ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਚਾਰ ਥਾਮ ਯਾਤਰਾ ਦੇ ਲਈ ਤੀਰਥ ਯਾਤਰੀਆਂ ਦੀ ਸਿਹਤ ਅਤੇ ਸੁਰੱਖਿਆ ਲਈ ਤਿੰਨ ਪੱਧਰੀ ਸਿਹਤ ਸੇਵਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ: ਡਾ. ਮਨਸੁੱਖ ਮਾਂਡਵੀਯਾ


ਲਾਈਫ ਸਪੋਰਟ ਅਤੇ ਐਮਰਜੈਂਸੀ ਟ੍ਰਾਂਸਪੋਰਟ ਦੇ ਲਈ ਚਾਰ ਥਾਮ ਰਾਜਮਾਰਗ ’ਤੇ ਐਂਬੂਲੈਂਸ ਉਪਲਬਧ ਕਰਵਾਈ ਜਾਵੇਗੀ

ਯਾਤਰਾ ਅਵਧੀ ਦੇ ਦੌਰਾਨ ਸਿਹਤ ਸੇਵਾ ਪ੍ਰਦਾਨ ਕਰਨ ਲਈ ਪੋਸਟ ਗ੍ਰੈਜੁਏਟ (ਪੀਜੀ) ਵਿਦਿਆਰਥੀਆਂ ਨੂੰ ਤੈਨਾਤ ਕੀਤਾ ਜਾਵੇਗਾ

ਏਮਸ ਰਿਸ਼ੀਕੇਸ਼, ਦੂਨ ਅਤੇ ਸ੍ਰੀਨਗਰ ਮੈਡੀਕਲ ਕਾਲਜਾਂ ਤੋਂ ਰੈਫਰਲ ਸਹਾਇਤਾ ਦੇ ਨਾਲ ਤੀਰਥ ਯਾਤਰੀਆਂ ਦੇ ਲਈ ਐਮਰਜੈਂਸੀ ਦਵਾਈਆਂ ਡਰੋਨ ਦੁਆਰਾ ਉਪਲਬਧ ਕਰਵਾਈਆਂ ਜਾਣਗੀਆਂ

Posted On: 06 MAR 2023 1:22PM by PIB Chandigarh

ਸਰਕਾਰ ਛੇਤੀ ਹੀ ਪੂਰੇ ਦੇਸ਼ ਤੋਂ ਚਾਰ ਥਾਮ ਯਾਤਰਾ ਸ਼ੁਰੂ ਕਰਨ ਵਾਲੇ ਤੀਰਥਯਾਤਰੀਆਂ ਦੇ ਲਈ ਇੱਕ ਮਜ਼ਬੂਤ ਸਿਹਤ ਸਹਾਇਤਾ ਅਤੇ ਐਮਰਜੈਂਸੀ ਪ੍ਰਬੰਧਨ ਬੁਨਿਆਦੀ ਢਾਂਚਾ ਤਿਆਰ ਕਰਨ ਜਾ ਰਹੀ ਹੈ। ਇਹ ਤਿੰਨ ਪੱਧਰੀ ਸਰੰਚਨਾ ਹੋਵੇਗੀ ਜੋ ਕਿ ਇਹ ਸੁਨਿਸ਼ਚਿਤ ਕਰੇਗੀ ਕਿ ਤੀਰਥ ਯਾਤਰੀਆਂ ਨੂੰ ਉਨ੍ਹਾਂ ਦੀ ਯਾਤਰਾ ਦੌਰਾਨ ਮੈਡੀਕਲ ਸੇਵਾਵਾਂ ਉਪਲਬਧ ਕਰਵਾਈ ਜਾਵੇ। ਇਹ ਗੱਲ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁੱਖ ਮਾਂਡਵੀਯਾ ਨੇ ਅੱਜ ਉਤਰਾਖੰਡ ਦੇ ਸਿਹਤ ਮੰਤਰੀ ਡਾ. ਧਨ ਸਿੰਘ ਰਾਵਤ ਨਾਲ ਮੁਲਾਕਾਤ ਤੋਂ ਬਾਅਦ ਕਹੀ। ਸ਼੍ਰੀ ਰਾਵਤ ਨੇ ਮੁਲਾਕਾਤ ਦੌਰਾਨ ਹਰ ਵਰ੍ਹੇ ਚਾਰ ਥਾਮ ਯਾਤਰਾ ਕਰਨ ਵਾਲੇ ਲੱਖਾਂ ਯਾਤਰੀਆਂ ਦੇ ਲਈ ਸਿਹਤ ਅਤੇ ਐਮਰਜੈਂਸੀ ਬੁਨਿਆਦੀ ਢਾਂਚਾ ਵਿਕਸਿਤ ਕਰਨ ਦੇ ਲਈ ਕੇਂਦਰ ਸਰਕਾਰ ਤੋਂ ਸਹਾਇਤਾ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਸੀ। ਸ਼੍ਰੀ ਰਾਵਤ ਨੇ ਕੇਂਦਰੀ ਸਿਹਤ ਮੰਤਰੀ ਸ਼੍ਰੀ ਮਾਂਡਵੀਯਾ ਨੇ ਕਠਿਨ ਯਾਤਰਾ ਮਾਰਗ ਦੇ ਕਾਰਨ ਤੀਰਥਯਾਤਰੀਆਂ ਦੇ ਸਾਹਮਣੇ ਆਉਣ ਵਾਲੀਆਂ ਸਿਹਤ ਚੁਣੌਤੀਆਂ ਅਤੇ ਪਿਛਲੇ ਕੁਝ ਮਹੀਨਿਆਂ ਵਿੱਚ ਸਿਹਤ ਸਬੰਧੀ ਐਮਰਜੈਂਸੀ ਸਥਿਤੀਆਂ ਜਿਹੇ ਸਟ੍ਰੋਕ ਆਦਿ ਦੇ ਕਾਰਨ ਹੋਣ ਵਾਲੀ ਤੀਰਥ ਯਾਤਰੀਆਂ ਦੀ ਮੌਤ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੌਤ ਦੇ ਜ਼ਿਆਦਾਤਰ ਮਾਮਲੇ ਉਨ੍ਹਾਂ ਤੀਰਥ ਯਾਤਰੀਆਂ ਦੇ ਸੀ ਜੋ ਕਿ ਕੋ-ਮੋਰਬੀਡੀਟੀਜ (Co-morbidities) ਨਾਲ ਪੀੜਤ ਸਨ। 

ਡਾ. ਮਾਂਡਵੀਯਾ ਨੇ ਸਰਕਾਰ ਦੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ ਅਤੇ ਕਿਹਾ, “ਸਰਵਸ਼੍ਰੇਸ਼ਠ ਸੰਭਾਵਿਤ ਸਿਹਤ ਸੁਵਿਧਾਵਾਂ ਅਤੇ ਸਿਹਤ ਐਮਰਜੈਂਸੀ ਬੁਨਿਆਦੀ ਢਾਂਚਾ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਪ੍ਰਦਾਨ ਕੀਤਾ ਜਾਵੇਗਾ।” ਉਨ੍ਹਾਂ ਨੇ ਦੱਸਿਆ ਕਿ ਉੱਨਤ ਐਂਬੂਲੈਂਸਾਂ ਦਾ ਇੱਕ ਮਜ਼ਬੂਤ ਨੈੱਟਵਰਕ ਅਤੇ ਸਟ੍ਰੋਕ ਵੈਨਾਂ ਦੀ ਯੋਜਨਾ ਬਣਾਈ ਗਈ ਹੈ, ਤਾਕਿ ਸਿਹਤ ਸੁਵਿਧਾ ਕੇਂਦਰ ਜਾਂਦੇ ਸਮੇਂ ਰਾਹ ਵਿੱਚ ਹੀ ਹਾਰਟ ਅਟੈਕ ਦਾ ਤੁਰੰਤ ਪ੍ਰਾਥਮਿਕ ਇਲਾਜ ਮੁਹੱਈਆ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਐੱਬੂਲੈਂਸਾਂ ਨੂੰ ਯਾਤਰਾ ਦੇ ਰਾਹ ਵਿੱਚ ਵਿਭਿੰਨ ਥਾਵਾਂ ’ਤੇ ਤੈਨਾਤ ਕੀਤਾ ਜਾਵੇਗਾ। ਪ੍ਰਸਤਾਵ ਕੀਤਾ ਗਿਆ ਹੈ ਕਿ ਸਿਹਤ ਸੁਵਿਧਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਕ੍ਰਮ ਵਿੱਚ ਦੇਸ਼ ਭਰ ਦੇ ਮੈਡੀਕਲ ਕਾਲਜ ਪੋਸਟ ਗ੍ਰੇਜੂਏਸ਼ਨ ਦੇ ਵਿਦਿਆਰਥੀਆਂ ਨੂੰ ਲਗਾਇਆ ਜਾਵੇ, ਜੋ ਸਭ ਤੋਂ ਪਹਿਲਾਂ ਚਿਕਿਤਸਾ ਮੁਹੱਈਆ ਕਰਾਉਣਗੇ। ਡਾ. ਮਾਂਡਵੀਯਾ ਨੇ ਦੱਸਿਆ, “ਇਸ ਤਰ੍ਹਾਂ ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੂੰ ਆਪਣਾ ਕੌਸ਼ਲ ਅਤੇ ਸਮਰੱਥਾ ਵਧਾਉਣ ਦਾ ਅਨੁਭਵ ਵੀ ਮਿਲੇਗਾ।”

ਇਸ ਤੋਂ ਇਲਾਵਾ ਯਾਤਰਾ ਦੇ ਉੱਚੇ ਇਲਾਕਿਆਂ ਵਿੱਚ ਐਮਰਜੈਂਸੀ ਦਵਾਈਆਂ ਮੁੱਹਈਆਂ ਕਰਾਉਣ ਦੇ ਲਈ ਡਰੋਨ ਦੀ ਵੀ ਵਰਤੋ ਕੀਤੀ ਜਾਵੇਗੀ। ਹਾਲ ਹੀ ਵਿੱਚ ਉੱਤਰ—ਪੂਰਬੀ ਖੇਤਰ ਵਿੱਚ ਕੋਵਿਡ 19 ਟੀਕਿਆਂ ਨੂੰ ਲੈ ਕੇ ਜਾਣ ਦੇ ਲਈ ਡਰੋਨ ਦਾ ਸਫਲਤਾਪੂਰਵਕ ਉਪਯੋਗ ਕੀਤਾ ਗਿਆ ਹੈ। ਕੇਦਾਰਨਾਥ, ਬਦ੍ਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਗੜਵਾਲ ਹਿਮਾਲਿਆ ਵਿੱਚ 10,000 ਫੁੱਟ ਦੀ ਉੱਚਾਈ  ’ਤੇ ਸਥਿਤ ਹੈ। ਹਾਲ ਹੀ ਵਿੱਚ ਏਮਸ -ਰਿਸ਼ੀਕੇਸ਼ ਨੇ ਦਵਾਈਆਂ ਦੇਣ ਅਤੇ ਲਿਆਉਣ ਦੇ ਲਈ ਡਰੋਨ ਸੇਵਾ ਸ਼ੁਰੂ ਕੀਤੀ ਹੈ। ਕੇਂਦਰੀ ਸਿਹਤ ਮੰਤਰੀ ਨੇ ਕਿਹਾ, “ਏਮਸ ਰਿਸ਼ੀਕੇਸ਼, ਦੂਨ ਮੈਡੀਕਲ ਕਾਲਜ ਅਤੇ ਸ਼੍ਰੀਨਗਰ ਮੈਡੀਕਲ ਕਾਲਜਾਂ ਦੇ ਨਾਲ ਇੱਕ ਮਜ਼ਬੂਤ ਰੇਫਰਲ ਸਹਿਯੋਗ ਪ੍ਰਣਾਲੀ (ਬੈਕਐਂਡ ਸਿਸਟਮ) ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਕਿ ਮਾਹਿਰ ਦੇਖਭਾਲ ਦੇ ਲਈ ਤੀਸਰੇ ਪੱਧਰ ਦੇ ਰੂਪ ਵਿੱਚ ਕੰਮ ਕਰਨਗੇ। ਇਹ ਤੀਰਥ ਯਾਤਰੀਆਂ ਦੀ ਸਿਹਤ ਦੇ ਲਈ ਸੰਪੂਰਣ ਨੈਦਾਨਿਕ ਉਪਾਅ ਪ੍ਰਦਾਨ ਕਰੇਗਾ।

ਇਨ੍ਹਾਂ ਉਪਾਵਾਂ ਨੂੰ ਨਾਗਰਿਕਾਂ—ਅਨੁਕੂਲ ਸੰਚਾਰ ਅਤੇ ਜਾਗਰੂਕਤਾ ਗਤੀਵਿਧੀਆਂ ਵੱਲੋਂ ਸਮਰਥਨ ਦਿੱਤਾ ਜਾਵੇਗਾ, ਜਿਵੇਂ ਮੌਸਮ ਦੀ ਸਥਿਤੀ ਦੇ ਬਾਰੇ ਵਿੱਚ ਤੀਰਥ ਯਾਤਰੀਆਂ ਨੂੰ ਸੂਚਿਤ ਕਰਨ ਲਈ ਵੈੱਬਸਾਈਟ/ਪੋਰਟਲ, ਰਾਹ ਵਿੱਚ ਸਿਹਤ ਸੁਵਿਧਾਵਾਂ ਦਾ ਸਥਾਨ, ਕਾਲ ਸੈਂਟਰ ਫੋਨ ਨੰਬਰ, ਯਾਤਰਾ ਤੋਂ ਪਹਿਲਾਂ ਜਾਂਚ, ਐਮਰਜੈਂਸੀ ਸਹਾਇਤਾ ਫੋਨ ਨੰਬਰ ਆਦਿ।

 

*******

ਐੱਮਵੀ  

ਐੱਚਐੱਫਡਬਲਿਊ/ਚਾਰ ਥਾਮ ਯਾਤਰਾ ਹੈਲਥ ਸਪੋਰਟ 



(Release ID: 1904999) Visitor Counter : 106