੁ-ਹਿੱਸੇਦਾਰ ਰਾਸ਼ਟਰੀ ਮੰਚ ਹੈ ਜੋ ਉਸ ਪ੍ਰਕਿਰਿਆ ਦਾ ਵਰਣਨ ਕਰਦਾ ਹੈ ਜਿੱਥੇ ਸਾਰੇ ਹਿੱਸੇਦਾਰ ਆਪਦਾ ਜੋਖਮ ਘਟਾਉਣ (DRR) ਬਾਰੇ ਵਿਚਾਰਾਂ, ਕਾਰਜ ਪ੍ਰਣਾਲੀਆਂ ਅਤੇ ਪ੍ਰਵਿਰਤੀਆਂ ਉਤੇ ਚਰਚਾ ਅਤੇ ਆਦਾਨ-ਪ੍ਰਦਾਨ ਕਰਦੇ ਹਨ।

ਉਦਘਾਟਨ ਸਮਾਰੋਹ ਤੋਂ ਬਾਅਦ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਇੱਕ ਵਿਸ਼ੇਸ਼ ਮੰਤਰੀ ਪੱਧਰੀ ਸੈਸ਼ਨ ਹੋਵੇਗਾ, ਜਿੱਥੇ ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੰਤਰੀ ਵੱਖ-ਵੱਖ ਪੱਧਰਾਂ 'ਤੇ ਆਪਦਾ ਜੋਖਮ ਘਟਾਉਣ ਦੀਆਂ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ਕਰਨ 'ਤੇ ਵਿਚਾਰ-ਵਟਾਂਦਰਾ ਕਰਨਗੇ।

2-ਦਿਨਾਂ ਸੈਸ਼ਨ ਵਿੱਚ ਵਿਸ਼ਾ ਮਾਹਿਰ, ਪ੍ਰੈਕਟੀਸ਼ਨਰ, ਅਕਾਦਮੀਸ਼ੀਅਨ ਅਤੇ ਡੈਲੀਗੇਟ ਆਪਦਾ ਜੋਖਮ ਵਿੱਚ ਕਮੀ ਉੱਤੇ ਕਈ ਮੁੱਦਿਆ ਉੱਤੇ ਵਿਚਾਰ-ਵਟਾਂਦਰਾ ਕਰਨਗੇ, ਜੋ ਕਿ ਸੇਨਡਾਈ ਫਰੇਮਵਰਕ ਉੱਤੇ ਅਧਾਰਿਤ ਹਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤੇ ਗਏ ਆਪਦਾ ਜੋ

Posted On: 06 MAR 2023 3:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਮਾਰਚ, 2023 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਨੈਸ਼ਨਲ ਪਲੈਟਫਾਰਮ ਫਾਰ ਡਿਜ਼ਾਸਟਰ ਰਿਸਕ ਰਿਡਕਸ਼ਨ (ਐੱਨਪੀਡੀਆਰਆਰ) ਦੇ ਤੀਜੇ ਸੈਸ਼ਨ ਦਾ ਉਦਘਾਟਨ ਕਰਨਗੇ। ਐੱਨਪੀਡੀਆਰਆਰ ਦੇ ਤੀਜੇ ਸੈਸ਼ਨ ਦਾ ਵਿਸ਼ਾ ਹੈ "ਬਦਲਦੇ ਜਲਵਾਯੂ ਵਿੱਚ ਸਥਾਨਕ ਮਜਬੂਤੀ ਦੀ ਰਚਨਾ" ਹੈ ਜੋ ਜਲਵਾਯੂ ਪਰਿਵਰਤਨ ਦੇ ਮੱਦੇਨਜ਼ਰ ਵਿਸ਼ੇਸ਼ ਰੂਪ ਨਾਲ ਤੇਜੀ ਨਾਲ ਬਦਲਦੇ ਆਪਦਾ ਜੋਖਮ ਪਰਿਦ੍ਰਿਸ਼ ਦੇ ਸੰਦਰਭ ਵਿੱਚ ਸਥਾਨਕ ਸਮਰੱਥਾਵਾਂ ਦੇ ਨਿਰਮਾਣ ਦੇ ਲਈ ਭਾਰਤ ਦੇ  ਪ੍ਰਧਾਨ ਮੰਤਰੀ ਦੁਆਰਾ ਐਲਾਨੇ10-ਪੁਆਇੰਟ ਏਜੰਡਾ ਨਾਲ ਜੁੜਿਆ ਹੋਇਆ ਹੈ, ਐੱਨਪੀਡੀਆਰਆਰ ਵਿੱਚ ਕੇਂਦਰੀ ਮੰਤਰੀ, ਰਾਜ ਅਤੇ ਰਾਜ ਦੇ ਆਪਦਾ ਪ੍ਰਬੰਧਨ ਮੰਤਰੀ, ਸੰਸਦ ਦੇ ਮੈਂਬਰ, ਸਥਾਨਕ ਸਵੈ-ਸ਼ਾਸਨ ਦੇ ਮੁਖੀ, ਵਿਸ਼ੇਸ਼ ਆਪਦਾ ਪ੍ਰਬੰਧਨ ਏਜੰਸੀਆਂ ਦੇ ਮੁਖੀ, ਸਿੱਖਿਆ ਸ਼ਾਸਤਰੀ, ਨਿੱਜੀ ਖੇਤਰ ਦੀਆਂ ਸੰਸਥਾਵਾਂ ਦੇ ਨੁਮਾਇੰਦੇ, ਮੀਡੀਆ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਸਮੇਤ 1000 ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ।

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਐੱਨਪੀਡੀਆਰਆਰ ਇਕ ਬਹੁ ਹਿੱਸੇਦਾਰਾਂ ਰਾਸ਼ਟਰੀ ਮੰਚ ਹੈ ਜਿਸ ਦੀ ਵਿਸ਼ੇਸ਼ਤਾ ਇਕ ਪ੍ਰਕਿਰਿਆ ਹੈ ਜੋ ਇਸ ਪ੍ਰਕਿਰਿਆ ਦਾ ਵਰਣਨ ਕਰਦਾ ਹੈ, ਜਿੱਥੇ ਸਾਰੀ ਹਿੱਸੇਦਾਰ ਆਪਦਾ ਜੋਖਮ ਵਿੱਚ ਕਮੀ (ਡੀਆਰਆਰ) ਦੇ ਬਾਰੇ ਵਿੱਚ ਵਿਚਾਰਾਂ, ਕਾਰਜ ਪ੍ਰਣਾਲੀਆ  ਅਤੇ ਪ੍ਰਵਿਰਤੀਆ ਉੱਤੇ ਚਰਚਾ ਅਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਦੇ ਹੈ ਅੰਤਰਾਲ ਦੀ ਪਹਿਚਾਣ  ਕਰਦੇ ਹਨ, ਸ਼ਿਫਾਰਿਸ਼ਾਂ ਕਰਦੇ ਹੈ ਅਤੇ ਆਪਦਾ ਜੋਖ਼ਮ ਵਿੱਚ ਕਮੀ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਦੇ ਲਈ ਸਾਂਝੇਦਾਰੀ ਕਰਦੇ ਹਨ। ਤੀਸਰਾ ਸੈਸ਼ਨ ਮੰਤਰਾਲਿਆਂ ਅਤੇ ਵਿਭਾਗਾਂ , ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸ਼ਹਿਰੀ ਅਤੇ ਗ੍ਰਮੀਣ ਸਥਾਨੀਕ ਸਵਸਾਸ਼ਨ , ਸੰਸਥਾਨ, ਗੈਰ ਸਰਕਾਰੀ ਸੰਗਠਨ ਸੀਐੱਸਓ ਅਤੇ ਸਮਦਾਇ ਦੇ ਵਿਚਕਾਰ ਆਪਦਾ ਪ੍ਰਬੰਧਨ ਕਾਰਜ ਪ੍ਰਣਾਲੀਆਂ ਨੂੰ ਮੁਖਧਾਰਾ ਵਿੱਚ ਲਿਆਉਣ ਵਿੱਚ ਵੀ ਮਦਦ ਕਰੇਗਾ।

ਗ੍ਰਹਿ ਮੰਤਰਾਲੇ (ਐੱਮਐੱਚਏ), ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ), ਰਾਸ਼ਟਰੀ ਆਪਦਾ ਰਿਸਪਾਂਸ ਫੋਰਸ (ਐੱਨਡੀਆਰਐੱਫ) ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਸੰਸਥਾ (ਐੱਨਆਈਡੀਐੱਮ) ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਐੱਨਪੀਡੀਆਰਆਰ ਵਿੱਚ ਚਾਰ ਪੂਰਣ ਸੈਸ਼ਨ, ਇੱਕ ਮੰਤਰੀ ਸੈਸ਼ਨ ਅਤੇ ਅੱਠ ਥੀਮੈਟਿਕ ਸੈਸ਼ਨ ਸ਼ਾਮਿਲ ਹੋਣਗੇ। ਉਦਘਾਟਨੀ ਸਮਾਰੋਹ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਇੱਕ ਵਿਸ਼ੇਸ਼ ਮੰਤਰੀ ਪੱਧਰੀ ਸੈਸ਼ਨ ਹੋਵੇਗਾ, ਜਿੱਥੇ ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੰਤਰੀ ਵੱਖ-ਵੱਖ ਪੱਧਰਾਂ 'ਤੇ ਆਪਦਾ ਜੋਖਮ ਘਟਾਉਣ ਦੀਆਂ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਦੋ ਦਿਨਾਂ ਵਿੱਚ, ਵਿਸ਼ਾ ਮਾਹਿਰ, ਪ੍ਰੈਕਟੀਸ਼ਨਰ, ਅਕਾਦਮਿਕ ਅਤੇ ਨੁਮਾਇੰਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦਿੱਤੇ ਗਏ ਸੇਂਦਾਈ ਫਰੇਮਵਰਕ ਅਤੇ ਆਪਦਾ ਜੋਖਮ ਘਟਾਉਣ ਦੇ 10-ਪੁਆਇੰਟ ਏਜੰਡੇ ਦੇ ਅਧਾਰ 'ਤੇ ਆਪਦਾ ਜੋਖਮ ਘਟਾਉਣ ਦੇ ਵੱਖ-ਵੱਖ ਪਛਾਣੇ ਗਏ ਗੰਭੀਰ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨਗੇ।

ਇਸ ਸਮਾਗਮ ਤੋਂ ਪਹਿਲਾਂ ਦੇਸ਼ ਭਰ ਦੇ ਇੱਕ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਆਪਦਾ ਜੋਖਮ ਪ੍ਰਬੰਧਨ (ਜਿਵੇਂ ਕਿ ਲੂ, ਤੱਟਵਰਤੀ ਖਤਰੇ, ਆਪਦਾ ਜੋਖਮ ਪ੍ਰਬੰਧਨ ਵਿੱਚ ਔਰਤਾਂ ਦੀ ਅਗਵਾਈ ਵਧਾਉਣਾ) ਨਾਲ ਸਬੰਧਿਤ ਵਿਸ਼ੇਸ਼ ਵਿਸ਼ਿਆਂ 'ਤੇ 19 ਸਮਾਗਮਾਂ ਦਾ ਆਯੋਜਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਇਹਨਾਂ 19 ਪ੍ਰੋਗਰਾਮਾਂ ਦੀਆਂ ਖੋਜਾਂ ਅਤੇ ਸਿਫ਼ਾਰਸ਼ਾਂ ਬਾਰੇ ਜਾਣਕਾਰੀ 10-11 ਮਾਰਚ 2023 ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਐੱਨਪੀਡੀਆਰਆਰ ਦੇ ਤੀਜੇ ਸੈਸ਼ਨ ਵਿੱਚ ਦਿੱਤੀ ਜਾਵੇਗੀ। ਐੱਨਪੀਡੀਆਰਆਰ ਦੇ ਪਹਿਲੇ ਅਤੇ ਦੂਜੇ ਸੈਸ਼ਨ 2013 ਅਤੇ 2017 ਵਿੱਚ ਆਯੋਜਿਤ ਕੀਤੇ ਗਏ ਸਨ। ਇਹ ਮੀਟਿੰਗ ਅੰਮ੍ਰਿਤ ਕਾਲ ਦੌਰਾਨ ਹੋ ਰਹੀ ਹੈ ਅਤੇ ਐੱਨਪੀਡੀਆਰਆਰ  ਦੇ ਤੀਜੇ ਸੈਸ਼ਨ ਦੇ ਵਿਚਾਰ-ਵਟਾਂਦਰੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ANA-2047 ਦੇ ਤਹਿਤ 2030 ਤੱਕ ਭਾਰਤ ਨੂੰ ਤਬਾਹੀ ਤੋਂ ਬਚਣ ਵਾਲੇ ਬਣਾਉਣ ਲਈ ਸਰਕਾਰ ਦੀ ਮਦਦ ਕਰਨਗੇ।

 

***********

ਆਰਕੇ/ਏਵਾਈ/ਏਕੇਐੱਸ/ਆਰਆਰ



(Release ID: 1905002) Visitor Counter : 89