ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੇਘਾਲਿਆ ਵਿੱਚ ਹਰੇਕ ਵੋਟਰ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਲਈ ECI ਦੀ ਸ਼ਲਾਘਾ ਕੀਤੀ
प्रविष्टि तिथि:
26 FEB 2023 11:07AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੇਘਾਲਿਆ ਵਿੱਚ ਹਰੇਕ ਯੋਗ ਵੋਟਰ ਅਸਾਨੀ ਨਾਲ ਵੋਟ ਪਾ ਸਕੇ, ਇਹ ਸੁਨਿਸ਼ਚਿਤ ਕਰਨ ਲਈ ਭਾਰਤੀ ਚੋਣ ਕਮਿਸ਼ਨ ਦੇ ਮਹੱਤਵਪੂਰਨ ਯਤਨਾਂ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ ਹੈ।
ਭਾਰਤੀ ਚੋਣ ਕਮਿਸ਼ਨ ਨੇ ਮੇਘਾਲਿਆ ਵਿੱਚ 59 ਵਿਧਾਨ ਸਭਾ ਹਲਕਿਆਂ ਵਿੱਚ, ਜਿੱਥੇ ਮਤਦਾਨ ਹੋਣੇ ਹਨ, 974 ਪੋਲਿੰਗ ਟੀਮਾਂ ਨੂੰ ਭੇਜਿਆ ਹੈ।
ਇਸ ਤੋਂ ਇਲਾਵਾ, ਸਿਰਫ਼ 35 ਵੋਟਰਾਂ ਵਾਲੇ ਕਾਮਸਿੰਗ ਪੋਲਿੰਗ ਸਟੇਸ਼ਨ ਤੱਕ ਪਹੁੰਚਣ ਲਈ ਪੋਲਿੰਗ ਟੀਮਾਂ ਨੇ ਘੰਟਿਆਂ ਤੱਕ ਦੂਰ-ਦੁਰਾਡੇ ਇਲਾਕਿਆਂ ਦੀ ਯਾਤਰਾ ਕੀਤੀ ਅਤੇ ਪੋਲਿੰਗ ਸਮੱਗਰੀ ਲੈ ਜਾਣ ਲਈ ਪਰੰਪਰਾਗਤ ਖਾਸੀ ਟੋਕਰੀਆਂ ਦੀ ਵਰਤੋਂ ਕੀਤੀ, ਤਾਂ ਜੋ ਸੁਨਿਸ਼ਚਿਤ ਹੋ ਸਕੇ ਕਿ ਕੋਈ ਵੋਟਰ ਪਿੱਛੇ ਛੂਟ ਨਾ ਜਾਵੇ।
ਪੀਆਈਬੀ ਮੇਘਾਲਿਆ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਇਹ ਈਸੀਆਈ ਦੁਆਰਾ ਹਰ ਯੋਗ ਵੋਟਰ ਨੂੰ ਅਸਾਨੀ ਨਾਲ ਵੋਟ ਪਾਉਣ ਦੀ ਸੁਵਿਧਾ ਨੂੰ ਸੁਨਿਸ਼ਚਿਤ ਕਰਨ ਲਈ ਮੱਹਤਵਪੂਰਨ ਯਤਨ ਦੀ ਇੱਕ ਹੋਰ ਉਦਾਹਰਨ ਹੈ। ਉਨ੍ਹਾਂ ਸਾਰਿਆਂ ਨੂੰ ਵਧਾਈਆਂ, ਜੋ ਇਨ੍ਹਾਂ ਟੀਮਾਂ ਦਾ ਹਿੱਸਾ ਹਨ। ਇਸ ਨਾਲ ਵੋਟਰ ਵੀ ਰਿਕਾਰਡ ਸੰਖਿਆ ਵਿੱਚ ਮਤਦਾਨ ਕਰਨ ਲਈ ਪ੍ਰੇਰਿਤ ਹੋਣਗੇ ਅਤੇ ਸਾਡਾ ਲੋਕਤੰਤਰ ਹੋਰ ਮਜ਼ਬੂਤ ਹੋਵੇਗਾ।”
*****
ਡੀਐੱਸ/ਐੱਸਟੀ
(रिलीज़ आईडी: 1902744)
आगंतुक पटल : 200
इस विज्ञप्ति को इन भाषाओं में पढ़ें:
Bengali
,
English
,
Urdu
,
हिन्दी
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam