ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਗਤੀ ਦੇ 41ਵੇਂ ਸੰਸਕਰਣ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ ਨੇ 13 ਰਾਜਾਂ ਵਿੱਚ ਫੈਲੇ 41,500 ਕਰੋੜ ਰੁਪਏ ਤੋਂ ਅਧਿਕ ਦੇ ਸੰਚਿਤ ਨੌ ਪ੍ਰਮੁਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ

ਪ੍ਰਧਾਨ ਮੰਤਰੀ ਨੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਯੋਜਨਾ ਦੇ ਲਈ ਪੀਐੱਮ ਗਤੀਸ਼ਕਤੀ ਪੋਰਟਲ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ

ਪ੍ਰਧਾਨ ਮੰਤਰੀ ਨੇ ਮਿਸ਼ਨ ਅੰਮ੍ਰਿਤ ਸਰੋਵਰ ਦੀ ਸਮੀਖਿਆ ਕੀਤੀ, ਸਾਰੇ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਮਿਸ਼ਨ ਮੋਡ ਵਿੱਚ ਅੰਮ੍ਰਿਤ ਸਰੋਵਰ ਦਾ ਕੰਮ ਪੂਰਾ ਕਰਨ ਦੀ ਸਲਾਹ ਦਿੱਤੀ

Posted On: 22 FEB 2023 7:14PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸ਼ਾਮਲ ਕਰਦੇ ਹੋਏ ਪ੍ਰੋ-ਐਕਟਿਵ ਗਵਰਨੈਂਸ ਅਤੇ ਸਮੇਂ ’ਤੇ ਲਾਗੂਕਰਨ ਦੇ ਲਈ ਆਈਸੀਟੀ ਅਧਾਰਿਤ ਮਲਟੀ-ਮਾਡਲ ਪਲੈਟਫਾਰਮ, ਪ੍ਰਗਤੀ ਦੇ 41ਵੇਂ ਸੰਸਕਰਣ ਦੀ ਬੈਠਕ ਦੀ ਪ੍ਰਧਾਨਗੀ ਕੀਤੀ।

ਬੈਠਕ ਵਿੱਚ, ਨੌ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ। ਨੌ ਪ੍ਰੋਜੈਕਟਾਂ ਵਿੱਚੋਂ ਤਿੰਨ ਪ੍ਰੋਜੈਕਟ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ, ਦੋ ਪ੍ਰੋਜੈਕਟਾਂ ਰੇਲ ਮੰਤਰਾਲੇ ਦੇ ਅਤੇ ਇੱਕ-ਇੱਕ ਪ੍ਰੋਜੋਕਟ ਬਿਜਲੀ ਮੰਤਰਾਲੇ, ਕੋਇਲਾ ਮੰਤਰਾਲੇ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਨ। ਇਨ੍ਹਾਂ ਨੌ ਪ੍ਰੋਜੈਕਟਾਂ ਦੀ ਸੰਚਿਤ ਲਾਗਤ 41,500 ਕਰੋੜ ਰੁਪਏ ਤੋਂ ਅਧਿਕ ਹੈ ਅਤੇ ਇਹ 13 ਰਾਜਾਂ ਛੱਤੀਸਗੜ੍ਹ, ਪੰਜਾਬ, ਬਿਹਾਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਝਾਰਖੰਡ, ਕੇਰਲ, ਤਮਿਲ ਨਾਡੂ, ਅਸਾਮ, ਗੁਜਰਾਤ, ਮਹਾਰਾਸ਼ਟਰ ਅਤੇ ਅਰੁਣਾਚਲ ਪ੍ਰਦੇਸ਼ ਨਾਲ ਸਬੰਧਿਤ ਹਨ। ਬੈਠਕ ਵਿੱਚ ਮਿਸ਼ਨ ਅੰਮ੍ਰਿਤ ਸਰੋਵਰ ਦੀ ਵੀ ਸਮੀਖਿਆ ਕੀਤੀ ਗਈ।

ਪ੍ਰਧਾਨ ਮੰਤਰੀ ਨੇ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨੂੰ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਯੋਜਨਾ ਬਣਾਉਣ ਦੇ ਲਈ ਪੀਐੱਮ ਗਤੀਸ਼ਕਤੀ ਪੋਰਟਲ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਪ੍ਰੋਜੈਕਟਾਂ ਦੇ ਸਮੇਂ ’ਤੇ ਪੂਰਾ ਕਰਨ ਦੇ ਲਈ ਭੂਮੀ ਅਧਿਗ੍ਰਹਿਣ, ਉਪਯੋਗਿਤਾ ਟ੍ਰਾਂਸਫਰ ਅਤੇ ਹੋਰ ਮੁੱਦਿਆਂ ਦੇ ਜਲਦੀ ਸਮਾਧਾਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੇ ਦਰਮਿਆਨ ਤਾਲਮੇਲ ਸੁਨਿਸ਼ਚਿਤ ਕਰਨ ’ਤੇ ਜ਼ੋਰ ਦਿੱਤਾ।

ਗੱਲਬਾਤ ਦੇ ਦੌਰਾਨ, ਪ੍ਰਧਾਨ ਮੰਤਰੀ ਨੇ  ‘ਮਿਸ਼ਨ ਅੰਮ੍ਰਿਤ ਸਰੋਵਰ’ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਡ੍ਰੋਨ ਜ਼ਰੀਏ ਕਿਸ਼ਨਗੰਜ, ਬਿਹਾਰ ਅਤੇ ਬੋਟਾਡ, ਗੁਜਰਾਤ ਵਿੱਚ ਅੰਮ੍ਰਿਤ ਸਰੋਵਰ ਸਥਾਲਾਂ ਦੇ ਅਸਲੀ ਸਮੇਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੇ ਸਾਰੇ ਮੰਤਰਲਿਆਂ ਅਤੇ ਰਾਜ ਸਰਕਾਰਾਂ ਨੂੰ ਮਨਸੂਨ ਆਉਣ ਤੋਂ ਪਹਿਲਾਂ ਮਿਸ਼ਨ ਮੋਡ ਵਿੱਚ ਅੰਮ੍ਰਿਤ ਸਰੋਵਰ ਦਾ ਕੰਮ ਪੂਰਾ ਕਰਨ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਯੋਜਨਾ ਦੇ ਤਹਿਤ 50,000 ਅੰਮ੍ਰਿਤ ਸਰੋਵਰ ਦੇ ਲਕਸ਼ ਨੂੰ ਸਮੇਂ ’ਤੇ ਪੂਰਾ ਕਰਨ ਦੇ ਬਲਾਕ ਪੱਧਰ ਦੀ ਨਿਗਰਾਨੀ ’ਤੇ ਜ਼ੋਰ ਦਿੱਤਾ।

‘ਮਿਸ਼ਨ ਅੰਮ੍ਰਿਤ ਸਰੋਵਰ’ ਦਾ ਅਨੂਠਾ ਵਿਚਾਰ ਪੂਰੇ ਦੇਸ਼ ਵਿੱਚ ਵਾਟਰ ਬਾਡੀਜ਼ ਦੇ ਕਾਇਆਕਲਪ ਦੇ ਲਈ ਕੰਮ ਕਰ ਰਿਹਾ ਹੈ, ਜੋ ਭਵਿੱਖ ਦੇ ਲਈ ਜਲ ਸੰਭਾਲ਼ ਵਿੱਚ ਮਦਦ ਕਰੇਗਾ। ਮਿਸ਼ਨ ਪੂਰਾ ਹੋਣ ਦੇ ਬਾਅਦ, ਜਲ ਧਾਰਨ ਸਮਰੱਥਾ ਵਿੱਚ ਅਨੁਮਾਨਿਤ ਵਾਧਾ ਲਗਭਗ 50 ਕਰੋੜ ਧਨ ਮੀਟਰ ਹੋਣ ਜਾ ਰਿਹਾ ਹੈ, ਅਨੁਮਾਨਿਤ ਕਾਰਬਨ ਰੋਕ ਪ੍ਰਤੀ ਸਾਲ ਲਗਭਗ 32,000 ਟਨ ਹੋਵੇਗਾ ਅਤੇ ਭੂਜਲ ਫਿਰ ਤੋਂ ਭਰਨ ਵਿੱਚ 22 ਮਿਲੀਅਨ ਘਣ ਮੀਟਰ ਤੋਂ ਅਧਿਕ ਦਾ ਵਾਧੇ ਦੀ ਉਮੀਦ ਹੈ। ਇਸ ਦੇ ਇਲਾਵਾ, ਸੰਪੂਰਨ ਅੰਮ੍ਰਿਤ ਸਰੋਵਰ ਸਮੁਦਾਇਕ ਗਤੀਵਿਧੀ ਅਤੇ ਭਾਗੀਦਾਰੀ ਦੇ ਕੇਂਦਰ ਦੇ ਰੂਪ ਵਿੱਚ ਵਿਕਸਿਤ ਹੋ ਰਹੇ ਹਨ, ਇਸ ਪ੍ਰਕਾਰ ਜਨ ਭਾਗੀਦਾਰੀ ਦੀ ਭਾਵਨਾ ਨੂੰ ਵਧਾ ਰਹੇ ਹਨ। ਅਨੇਕ ਸਮਾਜਿਕ ਕਾਰਜ ਜਿਵੇਂ ਸਵੱਛਤਾ ਰੈਲੀ, ਜਲ ਸੰਭਾਲ਼ ’ਤੇ ਜਲ ਸਹੁੰ, ਸਕੂਲੀ ਬੱਚਿਆਂ ਦੀ ਰੰਗੋਲੀ ਪ੍ਰਤਿਯੋਗਿਤਾ, ਛਠ ਪੂਜਾ ਵਰਗੇ ਧਾਰਮਿਕ ਉਤਸਵ ਅੰਮ੍ਰਿਤ ਸਰੋਵਰ ਸਥਾਲਾਂ ’ਤੇ ਆਯੋਜਿਤ ਕੀਤੇ ਜਾ ਰਹੇ ਹਨ।

ਪ੍ਰਗਤੀ ਬੈਠਕਾਂ ਦੇ ਦੌਰਾਨ ਹੁਣ ਤੱਕ 15.82 ਲੱਖ ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ 328 ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਾ ਚੁੱਕੀ ਹੈ।

 

 

*****

ਡੀਐੱਸ/ਐੱਸਐੱਚ



(Release ID: 1901831) Visitor Counter : 107