ਪ੍ਰਧਾਨ ਮੰਤਰੀ ਦਫਤਰ

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੰਡੀਅਨ ਐਸੋਸੀਏਸ਼ਨ ਆਵ੍ ਫਿਜ਼ੀਓਥੈਰੇਪਿਸਟਸਮ ਦੀ 60ਵੀਂ ਸਲਾਨਾ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠਨਮਸਕਾਰ। ‘ਇੰਡੀਅਨ ਐਸੋਸੀਏਸ਼ਨ ਆਵ੍ ਫਿਜ਼ੀਓਥੈਰੇਪਿਸਟਸ’ ਦੀ 60ਵੀਂ ਨੈਸ਼ਨਲ ਕਾਨਫਰੰਸ ਦੇ ਲਈ ਆਪ ਸਭ ਨੂੰ ਸ਼ੁਭਕਾਮਨਾਵਾਂ। ਮੈਨੂੰ ਖੁਸ਼ੀ ਹੈ ਕਿ ਮੈਡੀਕਲ ਫੀਲਡ ਦੇ ਇਤਨੇ ਮਹੱਤਵਪੂਰਨ ਪ੍ਰੋਫੈਸ਼ਨਲਸ ਅਹਿਮਦਾਬਾਦ ਵਿੱਚ ਇਕੱਠੇ ਜੁਟ ਰਹੇ ਹਨ। ਕੋਈ ਚੋਟ ਹੋਵੇ, ਦਰਦ ਹੋਵੇ, ਚਾਹੇ ਯੁਵਾ ਹੋਣ, ਜਾਂ ਬਜ਼ੁਰਗ ਹੋਣ, ਖਿਡਾਰੀ ਹੋਣ, ਜਾਂ ਫਿਟਨੈੱਸ ਦੇ ਮੁਰੀਦ ਹੋਣ, Physiotherapist ਹਰ ਸਥਿਤੀ, ਹਰ ਉਮਰ ਦੇ ਲੋਕਾਂ ਦੇ ਸਹਿਯੋਗੀ ਬਣ ਕੇ ਉਨ੍ਹਾਂ ਦੀ ਤਕਲੀਫ ਦੂਰ ਕਰਦੇ ਹਨ। ਤੁਸੀਂ ਮੁਸ਼ਕਿਲ ਦੇ ਸਮੇਂ ਵਿੱਚ symbol of hope ਬਣਦੇ ਹੋ। ਤੁਸੀਂ symbol of resilience ਬਣਦੇ ਹੋ। ਤੁਸੀਂ symbol of recovery ਹੁੰਦੇ ਹੋ। ਕਿਉਂਕਿ, ਜਦੋਂ ਕੋਈ ਵਿਅਕਤੀ ਅਚਾਨਕ injury ਜਾਂ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਉਸ ਦੇ ਲਈ ਇਹ ਕੇਵਲ ਫਿਜ਼ੀਕਲ ਟ੍ਰੌਮਾ ਨਹੀਂ ਹੁੰਦਾ। ਇਹ ਇੱਕ ਮੈਂਟਲ ਅਤੇ ਸਾਈਕੋਲੌਜਿਕਲ challenge ਵੀ ਹੁੰਦਾ ਹੈ। ਅਜਿਹੇ ਸਮੇਂ ਵਿੱਚ Physiotherapist ਕੇਵਲ ਉਸ ਦਾ ਇਲਾਜ ਨਹੀਂ ਕਰਦਾ, ਬਲਕਿ ਉਸ ਨੂੰ ਹੌਸਲਾ ਵੀ ਦਿੰਦਾ ਹੈ। ਸਾਥੀਓ, ਅਕਸਰ ਮੈਨੂੰ ਵੀ ਤੁਹਾਡੇ ਪ੍ਰੋਫੈਸ਼ਨ ਤੋਂ, ਤੁਹਾਡੇ ਪ੍ਰੋਫੈਸ਼ਨਲਿਜ਼ਮ ਤੋਂ ਬਹੁਤ ਪ੍ਰੇਰਣਾ ਮਿਲਦੀ ਹੈ। ਆਪਣੀ ਫੀਲਡ ਵਿੱਚ ਤੁਸੀਂ ਇਹ ਜ਼ਰੂਰ ਸਿ

Posted On: 11 FEB 2023 10:30AM by PIB Chandigarh

ਨਮਸਕਾਰ।

‘ਇੰਡੀਅਨ ਐਸੋਸੀਏਸ਼ਨ ਆਵ੍ ਫਿਜ਼ੀਓਥੈਰੇਪਿਸਟਸ’ ਦੀ 60ਵੀਂ ਨੈਸ਼ਨਲ ਕਾਨਫਰੰਸ ਦੇ ਲਈ ਆਪ ਸਭ ਨੂੰ ਸ਼ੁਭਕਾਮਨਾਵਾਂ।

 

ਮੈਨੂੰ ਖੁਸ਼ੀ ਹੈ ਕਿ ਮੈਡੀਕਲ ਫੀਲਡ ਦੇ ਇਤਨੇ ਮਹੱਤਵਪੂਰਨ ਪ੍ਰੋਫੈਸ਼ਨਲਸ ਅਹਿਮਦਾਬਾਦ ਵਿੱਚ ਇਕੱਠੇ ਜੁਟ ਰਹੇ ਹਨ। ਕੋਈ ਚੋਟ ਹੋਵੇ, ਦਰਦ ਹੋਵੇ, ਚਾਹੇ ਯੁਵਾ ਹੋਣ, ਜਾਂ ਬਜ਼ੁਰਗ ਹੋਣ, ਖਿਡਾਰੀ ਹੋਣ, ਜਾਂ ਫਿਟਨੈੱਸ ਦੇ ਮੁਰੀਦ ਹੋਣ, Physiotherapist ਹਰ ਸਥਿਤੀ, ਹਰ ਉਮਰ ਦੇ ਲੋਕਾਂ ਦੇ ਸਹਿਯੋਗੀ ਬਣ ਕੇ ਉਨ੍ਹਾਂ ਦੀ ਤਕਲੀਫ ਦੂਰ ਕਰਦੇ ਹਨ। ਤੁਸੀਂ ਮੁਸ਼ਕਿਲ ਦੇ ਸਮੇਂ ਵਿੱਚ symbol of hope ਬਣਦੇ ਹੋ। ਤੁਸੀਂ symbol of resilience ਬਣਦੇ ਹੋ। ਤੁਸੀਂ symbol of recovery ਹੁੰਦੇ ਹੋ। ਕਿਉਂਕਿ, ਜਦੋਂ ਕੋਈ ਵਿਅਕਤੀ ਅਚਾਨਕ injury ਜਾਂ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਉਸ ਦੇ ਲਈ ਇਹ ਕੇਵਲ ਫਿਜ਼ੀਕਲ ਟ੍ਰੌਮਾ ਨਹੀਂ ਹੁੰਦਾ। ਇਹ ਇੱਕ ਮੈਂਟਲ ਅਤੇ ਸਾਈਕੋਲੌਜਿਕਲ challenge ਵੀ ਹੁੰਦਾ ਹੈ। ਅਜਿਹੇ ਸਮੇਂ ਵਿੱਚ Physiotherapist ਕੇਵਲ ਉਸ ਦਾ ਇਲਾਜ ਨਹੀਂ ਕਰਦਾ, ਬਲਕਿ ਉਸ ਨੂੰ ਹੌਸਲਾ ਵੀ ਦਿੰਦਾ ਹੈ।

 

ਸਾਥੀਓ,

ਅਕਸਰ ਮੈਨੂੰ ਵੀ ਤੁਹਾਡੇ ਪ੍ਰੋਫੈਸ਼ਨ ਤੋਂ, ਤੁਹਾਡੇ ਪ੍ਰੋਫੈਸ਼ਨਲਿਜ਼ਮ ਤੋਂ ਬਹੁਤ ਪ੍ਰੇਰਣਾ ਮਿਲਦੀ ਹੈ। ਆਪਣੀ ਫੀਲਡ ਵਿੱਚ ਤੁਸੀਂ ਇਹ ਜ਼ਰੂਰ ਸਿੱਖਿਆ ਹੋਵੇਗਾ ਕਿ ਚੁਣੌਤੀਆਂ ਤੋਂ ਜ਼ਿਆਦਾ ਮਜ਼ਬੂਤ ਤੁਹਾਡੇ ਅੰਦਰ ਦੀ ਤਾਕਤ ਹੁੰਦੀ ਹੈ। ਪ੍ਰੋਤਸਾਹਨ ਅਤੇ ਥੋੜਾ ਜਿਹੇ encouragement ਅਤੇ support ਨਾਲ ਲੋਕ ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀਆਂ ‘ਤੇ ਵੀ ਵਿਜੈ ਪਾ ਲੈਂਦੇ ਹਨ। ਕੁਝ ਐਸੀ ਹੀ ਬਾਤ Governance ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਸਾਡੇ ਦੇਸ਼ ਦੇ ਗ਼ਰੀਬਾਂ ਨੂੰ ਇੱਕ support ਦੀ ਜ਼ਰੂਰਤ ਸੀ, ਤਾਕਿ ਉਹ ਆਪਣੀ ਰੋਜ਼ਮੱਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ।

 

ਬੈਂਕ ਖਾਤਾ ਖੁਲਵਾਉਣਾ ਹੋਵੇ, ਸ਼ੌਚਾਲਯ ਬਣਵਾਉਣਾ ਹੋਵੇ, ਲੋਕਾਂ ਤੱਕ ਨਲ ਦਾ ਪਾਣੀ ਪਹੁੰਚਾਉਣਾ ਹੋਵੇ, ਅਸੀਂ ਐਸੇ ਕਿਤਨੇ ਹੀ ਅਭਿਯਾਨਾਂ ਨਾਲ ਲੋਕਾਂ ਨੂੰ ਸਪੋਰਟ ਕੀਤਾ। ਆਯੁਸ਼ਮਾਨ ਭਾਰਤ ਯੋਜਨਾ ਹੋਵੇ ਜਾਂ ਫਿਰ ਸਾਡੀ ਸਰਕਾਰ ਦੀ ਸੋਸ਼ਲ ਸਕਿਊਰਿਟੀ ਸਕੀਮਸ, ਇਨ੍ਹਾਂ ਦੇ ਜ਼ਰੀਏ ਦੇਸ਼ ਵਿੱਚ ਇੱਕ ਮਜ਼ਬੂਤ Social Security Net ਤਿਆਰ ਹੋਇਆ ਹੈ। ਇਸ ਦਾ ਰਿਜ਼ਲਟ ਕੀ ਨਿਕਲਿਆ ਹੈ, ਇਹ ਵੀ ਅਸੀਂ ਦੇਖ ਰਹੇ ਹਾਂ। ਅੱਜ ਦੇਸ਼ ਦਾ ਗ਼ਰੀਬ, ਦੇਸ਼ ਦਾ ਮੱਧ ਵਰਗ, ਬੜੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਸਾਹਸ ਜੁਟਾ ਪਾ ਰਿਹਾ ਹੈ। ਉਹ ਅੱਜ ਦੁਨੀਆ ਨੂੰ ਦਿਖਾ ਰਹੇ ਹਨ ਕਿ ਆਪਣੇ ਸਮਰੱਥ ਨਾਲ ਉਹ ਨਵੀਆਂ ਉਚਾਈਆਂ ਨੂੰ ਛੂਹਣ ਵਿੱਚ ਸਮਰੱਥ ਹਨ।

 

ਸਾਥੀਓ, 

ਕਿਹਾ ਜਾਂਦਾ ਹੈ ਕਿ ਸਭ ਤੋਂ ਅੱਛਾ Physiotherapist ਉਹੀ ਹੁੰਦਾ ਹੈ, ਜਿਸ ਦੀ ਜ਼ਰੂਰਤ ਮਰੀਜ ਨੂੰ ਵਾਰ-ਵਾਰ ਮਹਿਸੂਸ ਨਾ ਹੋਵੇ। ਯਾਨੀ ਇੱਕ ਤਰ੍ਹਾਂ ਨਾਲ ਕਹੀਏ ਤਾਂ ਤੁਹਾਡਾ Profession ਹੀ ਤੁਹਾਨੂੰ ਆਤਮਨਿਰਭਰਤਾ ਦਾ ਮਹੱਤਵ ਸਿਖਾਉਂਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ Self-Reliant ਬਣਾਉਣਾ ਹੀ ਤੁਹਾਡਾ Goal ਹੈ। ਇਸ ਲਈ, ਅੱਜ ਜਦੋਂ ਭਾਰਤ ਆਤਮਨਿਰਭਾਰਤਾ ਦੇ ਵੱਲ ਵਧ ਰਿਹਾ ਹੈ ਤਾਂ ਤੁਹਾਡੇ ਪ੍ਰੋਫੈਸ਼ਨ ਦੇ ਲੋਕ ਅਸਾਨੀ ਨਾਲ ਇਹ ਸਮਝ ਸਕਦੇ ਹਨ ਕਿ ਇਹ ਸਾਡੇ ਦੇਸ਼ ਦੇ ਭਵਿੱਖ ਦੇ ਲਈ ਜ਼ਰੂਰੀ ਕਿਉਂ ਹੈ। ਅਤੇ ਸਭ ਤੋਂ ਮਹੱਤਵਪੂਰਨ ਬਾਤ ਇਹ ਹੈ ਕਿ ਇੱਕ Physiotherapist ਜਾਣਦਾ ਹੈ ਕਿ progress ਤਦੇ ਸੰਭਵ ਹੈ, ਜਦੋਂ ਡਾਕਟਰ ਅਤੇ ਜਿਨ੍ਹਾਂ ਨੂੰ Physiotherapy ਦੀ ਜ਼ਰੂਰਤ ਹੈ, ਦੋਨੋਂ ਮਿਲ ਕੇ ਕੰਮ ਕਰਨ।

 

ਇਸ ਲਈ ਤੁਸੀਂ ਵਿਕਾਸ ਨੂੰ Mass Movement ਬਣਾਉਣ ਦੇ ਸਰਕਾਰ ਦੇ ਪ੍ਰਯਾਸਾਂ ਦੇ ਮਹੱਤਵ ਨੂੰ ਬਖੂਬੀ ਸਮਝ ਸਕਦੇ ਹਾਂ। ਸਵੱਛ ਭਾਰਤ, ਬੇਟੀ ਬਚਾਓ ਅਤੇ ਦੂਸਰੀ ਕਈ ਪਹਿਲ ਦੀ ਸਫ਼ਲਤਾ ਵਿੱਚ ਜਨ ਭਾਗੀਦਾਰੀ ਦੀ ਇਹੀ ਭਾਵਨਾ ਨਜ਼ਰ ਆਉਂਦੀ ਹੈ।

 

ਸਾਥੀਓ,

Physiotherapy ਦੀ ਜੋ ਸਪਿਰਿਟ ਹੈ, ਉਸ ਵਿੱਚ ਹਰ ਵਿਅਕਤੀ ਦੇ ਲਈ, ਅਤੇ ਦੇਸ਼ ਦੇ ਲਈ ਵੀ ਕਈ ਅਹਿਮ ਸੰਦੇਸ਼ ਛਿਪੇ ਹਨ। ਜਿਵੇਂ ਕਿ Physiotherapy ਦੀ ਸਭ ਤੋਂ ਪਹਿਲੀ ਸ਼ਰਤ ਹੈ- consistency! ਆਮ ਤੌਰ ‘ ਤੇ ਲੋਕ ਜੋਸ਼ ਵਿੱਚ 2-3 ਦਿਨ ਚਾਰ ਦਿਨ ਤਾਂ exercise ਕਰ ਲੈਂਦੇ ਹਾਂ, ਲੇਕਿਨ ਉਸ ਦੇ ਬਾਅਦ ਹੌਲੀ-ਹੌਲੀ ਉਤਸ਼ਾਹ ਘੱਟ ਹੋ ਜਾਂਦਾ ਹੈ। ਲੇਕਿਨ, ਇੱਕ physio ਦੇ ਰੂਪ ਵਿੱਚ ਤੁਸੀਂ ਜਾਣਦੇ ਹੋ ਕਿ consistency ਦੇ ਬਿਨਾ ਰਿਜ਼ਲਟਸ ਨਹੀਂ ਮਿਲਣ ਵਾਲੇ। ਤੁਸੀਂ ਸੁਨਿਸ਼ਚਿਤ ਕਰਦੇ ਹੋ ਕਿ ਜ਼ਰੂਰੀ ਐਕਸਰਸਾਈਜ਼ ਬਿਨਾ ਕਿਸੇ ਗੈਪ ਦੇ ਹੋਵੇ। ਐਸੀ ਹੀ continuity ਅਤੇ conviction ਦੇਸ਼ ਦੇ ਲਈ ਵੀ ਜ਼ਰੂਰੀ ਹੁੰਦੀ ਹੈ। ਸਾਡੀਆਂ ਨੀਤੀਆਂ ਵਿੱਚ ਨਿਰੰਤਰਤਾ ਹੋਵੇ, ਉਨ੍ਹਾਂ ਨੂੰ ਲਾਗੂ ਕਰਨ ਦੇ ਲਈ ਦ੍ਰਿੜ੍ਹ ਇੱਛਾਸ਼ਕਤੀ ਹੋਵੇ, ਤਦੇ ਤਾਂ ਦੇਸ਼ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਅਤੇ ਦੇਸ਼ ਉਠ ਕੇ ਖੜਾ ਹੋ ਜਾਂਦਾ ਹੈ, ਲੰਬੀ ਦੌੜ ਦੌੜਦਾ ਹੈ।

 

ਸਾਥੀਓ,

ਦੇਸ਼ ਇਸ ਸਮੇਂ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ‘ਤੇ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਸਾਡੀ ਸਰਕਾਰ ਨੇ ਇਸ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਦੇ ਸਾਰੇ ਫਿਜ਼ੀਓਥੈਰੇਪਿਸਟਸ ਨੂੰ ਉਹ ਉਪਹਾਰ ਦਿੱਤਾ, ਜਿਸ ਦਾ ਉਹ 75 ਸਾਲ ਤੋਂ ਇੰਤਜ਼ਾਰ ਕਰ ਰਹੇ ਸਨ। ਇਹ ਇੰਤਜ਼ਾਰ ਸੀ- ਫਿਜ਼ੀਓਥੈਰੇਪੀ ਨੂੰ ਇੱਕ ਪ੍ਰੋਫੈਸ਼ਨ ਦੇ ਤੌਰ ‘ਤੇ ਮਾਨਤਾ ਦੇਣਾ। ਤੁਸੀਂ ਸਾਰਿਆਂ ਦਾ ਇਹ ਇੰਤਜ਼ਾਰ ਸਾਡੀ ਸਰਕਾਰ ਨੇ ਖ਼ਤਮ ਕੀਤਾ। National Commission for Allied and Healthcare Professionals Bill ਲਿਆ ਕੇ ਸਾਨੂੰ ਆਪ ਸਭ ਦਾ ਮਾਨ-ਸਨਮਾਨ, ਹੋਰ ਵਧਾਉਣ ਦਾ ਅਵਸਰ ਮਿਲਿਆ। ਇਸ ਨਾਲ ਬਾਰਤ ਦੇ ਹੈਲਥਕੇਅਰ ਸਿਸਟਮ ਵਿੱਚ ਆਪ ਸਭ ਦੇ ਅਹਿਮ (ਮਹੱਤਵਪੂਰਨ) ਯੋਗਦਾਨ ਨੂੰ ਵੀ Recognition ਮਿਲੀ।

 

ਇਸ ਨਾਲ ਸਭ ਨੂੰ ਭਾਰਤ ਦੇ ਨਾਲ ਹੀ ਵਿਦੇਸ਼ ਵਿੱਚ ਵੀ ਕੰਮ ਕਰਨ ਵਿੱਚ ਅਸਾਨੀ ਹੋਈ ਹੈ। ਸਰਕਾਰ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਨੈੱਟਵਰਕ ਨਾਲ ਵੀ ਫਿਜ਼ੀਓਥੈਰੇਪਿਸਟਸ ਨੂੰ ਜੋੜਿਆ ਹੈ। ਇਸ ਨਾਲ ਤੁਹਾਡੇ ਮਰੀਜਾਂ ਤੱਕ ਪਹੁੰਚਣ ਵਿੱਚ ਅਸਾਨੀ ਹੋਈ ਹੈ। ਅੱਜ ਖੇਲੋ ਇੰਡੀਆ ਮੂਵਮੈਂਟ ਦੇ ਨਾਲ ਹੀ ਦੇਸ਼ ਵਿੱਚ ਫਿਟ ਇੰਡੀਆ ਮੂਵਮੈਂਟ ਵੀ ਅੱਗੇ ਵਧ ਰਿਹਾ ਹੈ। ਇਨ੍ਹਾਂ ਸਾਰੇ ਸੈਕਟਰਸ ਵਿੱਚ ਹੋ ਰਹੀ Growth, ਸਿੱਧਾ-ਸਿੱਧਾ ਤੁਹਾਡੇ ਨਾਲ, physiotherapists ਨਾਲ ਵੀ ਜੁੜੀ ਹੋਈ ਹੈ। ਹੁਣ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੀ ਸਪੋਰਟਸ ਇਨਫ੍ਰਾਸਟ੍ਰਕਚਰ ਦੇ ਨਾਲ ਤੁਹਾਡੀ ਭੂਮਿਕਾ ਵਧ ਰਹੀ ਹੈ। ਅਸੀਂ ਦੇਖਿਆ ਹੈ ਕਿ ਪਹਿਲਾਂ ਸਾਡੇ ਇੱਥੇ ਫੈਮਿਲੀ ਡਾਕਟਰਸ ਹੁੰਦੇ ਸਨ ਵੈਸੇ ਹੀ ਹੁਣ ਫੈਮਿਲੀ ਫਿਜ਼ੀਓਥੈਰੇਪਿਸਟਸ ਵੀ ਹੋਣ ਲਗੇ ਹਨ। ਇਸ ਨਾਲ ਵੀ ਤੁਹਾਡੇ ਲਈ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ।

 

ਸਾਥੀਓ,

ਤੁਸੀਂ ਆਪਣੇ Patients ਦੇ ਨਾਲ ਹੀ society ਦੇ ਲਈ ਜੋ ਯੋਗਦਾਨ ਦੇ ਰਹੇ ਹਾਂ, ਮੈਂ ਉਸ ਦੀ ਸਰਾਹਣਾ ਕਰਦਾ ਹਾਂ। ਲੇਕਿਨ ਮੇਰਾ ਤੁਹਾਨੂੰ ਇੱਕ ਆਗ੍ਰਹ (ਤਾਕੀਦ) ਵੀ ਹੈ। ਇਹ ਆਗ੍ਰਹ (ਤਾਕੀਦ) ਤੁਹਾਡੀ Conference ਦੀ Theme ਨਾਲ ਵੀ ਜੁੜਿਆ ਹੈ ਅਤੇ Fit India movement ਨਾਲ ਵੀ ਸਬੰਧਿਤ ਹੈ। ਕੀ ਤੁਸੀਂ Right Posture, Right Habits, Right Exercises ਅਤੇ ਉਨ੍ਹਾਂ ਦੇ Importance ਬਾਰੇ ਲੋਕਾਂ ਨੂੰ Educate ਕਰਨ ਦਾ Task ਲੈ ਸਕਦੇ ਹਨ? ਇਹ ਜ਼ਰੂਰੀ ਹੈ ਕਿ ਲੋਕ Fitness ਨੂੰ ਲੈ ਕੇ ਸਹੀ Approach ਅਪਣਾਉਣ। ਤੁਸੀਂ ਇਸ ਨੂੰ Articles ਅਤੇ Lectures ਦੇ ਮਾਧਿਅਮ ਨਾਲ ਕਰ ਸਕਦੇ ਹੋ। ਅਤੇ ਮੇਰੇ ਯੁਵਾ ਸਾਥੀ ਤਾਂ ਇਸ ਨੂੰ Reels ਦੇ ਜ਼ਰੀਏ ਵੀ ਕਰ ਸਕਦੇ ਹਨ।

 

ਸਾਥੀਓ,

ਮੈਨੂੰ ਵੀ ਕਦੇ-ਕਦੇ ਫਿਜ਼ੀਓਥੈਰੇਪਿਸਟ ਦੀ ਸੇਵਾ ਲੈਣੀ ਪੈਂਦੀ ਹੈ, ਇਸ ਲਈ ਮੈਂ ਆਪਣੇ ਅਨੁਭਵ ਦੇ ਬਾਅਦ, ਆਪ ਸਭ ਨੂੰ ਇੱਕ ਹੋਰ ਬਾਤ ਕਹਿਣਾ ਚਾਹੁੰਦਾ ਹਾਂ। ਮੇਰਾ ਅਨੁਭਵ ਹੈ ਕਿ ਜਦੋਂ ਫਿਜ਼ੀਓਥੈਰੇਪਿਸਟ ਦੇ ਨਾਲ ਯੋਗ ਦੀ ਐਕਸਪਰਟੀਜ਼ ਜੁੜ ਜਾਂਦੀ ਹੈ, ਤਾਂ ਉਸ ਦੀ ਸ਼ਕਤੀ ਕਈ ਗੁਣਾ ਵਧ ਜਾਂਦੀ ਹੈ। ਸ਼ਰੀਰ ਦੀ ਜੋ ਕਾਮਨ ਪ੍ਰੋਬਲਮਸ ਹਨ, ਜਿਨ੍ਹਾਂ ਵਿੱਚ ਅਕਸਰ ਫਿਜ਼ੀਓਥੈਰੇਪੀ ਦੀ ਜ਼ਰੂਰ ਪੈਂਦੀ ਹੈ ਉਸ ਦਾ ਸਮਾਧਾਨ, ਕਈ ਵਾਰ ਯੋਗ ਵਿੱਚ ਵੀ ਹੁੰਦਾ ਹੈ, ਆਸਨਾਂ ਵਿੱਚ ਵੀ ਹੁੰਦਾ ਹੈ। ਇਸ ਲਈ ਤੁਹਾਨੂੰ ਫਿਜ਼ੀਓਥੈਰੇਪੀ ਦੇ ਨਾਲ-ਨਾਲ ਯੋਗ ਵੀ ਆਉਂਦਾ ਹੋਵੇਗਾ, ਤਾਂ ਤੁਹਾਡੀ ਪ੍ਰੋਫੈਸ਼ਨਲ ਪਾਵਰ ਵਧ ਜਾਵੇਗੀ।

 

ਸਾਥੀਓ,

ਭਾਰਤ ਵਿੱਚ ਤੁਹਾਡੀ Practice ਦਾ ਇੱਕ ਬੜਾ ਹਿੱਸਾ ਬਜ਼ੁਰਗਾਂ ਦੀ ਦੇਖਭਾਲ ਨੂੰ ਸਮਰਪਿਤ ਹੁੰਦਾ ਹੈ। Patient Care ਵਿੱਚ ਤੁਹਾਡਾ experience ਅਤੇ ਤੁਹਾਡੀ ਵਿਵਹਾਰਿਕ ਸਮਝ ਬਹੁਤ ਮਾਇਨੇ ਰੱਖਦੀ ਹੈ। ਮੈਂ ਤੁਹਾਡੇ ਤੋਂ ਇਨ੍ਹਾਂ ਨੂੰ ਅੱਛੀ ਤਰ੍ਹਾਂ ਨਾਲ Document ਕਰਨ ਦਾ ਵੀ ਆਗ੍ਰਹ (ਤਾਕੀਦ) ਕਰਾਂਗਾ। ਅੱਜ ਜੈਸੇ-ਜੈਸੇ ਦੁਨੀਆ ਵਿੱਚ ਬਜ਼ੁਰਗਾਂ ਦੀ ਸੰਖਿਆ ਵਧ ਰਹੀ ਹੈ, ਉਨ੍ਹਾਂ ਦੇ ਦੇਖਭਾਲ ਵੀ ਜ਼ਿਆਦਾ Challenging ਅਤੇ Costly ਹੁੰਦੀ ਜਾ ਰਹੀ ਹੈ। ਅੱਜ ਦੇ ਇਸ ਦੌਰ ਵਿੱਚ Academic Papers ਅਤੇ Presentations ਦੇ ਰੂਪ ਵਿੱਚ ਤੁਹਾਡਾ ਅਨੁਭਵ ਪੂਰੀ ਦੁਨੀਆ ਦੇ ਲਈ ਬਹੁਤ ਹੀ ਉਪਯੋਗੀ ਸਾਬਿਤ ਹੋਣ ਵਾਲਾ ਹੈ। ਇਸ ਨਾਲ ਭਾਰਤੀ Physiotherapist ਦੀ Skill ਵੀ ਸਾਹਮਣੇ ਆਵੇਗੀ।

 

ਸਾਥੀਓ,

ਇੱਕ ਵਿਸ਼ਾ ਟੈਲੀਮੈਡਿਸਿਨ ਦਾ ਵੀ ਹੈ। ਆਪ ਸਭ ਨੂੰ ਵੀਡੀਓ ਦੇ ਦੁਆਰਾ ਕੰਸਲਟਿੰਗ ਦੇ ਤੌਰ-ਤਰੀਕੇ ਵੀ ਡਿਵੈਲਪ ਕਰਨੇ ਚਾਹੀਦੇ ਹਨ। ਕਈ ਵਾਰ ਇਹ ਬਹੁਤ ਜ਼ਿਆਦਾ ਮਦਦਗਾਰ ਸਾਬਿਤ ਹੁੰਦਾ ਹੈ। ਜਿਵੇਂ ਹੁਣ ਤੁਰਕੀ ਵਿੱਚ ਇਤਨਾ ਬੜਾ ਭੂਕੰਪ (ਭੂਚਾਲ) ਆਇਆ ਹੈ, ਸੀਰੀਆ ਵਿੱਚ ਵੀ ਉਸ ਦਾ ਅਸਰ ਹੈ। ਇਸ ਤਰ੍ਹਾਂ ਦੀ ਆਪਦਾ ਦੇ ਬਾਅਦ ਬਹੁਤ ਬੜੀ ਸੰਖਿਆ ਵਿੱਚ ਫਿਜ਼ੀਓਥੈਰੇਪਿਸਟਸ ਦੀ ਵੀ ਜ਼ਰੂਰਤ ਹੁੰਦੀ ਹੈ। ਐਸੀ ਸਥਿਤੀ ਵਿੱਚ ਆਪ ਸਭ ਮੋਬਾਈਲ ਦੇ ਮਾਧਿਅਮ ਨਾਲ ਵੀ ਬਹੁਤ ਤਰ੍ਹਾਂ ਦੀ ਮਦਦ ਕਰ ਸਕਦੇ ਹਨ। ਫਿਜ਼ੀਓਥੈਰੇਪਿਸਟ ਐਸੋਸੀਏਸ਼ਨ ਨੂੰ ਇਸ ਬਾਰੇ ਜ਼ਰੂਰ ਸੋਚਨਾ ਚਾਹੀਦਾ ਹੈ। ਮੈਨੂੰ ਪੂਰਾ ਭਰੋਸਾ ਹੈ, ਆਪ ਜੈਸੇ experts ਦੀ ਲੀਡਰਸ਼ਿਪ ਵਿੱਚ ਇੰਡੀਆ ਫਿਟ ਵੀ ਹੋਵੇਗਾ, ਅਤੇ ਇੰਡੀਆ ਸੁਪਰਹਿਟ ਵੀ ਹੋਵੇਗਾ। ਇਸੇ ਦੇ ਨਾਲ, ਆਪ ਸਭ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ! 

***

ਡੀਐੱਸ/ਐੱਸਟੀ/ਏਕੇ



(Release ID: 1899061) Visitor Counter : 106