ਸਿੱਖਿਆ ਮੰਤਰਾਲਾ
ਸਿੱਖਿਆ ਮੰਤਰਾਲੇ ਨੇ ਰਾਜ/ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੂੰ ਗ੍ਰੇਡ—1 ਲਈ ਦਾਖ਼ਲੇ ਦੀ ਉਮਰ ਨੂੰ ਇੱਕ ਬਰਾਬਰ 6+ ਸਾਲ ਰੱਖਣ ਦਾ ਨਿਰਦੇਸ਼ ਦਿੱਤਾ
ਰਾਜਾਂ/ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਤੋਂ ਪ੍ਰੀ—ਸਕੂਲ ਐਜੂਕੇਸ਼ਨ (ਡੀਪੀਐੱਸਈ) ਵਿੱਚ ਦੋ ਸਾਲਾਂ ਡਿਪਲੋਮਾ ਸਿਲੇਬਸ ਤਿਆਰ ਕਰਨ ਅਤੇ ਚਲਾਉਣ ਦੀ ਪ੍ਰਕ੍ਰਿਆ ਸ਼ੁਰੂ ਕਰਨ ਦੀ ਵੀ ਬੇਨਤੀ ਕੀਤੀ
प्रविष्टि तिथि:
22 FEB 2023 12:28PM by PIB Chandigarh
ਰਾਸ਼ਟਰੀ ਸਿੱਖਿਆ ਨੀਤੀ 2020 ਦੇਸ਼ ਦੇ ਲਈ ਰਾਸ਼ਟਰੀ ਪ੍ਰਾਥਮਿਕਤਾ ਦੇ ਰੂਪ ਵਿੱਚ “ਬੁਨਿਆਦੀ ਪੜਾਅ” (Foundational stage) ਵਿੱਚ ਬੱਚਿਆਂ ਦੀ ਸਿੱਖਿਆ ਨੂੰ ਮਜ਼ਬੂਤ ਬਣਾਉਣ ਦੀ ਸਿਫਾਰਿਸ਼ ਕਰਦੀ ਹੈ। ਬੁਨਿਆਦੀ ਪੜਾਅ ਵਿੱਚ ਸਾਰੇ ਬੱਚਿਆਂ (3 ਤੋਂ 8 ਦੇ ਵਿੱਚਕਾਰ) ਦੇ ਲਈ 5 ਸਾਲ ਸਿੱਖਣ ਦੇ ਮੌਕੇ ਸ਼ਾਮਲ ਹਨ, ਜਿਸ ਵਿੱਚ 3 ਸਾਲ ਦੀ ਪ੍ਰੀ—ਸਕੂਲ ਐਜੂਕੇਸ਼ਨ ਅਤੇ 2 ਸਾਲ ਦੀ ਪ੍ਰਾਰੰਭਿਕ ਪ੍ਰਾਥਮਿਕ ਗ੍ਰੇਡ—। ਅਤੇ ਗ੍ਰੇਡ—।। ਸ਼ਾਮਲ ਹਨ। ਇਸ ਤਰ੍ਹਾਂ ਇਹ ਨੀਤੀ ਪ੍ਰੀ—ਸਕੂਲ ਤੋਂ ਗ੍ਰੇਡ—।। ਤੱਕ ਦੇ ਬੱਚਿਆਂ ਦੀ ਨਿਰੰਤਰ ਸਿਖਲਾਈ ਅਤੇ ਵਿਕਾਸ ਨੂੰ ਪ੍ਰੋਤਸਾਹਿਤ ਕਰਦੀ ਹੈ। ਇਹ ਸਿਰਫ ਆਂਗਨਵਾੜੀਆਂ ਜਾਂ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ, ਨਿਜੀ ਅਤੇ ਗੈਰ ਸਰਕਾਰੀ ਸੰਗਠਨਾਂ ਦੁਆਰਾ ਸੰਚਾਲਿਤ ਪ੍ਰੀ—ਸਕੂਲ ਕੇਂਦਰਾਂ ਵਿੱਚ ਪੜਾਉਣ ਵਾਲੇ ਸਾਰੇ ਬੱਚਿਆਂ ਲਈ ਤਿੰਨ ਸਾਲ ਦੀ ਗੁਣਵੱਤਾਪੂਰਨ, ਪ੍ਰੀ—ਸਕੂਲ ਸਿੱਖਿਆ ਤੱਕ ਪਹੁੰਚ ਨੂੰ ਸੁਨਿਸ਼ਚਿਤ ਕਰਕੇ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਬੁਨਿਆਦੀ ਪੜਾਅ’ ਤੇ ਸਭ ਤੋਂ ਮਹੱਤਵਪੂਰਨ ਕੰਮ ਯੋਗ ਅਧਿਆਪਕਾਂ ਦੀ ਉਪਲਬਧਤਾ ਹੈ ਜੋ ਕਿ ਖਾਸ ਤੌਰ ’ਤੇ ਉਮਰ ਅਤੇ ਵਿਕਾਸਾਤਮਕ ਰੂਪ ਨਾਲ ਅਨੁਕੂਲ ਕੋਰਸ ਅਤੇ ਸਮਾਜਿਕ ਸ਼ਾਸਤਰ ਵਿੱਚ ਟ੍ਰੇਂਡ ਹੋਣ। ਬੁਨਿਆਦੀ ਪੜਾਅ ਲਈ ਨੈਸ਼ਨਲ ਕਰਿਕੁਲਮ ਫ੍ਰੇਮਵਰਕ (ਐੱਨਸੀਐੱਫ—ਐੱਸਐੱਫ) ਵੀ ਹਾਲ ਹੀ ਵਿੱਚ 20.10.2022 ਨੂੰ ਲਾਂਚ ਕੀਤਾ ਗਿਆ ਹੈ।
ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਨੇ ਇਸ ਵਿਜ਼ਨ ਨੂੰ ਪੂਰਾ ਕਰਨ ਲਈ ਮਿਤੀ 9.2.2023 ਦੇ ਡੀ.ਅੋ. ਪੱਤਰ 22—7/2021 ਈਈ19/ਆਈਐੱਸ.13 ਦੇ ਜ਼ਰੀਏ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ ਨੂੰ ਨੀਤੀ ਸਹਿਤ ਪ੍ਰਵੇਸ਼ ਹੋਣ ਲਈ ਹੁਣ ਉਮਰ ਨੂੰ ਸਮਾਨ ਰੂਪ ਵਿੱਚ 6+ ਸਾਲ ਕਰਨ ਅਤੇ 6+ ਦੀ ਉਮਰ ਵਿੱਚ ਗ੍ਰੇਡ—। ਵਿੱਚ ਦਾਖਲਾ ਦੇਣ ਦੇ ਨਿਰਦੇਸ਼ਾਂ ਨੂੰ ਦੁਹਰਾਇਆ ਹੈ।
ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਉਹ ਆਪਣੇ ਇੱਥੇ ਪ੍ਰੀ ਸਕੂਲ ਸਿੱਖਿਆ ਵਿੱਚ ਦੋ ਸਾਲਾਂ ਡਿਪਲੋਮਾ (ਡੀਪੀਐੱਸਈ) ਸਿਲੇਬਸ ਤਿਆਰ ਕਰਨ ਅਤੇ ਚਲਾਉਣ ਦੀ ਪ੍ਰਕ੍ਰਿਆ ਸ਼ੁਰੂ ਕਰਨ। ਇਸ ਸਿਲੇਬਸ ਨੂੰ ਰਾਜ ਵਿੱਦਿਅਕ ਖੋਜ਼ ਅਤੇ ਸਿਖਲਾਈ ਪਰਿਸ਼ਦ (ਐੱਸਸੀਈਆਰਟੀ) ਦੁਆਰਾ ਡਿਜ਼ਾਇਨ ਕੀਤੇ ਜਾਣ ਦੀ ਆਸ ਹੈ ਅਤੇ ਐੱਸਸੀਈਆਰਟੀ ਦੀ ਦੇਖ—ਰੇਖ ਅਤੇ ਜ਼ਿੰਮੇਵਾਰੀ ਦੇ ਤਹਿਤ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਨ (ਡੀਆਈਈਟੀ) ਦੇ ਜ਼ਰੀਏ ਚਲਾਇਆ/ਲਾਗੂ ਕੀਤਾ ਜਾਵੇਗਾ।
*********
ਐੱਨਬੀ/ਏਕੇ
(रिलीज़ आईडी: 1901839)
आगंतुक पटल : 198