ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਈਆਈਟੀ ਰੋਪੜ, ਪੰਜਾਬ ਤੋਂ ਦੇਸ਼ ਵਿਆਪੀ ਯੁਵਾ ਉਤਸਵ ਦੀ ਸ਼ੁਰੂਆਤ ਕੀਤੀ


ਅਸੀਂ ਦੁਨੀਆ ਦੀ ਸਭ ਤੋਂ ਵੱਡੀ ਯੁਵਾ-ਸ਼ਕਤੀ ਹਾਂ ਅਤੇ ਸਾਨੂੰ ਆਪਣੀ ਅਪਾਰ ਸਮਰੱਥਾ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ: ਸ਼੍ਰੀ ਅਨੁਰਾਗ ਠਾਕੁਰ

ਅੱਜ ਦੇਸ਼ ਭਰ 'ਚ 12 ਥਾਵਾਂ 'ਤੇ ਯੁਵਾ ਉਤਸਵ ਦਾ ਆਯੋਜਨ ਕੀਤਾ ਗਿਆ

ਪਹਿਲੇ ਪੜਾਅ ਵਿੱਚ 31 ਮਾਰਚ, 2023 ਤੱਕ ਦੇਸ਼ ਭਰ ਦੇ 150 ਜ਼ਿਲ੍ਹਿਆਂ ਵਿੱਚ ਯੁਵਕ ਸ਼ਕਤੀ ਦਾ ਜਸ਼ਨ ਮਨਾਉਣ ਲਈ ਯੁਵਾ ਉਤਸਵ ਆਯੋਜਿਤ ਕੀਤੇ ਜਾਣਗੇ

Posted On: 04 MAR 2023 1:28PM by PIB Chandigarh

 

 

 


 

ਕੇਂਦਰੀ ਯੁਵਾ ਮਾਮਲੇ ਤੇ ਖੇਡਾਂ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਪੰਜਾਬ ਵਿੱਚ ਆਈਆਈਟੀ ਰੋਪੜ ਤੋਂ ਯੁਵਾ ਉਤਸਵ-ਇੰਡੀਆ@2047 ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ਼੍ਰੀ ਅਨੁਰਾਗ ਠਾਕੁਰ ਨੇ ਯੁਵਾ ਉਤਸਵ ਦਾ ਡੈਸ਼ਬੋਰਡ ਵੀ ਲਾਂਚ ਕੀਤਾ।

 

ਯੁਵਾ ਉਤਸਵ ਦਾ ਆਯੋਜਨ ਪ੍ਰਤਾਪਗੜ੍ਹ (ਯੂਪੀ), ਹਰਿਦੁਆਰ (ਉਤਰਾਖੰਡ), ਧਾਰ ਅਤੇ ਹੋਸ਼ੰਗਾਬਾਦ (ਐੱਮਪੀ), ਹਨੂੰਮਾਨਗੜ੍ਹ (ਰਾਜਸਥਾਨ), ਸਰਾਏਕੇਲਾ (ਝਾਰਖੰਡ), ਕਪੂਰਥਲਾ (ਪੰਜਾਬ), ਜਲਗਾਓਂ (ਮਹਾਰਾਸ਼ਟਰ), ਵਿਜੇਵਾੜਾ (ਆਂਧਰ ਪ੍ਰਦੇਸ਼), ਕਰੀਮਨਗਰ (ਤੇਲੰਗਾਨਾ), ਪਾਲਖਰ (ਕੇਰਲ), ਕੁੱਡਲੋਰ (ਤਾਮਿਲਨਾਡੂ) ਵਿਖੇ ਕੀਤਾ ਗਿਆ। ਪਹਿਲੇ ਪੜਾਅ ਵਿੱਚ 31 ਮਾਰਚ 2023 ਤੱਕ ਯੁਵਾ ਸ਼ਕਤੀ ਦਾ ਉਤਸਵ ਮਨਾਉਣ ਲਈ ਦੇਸ਼ ਭਰ ਦੇ 150 ਜ਼ਿਲ੍ਹਿਆਂ ਵਿੱਚ ਯੁਵਾ ਉਤਸਵ ਦਾ ਆਯੋਜਨ ਕੀਤਾ ਜਾਵੇਗਾ।



 

 

ਨੌਜਵਾਨਾਂ ਨਾਲ ਭਰੇ ਹਾਲ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਬਲਿਦਾਨਾਂ ਬਾਰੇ ਦੱਸਿਆ ਅਤੇ ਨੌਜਵਾਨਾਂ ਨੂੰ ਉਨ੍ਹਾਂ 'ਤੇ ਮਾਣ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ "ਅਸੀਂ ਦੁਨੀਆ ਦੀ ਸਭ ਤੋਂ ਵੱਡੀ ਯੁਵਾ-ਸ਼ਕਤੀ ਹਾਂ ਅਤੇ ਸਾਨੂੰ ਆਪਣੀ ਵਿਸ਼ਾਲ ਸਮਰੱਥਾ ਨੂੰ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।" ਇਸ ਤੋਂ ਇਲਾਵਾ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਹਰੇਕ ਉਸ ਸਮਾਜਿਕ ਕਾਰਜ ਨੂੰ ਚੁਣਨ ਜੋ ਉਨ੍ਹਾਂ ਦੇ ਦਿਲਾਂ ਦੇ ਨੇੜੇ ਹੋਵੇ ਅਤੇ ਇਨ੍ਹਾਂ ਮੁੱਦਿਆਂ ਦੇ ਹੱਲ ਲੱਭਣ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨ ਕੱਲ੍ਹ ਦੇ ਨਿਰਮਾਤਾ ਹਨ।


 


ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਬਾਜਰੇ (ਮਿਲਟਸ) ਦੀ ਮਹੱਤਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਪਾਣੀ ਦੀ ਬੱਚਤ ਕਰਨ ਅਤੇ ਮਿੱਟੀ ਦੀ ਭਰਪਾਈ ਕਰਨ ਦੀਆਂ ਸੰਭਾਵਨਾਵਾਂ ਬਾਰੇ ਵੀ ਦੱਸਿਆ। ਉਨ੍ਹਾਂ ਦੇ ਭਾਸ਼ਣ ਵਿੱਚ ਫਿੱਟ ਇੰਡੀਆ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਮੌਕੇ ਉਨ੍ਹਾਂ ਦਾ ਨਾਅਰਾ "ਫਿਟਨੈਸ ਕਾ ਡੋਜ਼, ਆਧਾ ਘੰਟਾ ਰੋਜ਼" ਹਾਲ ਵਿੱਚ ਗੂੰਜਦਾ ਰਿਹਾ। 













ਉਨ੍ਹਾਂ ਕਿਹਾ “ਅੱਜ, ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਗਿਆ ਹੈ। ਸਾਡੇ ਕੋਲ 107 ਯੂਨੀਕੋਰਨ ਹਨ। ਸਾਡੇ ਕੋਲ ਕਿਸੇ ਵੀ ਦੇਸ਼ ਵਿੱਚ ਇੱਕ ਦਿਨ ਵਿੱਚ ਲਾਂਚ ਕੀਤੇ ਜਾਂਦੇ ਸਟਾਰਟਅੱਪ ਦੀ ਸਭ ਤੋਂ ਵੱਧ ਸੰਖਿਆ ਹੈ। ਸਾਡੀ ਅਰਥਵਿਵਸਥਾ ਹੁਣ ਨਾਜ਼ੁਕ ਪੰਜ ਤੋਂ ਚੋਟੀ ਦੇ ਪੰਜ ਵਿੱਚ ਪਹੁੰਚ ਗਈ ਹੈ। ਇਹ ਸਭ ਮੋਦੀ ਜੀ ਦੇ ਯਤਨਾਂ ਅਤੇ ਸਟਾਰਟ ਅੱਪ ਇੰਡੀਆ ਅਤੇ ਸਟੈਂਡ ਅੱਪ ਇੰਡੀਆ ਜਿਹੀਆਂ ਪਹਿਲਾਂ ਕਾਰਨ ਸੰਭਵ ਹੋਇਆ ਹੈ।”

 

ਮਾਣਯੋਗ ਕੇਂਦਰੀ ਮੰਤਰੀ ਨੇ ਇਸ ਮੌਕੇ ਇਸ ਸਥਾਨ 'ਤੇ ਲਗਾਏ ਗਏ ਸਟਾਲਾਂ ਦਾ ਵੀ ਦੌਰਾ ਕੀਤਾ।

 

ਪਿਛੋਕੜ

 

ਪਹਿਲੇ ਪੜਾਅ ਵਿੱਚ ਯੁਵਾ ਉਤਸਵ ਪ੍ਰੋਗਰਾਮਾਂ ਦੀ ਮੇਜ਼ਬਾਨੀ ਜ਼ਿਲ੍ਹਿਆਂ ਦੇ ਸਕੂਲਾਂ ਅਤੇ ਕਾਲਜਾਂ ਦੁਆਰਾ ਕੀਤੀ ਜਾ ਰਹੀ ਹੈ, ਜਿਸ ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਨਾਲ ਸਬੰਧਿਤ ਯੂਥ ਵਲੰਟੀਅਰਾਂ ਅਤੇ ਯੂਥ ਕਲੱਬਾਂ ਦੇ ਮੈਂਬਰਾਂ ਤੋਂ ਇਲਾਵਾ ਨੇੜਲੇ ਵਿਦਿਅਕ ਅਦਾਰਿਆਂ ਦੇ ਵਿਆਪਕ ਪੱਧਰ 'ਤੇ ਭਾਗ ਲੈਣ ਵਾਲੇ/ਆਗਮਨ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।

 

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਆਪਣੀ ਪ੍ਰਮੁੱਖ ਯੁਵਾ ਸੰਸਥਾ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ), ਦੁਆਰਾ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ "YUVA UTSAV-India @2047" ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਯੁਵਾ ਸ਼ਕਤੀ ਦਾ ਇਹ ਅਖਿਲ ਭਾਰਤੀ ਜਸ਼ਨ 3-ਪੱਧਰੀ ਫੌਰਮੈਟ ਦਾ ਅਨੁਸਰਣ ਕਰਦਾ ਹੈ, ਜਿਸ ਦੀ ਸ਼ੁਰੂਆਤ ਮਾਰਚ ਤੋਂ ਜੂਨ 2023 ਤੱਕ ਆਯੋਜਿਤ ਕੀਤੇ ਜਾਣ ਵਾਲੇ ਇੱਕ-ਦਿਨਾਂ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਨਾਲ ਹੁੰਦੀ ਹੈ। ਪ੍ਰੋਗਰਾਮ ਦਾ ਪਹਿਲਾ ਪੜਾਅ 150 ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤਾ ਜਾਣਾ ਹੈ, ਜੋ ਕਿ ਚਾਲੂ ਵਿੱਤੀ ਸਾਲ ਵਿੱਚ 4 ਮਾਰਚ ਤੋਂ 31 ਮਾਰਚ, 2023 ਦੇ ਸਮੇਂ ਦੌਰਾਨ ਆਯੋਜਿਤ ਕੀਤਾ ਜਾਵੇਗਾ।

 

ਜ਼ਿਲ੍ਹਾ ਪੱਧਰੀ ਜੇਤੂ ਰਾਜ ਪੱਧਰੀ ਯੁਵਾ ਉਤਸਵ ਵਿੱਚ ਹਿੱਸਾ ਲੈਣਗੇ ਜੋ ਕਿ ਅਗਸਤ ਤੋਂ ਸਤੰਬਰ 2023 ਦੌਰਾਨ ਰਾਜ ਦੀਆਂ ਰਾਜਧਾਨੀਆਂ ਵਿੱਚ ਆਯੋਜਿਤ ਹੋਣ ਵਾਲਾ 2-ਦਿਨਾ ਸਮਾਗਮ ਹੈ।  ਸਾਰੇ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਦਿੱਲੀ ਵਿਖੇ ਅਕਤੂਬਰ, 2023 ਦੇ ਤੀਸਰੇ/ਚੌਥੇ ਹਫ਼ਤੇ ਵਿੱਚ ਆਯੋਜਿਤ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਯੁਵਾ ਉਤਸਵ ਵਿੱਚ ਭਾਗ ਲੈਣਗੇ। ਤਿੰਨ ਪੱਧਰਾਂ 'ਤੇ, ਨੌਜਵਾਨ ਕਲਾਕਾਰ, ਲੇਖਕ, ਫੋਟੋਗ੍ਰਾਫਰ, ਬੁਲਾਰੇ ਮੁਕਾਬਲਾ ਕਰਨਗੇ ਅਤੇ ਰਵਾਇਤੀ ਕਲਾਕਾਰ ਦੇਸ਼ ਦੀ ਸਮ੍ਰਿਧ ਸੱਭਿਆਚਾਰਕ ਵਿਰਾਸਤ ਦਾ ਪ੍ਰਦਰਸ਼ਨ ਕਰਨਗੇ।  ਯੁਵਾ ਉਤਸਵ ਦਾ ਥੀਮ ਪਾਂਚ ਪ੍ਰਣ ਹੋਵੇਗਾ:

 

1. ਵਿਕਸਿਤ ਭਾਰਤ ਦਾ ਲਕਸ਼,

2. ਗੁਲਾਮੀ ਜਾਂ ਬਸਤੀਵਾਦੀ ਮਾਨਸਿਕਤਾ ਦੇ ਕਿਸੇ ਵੀ ਨਿਸ਼ਾਨ ਨੂੰ ਹਟਾਉਣਾ,

3. ਆਪਣੇ ਵਿਰਸੇ ਅਤੇ ਵਿਰਾਸਤ 'ਤੇ ਮਾਣ ਕਰਨਾ,

4. ਏਕਤਾ ਅਤੇ ਇੱਕਜੁੱਟਤਾ, ਅਤੇ

5. ਨਾਗਰਿਕਾਂ ਵਿੱਚ ਕਰਤਵ ਦੀ ਭਾਵਨਾ।

 

ਨੌਜਵਾਨ ਭਾਗੀਦਾਰ 5 ਸੰਕਲਪਾਂ (ਪਾਂਚ ਪ੍ਰਣ) ਵਿੱਚ ਦਰਜ ਅੰਮ੍ਰਿਤ ਕਾਲ ਦੇ ਵਿਜ਼ਨ ਨੂੰ ਪਬਲਿਕ ਪਲੈਟਫਾਰਮ 'ਤੇ ਲਿਆਉਣਗੇ। “ਯੁਵਾ ਸ਼ਕਤੀ ਸੇ ਜਨ ਭਾਗੀਦਾਰੀ” ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਇਸ ਸ਼ਾਨਦਾਰ ਜਸ਼ਨ ਲਈ ਭਾਰਤ@2047 ਤੱਕ ਲੈ ਜਾਣ ਵਾਲੀ ਪ੍ਰੇਰਨਾ ਸ਼ਕਤੀ ਹੋਵੇਗੀ। 

 

15 ਤੋਂ 29 ਸਾਲ ਦੀ ਉਮਰ ਦੇ ਨੌਜਵਾਨ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਹੋਣ ਵਾਲੇ ਸਮਾਗਮਾਂ/ਮੁਕਾਬਲੇ ਵਿੱਚ ਭਾਗ ਲੈਣ ਦੇ ਯੋਗ ਹਨ, ਅਤੇ ਹਰੇਕ ਪੜਾਅ 'ਤੇ ਜੇਤੂ ਅਗਲੇ ਪੱਧਰ 'ਤੇ ਜਾਣਗੇ।

 

 *******


ਐੱਨਬੀ/ਐੱਸਕੇ



(Release ID: 1904231) Visitor Counter : 121