ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਅਨੁਰਾਗ ਸਿੰਘ ਠਾਕੁਰ, ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨੇ ਅਧਿਕਾਰਤ ਤੌਰ 'ਤੇ ਖੇਲੋ ਇੰਡੀਆ ਵਿੰਟਰ ਗੇਮਸ ਦੇ ਤੀਸਰੇ ਐਡੀਸ਼ਨ ਦੀ ਗੁਲਮਰਗ ਵਿੱਚ ਸ਼ੁਰੂਆਤ ਦਾ ਐਲਾਨ ਕੀਤਾ
ਇਸ ਮੌਕੇ ਜੰਮੂ-ਕਸ਼ਮੀਰ ਵਿੱਚ 40 ਖੇਲੋ ਇੰਡੀਆ ਸੈਂਟਰ ਲਾਂਚ ਕੀਤੇ ਗਏ
Posted On:
10 FEB 2023 6:17PM by PIB Chandigarh
ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸ਼ੁੱਕਰਵਾਰ ਨੂੰ ਗੁਲਮਰਗ ਵਿੱਚ ਖੇਲੋ ਇੰਡੀਆ ਵਿੰਟਰ ਗੇਮਸ ਦੇ ਤੀਸਰੇ ਐਡੀਸ਼ਨ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀ ਨਾਲ ਜੰਮੂ ਅਤੇ ਕਸ਼ਮੀਰ ਦੇ ਮਾਣਯੋਗ ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਹਾ, ਹੋਰ ਪਤਵੰਤੇ ਅਤੇ ਨੌਜਵਾਨ ਐਥਲੀਟ, ਕੋਚ ਅਤੇ ਸਟਾਫ਼ ਵੱਡੀ ਗਿਣਤੀ ਸ਼ਾਮਲ ਹੋਏ।
ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਐਥਲੀਟਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਵਿਸ਼ੇਸ਼ ਸੰਦੇਸ਼ ਵੀ ਭੇਜਿਆ ਗਿਆ। ਮਾਣਯੋਗ ਪ੍ਰਧਾਨ ਮੰਤਰੀ ਨੇ ਭਾਗ ਲੈਣ ਵਾਲੇ ਐਥਲੀਟਾਂ, ਕੋਚਾਂ ਅਤੇ ਅਧਿਕਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ।
ਉਦਘਾਟਨੀ ਸਮਾਰੋਹ ਕਈ ਢੰਗ-ਤਰੀਕਿਆਂ ਨਾਲ ਸ਼ੁਰੂ ਹੋਇਆ। ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਸਫੈਦ ਕਬੂਤਰਾਂ ਨੂੰ ਹਵਾ ਵਿੱਚ ਛੱਡਿਆ ਗਿਆ, ਰਵਾਇਤੀ ਨਾਚ ਪ੍ਰਦਰਸ਼ਨ ਪੈਰਾਂ ਦੀ ਥਾਪ ਅਤੇ ਖੇਡਾਂ ਅਨੁਸਾਰ ਸ਼ਾਮਲ ਕੀਤੇ ਗਏ। ਘਾਟੀ ਵਿੱਚ 40 ਖੇਲੋ ਇੰਡੀਆ ਸੈਂਟਰਾਂ ਦਾ ਇੱਕ ਮਹੱਤਵਪੂਰਨ ਈ-ਲਾਂਚ ਵੀ ਕੀਤਾ ਗਿਆ।
ਸ਼੍ਰੀ ਠਾਕੁਰ ਨੇ ਕਿਹਾ, "ਉਦਘਾਟਨ ਸਮਾਰੋਹ ਵਿੱਚ ਸਭ ਕੁਝ ਸੀ, ਪਰ ਜਦੋਂ ਅਸੀਂ ਜੰਮੂ ਅਤੇ ਕਸ਼ਮੀਰ ਵਿੱਚ 40 ਖੇਲੋ ਇੰਡੀਆ ਕੇਂਦਰਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ, ਤਾਂ ਹਾਜ਼ਰੀਨ ਦੁਆਰਾ ਸਭ ਤੋਂ ਵੱਧ ਤਾੜੀਆਂ ਮਾਰ ਕੇ ਹੌਸਲਾ ਅਫ਼ਜਾਈ ਕੀਤੀ ਗਈ।" “ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ‘ਖੇਲੋਗੇ, ਤੋ ਖਿਲੋਗੇ’ ਦੇ ਦਿੱਤੇ ਸੰਦੇਸ਼ ਨੂੰ ਜੰਮੂ-ਕਸ਼ਮੀਰ ਨੇ ਸਭ ਤੋਂ ਵਧੀਆ ਢੰਗ ਨਾਲ ਬਰਕਰਾਰ ਰੱਖਿਆ ਹੈ ਅਤੇ ਪਿਛਲੇ 3 ਸਾਲਾਂ ਵਿੱਚ ਇਸ ਖੇਤਰ ਨੇ ਜੋ ਯੋਗਦਾਨ ਪਾਇਆ ਹੈ, ਉਹ ਸ਼ਲਾਘਾਯੋਗ ਹੈ।"
ਜੰਮੂ-ਕਸ਼ਮੀਰ ਦੇ ਖੇਡ ਈਕੋਸਿਸਟਮ ਨੂੰ ਬਣਾਉਣ ਲਈ ਅਜਿਹੀਆਂ ਹੋਰ ਪਹਿਲਾਂ ਦਾ ਵਾਅਦਾ ਕਰਦੇ ਹੋਏ ਸ਼੍ਰੀ ਠਾਕੁਰ ਨੇ ਅੱਗੇ ਕਿਹਾ, “ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਜੰਮੂ ਅਤੇ ਕਸ਼ਮੀਰ ਦੀ ਵਿੱਤੀ ਮਦਦ ਕਰਦਾ ਰਹੇਗਾ, ਬਿਹਤਰੀਨ ਕੋਚ ਆਦਿ ਪ੍ਰਦਾਨ ਕਰਦਾ ਰਹੇਗਾ। ਮੈਨੂੰ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇੱਥੇ ਸੈਂਟਰ ਆਵ੍ ਐਕਸੀਲੈਂਸ ਫੌਰ ਵਿੰਟਰ ਸਪੋਰਟਸ ਲਈ ਜਲਦੀ ਹੀ ਖੁੱਲ੍ਹੇਗਾ।”
ਵਿੰਟਰ ਗੇਮਸ ਗੁਲਮਰਗ ਵਿੱਚ 14 ਫਰਵਰੀ ਤੱਕ ਹੋਣਗੀਆਂ ਅਤੇ ਇਸ ਵਿੱਚ 29 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1500 ਤੋਂ ਵੱਧ ਐਥਲੀਟ ਹਿੱਸਾ ਲੈ ਰਹੇ ਹਨ। ਇਸ ਵਿੱਚ ਕੁੱਲ 11 ਖੇਡਾਂ ਹਨ।
ਸ਼੍ਰੀ ਮਨੋਜ ਸਿਨਹਾ ਨੇ ਟਿੱਪਣੀ ਕੀਤੀ, “ਖੇਲੋ ਇੰਡੀਆ ਵਿੰਟਰ ਗੇਮਸ ਦੇ ਤੀਸਰੇ ਐਡੀਸ਼ਨ ਲਈ ਪੂਰਾ ਦੇਸ਼ ਇੱਕਜੁੱਟ ਹੈ। ਜਦੋਂ ਖੇਡਾਂ ਹੁੰਦੀਆਂ ਹਨ, ਇਹ ਪੂਰੇ ਦੇਸ਼ ਨੂੰ ਪਰਾਹੁਣਚਾਰੀ, ਖੇਡਾਂ ਅਤੇ ਘਾਟੀ ਦੀਆਂ ਸ਼ਾਨਦਾਰ ਥਾਵਾਂ ਦਾ ਆਨੰਦ ਲੈਣ ਦਾ ਮੌਕਾ ਦਿੰਦੀਆਂ ਹਨ। ਮੈਂ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤੀ ਖੇਡ ਅਥਾਰਿਟੀ, ਜੰਮੂ-ਕਸ਼ਮੀਰ ਖੇਡ ਪਰਿਸ਼ਦ ਅਤੇ ਹੋਰ ਸਾਰੇ ਹਿਤਧਾਰਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਗੁਲਮਰਗ ਵਿੱਚ ਦੁਬਾਰਾ ਇਨ੍ਹਾਂ ਖੇਡਾਂ ਦਾ ਆਯੋਜਨ ਕਰਨ ਦਾ ਮੌਕਾ ਦੇਣ ਵਿੱਚ ਮਦਦ ਕੀਤੀ ਹੈ।”
*****
ਐੱਨਬੀ/ਐੱਸਕੇ
(Release ID: 1898127)
Visitor Counter : 157