ਆਯੂਸ਼
azadi ka amrit mahotsav

ਆਯੁਸ਼ ਮੰਤਰਾਲੇ ਦੇ ਪਹਿਲੇ 'ਚਿੰਤਨ ਸ਼ਿਵਿਰ' ਦਾ ਉਦਘਾਟਨ ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕੀਤਾ


ਸ਼੍ਰੀ ਸਰਬਾਨੰਦ ਸੋਨੋਵਾਲ ਨੇ ਯੁਵਾ ਖੋਜਕਰਤਾਵਾਂ ਅਤੇ ਵਿਗਿਆਨਿਕਾਂ ਨੂੰ ਸਬੂਤ ਅਧਾਰਿਤ ਵਿਗਿਆਨਕ ਅਨੁਸੰਧਾਨ ਦੀ ਦਿਸ਼ਾ ਵਿੱਚ ਕਰਨ ਲਈ ਉਤਸ਼ਾਹਿਤ ਕੀਤਾ

ਆਯੁਸ਼ ਦੇ ਲਾਭਾਂ ਅਤੇ ਖੋਜ ਦੇ ਬਾਰੇ ਸਥਾਨਕ ਭਾਸ਼ਾਵਾਂ ਵਿੱਚ ਸਮਝਾਓ ਤਾਂ ਜੋ ਇਸਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ: ਸ਼੍ਰੀ ਸਰਬਾਨੰਦ ਸੋਨੋਵਾਲ

Posted On: 27 FEB 2023 4:36PM by PIB Chandigarh

ਕੇਂਦਰੀ ਆਯੁਸ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿਖੇ ਆਯੁਸ਼ ਮੰਤਰਾਲੇ ਦੇ ਪਹਿਲੇ “ਚਿੰਤਨ ਸ਼ਿਵਿਰ” ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀ ਨੇ ਆਯੁਸ਼ ਖੇਤਰ ਦੀਆਂ ਅਪਾਰ ਸੰਭਾਵਨਾਵਾਂ ਬਾਰੇ ਗੱਲ ਕੀਤੀ ਅਤੇ ਨੌਜਵਾਨ ਖੋਜਕਰਤਾਵਾਂ ਅਤੇ ਵਿਗਿਆਨੀਆਂ ਨੂੰ ਸਬੂਤ-ਆਧਾਰਿਤ ਵਿਗਿਆਨਕ ਖੋਜਾਂ ਬਾਰੇ ਸਥਾਨਕ ਭਾਸ਼ਾਵਾਂ ਵਿੱਚ ਦੱਸਣ ਦੇ ਲਈ ਪ੍ਰੋਤਸ਼ਾਹਿਤ ਕੀਤਾ ਤਾਂ ਕਿ ਇਸ ਦੀ ਜਾਣਕਾਰੀ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇ।

C:\Users\Punjabi\Desktop\PARDEEP\WhatsAppImage2023-02-27at4.39.00PMEDVP.jpeg

ਸ੍ਰੀ ਸਰਬਾਨੰਦ ਸੋਨੇਵਾਲ ਨੇ ਕਿਹਾ ਹੈ ਕਿ ਆਯੂਸ਼ ‘ਹੀਲ ਇਨ ਇੰਡੀਆ ਅਤੇ ਹੀਲ ਬਾਏ ਇੰਡੀਆ’ ਇਕੋਸਿਸਟਮ ਦੇ ਲਈ ਮਹੱਤਵਪੂਰਨ ਹੈ। ਇੱਕ ਧਰਤੀ ਇੱਕ ਪਰਿਵਾਰ ਇਕ ਭਵਿੱਖ ਦੇ ਵਿਜ਼ਨ ਦੇ ਲਈ ਵੀ ਆਯੁਸ਼ ਬੇੱਹਦ ਮਹੱਤਵਪੂਰਨ ਹੈ। ਮਾਣਯੋਗ ਪ੍ਰਧਾਨ ਮੰਤਰੀ ਦੇ ਦੂਰਦਰਸ਼ੀ ਅਗਵਾਈ ਵਿੱਚ ਭਾਰਤ ਦੀ ਪਰੰਪਰਿਕ ਚਿਕਿਤਸਾ ਪ੍ਰਣਾਲੀ ਵਿਸ਼ਵ ਪੱਧਰ ਉੱਤੇ ਸਥਾਪਿਤ ਹੋਈ ਹੈ।

ਇਸ ਚਿੰਤਨ ਸ਼ਿਵਿਰ ਵਿੱਚ ਕੇਂਦਰੀ ਆਯੁਸ਼ ਰਾਜ ਮੰਤਰੀ ਡਾ. ਮੁੰਜਪਰਾ ਮਹੇਂਦਰਭਾਈ, ਆਯੁਸ਼ ਮੰਤਰਾਲੇ ਵਿੱਚ ਸਕੱਤਰ ਵੈਦਯ ਰਾਜੇਸ਼ ਕੋਟੇਚਾ, ਆਯੁਸ਼ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ ਸ਼੍ਰੀ ਪ੍ਰਮੋਦ ਕੁਮਾਰ ਪਾਠਕ ਦੇ ਨਾਲ-ਨਾਲ ਹੋਰ ਸੀਨੀਅਰ ਅਧਿਕਾਰੀ ਅਤੇ ਉੱਘੇ ਬੁਲਾਰੇ, ਮਾਹਿਰ ਅਤੇ ਪਤਵੰਤੇ ਹਿੱਸਾ ਲੈ ਰਹੇ ਹਨ। ਕੇਂਦਰੀ ਆਯੁਸ਼ ਰਾਜਮੰਤਰੀ ਡਾ. ਮਹੇਂਦਰ ਮੁੰਜਪਰਾ ਨੇ ਸ਼ਿਵਿਰ ਦੇ ਪਹਿਲੇ ਸੈਸ਼ਨ ਵਿੱਚ ਆਯੁਸ਼ ਵਿੱਚ ਡਿਜੀਟਲ ਸਿਹਤ ਅਤੇ ਟੈਕਨੋਲੋਜੀ ਵਿਸ਼ੇ ਉੱਤੇ ਚਰਚਾ ਵਿੱਚ ਭਾਗ ਲਿਆ ਅਤੇ ਕਿਹਾ ਹੈ ਹੁਣ ਦੁਨੀਆਂ ਆਯੁਸ਼ ਦੀ ਸ਼ਕਤੀ ਨੂੰ ਮਹਿਸੂਸ ਕਰ ਰਹੀ ਹੈ। ਡਿਜੀਟਲ ਸਿਹਤ, ਆਯੁਸ਼ ਗਰਿੱਡ ਡਿਜੀਟਲ ਅਤੇ ਤਕਨੀਕੀ ਵਿਕਾਸ ਦੀ ਮਦਦ ਨਾਲ ਆਯੁਸ਼ ਦੀ ਸ਼ਕਤੀ ਨੂੰ ਪ੍ਰਾਥਮਿਕ ਸਿਹਤ ਸੇਵਾ ਤੋਂ ਲੈ ਕੇ ਵਿਸ਼ਿਸ਼ਟ ਸਿਹਤ ਕੇਂਦਰਾਂ ਤੱਕ ਵਿਸਤਾਰ ਕੀਤਾ ਜਾ ਸਕਦਾ ਹੈ।

ਆਯੁਸ਼ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਦੋਵੇਂ ਕੇਂਦਰੀ ਮੰਤਰੀਆਂ ਨੇ ਨਵੀਂ ਦਿੱਲੀ ਸਥਿਤ ਮੋਰਾਰਜੀ ਦੇਸ਼ਾਈ ਰਾਸ਼ਟਰੀ ਯੋਗ ਸੰਸਥਾਨ ਦੇ ਨਿਦੇਸ਼ਕ ਡਾ. ਈਸ਼ਵਰ ਵੀ ਬਸਵਰਾਡੀ ਦੁਆਰਾ ਆਯੋਜਿਤ ਵਾਈ ਬ੍ਰੇਕ ਵਿੱਚ ਭਾਗ ਲਿਆ ਹੈ।

ਸ਼ਿਵਿਰ ਦੇ ਪਹਿਲੇ ਦਿਨ ਦਾ ਪਹਿਲਾ ਸੈਸ਼ਨ  ‘ਆਯੁਸ਼ ਵਿੱਚ ਡਿਜੀਟਲ ਹੈਲਥ ਐਂਡ ਟੈਕਨੋਲੋਜੀ’, ਦੂਜਾ ਸੈਸ਼ਨ ‘ਆਯੂਸ਼ ਖੋਜ: ਭਵਿੱਖ ਦੀ ਰਣਨੀਤੀ, ਚੁਣੌਤੀਆਂ ਅਤੇ ਅੱਗੇ ਦਾ ਰਾਸਤਾ’ ਅਤੇ ਤੀਜਾ ਸੈਸ਼ਨ ‘ਆਯੁਸ਼ ਸਿੱਖਿਆ: ਭਵਿੱਖ ਦੀਆਂ ਪਹਿਲਕਦਮੀਆਂ, ਸਮਰੱਥਾ ਨਿਰਮਾਣ, ਰੋਜ਼ਗਾਰ ਸਿਰਜਣ ਅਤੇ ਐੱਨਈਪੀ '' 'ਤੇ ਕੇਂਦਰਿਤ ਸੀ।

ਦੂਜੇ ਦਿਨ ਆਯੁਸ਼ ਫਾਰਮਾਸਿਊਟੀਕਲ ਉਦਯੋਗਾਂ, ਸੇਵਾਵਾਂ ਅਤੇ ਆਯੁਸ਼ ਉਤਪਾਦਾਂ ਦੇ ਮਾਨਕੀਕਰਣ ਵਿੱਚ ਮੌਜੂਦਾ ਚੁਣੌਤੀਆਂ ਅਤੇ ਅੱਗੇ ਦੇ ਤਰੀਕਿਆਂ ਬਾਰੇ ਸੈਸ਼ਨ ਹੋਣਗੇ। ਪੰਜਵਾਂ ਸੈਸ਼ਨ ਜਨ ਸਿਹਤ, ਚੁਣੌਤੀਆਂ ਅਤੇ ਅੱਗੇ ਦੇ ਰਾਹ 'ਤੇ ਕੇਂਦਰਿਤ ਹੋਵੇਗਾ ਅਤੇ ਉਤਪਾਦਾਂ ਅਤੇ ਰੋਡਮੈਪਾਂ 'ਨਾਲ ਸੰਬੰਧਿਤ ਰਿਪੋਰਟਾਂ ਦੀ ਪੇਸ਼ਕਾਰੀ ਨਾਲ ਸਮਾਪਤ ਹੋਵੇਗਾ।

ਇਸ ਦੋ-ਦਿਨਾਂ ਚਿੰਤਨ ਸ਼ਿਵਿਰ ਦਾ ਆਯੋਜਨ ਆਯੁਸ਼ ਸੰਸਥਾਵਾਂ ਦੇ ਅਪਗ੍ਰੇਡੇਸ਼ਨ ਅਤੇ ਉਨ੍ਹਾਂ ਦੇ ਤਕਨੀਕੀ ਵਿਕਾਸ ਨਾਲ ਏਕੀਕਰਣ ਲਈ ਇੱਕ ਰੋਡ-ਮੈਪ ਬਣਾਉਣ ਅਤੇ ਨਵੀਂ ਸਿੱਖਿਆ ਨੀਤੀ ਦੇ ਨਾਲ-ਨਾਲ ਆਯੁਸ਼ ਦਾ ਲਾਭ ਉਠਾਉਣ ਦੇ ਨਾਲ ਆਯੁਸ਼ ਨੂੰ ਏਕੀਕ੍ਰਿਤ ਕਰਨ ਦੇ ਤਰੀਕਿਆਂ ਦੀ ਪਹਿਚਾਣ ਕਰਨ ਦੇ ਨਾਲ-ਨਾਲ ਲਾਭ ਲੈਣ ਦੇ ਸੁਧਾਰ ਦੀ ਸੰਭਾਵਨਾ ਵਾਲੀਆਂ ਵਰਤਮਾਨ ਸੇਵਾਵਾਂ ਦੀ ਪਹਿਚਾਣ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।

 

**************

ਐੱਸ/ਕੇ
 


(Release ID: 1902967) Visitor Counter : 118