ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਸ਼੍ਰੀ ਸਵਾਮੀਨਾਰਾਇਣ ਸੰਸਥਾਨ ਵਡਤਾਲ ਦੁਆਰਾ ਬਣਾਏ ਗਏ SGML Eye Hospital ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਿਹਤ ਦੇ ਖੇਤਰ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਰਾਹੀਂ ਦੇਸ਼ ਦੇ 80 ਕਰੋੜ ਗਰੀਬਾਂ ਨੂੰ 5 ਲੱਖ ਰੁਪਏ ਤੱਕ ਦੇ ਸਿਹਤ ਦੇ ਸਾਰੇ ਖਰਚਿਆਂ ਤੋਂ ਮੁਕਤ ਕਰ ਦਿੱਤਾ ਹੈ ਨਾਲ ਹੀ ਮੈਡੀਕਲ ਕਾਲਜਾਂ ਹੋਣ MBBS ਦੀ ਸੀਟ ਹੋਵੇ ਜਾ PG ਦੀ ਸੀਟ ਇਨ੍ਹਾਂ ਸਾਰੀਆਂ ਨੂੰ ਵਧਾਉਣ ਦਾ ਕੰਮ ਕੀਤਾ ਹੈ
ਸ਼੍ਰੀ ਸਵਾਮੀਨਾਰਾਇਣ ਸੰਸਥਾਨ ਵਡਤਾਲ, ਭਗਵਾਨ ਸਵਾਮੀਨਾਰਾਇਣ ਦੁਆਰਾ ਦਿਖਾਏ ਲੋਕ ਭਲਾਈ ਦੇ ਮਾਰਗ ‘ਤੇ ਚਲ ਕੇ ਲੋਕਾਂ ਤੱਕ ਕਿਫਾਇਤੀ ਸਿਹਤ ਸੁਵਿਧਾਵਾਂ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ
₹
15 ਕਰੋੜ ਦੀ ਲਾਗਤ ਨਾਲ ਬਣੇ 50 ਬੈੱਡ ਵਾਲੇ ਇਸ ਹਸਪਤਾਲ ਵਿੱਚ ਅਤਿਆਧੁਨਿਕ ਪਧੱਤੀ ਦੇ ਰਾਹੀਂ ਗਰੀਬ ਤੋਂ ਗਰੀਬ ਨੇ ਅੱਖਾਂ ਦੇ ਰੋਗਾਂ ਨੂੰ ਕਿਫਾਇਤੀ ਇਲਾਜ ਮਿਲ ਸਕੇਗਾ
ਭਗਵਾਨ ਸਵਾਮੀਨਾਰਾਇਣ ਨੇ ਦੇਸ਼ਭਰ ਦੀ ਯਾਤਰਾ ਕਰਕੇ ਗਿਆਨ ਪ੍ਰਾਪਤ ਕੀਤਾ ਅਤੇ ਉਸ ਨੂੰ ਜਨਤਾ ਲਈ ਉਪਲਬਧ ਕਰਵਾਇਆ ਅਤੇ ਉਨ੍ਹਾਂ ਨੇ ਪੂਰੇ ਵਿਸ਼ਵ, ਵਿਸ਼ੇਸ਼ ਕਰਕੇ ਗੁਜਰਾਤ ਦੇ ਲੋਕਾਂ ਦੇ ਭਲਾਈ ਲਈ ਕਈ ਕੰਮ ਕੀਤੇ
ਸਵਾਮੀਨਾਰਾਇਣ ਸੰਪਰਦਾ ਨੇ ਅਨੇਕ ਪ੍ਰਕਾਰ ਦੇ ਸੇਵਾਕਾਰਜ ਕੀਤੇ ਹਨ, ਗੁਜਰਾਤ ਵਿੱਚ ਸਵਾਮੀਨਾਰਾਇਣ ਸੰਪਰਦਾ ਦੇ ਕਈ ਸੰਸਥਾਨਾਂ ਦਾ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਨਾਲ ਹੀ ਇਸ ਸੰਪਰਦਾ ਨੇ ਦੇਸ਼ ਦੇ ਕਰੋੜਾਂ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦਾ ਬਹੁਤ ਵੱਡਾ ਕੰਮ ਕੀਤਾ ਹੈ
ਨਸ਼ਾ ਮੁਕਤ ਸਵਾਮੀਨਾਰਾਇਣ ਭਗਵਾਨ ਦਾ ਬਹੁਤ
Posted On:
30 JAN 2023 4:53PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਐੱਸ.ਜੀ.ਐੱਮ.ਐੱਲ. ਅੱਖਾਂ ਦੇ ਹਸਪਤਾਲ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਸਹਿਤ ਅਨੇਕ ਮੰਨੇ-ਪ੍ਰਮੰਨੇ ਵਿਅਕਤੀ ਉਪਸਥਿਤ ਸਨ।
ਆਪਣੇ ਸੰਬੋਧਨ ਦੀ ਸ਼ੁਰੂਆਤ ਸ਼੍ਰੀ ਅਤਿਮ ਸ਼ਾਹ ਨੇ ਮਹਾਤਮਾ ਗਾਂਧੀ ਦੀ 75ਵੀਂ ਪੁਣਯ ਤਿਥੀ(ਬਰਸੀ) ‘ਤੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਾਪੂ ਨੇ ਪੂਰੇ ਵਿਸ਼ਵ ਵਿੱਚ ਭਾਰਤ ਦੇ ਅਹਿੰਸਾ ਦੇ ਸੰਦੇਸ਼ ਨੂੰ ਨਾ ਸਿਰਫ ਪ੍ਰਚਾਰਿਤ ਕੀਤਾ ਬਲਕਿ ਉਸ ਨੂੰ ਪ੍ਰਸਥਾਪਿਤ ਵੀ ਕੀਤਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੱਧ ਪ੍ਰਦੇਸ਼ ਦਾ ਉਜੈਨ ਧਾਮ ਦੇਸ਼ ਦੇ ਕਰੋੜਾਂ ਭਗਤਾਂ ਦੇ ਲਈ ਹਮੇਸ਼ਾ ਤੋਂ ਆਸਥਾ ਦਾ ਕੇਂਦਰ ਰਿਹਾ ਹੈ ਅਤੇ ਭਗਵਾਨ ਮਹਾਕਾਲ ਦਾ ਮੰਦਿਰ ਵੇਦਾਂ ਦੇ ਸਮੇਂ ਤੋਂ ਹੀ ਸਾਡੇ ਦੇਸ਼ ਦੀ ਕਾਲਗਣਨਾ ਵਿੱਚ ਬਹੁਤ ਮਹੱਤਵਪੂਰਨ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਉਜੈਨ ਵਿੱਚ ਕਈ ਮੰਦਿਰ ਪੂਰੇ ਵਿਸ਼ਵ ਦੇ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ ਅਤੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਮਹਾਕਾਲ ਲੋਕ ਦੇ ਗ੍ਰੈਂਡ ਕੋਰੀਡੋਰ ਨੂੰ ਉਜੈਨ ਦੀ ਸ਼ਾਨ ਅਤੇ ਇਸ ਦੀ ਆਸਥਾ ਦੇ ਪੁਨਰਨਿਰਮਾਣ ਲਈ ਸ਼ੁਰੂ ਕੀਤਾ ਹੈ। ਮਹਾਕਾਲ ਲੋਕ ਬਣਾਉਣ ਦੇ ਨਾਲ ਹੀ ਦੇਸ਼ ਭਰ ਦੇ ਕਰੋੜਾਂ ਲੋਕਾਂ ਦੀ ਸ਼ਰਧਾ ਦੇ ਕੇਂਦਰ ਨੂੰ ਹੋਰ ਅਧਿਕ ਮਜ਼ਬੂਤ ਕਰਨ ਦਾ ਕੰਮ ਹੋਇਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਥੇ ਇੱਕ ਅੱਖਾਂ ਦੇ ਹਸਪਤਾਲ ਦਾ ਉਦਘਾਟਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸਵਾਮੀਨਾਰਾਇਣ ਨੇ ਉੱਤਰ ਪ੍ਰਦੇਸ਼ ਤੋਂ ਗੁਜਰਾਤ ਆ ਕੇ ਸਥਾਈ ਨਿਵਾਸ ਕੀਤਾ ਸੀ ਅਤੇ ਦੇਸ਼ਭਰ ਵਿੱਚ ਯਾਤਰਾ ਕਰਕੇ ਗਿਆਨ ਪ੍ਰਾਪਤ ਕਰਕੇ ਉਸ ਨੂੰ ਲੋਕ ਪ੍ਰਸੰਨ ਬਣਾਕੇ ਵਚਨਾਮ੍ਰਿਤ ਦੇ ਰਾਹੀਂ ਪੂਰੇ ਵਿਸ਼ਵ, ਵਿਸ਼ੇਸ਼ ਤੌਰ ‘ਤੇ ਗੁਜਰਾਤ ਦੇ ਲੋਕਾਂ ਦੀ ਭਲਾਈ ਲਈ ਕਈ ਕੰਮ ਕੀਤੇ। ਸ਼੍ਰੀ ਸ਼ਾਹ ਨੇ ਕਿਹਾ ਕਿ 200 ਸਾਲ ਪੂਰਵ ਉਨ੍ਹਾਂ ਨੇ ਸਵਾਮੀਨਾਰਾਇਣ ਸੰਪਰਦਾ ਦੀ ਸਥਾਪਨਾ ਕੀਤੀ ਜੋ ਅੱਜ ਇੱਕ ਵਿਸ਼ਾਲ ਬਰਗਦ ਦਾ ਰੁੱਖ ਬਣਾਕੇ ਭਾਰਤ ਵਿੱਚ ਧੁਰਵ ਤਾਰੇ ਦੀ ਤਰ੍ਹਾਂ ਮੌਜੂਦ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਵਾਮੀ ਨਾਰਾਇਣ ਸੰਪਰਦਾ ਨੇ ਅਨੇਕ ਪ੍ਰਕਾਰ ਦੇ ਸੇਵਾਕਾਰਜ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਵਿੱਚ ਸਵਾਮੀ ਨਾਰਾਇਣ ਸੰਪਰਦਾ ਦੇ ਅਲਗ-ਅਲਗ ਸੰਸਥਾਨਾਂ ਦਾ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਵਾਮੀ ਨਾਰਾਇਣ ਸੰਪਰਦਾ ਦੇ ਗੁਰੂਕੁਲਾਂ ਵਿੱਚ ਧਨ ਦੀ ਕਮੀ ਵਾਲੇ ਵਿਦਿਆਰਥੀ ਨੂੰ ਧਰਮ ਦੇ ਸੰਸਕਾਰਾਂ ਦੇ ਨਾਲ-ਨਾਲ ਉੱਚਤਮ ਸਿੱਖਿਆ ਪ੍ਰਾਪਤ ਕਰਨ ਦੀ ਵਿਵਸਥਾ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਸਵਾਮੀਨਾਰਾਇਣ ਸੰਪਰਦਾ ਨੇ ਦੇਸ਼ ਦੇ ਕਰੋੜਾਂ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦਾ ਬਹੁਤ ਵੱਡਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਾ ਮੁਕਤੀ ਸਵਾਮੀ ਨਾਰਾਇਣ ਭਗਵਾਨ ਦਾ ਬਹੁਤ ਜ਼ੋਰ ਦਾ ਵਿਸ਼ਾ ਸੀ ਅਤੇ ਉਨ੍ਹਾਂ ਨੇ ਇਸ ਨੂੰ ਧਰਮ ਦੇ ਨਾਲ ਜੋੜਕੇ ਲੋਕਾਂ ਨੂੰ ਨਸ਼ਾ ਮੁਕਤ ਕਰਨ ਲਈ ਬਹੁਤ ਵੱਡਾ ਅਭਿਯਾਨ ਛੇੜਿਆ।
ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਅੱਖਾਂ ਦਾ ਹਸਪਤਾਲ 50 ਬੈੱਡ ਦੇ ਨਾਲ ਅਨੇਕ ਪ੍ਰਕਾਰ ਦੇ ਅੱਖਾਂ ਦੇ ਰੋਗਾਂ ਨੂੰ ਮੁਕਤੀ ਦੇਣ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ 15 ਕਰੋੜ ਦੇ ਖਰਚ ਤੋਂ ਬਣਿਆ ਇਹ ਅੱਖਾਂ ਦਾ ਹਸਪਤਾਲ ਉਜੈਨ ਧਾਮ ਅਤੇ ਆਸ-ਪਾਸ ਦੇ ਲੋਕਾਂ ਲਈ ਅੱਖਾਂ ਦੇ ਕਈ ਰੋਗਾਂ ਦੇ ਇਲਾਜ ਵਿੱਚ ਮਦਦ ਦੇਣ ਦਾ ਕੰਮ ਕਰੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸਰਕਾਰ ਨੇ ਸਿਹਤ ਦੇ ਖੇਤਰ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਰਾਹੀਂ ਦੇਸ਼ ਦੇ 80 ਕਰੋੜ ਗਰੀਬਾਂ ਨੂੰ 5 ਲੱਖ ਰੁਪਏ ਤੱਕ ਦੇ ਸਿਹਤ ਦੇ ਸਾਰੇ ਖਰਚਿਆਂ ਤੋਂ ਮੁਕਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ 80 ਕਰੋੜ ਲੋਕਾਂ ਨੂੰ 5 ਲੱਖ ਰੁਪਏ ਤੱਕ ਦੇ ਸਿਹਤ ਦਾ ਪੂਰਾ ਖਰਚ ਦੇਣ ਦਾ ਇਹ ਪਹਿਲਾ ਅਤੇ ਇੱਕਮਾਤਰ ਉਦਾਹਰਣ ਹੈ।
ਸ਼੍ਰੀ ਸ਼ਾਹ ਨੇ ਕਿਹਾ ਕਿ ਮੈਡੀਕਲ ਕਾਲਜਾਂ ਦੀ ਸੰਖਿਆ 387 ਤੋਂ ਵਧਕੇ 596 ਕੀਤੀ ਗਈ ਹੈ ਐੱਮਬੀਬੀਐੱਸ ਸੀਟਾਂ ਦੀ ਸੰਖਿਆ 51000 ਤੋਂ ਵਧਾਕੇ 89000 ਹੋਈ ਹੈ ਅਤੇ ਪੀਜੀ ਸੀਟਾਂ ਦੀ ਸੰਖਿਆ 31000 ਤੋਂ ਵਧਾਕੇ 60000 ਕਰਨ ਦਾ ਕੰਮ ਨਰੇਂਦਰ ਮੋਦੀ ਸਰਕਾਰ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਲਜਾਂ ਦੀ ਸੰਖਿਆ ਵਿੱਚ 55% ਦਾ ਵਾਧਾ, ਐੱਮਬੀਬੀਐੱਸ ਸੀਟਾਂ ਵਿੱਚ ਡੇਢ ਗੁਣਾ ਅਤੇ ਐੱਮਐੱਸ ਅਤੇ ਐੱਮਡੀ ਦੀਆਂ ਸੀਟਾਂ ਵਿੱਚ ਦੌਗੁਣਾ ਵਾਧਾ ਭਾਰਤ ਦੀ ਸਿਹਤ ਰਚਨਾ ਨੂੰ ਬਹੁਤ ਮਜ਼ਬੂਤ ਕਰੇਗੀ।
ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ 22 ਨਵੇਂ ਏਮਸ ਦੀ ਸਥਪਾਨਾ ਕੀਤੀ ਹੈ ਜਿਸ ਵਿੱਚ ਗਰੀਬਾਂ ਨੂੰ ਬੀਮਾਰੀਆਂ ਦੇ ਇਲਾਜ ਵਿੱਚ ਬਹੁਤ ਫਾਈਦਾ ਮਿਲੇਗਾ। ਸ਼੍ਰੀ ਸ਼ਾਹ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਜੀ ਨੂੰ ਪੂਰੇ ਭਾਰਤ ਵਿੱਚ ਪਹਿਲੀ ਬਾਰ ਭਾਰਤੀ ਭਾਸ਼ਾ ਵਿੱਚ ਮੈਡੀਕਲ ਦੀ ਸਿੱਖਿਆ ਦੀ ਸ਼ੁਰੂਆਤ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਐੱਮਬੀਬੀਐੱਸ ਦੇ ਸਾਰੇ ਕੋਰਸਾਂ ਦਾ ਕਾਫੀ ਹਿੰਦੀ ਵਿੱਚ ਅਨੁਵਾਦ ਕਰਕੇ, ਸ਼ਿਵਰਾਜ ਜੀ ਨੇ ਸਾਡੀ ਭਾਰਤੀ ਭਾਸ਼ਾਵਾਂ ਨੂੰ ਇੱਕ ਨਵੀਂ ਗਤੀ ਦੇਣ ਦਾ ਕੰਮ ਕੀਤਾ ਹੈ।
*****
ਆਰਕੇ/ਏਵਾਈ/ਏਕੇਐੱਸ
(Release ID: 1894999)
Visitor Counter : 148