ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ਵਾਸੀਆਂ ਨੂੰ ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ


ਜਦੋਂ ਕੋਈ ਬੱਚਾ ਆਪਣੀ ਮਾਤਭਾਸ਼ਾ ਵਿੱਚ ਪੜ੍ਹਦਾ, ਬੋਲਦਾ ਅਤੇ ਸੋਚਦਾ ਹੈ, ਤਾਂ ਇਸ ਨਾਲ ਉਸ ਦੀ ਸੋਚਣ ਦੀ ਸਮਰੱਥਾ, ਤਰਕਸ਼ਕਤੀ, ਵਿਸ਼ਲੇਸ਼ਣ ਅਤੇ ਸ਼ੋਧ ਦੀ ਸਮਰੱਥਾ ਵਧਦੀ ਹੈ

ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਦੀ ਸਰਕਾਰ ਨੇ ‘ਨਵੀਂ ਸਿੱਖਿਆ ਨੀਤੀ’ ਦੇ ਮਾਧਿਅਮ ਨਾਲ ਮਾਤਭਾਸ਼ਾ ਵਿੱਚ ਸਿੱਖਿਆ ’ਤੇ ਜੋਰ ਦਿੱਤਾ ਹੈ, ਇਹੀ ਭਾਰਤ ਦੇ ਸੁਨਹਿਰੇ ਕੱਲ੍ਹ ਦਾ ਅਧਾਰ ਬਣੇਗਾ

Posted On: 21 FEB 2023 1:16PM by PIB Chandigarh

ਇਹ ਦਿਨ ਆਪਣੀ ਮਾਤਭਾਸ਼ਾ  ਨਾਲ ਜੁੜ ਕੇ ਉਸ ਨੂੰ ਹੋਰ ਅਧਿਕ ਸਮ੍ਰਿੱਧ ਕਰਨ ਦੇ ਸੰਕਲਪ ਦਾ ਦਿਨ ਹੈ। 

ਜਦੋਂ ਵਿਅਕਤੀ ਆਪਣੀ ਮਾਤਭਾਸ਼ਾ ਨੂੰ ਸਮ੍ਰਿੱਧ ਕਰੇਗਾ ਤਦ ਹੀ ਦੇਸ਼ ਦੀ ਸਾਰੀਆਂ ਭਾਸ਼ਾਵਾਂ ਸਮ੍ਰਿੱਧ ਹੋਣਗੀਆਂ ਅਤੇ ਦੇਸ਼ ਵੀ ਸਮ੍ਰਿੱਧ ਹੋਵੇਗਾ, ਆਪਣੀ ਮਾਤਭਾਸ਼ਾ  ਨੂੰ ਅਧਿਕਤਮ ਉਪਯੋਗ ਕਰਨ ਦਾ ਸੰਕਲਪ ਲਓ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਅੰਤਰਰਾਸ਼ਟਰੀ ਮਾਤਭਾਸ਼ਾ  ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਟਵੀਟਸ ਦੇ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ “ਅੰਤਰਰਾਸ਼ਟਰੀ ਮਾਤਭਾਸ਼ਾ  ਦਿਵਸ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ। ਇਹ ਦਿਨ ਆਪਣੀ ਮਾਤਭਾਸ਼ਾ ਨਾਲ ਜੁੜ ਕੇ ਉਸ ਨੂੰ ਹੋਰ ਅਧਿਕ ਸਮ੍ਰਿੱਧ ਕਰਨ ਦੇ ਸੰਕਲਪ ਦਾ ਦਿਨ ਹੈ। ਜਦੋਂ ਵਿਅਕਤੀ ਆਪਣੀ ਮਾਤਭਾਸ਼ਾ  ਨੂੰ ਸਮ੍ਰਿੱਧ ਕਰੇਗਾ ਤਦ ਹੀ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਸਮ੍ਰਿੱਧ ਹੋਣਗੀਆਂ ਅਤੇ ਦੇਸ਼ ਵੀ ਸਮ੍ਰਿੱਧ ਹੋਵੇਗਾ। ਆਪਣੀ ਮਾਤਭਾਸ਼ਾ  ਦੇ ਅਧਿਕਤਮ ਉਪਯੋਗ ਦਾ ਸੰਕਲਪ ਲਓ।”

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਜਦੋਂ ਕੋਈ ਬੱਚਾ ਆਪਣੀ ਮਾਤਭਾਸ਼ਾ  ਵਿੱਚ  ਪੜ੍ਹਦਾ, ਬੋਲਦਾ ਅਤੇ ਸੋਚਦਾ ਹੈ, ਤਾਂ ਇਸ ਨਾਲ ਉਸ ਦੀ ਸੋਚਣ ਦੀ ਸਮਰੱਥਾ, ਤਰਕ ਸ਼ਕਤੀ, ਵਿਸ਼ਲੇਸ਼ਣ ਅਤੇ ਸੋਧ ਦੀ ਸਮਰੱਥਾ ਵਧਦੀ ਹੈ। ਇਸੇ ਨੂੰ ਧਿਆਨ ਵਿੱਚ  ਰੱਖਦੇ ਹੋਏ ਮੋਦੀ ਸਰਕਾਰ ਨੇ ‘ਨਵੀਂ ਸਿੱਖਿਆ ਨੀਤੀ’ ਦੇ ਜਰੀਏ ਮਾਤਭਾਸ਼ਾ  ਵਿੱਚ  ਸਿੱਖਿਆ ’ਤੇ ਜੋਰ ਦਿੱਤਾ ਹੈ। ਇਹੀ ਭਾਰਤ ਦੇ ਸੁਨਹਿਰੇ ਕੱਲ੍ਹ ਦਾ ਅਧਾਰ ਬਣੇਗਾ।”

 

**********

ਆਰਕੇ/ਏਵਾਈ/ਏਕੇਐੱਸ/ਏਐੱਸ/ਏਕੇ



(Release ID: 1901078) Visitor Counter : 121