ਰੇਲ ਮੰਤਰਾਲਾ
ਹੁਣ ਵ੍ਹਾਟਸਐਪ ਦੁਆਰਾ ਔਨਲਾਈਨ ਭੋਜਨ ਦਾ ਆਰਡਰ: ਭਾਰਤੀ ਰੇਲ ਨੇ ਨਵੀਂ ਸੇਵਾ ਸ਼ੁਰੂ ਕੀਤੀ
Posted On:
06 FEB 2023 1:10PM by PIB Chandigarh
-
ਭਾਰਤੀ ਰੇਲ ਦੇ ਪੀਐੱਸਯੂ, ਆਈਆਰਸੀਟੀਸੀ ਨੇ ਰੇਲ ਯਾਤਰੀਆਂ ਦੇ ਲਈ ਈ-ਕੈਟਰਿੰਗ ਸੇਵਾਵਾਂ ਦੇ ਮਾਧਿਅਮ ਨਾਲ ਭੋਜਨ ਆਰਡਰ ਕਰਨ ਦੇ ਲਈ ਵ੍ਹਾਟਸਐਪ ਸੰਚਾਰ ਸ਼ੁਰੂ ਕੀਤਾ।
-
ਵ੍ਹਾਟਸਐਪ ਨੰਬਰ +91-8750001323 ਗਾਹਕ ਦੇ ਲਈ ਸੰਵਾਦਾਤਮਕ ਦੋ-ਤਰਫਾ ਕਮਾਨਿਊਕੇਸ਼ਨ ਪਲੈਟਫਾਰਮ ਬਣੇਗਾ।
-
ਯਾਤਰੀਆਂ ਦੇ ਲਈ ਅਤੇ ਉਨ੍ਹਾਂ ਦੇ ਲਈ ਭੋਜਨ ਬੁੱਕ ਕਰਨ ਦੇ ਲਈ ਵੀ ਈ-ਕੈਟਰਿੰਗ ਸੇਵਾਵਾਂ ਨਾਲ ਜੁੜੇ ਸਾਰੇ ਪ੍ਰਸ਼ਨਾਂ ਦੇ ਜਵਾਬ ਦੇ ਲਈ ਏਆਈ ਪਾਵਰ ਚੈਟਬੌਟ ਹੋਵੇਗਾ।
-
ਚੁਣੀਆਂ ਹੋਈਆਂ ਟ੍ਰੇਨਾਂ ਅਤੇ ਯਾਤਰੀਆਂ ‘ਤੇ ਲਾਗੂ ਈ-ਕੈਟਰਿੰਗ ਸੇਵਾਵਾਂ ਦੇ ਲਈ ਵ੍ਹਾਟਸਐਪ ਸੰਚਾਰ ਹੋਵੇਗਾ।
-
ਗਾਹਕਾਂ ਦੇ ਫੀਡਬੈਕ ਅਤੇ ਸੁਝਾਵਾਂ ਦੇ ਅਧਾਰ ‘ਤੇ ਕੰਪਨੀ ਇਸ ਨੂੰ ਦੂਸਰੀਆਂ ਰੇਲ ਗੱਡੀਆਂ ਵਿੱਚ ਵੀ ਲਾਗੂ ਕਰੇਗੀ।
ਭਾਰਤੀ ਰੇਲ ਦੀ ਪੀਐੱਸਯੂ, ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਿਟੇਡ (ਆਈਆਰਸੀਟੀਸੀ) ਨੇ ਇੱਕ ਵਿਸ਼ੇਸ਼ ਤੌਰ ‘ਤੇ ਵਿਕਸਤ ਵੈਬਸਾਈਟ www.catering.irctc.co.in ਦੇ ਨਾਲ-ਨਾਲ ਆਪਣੇ ਈ-ਕੈਟਰਿੰਗ ਐਪ ਫੂਡ ਔਨ ਟ੍ਰੈਕ ਦੇ ਮਾਧਿਅਮ ਨਾਲ ਈ-ਕੈਟਰਿੰਗ ਸੇਵਾਵਾਂ ਸ਼ੁਰੂ ਕੀਤੀਆਂ ਹਨ।
ਆਪਣੀ ਈ-ਕੈਟਰਿੰਗ ਸੇਵਾਵਾਂ ਨੂੰ ਅਧਿਕ ਗਾਹਕ-ਕੇਂਦ੍ਰਿਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਅੱਗੇ ਵਧਾਉਂਦੇ ਹੋਏ ਭਾਰਤੀ ਰੇਲ ਨੇ ਹਾਲ ਹੀ ਵਿੱਚ ਰੇਲ ਯਾਤਰੀਆਂ ਦੇ ਲਈ ਈ-ਕੈਟਰਿੰਗ ਸੇਵਾਵਾਂ ਦੇ ਮਾਧਿਅਮ ਤੋਂ ਭੋਜਨ ਆਰਡਰ ਕਰਨ ਦੇ ਲਈ ਵ੍ਹਾਟਸਐਪ ਸੰਚਾਰ ਸ਼ੁਰੂ ਕੀਤਾ ਹੈ। ਇਸ ਦੇ ਲਈ ਬਿਜ਼ਨਸ ਵ੍ਹਾਟਸਐਪ ਨੰਬਰ +91-8750001323 ਸ਼ੁਰੂ ਕੀਤਾ ਗਿਆ ਹੈ।
ਸ਼ੁਰੂ ਵਿੱਚ, ਵ੍ਹਾਟਸਐਪ ਸੰਚਾਰ ਦੇ ਮਾਧਿਅਮ ਨਾਲ ਈ-ਕੈਟਰਿੰਗ ਸੇਵਾਵਾਂ ਦੇ ਲਾਗੂਕਰਨ ਦੇ ਦੋ ਪੜਾਵਾਂ ਦੀ ਯੋਜਨਾ ਬਣਾਈ ਗਈ ਸੀ। ਪਹਿਲੇ ਪੜਾਅ ਵਿੱਚ, ਬਿਜ਼ਨਸ ਵ੍ਹਾਟਸਐਪ ਨੰਬਰ ਲਿੰਕ www.ecatering.irctc.co.in ‘ਤੇ ਕਲਿੱਕ ਕਰਕੇ ਈ-ਕੈਟਰਿੰਗ ਸੇਵਾਵਾਂ ਦੀ ਚੋਣ ਦੇ ਲਈ ਈ-ਟਿਕਟ ਬੁੱਕ ਕਰਨ ਵਾਲੇ ਗਾਹਕ ਨੂੰ ਇੱਕ ਸੰਦੇਸ਼ ਭੇਜੇਗਾ।
ਇਸ ਵਿਕਲਪ ਦੇ ਨਾਲ, ਗਾਹਕ ਆਈਆਰਸੀਟੀਸੀ ਦੀ ਈ-ਕੈਟਰਿੰਗ ਵੈਬਸਾਈਟ ਦੇ ਮਾਧਿਅਮ ਨਾਲ ਸਿੱਧੇ ਸਟੇਸ਼ਨਾਂ ‘ਤੇ ਉਪਲਬਧ ਆਪਣੀ ਪਸੰਦ ਦੇ ਰੈਸਟੋਰੈਂਟਾਂ ਤੋਂ ਐਪ ਡਾਉਨਲੋਡ ਕਰਨ ਦੀ ਜ਼ਰੂਰਤ ਦੇ ਬਿਨਾ ਆਪਣੀ ਪਸੰਦ ਦਾ ਭੋਜਨ ਬੁੱਕ ਕਰ ਸਕਣਗੇ।
ਸੇਵਾਵਾਂ ਦੇ ਅਗਲੇ ਪੜਾਅ ਵਿੱਚ, ਵ੍ਹਾਟਸਐਪ ਨੰਬਰ ਗਾਹਕ ਦੇ ਲਈ ਇੱਕ ਸੰਵਾਦਾਤਮਕ ਦੋ-ਤਰਫਾ ਸੰਚਾਰ ਮੰਚ ਬਣਨ ਵਿੱਚ ਸਮਰੱਥ ਹੋਵੇਗਾ, ਜਿਸ ਵਿੱਚ ਏਆਈ ਪਾਵਰ ਚੈਟਬੌਟ ਯਾਤਰੀਆਂ ਦੇ ਲਈ ਈ-ਕੈਟਰਿੰਗ ਸੇਵਾਵਾਂ ਦੇ ਸਾਰੇ ਪ੍ਰਸ਼ਨਾਂ ਦਾ ਜਵਾਬ ਦੇਵੇਗਾ, ਨਾਲ ਹੀ ਉਨ੍ਹਾਂ ਦੇ ਲਈ ਭੋਜਨ ਵੀ ਬੁੱਕ ਕਰੇਗਾ।
ਸ਼ੁਰੂ ਵਿੱਚ, ਚੁਣੀਆਂ ਟ੍ਰੇਨਾਂ ਅਤੇ ਯਾਤਰੀਆਂ ‘ਤੇ ਈ-ਕੈਟਰਿੰਗ ਸੇਵਾਵਾਂ ਦੇ ਲਈ ਵ੍ਹਾਟਸਐਪ ਕਮਊਨਿਕੇਸ਼ਨ ਲਾਗੂ ਕੀਤਾ ਗਿਆ ਹੈ ਅਤੇ ਗਾਹਕਾਂ ਦੇ ਫੀਡਬੈਕ ਅਤੇ ਸੁਝਾਵਾਂ ਦੇ ਅਧਾਰ ‘ਤੇ, ਭਾਰਤੀ ਰੇਲ ਇਸ ਨੂੰ ਹੋਰ ਟ੍ਰੇਨਾਂ ਵਿੱਚ ਵੀ ਲਾਗੂ ਕਰੇਗੀ।
ਵਰਤਮਾਨ ਵਿੱਚ, ਆਈਆਰਸੀਟੀਸੀ ਦੀ ਈ-ਕੈਟਰਿੰਗ ਸੇਵਾਵਾਂ ਦੇ ਮਾਧਿਅਮ ਨਾਲ ਗਾਹਕਾਂ ਨੂੰ ਇੱਕ ਦਿਨ ਵਿੱਚ ਲਗਭਗ 50,000 ਭੋਜਨ ਪਰੋਸੇ ਜਾ ਰਹੇ ਹਨ, ਜਿਸ ਨੂੰ ਇਸ ਦੀ ਵੈਬਸਾਈਟ ਦੇ ਨਾਲ-ਨਾਲ ਐਪ ਦੇ ਮਾਧਿਅਮ ਨਾਲ ਸਮਰੱਥ ਬਣਾਇਆ ਜਾ ਰਿਹਾ ਹੈ।
************
ਵਾਈਬੀ/ਡੀਐੱਨਐੱਸ
(Release ID: 1896695)
Visitor Counter : 171