ਰੇਲ ਮੰਤਰਾਲਾ
ਵਿਸਾਖੀ ਦੌਰਾਨ ਭਾਰਤ ਗੌਰਵ ਟੂਰਿਸਟ ਟ੍ਰੇਨ ਰਾਹੀਂ ਸਿੱਖ ਧਾਰਮਿਕ ਅਸਥਾਨਾਂ ਦੀ ਗੁਰੂ ਕ੍ਰਿਪਾ ਯਾਤਰਾ ਕਰਨ ਦਾ ਵੱਡਾ ਮੌਕਾ
ਇਹ ਯਾਤਰਾ ਵਿਸ਼ੇਸ਼ ਤੌਰ 'ਤੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਸਥਾਵਾਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਮਿੱਥੀ ਗਈ ਹੈ
11 ਦਿਨ / 10 ਰਾਤਾਂ ਦੀ ਇਹ ਯਾਤਰਾ 5 ਅਪ੍ਰੈਲ, 2023 ਨੂੰ ਲਖਨਊ ਤੋਂ ਸ਼ੁਰੂ ਹੋਵੇਗੀ ਅਤੇ 15 ਅਪ੍ਰੈਲ, 2023 ਨੂੰ ਸਮਾਪਤ ਹੋਵੇਗੀ
ਯਾਤਰਾ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ-ਏ-ਖਾਲਸਾ, ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ, ਸਰਹਿੰਦ ਵਿਖੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ, ਬਠਿੰਡਾ ਵਿਖੇ ਸ੍ਰੀ ਦਮਦਮਾ ਸਾਹਿਬ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਗੁਰਦੁਆਰਾ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਬਿਦਰ ਵਿਖੇ ਅਤੇ ਗੁਰਦੁਆਰਾ ਸ੍ਰੀ ਹਰਿਮੰਦਰ ਜੀ ਸਾਹਿਬ ਪਟਨਾ ਆਦਿ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਜਾਣਗੇ
ਇਸ ਵਿਸ਼ੇਸ਼ ਰੇਲਗੱਡੀ 'ਚ 678 ਸ਼ਰਧਾਲੂ ਸਫਰ ਕਰ ਸਕਦੇ ਹਨ
Posted On:
21 FEB 2023 4:06PM by PIB Chandigarh
-
ਆਈਆਰਸੀਟੀਸੀ ਅਪ੍ਰੈਲ ਵਿੱਚ ਵਿਸਾਖੀ ਦੇ ਮਹੀਨੇ ਆਪਣੀ ਵਿਸ਼ੇਸ਼ ਭਾਰਤ ਗੌਰਵ ਟੂਰਿਸਟ ਟ੍ਰੇਨ ਨਾਲ ਗੁਰੂ ਕ੍ਰਿਪਾ ਯਾਤਰਾ ਦਾ ਸੰਚਾਲਨ ਕਰੇਗੀ।
-
ਇਸ ਟ੍ਰੇਨ ਵਿੱਚ 9 ਸਲੀਪਰ ਕਲਾਸ ਕੋਚ, 1 ਏਸੀ -3 ਟੀਅਰ ਅਤੇ 1 ਏਸੀ-2 ਟੀਅਰ ਕੋਚ, 1 ਪੈਂਟਰੀ ਕਾਰ, 2 ਜਨਰੇਟਰ ਕੋਚ ਹੋਣਗੇ।
-
ਆਈਆਰਸੀਟੀਸੀ 3 ਸ਼੍ਰੇਣੀਆਂ : ਮਿਆਰੀ, ਉੱਚ ਅਤੇ ਆਰਾਮਦਾਇਕ ਵਿੱਚ ਯਾਤਰਾ ਪੈਕੇਜ ਦੀ ਪੇਸ਼ਕਸ਼ ਕਰ ਰਿਹਾ ਹੈ।
-
ਯਾਤਰੀ ਲਖਨਊ, ਸੀਤਾਪੁਰ, ਪੀਲੀਭੀਤ ਅਤੇ ਬਰੇਲੀ ਤੋਂ ਚੜ੍ਹ/ਉੱਤਰ ਸਕਦੇ ਹਨ।
-
ਯਾਤਰਾ ਪੈਕੇਜਾਂ ਦੀ ਕੀਮਤ 19,999/- ਪ੍ਰਤੀ ਵਿਅਕਤੀ ਤੋਂ ਸ਼ੁਰੂ ਹੁੰਦੀ ਹੈ।
ਰੇਲ ਮੰਤਰਾਲਾ ਆਪਣੀ ਭਾਰਤ ਗੌਰਵ ਟੂਰਿਸਟ ਟ੍ਰੇਨਾਂ ਦੇ ਫਲੀਟ ਰਾਹੀਂ ਭਾਰਤ ਦੀ ਸੰਸਕ੍ਰਿਤਕ ਅਤੇ ਧਾਰਮਿਕ ਵਿਰਾਸਤ ਨੂੰ ਉਤਸ਼ਾਹਿਤ ਕਰ ਰਿਹਾ ਹੈ, ਜੋ ਕਿ ਇਸ ਮਹਾਨ ਰਾਸ਼ਟਰ ਦੀ ਸੰਸਕ੍ਰਿਤਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਵੱਖ-ਵੱਖ ਪ੍ਰਸਿੱਧ ਥੀਮ-ਅਧਾਰਿਤ ਸਰਕਟਾਂ 'ਤੇ ਰੇਲਵੇ ਵਲੋਂ ਚਲਾਈਆਂ ਜਾ ਰਹੀਆਂ ਹਨ।
ਸਿੱਖ ਸ਼ਰਧਾਲੂਆਂ ਲਈ ਸ਼ਰਧਾ ਦੇ ਨਾਲ, ਭਾਰਤੀ ਰੇਲਵੇ ਆਉਣ ਵਾਲੇ ਅਪ੍ਰੈਲ ਮਹੀਨੇ ਵਿੱਚ ਆਪਣੀ ਵਿਸ਼ੇਸ਼ ਭਾਰਤ ਗੌਰਵ ਟੂਰਿਸਟ ਟ੍ਰੇਨ ਦੇ ਨਾਲ ਗੁਰੂ ਕ੍ਰਿਪਾ ਯਾਤਰਾ ਸ਼ੁਰੂ ਕਰ ਰਿਹਾ ਹੈ, ਜੋ ਪੂਰੇ ਉੱਤਰੀ ਭਾਰਤ ਵਿੱਚ ਵਿਸਾਖੀ ਦੇ ਮਹੀਨੇ ਵਜੋਂ ਵੀ ਮਨਾਇਆ ਜਾਂਦਾ ਹੈ। ਵੱਖ-ਵੱਖ ਪੱਧਰਾਂ 'ਤੇ ਹਿਤਧਾਰਕਾਂ ਨਾਲ ਵਿਸਥਾਰਤ ਸਲਾਹ-ਮਸ਼ਵਰੇ ਤੋਂ ਬਾਅਦ, ਭਾਰਤੀ ਰੇਲਵੇ ਨੇ ਵਿਸ਼ੇਸ਼ ਤੌਰ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਪਵਿੱਤਰ ਸਿੱਖ ਗੁਰਧਾਮਾਂ ਦੇ ਇਸ ਦੌਰੇ ਦੀ ਕਲਪਨਾ ਕੀਤੀ ਹੈ।
ਭਾਰਤੀ ਰੇਲਵੇ ਨੇ 11 ਦਿਨ / 10 ਰਾਤਾਂ ਦੀ ਯਾਤਰਾ ਸ਼ੁਰੂ ਕੀਤੀ ਹੈ, ਜੋ ਕਿ 5 ਅਪ੍ਰੈਲ, 2023 ਨੂੰ ਲਖਨਊ ਤੋਂ ਸ਼ੁਰੂ ਹੋਵੇਗੀ ਅਤੇ 15 ਅਪ੍ਰੈਲ, 2023 ਨੂੰ ਸਮਾਪਤ ਹੋਵੇਗੀ। ਇਸ ਪਵਿੱਤਰ ਯਾਤਰਾ ਦੌਰਾਨ, ਸ਼ਰਧਾਲੂ ਸਭ ਤੋਂ ਪ੍ਰਮੁੱਖ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨਗੇ, ਜਿਨ੍ਹਾਂ ਵਿੱਚ ਸਿੱਖ ਧਰਮ ਦੇ ਪੰਜ ਪਵਿੱਤਰ ਤਖ਼ਤ ਸਾਹਿਬਾਨ ਸ਼ਾਮਲ ਹਨ। ਇਸ ਯਾਤਰਾ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ-ਏ-ਖਾਲਸਾ, ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ, ਸਰਹਿੰਦ ਵਿਖੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ, ਬਠਿੰਡਾ ਵਿਖੇ ਸ੍ਰੀ ਦਮਦਮਾ ਸਾਹਿਬ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਗੁਰਦੁਆਰਾ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਬਿਦਰ ਵਿਖੇ ਅਤੇ ਗੁਰਦੁਆਰਾ ਸ੍ਰੀ ਹਰਿਮੰਦਰ ਜੀ ਸਾਹਿਬ ਪਟਨਾ ਨੂੰ ਸ਼ਾਮਲ ਕੀਤਾ ਗਿਆ ਹੈ।
ਆਈਆਰਸੀਟੀਸੀ ਇਸ ਟ੍ਰੇਨ ਨੂੰ 9 ਸਲੀਪਰ ਕਲਾਸ ਕੋਚ, 1 ਏਸੀ-3 ਟੀਅਰ ਅਤੇ 1 ਏਸੀ-2 ਟੀਅਰ ਡੱਬਿਆਂ ਨਾਲ ਸੰਚਾਲਿਤ ਕਰੇਗਾ। ਆਈਆਰਸੀਟੀਸੀ 3 ਸ਼੍ਰੇਣੀਆਂ ਮਿਆਰੀ, ਉੱਚ ਅਤੇ ਆਰਾਮਦਾਇਕ ਵਿੱਚ 678 ਯਾਤਰੀਆਂ ਦੀ ਕੁੱਲ ਸਮਰੱਥਾ (ਕਿਫ਼ਾਇਤੀ ਮਿਆਰੀ ਸ਼੍ਰੇਣੀ ਦੀਆਂ ਵਧੇਰੇ ਸੀਟਾਂ ਨਾਲ) ਨਾਲ ਯਾਤਰਾ ਪੈਕੇਜ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਸਮੁੱਚੇ ਯਾਤਰਾ ਪੈਕੇਜ ਵਿੱਚ ਜ਼ਰੂਰੀ ਤੌਰ 'ਤੇ ਐਰਗੋਨੋਮਿਕ ਤੌਰ 'ਤੇ ਡਿਜ਼ਾਈਨ ਕੀਤੇ ਗਏ ਵਿਸ਼ੇਸ਼ ਕੋਚਾਂ ਵਿੱਚ ਆਰਾਮਦਾਇਕ ਰੇਲ ਯਾਤਰਾ, ਮੁਕੰਮਲ ਆਨ-ਬੋਰਡ ਅਤੇ ਆਵ੍-ਬੋਰਡ ਖਾਣਾ, ਗੁਣਵੱਤਾ ਭਰਪੂਰ ਹੋਟਲਾਂ ਵਿੱਚ ਰਿਹਾਇਸ਼, ਸੈਰ-ਸਪਾਟੇ ਦੇ ਨਾਲ-ਨਾਲ ਪੂਰਾ ਸੜਕ ਸਫ਼ਰ ਸ਼ਾਮਲ ਹੋਵੇਗਾ। ਇਸ ਵਿੱਚ ਟੂਰ ਐਸਕਾਰਟਸ ਸੇਵਾ, ਯਾਤਰਾ ਬੀਮਾ, ਆਨ-ਬੋਰਡ ਸੁਰੱਖਿਆ ਅਤੇ ਹਾਊਸਕੀਪਿੰਗ ਦੀਆਂ ਸੇਵਾਵਾਂ ਵੀ ਉਪਲਬਧ ਹੋਣਗੀਆਂ।
ਯਾਤਰਾ ਦੌਰਾਨ ਮਹੱਤਵਪੂਰਨ ਗੁਰਦੁਆਰਿਆਂ ਦੇ ਨਾਲ-ਨਾਲ ਲੰਗਰਾਂ ਵਿੱਚ ਜਾਣ ਦਾ ਵਿਕਲਪ ਵੀ ਉਪਲਬਧ ਹੋਵੇਗਾ।
ਆਈਆਰਸੀਟੀਸੀ ਨੇ ਰੇਲਗੱਡੀ ਵਿੱਚ ਸ਼ਰਧਾਲੂਆਂ ਦੀ ਆਮਦ ਨੂੰ ਵਧਾਉਣ ਲਈ ਯਾਤਰਾ ਪੈਕੇਜ ਦੀ ਆਕਰਸ਼ਕ ਕੀਮਤ ਰੱਖੀ ਹੈ। ਭਾਰਤੀ ਰੇਲਵੇ ਸਮ੍ਰਿੱਧ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦੇ ਮਾਰਗ 'ਤੇ ਇਸ ਅਧਿਆਤਮਕ ਯਾਤਰਾ ਲਈ ਸਿੱਖ ਧਰਮ ਦੇ ਪੈਰੋਕਾਰਾਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਗੁਰੂ ਕਿਰਪਾ ਯਾਤਰਾ ਦੇ ਮੁੱਖ ਆਕਰਸ਼ਣ
ਭਾਰਤ ਗੌਰਵ ਟੂਰਿਸਟ ਟ੍ਰੇਨ ਦੁਆਰਾ
ਮਿਆਦ (ਲਖਨਊ ਨੂੰ ਛੱਡ ਕੇ) : 10 ਰਾਤਾਂ/11 ਦਿਨ
ਯਾਤਰਾ ਦੀ ਮਿਤੀ : 05.04.2023 – 15.04.2023
ਯਾਤਰਾ ਦਾ ਪ੍ਰੋਗਰਾਮ : ਲਖਨਊ- ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ) – ਸ੍ਰੀ ਕੀਰਤਪੁਰ ਸਾਹਿਬ – ਸ੍ਰੀ ਫਤਿਹਗੜ੍ਹ ਸਾਹਿਬ – ਸ੍ਰੀ ਅਕਾਲ ਤਖਤ (ਅੰਮ੍ਰਿਤਸਰ) – ਸ੍ਰੀ ਦਮਦਮਾ ਸਾਹਿਬ (ਬਠਿੰਡਾ) – ਸ੍ਰੀ ਹਜ਼ੂਰ ਸਾਹਿਬ (ਨਾਂਦੇੜ) – ਸ੍ਰੀ ਗੁਰੂ ਨਾਨਕ ਝੀਰਾ ਸਾਹਿਬ (ਬੀਦਰ) – ਸ੍ਰੀ ਹਰਮੰਦਿਰ ਜੀ ਸਾਹਿਬ (ਪਟਨਾ)- ਲਖਨਊ।
ਚੜ੍ਹਣ/ਉਤਰਨ ਦੀਆਂ ਥਾਵਾਂ : ਲਖਨਊ, ਸੀਤਾਪੁਰ, ਪੀਲੀਭੀਤ, ਬਰੇਲੀ
ਇਸ ਯਾਤਰਾ ਵਿੱਚ ਸ਼ਾਮਲ ਕੀਤੀਆਂ ਗਈਆਂ ਮੰਜ਼ਿਲਾਂ ਅਤੇ ਦੌਰੇ:
ਅਨੰਦਪੁਰ ਸਾਹਿਬ: ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰਾ ਅਤੇ ਵਿਰਾਸਤ-ਏ-ਖਾਲਸਾ।
ਕੀਰਤਪੁਰ ਸਾਹਿਬ: ਗੁਰਦੁਆਰਾ ਸ੍ਰੀ ਪਾਤਾਲਪੁਰੀ ਸਾਹਿਬ
ਸਰਹਿੰਦ: ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਤੇ ਸਵਰਣ ਮੰਦਿਰ (ਗੋਲਡਨ ਟੈਂਪਲ)
ਬਠਿੰਡਾ: ਸ੍ਰੀ ਦਮਦਮਾ ਸਾਹਿਬ
ਨਾਂਦੇੜ: ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ
ਪਟਨਾ: ਗੁਰਦੁਆਰਾ ਸ੍ਰੀ ਹਰਮੰਦਿਰ ਜੀ ਸਾਹਿਬ
ਯਾਤਰਾ ਖਰਚ: ਪ੍ਰਤੀ ਵਿਅਕਤੀ (ਰੁਪਏ ਵਿੱਚ)
ਵਰਗ
|
ਟ੍ਰੇਨ ਯਾਤਰਾ
|
ਸਿੰਗਲ
|
ਡਬਲ/ਤਿੰਨ ਵਿਅਕਤੀ
|
ਬੱਚਾ (5-11)
|
ਕੰਫਰਟ
|
2 ਏ
|
48275
|
39999
|
37780
|
ਸੁਪੀਰੀਅਰ
|
3 ਏ
|
36196
|
29999
|
28327
|
ਸਟੈਂਡਰਡ
|
ਐੱਸਐੱਲ
|
24127
|
19999
|
18882
|
ਯਾਤਰਾ ਦਾ ਵਿਸਤ੍ਰਿਤ ਪ੍ਰੋਗਰਾਮ
ਦਿਨ
|
ਮੰਜ਼ਿਲ
|
ਸੰਭਾਵਿਤ ਆਗਮਨ/ਰਵਾਨਗੀ
|
ਵੇਰਵਾ
|
ਦਿਨ 01
|
ਲਖਨਊ
(05.04.23)
|
|
17:30 ਵਜੇ ਟ੍ਰੇਨ ਦੀ ਰਵਾਨਗੀ, ਰਾਤ ਦਾ ਭੋਜਨ ਅਤੇ ਸਾਰੀ ਰਾਤ ਦੀ ਟ੍ਰੇਨ ਯਾਤਰਾ
|
ਸੀਤਾਪੁਰ
|
18:30/18:35
|
ਟੂਰਿਸਟਾਂ ਦੇ ਚੜ੍ਹਣ ਦੀ ਥਾਂ
|
ਪੀਲੀਭੀਤ
|
20:00/20:05
|
ਟੂਰਿਸਟਾਂ ਦੇ ਚੜ੍ਹਣ ਦੀ ਥਾਂ
|
ਬੇਰਲੀ
|
21:05/21:10
|
ਟੂਰਿਸਟਾਂ ਦੇ ਚੜ੍ਹਣ ਦੀ ਥਾਂ
|
ਦਿਨ 02
|
ਅਨੰਦਪੁਰ ਸਾਹਿਬ
(06.04.23)
|
10:00/****
|
• ਟ੍ਰੇਨ ਵਿੱਚ ਨਾਸ਼ਤਾ
• 10:00 ਵਜੇ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ‘ਤੇ ਆਗਮਨ।
• ਠਹਿਰਣ ਦੀਆਂ ਥਾਵਾਂ ‘ਤੇ ਪਹੁੰਚਾਇਆ ਜਾਣਾ।
• ਅਨੰਦਪੁਰ ਸਾਹਿਬ ਵਿੱਚ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਜਾਣ ਅਤੇ ਪ੍ਰਾਰਥਨਾ ਆਦਿ ਕਰਨ ਦੇ ਲਈ ਪੂਰੇ ਦਿਨ ਦਾ ਖਾਲੀ ਸਮਾਂ ।
• ਉਪਯੁਕਤ ਥਾਂ ‘ਤੇ ਦੁਪਹਿਰ ਅਤੇ ਰਾਤ ਦਾ ਭੋਜਨ ।
• ਅਨੰਦਪੁਰ ਸਾਹਿਬ ਵਿੱਚ ਰਾਤ ਨੂੰ ਆਰਾਮ।
|
ਦਿਨ 03
|
(ਸਰਹਿੰਦ)
ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ
(07.04.23)
|
ਅਨੰਦਪੁਰ ਸਾਹਿਬ ਤੋਂ ਰਵਾਨਗੀ: 12:30hrs
(ਸਰਹਿੰਦ
ਆਗਮਨ:14:30 ਵਜੇ ਰਵਾਨਗੀ:21:00 ਵਜੇ
|
• ਨਾਸ਼ਤੇ ਤੋਂ ਬਾਅਦ ਸ੍ਰੀ ਕੀਰਤਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਦੇ ਲਈ ਜਾਣਾ।
• ਟ੍ਰੇਨ ਵਿੱਚ ਚੜ੍ਹਣਾ ਅਤੇ 12.30 ਵਜੇ ਸਰਹਿੰਦ ਦੇ ਲਈ ਰਵਾਨਾਗੀ।
• ਟ੍ਰੇਨ ਵਿੱਚ ਦੁਪਹਿਰ ਦਾ ਭੋਜਨ ।
• 14:30 ਵਜੇ ਸਰਹਿੰਦ ਜੰਕਸ਼ਨ ਆਗਮਨ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰੇ ਦੇ ਦਰਸ਼ਨ ਦੇ ਲਈ ਜਾਣਾ।
• ਸਰਹਿੰਦ ਵਾਪਸ ਆਉਣਾ ਅਤੇ 20:00 ਵਜੇ ਟ੍ਰੇਨ ਵਿੱਚ ਚੜ੍ਹਣਾ।
• 2100 ਵਜੇ ਅੰਮ੍ਰਿਤਸਰ ਦੇ ਲਈ ਰਵਾਨਗੀ। ਟ੍ਰੇਨ ਵਿੱਚ ਰਾਤ ਦਾ ਭੋਜਨ ਅਤੇ ਸਾਰੀ ਰਾਤ ਦੀ ਟ੍ਰੇਨ ਯਾਤਰਾ।
|
ਦਿਨ 04
|
ਅੰਮ੍ਰਿਤਸਰ
(08.04.23)
|
07:00/21:00
|
• ਟ੍ਰੇਨ ਵਿੱਚ ਨਾਸ਼ਤਾ
• ਅੰਮ੍ਰਿਤਸਰ ਰੇਲਵੇ ਸਟੇਸ਼ਨ ਆਗਮਨ 07.00 ਵਜੇ।
• ਇਸ਼ਨਾਨ ਆਦਿ ਦੇ ਲਈ ਠਹਿਰਣ ਦੀਆਂ ਥਾਵਾਂ ‘ਤੇ ਪਹੁੰਚਾਇਆ ਜਾਣਾ
• ਗੁਰਦੁਆਰਾ ਜਾਣ ਅਤੇ ਪ੍ਰਾਰਥਨਾ ਆਦਿ ਕਰਨ ਦੇ ਲਈ ਪੂਰੇ ਦਿਨ ਦਾ ਖਾਲੀ ਸਮਾਂ।
• ਉਪਯੁਕਤ ਥਾਵਾਂ ‘ਤੇ ਦੁਪਹਿਰ ਦਾ ਭੋਜਨ।
• ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਵਾਪਸ ਆਉਣਾ ਅਤੇ 20:00 ਵਜੇ ਟ੍ਰੇਨ ਵਿੱਚ ਚੜ੍ਹਣਾ।
• 21:00 ਵਜੇ ਬਠਿੰਡਾ ਦੇ ਲਈ ਰਵਾਨਾਗੀ। ਟ੍ਰੇਨ ਵਿੱਚ ਰਾਤ ਦਾ ਭੋਜਨ ਅਤੇ ਸਾਰੀ ਰਾਤ ਦੀ ਟ੍ਰੇਨ ਯਾਤਰਾ।
|
ਦਿਨ 05
|
ਬਠਿੰਡਾ
(09.04.23)
|
05:00/14:30
|
• 05:00 ਵਜੇ ਬਠਿੰਡਾ ਆਗਮਨ। ਬੱਸਾਂ ਦੁਆਰਾ ਸ੍ਰੀ ਦਮਦਮਾ ਸਾਹਿਬ ਗੁਰਦੁਆਰਾ ਪਹੁੰਚਾਇਆ ਜਾਣਾ।
• ਇਸ਼ਨਾਨ ਆਦਿ ਅਤੇ ਨਾਸ਼ਤਾ ਕਰਨ ਦੇ ਬਾਅਦ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿੱਚ ਦਰਸ਼ਨ ਅਤੇ ਪ੍ਰਾਰਥਨਾ ਆਦਿ।
• ਬਠਿੰਡਾ ਰੇਲਵੇ ਸਟੇਸ਼ਨ ‘ਤੇ ਵਾਪਸ ਆਉਣਾ ਅਤੇ 14:00 ਵਜੇ ਟ੍ਰੇਨ ਵਿੱਚ ਚੜ੍ਹਣਾ।
• ਟ੍ਰੇਨ ਵਿੱਚ ਦੁਪਹਿਰ ਦਾ ਭੋਜਨ। 14:30 ਵਜੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਲਈ ਰਵਾਨਗੀ।
• ਟ੍ਰੇਨ ਵਿੱਚ ਰਾਤ ਦਾ ਭੋਜਨ ਅਤੇ ਸਾਰੀ ਰਾਤ ਦੀ ਟ੍ਰੇਨ ਯਾਤਰਾ।
|
ਦਿਨ 06
|
ਸ੍ਰੀ ਹਜ਼ੂਰ ਸਾਹਿਬ ਨਾਂਦੇੜ (10.04.23)
|
20:00/****
|
• ਟ੍ਰੇਨ ਵਿੱਚ ਨਾਸ਼ਤਾ, ਦੁਪਹਿਰ ਦਾ ਭੋਜਨ ਅਤੇ ਰਾਤ ਦਾ ਭੋਜਨ।
• ਪੂਰੇ ਦਿਨ ਦੀ ਯਾਤਰਾ।
• ਆਗਮਨ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਰੇਲਵੇ ਸਟੇਸ਼ਨ 20:00 ਵਜੇ।
• ਠਹਿਰਣ ਦੀਆਂ ਥਾਵਾਂ ‘ਤੇ ਪਹੁੰਚਾਇਆ ਜਾਣਾ। ਰਾਤ ਨੂੰ ਆਰਾਮ ਨਾਂਦੇੜ ਵਿੱਚ।
|
ਦਿਨ 07
|
ਸ੍ਰੀ ਹਜ਼ੂਰ ਸਾਹਿਬ ਨਾਂਦੇੜ
(11.04.23)
|
****/22:00
|
• ਨਾਸ਼ਤੇ ਦੇ ਬਾਅਦ ਗੁਰੂਦੁਆਰੇ ਵਿੱਚ ਦਰਸ਼ਨ ਅਤੇ ਪੂਜਾ ਆਦਿ ਦੇ ਲਈ ਪੂਰੇ ਦਿਨ ਦੇ ਖਾਲੀ ਸਮਾਂ।
• ਦੁਪਹਿਰ ਅਤੇ ਰਾਤ ਦਾ ਭੋਜਨ ਉਪਯੁਕਤ ਥਾਂ ‘ਤੇ। • ਨਾਂਦੇੜ ਰੇਲਵੇ ਸਟੇਸ਼ਨ ‘ਤੇ ਵਾਪਸ ਆਉਣਾ ਅਤੇ 21:30ਵਜੇ ਟ੍ਰੇਨ ਵਿੱਚ ਚੜ੍ਹਣਾ।
• 22:00 ਵਜੇ ਬੀਦਰ ਦੇ ਲਈ ਰਵਾਨਾਗੀ। ਸਾਰੀ ਰਾਤ ਦੀ ਟ੍ਰੇਨ ਯਾਤਰਾ।
|
ਦਿਨ 08
|
ਸ੍ਰੀ ਗੁਰੂ ਨਾਨਕ ਝੀਰਾ ਸਾਹਿਬ (ਬੀਦਰ) (12.04.23)
|
05:00/14:30
|
• ਬੀਦਰ ਰੇਲਵੇ ਸਟੇਸ਼ਨ ‘ਤੇ 05:00 ਵਜੇ ਆਗਮਨ। ਇਸ਼ਨਾਨ ਆਦਿ ਅਤੇ ਨਾਸ਼ਤੇ ਦੇ ਲਈ ਠਹਿਰਣ ਦੀ ਥਾਂ ‘ਤੇ ਪਹੁੰਚਾਇਆ ਜਾਣਾ।
• ਗੁਰਦੁਆਰਾ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਜਾਣਾ ਅਤੇ ਪ੍ਰਾਰਥਨਾ ਆਦਿ ਕਰਨਾ।
• ਬੀਦਰ ਰੇਲਵੇ ਸਟੇਸ਼ਨ ਵਾਪਸ ਆਉਣਾ ਅਤੇ 14:00 ਵਜੇ ਟ੍ਰੇਨ ਵਿੱਚ ਚੜ੍ਹਣਾ।
• ਟ੍ਰੇਨ ਵਿੱਚ ਦੁਪਹਿਰ ਦਾ ਭੋਜਨ। 14:30 ਵਜੇ ਪਟਨਾ ਦੇ ਲਈ ਰਵਾਨਗੀ।
• ਟ੍ਰੇਨ ਵਿੱਚ ਰਾਤ ਦਾ ਭੋਜਨ ਅਤੇ ਸਾਰੀ ਰਾਤ ਟ੍ਰੇਨ ਯਾਤਰਾ
|
ਦਿਨ 09
|
ਟ੍ਰੇਨ ਯਾਤਰਾ (13.04.23)
|
|
|
ਦਿਨ 10
|
ਪਟਨਾ ਜੰਕਸ਼ਨ
ਪਟਨਾ ਸਾਹਿਬ
(On 14.04.2023)
|
07:00/22:00
|
• ਟ੍ਰੇਨ ਵਿੱਚ ਨਾਸ਼ਤਾ।
• ਪਟਨਾ ਰੇਲਵੇ ਸਟੇਸ਼ਨ ‘ਤੇ 07:00 ਵਜੇ ਆਗਮਨ।
• ਇਸ਼ਨਾਨ ਆਦਿ ਦੇ ਲਈ ਠਹਿਰਣ ਦੀਆਂ ਥਾਵਾਂ ‘ਤੇ ਪਹੁੰਚਾਇਆ ਜਾਣਾ।
• ਗੁਰਦੁਆਰਾ ਜਾਣ ਅਤੇ ਪ੍ਰਾਰਥਨਾ ਆਦਿ ਦੇ ਲਈ ਪੂਰੇ ਦਿਨ ਦਾ ਖਾਲੀ ਸਮਾਂ।
• ਉਪਯੁਕਤ ਥਾਂ ‘ਤੇ ਦੁਪਹਿਰ ਦਾ ਭੋਜਨ।
• ਪਟਨਾ ਰੇਲਵੇ ਸਟੇਸ਼ਨ ‘ਤੇ ਵਾਪਸ ਆਉਣਾ ਅਤੇ 21:00 ਵਜੇ ਟ੍ਰੇਨ ਵਿੱਚ ਚੜ੍ਹਣਾ। 22:00 ਵਜੇ ਲਖਨਊ ਦੇ ਲਈ ਰਵਾਨਗੀ।
• ਟ੍ਰੇਨ ਵਿੱਚ ਰਾਤ ਦਾ ਭੋਜਨ ਅਤੇ ਸਾਰੀ ਰਾਤ ਦੀ ਯਾਤਰਾ।
|
ਦਿਨ 11
|
ਲਖਨਊ
|
08:00/08:05
|
ਟੂਰਿਸਟਾਂ ਦੇ ਉਤਰਣ ਦੀ ਥਾਂ।
|
ਬਰੇਲੀ
|
12:30/1:235
|
ਟੂਰਿਸਟਾਂ ਦੇ ਉਤਰਣ ਦੀ ਥਾਂ।
|
ਪੀਲੀਭੀਤ
|
13:55/14:00
|
ਟੂਰਿਸਟਾਂ ਦੇ ਉਤਰਣ ਦੀ ਥਾਂ।
|
ਸੀਤਾਪੁਰ (15.04.2023)
|
ਆਗਮਨ – 17:30hrs
|
ਟੂਰਿਸਟਾਂ ਦੇ ਉਤਰਣ ਦੀ ਥਾਂ। ਖੁਸ਼ੀਆਂ ਭਰੀਆਂ ਯਾਦਾਂ ਦੇ ਨਾਲ ਯਾਤਰਾ ਸੰਪੰਨ।
|
ਯਾਤਰਾ ਦੇ ਦੌਰਾਨ ਮਹੱਤਵਪੂਰਨ ਗੁਰਦੁਆਰਿਆਂ ਦੇ ਲੰਗਰ ਵਿੱਚ ਹਿੱਸਾ ਲੈਣ ਦੀ ਸੁਵਿਧਾ ਦਾ ਆਯੋਜਨ ਕੀਤਾ ਜਾਵੇਗਾ।
ਆਈਆਰਸੀਟੀਸੀ ਨੇ ਟ੍ਰੇਨ ਵਿੱਚ ਯਾਤਰੀਆਂ ਦੀ ਸੰਖਿਆ ਨੂੰ ਜ਼ਿਆਦਾ ਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਯਾਤਰਾ ਦੀ ਆਕਰਸ਼ਕ ਕੀਮਤ ਤੈਅ ਕੀਤੀ ਹੈ। ਭਾਰਤੀ ਰੇਲਵੇ ਇਸ ਅਧਿਆਤਮ ਯਾਤਰਾ ‘ਤੇ ਸ਼ਿਸ਼ਯ (ਚੇਲਾ)-ਪਰੰਪਰਾ ਅਤੇ ਧਾਰਮਿਕਤਾ ‘ਤੇ ਚਲਣ ਲਈ ਸਿੱਖ ਧਰਮ ਦੇ ਪੈਰੋਕਾਰਾਂ ਦਾ ਸੁਆਗਤ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ।
*********
ਵਾਈਬੀ/ਡੀਐੱਨਐੱਸ
(Release ID: 1901134)
Visitor Counter : 159