ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰਾਜਸਥਾਨ ਦੇ ਦੌਸਾ ਵਿੱਚ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ/ਉਦਘਾਟਨ ਸਮਾਰੋਹ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 12 FEB 2023 5:13PM by PIB Chandigarh

ਰਾਜਸਥਾਨ ਦੇ ਗਵਰਨਰ ਸ਼੍ਰੀ ਕਲਰਾਜ ਜੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀਮਾਨ ਅਸ਼ੋਕ ਗਹਲੋਤ ਜੀ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀਮਾਨ ਮਨੋਹਰ ਲਾਲ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਨਿਤਿਨ ਗਡਕਰੀ ਜੀ, ਗਜੇਂਦਰ ਸਿੰਘ ਸ਼ੇਖਾਵਤ ਜੀ, ਵੀ ਕੇ ਸਿੰਘ ਜੀ, ਹੋਰ ਸਾਰੇ ਮੰਤਰੀ ਗਣ, ਸਾਂਸਦਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

ਅੱਜ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਪਹਿਲੇ ਪੜਾਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਮੈਨੂੰ ਬਹੁਤ ਗਰਵ (ਮਾਣ) ਹੋ ਰਿਹਾ ਹੈ। ਇਹ ਦੇਸ਼ ਦੇ ਸਭ ਤੋਂ ਬੜੇ ਅਤੇ ਸਭ ਤੋਂ ਆਧੁਨਿਕ ਐਕਸਪ੍ਰੈੱਸਵੇਅ ਵਿੱਚੋਂ ਇੱਕ ਹੈ। ਇਹ ਵਿਕਸਤ ਹੁੰਦੇ ਭਾਰਤ ਦੀ ਇੱਕ ਹੋਰ ਭਵਯ (ਸ਼ਾਨਦਾਰ) ਤਸਵੀਰ ਹੈ। ਮੈਂ ਦੌਸਾ ਵਾਸੀਆਂ ਨੂੰ, ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾਂ ਹਾਂ।

 

ਭਾਈਓ ਅਤੇ ਭੈਣੋਂ,

ਜਦੋਂ ਐਸੀ ਆਧੁਨਿਕ ਸੜਕਾਂ ਬਣਦੀਆਂ ਹਨ, ਆਧੁਨਿਕ ਰੇਲਵੇ ਸਟੇਸ਼ਨ, ਰੇਲਵੇ ਟ੍ਰੈਕ, ਮੈਟ੍ਰੋ, ਏਅਰਪੋਰਟ ਬਣਦੇ ਹਨ, ਤਾਂ ਦੇਸ਼ ਦੀ ਪ੍ਰਗਤੀ ਨੂੰ ਗਤੀ ਮਿਲਦੀ ਹੈ। ਦੁਨੀਆ ਵਿੱਚ ਐਸੇ ਅਨੇਕ ਅਧਿਐਨ ਹਨ, ਜੋ ਦੱਸਦੇ ਹਨ ਕਿ ਇਨਫ੍ਰਾਸਟ੍ਰਕਚਰ ‘ਤੇ ਲਗਾਈ ਗਈ ਰਾਸ਼ੀ, ਜ਼ਮੀਨ ‘ਤੇ ਕਈ ਗੁਣਾ ਜ਼ਿਆਦਾ ਅਸਰ ਦਿਖਾਉਂਦੀ ਹੈ। ਇਨਫ੍ਰਾਸਟ੍ਰਕਚਰ ‘ਤੇ ਹੋਣ ਵਾਲਾ ਨਿਵੇਸ਼, ਉਸ ਤੋਂ ਵੀ ਅਧਿਕ ਨਿਵੇਸ਼ ਨੂੰ ਆਕਰਸ਼ਿਤ ਕਰਦਾ ਹੈ। ਬੀਤੇ 9 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਵੀ ਨਿਰੰਤਰ ਇਨਫ੍ਰਾਸਟ੍ਰਕਚਰ ‘ਤੇ ਬਹੁਤ ਬੜਾ ਨਿਵੇਸ਼ ਕਰ ਰਹੀ ਹੈ। ਰਾਜਸਥਾਨ ਵਿੱਚ ਵੀ ਹਾਈਵੇਅ ਦੇ ਲਈ ਬੀਤੇ ਵਰ੍ਹਿਆਂ ਵਿੱਚ 50 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦਿੱਤੇ ਗਏ ਹਨ। ਇਸ ਵਰ੍ਹੇ ਦੇ ਬਜਟ ਵਿੱਚ ਤਾਂ ਅਸੀਂ ਇਨਫ੍ਰਾਸਟ੍ਰਕਚਰ ਦੇ ਲਈ 10 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਇਹ 2014 ਦੀ ਤੁਲਨਾ ਵਿੱਚ 5 ਗੁਣਾ ਅਧਿਕ ਹੈ। ਇਸ ਨਿਵੇਸ਼ ਦਾ ਬਹੁਤ ਬੜਾ ਲਾਭ ਰਾਜਸਥਾਨ ਨੂੰ ਹੋਣ ਵਾਲਾ ਹੈ, ਇੱਥੇ ਦੇ ਪਿੰਡ, ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਹੋਣ ਵਾਲਾ ਹੈ।

 

ਸਾਥੀਓ,

ਜਦੋਂ ਸਰਕਾਰ, ਹਾਈਵੇਅ-ਰੇਲਵੇ, ਪੋਰਟ-ਏਅਰਪੋਰਟ, ਉਸ ‘ਤੇ ਨਿਵੇਸ਼ ਕਰਦੀ ਹੈ, ਜਦੋਂ ਸਰਕਾਰ ਔਪਟਿਕਲ ਫਾਈਬਰ ਵਿਛਾਉਂਦੀ ਹੈ, ਡਿਜੀਟਲ ਕਨੈਕਟੀਵਿਟੀ ਵਧਦੀ ਹੈ, ਜਦੋਂ ਸਰਕਾਰ ਗ਼ਰੀਬਾਂ ਦੇ ਕਰੋੜਾਂ ਘਰ ਬਣਾਉਂਦੀ ਹੈ, ਮੈਡੀਕਲ ਕਾਲਜ ਬਣਵਾਉਂਦੀ ਹੈ, ਸਾਧਾਰਣ ਮਨੁੱਖ ਤੋਂ ਲੈ ਕੇ ਵਪਾਰ-ਕਾਰੋਬਾਰ ਕਰਨ ਵਾਲਿਆਂ ਤੱਕ, ਛੋਟੀ ਦੁਕਾਨ ਲਗਾਉਣ ਵਾਲਿਆਂ ਤੋਂ ਲੈ ਕੇ ਬੜੀ ਇੰਡਸਟ੍ਰੀ ਤੱਕ ਸਾਰਿਆਂ ਨੂੰ ਬਲ ਮਿਲਦਾ ਹੈ। ਸੀਮੇਂਟ, ਸਰੀਆ, ਰੇਤ, ਬਜਰੀ, ਐਸੇ ਹਰ ਸਾਮਾਨ ਦੇ ਵਪਾਰ ਤੋਂ ਲੈ ਕੇ ਟ੍ਰਾਂਸਪੋਰਟ ਤੱਕ, ਹਰ ਕੋਈ ਇਸ ਨਾਲ ਲਾਭਵੰਦ ਹੁੰਦਾ ਹੈ। ਇਨ੍ਹਾਂ ਉਦਯੋਗਾਂ ਵਿੱਚ ਅਨੇਕ ਨਵੇਂ ਰੋਜ਼ਗਾਰ ਬਣਦੇ ਹਨ। ਜਦੋਂ ਦੁਕਾਨ ਦਾ ਕਾਰੋਬਾਰ ਜਰਾ ਫਲਦਾ-ਫੁੱਲਦਾ ਹੈ, ਤਾਂ ਉਸ ਵਿੱਚ ਕੰਮ ਕਰਨ ਵਾਲੇ ਵੀ ਵਧਦੇ ਹਨ। ਯਾਨੀ ਜਿਤਨਾ ਅਧਿਕ ਇਨਫ੍ਰਾਸਟ੍ਰਕਚਰ ‘ਤੇ ਨਿਵੇਸ਼ ਹੁੰਦਾ ਹੈ, ਉਤਨਾ ਹੀ ਅਧਿਕ ਰੋਜ਼ਗਾਰ ਵੀ ਬਣਦਾ ਹੈ। ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਨਿਰਮਾਣ ਦੇ ਦੌਰਾਨ ਵੀ ਐਸਾ ਅਨੇਕ ਲੋਕਾਂ ਨੂੰ ਅਵਸਰ ਮਿਲਿਆ ਹੈ।

 

ਸਾਥੀਓ,

ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦਾ ਇੱਕ ਹੋਰ ਪੱਖ ਵੀ ਹੈ। ਜਦੋਂ ਇਹ ਇਨਫ੍ਰਾਸਟ੍ਰਕਚਰ ਬਣ ਕੇ ਤਿਆਰ ਹੋ ਜਾਂਦਾ ਹੈ, ਤਾਂ ਕਿਸਾਨ ਹੋਣ, ਕਾਲਜ-ਦਫ਼ਤਰ ਆਉਣ-ਜਾਣ ਵਾਲੇ ਲੋਕ ਹੋਣ, ਟ੍ਰਕ-ਟੈਂਪੋ ਚਲਾਉਣ ਵਾਲੇ ਲੋਕ ਹੋਣ, ਵਪਾਰੀ ਹੋਣ, ਸਭ ਨੂੰ ਅਨੇਕ ਪ੍ਰਕਾਰ ਦੀਆਂ ਸੁਵਿਧਾਵਾਂ ਤਾਂ ਵਧਦੀਆਂ ਹਨ, ਉਨ੍ਹਾਂ ਦੀ ਆਰਥਿਕ ਗਤੀਵਿਧੀ ਵੀ ਵਧਦੀ ਹੈ। ਹੁਣ ਜਿਵੇਂ ਦਿੱਲੀ-ਦੌਸਾ-ਲਾਲਸੋਟ ਦੇ ਵਿੱਚ, ਇਹ ਐਕਸਪ੍ਰੈੱਸਵੇਅ ਬਣ ਗਿਆ ਹੈ। ਜਦੋਂ ਜੈਪੁਰ ਤੋਂ ਦਿੱਲੀ ਦੇ ਸਫ਼ਰ ਵਿੱਚ ਪਹਿਲਾਂ ਜੋ 5-6 ਘੰਟੇ ਲਗਦੇ ਸਨ, ਉਹ ਹੁਣ ਇਸ ਦੇ ਅੱਧੇ ਸਮੇਂ ਵਿੱਚ ਹੋ ਜਾਵੇਗਾ। ਤੁਸੀਂ ਸੋਚੋ, ਇਸ ਨਾਲ ਕਿਤਨੇ ਬੜੇ ਸਮੇਂ ਦੀ ਬਚਤ ਹੋਵੇਗੀ। ਇਸ ਪੂਰੇ ਖੇਤਰ ਦੇ ਜੋ ਸਾਥੀ ਦਿੱਲੀ ਵਿੱਚ ਨੌਕਰੀ ਕਰਦੇ ਹਨ, ਕਾਰੋਬਾਰ ਕਰਦੇ ਹਨ, ਹੋਰ ਕੰਮ ਦੇ ਲਈ ਆਉਣਾ-ਜਾਣਾ ਹੁੰਦਾ ਹੈ, ਉਹ ਹੁਣ ਅਸਾਨੀ ਨਾਲ ਆਪਣੇ ਘਰ ਸ਼ਾਮ ਨੂੰ ਪਹੁੰਚ ਸਕਦੇ ਹਨ। ਟ੍ਰਕ-ਟੈਂਪੋ ਵਾਲੇ ਸਾਥੀ ਜੋ ਸਾਮਾਨ ਲੈ ਕੇ ਦਿੱਲੀ ਆਉਂਦੇ-ਜਾਂਦੇ ਹਨ, ਉਨ੍ਹਾਂ ਨੂੰ ਆਪਣਾ ਪੂਰਾ ਦਿਨ ਸੜਕ ‘ਤੇ ਬਿਤਾਉਣਾ ਨਹੀਂ ਪਵੇਗਾ। ਜੋ ਛੋਟੇ ਕਿਸਾਨ ਹਨ, ਜੋ ਪਸ਼ੂਪਾਲਕ ਹਨ, ਉਹ ਹੁਣ ਆਸਾਨੀ ਨਾਲ, ਘੱਟ ਖਰਚ ਵਿੱਚ ਆਪਣੀ ਸਬਜੀ, ਆਪਣਾ ਦੁੱਧ ਦਿੱਲੀ ਭੇਜ ਸਕਦੇ ਹਨ। ਹੁਣ ਦੇਰੀ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦਾ ਸਾਮਾਨ ਰਸਤੇ ਵਿੱਚ ਹੀ ਖ਼ਰਾਬ ਹੋਣ ਦਾ ਖਤਰਾ ਵੀ ਘੱਟ ਹੋ ਗਿਆ ਹੈ।

 

ਭਾਈਓ ਅਤੇ ਭੈਣੋਂ,

ਇਸ ਐਕਸਪ੍ਰੈੱਸਵੇਅ ਦੇ ਇਰਦ-ਗਿਰਦ ਗ੍ਰਾਮੀਣ ਹਾਟ ਬਣਾਏ ਜਾ ਰਹੇ ਹਨ। ਇਸ ਨਾਲ ਜੋ ਸਥਾਨਕ ਕਿਸਾਨ ਹਨ, ਬੁਣਕਰ ਹਨ, ਹਸਤਸ਼ਿਲਪੀ (ਹੈਂਡੀਕ੍ਰਾਫਟ) ਹਨ, ਉਹ ਆਪਣੇ ਉਤਪਾਦ ਆਸਾਨੀ ਨਾਲ ਵੇਚ ਪਾਉਣਗੇ। ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਤੋਂ ਰਾਜਸਥਾਨ ਦੇ ਨਾਲ-ਨਾਲ, ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਦੇ ਅਨੇਕ ਜ਼ਿਲ੍ਹਿਆਂ ਨੂੰ ਬਹੁਤ ਲਾਭ ਹੋਵੇਗਾ। ਹਰਿਆਣਾ ਦੇ ਮੇਵਾਤ ਅਤੇ ਰਾਜਸਥਾਨ ਦੇ ਦੌਸਾ ਜ਼ਿਲ੍ਹੇ ਐਸੇ ਜ਼ਿਲ੍ਹਿਆਂ ਵਿੱਚ ਕਮਾਈ ਦੇ ਨਵੇਂ ਸਾਧਨ ਤਿਆਰ ਹੋਣ ਵਾਲੇ ਹਨ। ਇਸ ਆਧੁਨਿਕ ਕਨੈਕਟੀਵਿਟੀ ਦਾ ਲਾਭ ਸਰਿਸਕਾ ਟਾਈਗਰ ਰਿਜ਼ਰਵ, ਕੇਵਲਾਦੇਵ ਅਤੇ ਰਣਥੰਭੌਰ ਨੈਸ਼ਨਲ ਪਾਰਕ, ਜੈਪੁਰ, ਅਜਮੇਰ, ਜੈਸੇ ਅਨੇਕ ਟੂਰਿਸਟ ਸਥਲਾਂ ਨੂੰ ਵੀ ਹੋਵੇਗਾ। ਦੇਸ਼ ਅਤੇ ਵਿਦੇਸ਼ ਦੇ ਟੂਰਿਸਟਾਂ ਦੇ ਲਈ ਰਾਜਸਥਾਨ ਪਹਿਲਾਂ ਹੀ ਆਕਰਸ਼ਕ ਰਿਹਾ ਹੈ, ਹੁਣ ਇਸ ਦਾ ਆਕਰਸ਼ਣ ਹੋਰ ਵਧ ਜਾਵੇਗਾ।

 

ਸਾਥੀਓ,

ਇਸ ਦੇ ਇਲਾਵਾ ਅੱਜ ਤਿੰਨ ਹੋਰ ਪ੍ਰੋਜੈਕਟਾਂ ਦਾ ਸ਼ਿਲਾਨਯਾਸ (ਨੀਂਹ ਪੱਥਰ ਰੱਖਿਆ) ਹੋਇਆ ਹੈ। ਇਨ੍ਹਾਂ ਵਿੱਚੋਂ ਇੱਕ ਪਰਿਯੋਜਨਾ ਜੈਪੁਰ ਨੂੰ ਇਸ ਐਕਸਪ੍ਰੈੱਸਵੇਅ ਨਾਲ direct connectivity ਦੇਵੇਗੀ। ਇਸ ਨਾਲ ਜੈਪੁਰ ਤੋਂ ਦਿੱਲੀ ਤੱਕ ਦਾ ਸਫਰ ਸਿਰਫ਼ ਢਾਈ-ਤਿੰਨ ਘੰਟੇ ਦਾ ਰਹਿ ਜਾਵੇਗਾ। ਦੂਸਰੀ ਪਰਿਯੋਜਨਾ ਇਸ ਐਕਸਪ੍ਰੈੱਸਵੇਅ ਨੂੰ ਅਲਵਰ ਦੇ ਪਾਸ ਅੰਬਾਲਾ-ਕੋਠਪੁਤਲੀ ਕੌਰੀਡੋਰ ਨਾਲ ਜੋੜੇਗੀ। ਇਸ ਨਾਲ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਆਉਣ ਵਾਲੀਆਂ ਗੱਡੀਆਂ ਪੰਜਾਬ, ਗੁਰਜਾਰ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀ ਤਰਫ਼ ਅਸਾਨੀ ਨਾਲ ਜਾ ਸਕਣਗੀਆਂ। ਇੱਕ ਹੋਰ ਪਰਿਯੋਜਨਾ ਲਾਲਸੋਟ-ਕਰੋਲੀ ਸੜਕ ਦੇ ਵਿਕਾਸ ਦੀ ਹੈ। ਇਹ ਸੜਕ ਵੀ ਇਸ ਖੇਤਰ ਨੂੰ ਨਾ ਸਿਰਫ਼ ਐਕਸਪ੍ਰੈੱਸਵੇਅ ਨਾਲ ਜੋੜੇਗੀ ਬਲਕਿ ਖੇਤਰ ਦੇ ਲੋਕਾਂ ਦਾ ਜੀਵਨ ਅਸਾਨ ਬਣਾਵੇਗੀ।

 

ਸਾਥੀਓ,

 

ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਅਤੇ Western Dedicated Freight Corridor, ਇਹ ਰਾਜਸਥਾਨ ਦੀ, ਦੇਸ਼ ਦੀ ਪ੍ਰਗਤੀ ਦੇ ਦੋ ਮਜ਼ਬੂਤ ਸਤੰਭ (ਥੰਮ੍ਹ) ਬਣਨ ਵਾਲੇ ਹਨ। ਇਹ ਪ੍ਰੋਜੈਕਟਸ, ਆਉਣ ਵਾਲੇ ਸਮੇਂ ਵਿੱਚ ਰਾਜਸਥਾਨ ਸਹਿਤ ਇਸ ਪੂਰੇ ਖੇਤਰ ਦੀ ਤਸਵੀਰ ਬਦਲਣ ਵਾਲੇ ਹਨ। ਇਨ੍ਹਾਂ ਦੋਨਾਂ ਪ੍ਰੋਜੈਕਟਸ ਨਾਲ ਦਿੱਲੀ-ਮੁੰਬਈ ਇੰਡਸਟ੍ਰੀਅਲ ਕੌਰੀਡੋਰ ਨੂੰ ਤਾਕਤ ਮਿਲੇਗੀ। ਇਹ ਰੋਡ ਅਤੇ ਫ੍ਰੇਟ ਕੌਰੀਡੋਰ, ਹਰਿਆਣਾ ਅਤੇ ਰਾਜਸਥਾਨ ਸਹਿਤ ਪੱਛਮ ਭਾਰਤ ਦੇ ਅਨੇਕ ਰਾਜਾਂ ਨੂੰ ਬੰਦਰਗਾਹਾਂ ਨਾਲ ਜੋੜਣਗੇ। ਇਸ ਨਾਲ ਲੌਜਿਸਟਿਕਸ ਨਾਲ ਜੁੜੀਆਂ, ਟ੍ਰਾਂਸਪੋਰਟ ਨਾਲ ਜੁੜੀਆਂ, ਭੰਡਾਰਣ ਨਾਲ ਜੁੜੀਆਂ ਅਨੇਕ ਪ੍ਰਕਾਰ ਦੇ ਉਦਯੋਗਾਂ ਦੇ ਲਈ ਨਵੀਆਂ-ਨਵੀਆਂ ਸੰਭਾਵਨਾਵਾਂ ਹੁਣੇ ਤੋਂ ਹੀ ਬਣਨੀ ਸ਼ੁਰੂ ਹੋ ਜਾਣਗੀਆਂ।

 

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਇਸ ਐਕਸਪ੍ਰੈਸਵੇਅ ਨੂੰ ਅੱਜ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਨਾਲ ਵੀ ਸ਼ਕਤੀ ਮਿਲ ਰਹੀ ਹੈ। ਗਤੀਸ਼ਕਤੀ ਮਾਸਟਰ ਪਲਾਨ ਦੇ ਤਹਿਤ ਇਸ ਐਕਸਪ੍ਰੈੱਸਵੇਅ ਵਿੱਚ 5G ਨੈੱਟਵਰਕ ਦੇ ਲਈ ਜ਼ਰੂਰੀ ਔਪਟਿਕਲ ਫਾਈਬਰ ਵਿਛਾਉਣ ਦੇ ਲਈ ਕੌਰੀਡੋਰ ਰੱਖਿਆ ਗਿਆ ਹੈ। ਬਿਜਲੀ ਦੀਆਂ ਤਾਰਾਂ ਅਤੇ ਗੈਸ ਪਾਈਪਲਾਈਨ ਦੇ ਲਈ ਵੀ ਜਗ੍ਹਾਂ ਛੱਡੀ ਗਈ ਹੈ। ਜੋ ਅਤਿਰਿਕਤ ਜ਼ਮੀਨ ਹੈ, ਉਸ ਦਾ ਉਪਯੋਗ ਸੌਰ ਊਰਜਾ ਦੇ ਉਤਪਾਦਨ ਅਤੇ ਵੇਅਰਹਾਉਸਿੰਗ ਦੇ ਲਈ ਉਪਯੋਗ ਕੀਤਾ ਜਾਵੇਗਾ। ਇਹ ਸਾਰੇ ਪ੍ਰਯਾਸ, ਭਵਿੱਖ ਵਿੱਚ ਕਰੋੜਾਂ ਰੁਪਏ ਬਚਾਉਣਗੇ, ਦੇਸ਼ ਦਾ ਸਮਾਂ ਬਚਾਉਣਗੇ।

 

ਸਾਥੀਓ,

ਸਬਕਾ ਸਾਥ, ਸਬਕਾ ਵਿਕਾਸ ਰਾਜਸਥਾਨ ਅਤੇ ਦੇਸ਼ ਦੇ ਵਿਕਾਸ ਦੇ ਲਈ ਸਾਡਾ ਮੰਤਰ ਹੈ। ਇਸ ਮੰਤਰ ‘ਤੇ ਚਲਦੇ ਹੋਏ ਅਸੀਂ ਇੱਕ ਸਕਸ਼ਮ, ਸਮਰੱਥ ਅਤੇ ਸਮ੍ਰਿੱਧ ਭਾਰਤ ਬਣਾ ਰਹੇ ਹਨ। ਹਾਲੇ ਮੈਂ ਇੱਥੇ ਤੋਂ ਬਹੁਤ ਜ਼ਿਆਦਾ ਲੰਬਾ ਸਮਾਂ ਨਹੀਂ ਲੈਂਦਾ ਹਾਂ ਲੇਕਿਨ ਹੁਣ 15 ਮਿੰਟ ਦੇ ਬਾਅਦ ਮੈਨੂੰ ਪਾਸ ਵਿੱਚ ਹੀ ਇੱਕ ਜਨਤਕ ਪ੍ਰੋਗਰਾਮ ਵਿੱਚ ਬੋਲਣਾ ਹੈ, ਬਹੁਤ ਬੜੀ ਤਾਦਾਦ ਵਿੱਚ ਰਾਜਸਥਾਨ ਦੇ ਲੋਕ ਉੱਥੇ ਇੰਤਜ਼ਾਰ ਕਰ ਰਹੇ ਹਨ, ਇਸ ਲਈ ਮੈਂ ਬਾਕੀ ਸਾਰੇ ਵਿਸ਼ੇ ਉੱਥੇ ਜਨਤਾ ਜਨਾਰਦਨ ਦੇ ਸਾਹਮਣੇ ਰੱਖਾਂਗਾ। ਇੱਕ ਵਾਰ ਫਿਰ ਆਪ ਸਭ ਨੂੰ ਆਧੁਨਿਕ ਐਕਸਪ੍ਰੈੱਸਵੇਅ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦਾ।

*****

ਡੀਐੱਸ/ਐੱਸਟੀ/ਆਰਕੇ


(Release ID: 1899036) Visitor Counter : 125