ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਨਿਗਰਾਨੀ ਕਮੇਟੀ ਨੇ 27 ਪਹਿਲਵਾਨਾਂ ਦੀ ਟੀਮ ਨੂੰ ਦੂਜੀ ਰੈਂਕਿੰਗ ਸੀਰੀਜ਼ ਵਿੱਚ ਹਿੱਸਾ ਲੈਣ ਲਈ ਮਨਜ਼ੂਰੀ ਦਿੱਤੀ

Posted On: 20 FEB 2023 12:39PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਵਾਈਏਐੱਸ) ਦੀ ਨਿਗਰਾਨੀ ਕਮੇਟੀ ਨੇ ਆਗਾਮੀ ਦੂਜੀ ਰੈਂਕਿੰਗ ਸੀਰੀਜ਼ 'ਇਬਰਾਹਿਮ-ਮੁਸਤਫਾ' ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ 27 ਪਹਿਲਵਾਨਾਂ ਸਮੇਤ 43 ਮੈਂਬਰਾਂ ਦੇ ਦਲ ਨੂੰ ਮਨਜ਼ੂਰੀ ਦੇ ਦਿੱਤੀ ਹੈ।

23 ਤੋਂ 26 ਫਰਵਰੀ ਤੱਕ ਅਲੈਗਜ਼ੈਂਡਰੀਆ, ਮਿਸਰ ਵਿੱਚ ਹੋਣ ਵਾਲਾ ਇਹ ਈਵੈਂਟ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ 2023 ਅਤੇ ਸੀਨੀਅਰ ਵਰਲਡ ਚੈਂਪੀਅਨਸ਼ਿਪ 2023 ਵਿੱਚ ਬਿਹਤਰ ਸੀਡਿੰਗ ਲਈ ਰੈਂਕਿੰਗ ਅੰਕ ਹਾਸਲ ਕਰਨ ਲਈ ਮਹੱਤਵਪੂਰਨ ਹੋਵੇਗਾ।

ਭਾਰਤੀ ਟੀਮ ਵਿੱਚ 9 ਫ੍ਰੀਸਟਾਈਲ ਪਹਿਲਵਾਨ, 8 ਮਹਿਲਾ ਪਹਿਲਵਾਨ ਅਤੇ 10 ਗ੍ਰੀਕੋ-ਰੋਮਨ ਪਹਿਲਵਾਨਾਂ ਦੇ ਨਾਲ-ਨਾਲ 16 ਕੋਚ ਅਤੇ ਸਹਾਇਕ ਸਟਾਫ ਸ਼ਾਮਲ ਹੋਵੇਗਾ। 

27 ਪਹਿਲਵਾਨਾਂ ਵਿੱਚ 3 ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਪਹਿਲਵਾਨ, ਯਾਨੀ ਆਸ਼ੂ 67 ਕਿਲੋ ਜੀਆਰ, ਭਟੇਰੀ 65 ਕਿਲੋ ਡਬਲਯੂਡਬਲਯੂ ਅਤੇ ਸੁਜੀਤ 65 ਕਿਲੋ ਐੱਫਐੱਸ, ਵੀ ਸ਼ਾਮਲ ਹੋਣਗੇ।

ਭਾਰਤੀ ਟੀਮ ਦੀ ਭਾਗੀਦਾਰੀ ਬਾਰੇ ਗੱਲ ਕਰਦੇ ਹੋਏ ਓਲੰਪਿਕ ਮੈਡਲ ਜੇਤੂ ਅਤੇ ਓਵਰਸਾਈਟ ਕਮੇਟੀ ਦੀ ਚੇਅਰਪਰਸਨ ਐੱਮਸੀ ਮੈਰੀਕੋਮ ਨੇ ਕਿਹਾ, "ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਖੇਡ ਅਤੇ ਅਥਲੀਟਾਂ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਵੱਧ ਤੋਂ ਵੱਧ ਪਹਿਲਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੇ, ਤਾਂ ਜੋ ਉਨ੍ਹਾਂ ਨੂੰ ਦੁਨੀਆ ਦੇ ਬਿਹਤਰੀਨ ਖਿਡਾਰੀਆਂ ਨਾਲ ਮੁਕਾਬਲਾ ਕਰਨ ਦਾ ਮੌਕਾ ਮਿਲ ਸਕੇ।”

 

ਹੁਣ ਤੱਕ 9 ਮੌਜੂਦਾ ਅਤੇ ਸਾਬਕਾ ਵਰਲਡ ਚੈਂਪੀਅਨਸ਼ਿਪ ਗੋਲਡ ਮੈਡਲ ਜੇਤੂ ਦੂਜੀ ਰੈਂਕਿੰਗ ਸੀਰੀਜ਼ ਲਈ ਰਜਿਸਟਰ ਕਰ ਚੁੱਕੇ ਹਨ।

 

Click here for details of wrestlers.

 

                      

**********

ਐੱਨਬੀ/ਐੱਸਕੇ/ਯੂਡੀ



(Release ID: 1900938) Visitor Counter : 111