ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਨੇ “ਹਰ ਘਰ ਧਿਆਨ” ਅਭਿਯਾਨ ਦੇ ਤਹਿਤ ਧਿਆਨ ਅਤੇ ਮਾਨਸਿਕ ਸਿਹਤ ‘ਤੇ ਇੱਕ ਘੰਟੇ ਦਾ ਪਰਿਚੈ ਸੈਸ਼ਨ ਆਯੋਜਿਤ ਕੀਤਾ
Posted On:
31 JAN 2023 10:37AM by PIB Chandigarh
“ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਦੀ ਸਰਪ੍ਰਸਤੀ ਹੇਠ ਉੱਤਰ ਪੂਰਵੀ ਖੇਤਰ ਵਿਕਾਸ ਮੰਤਰਾਲੇ ਨੇ ਆਪਣੇ ਅਧਿਕਾਰੀਆਂ/ਸਟਾਫ ਲਈ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਅਨੇਕਸੀ ਵਿੱਚ “ਹਰ ਘਰ ਧਿਆਨ” ਅਭਿਯਾਨ ਦੇ ਤਹਿਤ ਧਿਆਨ ਅਤੇ ਮਾਨਸਿਕ ਸਿਹਤ ‘ਤੇ ਇੱਕ ਘੰਟੇ ਦਾ ਪਰਿਚੈ ਸੈਸ਼ਨ ਆਯੋਜਿਤ ਕੀਤਾ।
ਸੈਸ਼ਨ ਦੀ ਅਗਵਾਈ ਆਰਟ ਆਵ੍ ਲਿਵਿੰਗ ਦੀ ਸੁਸ਼੍ਰੀ ਅਰੁਣਿਮਾ ਸਿੰਨ੍ਹਾ ਅਤੇ ਸ਼੍ਰੀ ਸੁਯਸ਼ ਰਾਜ ਸ਼ਿਵਮ ਨੇ ਕੀਤੀ।
ਸੈਸ਼ਨ ਦੇ ਦੌਰਾਨ ਪ੍ਰਤਿਭਾਗੀਆਂ ਨੂੰ ਮਾਨਸਿਕ ਅਤੇ ਭਾਵਨਾਤਮਕ ਸਿਹਤ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਉਨ੍ਹਾਂ ਨੂੰ ਧਿਆਨ ਦੀ ਸਰਲ ਅਤੇ ਅਸਾਨੀ ਨਾਲ ਅਪਣਾਈ ਜਾਣ ਵਾਲੀ ਪੱਧਤੀ ਤੋਂ ਜਾਣੂ ਕਰਵਾਇਆ ਗਿਆ ਅਤੇ ਆਤਮਸੁਧਾਰ ਦੀ ਨਿਰੰਤਰ ਚਲਣ ਵਾਲੀ ਯਾਤਰਾ ਲਈ ਅਨੇਕ ਜਾਣਕਾਰੀਆਂ ਪ੍ਰਦਾਨ ਕੀਤੀਆਂ ਗਈਆ।
ਉੱਤਰ ਪੂਰਬ ਖੇਤਰ ਵਿਕਾਸ ਮੰਤਰਾਲੇ ਦੀ ਕਾਮਨਾ ਹੈ ਕਿ ਉਹ ਨਿਕਟ ਭਵਿੱਖ ਵਿੱਚ ਜੀਵਨ ਦੇ ਹਰ ਵਰਗ ਦੇ ਲੋਕਾਂ ਲਈ ਧਿਆਨ ਅਤੇ ਮਾਨਸਿਕ ਸਿਹਤ ਦੇ ਅਭਿਯਾਸ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਾ ਦਾ ਕੰਮ ਕਰੇ।
*******
ਐੱਮਜੀ/ਆਰਕੇ
(Release ID: 1895009)
Visitor Counter : 132