ਰੇਲ ਮੰਤਰਾਲਾ
ਭਾਰਤੀ ਰੇਲਵੇ ਇਕ ਮਹੀਨੇ ਤੱਕ ਚੱਲਣ ਵਾਲੀ ਇਕ ਸਖਤ ਸੁਰੱਖਿਆ ਮੁਹਿੰਮ ਚਲਾਵੇਗੀ
Posted On:
19 FEB 2023 3:13PM by PIB Chandigarh
ਟ੍ਰੇਨ ਦੇ ਪਟੜੀ ਤੋਂ ਉਤਰਨ, ਸਿਗਨਲ ਪਾਸਿੰਗ ਐਟ ਡੇਂਜਰ (ਐੱਸਪੀਏਡੀ) ਅਤੇ ਹੋਰ ਤਰ੍ਹਾਂ ਦੀਆਂ ਦੁਰਘਟਨਾਵਾਂ ਦੀ ਰੋਕਥਾਮ ਲਈ ਭਾਰਤੀ ਰੇਲਵੇ ਨੇ ਅੱਜ ਤੋਂ ਇਕ ਮਹੀਨੇ ਤੱਕ ਚੱਲਣ ਵਾਲੀ ਸਖਤ ਸਰੱਖਿਆ ਮੁਹਿੰਮ ਸ਼ੁਰੂ ਕੀਤੀ ਗਈ ਹੈ। ਰੇਲਵੇ ਬੋਰਡ, ਜੋਨਲ ਰੇਲਵੇ ਅਤੇ ਡਵੀਜ਼ਨਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਵਿਭਿੰਨ ਸੈਕਸ਼ਨਾਂ, ਲੋਬੀਆਂ, ਰੱਖ—ਰਖਾਅ ਕੇਂਦਰਾਂ, ਕਾਰਜ ਸਥਾਨਾਂ ’ਤੇ ਜਾਓ ਅਤੇ ਦੁਰਘਟਨਾਵਾਂ/ ਅਸਾਧਰਣ ਘਟਨਾਵਾਂ ਨੁੰ ਰੋਕਣ ਲਈ ਨਿਰਧਾਰਤ ਸੁਰੱਖਿਆ ਪਰਿਚਾਲਨਾਂ ਅਤੇ ਦੇਖ—ਰੇਖ ਪ੍ਰਕਿਰਿਆਵਾਂ ਦੀ ਜਾਂਚ ਕਰੋ ਅਤੇ ਉਨ੍ਹਾਂ ਨੂੰ ਲਾਗੂ ਕਰੋ। ਸਹਾਇਕ ਲੋਕੋ ਪਾਇਲਟਾਂ/ਲੋਕੋ ਪਾਇਲਟਾਂ ਦੁਆਰਾ ਸਿਗਨਲਿੰਗ ਪਹਿਲੂਆਂ ਅਤੇ ਬ੍ਰੇਕਿੰਗ ਪ੍ਰਕਿਰਿਆਵਾਂ ਦਾ ਅਨੁਪਾਲਣ ਕੀਤਾ ਜਾਵੇ ਅਤੇ ਗਤੀ ਪ੍ਰਤੀਬੰਧਾਂ ਦਾ ਪਾਲਣ: ਟ੍ਰੈਕ ਮਸ਼ੀਨਾਂ/ ਟਾਵਰ ਵੈਗਨਾਂ ਦੇ ਆਪਰੇਟਰਾਂ ਦੀ ਕਾਉਂਸਲਿੰਗ: ਕਾਰਜ ਸਥਲ ਦੀ ਸੁਰੱਖਿਆ, ਸ਼ਾਰਟ ਕੱਟ ਆਦਿ ਦੀ ਰੋਕਥਾਮ ਦਾ ਵੀ ਪਾਲਣ ਕੀਤਾ ਜਾਵੇ। ਫੀਲਡ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਸਮਾਧਾਨ ਉਪਲਬੱਧ ਕਰਵਾਉਣ ਲਈ ਸਟੋਫ ਦੇ ਨਾਲ ਸਹੀ ਅਤੇ ਗਲਤ ਪ੍ਰਕਿਰਿਆ ਬਾਰੇ ਗੱਲਬਾਤ ਕਰਨ ਅਤੇ ਸੰਚਾਲਨ/ਦੇਖ—ਰੇਖ/ਕਾਰਜ ਪ੍ਰਣਾਲੀਆਂ ਦਾ ਨਿਰੀਖਣ ਕਰਨ ਲਈ ਸੈਕਸ਼ਨ/ਲੋਬੀ/ ਮੈਨਟੇਨੈਂਸ ਸੈਂਟਰ/ਕਾਰਜ ਸਥਲ ਵਿਚ ਲੋੜੀਂਦਾ ਸਮਾਂ ਬਤੀਤ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।
************
ਵਾਈਬੀ/ਡੀਐੱਨਐੱਸ
(Release ID: 1900748)
Visitor Counter : 127