ਵਿੱਤ ਮੰਤਰਾਲਾ
azadi ka amrit mahotsav

ਬਜਟ 2023-24 ਅੰਮ੍ਰਿਤ ਕਾਲ ਲਈ ਵਿਜ਼ਨ ਪੇਸ਼ ਕਰਦਾ ਹੈ- ਇੱਕ ਸ਼ਕਤੀਸ਼ਾਲੀ ਅਤੇ ਸੰਮਲਿਤ ਅਰਥਵਿਵਸਥਾ ਲਈ ਬਲੂ ਪ੍ਰਿੰਟ ਹੈ


ਚਾਰ ਪਰਿਵਰਤਨਕਾਰੀ ਮੌਕਿਆਂ ਦੁਆਰਾ ਸੰਚਾਲਿਤ ਤਿੰਨ-ਅਯਾਮੀ ਫੋਕਸ ਅੰਮ੍ਰਿਤ ਕਾਲ ਦੀ ਨੀਂਹ ਦੀ ਬਣਾਉਂਦਾ ਹੈ

ਅੰਮ੍ਰਿਤ ਕਾਲ ਦੇ ਵਿਜ਼ਨ ਦੀ ਅਗਵਾਈ ਕਰਨ ਲਈ ਸਪਤਰਿਸ਼ੀ ਵਜੋਂ ਕੰਮ ਕਰਨ ਲਈ ਸੱਤ ਪ੍ਰਾਥਮਿਕਤਾਵਾਂ

ਪਰੰਪਰਾਗਤ ਕਾਰੀਗਰਾਂ ਲਈ ਨਵੀਂ ਯੋਜਨਾ - ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ (ਪ੍ਰਧਾਨ ਮੰਤਰੀ ਵਿਕਾਸ)- ਦਾ ਐਲਾਨ

Posted On: 01 FEB 2023 1:34PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਅੱਜ ਸੰਸਦ ਵਿੱਚ ਪੇਸ਼ ਕੀਤੇ ਗਏ ਕੇਂਦਰੀ ਬਜਟ 2023-24 ਵਿੱਚ ਅੰਮ੍ਰਿਤ ਕਾਲ ਦੇ ਵਿਜ਼ਨ ਦੀ ਰੂਪਰੇਖਾ ਪੇਸ਼ ਕੀਤੀ ਗਈ ਜੋ ਇੱਕ ਸ਼ਕਤੀਸ਼ਾਲੀ ਅਤੇ ਸਮਾਵੇਸ਼ੀ ਅਰਥਵਿਵਸਥਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ "ਅਸੀਂ ਇੱਕ ਸਮ੍ਰਿਧ ਅਤੇ ਸਮਾਵੇਸ਼ੀ ਭਾਰਤ ਦੀ ਕਲਪਨਾ ਕਰਦੇ ਹਾਂ, ਜਿਸ ਵਿੱਚ ਵਿਕਾਸ ਦੇ ਫਲ ਸਾਰੇ ਖੇਤਰਾਂ ਅਤੇ ਨਾਗਰਿਕਾਂ, ਖਾਸ ਕਰਕੇ ਸਾਡੇ ਨੌਜਵਾਨਾਂ, ਮਹਿਲਾਵਾਂ, ਕਿਸਾਨਾਂ, ਓਬੀਸੀ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਤੱਕ ਪਹੁੰਚਦੇ ਹਨ।”

 

ਅੰਮ੍ਰਿਤ ਕਾਲ ਲਈ ਵਿਜ਼ਨ - ਇੱਕ ਸਸ਼ਕਤ ਅਤੇ ਸਮਾਵੇਸ਼ੀ ਅਰਥਵਿਵਸਥਾ

 

ਕੇਂਦਰੀ ਵਿੱਤ ਮੰਤਰੀ ਨੇ ਉਜਾਗਰ ਕੀਤਾ ਕਿ "ਅੰਮ੍ਰਿਤ ਕਾਲ ਲਈ ਸਾਡੇ ਵਿਜ਼ਨ ਵਿੱਚ ਮਜ਼ਬੂਤ ​​ਜਨਤਕ ਵਿੱਤ, ਅਤੇ ਇੱਕ ਮਜ਼ਬੂਤ ​​ਵਿੱਤੀ ਖੇਤਰ ਦੇ ਨਾਲ ਟੈਕਨੋਲੋਜੀ-ਸੰਚਾਲਿਤ ਅਤੇ ਗਿਆਨ-ਅਧਾਰਿਤ ਅਰਥਵਿਵਸਥਾ ਸ਼ਾਮਲ ਹੈ।” ਇਸ ਨੂੰ ਪ੍ਰਾਪਤ ਕਰਨ ਲਈ ਸਬਕਾ ਸਾਥ ਸਬਕਾ ਪ੍ਰਯਾਸ ਜ਼ਰੀਏ ਜਨ ਭਾਗੀਦਾਰੀ ਜ਼ਰੂਰੀ ਹੈ।

 

ਇਸ ਵਿਜ਼ਨ ਨੂੰ ਪ੍ਰਾਪਤ ਕਰਨ ਲਈ ਆਰਥਿਕ ਏਜੰਡਾ ਤਿੰਨ ਪ੍ਰਾਥਮਿਕਤਾਵਾਂ 'ਤੇ ਕੇਂਦਰਿਤ ਹੋਵੇਗਾ:

 

  1. ਨਾਗਰਿਕਾਂ, ਖਾਸ ਤੌਰ 'ਤੇ ਨੌਜਵਾਨਾਂ ਨੂੰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਭਰਪੂਰ ਮੌਕੇ ਪ੍ਰਦਾਨ ਕਰਨਾ;

  2. ਵਿਕਾਸ ਅਤੇ ਰੋਜ਼ਗਾਰ ਸਿਰਜਣ ਲਈ ਮਜ਼ਬੂਤ ​​ਪ੍ਰੇਰਣਾ ਪ੍ਰਦਾਨ ਕਰਨਾ;  ਅਤੇ

  3. ਮੈਕਰੋ-ਆਰਥਿਕ ਸਥਿਰਤਾ ਨੂੰ ਮਜ਼ਬੂਤ ​​ਕਰਨਾ

 

 

 

 




ਦੇਸ਼ ਦੀ ਭਾਰਤ@100 ਦੀ ਯਾਤਰਾ ਵਿੱਚ ਇਨ੍ਹਾਂ ਫੋਕਸ ਖੇਤਰਾਂ ਦੀਆਂ ਲੋੜਾਂ ਦੀ ਪੂਰਤੀ ਲਈ, ਬਜਟ ਵਿੱਚ ਚਾਰ ਪਰਿਵਰਤਨਕਾਰੀ ਮੌਕਿਆਂ ਦੀ ਪਹਿਚਾਣ ਕੀਤੀ ਗਈ ਹੈ:-

  1. ਐੱਸਐੱਚਜੀ’ਸ ਦੁਆਰਾ ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਨ:

 

ਇਹ ਨੋਟ ਕਰਦੇ ਹੋਏ ਕਿ ਦੀਨਦਿਆਲ ਅੰਤੋਦਿਯਾ ਯੋਜਨਾ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਨੇ ਗ੍ਰਾਮੀਣ ਮਹਿਲਾਵਾਂ ਨੂੰ 81 ਲੱਖ ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀ) ਵਿੱਚ ਲਾਮਬੰਦ ਕਰਕੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ, ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ "ਅਸੀਂ ਇਨ੍ਹਾਂ ਸਮੂਹਾਂ ਨੂੰ ਵੱਡੇ ਉਤਪਾਦਕ ਉੱਦਮਾਂ ਜਾਂ ਸਮੂਹਾਂ ਦੇ ਗਠਨ ਦੁਆਰਾ ਆਰਥਿਕ ਸਸ਼ਕਤੀਕਰਨ ਦੇ ਅਗਲੇ ਪੜਾਅ 'ਤੇ ਪਹੁੰਚਣ ਦੇ ਸਮਰੱਥ ਬਣਾਵਾਂਗੇ ਜਿਸ ਵਿੱਚ ਹਰੇਕ ਦੇ ਕਈ ਹਜ਼ਾਰ ਮੈਂਬਰ ਹੋਣਗੇ ਅਤੇ ਪ੍ਰੋਫੈਸ਼ਨਲ ਤੌਰ 'ਤੇ ਪ੍ਰਬੰਧਿਤ ਹੋਣਗੇ। ਉਨ੍ਹਾਂ ਨੂੰ ਕੱਚੇ ਮਾਲ ਦੀ ਸਪਲਾਈ ਅਤੇ ਉਨ੍ਹਾਂ ਦੇ ਉਤਪਾਦਾਂ ਦੇ ਬਿਹਤਰ ਡਿਜ਼ਾਈਨ, ਗੁਣਵੱਤਾ, ਬ੍ਰਾਂਡਿੰਗ ਅਤੇ ਮਾਰਕੀਟਿੰਗ ਲਈ ਮਦਦ ਕੀਤੀ ਜਾਵੇਗੀ। ਸਹਾਇਕ ਨੀਤੀਆਂ ਦੇ ਜ਼ਰੀਏ, ਉਹ ਵੱਡੇ ਖਪਤਕਾਰ ਬਜ਼ਾਰਾਂ ਦੀਆਂ ਲੋੜਾਂ ਦੀ ਪੂਰਤੀ ਲਈ ਆਪਣੇ ਸੰਚਾਲਨ ਨੂੰ ਵਧਾਉਣ ਦੇ ਸਮਰੱਥ ਹੋਣਗੇ, ਜਿਵੇਂ ਕਿ 'ਯੂਨੀਕੋਰਨ' ਵਿੱਚ ਵਧਣ ਵਾਲੇ ਕਈ ਸਟਾਰਟ-ਅੱਪ ਦੇ ਮਾਮਲੇ ਵਿੱਚ ਹੋਇਆ ਹੈ। 

 

 

 

 2. ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ (ਪ੍ਰਧਾਨ ਮੰਤਰੀ ਵਿਕਾਸ):

 

ਕੇਂਦਰੀ ਵਿੱਤ ਮੰਤਰੀ ਨੇ ਰਵਾਇਤੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ ਇੱਕ ਨਵੀਂ ਯੋਜਨਾ ਦੀ ਘੋਸ਼ਣਾ ਕੀਤੀ, ਜਿਸਨੂੰ ਆਮ ਤੌਰ 'ਤੇ ਵਿਸ਼ਵਕਰਮਾ ਕਿਹਾ ਜਾਂਦਾ ਹੈ। ਇਹ ਨੋਟ ਕਰਦੇ ਹੋਏ ਕਿ ਉਨ੍ਹਾਂ ਦੁਆਰਾ ਬਣਾਈ ਗਈ ਕਲਾ ਅਤੇ ਦਸਤਕਾਰੀ ਆਤਮਨਿਰਭਰ ਭਾਰਤ ਦੀ ਅਸਲ ਭਾਵਨਾ ਨੂੰ ਦਰਸਾਉਂਦੀ ਹੈ, ਪਹਿਲੀ ਵਾਰ ਉਨ੍ਹਾਂ ਲਈ ਸਹਾਇਤਾ ਦੇ ਪੈਕੇਜ ਦੀ ਧਾਰਨਾ ਬਣਾਈ ਗਈ ਹੈ।

ਨਵੀਂ ਸਕੀਮ ਹੋਵੇਗੀ:-

 (ੳ) ਉਨ੍ਹਾਂ ਨੂੰ ਆਪਣੇ ਉਤਪਾਦਾਂ ਦੀ ਗੁਣਵੱਤਾ, ਸਕੇਲ ਅਤੇ ਪਹੁੰਚ ਵਿੱਚ ਸੁਧਾਰ ਕਰਨ ਦੇ ਸਮਰੱਥ ਬਣਾਉਣਾ, ਉਨ੍ਹਾਂ ਨੂੰ ਐੱਮਐੱਸਐੱਮਈ ਮੁੱਲ ਲੜੀ ਨਾਲ ਜੋੜਨਾ।

(ਅ) ਇਸ ਵਿੱਚ ਨਾ ਸਿਰਫ਼ ਵਿੱਤੀ ਸਹਾਇਤਾ ਸ਼ਾਮਲ ਹੈ, ਬਲਕਿ ਉੱਨਤ ਸਕਿੱਲ ਟ੍ਰੇਨਿੰਗ, ਆਧੁਨਿਕ ਡਿਜੀਟਲ ਤਕਨੀਕਾਂ ਅਤੇ ਦਕਸ਼ ਗ੍ਰੀਨ ਟੈਕਨੋਲੋਜੀਆਂ ਦਾ ਗਿਆਨ, ਬ੍ਰਾਂਡ ਪ੍ਰੋਤਸਾਹਨ, ਸਥਾਨਕ ਅਤੇ ਗਲੋਬਲ ਬਜ਼ਾਰਾਂ ਨਾਲ ਸਬੰਧ, ਡਿਜੀਟਲ ਭੁਗਤਾਨ ਅਤੇ ਸਮਾਜਿਕ ਸੁਰੱਖਿਆ ਤੱਕ ਪਹੁੰਚ ਵੀ ਸ਼ਾਮਲ ਹੈ।

(ੲ) ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਓਬੀਸੀ, ਮਹਿਲਾਵਾਂ ਅਤੇ ਕਮਜ਼ੋਰ ਵਰਗਾਂ ਨਾਲ ਸਬੰਧਿਤ ਲੋਕਾਂ ਨੂੰ ਬਹੁਤ ਲਾਭ ਮਿਲੇਗਾ।

 

 3. ਮਿਸ਼ਨ ਮੋਡ ਵਿੱਚ ਸੈਰ ਸਪਾਟਾ ਪ੍ਰੋਤਸਾਹਨ:

 

ਦੇਸ਼ ਵਿੱਚ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਲਈ ਟੂਰਿਜ਼ਮ ਦੀਆਂ ਅਥਾਹ ਸੰਭਾਵਨਾਵਾਂ ਨੂੰ ਰੇਖਾਂਕਿਤ ਕਰਦੇ ਹੋਏ, ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ "ਇਸ ਖੇਤਰ ਵਿੱਚ ਖਾਸ ਤੌਰ 'ਤੇ ਨੌਜਵਾਨਾਂ ਲਈ ਨੌਕਰੀਆਂ ਅਤੇ ਉੱਦਮਤਾ ਦੇ ਬਹੁਤ ਵੱਡੇ ਮੌਕੇ ਹਨ ਅਤੇ ਟੂਰਿਜ਼ਮ ਵਿੱਚ ਲਾਭ ਉਠਾਉਣ ਦੀ ਵੱਡੀ ਸੰਭਾਵਨਾ ਹੈ।"  ਉਨ੍ਹਾਂ ਘੋਸ਼ਣਾ ਕੀਤੀ ਕਿ ਰਾਜਾਂ ਦੀ ਸਰਗਰਮ ਭਾਗੀਦਾਰੀ, ਸਰਕਾਰੀ ਪ੍ਰੋਗਰਾਮਾਂ ਅਤੇ ਪਬਲਿਕ-ਪ੍ਰਾਈਵੇਟ ਭਾਈਵਾਲੀ ਦੇ ਨਾਲ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਮਿਸ਼ਨ ਮੋਡ 'ਤੇ ਕੰਮ ਕੀਤਾ ਜਾਵੇਗਾ।

 4. ਗ੍ਰੀਨ ਵਿਕਾਸ:

 

ਕੇਂਦਰੀ ਵਿੱਤ ਮੰਤਰੀ ਨੇ ਗ੍ਰੀਨ ਵਿਕਾਸ ਦੇ ਪ੍ਰਯਤਨਾਂ 'ਤੇ ਸਰਕਾਰ ਦੇ ਫੋਕਸ 'ਤੇ ਜ਼ੋਰ ਦਿੱਤਾ ਜੋ ਅਰਥਵਿਵਸਥਾ ਦੀ ਕਾਰਬਨ ਤੀਬਰਤਾ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ ਅਤੇ ਵੱਡੇ ਪੱਧਰ 'ਤੇ ਗ੍ਰੀਨ ਜੌਬਜ਼ ਦੇ ਮੌਕੇ ਪ੍ਰਦਾਨ ਕਰਦੇ ਹਨ।  ਉਨ੍ਹਾਂ ਨੋਟ ਕੀਤਾ ਕਿ "ਅਸੀਂ ਗ੍ਰੀਨ ਈਂਧਣ, ਗ੍ਰੀਨ ਊਰਜਾ, ਗ੍ਰੀਨ ਖੇਤੀ, ਗ੍ਰੀਨ ਗਤੀਸ਼ੀਲਤਾ, ਗ੍ਰੀਨ ਇਮਾਰਤਾਂ, ਅਤੇ ਗ੍ਰੀਨ ਉਪਕਰਣਾਂ, ਅਤੇ ਵਿਭਿੰਨ ਆਰਥਿਕ ਖੇਤਰਾਂ ਵਿੱਚ ਊਰਜਾ ਦੀ ਦਕਸ਼ ਵਰਤੋਂ ਲਈ ਨੀਤੀਆਂ ਲਈ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਲਾਗੂ ਕਰ ਰਹੇ ਹਾਂ।"

 

 

 

ਸਪਤਰਿਸ਼ੀ: ਬਜਟ 2023-24 ਦੀਆਂ ਸੱਤ ਪਥਪ੍ਰਦਰਸ਼ਕ ਪ੍ਰਾਥਮਿਕਤਾਵਾਂ

 

ਕੇਂਦਰੀ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਅੰਮ੍ਰਿਤ ਕਾਲ ਵਿਚ ਪਹਿਲਾ ਬਜਟ ਸੱਤ ਪ੍ਰਾਥਮਿਕਤਾਵਾਂ ਦੁਆਰਾ ਸੇਧਿਤ ਹੋਵੇਗਾ ਜੋ ਇਕ ਦੂਸਰੇ ਦੀਆਂ ਪੂਰਕ ਹਨ ਅਤੇ 'ਸਪਤਰਿਸ਼ੀ' ਵਜੋਂ ਕੰਮ ਕਰਦੀਆਂ ਹਨ।

1) ਸੰਮਲਿਤ ਵਿਕਾਸ

2) ਆਖਰੀ ਸਿਰੇ ਤੱਕ ਪਹੁੰਚਣਾ

3) ਬੁਨਿਆਦੀ ਢਾਂਚਾ ਅਤੇ ਨਿਵੇਸ਼

4) ਸੰਭਾਵਨਾਵਾਂ ਨੂੰ ਖੋਲ੍ਹਣਾ

5) ਗ੍ਰੀਨ ਵਿਕਾਸ

6) ਯੁਵਾ ਸ਼ਕਤੀ

7) ਵਿੱਤੀ ਖੇਤਰ

 

 

 

 

ਸਬਕਾ ਸਾਥ ਸਬਕਾ ਵਿਕਾਸ

 

ਕੇਂਦਰੀ ਬਜਟ 2023-24 ਦਾ ਮੁੱਖ ਵਿਸ਼ਾ ਸਮਾਵੇਸ਼ੀ ਵਿਕਾਸ 'ਤੇ ਫੋਕਸ ਹੈ। ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਇਸ਼ਾਰਾ ਕੀਤਾ, “ਸਬਕਾ ਸਾਥ ਸਬਕਾ ਵਿਕਾਸ ਦੇ ਸਰਕਾਰ ਦੇ ਫਲਸਫੇ ਨੇ ਖਾਸ ਤੌਰ ‘ਤੇ, ਕਿਸਾਨਾਂ, ਮਹਿਲਾਵਾਂ, ਨੌਜਵਾਨਾਂ, ਓਬੀਸੀ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਦਿਵਯਾਂਗਜਨ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ, ਅਤੇ ਪਛੜੇ ਲੋਕਾਂ ਲਈ ਸਮੁੱਚੀ ਤਰਜੀਹ (ਵੰਚਿਤੋਂ ਕੋ ਵਰਿਯਤਾ) ਨੂੰ ਕਵਰ ਕਰਦੇ ਹੋਏ ਸੰਮਲਿਤ ਵਿਕਾਸ ਦੀ ਸੁਵਿਧਾ ਦਿੱਤੀ ਹੈ।” ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਉੱਤਰ-ਪੂਰਬ 'ਤੇ ਵੀ ਲਗਾਤਾਰ ਧਿਆਨ ਕੇਂਦਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਉਨ੍ਹਾਂ ਯਤਨਾਂ 'ਤੇ ਅਧਾਰਿਤ ਹੈ। 

 

 **********

 

ਆਰਐੱਮ/ਐੱਮਵੀ/ਐੱਮ/ਪੀਐੱਸ


(Release ID: 1897315) Visitor Counter : 248