ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਜੀ20 ਦੇ ਵਾਈ20 ਸ਼ਮੂਲੀਅਤ ਗਰੁੱਪ ਦੇ ਤਹਿਤ, 'ਸ਼ੇਅਰਡ ਫਿਊਚਰ: ਯੂਥ ਇਨ ਡੈਮੋਕਰੇਸੀ ਐਂਡ ਗਵਰਨੈਂਸ' 'ਤੇ ਬ੍ਰੇਨਸਟੌਰਮਿੰਗ ਸੈਸ਼ਨ ਭਲਕੇ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ

Posted On: 21 FEB 2023 11:28AM by PIB Chandigarh

ਲੋਕਤੰਤਰ ਅਤੇ ਸ਼ਾਸਨ ਦੇ ਖੇਤਰਾਂ ਵਿੱਚ ਨੌਜਵਾਨਾਂ ਦੀ ਸ਼ਕਤੀ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਵਿੱਚ, ਆਫ਼ਿਸ ਆਫ ਇੰਟਰਨੈਸ਼ਨਲ ਪ੍ਰੋਗਰਾਮ, ਸ਼੍ਰੀ ਰਾਮ ਕਾਲਜ ਆਫ਼ ਕਾਮਰਸ (ਓਆਈਪੀ- ਐੱਸਆਰਸੀਸੀ) ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ 22 ਫਰਵਰੀ, 2023 ਨੂੰ ਇੱਕ ਬ੍ਰੇਨਸਟੌਰਮਿੰਗ ਵਰਕਸ਼ਾਪ ਦਾ ਆਯੋਜਨ ਕਰ ਰਿਹਾ ਹੈ।  ਬ੍ਰੇਨਸਟੌਰਮਿੰਗ ਵਰਕਸ਼ਾਪ ਜੀ-20 ਦੇ ਸਮੁੱਚੇ ਢਾਂਚੇ ਦੇ ਤਹਿਤ ਯੂਥ20 ਸ਼ਮੂਲੀਅਤ ਗਰੁੱਪ ਦੀਆਂ ਗਤੀਵਿਧੀਆਂ ਦਾ ਇੱਕ ਹਿੱਸਾ ਹੈ।

 ਸੁਸ਼੍ਰੀ ਮੀਤਾ ਰਾਜੀਵਲੋਚਨ, ਸਕੱਤਰ (ਯੁਵਾ ਮਾਮਲੇ), ਯੁਵਾ ਮਾਮਲੇ ਵਿਭਾਗ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਸਭਾ ਨੂੰ ਸੰਬੋਧਨ ਕੀਤੇ ਜਾਣ ਦੀ ਉਮੀਦ ਹੈ।

 

 




 

ਬ੍ਰੇਨਸਟੌਰਮਿੰਗ ਵਰਕਸ਼ਾਪ ਦੇ ਤਿੰਨ ਮੁੱਖ ਵਿਸ਼ੇ "ਡਿਜੀਟਲ ਇੰਡੀਆ," "ਵਿਦਿਆਰਥੀ ਕੇਂਦਰਿਤ ਗਵਰਨੈਂਸ," ਅਤੇ "ਨੀਤੀ ਖੇਤਰ" ਹੋਣਗੇ।  ਦਿੱਲੀ-ਐੱਨਸੀਆਰ ਖੇਤਰ ਦੇ ਉੱਦਮੀਆਂ, ਚਾਹਵਾਨ ਅਤੇ ਤਜਰਬੇਕਾਰ ਦੋਵੇਂ, ਵੱਲੋਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਸਾਬਕਾ ਵਿਦਿਆਰਥੀ ਜੋ ਵਿਦੇਸ਼ਾਂ ਵਿੱਚ ਉੱਚੇਰੀ ਸਿੱਖਿਆ ਹਾਸਲ ਕਰ ਰਹੇ ਹਨ, ਵਰਚੁਅਲੀ ਸ਼ਾਮਲ ਹੋਣਗੇ।

 

ਸੈਸ਼ਨ ਦੀ ਸੂਝ ਨੂੰ ਸੈਸ਼ਨ ਤੋਂ ਬਾਅਦ ਇੱਕ ਤਾਲਮੇਲ ਰਿਪੋਰਟ ਵਿੱਚ ਦਰਜ ਕੀਤਾ ਜਾਵੇਗਾ, ਜਿਸ ਵਿੱਚ ਵਿਚਾਰ-ਵਟਾਂਦਰੇ ਅਤੇ ਨੀਤੀਗਤ ਸਿਫ਼ਾਰਸ਼ਾਂ ਦਾ ਸਾਰ ਦਿੱਤਾ ਜਾਵੇਗਾ।

 

ਯੁਵਕ ਮਾਮਲਿਆਂ ਦੇ ਵਿਭਾਗ ਬਾਰੇ:

 

ਨੌਜਵਾਨ ਰਾਸ਼ਟਰ ਦੇ ਭਵਿੱਖ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਇਸਦਾ ਸਭ ਤੋਂ ਕੀਮਤੀ ਮਾਨਵ ਸੰਸਾਧਨ ਹਨ। ਉਨ੍ਹਾਂ ਦੀਆਂ ਰਚਨਾਤਮਕ ਅਤੇ ਸਿਰਜਣਾਤਮਕ ਊਰਜਾਵਾਂ ਨੂੰ ਬਿਹਤਰ ਢੰਗ ਨਾਲ ਵਰਤਣ ਲਈ, ਵਿਭਾਗ ਸ਼ਖਸੀਅਤ ਨਿਰਮਾਣ ਅਤੇ ਰਾਸ਼ਟਰ ਨਿਰਮਾਣ ਦੇ ਦੋਹਰੇ ਉਦੇਸ਼ਾਂ ਦਾ ਅਨੁਸਰਣ ਕਰਦਾ ਹੈ।

 

ਓਆਈਪੀ, ਐੱਸਆਰਸੀਸੀ ਬਾਰੇ

 

ਅੰਤਰਰਾਸ਼ਟਰੀ ਪ੍ਰੋਗਰਾਮਾਂ ਦਾ ਦਫ਼ਤਰ (ਆਫ਼ਿਸ ਆਫ ਇੰਟਰਨੈਸ਼ਨਲ ਪ੍ਰੋਗਰਾਮ), ਸ਼੍ਰੀ ਰਾਮ ਕਾਲਜ ਆਫ਼ ਕਾਮਰਸ (ਓਆਈਪੀ-ਐੱਸਆਰਸੀਸੀ) ਦਾ ਉਦੇਸ਼ ਅੰਤਰ-ਸੱਭਿਆਚਾਰਕ ਅਤੇ ਅਕਾਦਮਿਕ ਵਟਾਂਦਰਾ ਪ੍ਰੋਗਰਾਮਾਂ ਰਾਹੀਂ ਅੰਤਰਰਾਸ਼ਟਰੀ ਤਾਲਮੇਲ ਬਣਾਉਣਾ ਅਤੇ ਵਿਸਤਾਰ ਕਰਨਾ ਹੈ।  ਇਹ ਯੂਨੀਵਰਸਿਟੀਆਂ, ਸੰਸਥਾਵਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ ਸਿੱਖਿਆ, ਖੋਜ ਅਤੇ ਅਕਾਦਮਿਕ ਗਤੀਵਿਧੀਆਂ ਵਿੱਚ ਸਹਿਯੋਗ ਅਤੇ ਕੁਆਪ੍ਰੇਸ਼ਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ।

 

2015 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, ਓਆਈਪੀ-ਐੱਸਆਰਸੀਸੀ ਨੇ ਪ੍ਰਮੁੱਖ ਗਲੋਬਲ ਵਿਦਿਅਕ ਸੰਸਥਾਵਾਂ ਜਿਵੇਂ ਕਿ ਹਾਰਵਰਡ ਯੂਨੀਵਰਸਿਟੀ (ਯੂਐੱਸਏ), ਮੈਲਬੋਰਨ ਯੂਨੀਵਰਸਿਟੀ (ਆਸਟ੍ਰੇਲੀਆ), Utrecht ਯੂਨੀਵਰਸਿਟੀ (ਨੀਦਰਲੈਂਡ) ਦੇ ਨਾਲ 175+ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰੋਗਰਾਮਾਂ ਅਤੇ ਵੱਖ-ਵੱਖ ਮੰਤਰਾਲਿਆਂ ਜਿਵੇਂ ਕਿ ਯੁਵਾ ਮਾਮਲੇ ਮੰਤਰਾਲਾ, ਇਲੈਕਟ੍ਰੋਨਿਕਸ ਮੰਤਰਾਲਾ, ਵਿਦੇਸ਼ ਮੰਤਰਾਲਾ, ਸੱਭਿਆਚਾਰ ਮੰਤਰਾਲਾ ਅਤੇ ਨੀਤੀ ਆਯੋਗ ਦੇ ਸਹਿਯੋਗ ਨਾਲ ਕਈ ਫਲੈਗਸ਼ਿਪ ਪ੍ਰੋਗਰਾਮਾਂ ਵਿੱਚ ਸੁਵਿਧਾ ਪ੍ਰਦਾਨ ਕੀਤੀ ਹੈ। ਓਆਈਪੀ ਨੇ ਕਈ ਦੂਤਾਵਾਸਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਕਿ ਦਿੱਲੀ ਵਿੱਚ ਵਿਸ਼ਵ ਬੈਂਕ, ਦਿੱਲੀ ਵਿੱਚ ਯੂਐੱਨਡੀਪੀ, ਅੰਤਰਰਾਸ਼ਟਰੀ ਸਹਿਕਾਰੀ ਗਠਜੋੜ- ਏਸ਼ੀਆ ਪੈਸੀਫਿਕ (ਆਈਸੀਏ-ਏਪੀ), ਬੈਂਕਾਕ ਵਿੱਚ UNESCAP, ਪੈਰਿਸ ਵਿੱਚ ਯੂਨੈਸਕੋ ਅਤੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਨਾਲ ਸੰਵਾਦ ਅਤੇ ਗੱਲਬਾਤ ਦੀ ਸੁਵਿਧਾ ਦਿੱਤੀ ਹੈ।

 

 *********

 

ਐੱਨਬੀ/ਐੱਸਕੇ/ਯੂਡੀ



(Release ID: 1901818) Visitor Counter : 99