ਰਾਸ਼ਟਰਪਤੀ ਸਕੱਤਰੇਤ
ਪ੍ਰੈੱਸ ਕਮਿਊਨੀਕ
Posted On:
12 FEB 2023 9:16AM by PIB Chandigarh
ਭਾਰਤ ਦੇ ਰਾਸ਼ਟਰਪਤੀ ਨੇ ਮਹਾਰਾਸ਼ਟਰ ਦੇ ਰਾਜਪਾਲ ਵਜੋਂ ਸ਼੍ਰੀ ਭਗਤ ਸਿੰਘ ਕੋਸ਼ਯਾਰੀ ਅਤੇ ਲੱਦਾਖ ਦੇ ਉਪ ਰਾਜਪਾਲ ਵਜੋਂ ਸ਼੍ਰੀ ਰਾਧਾ ਕ੍ਰਿਸ਼ਣਨ ਮਾਧੁਰ ਦੇ ਅਸਤੀਫੇ ਨੂੰ ਸਵੀਕ੍ਰਿਤ ਦੇ ਦਿੱਤੀ ਹੈ।
ਰਾਸ਼ਟਰਪਤੀ ਨੇ ਨਿਮਨਲਿਖਿਤ ਨਿਯੁਕਤੀਆਂ ਕਰਦੇ ਹੋਏ ਪ੍ਰਸੰਨਤਾ ਵਿਅਕਤ ਕੀਤੀ ਹੈ:-
1. ਲੈਫਟੀਨੈਂਟ ਜਨਰਲ ਕੈਵਲਯ ਤ੍ਰਿਵਿਕ੍ਰਮ ਪਰਨਾਇਕ , ਵੀਵੀਐੱਸਐੱਮ, ਯੂਵਾਈਐੱਸਐੱਮ, ਵਾਈਐੱਸਐੱਮ (ਰਿਟਾਇਡ) ਦੀ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਵਜੋਂ ਨਿਯੁਕਤੀ
2. ਸ਼੍ਰੀ ਲਕਸ਼ਮਣ ਪ੍ਰਸਾਦ ਆਚਾਰੀਆ ਦੀ ਸਕਿੱਮ ਦੇ ਰਾਜਪਾਲ ਵਜੋਂ ਨਿਯੁਕਤੀ
3. ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਦੀ ਝਾਰਖੰਡ ਦੇ ਰਾਜਪਾਲ ਵਜੋਂ ਨਿਯੁਕਤੀ
4. ਸ਼੍ਰੀ ਸ਼ਿਵ ਪ੍ਰਤਾਪ ਸ਼ੁਕਲਾ ਦੀ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਵਜੋਂ ਨਿਯੁਕਤੀ
5. ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਅਸਾਮ ਦੇ ਰਾਜਪਾਲ ਵਜੋਂ ਨਿਯੁਕਤੀ
6. ਜਸਟਿਸ (ਰਿਟਾਇਡ) ਸ਼੍ਰੀ ਐੱਸ ਅਬਦੁੱਲ ਨਜ਼ੀਰ ਦੀ ਆਂਧਰ ਪ੍ਰਦੇਸ਼ ਦੇ ਰਾਜਪਾਲ ਵਜੋਂ ਨਿਯੁਕਤੀ
7. ਆਂਧਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਬਿਸਵਾ ਭੂਸ਼ਣ ਹਰੀਚੰਦਨ ਦੀ ਛੱਤੀਸਗੜ੍ਹ ਦੇ ਰਾਜਪਾਲ ਵਜੋਂ ਨਿਯੁਕਤੀ
8. ਛੱਤੀਸਗੜ੍ਹ ਦੇ ਰਾਜਪਾਲ ਸੁਸ਼੍ਰੀ ਅਨੁਸੁਇਯਾ ਉਇਕੇ ਦੀ ਮਣੀਪੁਰ ਦੇ ਰਾਜਪਾਲ ਵਜੋਂ ਨਿਯੁਕਤੀ
9. ਮਣੀਪੁਰ ਦੇ ਰਾਜਪਾਲ ਸ਼੍ਰੀ ਲਾ ਗਣੇਸ਼ਨ ਦੀ ਨਾਗਾਲੈਂਡ ਦੇ ਰਾਜਪਾਲ ਵਜੋਂ ਨਿਯੁਕਤੀ
10. ਬਿਹਾਰ ਦੇ ਰਾਜਪਾਲ ਸ਼੍ਰੀ ਫਾਗੂ ਚੌਹਾਨ ਦੀ ਮੇਘਾਲਿਆ ਦੇ ਰਾਜਪਾਲ ਵਜੋਂ ਨਿਯੁਕਤੀ
11. ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ ਦੀ ਬਿਹਾਰ ਦੇ ਰਾਜਪਾਲ ਵਜੋਂ ਨਿਯੁਕਤੀ
12. ਝਾਰਖੰਡ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ ਦੀ ਮਹਾਰਾਸ਼ਟਰ ਦੇ ਰਾਜਪਾਲ ਵਜੋਂ ਨਿਯੁਕਤੀ
13. ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਡਾ.) ਸ਼੍ਰੀ ਬੀ.ਡੀ. ਮਿਸ਼ਰਾ (ਰਿਟਾਇਡ) ਦੀ ਲੱਦਾਖ ਦੇ ਉਪ ਰਾਜਪਾਲ ਵਜੋਂ ਨਿਯੁਕਤੀ
ਉਪਰੋਕਤ ਨਿਯੁਕਤੀਆਂ ਉਨ੍ਹਾਂ ਦੇ ਸਬੰਧਿਤ ਦਫ਼ਤਰਾਂ ਦਾ ਚਾਰਜ ਗ੍ਰਹਿਣ ਕਰਨ ਦੀ ਮਿਤੀ ਤੋਂ ਪ੍ਰਭਾਵੀ ਹੋਵੇਗੀ।
***
ਡੀਐੱਸ/ਏਕੇ
(Release ID: 1898722)
Visitor Counter : 129