ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਨੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿੱਚ “ਸਿਹਤ ਲਈ ਸਾਈਕਲ” ਰੈਲੀ ਦਾ ਆਯੋਜਨ ਕੀਤਾ


ਅੱਜ ਦੇਸ਼ ਦੇ ਸਾਰੇ 1.56 ਆਯੁਸ਼ਮਾਨ ਭਾਰਤ-ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਏਬੀ-ਐੱਚਡਬਲਿਊਸੀਐੱਸ) ਵਿੱਚ ਹੋਰ ਗਤੀਵਿਧੀਆਂ ਦੇ ਨਾਲ ਮੈਗਾ ਸਾਈਕਲਿੰਗ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ।

ਇੱਕ ਸਾਲ ਤੱਕ ਚੱਲਣ ਵਾਲੀ ਮੁਹਿੰਮ “ਸਵਸਥ ਮਨ, ਸਵਸਥ ਘਰ” ਦੇ ਇੱਕ ਹਿੱਸੇ ਦੇ ਤਹਿਤ ਇਨ੍ਹਾਂ ਗਤੀਵਿਧੀਆਂ ਦਾ ਆਯੋਜਨ ਸਿਹਤਮੰਦ ਜੀਵਨ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ।

Posted On: 14 FEB 2023 10:58AM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਦਿੱਲੀ ਸਥਿਤ ਲੇਡੀ ਹਾਰਡਿੰਗ ਮੈਡੀਕਲ ਕਾਲਜ (ਐੱਲਐੱਚਐੱਮਸੀ) ਵਿੱਚ ‘ਸਿਹਤ ਲਈ ਸਾਈਕਲ’ ਵਿਸ਼ੇ ’ਤੇ ਇੱਕ ਸਾਈਕਲੋਥੌਨ ਦਾ ਆਯੋਜਨ ਕੀਤਾ। ਇਸ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਤਰ੍ਹਾਂ ਦੀ ਰੈਲੀਆਂ ਦਾ ਆਯੋਜਨ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਸਾਡੇ ਨਾਗਰਿਕਾਂ ਨੂੰ ਵਾਤਾਵਰਣ ਪੱਖੀ ਆਵਾਜਾਈ ਪ੍ਰਤੀ ਜਾਗਰੂਕ ਕਰਨ ਲਈ ਕੀਤਾ ਜਾ ਰਿਹਾ ਹੈ।

ਅੱਜ ਸਾਰੇ 1.56 ਲੱਖ ਆਯੁਸ਼ਮਾਨ ਭਾਰਤ-ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਏਬੀ-ਐੱਚਡਬਲਿਊਸੀ) ਵਿੱਚ ਸਾਈਕਲੋਥਨ, ਸਾਈਕਲ ਰੈਲੀ ਜਾਂ ਸਾਈਕਲ ਫਾਰ ਹੈਲਥ ਦੇ ਰੂਪ ਵਿੱਚ ਮੈਗਾ ਸਾਈਕਲਿੰਗ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਗਤੀਵਿਧੀਆਂ ਨਵੰਬਰ, 2022 ਵਿੱਚ ਸ਼ੁਰੂ ਕੀਤੇ ਗਏ “ ਸਵਸਥ ਮਨ, ਸਵਸਥ ਘਰ” ਅਭਿਯਾਨ ਦੇ ਇੱਕ ਹਿੱਸੇ ਦੇ ਤਹਿਤ ਕੀਤੀ ਜਾ ਰਹੀਆਂ ਹਨ, ਜਿਸ ਦਾ ਉਦੇਸ਼ ਸਿਹਤਮੰਦ ਜੀਵਨ ਦੇ ਬਾਰੇ ਵਿੱਚ ਜਾਗਰੂਕਤਾ ਵਧਾਉਣਾ ਹੈ। “ਸਵਸਥ ਮਨ,ਸਵਸਥ ਘਰ” ਅਭਿਯਾਨ ਦੀ ਕਾਰਜਸ਼ੀਲ ਮਿਆਦ ਇੱਕ ਸਾਲ(ਅਕਤੂਬਰ 2023 ਤੱਕ) ਹੈ। ਇਸਦੇ ਅਨੁਸਾਰ ਦੇਸ਼ ਦੇ ਸਾਰੇ ਏਬੀ-ਐੱਚਡਬਲਿਊਸੀਐੱਸ ਵਿੱਚ ਹਰ ਮਹੀਨੇ ਦੀ 14 ਤਰੀਕ ਨੂੰ ਸਿਹਤ ਮੇਲਿਆਂ ਦਾ ਆਯੋਜਨ ਵੀ ਕੀਤਾ ਜਾਵੇਗਾ, ਜਿੱਥੇ ਯੋਗਾ, ਜ਼ੁੰਬਾ, ਟੈਲੀ-ਕਾਊਂਸਲਿੰਗ, ਪੋਸ਼ਣ ਅਭਿਯਾਨ, ਗੈਰ-ਸੰਚਾਰੀ ਬਿਮਾਰੀਆਂ ਦੀ ਸਕਰੀਨਿੰਗ ਅਤੇ ਦਵਾਈਆਂ ਦੀ ਵੰਡ, ਦਾਤਰੀ ਸੈੱਲ ਰੋਗ ਦੇ ਟੈਸਟ ਵਰਗੀ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ।

 

ਇਸ ਪਹਿਲਕਦਮੀ ਨੂੰ ਅੱਗੇ ਵਧਾਉਂਦੇ ਹੋਏ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ, ਜਿਨ੍ਹਾਂ ਨੂੰ ਸਾਈਕਲ ਚਲਾਉਣ ਨੂੰ ਲੈ ਕੇ ਉਤਸ਼ਾਹ ਕਰਕੇ “ਗ੍ਰੀਨ ਐੱਮਪੀ” ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਲੋਕਾਂ ਨੂੰ ਸਾਈਕਲ ਦੀ ਵਰਤੋਂ ਕਰਨ ਦੀ ਲਗਾਤਾਰ ਬੇਨਤੀ ਕਰਦੇ ਰਹੇ ਹਨ। ਇਸ ਤੋਂ ਇਲਾਵਾ ਐੱਲਐੱਚਐੱਮਸੀ ਵਿੱਚ ਨੌਜਵਾਨ ਪੀੜ੍ਹੀ ਸਮੇਤ ਭਾਗੀਦਾਰਾਂ ਨੂੰ ਵੀ ਸਰੀਰਕ ਅਤੇ ਮਾਨਸਿਕ ਲਾਭ ਨੂੰ ਯਕੀਨੀ ਬਣਾਉਣ ਲਈ ਆਪਣੇ ਜੀਵਨ ਵਿੱਚ ਸਿਹਤ ਗਤੀਵਿਧੀਆਂ ਨੂੰ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਸਰੀਰਕ ਗਤੀਵਿਧੀਆਂ ਕਈ ਗੈਰ-ਸੰਚਾਰੀ ਅਤੇ ਜੀਵਨ ਸ਼ੈਲੀ ਨਾਲ ਸੰਬੰਧਿਤ ਬਿਮਾਰੀਆਂ  ਨੂੰ ਦੂਰ ਰੱਖਣ ਵਿੱਚ ਸਹਾਇਤਾ ਕਰਦੀਆਂ ਹਨ।

ਕੇਂਦਰੀ ਸਿਹਤ ਮੰਤਰੀ ਨੇ ਕੱਲ੍ਹ ਇੱਕ ਟਵੀਟ ਵਿੱਚ ਸਾਰਿਆਂ ਨੂੰ ਇਸ ਪਹਿਲਕਦਮੀ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਸੀ।

https://static.pib.gov.in/WriteReadData/userfiles/image/image0020T0B.jpg

https://static.pib.gov.in/WriteReadData/userfiles/image/image00447MT.jpg

https://static.pib.gov.in/WriteReadData/userfiles/image/image005M58F.jpg

https://static.pib.gov.in/WriteReadData/userfiles/image/image003NIOE.jpg

 

ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਮੈਗਾ ਸਾਈਕਲਿੰਗ ਸਮਾਗਮ ਦੀ ਝਲਕੀਆਂ

 

https://static.pib.gov.in/WriteReadData/userfiles/image/image0068KDU.png


 

 ਇਸ ਵੇਲੇ ਦੇਸ਼ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ (ਏਕੇਏਐਮ) ਮਨਾ ਰਿਹਾ ਹੈ। ਇਸ ਦੌਰਾਨ ਭਾਰਤ ਸਰਕਾਰ ਸਾਰੇ ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਅਤੇ ਇਸ ਨੂੰ ਸਾਡੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਵੱਖ-ਵੱਖ ਕਦਮ ਚੁੱਕ ਰਹੀ ਹੈ।

ਇਸ ਮੈਗਾ ਸਾਈਕਲਿੰਗ ਸਮਾਗਮ ਵਿੱਚ ਸੰਯੁਕਤ ਸਕੱਤਰ ਸ਼੍ਰੀ ਵਿਸ਼ਾਲ ਚੌਹਾਨ, ਡੀਜੀਐੱਚਐੱਸ ਡਾ. ਪ੍ਰੋਫੈਸਰ ਅਤੁਲ ਗੋਇਲ, ਐੱਲਐੱਚਐੱਮਸੀ ਦੇ ਡਾਇਰੈਕਟਰ ਡਾ. ਸੁਭਾਸ਼ ਗਿਰੀ, ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਐੱਲਐੱਚਐੱਮਸੀ ਦੇ ਅਧਿਆਪਕ, ਸਟਾਫ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

****

ਐਮਵੀ/ਐੱਚਐੱਨ



(Release ID: 1899792) Visitor Counter : 121