ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਪਟਿਆਲਾ ਵਿੱਚ ਐੱਨਈਈਟੀ ਪੀਜੀ ਕੇਂਦਰ ਦਾ ਅਚਾਨਕ ਦੌਰਾ ਕਰ ਕੇ ਐੱਨਈਈਟੀ ਪੀਜੀ ਪ੍ਰੀਖਿਆ ਦੇ ਸੰਚਾਲਨ ਦੀ ਸਮੀਖਿਆ ਕੀਤੀ


ਐੱਨਈਈਟੀ ਪੀਜੀ 2023 ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦੇ ਨਾਲ ਸਾਰੀਆਂ ਵਿਵਸਥਾਵਾਂ ਦਾ ਸਰਵੇਖਣ ਕੀਤਾ ਅਤੇ ਪਰਸਪਰ ਗੱਲਬਾਤ ਕੀਤੀ

ਐੱਨਈਈਟੀ ਪੀਜੀ 2023 ਦਾ ਸੰਚਾਲਨ ਐੱਨਬੀਈਐੱਮਐੱਸ ਦੁਆਰਾ 277 ਸ਼ਹਿਰਾਂ ਵਿੱਚ ਫੈਲੇ 902 ਪ੍ਰੀਖਿਆ ਕੇਂਦਰਾਂ ‘ਤੇ 2,08,898 ਉਮੀਦਵਾਰਾਂ ਦੇ ਲਈ ਕੰਪਿਊਟਰ ਅਧਾਰਿਤ ਪਲੈਟਫਾਰਮ ‘ਤੇ ਕੀਤਾ ਜਾ ਰਿਹਾ ਹੈ

Posted On: 05 MAR 2023 12:49PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਪ੍ਰੀਖਿਆ ਕੇਂਦਰ ਵਿੱਚ ਸੁਰੱਖਿਆ ਵਿਵਸਥਾ ਅਤੇ ਪ੍ਰੀਖਿਆ ਦੇ ਸੰਚਾਲਨ ਦੀ ਸਮੀਖਿਆ ਕਰਨ ਦੇ ਲਈ ਪਟਿਆਲਾ ਵਿੱਚ ਐੱਨਈਈਟੀ ਪੀਜੀ ਕੇਂਦਰ ਦਾ ਅਚਾਨਕ ਨਿਰੀਖਣ ਕੀਤਾ। ਉਨ੍ਹਾਂ ਨੇ ਉਮੀਦਵਾਰਾਂ ਦੇ ਮਾਤਾ-ਪਿਤਾ ਨਾਲ ਵੀ ਮੁਲਾਕਾਤ ਕੀਤੀ ਅਤੇ ਪਰਸਪਰ ਗੱਲਬਾਤ ਕੀਤੀ। ਇਹ ਪਹਿਲੀ ਵਾਰ ਹੈ ਕਿ ਕੇਂਦਰੀ ਸਿਹਤ ਮੰਤਰੀ ਨੇ ਰਾਸ਼ਟਰੀ ਚਿਕਿਤਸਾ ਵਿਗਿਆਨ ਪ੍ਰੀਖਿਆ ਬੋਰਡ (ਐੱਨਬੀਈਐੱਮਐੱਸ) ਪ੍ਰੀਖਿਆ ਕੇਂਦਰ ਦਾ ਦੌਰਾ ਕੀਤਾ ਹੈ, ਜਦੋਂ ਕਿ ਪ੍ਰੀਖਿਆ ਜਾਰੀ ਹੈ।

 

ਐੱਨਈਈਟੀ ਪੀਜੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਉਹ ਪ੍ਰੀਖਿਆ ਕੇਂਦਰ ਦੀ ਵਿਵਸਥਾ ਤੋਂ ਸੰਤੁਸ਼ਟ ਹਨ। ਉਨ੍ਹਾਂ ਨੇ ਕਿਹਾ, “ਮੈਨੂੰ ਪਟਿਆਲਾ ਪ੍ਰੀਖਿਆ ਕੇਂਦਰ ਵਿੱਚ ਆਪਣੀ ਯਾਤਰਾ ਦੇ ਦੌਰਾਨ ਵਿਦਿਆਰਥੀਆਂ ਦੇ ਮਾਤਾ-ਪਿਤਾ ਦੇ ਨਾਲ ਪਰਸਪਰ ਗੱਲਬਾਤ ਕਰਨ ਦਾ ਅਵਸਰ ਮਿਲਿਆ। ਮੈਂ ਉਨ੍ਹਾਂ ਨੂੰ ਅੱਜ ਦੀ ਪ੍ਰੀਖਿਆ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”

 

https://static.pib.gov.in/WriteReadData/userfiles/image/image003G221.jpg

 

https://static.pib.gov.in/WriteReadData/userfiles/image/image004KS0Z.jpg

 

https://static.pib.gov.in/WriteReadData/userfiles/image/image005U4YN.jpg

ਐੱਨਈਈਟੀ ਪੀਜੀ 2023 ਦਾ ਸੰਚਾਲਨ ਐੱਨਬੀਈਐੱਮਐੱਸ ਦੁਆਰਾ 277 ਸ਼ਹਿਰਾਂ ਵਿੱਚ ਫੈਲੇ 902 ਪ੍ਰੀਖਿਆ ਕੇਂਦਰਾਂ ‘ਤੇ 2,08,898 ਉਮੀਦਵਾਰਾਂ ਦੇ ਲਈ ਕੰਪਿਊਟਰ ਅਧਾਰਿਤ ਪਲੈਟਫਾਰਮ ‘ਤੇ ਕੀਤਾ ਜਾ ਰਿਹਾ ਹੈ। ਅਨੁਚਿਤ ਸਾਧਨਾਂ ਦੇ ਉਪਯੋਗ ਦੇ ਲਈ ਐੱਨਬੀਈਐੱਮਐੱਸ ਦੀ ਜ਼ੀਰੋ ਟੋਲਰੈਂਸ ਪੋਲਿਸੀ ਦੇ ਇੱਕ ਹਿੱਸੇ ਦੇ ਰੂਪ ਵਿੱਚ, ਸਾਰੇ ਪ੍ਰੀਖਿਆ ਕੇਂਦਰਾਂ ‘ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ, ਲੇਕਿਨ ਇਹ ਬਾਇਓਮੈਟ੍ਰਿਕ ਵੈਰੀਫਿਕੇਸ਼ਨ, ਸੀਸੀਟੀਵੀ ਨਿਗਰਾਨੀ, ਦਸਤਾਵੇਜ਼ ਵੈਰੀਫੇਕਸ਼ਨ, ਮੋਬਾਈਲ ਫੋਨ ਜੈਮਰ ਆਦਿ ਤੱਕ ਹੀ ਸੀਮਿਤ ਨਹੀਂ ਹੈ।

 

ਐੱਨਬੀਈਐੱਮਐੱਸ ਦੇ ਪ੍ਰਧਾਨ, ਡਾ. ਅਭਿਜਾਤ ਸ਼ੇਠ ਅਹਿਮਦਾਬਾਦ ਵਿੱਚ ਸਥਾਪਿਤ ਕਮਾਂਡ ਸੈਂਟਰ ਤੋਂ ਐੱਨਈਈਟੀ ਪੀਜੀ ਦੇ ਸੰਚਾਲਨ ਦੀ ਨਿਗਰਾਨੀ ਕਰ ਰਹੇ ਹਨ। 90 ਮੈਂਬਰਾਂ ਦੀ ਟੀਮ ਵਿਭਿੰਨ ਪ੍ਰੀਖਿਆ ਕੇਂਦਰਾਂ ਦਾ ਅਚਾਨਕ ਨਿਰੀਖਣ ਕਰ ਰਹੀ ਹੈ। ਇਸ ਟੀਮ ਵਿੱਚ ਐੱਨਬੀਈਐੱਮਐੱਸ ਦੇ ਗਵਰਨਿੰਗ ਬੋਡੀ ਮੈਂਬਰਸ, ਐੱਨਬੀਈਐੱਮਐੱਸ ਅਧਿਕਾਰੀ ਅਤੇ ਟੀਸੀਐੱਸ ਦੇ ਪ੍ਰਤੀਨਿਧੀ ਸ਼ਾਮਲ ਹਨ।

 

ਐੱਨਈਈਟੀ ਪੀਜੀ ਦੇ ਸੰਚਾਲਨ ਦੀ ਨਿਗਰਾਨੀ ਕਰਨ ਅਤੇ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦੇ ਮੁੱਦਿਆਂ ਦੇ ਸਮਾਧਾਨ ਦੇ ਲਈ ਐੱਨਬੀਈਐੱਮਐੱਸ ਦੇ ਦਵਾਰਕਾ ਦਫ਼ਤਰ ਵਿੱਚ ਇੱਕ ਕਮਾਂਡ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਐੱਨਈਈਟੀ-ਪੀਜੀ ਅਖਿਲ ਭਾਰਤੀ ਅਧਾਰ ‘ਤੇ ਸੁਚਾਰੂ ਤਰੀਕੇ ਨਾਲ ਸੰਚਾਲਿਤ ਹੋਵੇ। ਕਮਾਂਡ ਸੈਂਟਰ ਵਿਭਿੰਨ ਟ੍ਰੇਨਿੰਗ ਕੇਂਦਰਾਂ ਤੋਂ ਲਾਈਵ ਫੀਡ ਵੀ ਪ੍ਰਾਪਤ ਕਰ ਰਿਹਾ ਹੈ। ਐਮਰਜੈਂਸੀ ਰਿਸਪੋਂਸ ਟੀਮ ਦੇ ਇੱਕ ਹਿੱਸੇ ਦੇ ਰੂਪ ਵਿੱਚ ਐੱਨਬੀਈਐੱਮਐੱਸ ਦੇ ਦਵਾਰਕਾ ਦਫ਼ਤਰ ਵਿੱਚ ਪੁਲਿਸ ਚੌਕੀ ਅਤੇ ਮੈਡੀਕਲ ਸਹਾਇਤਾ ਕਮਰਾ ਵੀ ਸਥਾਪਿਤ ਕੀਤਾ ਗਿਆ ਹੈ।

ਟੀਸੀਐੱਸ ਦੁਆਰਾ ਮੁੰਬਈ ਵਿੱਚ ਇੱਕ ਸਰਵਿਲਾਂਸ ਕਮਾਂਡ ਸੈਂਟਰ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਅਤਿਆਧੁਨਿਕ ਤਕਨੀਕ ਵਾਲੇ 10 ਐਸੋਸੀਏਟ ਹਨ। ਐੱਨਈਈਟੀ ਪੀਜੀ ਪ੍ਰੀਖਿਆ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪਟਨਾ ਵਿੱਚ ਇੱਕ ਸਮਰਪਿਤ ਸੁਰੱਖਿਆ ਕਮਾਂਡ ਸੈਂਟਰ ਸਥਾਪਿਤ ਕੀਤਾ ਗਿਆ ਹੈ। ਪ੍ਰੀਖਿਆ ਸਮਾਂ ‘ਤੇ ਸ਼ੁਰੂ ਅਤੇ ਸਮਾਪਤ ਹੋਵੇ, ਇਹ ਸੁਨਿਸ਼ਚਿਤ ਕਰਨ ਦੇ ਲਈ ਪ੍ਰਚਾਲਨ ਮਾਪਦੰਡਾਂ ਦੀ ਨਿਗਰਾਨੀ ਦੇ ਲਈ ਖੇਤਰੀ ਕਮਾਨ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ। ਟੀਸੀਐੱਸ ਆਈਓਐੱਨ ਇਸ ਪ੍ਰੀਖਿਆ ਦੇ ਆਯੋਜਨ ਦੀ ਨਿਗਰਾਨੀ ਕਰ ਰਿਹਾ ਹੈ। ਐੱਨਬੀਈਐੱਮਐੱਸ ਵਿੱਚ ਸਥਾਪਿਤ ਕਮਾਂਡ ਸੈਂਟਰ ਵਿੱਚ 25 ਟੀਸੀਐੱਸ ਟੀਮ ਦੇ ਮੈਂਬਰ ਵੀ ਉਪਲਬਧ ਹਨ। ਕਈ ਕੇਂਦਰਾਂ ‘ਤੇ ਲਾਈਵ ਸੀਸੀਟੀਵੀ ਤੋਂ ਵੀ ਨਜ਼ਰ ਰੱਖੀ ਜਾ ਰਹੀ ਹੈ।

 

 

ਸਾਰੇ ਰਾਜ ਸਰਕਾਰਾਂ ਨੂੰ ਸਾਰੇ ਪ੍ਰੀਖਿਆ ਕੇਂਦਰਾਂ ‘ਤੇ ਲੋੜੀਂਦੀ ਸੁਰੱਖਿਆ ਅਤੇ ਬਿਨਾ ਰੁਕਾਵਟ ਬਿਜਲੀ ਸਪਲਾਈ ਉਪਲਬਧ ਕਰਵਾਉਣ ਦੇ ਲਈ ਸੂਚਿਤ ਕੀਤਾ ਗਿਆ ਹੈ। ਐੱਨਈਈਟੀ-ਪੀਜੀ ਸਫਲਤਾਪੂਰਵਕ ਅੱਜ ਸਵੇਰੇ 09.00 ਵਜੇ ਕੇਂਦਰਾਂ ‘ਤੇ ਸ਼ੁਰੂ ਹੋਇਆ ਅਤੇ ਦੁਪਹਿਰ 12:30 ਵਜੇ ਸਮਾਪਤ ਹੋਇਆ।

****

ਐੱਮਵੀ



(Release ID: 1904457) Visitor Counter : 123