ਸੈਰ ਸਪਾਟਾ ਮੰਤਰਾਲਾ

ਗੁਜਰਾਤ ਦੇ ਕੱਛ ਦੇ ਰਣ ਵਿੱਚ ਪਹਿਲੀ ਜੀ20 ਟੂਰਿਜ਼ਮ ਵਰਕਿੰਗ ਗਰੁੱਪ ਦੀ ਬੈਠਕ ਦਾ ਉਦਘਾਟਨ ਸੈਸ਼ਨ ਦਾ ਆਯੋਜਨ ਕੀਤਾ ਗਿਆ


2022 ਵਿੱਚ 61.9 ਲੱਖ ਵਿਦੇਸ਼ੀ ਸੈਲਾਨੀ ਭਾਰਤ ਆਏ: ਸ਼੍ਰੀ ਜੀ .ਕਿਸ਼ਨ ਰੈੱਡੀ

ਟੂਰਿਜ਼ਮ ਨੂੰ ਵੱਡੇ ਪੱਧਰ ’ਤੇ ਉਤਸ਼ਾਹਿਤ ਕਰਨ ਲਈ ਅਸੀਂ ਇਸ ਵਰ੍ਹੇ ਵਿਜ਼ਿਟ ਇੰਡੀਆ 2023 ਮਨਾ ਰਹੇ ਹਾਂ: ਸ਼੍ਰੀ ਜੀ ਕਿਸ਼ਨ ਰੈੱਡੀ

Posted On: 08 FEB 2023 3:31PM by PIB Chandigarh

ਭਾਰਤ ਵਿੱਚ ਟੂਰਿਜ਼ਮ ਖੇਤਰ ਇੱਕ ਮਹੱਤਵਪੂਰਨ ਆਰਥਿਕ ਗੁਣਕ ਹੈ ਅਤੇ ਇਹ ਤੇਜ਼ੀ ਨਾਲ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਲਈ ਮਹੱਤਵਪੂਰਨ ਬਣਦਾ ਜਾ ਰਿਹਾ ਹੈ: ਸ਼੍ਰੀ ਪੁਰਸ਼ੋਤਮ ਰੁਪਾਲਾ


ਟੂਰਿਜ਼ਮ ਇੱਕ ਅਜਿਹਾ ਢੰਗ ਹੈ ਜਿਸ ਰਾਹੀਂ ਅਸੀਂ ਆਪਣੇ ਪੂਰਵਜਾਂ ਦੁਆਰਾ ਸਾਨੂੰ ਮਿਲੀ ਉਸ ਵਿਰਾਸਤ ਅਤੇ ਸੱਭਿਆਚਾਰ ਨੂੰ ਮਹਿਸੂਸ ਅਤੇ ਅਨੁਭਵ ਕਰ ਸਕਦੇ ਹਾਂ ;ਇਸ ਤਰ੍ਹਾਂ ਇਹ ਸਾਨੂੰ ਅਨੇਕਤਾ ਵਿੱਚ ਏਕਤਾ ਵੱਲ ਲੈ ਜਾਂਦੀ ਹੈ : ਸ਼੍ਰੀ ਭੂਪੇਂਦਰ ਭਾਈ ਪਟੇਲ

 

ਪ੍ਰਮੁੱਖ ਵਿਸ਼ੇਸ਼ਤਾਵਾਂ:-

  • ਮੁੱਖ ਪ੍ਰੋਗਰਾਮ ਵਿੱਚ ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਡੋਨਰ ਮੰਤਰੀ ਸ਼੍ਰੀ ਜੀ.ਕਿਸ਼ਨ ਰੈੱਡੀ; ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮਾਮਲੇ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਸ਼ਾਮਲ ਰਹੇ।

 

  • ਭਾਰਤ ਨੇ ਸੈਲਾਨੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਭਗ 1 ਅਰਬ ਡਾਲਰ (7000 ਕਰੋੜ ਰੁਪਏ) ਦੇ ਵਿਆਪਕ ਟੂਰਿਜ਼ਮ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਹੈ: ਸ਼੍ਰੀ ਜੀ.ਕੇ.ਰੈੱਡੀ

  • ਮਿਸ਼ਨ ਮੋਡ ਵਿੱਚ ਟੂਰਿਜ਼ਮ ਖੇਤਰ ਦਾ ਡਿਜੀਟਲੀਕਰਨ ਸੁਨਿਸ਼ਚਿਤ ਕਰਨ ਲਈ ਰਾਸ਼ਟਰੀ ਡਿਜੀਟਲ ਟੂਰਿਜ਼ਮ ਮਿਸ਼ਨ (ਐੱਨਡੀਟੀਐੱਮ) ਤਿਆਰ ਕੀਤਾ ਜਾ ਰਿਹਾ ਹੈ: ਸ਼੍ਰੀ ਜੀ.ਕੇ.ਰੈੱਡੀ  ਟੂਰਿਜ਼ਮ ਮੰਤਰਾਲਾ ਦੀ ਮੇਜ਼ਬਾਨੀ ਵਿੱਚ ਜੀ20 ਅਧੀਨ ਟੂਰਿਜ਼ਮ ਕਾਰਜ ਸਮੂਹ ਦੀ ਪਹਿਲੀ ਬੈਠਕ ਦਾ ਉਦਘਾਟਨ ਸੈਸ਼ਨ ਅੱਜ ਸਵੇਰੇ ਗੁਜਰਾਤ ਵਿੱਚ ਕੱਛ ਦੇ ਰਣ ਵਿੱਚ ਆਯੋਜਿਤ ਕੀਤਾ ਗਿਆ।

ਉਦਘਾਟਨ ਸੈਸ਼ਨ ਨੂੰ ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਡੋਨਰ ਮੰਤਰੀ ਸ਼੍ਰੀ ਜੀ.ਕਿਸ਼ਨ ਰੈੱਡੀ, ਕੇਂਦਰੀ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਮਾਮਲੇ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਤੋਂ ਇਲਾਵਾ ਟ੍ਰੋਕੀਆ, ਬ੍ਰਾਜ਼ੀਲ, ਅਤੇ ਇੰਡੋਨੇਸ਼ੀਆ ਦੇ ਨੁਮਾਇੰਦੇ ਦੁਆਰਾ ਸੰਬੋਧਿਤ ਕੀਤਾ ਗਿਆ।

ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਸੱਭਿਆਚਾਰਕ, ਟੂਰਿਜ਼ਮ ਅਤੇ ਡੋਨਰ ਮੰਤਰੀ ਸ਼੍ਰੀ ਜੀ.ਕੇ.ਰੈੱਡੀ ਨੇ ਕਿਹਾ ਕਿ ਕੋਵਿਡ ਨਾਲ ਟੂਰਿਜ਼ਮ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਬਾਵਜੂਦ, ਭਾਰਤ 2022 ਵਿੱਚ ਵਿਦੇਸ਼ੀ ਸੈਲਾਨੀਆਂ ਦੀ ਆਮਦ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ 2022 ਦੇ ਦੌਰਾਨ ਭਾਰਤ ਵਿੱਚ ਲਗਭਗ 6.19 ਮਿਲੀਅਨ ਵਿਦੇਸ਼ੀ ਸੈਲਾਨੀਆਂ ਦੀ ਆਮਦ ਹੋਈ। ਇਹ ਪਿਛਲੇ ਵਰ੍ਹੇ ਦੇ ਮੁਕਾਬਲੇ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਆਮਦ ਦੀ ਸੰਖਿਆਂ ਵਿੱਚ ਚਾਰ ਗੁਣਾ ਵਾਧਾ ਹੈ।

ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਟੂਰਿਜ਼ਮ ਮੰਤਰਾਲਾ ਇਸ ਵਰ੍ਹੇ ਨੂੰ ਭਾਰਤ ਦੀ ਯਾਤਰਾ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ “ਵਿਜਿਟ ਇੰਡੀਆ ਇਯਰ 2023” ਦੇ ਰੂਪ ਵਿੱਚ ਮਨਾ ਰਿਹਾ ਹੈ। ਮੰਤਰੀ ਮੋਹਦਯ ਨੇ ਕਿਹਾ ਕਿ ਭਾਰਤ ਵਿੱਚ ਸੈਲਾਨੀਆਂ ਨੂੰ ਆਨੰਦਮਈ ਅਧਿਆਤਮਿਕ ਅਨੁਭਵ; ਬਹੁਤ ਸਾਰੇ ਵਣ ਜੀਵ ਸਰੋਤਾਂ ਅਤੇ ਸੁੰਦਰ ਕੁਦਰਤੀ ਸੁੰਦਰਤਾ ਦੇ ਨਾਲ-ਨਾਲ ਵਿਸ਼ਾਲ ਸੱਭਿਆਚਾਰਕ ਵਿਰਾਸਤ ਦਾ ਅਨੁਭਵ ਕਰ ਸਕਦੇ ਹਨ। 

ਵਧੇਰੇ ਜਾਣਕਾਰੀ ਦਿੰਦੇ ਹੋਏ, ਸ਼੍ਰੀ ਜੀ.ਕੇ. ਰੈੱਡੀ ਨੇ ਕਿਹਾ ਕਿ ਪਿਛਲੇ 8.5 ਵਰ੍ਹਿਆਂ ਵਿੱਚ, ਭਾਰਤ ਨੇ ਟੂਰਿਜ਼ਮ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਭਗ 1 ਬਿਲੀਅਨ ਡਾਲਰ (7,000 ਕਰੋੜ ਰੁਪਏ) ਦੇ ਵਿਸ਼ਾਲ ਟੂਰਿਜ਼ਮ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਥੋੜ੍ਹੇ ਸਮੇਂ ਦੇ ਪ੍ਰਾਹੁਣਚਾਰੀ ਕੋਰਸਾਂ, ਹੁਨਰ ਦੀ ਜਾਂਚ ਅਤੇ ਪ੍ਰਮਾਣੀਕਰਣ, ਓਨਲਾਈਨ ਡਿਜੀਟਲ ਕੋਰਸਾਂ ਸਮੇਤ ਕਈ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਸਮੂਚੇ ਦੇਸ਼ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਯੂਥ ਟੂਰਿਜ਼ਮ ਕਲੱਬ ਰਾਹੀਂ ਭਾਰਤੀ ਸੈਰ-ਸਪਾਟੇ ਦੇ ਨੌਜਵਾਨ ਰਾਜਦੂਤਾਂ ਦਾ ਪੋਸ਼ਣ ਅਤੇ ਵਿਕਾਸ ਕਰ ਰਿਹਾ ਹੈ।

ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਭਾਰਤ ਵਿੱਚ ਯਾਤਰਾ ਕਰਨ ਵਾਲੇ ਸੈਨਾਨੀਆਂ ਦੀ ਸੁਰੱਖਿਆ ਅਤੇ ਬਿਹਤਰੀ ਸੁਨਿਸ਼ਚਿਤ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਸੈਲਾਨੀਆਂ ਨੂੰ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ਲਈ ਯੂਨੀਫਾਰਮ ਟੂਰਿਸਟ ਪੁਲਿਸ ਨੂੰ ਤਿਆਰ ਅਤੇ ਲਾਗੂ  ਕਰ ਰਹੀ ਹੈ। ਸ਼੍ਰੀ ਜੀ.ਕੇ ਰੈੱਡੀ ਨੇ ਕਿਹਾ ਕਿ ਭਾਰਤ ਚੋਟੀ ਦੇ 20 ਸਰੋਤ ਦੇਸ਼ਾਂ ਦੇ ਵਿਦੇਸ਼ ਸਥਿਤ ਭਾਰਤੀ ਮਿਸ਼ਨਾਂ ਵਿੱਚ ਨੋਡਲ ਅਧਿਕਾਰੀ ਨਿਯੁਕਤ ਕਰ ਰਿਹਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਮਿਸ਼ਨ ਮੋਡ ਵਿੱਚ ਟੂਰਿਜ਼ਮ ਖੇਤਰ ਦੇ ਡਿਜੀਟਲੀਕਰਣ ਨੂੰ ਸੁਨਿਸ਼ਚਿਤ ਕਰਨ ਲਈ ਰਾਸ਼ਟਰੀ ਡਿਜੀਟਲ ਟੂਰਿਜ਼ਮ ਮਿਸ਼ਨ (ਐੱਨਡੀਟੀਐੱਮ) ਤਿਆਰ ਕੀਤਾ ਜਾ ਰਿਹਾ ਹੈ ਅਤੇ ਭਾਰਤ ਨੇ ਪਛਾਣ ਲਈ ਆਧਾਰ ਅਤੇ ਰੀਯਲ-ਟਾਈਮ ਭੁਗਤਾਨ ਲਈ ਯੂਪੀਆਈ ਵਰਗੇ ਪੈਮਾਨੀਆਂ ’ਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਮਿਸ਼ਨ ਮੋਡ ਵਿੱਚ ਟੂਰਿਜ਼ਮ ਖੇਤਰ ਦੇ ਡਿਜੀਟਲੀਕਰਣ ਨੂੰ ਸੁਨਿਸ਼ਚਿਤ ਕਰਨ ਲਈ ਰਾਸ਼ਟਰੀ ਡਿਜੀਟਲ ਟੂਰਿਜ਼ਮ ਮਿਸ਼ਨ (ਐੱਨਡੀਟੀਐੱਮ) ਤਿਆਰ ਕੀਤਾ ਜਾ ਰਿਹਾ ਹੈ 

ਕੇਂਦਰੀ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਨੇ ਕਿਹਾ ਕਿ ਭਾਰਤ ਦੀ ਜੀ-20 ਦਾ –ਵਸੁਧੈਵ ਕੁਟੁਮਬਕਮ” ਮਾਨਵ, ਪਸ਼ੂ , ਪੌਦੇ, ਅਤੇ ਸੂਖਮਜੀਵ- ਸਾਰਿਆਂ ਦੇ ਲਈ ਜੀਵਨ ਦਾ ਮੁੱਲ ਅਤੇ ਧਰਤੀ ’ਤੇ ਉਨ੍ਹਾਂ ਦੀ ਪਰਸਪਰ ਸੰਬੰਧਤਾ ਦੀ ਪੁਸ਼ਟੀ ਕਰਦਾ ਹੈ। ਜੀ20 ਵਿੱਚ ਸੈਰ ਸਪਾਟਾ ਕਾਰਜਸ਼ੀਲ ਸਮੂਹ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸਦੀ ਸ਼ੁਭ ਸ਼ੁਰਆਤ ਸਊਦੀ ਅਰਬ ਦੀ ਅਗਵਾਈ ਵਿੱਚ 2020 ਵਿੱਚ ਹੋਈ ਸੀ ਅਤੇ ਓਦੋਂ ਤੋਂ ਇਸ ਨੇ ਟੂਰਿਜ਼ਮ ਲਈ ਮੈਂਬਰ ਦੇਸ਼ਾਂ ਅਤੇ ਹਿੱਸੇਦਾਰਾਂ ਨੂੰ ਵਿਚਾਰ-ਵਟਾਂਦਰੇ ਅਤੇ ਮਾਰਗ-ਦਰਸ਼ਨ ਕਰਨ ਲਈ ਸਥਾਨੀਯ ਅਤੇ ਗਲੋਬਲ ਟੁਰਿਜ਼ਮ ਦੇ ਭਵਿੱਖਗਤ ਵਿਕਾਸ ਲਈ ਕਾਰਵਾਈ ਦੇ ਪਾਠਯਕ੍ਰਮ ’ਤੇ ਇੱਕ ਵਿਸ਼ੇਸ਼ ਮੰਚ ਪ੍ਰਦਾਨ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਟੂਰਿਜ਼ਮ ਖੇਤਰ ਇੱਕ ਮਹੱਤਵਪੂਰਨ ਆਰਥਿਕ ਗੁਣਕ ਹੈ ਅਤੇ ਇਹ ਤੇਜ਼ੀ ਨਾਲ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ ਕਿਉਂਕਿ ਦੇਸ਼ ਤੇਜ਼ੀ ਨਾਲ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਲਈ ਪ੍ਰਯਾਸਰਤ ਹੈ।

https://static.pib.gov.in/WriteReadData/userfiles/image/image001NWX4.jpg

https://static.pib.gov.in/WriteReadData/userfiles/image/image0024GZT.jpg

https://static.pib.gov.in/WriteReadData/userfiles/image/image0031T0L.jpg

 

https://static.pib.gov.in/WriteReadData/userfiles/image/image004421R.jpg

ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਟੂਰਿਜ਼ਮ ਕਾਰਜ ਸਮੂਹ ਨੇ ਟੂਰਿਜ਼ਮ ਦੇ ਪਰਮਪਾਰਿਕ ਦ੍ਰਿਸ਼ਟੀਕੋਣ ਨੂੰ ਜ਼ਿੰਮੇਵਾਰ, ਟਿਕਾਊ, ਅਤੇ ਸਮਾਵੇਸ਼ੀ ਟੂਰਿਜ਼ਮ ਦੇ ਰੂਪ ਵਿੱਚ ਬਦਲ ਦਿੱਤਾ ਹੈ। ਟੂਰਿਜ਼ਮ ਕਾਰਜ ਸਮੂਹ ਦੀ ਸਥਾਪਨਾ ਤੋਂ ਬਾਅਦ ਵੱਖ-ਵੱਖ ਪ੍ਰੈਜ਼ੀਡੈਂਸੀ ਨੇ ਸੈਰ-ਸਪਾਟੇ ਨੂੰ ਟਿਕਾਊ ਵਿਕਾਸ ਟਿਚਿਆ 2030 ਨੂੰ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਸਾਧਨ ਬਣਾਉਣ ਵਿੱਚ ਯੋਗਦਾਨ ਦਿੱਤਾ ਹੈ।

ਇਸ ਮੌਕੇ ’ਤੇ ਅਪਣੇ ਸੰਬੋਧਨ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਨੇ ਕਿਹਾ ਕਿ ਟੂਰਿਜ਼ਮ ਸਾਨੂੰ ਕੁਦਰਤ ਦੇ ਕਰੀਬ ਲੈ ਕੈ ਆਉਂਦਾ ਹੈ। ਟੂਰਿਜ਼ਮ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਸੀਂ ਉਸ ਵਿਰਾਸਤ ਅਤੇ ਸੱਭਿਆਚਾਰ ਨੂੰ ਮਹਿਸੂਸ ਅਤੇ ਅਨੁਭਵ ਕਰ ਸਕਦੇ ਹਨ ਜੋ ਸਾਨੂੰ ਸਾਡੇ ਪੁਰਖਾਂ ਤੋਂ ਮਿਲੀ ਹੈ, ਇਸ ਤਰ੍ਹਾਂ ਇਹ ਅਨੇਕਤਾ ਵਿੱਚ ਏਕਤਾ ਵੱਲ ਲੈ ਜਾਂਦਾ ਹੈ। 

ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਿੱਚ ਭਾਰਤ ਦੀ ਟੂਰਿਜ਼ਮ ਗਤੀਵਿਧੀਆਂ ਦੀ ਅਥਾਹ  ਵਿਭਿੰਨਤਾ ਨੂੰ ਪੂਰੀ ਤਰ੍ਹਾਂ ਨਾਲ ਉਪਯੋਗ ਕਰਨ ਲਈ ਪ੍ਰਧਾਨ ਮੰਤਰੀ ਦੇ ਅਗਵਾਈ ਵਿੱਚ ਇਸ ਵਰ੍ਹੇ ਦੇ ਅੰਮ੍ਰਿਤ ਬਜਟ ਵਿੱਚ ਟੂਰਿਜ਼ਮ ਵਿਕਾਸ ਲਈ ਵਿਸ਼ੇਸ਼ ਉਪਬੰਧ ਕੀਤੇ ਗਏ ਹੈ। ਮੁੱਖ ਮੰਤਰੀ ਨੇ ਗੁਜਰਾਤ ਰਾਜ ਦੀ ਵਿਸ਼ਾਲ ਅਤੇ ਵਿਵਿਧ ਟੂਰਿਜ਼ਮ ਸਮਰੱਥਾ ਦਾ ਵੀ ਜ਼ਿਕਰ ਕੀਤਾ।

ਕੰਮਕਾਜੀ ਸੈਸ਼ਨ ਵਿੱਚ, ਟਿਕਾਊ ਜ਼ਿਮੇਵਾਰ ਅਤੇ ਲਚਕੀਲੇ ਸੈਰ ਸਪਾਟਾ ਖੇਤਰ ਲਈ ਟੂਰਿਜ਼ਮ ਖੇਤਰ ਦੀ ਸੰਭਾਵਨਾ; ਟੂਰਿਜ਼ਮ ਖੇਤਰ ਵਿੱਚ ਮੁਕਾਬਲੇਬਾਜ਼ੀ, ਸ਼ਮੂਲੀਅਤ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਡਿਜੀਟਲੀਕਰਣ ਦੀ ਸ਼ਕਤੀ ਦਾ ਉਪਯੋਗ; ਟੂਰਿਜ਼ਮ ਖੇਤਰ ਵਿੱਚ ਰੋਜਗਾਰਾਂ ਅਤੇ ਉੱਦਮਤਾ ਲਈ ਹੁਨਰਾਂ ਦੇ ਨਾਲ ਨੌਜਵਾਨਾਂ ਨੂੰ ਸਸ਼ਕਤ ਬਨਾਉਣਾ: ਟੂਰਿਜ਼ਮ ਖੇਤਰ ਵਿੱਚ ਨਵੀਨਤਾ ਅਤੇ ਗਤੀਸ਼ੀਲਤਾ ਲਿਆਉਣ ਲਈ ਟੂਰਿਜ਼ਮ ਐੱਮਐੱਸਐੱਮਈ/ਸਟਾਰਟਅੱਪ/ਨਿੱਜੀ ਖੇਤਰ ਨੂੰ ਉਤਸ਼ਾਹਿਤ ਕਰਨਾ, ਐੱਸਡੀ ਨੂੰ ਪੂਰਾ ਕਰਨ ਵਾਲੇ ਸਮੁੱਚਾ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਡੈਸਟੀਨੇਸ਼ਨ ਦੇ ਰਣਨੀਤਿਕ ਪ੍ਰਬੰਧਨ ’ਤੇ ਦੁਬਾਰਾ ਵਿਚਾਰ ਕਰਨ ਲਈ ਚਰਚਾ ਹੋਈ।

ਪ੍ਰਤੀਨਿਧੀ 7 ਫਰਵਰੀ ਨੂੰ ਧੋਰਡੋ ਪਹੁੰਚੇ, ਜਿੱਥੇ ਉਨ੍ਹਾਂ ਦਾ ਸਵਾਗਤ ਗਰਮਜੋਸ਼ੀ ਅਤੇ ਪਰਮਪਾਰਿਕ ਤਰੀਕੇ ਨਾਲ ਕੀਤਾ ਗਿਆ। ਇਸ ਪ੍ਰਹੁਣਚਾਰੀ ਵਿੱਚ ਟੈਂਟ ਸਿਟੀ, ਧੋਰਡੋ, ਕੱਛ ਦੇ ਰਣ ਵਿੱਚ ਲੋਕ ਕਲਾਕਾਰਾਂ ਦੁਆਰਾ ਪੇਸ਼ਕਾਰੀ ਸ਼ਾਮਲ ਸਨ। ਬਾਅਦ ਵਿੱਚ ਸ਼ਾਮ ਨੂੰ, ਡੈਲੀਗੇਟਾਂ ਨੂੰ ਸਾਰੇ ਰਸਤੇ ਵਿੱਚ ਜੀਵੰਤ ਲੋਕ ਸੰਗੀਤ ਅਤੇ ਨਾਚ ਪ੍ਰਦਰਸ਼ਨ ਦੇ ਨਾਲ ਖੂਬਸੂਰਤੀ ਨਾਲ ਸਜਾਈ ਗਈਆਂ ਊਂਠ ਗਡੀਆਂ ਵਿੱਚ ਸਫੈਦ ਰਣ ਵਿੱਚ ਲੈ ਜਾਇਆ ਗਿਆ। ਡੈਲੀਗੇਟਾਂ ਨੇ ਸੁੰਦਰ ਸੂਰਜ ਡੂੱਬਣ ਦਾ ਆਨੰਦ ਲਿਆ ਅਤੇ ਜੀ20 ਲੋਗੋ ਨਾਲ ਫੋਟੋਆਂ  ਵੀ ਖਿੱਚਦਾ ਹੈ। ਰਾਤ ਦੇ ਖਾਣੇ ਤੋਂ ਪਹਿਲਾਂ ਇੱਕ ਸੱਭਿਆਚਾਰਕ ਰਾਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਲਾਕਾਰਾਂ ਦੁਆਰਾ ਲੋਕ ਨਾਚ ਪੇਸ਼ ਕੀਤਾ ਗਿਆ।

 

https://static.pib.gov.in/WriteReadData/userfiles/image/image005KTXX.jpg

https://static.pib.gov.in/WriteReadData/userfiles/image/image0068CH2.jpg

https://static.pib.gov.in/WriteReadData/userfiles/image/image007MFTM.jpg

https://static.pib.gov.in/WriteReadData/userfiles/image/image0091LY1.jpg

https://static.pib.gov.in/WriteReadData/userfiles/image/image010M1YW.jpg

 

Related Links : https://pib.gov.in/PressReleasePage.aspx?PRID=1897070

                         https://pib.gov.in/PressReleasePage.aspx?PRID=1896741

                         https://pib.gov.in/PressReleasePage.aspx?PRID=1896097

*****

ਐੱਨਬੀ/ਐੱਸਕੇ
 



(Release ID: 1898718) Visitor Counter : 125