ਪ੍ਰਧਾਨ ਮੰਤਰੀ ਦਫਤਰ

ਟੈਕਨੋਲੋਜੀ, ਜੀਵਨ ਨੂੰ ਸਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰ ਰਹੀ ਹੈ ਅਤੇ ਨਾਗਰਿਕਾਂ ਨੂੰ ਸਸ਼ਕਤ ਬਣਾ ਰਹੀ ਹੈ: ਪ੍ਰਧਾਨ ਮੰਤਰੀ

Posted On: 06 MAR 2023 8:09PM by PIB Chandigarh


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਟੈਕਨੋਲੋਜੀ, ਜੀਵਨ ਨੂੰ ਸਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰ ਰਹੀ ਹੈ ਅਤੇ ਨਾਗਰਿਕਾਂ ਨੂੰ ਸਸ਼ਕਤ ਬਣਾ ਰਹੀ ਹੈ। ਸ਼੍ਰੀ ਮੋਦੀ ਰਾਜ ਸਭਾ ਮੈਂਬਰ, ਸ਼੍ਰੀ ਨਬਾਮ ਰੇਬੀਆ ਦੇ ਉਸ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਸ਼੍ਰੀ ਰੇਬੀਆ ਨੇ ਦੱਸਿਆ ਸੀ ਕਿ ਅਰੁਣਾਚਲ ਪ੍ਰਦੇਸ਼ ਦੇ ਸ਼ੇਰਗਾਓਂ ਪਿੰਡ ਵਿੱਚ ਡਿਜੀਟਲ ਇੰਡੀਆ ਦੀ ਸ਼ੁਰੂਆਤ ਤੋਂ ਪਹਿਲਾਂ ਸਿਰਫ਼ ਇੱਕ ਮੋਬਾਈਲ ਸੇਵਾ ਪ੍ਰਦਾਤਾ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਹੁਣ ਇੱਥੇ 3 ਮੋਬਾਈਲ ਸੇਵਾ ਪ੍ਰਦਾਤਾ ਹਨ।

 

 

ਉਹ ਇਹ ਵੀ ਕਹਿੰਦੇ ਹਨ ਕਿ ਪਹਿਲਾਂ, ਇਸ ਪਿੰਡ ਵਿੱਚ ਮੈਡੀਕਲ ਐਮਰਜੈਂਸੀ ਹੋਣ ‘ਤੇ, ਲੋਕਾਂ ਨੂੰ ਡਾਕਟਰ ਨੂੰ ਮਿਲਣ ਅਤੇ ਇਸ ਪਿੰਡ ਵਿੱਚ ਵਾਪਸ ਆਉਣ ਦੇ ਲਈ ਸੜਕ ਮਾਰਗ ਤੋਂ ਈਟਾਨਗਰ ਜਾਣਾ ਪੈਂਦਾ ਸੀ। ਪੂਰੀ ਪ੍ਰਕਿਰਿਆ ਵਿੱਚ ਲਗਭਗ 3 ਦਿਨ ਲਗਦੇ ਸਨ। ਅੱਜ ਵੀਡੀਓ ਕਾਲ ਦੀ ਮਦਦ ਨਾਲ, ਡਾਕਟਰ 30 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਉਚਿਤ ਉਪਚਾਰ ਦੇ ਲਈ ਤੁਰੰਤ ਮਾਰਗਦਰਸ਼ਨ ਕਰਦੇ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਈ-ਸੰਜੀਵਨੀ ਪੋਰਟਲ ਬਹੁਤ ਸਹਾਇਕ ਸਾਬਤ ਹੋਇਆ ਹੈ।

 

ਰਾਜ ਸਭਾ ਮੈਂਬਰ ਦੇ ਉਕਤ ਕਥਨ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਟੈਕਨੋਲੋਜੀ, ਜੀਵਨ ਨੂੰ ਸਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰ ਰਹੀ ਹੈ ਅਤੇ ਨਾਗਰਿਕਾਂ ਨੂੰ ਸਸ਼ਕਤ ਬਣਾ ਰਹੀ ਹੈ।”

 

*****

ਡੀਐੱਸ/ਐੱਸਟੀ



(Release ID: 1904992) Visitor Counter : 78