ਪ੍ਰਧਾਨ ਮੰਤਰੀ ਦਫਤਰ

"ਪਰੀਕਸ਼ਾ ਪੇ ਚਰਚਾ 2023" ਸਮੇਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 27 JAN 2023 9:06PM by PIB Chandigarh

ਨਮਸਤੇ!

ਸ਼ਾਇਦ ਇਤਨੀ ਠੰਢ ਵਿੱਚ ਪਹਿਲੀ ਵਾਰ ਪਰੀਕਸ਼ਾ ਪੇ ਚਰਚਾ ਹੋ ਰਹੀ ਹੈ। ਆਮਤੌਰ ’ਤੇ ਫਰਵਰੀ ਵਿੱਚ ਕਰਦੇ ਹਾਂ। ਲੇਕਿਨ ਹੁਣ ਵਿਚਾਰ ਆਇਆ ਕਿ ਆਪ ਸਭ ਨੂੰ 26 ਜਨਵਰੀ ਦਾ ਵੀ ਲਾਭ ਮਿਲੇ, ਫਾਇਦਾ ਉਠਾਇਆ ਨਾ ਜੋ ਬਾਹਰ ਦੇ ਹਨ ਉਨ੍ਹਾਂ ਨੇ। ਗਏ ਸਾਂ ਕਰਤਵਯ ਪਥ ’ਤੇ। ਕੈਸਾ ਲਗਿਆ? ਬਹੁਤ ਅੱਛਾ ਲਗਿਆ। ਅੱਛਾ ਘਰ ਜਾ ਕੇ ਕੀ ਦੱਸੋਗੇ? ਕੁਝ ਨਹੀਂ ਦੱਸਾਂਗੇ। ਅੱਛਾ ਸਾਥੀਓ ਸਮਾਂ ਜ਼ਿਆਦਾ ਲੈਂਦਾ ਨਹੀਂ ਹਾਂ, ਮੈਂ ਲੇਕਿਨ ਮੈਂ ਇਤਨਾ ਜ਼ਰੂਰ ਕਹਾਂਗਾ ਕਿ ਪਰੀਕਸ਼ਾ ਪੇ ਚਰਚਾ ਮੇਰੀ ਵੀ ਪਰੀਖਿਆ ਹੈ। ਅਤੇ ਦੇਸ਼ ਦੇ ਕੋਟਿ-ਕੋਟਿ ਵਿਦਿਆਰਥੀ ਮੇਰੀ ਪਰੀਖਿਆ ਲੈ ਰਹੇ ਹਨ। ਹੁਣ ਮੈਨੂੰ ਇਹ ਪਰੀਖਿਆ ਦੇਣ ਵਿੱਚ ਖੁਸ਼ੀ ਹੁੰਦੀ ਹੈ, ਆਨੰਦ ਆਉਂਦਾ ਹੈ, ਕਿਉਂਕਿ ਮੈਨੂੰ ਜੋ ਸਵਾਲ ਮਿਲਦੇ ਹਨ, ਲੱਖਾਂ ਦੀ ਤਾਦਾਦ ਵਿੱਚ। ਬਹੁਤ proactively ਬੱਚੇ ਸਵਾਲ ਪੁੱਛਦੇ ਹਨ, ਆਪਣੀ ਸਮੱਸਿਆ ਦੱਸਦੇ ਹਨ, ਵਿਅਕਤੀਗਤ ਪੀੜਾ ਵੀ ਦੱਸਦੇ ਹਨ। ਮੇਰੇ ਲਈ ਬੜਾ ਸੁਭਾਗ ਹੈ ਕਿ ਮੇਰੇ ਦੇਸ਼ ਦਾ ਯੁਵਾ ਮਨ ਕੀ ਸੋਚਦਾ ਹੈ, ਕਿਨ੍ਹਾਂ ਉਲਝਣਾਂ ਤੋਂ ਗੁਜਰਦਾ ਹੈ, ਦੇਸ਼ ਤੋਂ ਉਸ ਦੀਆਂ ਅਪੇਖਿਆਵਾਂ ਕੀ  ਹਨ, ਸਰਕਾਰਾਂ ਤੋਂ ਉਸ ਦੀਆਂ ਅਪੇਖਿਆਵਾਂ ਕੀ ਹਨ, ਉਸ ਦੇ ਸੁਪਨੇ ਕੀ ਹਨ, ਸੰਕਲਪ ਕੀ ਹੈ।  ਯਾਨੀ ਸਚਮੁੱਚ ਵਿੱਚ ਮੇਰੇ ਲਈ ਇਹ ਬਹੁਤ ਬੜਾ ਖਜ਼ਾਨਾ ਹੈ। ਅਤੇ ਮੈਂ ਤਾਂ ਮੇਰੇ ਸਿਸਟਮ ਨੂੰ ਕਿਹਾ ਹੋਇਆ ਹੈ ਕਿ ਇਨ੍ਹਾਂ ਸਾਰੇ ਸਵਾਲਾਂ ਨੂੰ ਇਕੱਠਾ ਕਰਕੇ ਰੱਖੋ। ਕਦੇ 10-15 ਸਾਲ ਦੇ ਬਾਅਦ ਮੌਕਾ ਮਿਲੇਗਾ ਤਾਂ ਉਸ ਨੂੰ social scientists  ਦੇ ਦੁਆਰਾ ਉਸ ਦਾ analysis ਕਰਾਂਗੇ ਅਤੇ ਪੀੜ੍ਹੀ ਬਦਲਦੀ ਜਾਂਦੀ ਹੈ ਵੈਸੇ, ਸਥਿਤੀਆਂ ਜਿਵੇਂ ਬਦਲਦੀਆਂ ਜਾਂਦੀਆਂ ਹਨ ਵੈਸੇ, ਉਨ੍ਹਾਂ  ਦੇ  ਸੁਪਨੇ, ਉਨ੍ਹਾਂ ਦੇ ਸੰਕਲਪਾਂ, ਉਨ੍ਹਾਂ ਦੀ ਸੋਚ ਕਿਵੇਂ ਬਹੁਤ ਮਾਇਕ੍ਰੋ ਤਰੀਕੇ ਨਾਲ ਬਦਲਦੀਆਂ ਹਨ। ਇਸ ਦਾ ਇੱਕ ਬਹੁਤ ਬੜਾ thesis ਸ਼ਾਇਦ ਹੀ ਇਤਨਾ ਸਿੰਪਲ ਕਿਸੇ ਦੇ ਪਾਸ ਨਹੀਂ ਹੋਵੇਗਾ, ਜਿਤਨਾ ਤੁਸੀਂ ਲੋਕ ਮੈਨੂੰ ਸਵਾਲ ਪੁੱਛ ਕੇ ਭੇਜਦੇ ਹੋ। ਚਲੋ ਲੰਬੀਆਂ ਬਾਤਾਂ ਨਹੀਂ ਕਰਦੇ ਹਾਂ। ਮੈਂ ਚਾਹਾਂਗਾ ਕਿ ਕਿੱਧਰੋਂ ਸ਼ੁਰੂ ਕਰੀਏ, ਤਾਕਿ ਹਰ ਵਾਰ ਮੈਨੂੰ ਇੱਕ ਸ਼ਿਕਾਇਤ ਆਉਂਦੀ ਹੈ ਕਿ ਸਾਹਬ ਇਹ ਕਾਰਜਕ੍ਰਮ ਬਹੁਤ ਲੰਬਾ ਚਲਦਾ ਹੈ। ਤੁਹਾਡਾ ਕੀ ਮਤ ਹੈ? ਲੰਬਾ ਚਲਦਾ ਹੈ। ਲੰਬਾ ਚਲਣਾ ਚਾਹੀਦਾ ਹੈ। ਅੱਛਾ ਮੈਨੂੰ ਹੋਰ ਕੋਈ ਕਰਨਾ ਨਹੀਂ ਹੈ। ਅੱਛਾ ਠੀਕ ਹੈ, ਤੁਹਾਡੇ ਲਈ ਹੀ ਹੈ। ਦੱਸੋ ਕੀ ਕਰੋਂਗੇ, ਕੌਣ ਪਹਿਲਾਂ ਪੁੱਛਦੇ ਹਨ? 

ਪ੍ਰਸਤੁਤਕਰਤਾ - ਦੁਨੀਆ ਨੂੰ ਬਦਲਣ ਦੀ ਤਮੰਨਾ ਹੋਵੇ ਅਗਰ, ਦੁਨੀਆ ਨੂੰ ਬਦਲਣ ਦੀ ਤਮੰਨਾ ਹੋਵੇ ਅਗਰ। ਦੁਨੀਆ ਨੂੰ ਨਹੀਂ ਖ਼ੁਦ ਨੂੰ ਬਦਲਣਾ ਸਿੱਖੋ। ਮਾਣਯੋਗ ਪ੍ਰਧਾਨ ਮੰਤਰੀ ਜੀ, ਤੁਹਾਡਾ ਪ੍ਰੇਰਕ ਅਤੇ ਗਿਆਨਵਰਧਕ ਉਦਬੋਧਨ ਸਦਾ ਸਾਨੂੰ ਸਕਾਰਾਤਮਕ ਊਰਜਾ ਅਤੇ ਵਿਸ਼ਵਾਸ ਨਾਲ ਭਰ ਦਿੰਦਾ ਹੈ,  ਤੁਹਾਡੇ ਬੇਹੱਦ ਅਨੁਭਵ ਅਤੇ ਗਿਆਨਪੂਰਨ ਮਾਰਗਦਰਸ਼ਨ ਦੀ ਅਸੀਂ ਸਭ ਉਤਸੁਕਤਾ ਨਾਲ ਉਡੀਕ ਕਰ ਰਹੇ ਹਾਂ। ਮਾਣਯੋਗ ਤੁਹਾਡੇ ਅਸ਼ੀਰਵਾਦ ਅਤੇ ਅਨੁਮਤੀ ਨਾਲ ਅਸੀਂ ਇਸ ਕਾਰਜਕ੍ਰਮ ਦਾ ਸ਼ੁਭ-ਅਰੰਭ ਕਰਨਾ ਚਾਹੁੰਦੇ ਹਾਂ। ਧੰਨਵਾਦ ਮਾਨਯਵਰ। ਮਾਣਯੋਗ ਪ੍ਰਧਾਨ ਮੰਤਰੀ ਜੀ ਆਪਣੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਸਥਾਪਤਯ ਸੌਂਦਰਯ(ਸੁੰਦਰਤਾ) ਦੇ ਲਈ ਪ੍ਰਸਿੱਧ ਸ਼ਹਿਰ ਮਦੁਰਈ ਤੋਂ ਅਸ਼ਵਿਨੀ ਇੱਕ ਪ੍ਰਸ਼ਨ ਪੁੱਛਣਾ ਚਾਹੁੰਦੀ ਹੈ। ਅਸ਼ਵਿਨੀ ਕਿਰਪਾ  ਕਰਕੇ ਆਪਣਾ ਪ੍ਰਸ਼ਨ ਪੁੱਛੋ।

ਅਸ਼ਵਿਨੀ - Hon’ble Prime Minister Sir,  Namaskar.  My Name is Ashwini.  I am a student of Kendriya Vidyalaya No.  2 Madurai,  Tamil Nadu.  My question to you Sir is how do I deal with my family disappointment if my results are not good.  What if I don’t get the marks,  I am expecting.  Being a good student is also not an easy job expectations of elders become so high that the person who is giving exam  gets so much stress and they go into depression.  Nowadays it is common for students to cut their hands and become irritated and there is no one they could trust with their feelings.  Kindly guide me on this.  Thank You Sir. 

ਪ੍ਰਸਤੁਤਕਰਤਾ -  ਧੰਨਵਾਦ ਅਸ਼ਵਿਨੀ.  Hon’ble Prime Minister Sir,  Navdesh Jagur,  he is from the heart of India’s capital Delhi.  The imperial seed of several empires with his charming length of grand medieval history and amazing architectural styles.  Navdesh is seated in the hall and wishes to discuss an identical issue through his question.  Navdesh please ask your question.

Navdesh- Good Morning, Hon’ble Prime Minister Sir. I am  Navdesh Jagur of Kendriya Vidyalaya, Pitam Pura, Delhi region. Sir, my question to you is how do I deal with my family situation when my results are not good? Kindly guide me Sir, Thank You very much.

Navdesh- Good Morning, Hon’ble Prime Minister Sir. I am  Navdesh Jagur of Kendriya Vidyalaya, Pitam Pura, Delhi region. Sir, my question to you is how do I deal with my family situation when my results are not good? Kindly guide me Sir, Thank You very much.

ਪ੍ਰਸਤੁਤਕਰਤਾ - Thank You Navdesh,  ਮਾਣਯੋਗ ਪ੍ਰਧਾਨ ਮੰਤਰੀ ਜੀ, ਸੰਸਾਰ ਨੂੰ ਸ਼ਾਂਤੀ ਅਤੇ ਕਰੁਣਾ ਦਾ ਸੰਦੇਸ਼ ਦੇਣ ਵਾਲੇ ਭਗਵਾਨ ਬੁੱਧ, ਗੁਰੂ ਗੋਬਿੰਦ ਸਿੰਘ ਅਤੇ ਵਰਧਮਾਨ ਮਹਾਵੀਰ ਦੀ ਜਨਮਭੂਮੀ ਪ੍ਰਾਚੀਨ ਨਗਰ ਪਟਨਾ ਤੋਂ ਪ੍ਰਿਯੰਕਾ ਕੁਮਾਰੀ ਕੁਝ ਇਸੇ ਪ੍ਰਕਾਰ ਦੀ ਸਮੱਸਿਆ ਨਾਲ ਜੂਝ ਰਹੀ ਹਨ ਅਤੇ ਤੁਹਾਡਾ ਮਾਰਗਦਰਸ਼ਨ ਚਾਹੁੰਦੇ ਹਨ। ਪ੍ਰਿਯੰਕਾ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।

ਪ੍ਰਿਯੰਕਾ - ਨਮਸਤੇ। ਮਾਣਯੋਗ ਪ੍ਰਧਾਨ ਮੰਤਰੀ ਜੀ ਮੇਰਾ ਨਾਮ ਪ੍ਰਿਯੰਕਾ ਕੁਮਾਰੀ ਹੈ। ਮੈਂ ਰਵੀਨ ਬਾਲਿਕਾ ਪਲੱਸ ਟੂ ਸਕੂਲ (ਪਾਠਸ਼ਾਲਾ) ਤੋਂ ਰਾਜੇਂਦਰ ਨਗਰ ਪਟਨਾ ਤੋਂ 11ਵੀਂ ਦੀ ਵਿਦਿਆਰਥਣ ਹਾਂ। ਮੇਰਾ ਪ੍ਰਸ਼ਨ ਇਹ ਹੈ ਕਿ ਮੇਰੇ ਪਰਿਵਾਰ ਵਿੱਚ ਸਭ ਅੱਛੇ ਨੰਬਰਾਂ ਨਾਲ ਪਾਸ ਹੋਏ ਹਨ। ਮੈਨੂੰ ਵੀ ਅੱਛੇ ਨੰਬਰ ਲਿਆਉਣੇ ਹਨ। ਇਸ ਦੇ ਲਈ ਮੈਂ ਤਣਾਅ ਵਿੱਚ ਚਲੀ ਗਈ ਹਾਂ, ਇਸ ਦੇ ਲਈ ਤੁਸੀਂ ਮੈਨੂੰ ਮਾਰਗਦਰਸ਼ਨ ਦਿਓ। ਧੰਨਵਾਦ। 

ਪ੍ਰਸਤੁਤਕਰਤਾ -  ਧੰਨਵਾਦ ਪ੍ਰਿਯੰਕਾ। ਮਾਣਯੋਗ ਪ੍ਰਧਾਨ ਮੰਤਰੀ ਜੀ। ਅਸ਼ਵਿਨੀ, ਨਵਦੇਸ਼ ਅਤੇ ਪ੍ਰਿਯੰਕਾ ਇਹ ਮਹਿਸੂਸ ਕਰਦੇ ਹਨ ਕਿ ਇਹ ਮਹੱਤਵਪੂਰਨ ਮੁੱਦਾ ਕਈ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਨੂੰ ਹੱਲ ਕਰਨ ਦੇ ਲਈ ਤੁਹਾਡਾ ਮਾਰਗਦਰਸ਼ਨ ਚਾਹੁੰਦੇ ਹਨ।

ਪ੍ਰਧਾਨ ਮੰਤਰੀ -  ਅਸ਼ਵਿਨੀ ਤੁਸੀਂ ਕ੍ਰਿਕੇਟ ਖੇਡਦੇ ਹੋ ਕੀ? ਕ੍ਰਿਕੇਟ ਵਿੱਚ ਗੁਗਲੀ ਬਾਲ ਹੁੰਦੀ ਹੈ।  ਨਿਸ਼ਾਨਾ ਇੱਕ ਹੁੰਦਾ ਹੈ ਦਿਸ਼ਾ ਦੂਸਰੀ ਹੁੰਦੀ ਹੈ। ਮੈਨੂੰ ਲਗਦਾ ਹੈ ਕਿ ਤੁਸੀਂ ਪਹਿਲੀ ਹੀ ਬਾਲ ਵਿੱਚ ਮੈਨੂੰ ਆਊਟ ਕਰਨਾ ਚਾਹੁੰਦੇ ਹੋ। ਪਰਿਵਾਰ ਦੇ ਲੋਕਾਂ ਦੀਆਂ ਤੁਹਾਥੋਂ ਬਹੁਤ ਅਪੇਖਿਆਵਾਂ ਹੋਣਾ ਬਹੁਤ ਸੁਭਾਵਿਕ ਹੈ। ਅਤੇ ਉਸ ਵਿੱਚ ਕੁਝ ਗਲਤ ਵੀ ਨਹੀਂ ਹੈ। ਲੇਕਿਨ ਅਗਰ ਪਰਿਵਾਰ ਦੇ ਲੋਕ ਅਪੇਖਿਆਵਾਂ Social Status ਦੇ ਕਾਰਨ mark ਕਰ ਰਹੇ ਹਨ ਤਾਂ ਉਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦਾ Social Status ਦਾ ਉਨ੍ਹਾਂ ’ਤੇ ਇਤਨਾ ਦਬਾਅ ਹੁੰਦਾ ਹੈ,  ਉਨ੍ਹਾਂ ਦੇ ਮਨ ’ਤੇ ਇਤਨਾ ਪ੍ਰਭਾਵ ਹੁੰਦਾ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਜਦੋਂ ਸੋਸਾਇਟੀ ਵਿੱਚ ਜਾਵਾਂਗੇ ਤਾਂ ਬੱਚਿਆਂ ਦੇ ਲਈ ਕੀ ਦੱਸਾਂਗੇ। ਅਗਰ ਬੱਚੇ weak ਹਨ ਤਾਂ ਕਿਵੇਂ ਉਨ੍ਹਾਂ ਦੇ ਸਾਹਮਣੇ ਚਰਚਾ ਕਰਾਂਗੇ ਅਤੇ ਕਦੇ-ਕਦੇ ਮਾਂ-ਬਾਪ ਵੀ ਤੁਹਾਡੀਆਂ ਸਮਰੱਥਾਵਾਂ ਨੂੰ ਜਾਣਨ ਦੇ ਬਾਵਜੂਦ ਵੀ ਆਪਣੇ Social Status ਦੇ ਕਾਰਨ ਆਪਣੇ ਆਸ-ਪਾਸ ਦੇ ਸਾਥੀਆਂ, ਦੋਸਤਾਂ ਵਿੱਚ, ਕਲੱਬ ਵਿੱਚ ਜਾਂਦੇ ਹਨ, ਸੋਸਾਇਟੀ ਵਿੱਚ ਜਾਂਦੇ ਹਨ ਕਦੇ ਤਾਲਾਬ ਵਿੱਚ ਕੱਪੜੇ ਧੋਏ ਜਾਂਦੇ ਹਨ, ਬੈਠਦੇ ਹਨ, ਬਾਤਾਂ ਕਰਦੇ ਹਨ, ਬੱਚਿਆਂ ਦੀਆਂ ਬਾਤਾਂ ਨਿਕਲਦੀਆਂ ਹਨ। ਫਿਰ ਉਨ੍ਹਾਂ ਨੂੰ ਇੱਕ inferiority complex ਆਉਂਦਾ ਹੈ ਅਤੇ ਇਸ ਲਈ ਬਾਹਰ ਬਹੁਤ ਬੜੀਆਂ-ਬੜੀਆਂ ਬਾਤਾਂ ਦੱਸ ਦਿੰਦੇ ਹਨ ਆਪਣੇ ਬੱਚਿਆਂ ਦੇ ਲਈ। ਤੇ ਫਿਰ ਹੌਲ਼ੀ-ਹੌਲ਼ੀ ਉਹ internalise ਕਰ ਲੈਂਦੇ ਹਨ ਅਤੇ ਫਿਰ ਘਰ ਵਿੱਚ ਆ ਕੇ ਵੀ ਉਹੀ ਅਪੇਖਿਆਵਾਂ ਕਰਦੇ ਹਨ। ਅਤੇ ਸਮਾਜ ਜੀਵਨ ਵਿੱਚ ਇਹ ਸਹਿਜ ਪ੍ਰਵਿਰਤੀ ਬਣੀ ਹੋਈ ਹੈ। ਦੂਸਰਾ ਤੁਸੀਂ ਅੱਛਾ ਕਰੋਗੇ ਤਾਂ ਵੀ ਹਰ ਕੋਈ ਤੁਹਾਥੋਂ ਨਵੀਂ ਅਪੇਖਿਆ ਕਰੇਗਾ। ਅਸੀਂ ਤਾਂ ਰਾਜਨੀਤੀ ਵਿੱਚ ਹਾਂ, ਅਸੀਂ ਕਿਤਨੀਆਂ ਹੀ ਚੋਣਾਂ ਕਿਉਂ ਨਾ ਜਿੱਤ ਲਈਏ। ਲੇਕਿਨ ਐਸਾ ਦਬਾਅ ਪੈਦਾ ਕੀਤਾ ਜਾਂਦਾ ਹੈ ਕਿ ਸਾਨੂੰ ਹਾਰਨਾ ਹੀ ਨਹੀਂ ਹੈ। 200 ਲਿਆਏ ਹੋ ਤਾਂ ਬੋਲੇ 250 ਕਿਉਂ ਨਹੀਂ ਲਿਆਏ, 250 ਲਿਆਏ ਤਾਂ 300 ਕਿਉਂ ਨਹੀਂ ਲਿਆਏ, 300 ਲਿਆਏ ਤਾਂ 350 ਕਿਉਂ ਨਹੀਂ ਲਿਆਏ। ਚਾਰੋਂ ਤਰਫ਼ ਤੋਂ ਦਬਾਅ ਬਣਾਇਆ ਜਾਂਦਾ ਹੈ। ਲੇਕਿਨ ਕੀ ਸਾਨੂੰ ਇਨ੍ਹਾਂ ਦਬਾਵਾਂ ਤੋਂ ਦਬਣਾ ਚਾਹੀਦਾ ਹੈ ਕੀ? ਪਲ ਭਰ ਸੋਚੋ ਕਿ ਤੁਹਾਨੂੰ ਜੋ ਦਿਨ ਭਰ ਕਿਹਾ ਜਾਂਦਾ ਹੈ,  ਚਾਰੋਂ ਤਰਫ਼ ਤੋਂ ਜੋ ਸੁਣਿਆ ਜਾਂਦਾ ਹੈ। ਉਸੇ ਵਿੱਚ ਆਪਣਾ ਸਮਾਂ ਬਰਬਾਦ ਕਰੋਗੇ ਕਿ ਆਪ ਆਪਣੇ ਅੰਦਰ ਦੇਖੋਂਗੇ। ਆਪਣੀ ਸਮਰੱਥਾ, ਆਪਣੀ Priority, ਆਪਣੀ ਜ਼ਰੂਰਤ, ਆਪਣੇ ਇਰਾਦੇ ਥੋੜ੍ਹਾ ਹਰ ਅਪੇਖਿਆਵਾਂ ਨੂੰ ਉਸ ਦੇ ਨਾਲ ਜੋੜੋ। ਆਪ ਕਦੇ ਕ੍ਰਿਕੇਟ ਮੈਚ ਦੇਖਣ ਗਏ ਹੋਵੋਂਗੇ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਬੈਟਸਮੈਨ ਖੇਡਣ ਦੇ ਲਈ ਆਉਂਦੇ ਹਨ। ਹੁਣ ਪੂਰਾ ਸਟੇਡੀਅਮ ਹਜ਼ਾਰਾਂ ਲੋਕ ਹੁੰਦੇ ਹਨ ਸਟੇਡੀਅਮ ਵਿੱਚ। ਉਹ ਚਿੱਲਾਣਾ (ਚੀਖਣਾ) ਸ਼ੁਰੂ ਕਰ ਦਿੰਦੇ ਹਨ। ਚੌਕਾ, ਚੌਕਾ, ਚੌਕਾ, ਛੱਕਾ, ਛੱਕਾ, ਸਿਕਸਰ। ਕੀ ਉਹ ਆਡਿਯੰਸ ਦੀ ਡਿਮਾਂਡ ਦੇ ਉੱਪਰ ਚੌਕੇ ਅਤੇ ਛੱਕੇ ਲਗਾਉਂਦਾ ਹੈ ਕੀ? ਐਸਾ ਕਰਦਾ ਹੈ ਕੀ ਕੋਈ ਪਲੇਅਰ? ਚਿਲਾਉਂਦੇ ਰਹਿਣ ਕਿਤਨਾ ਹੀ ਚਿਲਾਉਂਦੇ ਰਹਿਣ। ਉਸ ਦਾ ਧਿਆਨ ਉਸ ਬਾਲ ’ਤੇ ਹੀ ਹੁੰਦਾ ਹੈ। ਜੋ ਆ ਰਿਹਾ ਹੈ। ਉਸ ਬਾਲਰ ਦੇ ਮਾਇੰਡ ਨੂੰ ਸਟਡੀ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਜੈਸਾ ਬਾਲ ਹੈ ਵੈਸਾ ਹੀ ਖੇਡਦਾ ਹੈ। ਨਾ ਕਿ ਆਡਿਯੰਸ ਚਿਲਾਉਂਦਾ ਹੈ, ਫੋਕਸ ਰਹਿੰਦਾ ਹੈ। ਅਗਰ ਆਪ ਵੀ ਆਪਣੀ ਐਕਟੀਵਿਟੀ ਵਿੱਚ ਫੋਕਸ ਰਹਿੰਦੇ ਹੋ। ਤਾਂ ਜੋ ਕੁਝ ਵੀ ਦਬਾਅ ਬਣਦਾ ਹੈ, ਅਪੇਖਿਆਵਾਂ ਬਣਦੀਆਂ ਹਨ, ਕਦੇ ਨਾ ਕਦੇ ਆਪ ਉਸ ਤੋਂ ਪਾਰ ਪਾਓਂਗੇ। ਆਪ ਉਸ ਸੰਕਟਾਂ ਤੋਂ ਬਾਹਰ ਆ ਜਾਓਂਗੇ। ਅਤੇ ਇਸ ਲਈ ਮੇਰਾ ਤੁਹਾਨੂੰ ਆਗ੍ਰਹ ਹੋਵੇਗਾ ਕਿ ਆਪ ਦਬਾਵਾਂ ਦੇ ਦਬਾਅ ਵਿੱਚ ਨਾ ਰਹੋ।  ਹਾਂ ਕਦੇ-ਕਦੇ ਦਬਾਅ ਨੂੰ analysis ਕਰੋ। ਕਿਤੇ ਐਸਾ ਤਾਂ ਨਹੀਂ ਹੈ ਕਿ ਤੁਸੀਂ ਖ਼ੁਦ ਦੇ ਵਿਸ਼ੇ ਵਿੱਚ underestimate ਕਰ ਰਹੇ ਹੋ। ਤੁਹਾਡੀ ਸਮਰੱਥਾ ਬਹੁਤ ਹੈ, ਲੇਕਿਨ ਆਪ ਖ਼ੁਦ ਹੀ ਇਤਨੇ depressed mentality ਦੇ ਹੋ ਕਿ ਨਵਾਂ ਕਰਨ ਦੇ ਲਈ ਸੋਚਦੇ ਨਹੀਂ ਹੋ। ਤਾਂ ਕਦੇ-ਕਦੇ ਉਹ ਅਪੇਖਿਆਵਾਂ ਬਹੁਤ ਬੜੀ ਤਾਕਤ ਬਣ ਜਾਂਦੀਆਂ ਹਨ। ਬੜੀ ਊਰਜਾ ਬਣ ਜਾਂਦੀਆਂ ਹਨ ਅਤੇ ਇਸ ਲਈ ਅਪੇਖਿਆਵਾਂ ਮਾਂ-ਬਾਪ ਨੂੰ ਕੀ ਕਰਨਾ ਉਹ ਮੈਂ ਪਹਿਲਾਂ ਹੀ ਕਿਹਾ। ਸਮਾਜਿਕ ਦਬਾਅ ਵਿੱਚ ਮਾਂ-ਬਾਪ ਨੂੰ ਬੱਚਿਆਂ ’ਤੇ ਦਬਾਅ ਟ੍ਰਾਂਸਫ਼ਰ ਨਹੀਂ ਕਰਨਾ ਚਾਹੀਦਾ ਹੈ। ਲੇਕਿਨ ਬੱਚਿਆਂ ਨੂੰ ਆਪਣੀ ਸਮਰੱਥਾ ਤੋਂ ਘੱਟ ਵੀ ਆਪਣੇ ਆਪ ਨੂੰ ਨਹੀਂ ਆਂਕਣਾ ਚਾਹੀਦਾ ਹੈ। ਅਤੇ ਦੋਨੋਂ ਚੀਜ਼ਾਂ ਨੂੰ ਬਲ ਦਿਓਗੇ ਤਾਂ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਆਪ ਐਸੀਆਂ ਸਮੱਸਿਆਵਾਂ ਨੂੰ ਬਹੁਤ ਅਰਾਮ ਨਾਲ ਸੁਲਝਾ ਲਵੋਗੇ। ਕਿੱਥੇ ਗਏ ਐਂਕਰ?

ਪ੍ਰਸਤੁਤਕਰਤਾ -  ਮਾਣਯੋਗ ਪ੍ਰਧਾਨ ਮੰਤਰੀ ਜੀ! ਤੁਹਾਡਾ ਕੋਟਿ-ਕੋਟਿ ਧੰਨਵਾਦ। ਤੁਹਾਡੇ ਪ੍ਰੇਰਕ ਬਚਨਾਂ ਤੋਂ ਅਭਿਭਾਵਕਾਂ (ਮਾਪਿਆਂ) ਨੂੰ ਆਪਣੇ ਬੱਚਿਆਂ ਨੂੰ ਸਮਝਣ ਦਾ ਮਾਰਗ ਮਿਲਿਆ ਹੈ।  ਮਾਨਯਵਰ, ਅਸੀਂ ਦਬਾਅ ਵਿੱਚ ਨਹੀਂ ਰਹਾਂਗੇ ਅਤੇ ਅਸੀਂ ਗੱਠ ਬੰਨ੍ਹ ਕੇ ਪਰੀਖਿਆ ਵਿੱਚ ਉਤਸ਼ਾਹ ਬਣਾਈ ਰੱਖਾਂਗੇ, ਤੁਹਾਡਾ ਧੰਨਵਾਦ।

ਪ੍ਰਸਤੁਤਕਰਤਾ - ਮਾਣਯੋਗ ਪ੍ਰਧਾਨ ਮੰਤਰੀ ਜੀ। ਚੰਬਾ ਪ੍ਰਕਿਰਤੀ (ਕੁਦਰਤ) ਦੇ ਅਣਛੂਹੇ ਸੌਂਦਰਯ (ਸੁੰਦਰਤਾ) ਨੂੰ ਸਮੇਟੇ ਭਾਰਤ ਦੇ ਪੈਰਿਸ ਦੇ ਰੂਪ ਵਿੱਚ ਪ੍ਰਸਿੱਧ ਪਹਾੜੀ ਨਗਰ ਹੈ। ਚੰਬਾ ਹਿਮਾਚਲ ਪ੍ਰਦੇਸ਼ ਤੋਂ ਆਰੁਸ਼ੀ ਠਾਕੁਰ ਆਭਾਸੀ ਮਾਧਿਅਮ ਨਾਲ ਸਾਡੇ ਨਾਲ ਜੁੜ ਰਹੇ ਹਨ। ਆਰੁਸ਼ੀ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।

ਆਰੁਸ਼ੀ– ਮਾਣਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ। ਮੇਰਾ ਨਾਮ ਆਰੁਸ਼ੀ ਠਾਕੁਰ  ਹੈ ਅਤੇ ਮੈਂ ਕੇਂਦਰੀਯ ਵਿਦਿਆਲਾ ਬਨੀਖੇਤ ਡਲਹੋਜੀ ਜ਼ਿਲ੍ਹਾ ਚੰਬਾ ਦੀ ਕਲਾਸ 11ਵੀਂ ਦੀ ਵਿਦਿਆਰਥਣ ਹਾਂ। ਮਾਣਯੋਗ ਮੇਰਾ ਤੁਹਾਨੂੰ ਇਹ ਪ੍ਰਸ਼ਨ ਹੈ ਕਿ ਪਰੀਖਿਆ ਦੇ ਦੌਰਾਨ ਜੋ ਗੱਲ ਮੈਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ,  ਉਹ ਇਹ ਹੈ ਕਿ ਮੈਂ ਪੜ੍ਹਾਈ ਕਿੱਥੋ ਸ਼ੁਰੂ ਕਰਾਂ? ਮੈਨੂੰ ਹਮੇਸ਼ਾ ਲਗਦਾ ਹੈ ਕਿ ਸਭ ਕੁਝ ਭੁੱਲ ਗਈ ਹਾਂ ਅਤੇ ਮੈਂ ਇਸ ਦੇ ਹੀ ਬਾਰੇ ਵਿੱਚ ਸੋਚਦੀ ਰਹਿੰਦੀ ਹਾਂ। ਜੋ ਮੈਨੂੰ ਕਾਫੀ ਤਣਾਅ ਦਿੰਦਾ ਹੈ। ਕਿਰਪਾ ਕਰ ਮਾਰਗਦਰਸ਼ਨ ਕਰੋ। ਧੰਨਵਾਦ ਸਰ।

ਪ੍ਰਸਤੁਤਕਰਤਾ- ਧੰਨਵਾਦ ਆਰੁਸ਼ੀ। ਮਾਣਯੋਗ ਪ੍ਰਧਾਨ ਮੰਤਰੀ ਜੀ, ਭਾਰਤ ਵਿੱਚ ਧਾਨ (ਝੋਨੇ) ਦੇ ਕਟੋਰਾ ਦੇ ਨਾਮ ਨਾਲ ਪ੍ਰਸਿੱਧ ਰਾਜ ਛੱਤੀਸਗੜ੍ਹ ਦੀ ਰਾਜਧਾਨੀ ਹੈ ਰਾਏਪੁਰ। ਰਾਏਪੁਰ ਦੀ ਅਦਿਤੀ ਦੀਵਾਨ ਇਸੇ ਸਮੱਸਿਆ ’ਤੇ ਆਪਣੀ ਮਨ ਦੀ ਜਗਿਆਸਾ ਦਾ ਸਮਾਧਾਨ ਚਾਹੁੰਦੀ ਹੈ। ਅਦਿਤੀ ਆਪਣਾ ਪ੍ਰਸ਼ਨ ਪੁੱਛੋ।

ਅਦਿਤੀ ਦੀਵਾਨ - ਮਾਣਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ। ਮੇਰਾ ਨਾਮ ਅਦਿਤੀ ਦੀਵਾਨ ਹੈ ਅਤੇ ਮੈਂ ਕ੍ਰਿਸ਼ਣਾ ਪਬਲਿਕ ਸਕੂਲ ਰਾਏਪੁਰ ਛੱਤੀਸਗੜ੍ਹ ਵਿੱਚ ਕਲਾਸ 12ਵੀਂ ਦੀ ਵਿਦਿਆਰਥਣ ਹਾਂ।  ਮੇਰਾ ਤੁਹਾਨੂੰ ਇਹ ਪ੍ਰਸ਼ਨ ਹੈ ਕਿ ਮੈਂ ਇਸ ਗੱਲ ਨੂੰ ਲੈ ਕੇ ਚਿੰਤਿਤ ਰਹਿੰਦੀ ਹਾਂ ਕਿ ਮੈਨੂੰ ਬਹੁਤ ਕੁਝ ਕਰਨਾ ਹੈ। ਲੇਕਿਨ ਅੰਤਿਮ ਤੱਕ ਮੈਂ ਕੁਝ ਵੀ ਨਹੀਂ ਕਰ ਪਾਉਂਦੀ ਹਾਂ। ਕਿਉਂਕਿ ਮੇਰੇ ਪਾਸ ਬਹੁਤ ਸਾਰੇ ਕਾਰਜ ਹੁੰਦੇ ਹਨ। ਜੇਕਰ ਮੈਂ ਆਪਣਾ ਕੋਈ ਕਾਰਜ ਸਮੇਂ ’ਤੇ ਪੂਰਾ ਕਰ ਵੀ ਲਵਾਂ ਤਾਂ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹਾਂ। ਕਿਉਂਕਿ ਫਿਰ ਹੋਰ ਕਾਰਜਾਂ ਨੂੰ ਕਰਨ ਵਿੱਚ ਜਾਂ ਤਾਂ ਬਹੁਤ ਜ਼ਿਆਦਾ ਦੇਰ ਲਗਾ ਦਿੰਦੀ ਹਾਂ ਜਾਂ ਤਾਂ ਉਨ੍ਹਾਂ ਨੂੰ ਅੱਗੇ ਤੱਕ ਦੇ ਲਈ ਟਾਲ ਦਿੰਦੀ ਹਾਂ। ਮੈਂ ਇਹ ਜਾਣਨ ਦੇ ਲਈ ਉਤਸੁਕ ਹਾਂ ਕਿ ਮੈਂ ਆਪਣੇ ਸਾਰੇ ਕੰਮ ਸਹੀ ਸਮੇਂ  ’ਤੇ ਕਿਵੇਂ ਪੂਰੇ ਕਰਾਂ? ਧੰਨਵਾਦ।

ਪ੍ਰਸਤੁਤਕਰਤਾ - ਧੰਨਵਾਦ ਅਦਿਤੀ, ਮਾਣਯੋਗ ਪ੍ਰਧਾਨ ਮੰਤਰੀ ਜੀ, ਆਰੁਸ਼ੀ ਅਤੇ ਅਦਿਤੀ ਆਪਣੀ ਪਰੀਖਿਆ ਦੀ ਤਿਆਰੀ ਅਤੇ ਸਮੇਂ ਦੇ ਸਦਉਪਯੋਗ ’ਤੇ ਤੁਹਾਡਾ ਮਾਰਗਦਰਸ਼ਨ ਚਾਹੁੰਦੇ ਹਨ। ਕਿਰਪਾ ਕਰਕੇ ਉਨ੍ਹਾਂ ਦੀ ਸਮੱਸਿਆ ਦਾ ਸਮਾਧਾਨ ਕਰੋ, ਮਾਣਯੋਗ ਪ੍ਰਧਾਨ ਮੰਤਰੀ ਜੀ।

ਪ੍ਰਧਾਨ ਮੰਤਰੀ- ਦੇਖੋ ਇਹ ਸਿਰਫ਼ ਪਰੀਖਿਆ ਦੇ ਲਈ ਹੀ ਨਹੀਂ ਹੈ। ਵੈਸੇ ਵੀ ਜੀਵਨ ਵਿੱਚ ਟਾਇਮ ਮੈਨੇਜਮੈਂਟ ਦੇ ਪ੍ਰਤੀ ਸਾਨੂੰ ਜਾਗਰੂਕ ਰਹਿਣਾ ਚਾਹੀਦਾ ਹੈ। ਪਰੀਖਿਆ ਅਤੇ ਨੋ ਪਰੀਖਿਆ। ਤੁਸੀਂ ਦੇਖਿਆ ਹੋਵੇਗਾ ਕੰਮ ਦਾ ਢੇਰ ਕਿਉਂ ਹੋ ਜਾਂਦਾ ਹੈ। ਕੰਮ ਦਾ ਢੇਰ ਇਸ ਲਈ ਹੋ ਜਾਂਦਾ ਹੈ ਸਮੇਂ ’ਤੇ ਉਸ ਨੂੰ ਕੀਤਾ ਨਹੀਂ ਇਸ ਲਈ। ਅਤੇ ਕੰਮ ਕਰਨ ਦੀ ਕਦੇ ਥਕਾਨ ਨਹੀਂ ਹੁੰਦੀ ਹੈ। ਕੰਮ ਕਰਨ ਨਾਲ ਸੰਤੋਸ਼ ਹੁੰਦਾ ਹੈ। ਕੰਮ ਨਾ ਕਰਨ ਨਾਲ ਥਕਾਨ ਲਗਦੀ ਹੈ। ਸਾਹਮਣੇ ਦਿਖਦਾ ਹੈ, ਅਰੇ ਇਤਨਾ ਸਾਰਾ ਕੰਮ, ਇਤਨਾ ਸਾਰਾ ਕੰਮ ਅਤੇ ਉਸੇ ਦੀ ਥਕਾਨ ਲਗਦੀ ਹੈ। ਕਰਨਾ ਸ਼ੁਰੂ ਕਰੋ। ਦੂਸਰਾ ਤੁਸੀਂ ਕਦੇ ਕਾਗਜ਼ ’ਤੇ ਆਪਣੀ ਪੈੱਨ, ਪੈਨਸਿਲ ਲੈ ਕੇ ਡਾਇਰੀ ’ਤੇ ਲਿਖੋ। ਇੱਕ ਹਫ਼ਤੇ ਭਰ,  ਤੁਸੀਂ ਨੋਟ ਕਰੋ ਕਿ ਤੁਸੀਂ ਆਪਣਾ ਸਮਾਂ ਕਿੱਥੇ ਬਿਤਾਉਂਦੇ ਹੋ। ਅਗਰ ਪੜ੍ਹਾਈ ਵੀ ਕਰਦੇ ਹੋ, ਤਾਂ ਕਿਤਨਾ ਸਮਾਂ ਕਿਸ ਵਿਸ਼ੇ ਨੂੰ ਦਿੰਦੇ ਹੋ ਅਤੇ ਉਸ ਵਿੱਚ ਵੀ ਸ਼ੌਰਟਕੱਟ ਢੂੰਡਦੇ ਹੋ ਕਿ ਬੇਸਿਕ ਵਿੱਚ ਜਾਂਦੇ ਹੋ। ਬਰੀਕੀਆਂ ਵਿੱਚ ਜਾਂਦੇ ਹੋ, ਥੋੜ੍ਹਾ ਆਪਣਾ ਇੱਕ analysis ਕਰੋ। ਮੈਂ ਪੱਕਾ ਮੰਨਦਾ ਹਾਂ ਕਿ ਤੁਹਾਨੂੰ ਧਿਆਨ ਵਿੱਚ ਆਵੇਗਾ ਕਿ ਤੁਸੀਂ ਜੋ ਤੁਹਾਡੀ ਪਸੰਦ ਦੀਆਂ ਚੀਜ਼ਾਂ ਹਨ, ਉਸੇ ਵਿੱਚ ਸਭ ਤੋਂ ਜ਼ਿਆਦਾ ਸਮਾਂ ਲਗਾਉਂਦੇ ਹੋ ਅਤੇ ਉਸੇ ਵਿੱਚ ਖੋਏ ਰਹਿੰਦੇ ਹੋ। ਫਿਰ ਤਿੰਨ ਵਿਸ਼ੇ ਐਸੇ ਹਨ, ਜੋ ਘੱਟ ਪਸੰਦ ਹਨ,  ਲੇਕਿਨ ਜ਼ਰੂਰੀ ਹੈ। ਉਹ ਫਿਰ ਤੁਹਾਨੂੰ ਬੋਝ ਲਗਣ ਲਗੇਗਾ। ਮੈਂ ਦੋ-ਦੋ ਘੰਟੇ ਮਿਹਨਤ ਕੀਤੀ, ਲੇਕਿਨ ਇਹ ਤਾਂ ਹੋਇਆ ਨਹੀਂ ਅਤੇ ਇਸ ਲਈ ਤੁਸੀਂ ਸਿਰਫ਼ ਪੜ੍ਹਨਾ ਦੋ ਘੰਟੇ ਐਸਾ ਨਹੀਂ ਹੈ, ਲੇਕਿਨ ਪੜ੍ਹਨ ਵਿੱਚ ਵੀ ਜਦੋਂ ਫਰੈੱਸ਼ ਮਾਇੰਡ ਹੈ, ਤਦ ਜੋ ਸਭ ਤੋਂ ਘੱਟ ਪਸੰਦ ਵਿਸ਼ਾ ਹੈ ਤੁਹਾਨੂੰ ਸਭ ਤੋਂ ਜ਼ਿਆਦਾ ਕਠਿਨ ਲਗਦਾ ਹੈ। ਤੈਅ ਕਰੋ ਪਹਿਲੇ 30 ਮਿੰਟ ਇਸ ਨੂੰ, ਫਿਰ ਇੱਕ ਪਸੰਦ ਵਾਲਾ ਵਿਸ਼ਾ ਹੈ, 20 ਮਿੰਟ ਉਸ ਨੂੰ, ਫਿਰ ਥੋੜ੍ਹਾ ਘੱਟ ਪਸੰਦ ਵਾਲਾ 30 ਮਿੰਟ ਉਸ ਨੂੰ।  ਤੁਸੀਂ ਐਸਾ ਸਲੈਪ ਬਣਾਓ। ਤਾਂ ਤੁਹਾਨੂੰ relaxation ਵੀ ਮਿਲੇਗਾ ਅਤੇ ਤੁਹਾਨੂੰ ਹੌਲ਼ੀ-ਹੌਲ਼ੀ ਉਨ੍ਹਾਂ ਵਿਸ਼ਿਆਂ ’ਤੇ ਰੁਚੀ ਵਧੇਗੀ। ਜੋ ਤੁਸੀਂ ਨਾਰਮਲੀ ਟਾਲਦੇ ਹੋ। ਅਤੇ ਅੱਛੇ ਵਿਸ਼ੇ ਵਿੱਚ ਖੋਏ ਰਹਿੰਦੇ ਹੋ ਅਤੇ ਸਮਾਂ ਵੀ ਤਾਂ ਬਹੁਤ ਜਾਂਦਾ ਹੈ। ਤੁਸੀਂ ਦੇਖਿਆ ਹੋਵੇਗਾ,  ਤੁਹਾਡੇ ਵਿੱਚੋਂ ਜੋ ਲੋਕ ਪਤੰਗ ਉਡਾਉਂਦੇ ਹੋਣਗੇ। ਮੈਨੂੰ ਤਾਂ ਬਚਪਨ ਵਿੱਚ ਬਹੁਤ ਸ਼ੌਂਕ ਸੀ। ਪਤੰਗ ਦਾ ਜੋ ਮਾਂਝਾ ਹੁੰਦਾ ਹੈ, ਧਾਗਾ ਹੁੰਦਾ ਹੈ, ਉਹ ਕਦੇ ਇੱਕ ਦੂਸਰੇ ਵਿੱਚ ਉਲਝ ਜਾਕਰ ਕੇ ਇੱਕ ਦਮ ਨਾਲ ਬੜਾ ਗੁੱਛਾ ਬਣ ਜਾਂਦਾ ਹੈ। ਹੁਣ ਬੁੱਧੀਮਾਨ ਇਨਸਾਨ ਕੀ ਕਰੇਗਾ। ਇਉਂ-ਇਉਂ ਖਿੱਚੇਗਾ ਕੀ, ਤਾਕਤ ਲਗਾਵੇਗਾ ਕੀ? ਐਸਾ ਨਹੀਂ ਕਰੇਗਾ। ਉਹ ਹੌਲ਼ੀ ਨਾਲ ਇੱਕ-ਇੱਕ ਤਾਰ ਨੂੰ ਪਕੜਨ ਦੀ ਕੋਸ਼ਿਸ਼ ਕਰੇਗਾ ਕਿ ਖੁੱਲ੍ਹਣ ਦਾ ਰਸਤਾ ਕਿੱਥੇ ਹੈ ਅਤੇ ਫਿਰ ਹੌਲ਼ੀ - ਹੌਲ਼ੀ, ਹੌਲ਼ੀ ਖੋਲ੍ਹੇਗਾ ਤਾਂ ਇਤਨਾ ਬੜਾ ਗੁੱਛਾ ਵੀ ਅਰਾਮ ਨਾਲ ਖੁੱਲ੍ਹ ਜਾਵੇਗਾ ਅਤੇ ਸਾਰਾ ਮਾਂਝਾ ਸਾਰਾ ਧਾਗਾ ਇੱਕ ਜੈਸੀ ਜ਼ਰੂਰਤ ਹੈ ਵੈਸਾ ਉਸ ਦੇ ਹੱਥ ਲਗ ਜਾਵੇਗਾ। ਸਾਨੂੰ ਵੀ ਉਸ ’ਤੇ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਹੈ। ਅਰਾਮ ਨਾਲ ਸੌਲਿਊਸ਼ਨ ਕੱਢਣਾ ਹੈ ਅਤੇ ਅਗਰ ਅਰਾਮ ਨਾਲ ਸੌਲਿਊਸ਼ਨ ਕੱਢਾਂਗੇ ਤਾਂ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਆਪ ਉਸ ਨੂੰ ਬੜੇ ਢੰਗ ਨਾਲ ਕਰੋਂਗੇ। ਦੂਸਰਾ ਤੁਸੀਂ ਕਦੇ ਘਰ ਵਿੱਚ ਆਪਣੀ ਮਾਂ ਦੇ ਕੰਮ ਨੂੰ observe ਕੀਤਾ ਹੈ ਕੀ? ਇਉਂ ਤਾਂ ਤੁਹਾਨੂੰ ਅੱਛਾ ਲਗਦਾ ਹੈ ਕਿ ਜੈਸੇ ਸਕੂਲ ਤੋਂ ਆਏ ਤਾਂ ਮਾਂ ਨੇ ਸਭ ready ਕਰਕੇ ਰੱਖਿਆ ਸੀ। ਸਵੇਰੇ ਸਕੂਲ ਜਾਣਾ ਸੀ ਤਾਂ ਮਾਂ ਨੇ ਸਭ ਤਿਆਰ ਕਰਕੇ ਰੱਖ ਦਿੱਤਾ ਸੀ। ਲਗਦਾ ਤਾਂ ਬਹੁਤ ਅੱਛਾ ਹੈ। ਲੇਕਿਨ ਕੀ ਕਦੇ observe ਕੀਤਾ ਹੈ ਕਿ ਮਾਂ ਦਾ ਟਾਇਮ ਮੈਨੇਜਮੈਂਟ ਕਿਤਨਾ ਵਧੀਆ ਹੈ। ਉਸ ਨੂੰ ਪਤਾ ਹੈ, ਸਵੇਰੇ ਇਹ ਹੈ ਤਾਂ ਮੈਨੂੰ 6 ਵਜੇ ਇਹ ਕਰਨਾ ਪਵੇਗਾ। 6.30 ਵਜੇ ਇਹ ਕਰਨਾ ਪਵੇਗਾ। ਉਸ ਨੂੰ 9 ਵਜੇ ਜਾਣਾ ਹੈ ਤਾਂ ਇਹ ਕਰਨਾ ਪਵੇਗਾ। ਉਹ 10 ਵਜੇ ਘਰ ਆਵੇਗਾ ਤਾਂ ਇਹ ਕਰਨਾ ਪਵੇਗਾ। ਯਾਨੀ ਇਤਨਾ ਪਰਫੈਕਟ ਟਾਇਮ ਮੈਨੇਜਮੇਂਟ ਮਾਂ ਦਾ ਹੁੰਦਾ ਹੈ ਅਤੇ ਜਦਕਿ ਕੰਮ ਸਭ ਤੋਂ ਜ਼ਿਆਦਾ ਮਾਂ ਕਰਦੀ ਰਹਿੰਦੀ ਹੈ। ਲੇਕਿਨ ਕਿਸੇ ਕੰਮ ਵਿੱਚ ਉਸ ਨੂੰ ਬੋਝ ਅਨੁਭਵ ਨਹੀਂ ਹੁੰਦਾ ਹੈ। ਥੱਕ ਗਈ,  ਬਹੁਤ ਕੰਮ ਹੈ, ਬਹੁਤ ਜ਼ਿਆਦਾ ਹੈ, ਐਸਾ ਨਹੀਂ ਕਰਦੀ ਹੈ ਕਿਉਂ ਉਸ ਨੂੰ ਮਾਲੂਮ ਹੈ ਕਿ ਮੈਨੂੰ ਇਤਨੇ ਘੰਟੇ ਵਿੱਚ ਇਹ-ਇਹ ਤਾਂ ਕਰਨਾ ਹੈ। ਅਤੇ ਜਦੋਂ ਐਕਸਟ੍ਰਾ ਟਾਇਮ ਮਿਲਦਾ ਹੈ ਤਦ ਵੀ ਉਹ ਚੁੱਪ ਨਹੀਂ ਬੈਠਦੀ।  ਕੁਝ ਨਾ ਕੁਝ ਆਪਣਾ ਕ੍ਰਿਏਟਿਵ ਐਕਟੀਵਿਟੀ ਕਰਦੀ ਰਹਿੰਦੀ ਹੈ। ਸੂਈ ਧਾਗਾ ਲੈ ਕੇ ਬੈਠ ਜਾਵੇਗੀ,  ਕੁਝ ਨਾ ਕੁਝ ਕਰਦੀ ਰਹੇਗੀ। ਰਿਲੈਕਸ ਕਰਨ ਦੇ ਲਈ ਵੀ ਉਸ ਨੇ ਵਿਵਸਥਾ ਰੱਖੀ ਹੈ। ਅਗਰ ਮਾਂ ਦੀ ਗਤੀਵਿਧੀ ਨੂੰ ਢੰਗ ਨਾਲ observe ਕਰੋਗੇ ਤਾਂ ਵੀ ਤੁਹਾਨੂੰ as a student ਆਪਣਾ time management ਦਾ ਮਹੱਤਵ ਕੀ ਹੁੰਦਾ ਹੈ ਅਤੇ time management ਵਿੱਚ 2 ਘੰਟੇ, 4 ਘੰਟੇ, 3 ਘੰਟੇ ਇਹ ਨਹੀਂ ਹੈ micro management ਚਾਹੀਦਾ ਹੈ।  ਕਿਸ ਵਿਸ਼ੇ ਨੂੰ ਕਿਤਨਾ ਟਾਇਮ ਦੇਣਾ ਹੈ, ਕਿਸ ਕੰਮ ਨੂੰ ਕਿਤਨਾ ਟਾਇਮ ਦੇਣਾ ਹੈ ਅਤੇ ਇਤਨੇ ਬੰਧਨ ਵੀ ਨਹੀਂ ਪਾਉਣੇ ਹਨ ਕਿ ਬਸ 6 ਦਿਨ ਤੱਕ ਇਹ ਕਰਾਂਗਾ ਹੀ ਨਹੀਂ ਕਿਉਂਕਿ ਮੈਨੂੰ ਪੜ੍ਹਨਾ ਹੈ ਫਿਰ ਤਾਂ ਆਪ ਥੱਕ ਜਾਓਗੇ। ਆਪ ਢੰਗ ਨਾਲ ਉਸ ਨੂੰ distribute ਕਰੋ ਸਮੇਂ ਨੂੰ ਜ਼ਰੂਰ ਤੁਹਾਨੂੰ ਲਾਭ ਹੋਵੇਗਾ। ਧੰਨਵਾਦ।

ਪ੍ਰਸਤੁਤਕਰਤਾ - Thank You Hon’ble Prime Minister Sir for guiding us to be methodical and systematic in order to be an effective student. Hon’ble Prime Minister Sir Rupesh Kashyap hailing from Bastar District of Chhattisgarh is known for its distinguished tribal art, the enchanting Chitrakoot waterfall and the finest quality of Bamboo. Rupesh is present here with us and needs your advice on a topic that is of vital significance. Rupesh please ask your question.

Rupesh- Good Morning. Hon’ble Prime Minister Sir, My Name is Rupesh Kashyap. I am a student of class 9th from Swami Atmanand Govt. English Medium School, Drabha Dist. Bastar, Chhattisgarh. Sir, my question is how can I avoid unfair means in exams. Thank You Sir.

ਪ੍ਰਸਤੁਤਕਰਤਾ- Thank You Rupesh. Hon’ble Prime Minister Sir, From the heritage city of Jagannath Puri, the spiritual capital of Odisha famed for it’s magnificent concept layout   Rath Yatra serene beaches. Tanmay Biswal seeks your guidance on a similar issue. Tanmay please ask your question.

Tanmay- Hon’ble Prime Minister Sir, Namaskar. My name is Tanmay Biswal. I am a student of Jawahar Navodaya Vidyalaya, Konark Puri, Odisha. My Question to you Sir is how to eliminate cheating or copying activities of the students during examination. Kindly guide me on this. Thank You Sir. 

ਪ੍ਰਸਤੁਤਕਰਤਾ- ਮਾਣਯੋਗ ਪ੍ਰਧਾਨ ਮੰਤਰੀ ਜੀ ਰੂਪੇਸ਼ ਅਤੇ ਤਨਮਯ ਪਰੀਖਿਆ ਵਿੱਚ ਅਨੁਚਿਤ ਸਾਧਨਾਂ ਦੇ ਪ੍ਰਯੋਗ ਤੋਂ ਕਿਵੇਂ ਬਚਿਆ ਜਾਵੇ, ਇਸ ਵਿਸ਼ੇ ’ਤੇ ਤੁਹਾਡਾ ਮਾਰਗਦਰਸ਼ਨ ਚਾਹੁੰਦੇ ਹਨ। ਸ਼ਰਧਾਯੋਗ ਪ੍ਰਧਾਨ ਮੰਤਰੀ ਜੀ।

ਪ੍ਰਧਾਨ ਮੰਤਰੀ- ਮੈਨੂੰ ਖੁਸ਼ੀ ਹੋਈ ਕਿ ਸਾਡੇ ਵਿਦਿਆਰਥੀਆਂ ਨੂੰ ਵੀ ਇਹ ਲਗ ਰਿਹਾ ਹੈ ਕਿ ਪਰੀਖਿਆ ਵਿੱਚ ਜੋ ਗਲਤ practices ਹੁੰਦੀਆਂ ਹਨ। Malpractices ਹੁੰਦੀਆਂ ਹਨ, ਉਸ ਦਾ ਕੋਈ ਰਸਤਾ ਖੋਜਣਾ ਚਾਹੀਦਾ ਹੈ। ਖਾਸ ਕਰਕੇ ਜੋ ਮਿਹਨਤੀ ਵਿਦਿਆਰਥੀ ਹੁੰਦੇ ਹਨ, ਉਨ੍ਹਾਂ ਨੂੰ ਜ਼ਰੂਰ ਇਸ ਦੀ ਬਹੁਤ ਹੀ ਚਿੰਤਾ ਰਹਿੰਦੀ ਹੈ ਕਿ ਮੈਂ ਇਤਨੀ ਮਿਹਨਤ ਕਰਦਾ ਹਾਂ ਅਤੇ ਇਹ ਚੋਰੀ ਕਰ-ਕਰ ਕੇ ਕਾਪੀ ਕਰਕੇ ਨਕਲ ਕਰਕੇ ਆਪਣੀ ਗੱਡੀ ਚਲਾ ਲੈਂਦਾ ਹੈ। ਪਹਿਲਾਂ ਵੀ ਸ਼ਾਇਦ ਚੋਰੀ ਤਾਂ ਕਰਦੇ ਹੋਣਗੇ ਲੋਕ ਨਕਲ ਤਾਂ ਕਰਦੇ ਹੋਣਗੇ। ਲੇਕਿਨ ਛੁਪ-ਛੁਪ ਕੇ ਕਰਦੇ ਹੋਣਗੇ। ਹੁਣ ਤਾ ਬੜੇ ਗਰਵ (ਮਾਣ) ਨਾਲ ਕਹਿੰਦੇ ਹਨ ਕਿ ਸੁਪਰਵਾਈਜ਼ਰ ਨੂੰ ਬੁੱਧੂ ਬਣਾ ਦਿੱਤਾ। ਇਹ ਜੋ ਕਦਰਾਂ-ਕੀਮਤਾਂ ਵਿੱਚ ਬਦਲਾਅ ਆਇਆ ਹੈ, ਉਹ ਬਹੁਤ ਖ਼ਤਰਨਾਕ ਹੈ ਅਤੇ ਇਸ ਲਈ ਸਮਾਜਿਕ ਸੱਚ ਇਹ ਸਾਨੂੰ ਸਭ ਨੂੰ ਸੋਚਣਾ ਹੋਵੇਗਾ। ਦੂਸਰਾ ਅਨੁਭਵ ਆਇਆ ਹੈ ਕਿ ਉਸ ਸਕੂਲ ਜਾਂ ਕੁਝ ਐਸੇ ਟੀਚਰਸ ਜੋ ਟਿਊਸ਼ਨ ਕਲਾਸੇਸ ਚਲਾਉਂਦੇ ਹਨ ਉਨ੍ਹਾਂ ਨੂੰ ਵੀ ਲਗਦਾ ਹੈ ਕਿ ਮੇਰਾ student ਅੱਛੀ ਤਰ੍ਹਾਂ ਨਾਲ ਨਿਕਲ ਜਾਵੇ, ਕਿਉਂਕਿ ਮੈਂ ਉਸ ਦੇ ਮਾਂ-ਬਾਪ ਤੋਂ ਪੈਸੇ ਲਏ ਹਨ, ਕੋਚਿੰਗ ਕਰਦਾ ਸੀ ਤਾਂ ਉਹ ਵੀ ਉਸ ਨੂੰ ਗਾਈਡ ਕਰਦੇ ਹਨ, ਮਦਦ ਕਰਦੇ ਹਨ, ਨਕਲ ਕਰਨ ਦੇ ਲਈ, ਕਰਦੇ ਹਨ ਨਾ, ਐਸੇ ਟੀਚਰਸ ਹੁੰਦੇ ਹਨ ਨਾ, ਨਹੀਂ ਹੁੰਦੇ, ਤਾਂ ਬੋਲੋ ਨਾ।  ਅਤੇ ਉਸ ਦੇ ਕਾਰਨ ਵੀ, ਦੂਸਰਾ ਮੈਂ ਦੇਖਿਆ ਹੈ ਕੁਝ students ਪੜ੍ਹਨ ਵਿੱਚ ਤਾਂ ਟਾਈਮ ਨਹੀਂ ਲਗਾਉਂਦੇ, ਲੇਕਿਨ ਨਕਲ ਕਰਨ ਦੇ ਤਰੀਕੇ ਢੂੰਡਣ ਵਿੱਚ ਬੜੇ creative ਹੁੰਦੇ ਹਨ। ਉਸ ਵਿੱਚ ਘੰਟੇ ਲਗਾ ਦੇਣਗੇ ਉਹ ਕਾਪੀ ਬਣਾਉਣਗੇ ਤਾਂ ਉਹ ਇਤਨੇ ਛੋਟੇ-ਛੋਟੇ ਅੱਖਰਾਂ ਵਿੱਚ ਬਣਾਉਣਗੇ। ਕਦੇ-ਕਦੇ ਤਾਂ ਮੈਨੂੰ ਲਗਦਾ ਹੈ ਕਿ ਇਸ ਦੀ ਬਜਾਏ ਉਹ ਨਕਲ ਦੇ ਤਰੀਕੇ, ਨਕਲ ਦੀ ਟੈਕਨੀਕ ਉਸ ਵਿੱਚ ਜਿਤਨਾ ਦਿਮਾਗ ਖਪਾਉਂਦਾ ਹੈ, ਅਤੇ ਬੜੇ creative ਹੁੰਦੇ ਹਨ, ਇਹ ਚੋਰੀ ਕਰਨ ਵਾਲੇ ਇਸ ਦੀ ਬਜਾਏ ਅਗਰ ਉਤਨਾ ਹੀ ਸਮਾਂ ਉਸੇ creativity ਨੂੰ talent ਨੂੰ ਸਿੱਖਣ ਵਿੱਚ ਲਗਾ ਦਿੰਦਾ ਤਾਂ ਸ਼ਾਇਦ ਉਹ ਅੱਛਾ ਕਰ ਪਾਉਂਦਾ। ਕਿਸੇ ਨੂੰ  ਉਸ ਨੂੰ ਗਾਈਡ ਕਰਨਾ ਚਾਹੀਦਾ ਸੀ, ਕਿਸੇ ਨੂੰ ਉਸ ਨੂੰ ਸਮਝਾਉਣਾ ਚਾਹੀਦਾ ਸੀ। ਦੂਸਰਾ ਇਹ ਬਾਤ ਸਮਝ ਕੇ ਚਲੋ ਹੁਣ ਜ਼ਿੰਦਗੀ ਬਹੁਤ ਬਦਲ ਚੁੱਕੀ ਹੈ, ਜਗਤ ਬਹੁਤ ਬਦਲ ਚੁੱਕਿਆ ਹੈ ਅਤੇ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਇੱਕ exam ਤੋਂ ਨਿਕਲੇ ਮਤਲਬ ਜ਼ਿੰਦਗੀ ਨਿਕਲ ਗਈ ਇਹ ਸੰਭਵ ਨਹੀਂ ਹੈ ਜੀ। ਅੱਜ ਤੁਹਾਨੂੰ ਡਗਰ-ਡਗਰ (ਕਦਮ ਦਰ ਕਦਮ) ਹਰ ਜਗ੍ਹਾ ’ਤੇ ਕੋਈ ਨਾ ਕੋਈ  exam ਦੇਣਾ ਪੈਂਦਾ ਹੈ। ਕਿਤਨੀ ਜਗ੍ਹਾ ’ਤੇ ਨਕਲ ਕਰੋਗੇ ਜੀ। ਅਤੇ ਇਸ ਲਈ ਜੋ ਨਕਲ ਕਰਨ ਵਾਲਾ ਹੈ, ਉਹ ਸ਼ਾਇਦ ਇੱਕ-ਅੱਧਾ ਦੋ exam ਤੋਂ ਤਾਂ ਨਿਕਲ ਜਾਵੇਗਾ, ਲੇਕਿਨ ਜ਼ਿੰਦਗੀ ਕਦੇ ਪਾਰ ਨਹੀਂ ਕਰ ਪਾਏਗਾ। ਨਕਲ ਨਾਲ ਜ਼ਿੰਦਗੀ ਨਹੀਂ ਬਣ ਸਕਦੀ ਹੈ। ਹੋ ਸਕਦਾ ਹੈ exam ਵਿੱਚ marks ਇੱਧਰ-ਉੱਧਰ ਕਰਕੇ ਲੈ ਆਏ ਲੇਕਿਨ ਕਿਤੇ ਨਾ ਕਿਤੇ ਤਾਂ ਉਹ questionable ਹੋਵੇਗਾ ਹੀ ਅਤੇ ਇਸ ਲਈ ਇਹ ਵਾਤਾਵਰਣ ਸਾਨੂੰ ਬਣਾਉਣਾ ਹੋਵੇਗਾ ਕਿ ਇੱਕ-ਅੱਧੇ exam ਵਿੱਚ ਤੁਸੀਂ ਨਕਲ ਕੀਤੀ, ਹੋ ਗਏ ਤੁਸੀਂ ਨਿਕਲ ਗਏ ਲੇਨਿਕ ਅੱਗੇ ਚਲ ਕੇ  ਸ਼ਾਇਦ ਤੁਸੀਂ ਜ਼ਿੰਦਗੀ ਵਿੱਚ ਫਸੇ ਰਹੋਗੇ। ਦੂਸਰਾ ਜੋ ਵਿਦਿਆਰਥੀ ਸਖ਼ਤ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਵੀ ਮੈਂ ਕਹਾਂਗਾ ਕਿ ਤੁਹਾਡੀ ਮਿਹਨਤ ਤੁਹਾਡੀ ਜ਼ਿੰਦਗੀ ਵਿੱਚ ਰੰਗ ਲਿਆਏਗੀ। ਹੋ ਸਕਦਾ ਹੈ ਕੋਈ ਐਸਾ ਹੀ ਫਾਲਤੂ 2-4 marks ਤੁਹਾਡੇ ਤੋਂ ਉੱਪਰ ਲੈ ਜਾਏਗਾ, ਲੇਕਿਨ ਉਹ ਕਦੇ ਵੀ ਤੁਹਾਡੀ ਜ਼ਿੰਦਗੀ ਦੀ ਰੁਕਾਵਟ ਨਹੀਂ ਬਣ ਪਾਏਗਾ। ਤੁਹਾਡੇ ਅੰਦਰ ਦੀ ਜੋ ਤਾਕਤ ਹੈ, ਤੁਹਾਡੇ ਅੰਦਰ ਦੀ ਜੋ ਤਾਕਤ ਹੈ, ਉਹੀ ਤਾਕਤ ਤੁਹਾਨੂੰ ਅੱਗੇ ਲੈ ਜਾਏਗੀ। ਕਿਰਪਾ ਕਰਕੇ, ਉਸ ਨੂੰ ਤਾਂ ਫਾਇਦਾ ਹੋ ਗਿਆ ਚਲੋ ਮੈਂ ਵੀ ਉਸ ਰਸਤੇ ’ਤੇ ਚਲ ਪਵਾਂ, ਐਸਾ ਕਦੇ ਮਤ ਕਰਨਾ, ਕਦੇ ਮਤ ਕਰਨਾ ਦੋਸਤੋ। Exams ਤਾਂ ਆਉਂਦੇ ਹਨ, ਜਾਂਦੇ ਹਨ, ਅਸੀਂ ਜ਼ਿੰਦਗੀ ਜੀਣੀ ਹੈ, ਜੀ ਭਰ ਕੇ ਜੀਣੀ ਹੈ, ਜਿੱਤਦੇ- ਜਿੱਤਦੇ ਜ਼ਿੰਦਗੀ ਜੀਣੀ ਹੈ ਅਤੇ ਇਸ ਲਈ ਸਾਨੂੰ ਸ਼ੌਰਟ-ਕੱਟ ਦੀ ਤਰਫ਼ ਨਹੀਂ ਜਾਣਾ ਚਾਹੀਦਾ ਹੈ। ਅਤੇ ਤੁਸੀਂ ਤਾਂ ਜਾਣਦੇ ਹੋ, ਰੇਲਵੇ ਸਟੇਸ਼ਨ ’ਤੇ ਤੁਸੀਂ ਦੇਖਿਆ ਹੋਵੇਗਾ ਹਰ ਰੇਲਵੇ ਸਟੇਸ਼ਨ ’ਤੇ ਪਟੜੀ ਜਿੱਥੇ ਹੁੰਦੀ ਹੈ ਨਾ, ਉੱਥੇ ਬ੍ਰਿਜ ਹੁੰਦਾ ਹੈ, ਤਾਂ ਲੋਕ ਬ੍ਰਿਜ ’ਤੇ ਜਾਣਾ ਪਸੰਦ ਨਹੀਂ ਕਰਦੇ, ਪਟੜੀ ਕੁੱਦ ਕੇ ਜਾਂਦੇ ਹਨ। ਕੋਈ ਕਾਰਨ ਨਹੀਂ ਬਸ, ਐਸੇ ਹੀ ਬਸ ਮਜ਼ਾ ਆਉਂਦਾ ਹੈ। ਤਾਂ ਉੱਥੇ ਲਿਖਿਆ ਹੈ short cut will cut you short ਇਸ ਲਈ ਕੋਈ ਅਗਰ short cut ਨਾਲ ਕੁਝ ਕਰ ਲੈਂਦਾ ਹੋਵੇਗਾ ਤੁਸੀਂ ਉਸ ਦੀ ਟੈਂਸ਼ਨ ਨੂੰ ਪਾਲੋ ਮਤ। ਤੁਸੀਂ ਆਪਣੇ ਆਪ ਨੂੰ ਉਸ ਤੋਂ ਮੁਕਤ ਰੱਖੋ। ਤੁਸੀਂ ਆਪਣੇ ’ਤੇ ਫੋਕਸ ਕਰੋ। ਤੁਹਾਨੂੰ ਅੱਛਾ ਪਰਿਣਾਮ ਮਿਲੇਗਾ। ਧੰਨਵਾਦ। 

 

ਪ੍ਰਸਤੁਤਕਰਤਾ- ਧੰਨਵਾਦ ਮਾਣਯੋਗ ਪ੍ਰਧਾਨ ਮੰਤਰੀ ਜੀ। ਤੁਹਾਡੇ ਵਚਨ ਸਿੱਧੇ ਸਾਡੇ ਹਿਰਦੈ ਵਿੱਚ ਉਤਰ ਗਏ ਹਨ। ਤੁਹਾਡਾ ਧੰਨਵਾਦ।

Hon’ble Prime Minister Sir from Palakkad the land of paddy fields whether gentle grees carries the aroma of harvested crop and the sound of traditional kerala music, Sujay K seeks your guidance. Sujay please ask your question.

ਸੁਜਯ- ਨਮਸਕਾਰ ਆਦਰਯੋਗ ਪ੍ਰਧਾਨ ਮੰਤਰੀ ਮਹੋਦਯ, ਮੇਰਾ ਨਾਮ ਤੇਜਸ ਸੁਜਯ ਹੈ। ਮੈਂ 9ਵੀਂ ਕਲਾਸ ਵਿੱਚ ਕੇਂਦਰੀ ਵਿਦਿਆਲਾ ਕੰਜਿਕੋਡ, ਕਰਨਾਕੁਲਮ ਸੰਭਾ ਦਾ ਵਿਦਿਆਰਥੀ ਹਾਂ। ਮੇਰਾ ਪ੍ਰਸ਼ਨ ਇਹ ਹੈ Hardwork ਅਤੇ Smartwork ਵਿੱਚੋਂ ਕਿਹੜਾ ਵਰਕ ਜ਼ਰੂਰੀ ਹੈ। ਕੀ ਅੱਛੇ ਪਰਿਣਾਮਾਂ ਦੇ ਲਈ ਦੋਨੋਂ ਜ਼ਰੂਰੀ ਹਨ। ਕਿਰਪਾ ਕਰਕੇ ਆਪਣਾ ਮਾਰਗਦਰਸ਼ਨ ਦਿਓ। ਧੰਨਵਾਦ ਸ਼੍ਰੀਮਾਨ।

ਪ੍ਰਸਤੁਤਕਰਤਾ- Thank You Sujay, Hon’ble Prime Minister Sir.

ਪ੍ਰਧਾਨ ਮੰਤਰੀ – ਕੀ ਸਵਾਲ ਸੀ ਉਨ੍ਹਾਂ ਦਾ, ਕੀ ਪੁੱਛ ਰਹੇ ਸਨ?

ਪ੍ਰਸਤੁਤਕਰਤਾ- Sir, Hard work ਦੇ ਬਾਰੇ ਵਿੱਚ.. Hard Work ਅਤੇ smart Work ਦੇ ਬਾਰੇ ਵਿੱਚ

ਪ੍ਰਧਾਨ ਮੰਤਰੀ - Hard work ਅਤੇ smart Work,

ਪ੍ਰਸਤੁਤਕਰਤਾ- Thank You Sir.

ਪ੍ਰਧਾਨ ਮੰਤਰੀ- ਅੱਛਾ ਤੁਸੀਂ ਬਚਪਨ ਵਿੱਚ ਇੱਕ ਕਥਾ ਪੜ੍ਹੀ ਹੋਵੇਗੀ। ਸਭ ਨੇ ਜ਼ਰੂਰ ਪੜ੍ਹੀ ਹੋਵੇਗੀ। ਅਤੇ ਇਸ ਤੋਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ smart Work ਕੀ ਹੁੰਦਾ ਹੈ ਅਤੇ Hard work ਕੀ ਹੁੰਦਾ ਹੈ। ਅਸੀਂ ਬਚਪਨ ਵਿੱਚ ਸਾਂ ਤਾਂ ਇੱਕ ਕਥਾ ਸੁਣਿਆ ਕਰਦੇ ਸਾਂ ਕਿ ਇੱਕ ਘੜੇ ਵਿੱਚ ਪਾਣੀ ਸੀ। ਪਾਣੀ ਜਰਾ ਗਹਿਰਾ ਸੀ ਅਤੇ ਇੱਕ ਕਾਂ ਪਾਣੀ ਪੀਣਾ ਚਾਹੁੰਦਾ ਸੀ। ਲੇਕਿਨ ਅੰਦਰ ਉਹ ਪਹੁੰਚ ਨਹੀਂ ਪਾਉਂਦਾ ਸੀ। ਤਾਂ ਉਸ ਕਾਂ ਨੇ ਛੋਟੇ-ਛੋਟੇ ਕੰਕਰ ਉਠਾ ਕੇ ਉਸ ਘੜੇ ਵਿੱਚ ਪਾਏ, ਅਤੇ ਹੌਲ਼ੀ-ਹੌਲ਼ੀ ਪਾਣੀ ਉੱਪਰ ਆਇਆ ਅਤੇ ਫਿਰ ਉਸ ਨੇ ਅਰਾਮ ਨਾਲ ਪਾਣੀ ਪੀਤਾ। ਸੁਣੀ ਹੈ ਨਾ ਇਹ ਕਥਾ? ਹੁਣ ਇਸ ਨੂੰ ਆਪ ਕੀ ਕਹੋਗੇ ਹਾਰਡ ਵਰਕ ਕਹੋਗੇ ਕਿ ਸਮਾਰਟ ਵਰਕ ਕਹੋਗੇ? ਅਤੇ ਦੇਖੋ ਇਹ ਜਦੋਂ ਕਥਾ ਲਿਖੀ ਗਈ ਸੀ ਨਾ ਤਦ ਸਟ੍ਰਾ ਨਹੀਂ ਸੀ। ਵਰਨਾ ਇਹ ਕਾਂ ਬਜ਼ਾਰ ਵਿੱਚ ਜਾ ਕੇ ਸਟ੍ਰਾ ਲੈ ਕੇ ਆਉਂਦਾ। ਦੇਖੋ ਕੁਝ ਲੋਕ ਹੁੰਦੇ ਹਨ, ਜੋ hard work ਹੀ ਕਰਦੇ ਰਹਿੰਦੇ ਹਨ। ਕੁਝ ਲੋਕ ਹੁੰਦੇ ਹਨ, ਜਿਨ੍ਹਾਂ ਦੇ ਜੀਵਨ ਵਿੱਚ ਹਾਰਡ ਵਰਕ ਦਾ ਨਾਮੋਨਿਸ਼ਾਨ ਨਹੀਂ ਹੁੰਦਾ ਹੈ। ਕੁਝ ਲੋਕ ਹੁੰਦੇ ਹਨ, ਜੋ  hardly smart work ਕਰਦੇ ਹਨ ਅਤੇ ਕੁਝ ਲੋਕ ਹੁੰਦੇ ਹਨ, ਜੋ smartly hard work ਕਰਦੇ ਹਨ। ਅਤੇ ਇਸ ਲਈ ਕਾਂ ਵੀ ਸਾਨੂੰ ਸਿਖਾ ਰਿਹਾ ਹੈ ਕਿ smartly hard work ਕਿਵੇਂ ਕਰਨਾ ਹੈ। ਅਤੇ ਇਸ ਲਈ ਅਸੀਂ ਹਰ ਕੰਮ ਨੂੰ, ਪਹਿਲਾਂ ਕੰਮ ਨੂੰ ਬਰੀਕੀ ਨਾਲ ਸਮਝੀਏ। ਕੁਝ ਲੋਕ ਹੋਣਗੇ ਤੁਸੀਂ ਦੇਖਿਆ ਹੋਵੇਗਾ ਕਿ ਚੀਜ਼ਾਂ ਨੂੰ ਸਮਝਣ ਦੀ ਬਜਾਏ ਸਿੱਧਾ ਹੀ ਆਪਣੀ ਬੁੱਧੀ ਅਪਣਾਉਣਾ ਸ਼ੁਰੂ ਕਰ ਦਿੰਦੇ ਹਨ। ਢੇਰ ਸਾਰੀ ਮਿਹਨਤ ਕਰਨ ’ਤੇ ਪਰਿਣਾਮ ਮਿਲਦਾ ਹੀ ਨਹੀਂ ਹੈ। ਮੈਨੂੰ ਯਾਦ ਹੈ, ਮੈਂ ਬਹੁਤ ਪਹਿਲੇ Tribal belt ਵਿੱਚ ਕੰਮ ਕਰਦਾ ਸਾਂ ਤਾਂ ਮੈਂ ਕਾਫੀ Interior ਵਿੱਚ ਜਾਣਾ ਸੀ। ਤਾਂ ਕਿਸੇ ਨੇ ਸਾਨੂੰ ਉਸ ਜ਼ਮਾਨੇ ਦੀ ਜੋ ਪੁਰਾਣੀ ਜੀਪ ਹੁੰਦੀ ਸੀ। ਉਸ ਨੇ ਵਿਵਸਥਾ ਕੀਤੀ ਕਿ ਆਪ ਉਸ ਨੂੰ ਲੈ ਕੇ ਜਾਓ। ਹੁਣ ਸਵੇਰੇ ਅਸੀਂ ਕੋਈ 5.30 ਵਜੇ ਨਿਕਲਣ ਵਾਲੇ ਸਾਂ। ਲੇਕਿਨ ਸਾਡੀ ਜੀਪ ਚਲ ਹੀ ਨਹੀਂ ਰਹੀ ਸੀ। ਅਸੀਂ ਢੇਰ ਸਾਰੀਆਂ ਕੋਸ਼ਿਸ਼ਾਂ ਕੀਤੀਆਂ, ਧੱਕੇ ਮਾਰੇ, ਇਹ ਕੀਤਾ, ਦੁਨੀਆ ਭਰ ਦਾ ਹਾਰਡਵਰਕ ਕੀਤਾ। ਲੇਕਿਨ ਸਾਡੀ ਜੀਪ ਨਹੀਂ ਚਲੀ। 7- 7:30 ਵਜ ਗਏ ਤਾਂ ਇੱਕ mechanic ਨੂੰ ਬੁਲਾਇਆ। ਹੁਣ mechanic  ਨੇ ਮੁਸ਼ਕਿਲ ਨਾਲ ਦੋ ਮਿੰਟ ਲਗਾਏ ਹੋਣਗੇ ਅਤੇ ਦੋ ਮਿੰਟ ਵਿੱਚ ਉਸ ਨੇ ਠੀਕ ਕਰ ਦਿੱਤਾ ਅਤੇ ਫਿਰ ਉਹ ਕਹੇ ਸਾਹਬ 200 ਰੁਪਏ ਦੇਣੇ ਪੈਣਗੇ। ਮੈਂ ਕਿਹਾ ਯਾਰ ਦੋ ਮਿੰਟ ਦਾ 200 ਰੁਪਿਆ। ਬੋਲੇ ਸਾਹਬ ਇਹ 2 ਮਿੰਟ ਦਾ 200 ਰੁਪਏ ਨਹੀਂ ਹੈ। ਇਹ 50 ਸਾਲ ਦੇ ਅਨੁਭਵ ਦਾ 200 ਰੁਪਿਆ ਹੈ। ਹੁਣ ਅਸੀਂ ਹਾਰਡ ਵਰਕ ਕਰ ਰਹੇ ਸਾਂ। ਜੀਪ ਨਹੀਂ ਚਲ ਰਹੀ ਸੀ। ਉਸ ਨੇ ਸਮਾਰਟਲੀ ਥੋੜ੍ਹੇ ਜਿਹੇ ਬੋਲਟ ਟਾਈਟ ਕਰਨੇ ਸਨ। ਹਾਰਡਲੀ ਉਸ ਨੇ ਦੋ ਮਿੰਟ ਲਗੇ ਹੋਣਗੇ ਜੀ। ਗੱਡੀ ਚਲ ਗਈ।

ਕਹਿਣ ਦਾ ਤਾਤਪਰਯ ਇਹ ਹੈ ਕਿ ਹਰ ਚੀਜ਼  ਬੜੀ ਮਿਹਨਤ ਮਜ਼ਦੂਰੀ ਨਾਲ ਕਰਾਂਗੇ ਤਾਂ ਹੋਵੇਗਾ ਐਸਾ ਤੁਸੀਂ ਦੇਖਿਆ ਹੋਵੇਗਾ ਪਹਿਲਵਾਨ ਜੋ ਹੁੰਦੇ ਹਨ ਯਾਨੀ ਜੋ ਖੇਡ-ਕੁੱਦ ਦੀ ਦੁਨੀਆ ਦੇ ਲੋਕ ਹੁੰਦੇ ਹਨ। ਉਸ ਨੂੰ ਕਿਹੜੀ ਖੇਡ ਨਾਲ ਉਹ ਜੁੜਿਆ ਹੋਇਆ ਹੈ। ਉਸ ਖੇਡ ਵਿੱਚ ਉਸ ਨੂੰ ਕਿਸ mussels ਦੀ ਜ਼ਰੂਰਤ ਹੁੰਦੀ ਹੈ। ਜੋ ਟ੍ਰੇਨਰ ਹੁੰਦਾ ਹੈ। ਉਸ ਨੂੰ ਮਾਲੂਮ ਹੈ, ਹੁਣ ਜੈਸੇ ਵਿਕੇਟ ਕੀਪਰ ਹੋਵੇਗਾ ਤਾਂ ਵਿਕੇਟ ਕੀਪਰ ਨੂੰ ਐਸੇ ਹੀ ਝੁਕ ਕੇ ਘੰਟਿਆਂ ਤੱਕ ਖੜ੍ਹੇ ਰਹਿਣਾ ਹੁੰਦਾ ਹੈ। ਹੁਣ ਅਸੀਂ ਕਲਾਸ ਵਿੱਚ ਕੁਝ ਗਲਤ ਕੀਤਾ ਅਤੇ ਟੀਚਰ ਕੰਨ ਪਕੜ ਕੇ ਨੀਚੇ ਬਿਠਾ ਦਿੰਦੇ ਹਨ ਐਸੇ ਹੱਥ ਪੈਰ ਦੇ ਅੰਦਰ ਪਾ ਕੇ ਤਾਂ ਕਿਤਨਾ ਦਰਦ ਹੁੰਦਾ ਹੈ। ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਇਹ ਤਾਂ Psychological ਵੀ ਹੁੰਦਾ ਹੈ, physical ਵੀ ਹੁੰਦਾ ਹੈ ਕਿਉਂਕਿ ਪੈਰ ਐਸੈ ਕਰਕੇ ਕੰਨ ਪਕੜ ਕੇ ਬੈਠਣਾ ਹੁੰਦਾ ਹੈ। ਤਕਲੀਫ ਹੁੰਦੀ ਹੈ ਨਾ? ਲੇਕਿਨ ਇਹ ਜੋ ਵਿਕੇਟ ਕੀਪਰ ਹੁੰਦਾ ਹੈ ਨਾ ਉਸ ਦੀ ਟ੍ਰੇਨਿੰਗ ਦਾ ਹਿੱਸਾ ਹੁੰਦਾ ਹੈ। ਉਸ ਨੂੰ ਘੰਟਿਆਂ ਤੱਕ ਐਸੇ ਖੜ੍ਹਾ ਰੱਖਦੇ ਹਨ। ਤਾਕਿ ਹੌਲ਼ੀ-ਹੌਲ਼ੀ ਉਸ ਦੇ ਉਹ mussels ਮਜ਼ਬੂਤ ਹੋ ਜਾਣ ਤਾਕਿ ਉਹ ਵਿਕੇਟ ਕੀਪਰ ਦੇ ਨਾਤੇ ਅੱਛਾ ਕੰਮ ਕਰੇ। ਬਾਲਰ ਹੁੰਦਾ ਹੈ ਤਾਂ ਉਸ ਨੂੰ ਉਸ ਵਿਧਾ ਦੀ ਜ਼ਰੂਰਤ ਹੁੰਦੀ ਹੈ, ਉਸ ਨੂੰ ਦੂਸਰੀ ਵਿਧਾ ਦੀ ਜ਼ਰੂਰਤ ਹੈ ਤਾਂ ਉਸ ਨੂੰ ਉਹ ਕਰਵਾਉਂਦੇ ਹਨ। ਅਤੇ ਇਸ ਲਈ ਸਾਨੂੰ ਵੀ ਜਿਸ ਚੀਜ਼ ’ਤੇ ਜ਼ਰੂਰਤ ਹੈ ਉੱਥੇ ਹੀ ਫੋਕਸ ਕਰਨਾ ਚਾਹੀਦਾ ਹੈ। ਜੋ ਸਾਡੇ ਲਈ ਉਪਯੋਗੀ ਹੈ। ਹਰ ਚੀਜ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾਲ ਮਿਹਨਤ ਬਹੁਤ ਲਗੇਗੀ। ਹੱਥ ਪੈਰ ਉੱਚੇ ਕਰਦੇ ਰਹੋ, ਦੌੜਦੇ ਰਹੋ, ਢਿਕਣਾ ਕਰੋ, ਫਲਾਣਾ ਕਰੋ, ਜਨਰਲ ਹੈਲਥ ਦੇ ਲਈ ਫਿਟਨਸ ਦੇ ਲਈ ਠੀਕ ਹੈ। ਲੇਕਿਨ ਅਗਰ ਮੈਂ ਅਚੀਵ ਕਰਨਾ ਹੈ, ਤਾਂ ਉਸ specific areas ਨੂੰ ਮੈਨੂੰ address ਕਰਨਾ ਹੋਵੇਗਾ। ਅਤੇ ਇਹ ਜਿਸ ਨੂੰ ਸਮਝ ਹੁੰਦੀ ਹੈ, ਉਹ ਪਰਿਣਾਮ ਵੀ ਦਿੰਦਾ ਹੈ। ਅਗਰ ਬਾਲਰ ਹੈ ਅਤੇ ਉਸ ਦੇ ਇਹ mussels ਠੀਕ ਨਹੀਂ ਹਨ, ਤਾਂ ਕਿੱਥੇ ਬਾਲਿੰਗ ਕਰ ਪਾਏਗਾ, ਕਿਤਨੇ ਓਵਰ ਕਰ ਪਾਏਗਾ। ਜੋ ਲੋਕ ਵੇਟ ਲਿਫਟਿੰਗ ਕਰਦੇ ਹਨ, ਉਨ੍ਹਾਂ ਦੇ ਅਲੱਗ ਪ੍ਰਕਾਰ ਦੇ mussels  ਨੂੰ ਮਜ਼ਬੂਤ ਕਰਨਾ ਹੁੰਦਾ ਹੈ। ਹਾਰਡ ਵਰਕ ਤਾਂ ਉਹ ਵੀ ਕਰਦੇ ਹਨ। ਲੇਕਿਨ ਉਹ ਸਮਾਰਟਲੀ ਹਾਰਡਵਰਕ ਕਰਦੇ ਹਨ। ਅਤੇ ਸਮਾਰਟਲੀ ਹਾਰਡਵਰਕ ਕਰਦੇ ਹਨ ਤਦ ਜਾ ਕੇ ਪਰਿਣਾਮ ਮਿਲਦਾ ਹੈ। ਬਹੁਤ-ਬਹੁਤ ਧੰਨਵਾਦ।

ਪ੍ਰਸਤੁਤਕਰਤਾ- Thank You Hon’ble Prime Minister Sir for your insightful guidance on choosing consistent hard work in our life. ਮਾਣਯੋਗ ਪ੍ਰਧਾਨ ਮੰਤਰੀ ਜੀ ਗੁਰੂ ਦ੍ਰੋਣਾਚਾਰੀਆ ਦੇ ਨਾਮ ਨਾਲ ਪ੍ਰਸਿੱਧ ਸਾਈਬਰ ਸਿਟੀ ਹਰਿਆਣਾ ਦੇ ਪ੍ਰਸਿੱਧ ਉਦਯੋਗਿਕ ਨਗਰ ਗੁਰੂਗ੍ਰਾਮ ਦੀ ਵਿਦਿਆਰਥਣ ਜੋਵਿਤਾ ਪਾਤਰਾ ਸਭਾਗਾਰ ਵਿੱਚ ਉਪਸਥਿਤ ਹਨ ਅਤੇ ਤੁਹਾਥੋਂ ਪ੍ਰਸ਼ਨ ਪੁੱਛਣਾ ਚਾਹੁੰਦੇ ਹਨ। ਜੋਵਿਤਾ ਕਿਰਪਾ  ਕਰਕੇ ਆਪਣੇ ਪ੍ਰਸ਼ਨ ਪੁੱਛੋ।

ਜੋਵਿਤਾ ਪਾਤਰਾ- ਨਮਸਕਾਰ, Hon’ble Prime Minister Sir, My name is Jovita Patra and i am a student of class 10th of Jawahar Navodya Vidyalaya, Gurugram Haryana. It’s my privilege and quite an honor to participate in the Pariksha pe Charcha 2023.  Hon’ble Prime Minister Sir, my question to you is being an average student how can i focus on my studies. Kindly guide me on this issue. Thank You Sir.

ਪ੍ਰਸਤੁਤਕਰਤਾ- ਧੰਨਵਾਦ ਜੋਵਿਤਾ। ਮਾਣਯੋਗ ਪ੍ਰਧਾਨ ਮੰਤਰੀ ਜੀ ਜੋਵਿਤਾ ਪਾਤਰਾ ਇੱਕ ਐਵਰੇਜ ਸਟੂਡੈਂਟ ਤੁਹਾਥੋਂ ਇਗਜ਼ਾਮ ਵਿੱਚ ਕਿਵੇਂ ਬਿਹਤਰ ਕਰੀਏ ਇਸ ਬਾਰੇ ਵਿੱਚ ਤੁਹਾਡੇ ਤੋਂ ਮਾਰਗਦਰਸ਼ਨ ਚਾਹੁੰਦੇ ਹਨ। ਕਿਰਪਾ ਕਰਕੇ ਉਨ੍ਹਾਂ ਦਾ ਮਾਰਗਦਰਸ਼ਨ ਕਰੋ। ਮਾਣਯੋਗ ਪ੍ਰਧਾਨ ਮੰਤਰੀ ਜੀ।

ਪ੍ਰਧਾਨ ਮੰਤਰੀ- ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਐਵਰੇਜ ਹੋ। ਵਰਨਾ ਜ਼ਿਆਦਾਤਰ ਲੋਕ ਐਸੇ ਹੁੰਦੇ ਹਨ, ਜੋ below average  ਹੁੰਦੇ ਹਨ ਅਤੇ ਆਪਣੇ ਆਪ ਨੂੰ ਬੜਾ ਤੀਸ ਮਾਰ ਖਾਂ ਮੰਨਦੇ ਹਨ। ਸਭ ਬੰਧਕੀਯ (ਗਿਰਵੀ) ਵਪਾਰੀ ਮੰਨਦੇ ਹਨ। ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਅਤੇ ਤੁਹਾਡੇ ਮਾਤਾ-ਪਿਤਾ ਜੀ ਨੂੰ ਵੀ ਵਧਾਈ ਦਿੰਦਾ ਹਾਂ। ਇੱਕ ਵਾਰ ਤੁਸੀਂ ਇਸ ਸ਼ਕਤੀ ਨੂੰ ਸਵੀਕਾਰ ਕਰ ਲਿਆ ਕਿ ਹਾਂ ਭਈ ਮੇਰੀ ਇੱਕ ਸਮਰੱਥਾ ਹੈ, ਮੇਰੀ ਇਹ ਸਥਿਤੀ ਹੈ ਮੈਨੂੰ ਹੁਣ ਇਸ ਦੇ ਅਨੁਕੂਲ ਚੀਜ਼ਾਂ ਨੂੰ ਢੂੰਡਣਾ ਹੋਵੇਗਾ। ਮੈਨੂੰ ਬਹੁਤ ਬੜਾ ਤੀਸ ਮਾਰ ਖਾਂ ਬਣਨ ਦੀ ਜ਼ਰੂਰਤ ਨਹੀਂ ਹੈ। ਅਸੀਂ ਆਪਣੀ ਸਮਰੱਥਾ ਨੂੰ ਜਿਸ ਦਿਨ ਜਾਣਦੇ ਹਾਂ ਨਾ ਤਾਂ ਅਸੀਂ ਸਭ ਤੋਂ ਬੜੇ ਸਮਰੱਥਾਵਾਨ ਬਣ ਜਾਂਦੇ ਹਾਂ। ਜੋ ਲੋਕ ਖ਼ੁਦ ਦੀ ਸਮਰੱਥਾ ਨੂੰ ਨਹੀਂ ਜਾਣਦੇ, ਉਨ੍ਹਾਂ ਨੂੰ ਸਮਰੱਥਾਵਾਨ ਬਣਨ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ। ਇਸ ਲਈ ਇਸ ਸਥਿਤੀ ਨੂੰ ਜਾਣਨਾ, ਇਹ ਆਪਣੇ ਆਪ ਵਿੱਚ ਈਸ਼ਵਰ ਨੇ ਤੁਹਾਨੂੰ ਸ਼ਕਤੀ ਦਿੱਤੀ ਹੈ। ਤੁਹਾਡੇ ਟੀਚਰਸ ਨੇ ਸ਼ਕਤੀ ਦਿੱਤੀ ਹੈ। ਤੁਹਾਡੇ ਪਰਿਵਾਰ ਨੇ ਸ਼ਕਤੀ ਦਿੱਤੀ ਹੈ। ਅਤੇ ਮੈਂ ਤਾਂ ਚਾਹਾਂਗਾ ਹਰ ਮਾਂ ਬਾਪ ਨੂੰ ਤੁਹਾਡਾ ਬੱਚਿਆਂ ਦਾ ਸਹੀ ਮੁੱਲਾਂਕਣ ਕਰਨ। ਉਨ੍ਹਾਂ ਦੇ ਅੰਦਰ ਹੀਨ ਭਾਵਨਾ ਪੈਦਾ ਹੋਣ ਮਤ ਦਿਓ। ਲੇਕਿਨ ਸਹੀ ਮੁੱਲਾਂਕਣ ਕਰੋ। ਕਦੇ-ਕਦੇ ਤੁਸੀਂ ਲੋਕ ਉਸ ਨੂੰ ਕੋਈ ਬਹੁਤ ਬੜੀ ਮਹਿੰਗੀ ਚੀਜ਼ ਲਿਆਉਣੀ ਹੈ। ਤਾਂ ਤੁਸੀਂ ਆਰਾਮ ਨਾਲ ਉਸ ਨੂੰ ਕਹੋ ਕਿ ਨਹੀਂ-ਨਹੀਂ ਭਈ ਆਪਣੇ ਘਰ ਦੀ ਇਤਨੀ ਤਾਕਤ ਨਹੀਂ ਹੈ, ਇਹ ਚੀਜ਼ ਅਸੀਂ ਨਹੀਂ ਲਿਆ ਪਵਾਂਗੇ। ਐਸਾ ਕਰੋ ਦੋ ਸਾਲ ਇੰਤਜਾਰ ਕਰੋ। ਉਸ ਵਿੱਚ ਕੁਝ ਬੁਰਾ ਨਹੀਂ ਹੈ। ਅਗਰ ਤੁਸੀਂ ਘਰ ਦੀ ਸਥਿਤੀ ਦੇ ਸਬੰਧ ਵਿੱਚ ਬੱਚਿਆਂ ਨਾਲ analysis ਕਰਦੇ ਹੋ। ਤਾਂ ਇਸ ਵਿੱਚ ਕੁਝ ਬੁਰਾ ਨਹੀਂ ਹੈ। ਅਤੇ ਇਸ ਲਈ ਅਸੀਂ ਇੱਕ ਸਾਧਾਰਣ ਪੱਧਰ ਦੇ ਵਿਅਕਤੀ ਹਾਂ ਅਤੇ ਜ਼ਿਆਦਾਤਰ ਲੋਕ ਸਾਧਾਰਣ ਪੱਧਰ ਦੇ ਹੀ ਹੁੰਦੇ ਹਨ ਜੀ। Extra Ordinary ਬਹੁਤ ਘੱਟ ਲੋਕ ਹੁੰਦੇ ਹਨ ਜੀ। ਲੇਕਿਨ ਸਾਧਾਰਣ ਲੋਕ ਅਤੇ ਸਧਾਰਣ ਕੰਮ ਕਰਦੇ ਹਨ ਅਤੇ ਜਦੋਂ ਸਧਾਰਣ ਵਿਅਕਤੀ ਅਸਾਧਾਰਣ ਕੰਮ ਕਰਦੇ ਹਨ। ਤਦ ਉਹ ਕਿਤੇ ਉਚਾਈ ’ਤੇ ਚਲੇ ਜਾਂਦੇ ਹਨ। Average ਦੇ ਮਾਪਦੰਡ ਨੂੰ ਤੋੜ ਕੇ ਨਿਕਲ ਜਾਂਦੇ ਹਨ। ਹੁਣ ਇਸ ਲਈ ਅਸੀਂ ਕਦੇ ਵੀ ਇਹ ਸੋਚਣਾ ਹੈ ਅਤੇ ਦੁਨੀਆ ਵਿੱਚ ਤੁਸੀਂ ਦੇਖੋ ਜ਼ਿਆਦਾਤਰ ਜੋ ਲੋਕ ਸਫ਼ਲ ਹੋਏ ਹਨ, ਉਹ ਕੀ ਹਨ ਜੀ? ਉਹ ਕਿਸੇ ਜਮਾਨੇ ਵਿੱਚ ਐਵਰੇਜ਼ ਲੋਕ ਸੀ ਜੀ। ਅਸਾਧਾਰਣ ਕੰਮ ਕਰਕੇ ਆਏ ਹਨ। ਬਹੁਤ ਬੜਾ ਪਰਿਣਾਮ ਲੈ ਕੇ ਆਏ ਹਨ। ਹੁਣ ਤੁਸੀਂ ਦੇਖਿਆ ਹੋਵੇਗਾ ਇਨ੍ਹਾਂ ਦਿਨੀਂ ਦੁਨੀਆ ਵਿੱਚ ਪੂਰੇ ਵਿਸ਼ਵ ਦੀਆਂ ਆਰਥਿਕ ਸਥਿਤੀਆਂ ਦੀ ਚਰਚਾ ਹੋ ਰਹੀ ਹੈ। ਕੌਣ ਦੇਸ਼ ਕਿਤਨਾ ਅੱਗੇ ਗਿਆ, ਕਿਸ ਦੀ ਆਰਥਿਕ ਸਥਿਤੀ ਕੈਸੀ ਹੈ। ਅਤੇ ਕੋਰੋਨਾ ਦੇ ਬਾਅਦ ਤਾਂ ਇਹ ਬੜਾ ਮਾਪਦੰਡ ਬਣ ਗਿਆ ਹੈ ਅਤੇ ਅਜਿਹਾ ਤਾਂ ਨਹੀਂ ਹੈ ਕਿ ਦੁਨੀਆ ਦੇ ਪਾਸ ਦੁਭਾਸ਼ੀਆ ਦੀ ਕਮੀ ਹੈ। ਬੜੇ-ਬੜੇ ਨੋਬੇਲ ਪਾਈਜ਼ ਵੀਨਰ ਹਨ। ਜੋ ਗਾਈਡ ਕਰ ਸਕਦੇ ਹਨ ਕਿ ਐਸਾ ਕਰਨ ਨਾਲ ਆਰਥਿਕ ਸਥਿਤੀ ਐਸੀ ਬਣੇਗੀ। ਐਸਾ ਕਰਨ ਨਾਲ ਐਸੀ ਆਰਥਿਕ ਸਥਿਤੀ ਬਣੇਗੀ। ਕੋਈ ਕਮੀ ਨਹੀਂ ਹੈ ਗਿਆਨ ਦਾ ਪ੍ਰਵਾਹ ਵੰਡਣ ਵਾਲੇ ਤਾਂ ਹਰ ਗਲੀ ਮੁਹੱਲੇ ਵਿੱਚ ਅੱਜ ਕੱਲ੍ਹ available ਹਨ। ਅਤੇ ਕੁਝ ਵਿਦਵਾਨ ਵੀ available ਹਨ, ਜਿਨ੍ਹਾਂ ਨੇ ਬਹੁਤ ਕੁਝ ਕੀਤਾ ਹੈ। ਲੇਕਿਨ ਅਸੀਂ ਦੇਖਿਆ ਹੈ ਕਿ ਭਾਰਤ ਅੱਜ ਦੁਨੀਆ ਵਿੱਚ ਆਰਥਿਕ ਜੋ ਤੁਲਨਾਤਮਕ ਹੋ ਰਿਹਾ ਹੈ, ਭਾਰਤ ਨੂੰ ਇੱਕ ਆਸ਼ਾ ਦੀ ਕਿਰਣ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਤੁਸੀਂ ਦੋ-ਤਿੰਨ ਸਾਲ ਪਹਿਲਾਂ ਦੇਖਿਆ ਹੋਵੇਗਾ, ਸਾਡੀ ਸਰਕਾਰ ਦੇ ਵਿਸ਼ੇ ਵਿੱਚ ਇਹੀ ਲਿਖਿਆ ਜਾਂਦਾ ਸੀ ਕਿ ਇਨ੍ਹਾਂ ਦੇ ਪਾਸ ਕੋਈ economist ਨਹੀਂ ਹੈ। ਸਭ ਐਵਰੇਜ਼ ਲੋਕ ਹਨ। Prime Minister ਨੂੰ ਵੀ economics ਕੋਈ ਗਿਆਨ ਨਹੀਂ ਹੈ। ਐਸਾ ਹੀ ਲਿਖਿਆ ਜਾਂਦਾ ਹੈ। ਤੁਸੀਂ ਪੜ੍ਹਦੇ ਹੋ ਕਿ ਨਹੀਂ ਪੜ੍ਹਦੇ ਐਸਾ? ਲੇਕਿਨ ਅੱਜ ਦੁਨੀਆ ਵਿੱਚ ਉੱਥੇ ਦੇਸ਼ ਜਿਸ ਨੂੰ ਐਵਰੇਜ਼ ਕਿਹਾ ਜਾਂਦਾ ਸੀ, ਉਹ ਦੇਸ਼ ਅੱਜ ਦੁਨੀਆ ਵਿੱਚ ਚਮਕ ਰਿਹਾ ਹੈ ਦੋਸਤੋਂ। ਹੁਣ ਇਸ ਲਈ ਅਸੀਂ ਇਸ ਪ੍ਰੈਸ਼ਰ ਵਿੱਚ ਨਾ ਰਹੋ ਦੋਸਤੋਂ ਕਿ ਤੁਸੀਂ extra ordinary ਨਹੀਂ ਹੋ। ਅਤੇ ਦੂਸਰੀ ਬਾਤ ਤੁਸੀਂ ਐਵਰੇਜ਼ ਨਹੀਂ ਹੋਵੇਗੇ ਤੁਹਾਡੇ ਅੰਦਰ ਕੁਝ ਨਾ ਕੁਝ ਤਾਂ extra ordinary  ਹੋਵੇਗਾ ਹੀ ਹੋਵੇਗਾ, ਅਤੇ ਜੋ extra ordinary ਹਨ ਉਨ੍ਹਾਂ ਦੇ ਅੰਦਰ ਵੀ ਕੁਝ ਨਾ ਕੁਝ ਐਵਰੇਜ਼ ਹੋਵੇਗਾ। ਹਰੇਕ ਦੇ ਪਾਸ ਈਸ਼ਵਰ ਨੇ ਇੱਕ ਅਭੂਤਪੂਰਵ ਸਮਰੱਥਾ ਦਿੱਤੀ ਹੁੰਦੀ ਹੈ। ਬਸ ਤੁਹਾਨੂੰ ਉਸ ਨੂੰ ਪਹਿਚਾਣਨਾ ਹੈ, ਉਸ ਨੂੰ ਖਾਦ ਪਾਣੀ ਪਾਉਣਾ ਹੈ, ਤੁਸੀਂ ਬਹੁਤ ਤੇਜ਼ੀ ਅੱਗੇ ਨਿਕਲ ਜਾਓਗੇ, ਇਹ ਮੇਰਾ ਵਿਸ਼ਵਾਸ ਹੈ। ਧੰਨਵਾਦ।

ਪ੍ਰਸਤੁਤਕਰਤਾ- Thank You Hon’ble Prime Minister Sir for your wonderful encouragement to make many students and Indians feel valued and cherished. Hon’ble Prime Minister Sir,  Mannat Bajwa, he is from the capital city of Chandigarh famed for its remarkable blend of Urban planning with modern architecture and the scenic rock garden of the legendary Nek Chand. She seeks your guidance on the fundamental issue that affects many students like her. Mannat please ask your question.

ਮੰਨਤ ਬਾਜਵਾ– ਮਾਣਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ, ਮੇਰਾ ਨਾਮ ਮੰਨਤ ਬਾਜਵਾ ਹੈ। ਮੈਂ St. Josheph Senior Secondary School ਦੀ ਵਿਦਿਆਰਥਣ ਹਾਂ। ਮੇਰਾ ਤੁਹਾਥੋਂ ਪ੍ਰਸ਼ਨ ਇਹ ਹੈ ਕਿ ਜਦੋਂ ਮੈਂ ਆਪਣੇ ਆਪ ਨੂੰ ਤੁਹਾਡੇ ਜੈਸੇ ਪ੍ਰਤਿਸ਼ਠਿਤ ਸਥਾਨ ’ਤੇ ਰੱਖ ਕੇ ਕਲਪਨਾ ਕਰਦੀ ਹਾਂ, ਜਿੱਥੇ ਭਾਰਤ ਜਿਹੇ ਦੇਸ਼ ਨੂੰ ਚਲਾਉਣਾ, ਜਿੱਥੇ ਇਤਨੀ ਬੜੀ ਜਨਸੰਖਿਆ ਹੈ ਅਤੇ ਜਿੱਥੇ ਆਪਣੀ ਰਾਇ ਰੱਖਣ ਵਾਲਿਆਂ ਦੀ ਬਹੁਤਾਤ ਹੈ। ਤੁਹਾਡੇ ਬਾਰੇ ਵਿੱਚ ਨਕਾਰਾਤਮਕ ਰਾਇ ਰੱਖਣ ਵਾਲੇ ਲੋਕ ਵੀ ਹਨ। ਕੀ ਉਹ ਤੁਹਾਨੂੰ ਪ੍ਰਭਾਵਿਤ ਕਰਦੇ ਹਨ। ਜੇ ਹਾਂ ਕਰਦੇ ਹਨ ਤਾਂ ਆਪ ਆਤਮ ਸੰਦੇਹ ਦੀ ਭਾਵਨਾ ਤੋਂ ਕਿਵੇਂ ਉੱਭਰਦੇ ਹੋ? ਮੈਂ ਇਸ ਵਿੱਚ ਤੁਹਾਥੋਂ ਮਾਰਦਰਸ਼ਨ ਚਾਹੁੰਦੀ ਹਾਂ। ਧੰਨਵਾਦ ਸ਼੍ਰੀਮਾਨ।

ਪ੍ਰਸਤੁਤਕਰਤਾ- Thank You Mannat, Hon’ble Prime Minister Sir, Ashtami Sain resides in South Sikkim an area famous for its tea garden breathes taken beauty and tranquil undisturbed snow clear Himalayas. She also requests your directions on identical matter that needs to be addressed. Ashtami, please ask your question.

ਅਸ਼ਟਮੀ- ਮਾਣਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ। ਮੇਰਾ ਨਾਮ ਅਸ਼ਟਮੀ ਸੇਨ ਹੈ। ਮੈਂ ਕਲਾਸ 11ਵੀਂ ਦੀ ਵਿਦਿਆਰਥਣ DAV Public School ਰੰਗੀਤ ਨਗਰ ਦੱਖਣ ਸਿੱਕਿਮ ਤੋਂ ਹਾਂ। ਮੇਰਾ ਪ੍ਰਸ਼ਨ ਤੁਹਾਥੋਂ ਤੋਂ ਇਹ ਹੈ ਕਿ ਜਦੋਂ ਵਿਪਕਸ਼(ਵਿਰੋਧੀ ਧਿਰ) ਅਤੇ ਮੀਡੀਆ ਤੁਹਾਡੀ ਆਲੋਚਨਾ ਕਰਦੇ ਹਨ ਤਾਂ ਆਪ ਕਿਵੇਂ ਇਨ੍ਹਾਂ ਦਾ ਸਾਹਮਣਾ ਕਰਦੇ ਹੋ। ਜਦਕਿ ਮੈਂ ਆਪਣੇ ਅਭਿਭਾਵਕਾਂ ਦੀਆਂ ਸ਼ਿਕਾਇਤਾਂ ਤੇ ਨਿਰਾਸ਼ਾਜਨਕ ਬਾਤਾਂ ਦਾ ਸਾਹਮਣਾ ਨਹੀਂ ਕਰ ਪਾਉਂਦੀ ਹਾਂ। ਕਿਰਪਾ ਕਰਕੇ ਮੇਰਾ ਮਾਰਗਦਰਸ਼ਨ ਕਰੋ। ਧੰਨਵਾਦ।

ਪ੍ਰਸਤੁਤਕਰਤਾ- Thank you 

Ashtami- ਮਾਣਯੋਗ ਪ੍ਰਧਾਨ ਮੰਤਰੀ ਜੀ ਰਾਸ਼ਟਰਪਿਤਾ ਮਹਾਤਮਾ ਗਾਂਧੀ, ਸਰਦਾਰ ਪਟੇਲ ਅਤੇ ਸੁਆਮੀ ਦਯਾਨੰਦ ਸਰਸਵਤੀ ਜਿਹੇ ਮਹਾਪੁਰਸ਼ਾਂ ਦੀ ਜਨਮਭੂਮੀ ਗੁਜਰਾਤ ਦੀ ਕੁਮਕੁਮ ਪ੍ਰਤਾਪ ਭਾਈ ਸੋਲੰਕੀ ਆਭਾਸ਼ੀ ਮਾਧਿਅਮ ਨਾਲ ਜੁੜ ਰਹੀ ਹੈ ਅਤੇ ਇਸੇ ਤਰ੍ਹਾਂ ਦੀ ਦੁਬਿਧਾ ਵਿੱਚ ਹੈ। ਕੁਮਕੁਮ ਤੁਹਾਥੋਂ ਮਾਰਗਦਰਸ਼ਨ ਚਾਹੁੰਦੀ ਹੈ। ਕੁਮਕੁਮ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।

ਕੁਮਕੁਮ- ਮਾਣਯੋਗ ਪ੍ਰਧਾਨ ਮੰਤਰੀ ਮਹੋਦਯ, ਮੇਰਾ ਨਾਮ ਸੋਲੰਕੀ ਕੁਮਕੁਮ ਹੈ। ਮੈਂ ਕਲਾਸ 12ਵੀਂ ਸ਼੍ਰੀ ਹਡਾਲਾ ਬਾਈ ਹਾਈ ਸਕੂਲ ਜ਼ਿਲ੍ਹਾ ਅਹਿਮਦਾਬਾਦ, ਗੁਜਰਾਤ ਦੀ ਵਿਦਿਆਰਥਣ ਹਾਂ। ਮੇਰਾ ਪ੍ਰਸ਼ਨ ਇਹ ਹੈ ਕਿ ਆਪ ਇਤਨੇ ਬੜੇ ਪ੍ਰਜਾਤਾਂਤਰਿਕ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਜਿਨ੍ਹਾਂ ਨੂੰ ਕਿਤਨੀਆਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪ ਇਨ੍ਹਾਂ ਚੁਣੌਤੀਆਂ ਨਾਲ ਕਿਵੇਂ ਲੜਦੇ ਹੋ। ਕਿਰਪਾ ਕਰਕੇ ਮੈਨੂੰ ਮਾਰਗਦਰਸ਼ਨ ਦਿਓ। ਧੰਨਵਾਦ

ਪ੍ਰਸਤੁਤਕਰਤਾ- Thank You Kumkum. Hon’ble Prime Minister Sir, Aakash Darira lives in the silicon valley of India, Bengaluru known for being a perfect getaway to plethora of activities both traditional and modern. Through his question he seeks your advice on some words similar matter that has been concerning him for a while. Aakash, please ask your question.

ਆਕਾਸ਼- ਨਮਸਤੇ ਮੋਦੀ ਜੀ। ਮੈਂ ਆਕਾਸ਼ ਦਰੀਰਾ 12ਵੀਂ ਕਲਾਸ While Field Global School, Bangalore ਤੋਂ। ਮੇਰਾ ਤੁਹਾਨੂੰ ਇਹ ਪ੍ਰਸ਼ਨ ਹੈ ਕਿ ਮੇਰੀ ਨਾਨੀ ਜੀ ਕਵਿਤਾ ਏ ਮਾਖੀਜਾ ਮੈਨੂੰ ਹਮੇਸ਼ਾ ਸਲਾਹ ਦਿੰਦੀ ਹੈ ਤੁਹਾਥੋਂ ਸਿੱਖਣ ਦੇ ਲਈ ਕਿ ਤੁਸੀਂ ਕਿਵੇਂ ਵਿਪਕਸ਼ (ਵਿਰੋਧੀ ਧਿਰ) ਦੇ ਲਗਾਏ ਹੋਏ ਹਰ ਆਰੋਪ, ਹਰ ਆਲੋਚਨਾ ਨੂੰ ਟੌਨਿਕ ਅਤੇ ਅਵਸਰ ਦੇ ਰੂਪ ਵਿੱਚ ਦੇਖਦੇ ਹੋ। ਆਪ ਐਸੇ ਕੈਸੇ ਕਰਦੇ ਹੋ ਮੋਦੀ ਜੀ। ਕਿਰਪਾ ਕਰਕੇ ਸਾਡੇ ਨੌਜਵਾਨਾਂ (ਯੁਵਾਵਾਂ) ਨੂੰ ਵੀ ਪ੍ਰੇਰਣਾ ਦਿਓ ਤਾਕਿ ਅਸੀਂ ਜੀਵਨ ਦੀ ਹਰ ਪਰੀਖਿਆ ਵਿੱਚ ਸਫ਼ਲ ਹੋਈਏ। ਧੰਨਵਾਦ।

ਪ੍ਰਸਤੁਤਕਰਤਾ- Thank You

Aakash- ਮਾਣਯੋਗ ਪ੍ਰਧਾਨ ਮੰਤਰੀ ਜੀ ਤੁਹਾਡਾ ਜੀਵਨ ਕਰੋੜਾਂ ਨੌਜਵਾਨਾਂ (ਯੁਵਾਵਾਂ) ਦਾ ਪ੍ਰੇਰਕ ਰਿਹਾ ਹੈ ਮੰਨਤ, ਅਸ਼ਟਮੀ, ਕੁਮਕੁਮ ਅਤੇ ਆਕਾਸ਼ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਵਿੱਚ ਕੈਸੇ ਸਕਾਰਾਤਮਕ ਰਹਿ ਕੇ ਸਫ਼ਲਤਾ ਪ੍ਰਾਪਤ ਕਰੀਏ ਇਸ ਵਿਸ਼ੇ ‘ਤੇ ਤੁਹਾਡਾ ਅਨੁਭਵ ਜਾਣਨਾ ਚਾਹੁੰਦੇ ਹਨ। ਕਿਰਪਾ ਕਰਕੇ ਮਾਰਗਦਰਸ਼ਨ ਕਰੋ, ਮਾਣਯੋਗ ਪ੍ਰਧਾਨ ਮੰਤਰੀ ਜੀ।

ਪ੍ਰਧਾਨ ਮੰਤਰੀ- ਆਪ ਲੋਕ ਇਗਜ਼ਾਮ ਦਿੰਦੇ ਹੋ ਅਤੇ ਘਰ ਜਾ ਕੇ ਜਦੋਂ ਪਰਿਵਾਰ ਦੇ ਨਾਲ ਜਾਂ ਦੋਸਤਾਂ ਦੇ ਨਾਲ ਬੈਠਦੇ ਹੋ। ਕਦੇ ਟੀਚਰ ਨਾਲ ਨਿਕਟ ਨਾਤਾ ਹੈ ਤਾਂ ਉਨ੍ਹਾਂ ਦੇ ਪਾਸ ਬੈਠਦੇ ਹੋ। ਅਤੇ ਕਿਸੇ ਸਵਾਲ ਦਾ ਜਵਾਬ ਠੀਕ ਨਹੀਂ ਆਇਆ ਤਾਂ ਤੁਹਾਡਾ ਪਹਿਲਾ ਰੀਐਕਸ਼ਨ ਹੁੰਦਾ ਹੈ ਕਿ ਇਹ Out of Syllabus ਸੀ। ਇਹੀ ਹੁੰਦਾ ਹੈ ਨਾ। ਇਹ ਵੀ Out of Syllabus ਹੈ ਲੇਕਿਨ ਮੈਂ ਅੰਦਾਜ ਕਰ ਸਕਦਾ ਹਾਂ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਅਗਰ ਤੁਸੀਂ ਮੈਨੂੰ ਨਾ ਜੋੜਿਆ ਹੁੰਦਾ ਤਾਂ ਸ਼ਾਇਦ ਤੁਸੀਂ ਆਪਣੀ ਬਾਤ ਨੂੰ ਹੋਰ ਢੰਗ ਨਾਲ ਕਹਿਣਾ ਚਾਹੁੰਦੇ ਹੋਵੋਗੇ। ਲੇਕਿਨ ਸ਼ਾਇਦ ਮੈਨੂੰ ਮਾਲੂਮ ਹੈ ਕਿ ਤੁਹਾਡੇ ਪਰਿਵਾਰ ਵਾਲੇ ਵੀ ਸੁਣ ਰਹੇ ਹਨ ਤਾਂ ਐਸੇ ਖੁੱਲ੍ਹ ਕੇ ਬੋਲਣ ਵਿੱਚ ਖ਼ਤਰਾ ਹੈ ਇਸ ਲਈ ਬੜੀ ਚਤੁਰਾਈ ਨਾਲ ਤੁਸੀਂ ਮੈਨੂੰ ਲਪੇਟ ਲਿਆ ਹੈ। ਦੇਖੋ ਜਿੱਥੋਂ ਤੱਕ ਮੇਰਾ ਸਵਾਲ ਹੈ, ਮੇਰਾ ਇੱਕ Conviction ਹੈ ਅਤੇ ਮੇਰੇ ਲਈ ਇਹ ਇੱਕ Article of Faith ਹੈ। ਮੈਂ ਸਿਧਾਂਤਕ ਤੌਰ ‘ਤੇ ਮੰਨਦਾ ਹਾਂ ਕਿ ਸਮ੍ਰਿੱਧ ਲੋਕਤੰਤਰ ਦੇ ਲਈ ਆਲੋਚਨਾ ਇੱਕ ਸ਼ੁੱਧੀ ਯਗਨ ਹੈ। ਆਲੋਚਨਾ ਇਹ ਸਮ੍ਰਿੱਧ ਲੋਕਤੰਤਰ ਦੀ ਪੂਰਵ ਸ਼ਰਤ ਹੈ। ਅਤੇ ਇਸ ਲਈ ਤੁਸੀਂ ਦੇਖਿਆ ਹੋਵੇਗਾ ਕਿ ਟੈਕਨੋਲੋਜੀ ਵਿੱਚ Open Source Technology ਹੁੰਦੀ ਹੈ ਮਾਲੂਮ ਹੈ ਨਾ? Open Source ਹੁੰਦਾ ਹੈ, ਉਸ ਵਿੱਚ ਸਭ ਲੋਕ ਆਪਣੀਆਂ-ਆਪਣੀਆਂ ਚੀਜ਼ਾਂ ਪਾਉਂਦੇ ਹਨ ਅਤੇ Open Source Technology ਦੇ ਮਾਧਿਅਮ ਨਾਲ ਇਹ allow ਕੀਤਾ ਜਾਂਦਾ ਹੈ ਕਿ ਦੇਖੋ ਅਸੀਂ ਇਹ ਕੀਤਾ ਹੈ, ਅਸੀਂ ਇੱਥੇ ਜਾ ਕੇ ਅਟਕੇ ਹਾਂ, ਹੋ ਸਕਦਾ ਹੈ ਕੁਝ ਕਮੀਆਂ ਹੋਣਗੀਆਂ। ਤਾਂ ਲੋਕ ਉਸ ਦੇ ਅੰਦਰ ਆਪਣੀ-ਆਪਣੀ ਟੈਕਨੋਲੋਜੀ ਨੂੰ insert ਕਰਦੇ ਹਨ। ਅਤੇ ਕਾਫੀ ਲੋਕਾਂ ਦੇ ਪ੍ਰਯਾਸ ਨਾਲ ਉਹ ਇੱਕਦਮ ਨਾਲ ਸਮ੍ਰਿੱਧ Software ਬਣ ਜਾਂਦਾ ਹੈ। ਇਹ Open Source ਅੱਜ ਕੱਲ੍ਹ ਬਹੁਤ ਹੀ ਤਾਕਤਵਰ ਇੱਕ Instrument ਮੰਨਿਆ ਜਾਂਦਾ ਹੈ। ਉਸੇ ਪ੍ਰਕਾਰ ਨਾਲ ਕੁਝ ਕੰਪਨੀਆਂ ਆਪਣੀ Product ਨੂੰ Market ਵਿੱਚ ਰੱਖਦੀਆਂ ਹਨ ਅਤੇ ਚੈਲੰਜ ਕਰਦੀਆਂ ਹਨ ਕਿ ਉਸ ਵਿੱਚ ਜੋ ਕਮੀਆਂ ਹਨ ਉਹ ਦਿਖਾਵੇਗਾ ਉਸ ਨੂੰ ਅਸੀਂ ਇਨਾਮ ਦੇਵਾਂਗੇ। Bound system ਦੀ ਵਿਵਸਥਾ ਖੜ੍ਹੀ ਹੋਈ ਹੈ। ਇਸ ਦਾ ਮਤਲਬ ਇਹ ਹੋਇਆ ਕਿ ਹਰ ਕੋਈ ਚਾਹੁੰਦਾ ਹੈ ਕਿ ਕਮੀਆਂ ਜੋ ਹੋਣ, ਉਸ ਤੋਂ ਮੁਕਤੀ ਦਾ ਰਸਤਾ ਕੋਈ ਇੰਗਿਤ ਕਰੇਗਾ ਤਾਂ ਹੋਵੇਗਾ ਨਾ। ਦੇਖੋ ਕਦੇ-ਕਦੇ ਕੀ ਹੁੰਦਾ ਹੈ, ਆਲੋਚਨਾ ਕਰਨ ਵਾਲਾ ਕੌਣ ਹੈ, ਉਸ ‘ਤੇ ਸਾਰਾ ਮਾਮਲਾ ਸੈੱਟ ਹੋ ਜਾਂਦਾ ਹੈ। ਜਿਵੇਂ ਮੰਨ ਲਵੋ, ਤੁਹਾਡੇ ਇੱਥੇ ਸਕੂਲ ਦੇ ਅੰਦਰ Fancy Dress Competition ਹੈ ਅਤੇ ਤੁਸੀਂ ਬੜੇ ਚਾਅ ਨਾਲ ਵਧੀਆ Fancy Dress ਪਹਿਨ ਕੇ ਗਏ ਅਤੇ ਤੁਹਾਡਾ ਪ੍ਰਿਯ ਦੋਸਤ ਹੈ ਇੱਕਦਮ ਪ੍ਰਿਯ ਦੋਸਤ, ਜਿਸ ਦੀ ਬਾਤ ਤੁਹਾਨੂੰ ਹਮੇਸ਼ਾ ਅੱਛੀ ਲਗਦੀ ਹੈ, ਉਹ ਕਹੇਗਾ ਯਾਰ ਤੁਸੀਂ ਐਸਾ ਕਿਉਂ ਪਹਿਨਿਆ ਹੈ ਇਹ ਅੱਛਾ ਨਹੀਂ ਲਗ ਰਿਹਾ ਹੈ ਤਾਂ ਤੁਹਾਡਾ ਇੱਕ Reaction ਹੋਵੇਗਾ। ਅਤੇ ਇੱਕ student ਹੈ, ਜੋ ਤੁਹਾਨੂੰ ਥੋੜ੍ਹਾ ਘੱਟ ਪਸੰਦ ਹੈ negative vibrations ਹਮੇਸ਼ਾ ਆਉਂਦੇ ਹਨ ਉਸ ਨੂੰ ਦੇਖਦੇ ਹੀ, ਤੁਹਾਨੂੰ ਉਸ ਦੀਆਂ ਬਾਤਾਂ ਬਿਲਕੁਲ ਪਸੰਦ ਨਹੀਂ ਹਨ। ਉਹ ਕਹੇਗਾ ਦੇਖੋ ਇਹ ਕੀ ਪਹਿਨ ਕੇ ਆਇਆ ਹੈ, ਕੀ ਇਵੇਂ ਪਹਿਨਦੇ ਹਾਂ ਕੀ ਤਾਂ ਤੁਹਾਡਾ ਇੱਕ ਦੂਸਰਾ Reaction ਹੋਵੇਗਾ ਕਿਉਂ? ਜੋ ਆਪਣਾ ਹੈ, ਉਹ ਕਹਿੰਦਾ ਹੈ ਤਾਂ ਉਸ ਨੂੰ Positive ਲੈਂਦੇ ਹੋ ਉਸ ਆਲੋਚਨਾ ਨੂੰ ਲੇਕਿਨ ਜੋ ਤੁਹਾਨੂੰ ਪਸੰਦ ਨਹੀਂ ਹੈ ਉਹ ਉਹੀ ਕਹਿ ਰਿਹਾ ਹੈ। ਲੇਕਿਨ ਤੁਹਾਨੂੰ ਗੁੱਸਾ ਆਉਂਦਾ ਹੈ ਤੂੰ ਕੌਣ ਹੁੰਦਾ ਏਂ ਮੇਰੀ ਮਰਜ਼ੀ ਐਸਾ ਹੀ ਹੁੰਦਾ ਹੈ ਨਾ। ਉਸੇ ਪ੍ਰਕਾਰ ਨਾਲ ਆਪ ਆਲੋਚਨਾ ਕਰਨ ਵਾਲੇ ਆਦਤਨ ਕਰਦੇ ਰਹਿੰਦੇ ਹੋ ਤਾਂ ਉਨ੍ਹਾਂ ਨੂੰ ਇੱਕ ਬਕਸੇ ਵਿੱਚ ਪਾ ਦੇਵੋ। ਦਿਮਾਗ ਖਪਾਓ ਮਤ ਜ਼ਿਆਦਾ ਕਿਉਂਕਿ ਉਨ੍ਹਾਂ ਦਾ ਇਰਾਦਾ ਕੁਝ ਹੋਰ ਹੈ। ਹੁਣ ਘਰ ਵਿੱਚ ਆਲੋਚਨਾ ਹੁੰਦੀ ਹੈ ਕਿ ਮੈਂ ਸਮਝਦਾ ਹਾਂ ਕੁਝ ਗਲਤੀ ਹੋ ਰਹੀ ਹੈ। ਘਰ ਵਿੱਚ ਆਲੋਚਨਾ ਨਹੀਂ ਹੁੰਦੀ ਹੈ ਇਹ ਦੁਰਭਾਗ ਦਾ ਵਿਸ਼ਾ ਹੈ। ਆਲੋਚਨਾ ਕਰਨ ਦੇ ਲਈ ਮਾਂ-ਬਾਪ ਨੂੰ ਵੀ ਬਹੁਤ ਅਧਿਐਨ ਕਰਨਾ ਪੈਂਦਾ ਹੈ। ਤੁਹਾਨੂੰ observe ਕਰਨਾ ਪੈਂਦਾ ਹੈ, ਤੁਹਾਡੇ ਟੀਚਰ ਨੂੰ ਮਿਲਣਾ ਪੈਂਦਾ ਹੈ, ਤੁਹਾਡੇ ਦੋਸਤਾਂ ਦੀਆਂ ਆਦਤਾਂ ਜਾਣਨੀਆਂ ਪੈਂਦੀਆਂ ਹਨ, ਤੁਹਾਡੀ ਦਿਨਚਰਯਾ ਨੂੰ ਸਮਝਣਾ ਪੈਂਦਾ ਹੈ, ਤਾਹਨੂੰ ਫਾਲੋ ਕਰਨਾ ਪੈਂਦਾ ਹੈ, ਤੁਹਾਡਾ ਮੋਬਾਈਲ ਫੋਨ ‘ਤੇ ਕਿਤਨਾ ਟਾਈਮ ਜਾ ਰਿਹਾ ਹੈ, ਸਕ੍ਰੀਨ ‘ਤੇ ਕਿਤਨਾ ਟਾਈਮ ਜਾ ਰਿਹਾ ਹੈ। ਸਾਰਾ ਬਹੁਤ ਬਾਰੀਕੀ ਨਾਲ ਕੁਝ ਨਾ ਬੋਲਦੇ ਹੋਏ ਮਾਂ-ਬਾਪ observe ਕਰਦੇ ਹਨ। ਫਿਰ ਕਦੇ ਆਪ ਜਦੋਂ ਕਿਸੇ ਅੱਛੇ ਮੂਡ ਵਿੱਚ ਹੁੰਦੇ ਹੋ ਤਾਂ ਉਹ ਦੇਖਦੇ ਹਨ ਅਤੇ ਜਦੋਂ ਅੱਛੇ ਮੂਡ ਵਿੱਚ ਹੁੰਦੇ ਹੋ, ਇਕੱਲੇ ਹੁੰਦੇ ਹੋ ਤਾਂ ਪਿਆਰ ਨਾਲ ਉਹ ਕਹਿੰਦੇ ਹਨ ਅਰੇ ਯਾਰ ਦੇਖ ਬੇਟੇ ਤੇਰੇ ਵਿੱਚ ਇਤਨੀ ਕਸ਼ਮਤਾ ਹੈ, ਇਤਨੀ ਸਮਰੱਥਾ ਹੈ ਦੇਖ ਤੇਰੀ ਸ਼ਕਤੀ ਇੱਥੇ ਕਿਉਂ ਜਾ ਰਹੀ ਹੈ ਤਾਂ ਉਹ ਸਹੀ ਜਗ੍ਹਾ ‘ਤੇ ਰਜਿਸਟਰ ਹੁੰਦਾ ਹੈ ਉਹ ਆਲੋਚਨਾ ਕੰਮ ਆ ਜਾਵੇਗੀ। ਕਿਉਂਕਿ ਅੱਜ ਕੱਲ੍ਹ ਮਾਂ-ਬਾਪ ਨੂੰ ਟਾਈਮ ਨਹੀਂ ਹੈ ਉਹ ਆਲੋਚਨਾ ਨਹੀਂ ਕਰਦੇ ਟੋਕਾ-ਟੋਕੀ ਕਰਦੇ ਹਨ ਅਤੇ ਜੋ ਗੁੱਸਾ ਤੁਹਾਨੂੰ ਆਉਂਦਾ ਹੈ ਨਾ ਉਹ ਟੋਕਾ-ਟੋਕੀ ਦਾ ਆਉਂਦਾ ਹੈ। ਕੁਝ ਵੀ ਕਰੋ, ਖਾਣੇ ‘ਤੇ ਬੈਠੇ ਹੋ ਕੁਝ ਵੀ ਕਹਿਣਗੇ ਇਹ ਖਾਇਆ ਤਾਂ ਵੀ ਕਹਿਣਗੇ, ਨਹੀਂ ਖਾਇਆ ਤਾਂ ਵੀ ਕਹਿਣਗੇ। ਇਹੀ ਹੁੰਦਾ ਹੈ ਨਾ। ਦੇਖੋ ਹੁਣ ਤੁਹਾਡੇ ਮਾਤਾ-ਪਿਤਾਜੀ ਤੁਹਾਨੂੰ ਪਕੜਨਗੇ ਘਰ ਜਾ ਕੇ ਅੱਜ। ਟੋਕਾ-ਟੋਕੀ ਜੋ ਹੈ, ਉਹ ਆਲੋਚਨਾ ਨਹੀਂ ਹੈ। ਹੁਣ ਮਾਂ-ਬਾਪ ਨੂੰ ਮੈਂ ਆਗ੍ਰਹ ਕਰਾਂਗਾ ਕਿ ਕਿਰਪਾ ਕਰਕੇ ਤੁਸੀਂ ਆਪਣੇ ਬੱਚਿਆਂ ਦੀ ਭਲਾਈ ਦੇ ਲਈ ਇਹ ਟੋਕਾ-ਟੋਕੀ ਦੇ ਚੱਕਰ ਤੋਂ ਬਾਹਰ ਨਿਕਲੋ। ਉਸ ਨਾਲ ਤੁਸੀਂ ਬੱਚਿਆਂ ਦੀ ਜ਼ਿੰਦਗੀ ਨੂੰ ਮੋਲ ਨਹੀਂ ਕਰ ਸਕਦੇ ਹੋ। ਉੱਪਰ ਤੋਂ ਇਤਨਾ ਮਨ ਨਾਲ ਕੁਝ ਅੱਛੇ ਮੂਡ ਵਿੱਚ ਹੈ, ਕੁਝ ਅੱਛਾ ਕਰਨ ਦੇ ਮੂਡ ਵਿੱਚ ਹੈ ਅਤੇ ਤੁਸੀਂ ਸਵੇਰੇ ਹੀ ਕੁਝ ਕਹਿ ਦਿੱਤਾ ਦੇਖ ਦੁੱਧ ਠੰਢਾ ਹੋ ਗਿਆ, ਤਾਂ ਦੁੱਧ ਪੀਂਦਾ ਨਹੀਂ ਹੈ, ਸ਼ੁਰੂ ਕਰ ਦਿੱਤਾ, ਤੂ ਤਾਂ ਐਸਾ ਹੀ ਹੈਂ। ਫਲਾਣਾ ਦੇਖ ਕਿਵੇਂ ਕਰਦਾ ਹੈ ਤੁਰੰਤ ਸਵੇਰੇ ਆਪਣੀ ਮਾਂ ਕਹਿੰਦੀ ਹੈ, ਦੁੱਧ ਪੀ ਲੈਂਦਾ ਹੈ। ਫਿਰ ਉਸ ਦਾ ਦਿਮਾਗ ਫੜਕਦਾ ਹੈ। ਦਿਨ ਭਰ ਉਸ ਦਾ ਕੰਮ ਹੈ ਬਰਬਾਦ ਹੋ ਜਾਂਦਾ ਹੈ। ਅਤੇ ਇਸ ਲਈ ਹੁਣ ਆਪ ਦੇਖੋ ਅਸੀਂ ਲੋਕ ਪਾਰਲੀਮੈਂਟ ਵਿੱਚ ਕਦੇ ਆਪ ਲੋਕ ਪਾਰਲੀਮੈਂਟ ਦਾ ਡਿਬੇਟ ਦੇਖਦੇ ਹੋਵੋਗੇ। ਪਾਰਲੀਮੈਂਟ ਦਾ ਜੋ ਟੀਵੀ ਹੈ ਕੁਝ ਲੋਕ ਬਹੁਤ ਹੀ ਅੱਛੀ ਤਿਆਰੀ ਕਰਕੇ ਆਉਂਦੇ ਹਨ, ਪਾਰਲੀਮੈਂਟ ਵਿੱਚ ਆਪਣੀ ਸਪੀਚ ਦੇਣ ਦੇ ਲਈ। ਲੇਕਿਨ ਸੁਭਾਅ ਤੋਂ ਜੋ ਸਾਹਮਣੇ ਵਿਪਕਸ਼ (ਵਿਰੋਧੂ ਧਿਰ) ਦੇ ਲੋਕ ਹੁੰਦੇ ਹਨ ਨਾ ਉਹ ਤੁਹਾਡੀ Psychology ਜਾਣਦੇ ਹਨ। ਤਾਂ ਕੁਝ ਵਿੱਚ ਐਸੇ ਹੀ ਕੋਈ ਟਿੱਪਣੀ ਕਰ ਦਿੰਦੇ ਹਨ ਬੈਠੇ-ਬੈਠੇ ਅਤੇ ਉਸ ਨੂੰ ਮਾਲੂਮ ਹੈ ਕਿ ਟਿੱਪਣੀ ਐਸੀ ਹੈ ਕਿ ਉਹ ਰਿਐਕਟ ਕਰੇਗਾ ਹੀ ਕਰੇਗਾ। ਤਾਂ ਸਾਡਾ ਐੱਮਪੀ ਹੁੰਦਾ ਹੈ ਉਸ ਨੂੰ ਲਗਦਾ ਹੈ ਹੁਣ important ਇਸ ਦੀ ਟਿੱਪਣੀ ਹੈ। ਇਸ ਲਈ ਜੋ ਤਿਆਰੀ ਕਰਕੇ ਆਇਆ ਹੈ। ਉਹ ਛੁਟ ਜਾਂਦੀ ਹੈ ਅਤੇ ਉਹ ਉਸੇ ਦੀ ਟਿੱਪਣੀ ਦਾ ਜਵਾਬ ਦਿੰਦਾ ਰਹਿੰਦਾ ਹੈ ਅਤੇ ਆਪਣੀ ਪੂਰੀ ਬਰਬਾਦੀ ਕਰ ਦਿੰਦਾ ਹੈ। ਅਤੇ ਅਗਰ ਟਿੱਪਣੀ ਨੂੰ ਹਾਸੀ ਮਜ਼ਾਕ ਵਿੱਚ ਬਾਲ ਖੇਲ ਲਿਆ, ਖੇਲ ਲਿਆ ਛੁੱਟੀ ਕਰ ਦਿੱਤੀ ਦੂਸਰੇ ਸੈਕੰਡ ਵਿੱਚ ਆਪਣੇ ਵਿਸ਼ੇ ‘ਤੇ ਚਲਾ ਜਾਂਦਾ ਹੈ ਤਾਂ ਉਸ ਨੂੰ ਫੋਕਸ ਐਕਟੀਵਿਟੀ ਦਾ ਪਰਿਣਾਮ ਮਿਲਦਾ ਹੈ। ਅਤੇ ਇਸ ਲਈ ਸਾਨੂੰ ਆਪਣਾ ਫੋਕਸ ਛੱਡਣਾ ਨਹੀਂ ਚਾਹੀਦਾ ਹੈ। ਦੂਸਰੀ ਬਾਤ ਹੈ, ਦੇਖੋ ਆਲੋਚਨਾ ਕਰਨ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਬਹੁਤ ਅਧਿਐਨ ਕਰਨਾ ਪੈਂਦਾ ਹੈ। ਉਸ ਦਾ analysis ਕਰਨਾ ਪੈਂਦਾ ਹੈ। comparison ਕਰਨੀ ਪੈਂਦੀ ਹੈ। ਭੂਤਕਾਲ ਦੇਖਣਾ ਪੈਂਦਾ ਹੈ, ਵਰਤਮਾਨ ਦੇਖਣਾ ਪੈਂਦਾ ਹੈ, ਭਵਿੱਖ ਦੇਖਣਾ ਪੈਂਦਾ ਹੈ, ਬੜੀ ਮਿਹਨਤ ਕਰਨੀ ਪੈਂਦੀ ਹੈ, ਤਦ ਜਾ ਕੇ ਆਲੋਚਨਾ ਸੰਭਵ ਹੁੰਦੀ ਹੈ। ਅਤੇ ਇਸ ਲਈ ਅੱਜਕੱਲ੍ਹ ਸ਼ੌਰਟਕੱਟ ਦਾ ਜ਼ਮਾਨਾ ਹੈ। ਜ਼ਿਆਦਾਤਰ ਲੋਕ ਆਰੋਪ ਕਰਦੇ ਹਨ, ਆਲੋਚਨਾ ਨਹੀਂ ਕਰਦੇ ਹਨ। ਆਰੋਪ ਅਤੇ ਆਲੋਚਨਾ ਦੇ ਦਰਮਿਆਨ ਬਹੁਤ ਬੜੀ ਖਾਈ ਹੈ। ਅਸੀਂ ਆਰੋਪਾਂ ਨੂੰ ਆਲੋਚਨਾ ਨਾ ਸਮਝੀਏ। ਆਲੋਚਨਾ ਤਾਂ ਇੱਕ ਪ੍ਰਕਾਰ ਨਾਲ ਉਹ nutrient ਹੈ ਜੋ ਸਾਨੂੰ ਸਮ੍ਰਿੱਧ ਕਰਦਾ ਹੈ। ਆਰੋਪ ਉਹ ਚੀਜ਼ਾਂ ਹਨ, ਜਿਸ ਨੂੰ ਅਸੀਂ ਆਰੋਪ ਲਗਾਉਣ ਵਾਲਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਨਹੀਂ ਹੈ। ਸਮਾਂ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਹੈ। ਲੇਕਿਨ ਆਲੋਚਨਾ ਨੂੰ ਕਦੇ ਲਾਈਟ ਨਹੀਂ ਲੈਣਾ ਚਾਹੀਦਾ ਹੈ। ਆਲੋਚਨਾ ਨੂੰ ਹਮੇਸ਼ਾ ਮੁੱਲਵਾਨ ਸਮਝਣਾ ਚਾਹੀਦਾ ਹੈ। ਉਹ ਸਾਡੀ ਜ਼ਿੰਦਗੀ ਨੂੰ ਬਣਾਉਣ ਦੇ ਲਈ ਬਹੁਤ ਕੰਮ ਆਉਂਦੀ ਹੈ। ਅਤੇ ਅਗਰ ਅਸੀਂ ਇਮਾਨਦਾਰ ਹਾਂ, ਅਸੀਂ ਪ੍ਰਮਾਣਿਕ ਸਤਯ ਨਿਸ਼ਠਾ ਨਾਲ ਕੰਮ ਕੀਤਾ ਹੈ। ਸਮਾਜ ਦੇ ਲਈ ਕੰਮ ਕੀਤਾ ਹੈ। ਨਿਸ਼ਚਿਤ ਮਸਕਦ ਦੇ ਲਈ ਕੰਮ ਕੀਤਾ ਹੈ ਤਾਂ ਆਰੋਪਾਂ ਦੀ ਬਿਲਕੁਲ ਪਰਵਾਹ ਮਤ ਕਰੋ ਦੋਸਤੋ। ਮੈਂ ਸਮਝਦਾ ਹਾਂ ਉਹ ਤੁਹਾਡੀ ਇੱਕ ਬਹੁਤ ਬੜੀ ਤਾਕਤ ਬਣ ਜਾਵੇਗੀ। ਬਹੁਤ-ਬਹੁਤ ਧੰਨਵਾਦ।

ਪ੍ਰਸਤੁਤਕਰਤਾ- ਮਾਣਯੋਗ ਪ੍ਰਧਾਨ ਮੰਤਰੀ ਜੀ, ਤੁਹਾਡੀ ਸਕਾਰਾਤਮਕ ਊਰਜਾ ਨੇ ਕਰੋੜਾਂ ਦੇਸ਼ਵਾਸੀਆਂ ਨੂੰ ਨਵਾਂ ਮਾਰਗ ਦਿਖਾਇਆ। ਤੁਹਾਡਾ ਧੰਨਵਾਦ। ਮਾਣਯੋਗ ਪ੍ਰਧਾਨ ਮੰਤਰੀ ਜੀ, ਤਾਲਿਆਂ ਦੇ ਸ਼ਹਿਰ ਭੋਪਾਲ ਦੇ ਦੀਪੇਸ਼ ਅਹਿਰਵਾਰ ਆਭਾਸੀ ਮਾਧਿਅਮ ਨਾਲ ਸਾਡੇ ਨਾਲ ਜੁੜੇ ਹੋਏ ਹਨ ਤੇ ਮਾਨਯਵਰ ਪ੍ਰਧਾਨ ਮੰਤਰੀ ਜੀ ਤੋਂ ਪ੍ਰਸ਼ਨ ਪੁੱਛਣਾ ਚਾਹੁੰਦੇ ਹਾਂ, ਦੀਪੇਸ਼ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।

ਦੀਪੇਸ਼- ਮਾਣਯੋਗ ਪ੍ਰਧਾਨ ਮੰਤਰੀ ਜੀ, ਨਮਸਕਾਰ! ਮੇਰਾ ਨਾਮ ਦੀਪੇਸ਼ ਅਹਿਰਵਾਰ ਹੈ। ਮੈਂ ਸ਼ਾਸਕੀਯ ਉੱਚਤਰ ਮਾਧਿਅਮਿਕ ਵਿਦਿਆਲਾ, ਭੋਪਾਲ ਦੀ ਕਲਾਸ ਦਸਵੀਂ ਦਾ ਵਿਦਿਆਰਥੀ ਹਾਂ। ਅੱਜ ਕੱਲ੍ਹ ਬੱਚਿਆਂ ਵਿੱਚ ਕਾਲਪਨਿਕ ਖੇਡ ਅਤੇ ਇੰਸਟਾਗ੍ਰਾਮ ਦੀ ਲਤ ਇੱਕ ਸਾਧਾਰਣ ਜਿਹੀ ਬਾਤ ਹੋ ਗਈ ਹੈ। ਐਸੇ ਸਮੇਂ ਵਿੱਚ ਇੱਥੇ ਆਪਣੀ ਪੜ੍ਹਾਈ ‘ਤੇ ਕਿਵੇਂ ਧਿਆਨ ਕੇਂਦ੍ਰਿਤ ਕਰੀਏ? ਮਾਣਯੋਗ ਪੱਧਰ ‘ਤੇ, ਮੇਰਾ ਤੁਹਾਨੂੰ ਇਹ ਪ੍ਰਸ਼ਨ ਹੈ ਕਿ ਅਸੀਂ ਬਿਨਾ ਧਿਆਨ ਭਟਕਾਏ ਆਪਣੀ ਪੜ੍ਹਾਈ ‘ਤੇ ਕਿਵੇਂ ਧਿਆਨ ਕੇਂਦ੍ਰਿਤ ਕਰੀਏ? ਮੈਂ ਇਸ ਸਬੰਧ ਵਿੱਚ ਤੁਹਾਥੋਂ ਮਾਰਗਦਰਸ਼ਨ ਚਾਹੁੰਦਾ ਹਾਂ। ਧੰਨਵਾਦ।

ਪ੍ਰਸਤੁਤਕਰਤਾ- ਧੰਨਵਾਦ ਦੀਪੇਸ਼, ਮਾਣਯੋਗ ਪ੍ਰਧਾਨ ਮੰਤਰੀ ਜੀ, ਅਦਿਤਾਬ ਗੁਪਤਾ ਦਾ ਪ੍ਰਸ਼ਨ ਇੰਡੀਆ ਟੀਵੀ ਦੁਆਰਾ ਚੁਣਿਆ ਗਿਆ ਹੈ। ਅਦਿਤਾਬ ਸਾਡੇ ਨਾਲ ਆਭਾਸੀ ਮਾਧਿਅਮ ਨਾਲ ਜੁੜੇ ਰਹੇ ਹਨ, ਅਦੀਤਾਬ ਆਪਣਾ ਪ੍ਰਸ਼ਨ ਪੁੱਛੋ।

ਅਦਿਤਾਬ ਗੁਪਤਾ- ਮੇਰਾ ਨਾਮ ਅਦਿਤਾਬ ਗੁਪਤਾ ਹੈ। ਮੈਂ tenth ਕਲਾਸ ਵਿੱਚ ਪੜ੍ਹਦਾ ਹਾਂ। ਜਿਵੇਂ ਕਿ ਟੈਕਨੋਲੋਜੀ ਵਧਦੀ ਜਾ ਰਹੀ ਹੈ, ਵੈਸੇ ਹੀ ਸਾਡੇ ਡਿਸਟ੍ਰੈਕਸ਼ੰਸ ਹੋਰ ਜ਼ਿਆਦਾ ਵਧਦੇ ਜਾ ਰਹੇ ਹਨ, ਸਾਡਾ ਫੋਕਸ ਪੜ੍ਹਾਈ ‘ਤੇ ਘੱਟ ਹੁੰਦਾ ਹੈ ਅਤੇ ਸੋਸ਼ਲ ਮੀਡੀਆ ‘ਤੇ ਜ਼ਿਆਦਾ ਹੁੰਦਾ ਹੈ। ਤਾਂ ਮੇਰਾ ਤੁਹਾਥੋਂ ਇਹ ਸਵਾਲ ਹੈ ਕਿ ਅਸੀਂ ਪੜ੍ਹਾਈ ‘ਤੇ ਕਿਵੇਂ ਫੋਕਸ ਕਰੀਏ ਅਤੇ ਸੋਸ਼ਲ ਮੀਡੀਆ ‘ਤੇ ਘੱਟ ਕਰੀਏ ਕਿਉਂਕਿ ਤੁਹਾਡੇ ਟਾਈਮ ‘ਤੇ ਇਤਨੀ ਜ਼ਿਆਦਾ ਡਿਸਟ੍ਰੈਕਸ਼ੰਸ ਨਹੀਂ ਹੁੰਦੀਆਂ ਸਨ, ਜਿਤਨੀਆਂ ਹੁਣ ਸਾਡੇ ਟਾਈਮ ‘ਤੇ ਹਨ।

ਪ੍ਰਸਤੁਤਕਰਤਾ- ਧੰਨਵਾਦ ਅਦਿਤਾਬ, Honourable Prime Minister Sir, the next question comes from Kamakshi Rai on a subject that is a center of many students. Her question has been selected by Republic TV. Kamakshi, please ask your question.

ਕਮਾਕਸ਼ੀ ਰਾਏ- Greetings! Prime Minister and everyone, I am Kamakshi Rai studying in class 10th from Delhi. My question to you is what are the different ways that can be adopted by a student to not easily get distracted during their exam times. Thank You?

ਪ੍ਰਸਤੁਤਕਰਤਾ- ਧੰਨਵਾਦ ਕਾਮਾਕਸ਼ੀ, ਮਾਣਯੋਗ ਪ੍ਰਧਾਨ ਮੰਤਰੀ ਜੀ, ਇਸ ਪ੍ਰਸ਼ਨ ਦੀ ਚੋਣ ਜ਼ੀ ਟੀਵੀ ਦੁਆਰਾ ਕੀਤੀ ਗਈ ਹੈ। ਮਨਨ ਮਿੱਤਲ ਸਾਡੇ ਨਾਲ ਆਭਾਸੀ ਮਾਧਿਅਮ ਨਾਲ ਜੁੜੇ ਹਨ, ਮਨਨ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।

ਮਨਨ ਮਿੱਤਲ- ਨਮਸਤੇ ਪ੍ਰਧਾਨ ਮੰਤਰੀ ਜੀ! ਮੈਂ ਮਨਨ ਮਿੱਤਲ ਡੀਪੀਐੱਸ ਬੰਗਲੁਰੂ ਸਾਊਥ ਤੋਂ ਬੋਲ ਰਿਹਾ ਹਾਂ, ਮੇਰਾ ਤੁਹਾਥੋਂ ਇੱਕ ਪ੍ਰਸ਼ਨ ਹੈ। ਔਨਲਾਈਨ ਪੜ੍ਹਾਈ ਕਰਦੇ ਸਮੇਂ ਬਹੁਤ ਸਾਰੇ ਡਿਸਟ੍ਰੈਕਸ਼ੰਸ ਹੁੰਦੇ ਹਨ ਜਿਵੇਂ ਕਿ ਔਨਲਾਈਨ ਗੇਮਿੰਗ ਵਗੈਰ੍ਹਾ-ਵਗੈਰ੍ਹਾ ਅਸੀਂ ਇਸ ਤੋਂ ਕਿਵੇਂ ਬਚੀਏ?

ਪ੍ਰਧਾਨ ਮੰਤਰੀ- ਇਹ ਸਟੂਡੈਂਟ ਹੈ ਕੀ? ਉਹ ਗੈਜ਼ੇਟ ਵਿੱਚ ਹੀ ਖੋਏ ਰਹਿੰਦੇ ਹੋਣਗੇ।

ਪ੍ਰਸਤੁਤਕਰਤਾ- ਧੰਨਵਾਦ ਮਨਨ! ਮਾਣਯੋਗ ਪ੍ਰਧਾਨ ਮੰਤਰੀ ਜੀ ਦੀਪੇਸ਼, ਅਦਿਤਾਬ, ਕਾਮਾਕਸ਼ੀ ਤੇ ਮਨਨ ਪਰੀਖਿਆ ਵਿੱਚ ਆਉਣ ਵਾਲੇ ਵਯਵਧਾਨ(ਰੁਕਾਵਟ) ‘ਤੇ ਅਤੇ ਇਸ ਤੋਂ ਕਿਵੇਂ ਬਾਹਰ ਨਿਕਲੀਏ, ਇਸ ਵਿਸ਼ੇ ‘ਤੇ ਤੁਹਾਥੋਂ ਮਾਰਗਦਰਸ਼ਨ ਚਾਹੁੰਦੇ ਹਨ। ਕਿਰਪਾ ਕਰਕੇ ਮਾਰਗਦਰਸ਼ਨ ਕਰੋ, ਮਾਣਯੋਗ ਪ੍ਰਧਾਨ ਮੰਤਰੀ ਜੀ।

ਪ੍ਰਧਾਨ ਮੰਤਰੀ- ਸਭ ਤੋਂ ਪਹਿਲਾਂ ਤਾਂ ਨਿਰਣਾ ਇਹ ਕਰਨਾ ਹੈ ਕਿ ਆਪ ਸਮਾਰਟ ਹੋ ਕਿ ਗੈਜੇਟ ਸਮਾਰਟ ਹੋ। ਕਦੇ-ਕਦੇ ਤਾਂ ਲਗਦਾ ਹੈ ਕਿ ਆਪ ਆਪਣੇ ਤੋਂ ਵੀ ਜ਼ਿਆਦਾ ਗੈਜੇਟਸ ਨੂੰ ਜ਼ਿਆਦਾ ਸਮਾਰਟ ਮੰਨ ਲੈਂਦੇ ਹਾਂ ਅਤੇ ਗਲਤੀ ਉੱਥੋਂ ਸ਼ੁਰੂ ਹੋ ਜਾਂਦੀ ਹੈ। ਤੁਸੀਂ ਵਿਸ਼ਵਾਸ ਕਰੋ ਪਰਮਾਤਮਾ ਨੇ ਤੁਹਾਨੂੰ ਬਹੁਤ ਸ਼ਕਤੀ ਦਿੱਤੀ ਹੈ, ਤੁਸੀਂ ਸਮਾਰਟ ਹੋ, ਗੈਜੇਟ ਤੁਹਾਡੇ ਤੋਂ ਸਮਾਰਟ ਨਹੀਂ ਹੋ ਸਕਦਾ ਹੈ। ਤੁਹਾਡੀ ਜਿਤਨੀ ਸਮਾਰਟਨੈੱਸ ਜ਼ਿਆਦਾ ਹੋਵੇਗੀ, ਉਤਨਾ ਗੈਜੇਟ ਦਾ ਸਹੀ ਉਪਯੋਗ ਤੁਸੀਂ ਕਰ ਪਾਓਗੇ। ਉਹ ਇੱਕ ਇੰਸਟਰੂਮੈਂਟ ਹੈ ਜੋ ਤੁਹਾਡੀ ਗਤੀ ਵਿੱਚ ਨਵੀਂ ਤੇਜ਼ੀ ਲਿਆਉਂਦਾ ਹੈ, ਇਹ ਅਗਰ ਸਾਡੀ ਸੋਚ ਬਣੀ ਰਹੇਗੀ, ਤਾਂ ਮੈਂ ਸਮਝਦਾ ਹਾਂ ਕਿ ਸ਼ਾਇਦ ਸ਼ਾਇਦ ਤੁਸੀਂ ਉਸ ਤੋਂ ਛੁਟਕਾਰਾ ਪਾਓਂਗੇ। ਦੂਸਰਾ ਦੇਸ਼ ਦੇ ਲਈ ਬਹੁਤ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਮੈਨੂੰ ਕੋਈ ਦੱਸ ਰਿਹਾ ਸੀ ਕਿ ਭਾਰਤ ਵਿੱਚ ਐਵਰੇਜ 6 ਘੰਟੇ ਲੋਕ ਸਕ੍ਰੀਨ ‘ਤੇ ਲਗਾਉਂਦੇ ਹਨ, 6 ਘੰਟੇ। ਹੁਣ ਜੋ ਇਸ ਦਾ ਬਿਜ਼ਨਸ ਕਰਦੇ ਹਨ, ਉਨ੍ਹਾਂ ਦੇ ਲਈ ਤਾਂ ਖੁਸ਼ੀ ਦੀ ਬਾਤ ਹੈ। ਜਦੋਂ ਮੋਬਾਈਲ ਫੋਨ ‘ਤੇ ਟਾਕਟਾਈਮ ਹੁੰਦਾ ਸੀ, ਤਾਂ ਟਾਕਟਾਈਮ ਵਿੱਚ ਕਹਿੰਦੇ ਹਾਂ ਕਿ ਉਸ ਸਮੇਂ ਐਵਰੇਜ 20 ਮਿੰਟ ਜਾਂਦੀ ਸੀ, ਲੇਕਿਨ ਜਦੋਂ ਤੋ ਸਕ੍ਰੀਨ ਅਤੇ ਉਸ ਵਿੱਚ ਰੀਲ, ਕੀ ਹੁੰਦਾ ਹੈ? ਇੱਕ ਵਾਰ ਸ਼ੁਰੂ ਕਰਨ ਦੇ ਬਾਅਦ ਨਿਕਲਦੇ ਹਨ ਕੀ ਉਸ ਵਿੱਚੋਂ ਬਾਹਰ? ਕੀ ਹੁੰਦਾ ਹੈ, ਨਹੀਂ ਬੋਲਾਂਗੇ ਅੱਛਾ ਤੁਸੀਂ ਲੋਕ ਕੋਈ ਰੀਲ ਦੇਖਦੇ ਨਹੀਂ ਹੋ? ਨਹੀਂ ਦੇਖਦੇ ਹੋ ਨਾ? ਤਾਂ ਫਿਰ ਸ਼ਰਮਾਉਂਦੇ ਕਿਉਂ ਹੋ? ਦੱਸੋ ਨਾ ਨਿਕਲਦੇ ਹੋ, ਕੀ ਬਾਹਰ ਅੰਦਰ ਤੋਂ? ਦੇਖੋ ਸਾਡੀ ਕ੍ਰਿਏਟਿਵ ਉਮਰ ਅਤੇ ਸਾਡੀ ਕ੍ਰਿਏਟਿਵਿਟੀ ਦੀ ਸਮਰੱਥਾ ਅਗਰ ਐਵਰੇਜ ਹਿੰਦੁਸਤਾਨ ਵਿੱਚ 6 ਘੰਟੇ ਸਕ੍ਰੀਨ ‘ਤੇ ਜਾਈਏ ਤਾਂ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ, ਇੱਕ ਪ੍ਰਕਾਰ ਨਾਲ ਗੈਜੇਟ ਸਾਨੂੰ ਗ਼ੁਲਾਮ ਬਣਾ ਦਿੰਦਾ ਹੈ। ਅਸੀਂ ਉਸ ਦੇ ਗ਼ੁਲਾਮ ਬਣ ਕੇ ਜੀ ਨਹੀਂ ਸਕਦੇ ਹਾਂ। ਪਰਮਾਤਮਾ ਨੇ ਸਾਨੂੰ ਇੱਕ ਸੁਤੰਤਰ ਅਸਤਿਤਵ ਦਿੱਤਾ ਹੈ, ਸੁਤੰਤਰ ਵਿਅਕਤਿੱਤਵ ਦਿੱਤਾ ਹੈ ਅਤੇ ਇਸ ਲਈ ਸਾਨੂੰ ਸਚੇਤ ਰਹਿਣਾ ਚਾਹੀਦਾ ਹੈ ਕਿ ਕਿਤੇ ਮੈਂ ਇਸ ਦਾ ਗ਼ੁਲਾਮ ਤਾਂ ਨਹੀਂ ਹਾਂ? ਤੁਸੀਂ ਦੇਖਿਆ ਹੋਵੇਗਾ ਤੁਸੀਂ ਕਦੇ ਵੀ ਦੇਖਿਆ ਹੋਵੋਗੇ, ਮੇਰੇ ਹੱਥ ਵਿੱਚ ਕਦੇ ਕੋਈ ਮੋਬਾਈਲ ਫੋਨ ਸ਼ਾਇਦ ਆਪ Rarely ਕਦੇ ਦੇਖਿਆ ਹੋਵੇਗਾ rarely, ਮੈਂ ਕਿਉਂ ਆਪਣੇ ਆਪ ਨੂੰ ਸੰਭਾਲ਼ ਕੇ ਰੱਖਿਆ ਹੋਇਆ ਹੈ, ਜਦਕਿ ਮੈਂ ਐਕਟਿਵ ਬਹੁਤ ਹਾਂ, ਲੇਕਿਨ ਉਸ ਦੇ ਲਈ ਮੈਂ ਤੈਅ ਕੀਤਾ ਹੈ, ਉਸ ਸਮੇਂ ਦੇ ਬਾਹਰ ਮੈਂ ਜ਼ਿਆਦਾ ਨਹੀਂ ਕਰਦਾ ਹਾਂ ਅਤੇ ਇਸ ਲਈ ਲੋਕ ਤਾਂ ਮੈਂ ਦੇਖਿਆ ਹੈ ਅੱਛੀ ਮੀਟਿੰਗ ਚਲ ਰਹੀ ਹੈ, ਬਹੁਤ ਅੱਛੀ ਅਤੇ ਥੋੜ੍ਹਾ ਜਿਹਾ ਵਾਇਬ੍ਰੇਸ਼ਨ ਆਇਆ ਤਾਂ ਇਵੇਂ ਕੱਢ ਕੇ ਦੇਖਦੇ ਹਨ। ਮੈਂ ਸਮਝਦਾ ਹਾਂ ਕਿ ਸਾਨੂੰ ਖ਼ੁਦ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਨ੍ਹਾਂ ਗੈਜੇਟਸ ਦੇ ਗ਼ੁਲਾਮ ਨਹੀਂ ਬਣਾਂਗੇ। ਮੈਂ ਇੱਕ ਸੁਤੰਤਰ ਵਿਅਕਤਿੱਤਵ ਹਾਂ। ਮੇਰਾ ਸੁਤੰਤਰ ਅਸਤਿਤਵ ਹੈ। ਅਤੇ ਉਸ ਵਿੱਚੋਂ ਜੋ ਮੇਰੇ ਕੰਮ ਦੀ ਚੀਜ਼ ਹੈ, ਉਸ ਤੱਕ ਹੀ ਮੈਂ ਸੀਮਿਤ ਰਹਾਂਗਾ, ਮੈਂ ਟੈਕਨੋਲੋਜੀ ਦਾ ਉਪਯੋਗ ਕਰਾਂਗਾ, ਮੈਂ ਟੈਕਨੋਲੋਜੀ ਤੋਂ ਭੱਜਾਂਗਾ ਨਹੀਂ ਲੇਕਿਨ ਮੈਂ ਉਸ ਦੀ ਉਪਯੋਗਿਤਾ ਅਤੇ ਜ਼ਰੂਰਤ ਆਪਣੇ ਮੁਤਾਬਕ ਕਰਾਂਗਾ। ਹੁਣ ਮੰਨ ਲਵੋ ਤੁਸੀਂ ਔਨਲਾਈਨ dosa ਬਣਾਉਣ ਦੀ ਵਧੀਆ ਰੈਸਿਪੀ ਪੜ੍ਹ ਲਈ, ਘੰਟਾ ਲਗਾ ਦਿੱਤਾ ਕਿਹੜੇ- ਕਿਹੜੇ ਇੰਗ੍ਰੇਡੀਐਂਟਸ ਹੁੰਦੇ ਹਨ, ਉਹ ਵੀ ਕਰ ਲਿਆ, ਪੇਟ ਭਰ ਜਾਵੇਗਾ ਕੀ? ਭਰ ਜਾਵੇਗਾ ਕੀ? ਨਹੀਂ ਭਰੇਗਾ ਨਾ? ਉਸ ਦੇ ਲਈ ਤਾਂ ਡੋਸਾ ਬਣਾ ਕੇ ਖਾਣਾ ਪਵੇਗਾ ਨਾ ਅਤੇ ਇਸ ਲਈ ਗੈਜੇਟ ਜੋ ਪਰੋਸਦਾ ਹੈ ਉਹ ਤੁਹਾਨੂੰ ਪੂਰਨਤਾ ਨਹੀਂ ਦਿੰਦਾ ਹੈ, ਤੁਹਾਡੇ ਅੰਦਰ ਦੀ ਸਮਰੱਥਾ। ਹੁਣ ਤੁਸੀਂ ਦੇਖਿਆ ਹੋਵੇਗਾ ਪਹਿਲਾਂ ਦੇ ਜ਼ਮਾਨੇ ਵਿੱਚ ਬੱਚੇ ਬੜੇ ਅਰਾਮ ਨਾਲ ਪਹਾੜਾ ਕਰ ਦਿੰਦੇ ਸਨ, ਪਹਾੜਾ ਬੋਲਦੇ ਹਨ ਨਾ? ਅਤੇ ਬੜੇ ਅਰਾਮ ਨਾਲ ਬੋਲਦੇ ਸਨ ਅਤੇ ਮੈਂ ਦੇਖਿਆ ਹੈ ਇਹ ਜੋ ਭਾਰਤ ਦੇ ਬੱਚੇ ਵਿਦੇਸ਼ ਜਾਂਦੇ ਸਨ ਨਾ ਤਾਂ ਵਿਦੇਸ਼ ਦੇ ਲੋਕਾਂ ਨੂੰ ਬੜਾ ਅਸਚਰਜ ਹੁੰਦਾ ਸੀ ਕਿ ਇਹ ਕੈਸੇ ਇਤਨਾ ਪਹਾੜਾ ਬੋਲ ਲੈਂਦਾ ਹੈ, ਹੁਣ ਉਸ ਨੂੰ ਕੁਝ ਲਗਦਾ ਨਹੀਂ ਸੀ। ਹੁਣ ਤੁਸੀਂ ਦੇਖੋ ਹੌਲ਼ੀ-ਹੌਲ਼ੀ ਕੀ ਹਾਲ ਹੋ ਗਿਆ ਹੈ, ਸਾਨੂੰ ਪਹਾੜਾ ਬੋਲਣ ਵਾਲਾ ਬੱਚਾ ਢੂੰਡਣਾ ਪੈਂਦਾ ਹੈ ਕਿਉਂ ਉਸ ਨੂੰ ਹੁਣ ਆ ਗਿਆ ਹੈ ਹੋ ਗਿਆ ਯਾਨੀ ਅਸੀਂ ਆਪਣੀ ਸਮਰੱਥਾ ਖੋ ਰਹੇ ਹਾਂ, ਸਾਨੂੰ ਆਪਣੀ ਸਮਰੱਥਾ ਖੋਏ ਬਿਨਾ ਸਮਰੱਥਾ ਨੂੰ ਅੱਗੇ ਵਧਾਉਣਾ ਇਹ ਸਾਨੂੰ consciously ਪ੍ਰਯਾਸ ਕਰਨਾ ਪਵੇਗਾ otherwise ਹੌਲ਼ੀ-ਹੌਲ਼ੀ ਕਰਕੇ ਇਹ ਵਿਧਾ ਖ਼ਤਮ ਹੋ ਜਾਵੇਗੀ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ-ਆਪ ਨੂੰ ਲਗਾਤਾਰ ਟੈਸਟ ਕਰਦੇ ਰਹੀਏ ਮੈਨੂੰ ਇਹ ਆਉਂਦਾ ਹੈ ਕਿ ਆਉਂਦਾ ਹੈ ਵਰਨਾ ਤਾਂ ਅੱਜ ਕੱਲ੍ਹ ਤਾਂ ਆਰਟੀਫਿਸ਼ਿਅਲ ਇੰਟੈਲੀਜੈਂਸ ਦੇ ਇਤਨੇ ਪਲੈਟਫਾਰਮ ਆਏ ਹਨ, ਤੁਹਾਨੂੰ ਕੁਝ ਕਰਨ ਦੀ ਜ਼ਰੂਤ ਨਹੀਂ ਹੈ, ਉਸ ਪਲੈਟਫਾਰਮ ‘ਤੇ ਜਾ ਕੇ ਚੈਟ ‘ਤੇ ਚਲੇ ਜਾਓ ਤਾਂ ਤੁਹਾਨੂੰ ਦੁਨੀਆ ਭਰ ਦੀਆਂ ਚੀਜ਼ਾਂ ਦੱਸ ਕੇ  ਦੇ ਦਿੰਦਾ ਹੈ ਉਹ। ਹੁਣ ਤਾਂ ਗੂਗਲ ਤੋਂ ਵੀ ਇੱਕ ਸਟੈੱਪ ਅੱਗੇ ਚਲਾ ਗਿਆ ਹੈ। ਅਗਰ ਆਪ ਉਸ ਵਿੱਚ ਫਸ ਗਏ ਤਾਂ ਤੁਹਾਡੀ ਕ੍ਰਿਏਟਿਵਿਟੀ ਖ਼ਤਮ ਹੋ ਜਾਵੇਗੀ ਅਤੇ ਇਸ ਲਈ ਮੇਰਾ ਤਾਂ ਆਗ੍ਰਹ ਰਹੇਗਾ ਕਿ ਆਪ ਦੂਸਰਾ ਸਾਡੇ ਇੱਥੇ ਆਰੋਗਯ ਦਾ ਜੋ ਸ਼ਾਸਤਰ ਹੈ ਪੁਰਾਤਨ ਭਾਰਤ ਵਿੱਚ, ਆਰੋਗਯ ਦਾ ਉਸ ਵਿੱਚ ਉਪਵਾਸ ਦੀ ਪਰੰਪਰਾ ਹੁੰਦੀ ਹੈ ਕਿ ਭਾਈ ਕੁਝ ਜਰਾ ਐਸਾ ਲਗਦਾ ਹੈ ਕਿ ਐਸਾ ਕਰੋ ਆਪ fasting ਕਰੋ। ਕੁਝ ਸਾਡੇ ਦੇਸ਼ ਵਿੱਚ ਕੁਝ ਰਿਲੀਜੀਅਸ ਰਿਚੁਅਲਸ ਵਿੱਚ ਵੀ ਹੁੰਦਾ ਹੈ ਫਾਸਟਿੰਗ ਕਰੋ। ਹੁਣ ਵਕਤ ਬਦਲ ਚੁੱਕਿਆ ਹੈ, ਤਾਂ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਹਫ਼ਤੇ ਵਿੱਚ ਕੁਝ ਦਿਨ ਜਾਂ ਦਿਨ ਵਿੱਚ ਕੁਝ ਘੰਟੇ ਇਹ ਟੈਕਨੋਲੋਜੀ ਦਾ fasting ਕਰ ਸਕਦੇ ਹੋ ਕੀ? ਕੀ ਉਤਨੇ ਘੰਟੇ ਉਸ ਤਰਫ਼ ਜਾਵਾਂਗੇ ਹੀ ਨਹੀਂ। ਤੁਸੀਂ ਦੇਖਿਆ ਹੋਵੇਗਾ ਕਿ ਕਈ ਪਰਿਵਾਰ ਹੁੰਦੇ ਹਨ, ਘਰ ਵਿੱਚ ਬੜਾ ਦਸਵੀਂ ਬਾਰ੍ਹਵੀਂ  ਦਸਵੀਂ ਬਾਰ੍ਹਵੀਂ ਦਾ ਬੜਾ ਟੈਂਸ਼ਨ ਸ਼ੁਰੂ ਵਿੱਚ ਹੀ ਹੋ ਜਾਂਦਾ ਹੈ ਸਾਰੇ ਕਾਰਜਕ੍ਰਮ ਤੈਅ ਕਰਦੇ ਹਨ ਪਰਿਵਾਰ ਵਾਲੇ ਨਹੀਂ ਨਹੀਂ ਭਾਈ ਅਗਲੇ ਸਾਲ ਕੁਝ ਨਹੀਂ ਹੈ, ਦਸਵੀਂ ਵਿੱਚ ਹੈ ਉਹ, ਅਗਲੇ ਸਾਲ ਕੁਝ ਨਹੀਂ ਉਹ 12ਵੀਂ ਵਿੱਚ ਹੈ। ਐਸਾ ਹੀ ਚਲਦਾ ਹੈ ਘਰ ਵਿੱਚ ਅਤੇ ਫਿਰ ਟੀਵੀ ‘ਤੇ ਵੀ ਕੱਪੜਾ ਲਗਾ ਦਿੰਦੇ ਹਨ ਹਾਂ no TV ਕਿਉਂ ਚੰਗਾ ਦਸਵੀਂ ਦੇ ਇਗਜ਼ਾਮ ਹਨ 12ਵੀਂ ਦੇ ਇਗਜ਼ਾਮ ਹਨ। ਅਗਰ ਅਸੀਂ ਇੰਨੇ ਜਾਗਰੂਕ ਹੋ ਕੇ ਟੀਵੀ ‘ਤੇ ਤਾਂ ਪਰਦਾ ਲਗਾ ਦਿੰਦੇ ਹਾਂ ਲੇਕਿਨ ਕੀ ਅਸੀਂ ਸੁਭਾਅ ਤੋਂ ਤੈਅ ਕਰ ਸਕਦੇ ਹਾਂ ਕਿ ਸਪਤਾਹ ਵਿੱਚ 1 ਦਿਨ ਮੇਰਾ ਡਿਜੀਟਲ ਫਾਸਟਿੰਗ ਹੋਵੇਗਾ, ਨੋ ਡਿਜੀਟਲ ਡਿਵਾਇਸ, ਮੈਂ ਕਿਸੇ ਨੂੰ ਹੱਥ ਨਹੀਂ ਲਗਾਵਾਂਗਾ। ਉਸ ਵਿੱਚੋਂ ਜੋ ਫਾਇਦਾ ਹੁੰਦਾ ਹੈ ਉਸ ਨੂੰ ਅਬਜ਼ਰਵ ਕਰੋ। ਹੌਲ਼ੀ- ਹੌਲ਼ੀ ਤੁਹਾਨੂੰ ਉਸ ਦਾ ਸਮਾਂ ਵਧਾਉਣ ਦਾ ਮਨ ਕਰੇਗਾ, ਉਸੇ ਪ੍ਰਕਾਰ ਨਾਲ ਅਸੀਂ ਦੇਖਿਆ ਹੈ ਕਿ ਪਰਿਵਾਰ ਸਾਡੇ ਜੋ ਛੋਟੇ ਹੁੰਦੇ ਜਾ ਰਹੇ ਹਨ ਅਤੇ ਪਰਿਵਾਰ ਵੀ ਇਸ ਡਿਜੀਟਲ ਦੁਨੀਆ ਵਿੱਚ ਫਸ ਰਹੇ ਹਨ। ਇੱਕ ਹੀ ਘਰ ਵਿੱਚ ਮਾਂ ਬੇਟਾ ਭੈਣ ਭਾਈ ਪਾਪਾ ਸਭ ਰਹਿ ਰਹੇ ਹਨ ਅਤੇ ਇੱਕ ਹੀ ਕਮਰੇ ਵਿੱਚ ਉਹ ਉਸ ਨੂੰ ਵੱਟਸਐਪ ਕਰ ਰਿਹਾ ਹੈ, ਮੈਂ ਤੁਹਾਡੀ ਹੀ ਬਾਤ ਦੱਸ ਰਿਹਾ ਹਾਂ ਨਾ। ਮੰਮੀ ਪਾਪਾ ਨੂੰ ਵੱਟਸਐਪ ਕਰੇਗੀ। ਦੇਖਿਆ ਹੋਵੇਗਾ, ਤੁਸੀਂ ਘਰ ਵਿੱਚ ਸਭ ਬੈਠੇ ਹਨ ਨਾਲ ਹੀ, ਲੇਕਿਨ ਹਰ ਆਪਣੇ ਮੋਬਾਈਲ ਵਿੱਚ ਖੋਇਆ ਹੋਇਆ ਹੈ, ਉਹ ਉੱਧਰ ਦੇਖ ਰਿਹਾ ਹੈ, ਇਹ ਇੱਧਰ ਦੇਖ ਰਿਹਾ ਹੈ, ਇਹੀ ਹੋ ਗਿਆ ਹੈ ਨਾ। ਮੈਨੂੰ ਦੱਸੋ ਪਰਿਵਾਰ ਕਿਵੇਂ ਚਲੇਗਾ ਜੀ। ਪਹਿਲਾਂ ਤਾਂ ਬੱਸ ਵਿੱਚ, ਟ੍ਰੇਨ ਵਿੱਚ ਜਾਂਦੇ ਸਨ ਤਾਂ ਲੋਕ ਗੱਪਾਂ ਮਾਰਦੇ ਸਨ ਹੁਣ ਅਗਰ ਕਨੈਕਟੀਵਿਟੀ ਮਿਲ ਗਈ ਤਾਂ ਪਹਿਲਾ ਕੰਮ ਇਹੀ ਜਿਵੇਂ ਦੁਨੀਆ ਭਰ ਦਾ ਕੰਮ ਉਨ੍ਹਾਂ ਦੇ ਹੀ ਪਾਸ  ਹੈ। ਉਨ੍ਹਾਂ ਦੇ ਬਿਨਾ ਦੁਨੀਆ ਰੁਕ ਜਾਣ ਵਾਲੀ ਹੈ, ਇਹ ਜੋ ਬਿਮਾਰੀਆਂ ਹਨ, ਇਨ੍ਹਾਂ ਬਿਮਾਰੀਆਂ ਨੂੰ ਸਾਨੂੰ ਪਹਿਚਾਨਣਾ ਹੋਵੇਗਾ। ਅਸੀਂ ਅਗਰ ਇਨ੍ਹਾਂ ਬਿਮਾਰੀਆਂ ਨੂੰ ਪਹਿਚਾਣਾਂਗੇ ਤਾਂ ਅਸੀਂ ਬਿਮਾਰੀਆਂ ਤੋਂ ਮੁਕਤ ਹੋ ਸਕਦੇ ਹਾਂ ਤੇ ਇਸ ਲਈ ਮੇਰਾ ਆਗ੍ਰਹ ਹੈ ਘਰ ਵਿੱਚ ਵੀ ਕੀ ਆਪ ਇੱਕ ਏਰੀਆ ਤੈਅ ਕਰ ਸਕਦੇ ਹੋ ਕੀ ਪਰਿਵਾਰ ਵਿੱਚ ਜਾ ਕੇ ਅੱਜ ਹੀ ਤੈਅ ਕਰੋ। ਇੱਕ ਏਰੀਆ ਤੈਅ ਕਰੋ ਇਹ ਏਰੀਆ ਜੋ ਹੈ, ਨੋ ਟੈਕਨੋਲੋਜੀ ਜ਼ੋਨ ਮਤਲਬ ਉੱਥੇ ਟੈਕਨੋਲੋਜੀ ਨੂੰ ਐਂਟਰੀ ਹੀ ਨਹੀਂ ਮਿਲੇਗੀ। ਉੱਥੇ ਆਉਣਾ ਹੈ, ਘਰ ਦੇ ਉਸ ਕੋਨੇ ਵਿੱਚ ਤਾਂ ਮੋਬਾਈਲ ਉੱਥੇ ਰੱਖ ਕੇ ਆਓ ਅਤੇ ਉੱਥੇ ਅਰਾਮ ਨਾਲ ਬੈਠਾਂਗੇ, ਬਾਤਾਂ ਕਰਾਂਗੇ। No technology zone, ਘਰ ਦੇ ਅੰਦਰ ਵੀ ਇੱਕ ਕੋਨਾ ਬਣਾ ਦਿਉ, ਜਿਵੇਂ ਦੇਵਘਰ ਹੁੰਦੇ ਹਨ ਨਾ, ਭਗਵਾਨ ਦਾ ਮੰਦਿਰ ਇੱਕ ਅਲੱਗ ਹੁੰਦਾ ਹੈ ਕੋਨੇ ਵਿੱਚ, ਵੈਸਾ ਹੀ ਬਣਾ ਦਿਉ। ਕਿ ਭਈ ਇਸ ਕੋਨੋ ਵਿੱਚ ਆਉਣਾ ਹੈ, ਚਲ ਉੱਥੇ ਮੋਬਾਈਲ ਬਾਹਰ ਰੱਖ ਕੇ ਆਉ। ਇੱਥੇ ਐਸੇ ਹੀ ਬੈਠੋ। ਹੁਣ ਦੇਖੋ ਹੌਲ਼ੀ-ਹੌਲ਼ੀ ਤੁਹਾਨੂੰ ਜੀਵਨ ਜੀਣ ਦਾ ਆਨੰਦ ਸ਼ੁਰੂ ਹੋਵੇਗਾ। ਆਨੰਦ ਅਗਰ ਸ਼ੁਰੂ ਹੋਵੇਗਾ ਤਾਂ ਆਪ ਉਸ ਦੀ ਗ਼ੁਲਾਮੀ ਵਿੱਚੋਂ ਬਾਹਰ ਆਓਗੇ, ਬਹੁਤ-ਬਹੁਤ ਧੰਨਵਾਦ।

ਪ੍ਰਸਤੁਤਕਰਤਾ- Thank You Honourable, Prime Minister Sir for sharing such light hearted Mantra of digital fasting to tackle challenging situations in such an easy manner.

ਪ੍ਰਸਤੁਤਕਰਤਾ- ਮਾਣਯੋਗ ਪ੍ਰਧਾਨ ਮੰਤਰੀ ਜੀ, ਹਿਮਾਲਿਆ ਪਰਬਤਮਾਲਾ ਵਿੱਚ ਸਥਿਤ ਕੁਦਰਤੀ ਸੌਂਦਰਯ(ਸੁੰਦਰਤਾ) ਨਾਲ ਭਰਪੂਰ ਯੂਨੀਅਨ ਟੈਰੀਟਰੀ ਜੰਮੂ ਤੋਂ ਨਿਦਾ ਸਾਡੇ ਨਾਲ ਆਭਾਸੀ ਮਾਧਿਅਮ ਨਾਲ ਜੁੜ ਰਹੇ ਹਨ ਅਤੇ ਤੁਹਾਥੋਂ ਪ੍ਰਸ਼ਨ ਪੁੱਛਣਾ ਚਾਹੁੰਦੇ ਹਨ। ਨਿਦਾ ਆਪਣਾ ਪ੍ਰਸ਼ਨ ਪੁੱਛੋ। 

ਨਿਦਾ- Honourable Prime Minister Sir,  ਨਮਸਕਾਰ! I am Nida of class 10th from Government model higher secondary school Sunjwan, Jammu. Sir my question is when we work hard but do not get that desired result then how can we put that stress in a positive direction? Respected Sir, have you ever been through such a situation. Thank You.

ਪ੍ਰਸਤੁਤਕਰਤਾ- ਧੰਨਵਾਦ ਨਿਦਾ, ਮਾਣਯੋਗ ਪ੍ਰਧਾਨ ਮੰਤਰੀ ਜੀ, ਭਗਵਾਨ ਕ੍ਰਿਸ਼ਨ ਦੇ ਉਪਦੇਸ਼ ਦੀ ਭੂਮੀ ਖੇਲ, ਜਗਤ ਵਿੱਚ ਖਿਆਤੀ ਪ੍ਰਾਪਤ ਨੀਰਜ ਚੋਪੜਾ ਜਿਹੇ ਉੱਘੇ ਖਿਡਾਰੀਆਂ ਦੇ ਪ੍ਰਦੇਸ਼ ਹਰਿਆਣਾ ਦੇ ਪਲਵਲ ਤੋਂ ਪ੍ਰਸ਼ਾਂਤ ਤੁਹਾਥੋਂ ਪ੍ਰਸ਼ਨ ਪੁੱਛਣਾ ਚਾਹੁੰਦੇ ਹਨ। ਪ੍ਰਸ਼ਾਂਤ ਕਿਰਪਾ ਕਰਕੇ  ਆਪਣਾ ਪ੍ਰਸ਼ਨ ਪੁੱਛੋ।

ਪ੍ਰਸ਼ਾਂਤ- ਮਾਣਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ! ਮੇਰਾ ਨਾਮ ਪ੍ਰਸ਼ਾਂਤ ਹੈ। ਮੈਂ ਸ਼ਹੀਦ ਨਾਇਕ ਰਾਜੇਂਦਰ ਸਿੰਘ ਰਾਜਕੀਯ ਮਾਡਲ ਸੰਸਕ੍ਰਿਤ ਸੀਨੀਅਰ ਸੈਕੰਡਰੀ ਸਕੂਲ ਹਥੀਨ ਜ਼ਿਲ੍ਹਾ ਪਲਵਲ ਹਰਿਆਣਾ ਦੀ ਕਲਾਸ ਬਾਰ੍ਹਵੀਂ ਸਾਇੰਸ ਫੈਕਲਟੀ ਦਾ ਵਿਦਿਆਰਥੀ ਹਾਂ। ਮੇਰਾ ਤੁਹਾਨੂੰ ਇਹ ਪ੍ਰਸ਼ਨ ਹੈ ਕਿ ਤਣਾਅ ਪਰੀਖਿਆ ਦੇ ਪਰਿਣਾਮਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਮੈਂ ਇਸ ਵਿੱਚ ਤੁਹਾਥੋਂ ਮਾਰਗਦਰਸ਼ਨ ਚਾਹੁੰਦਾ ਹਾਂ। ਧੰਨਵਾਦ ਸ਼੍ਰੀਮਾਨ। 

ਪ੍ਰਸਤੁਤਕਰਤਾ- ਧੰਨਵਾਦ ਪ੍ਰਸ਼ਾਂਤ, ਮਾਣਯੋਗ ਪ੍ਰਧਾਨ ਮੰਤਰੀ ਜੀ ਨਿਦਾ ਅਤੇ ਪ੍ਰਸ਼ਾਂਤ ਦੀ ਤਰ੍ਹਾਂ ਦੇਸ਼ ਭਰ ਦੇ ਕਰੋੜਾਂ ਵਿਦਿਆਰਥੀ ਤੁਹਾਥੋਂ ਪਰੀਖਿਆ ਪਰਿਣਾਮ ‘ਤੇ ਤਣਾਅ ਦਾ ਪ੍ਰਭਾਵ ਇਸ ਵਿਸ਼ੇ ‘ਤੇ ਮਾਰਗਦਰਸ਼ਨ ਚਾਹੁੰਦੇ ਹਨ। ਮਾਣਯੋਗ ਪ੍ਰਧਾਨ ਮੰਤਰੀ ਜੀ।

ਪ੍ਰਧਾਨ ਮੰਤਰੀ- ਦੇਖੋ ਪਰੀਖਿਆ ਦੇ ਜੋ ਪਰਿਣਾਮ ਆਉਂਦੇ ਹਨ, ਉਸ ਦੇ ਬਾਅਦ ਜੋ ਤਣਾਅ ਹੈ, ਉਸ ਦਾ ਮੂਲ ਕਾਰਨ ਇੱਕ ਤਾਂ ਅਸੀਂ ਪਰੀਖਿਆ ਦੇ ਕੇ ਜਦੋਂ ਘਰ ਆਏ ਤਾਂ ਘਰ ਦੋ ਲੋਕਾਂ ਨੂੰ ਐਸੇ ਪਾਠ ਪੜ੍ਹਾਓ ਕਿ ਮੇਰਾ ਤਾਂ ਸ਼ਾਨਦਾਰ ਪੇਪਰ ਗਿਆ ਹੈ। ਮੇਰੇ ਤਾਂ ਬਿਲਕੁਲ 90 ਤਾਂ ਪੱਕਾ ਹੈ ਅਤੇ ਬਹੁਤ ਚੰਗਾ ਕਰਕੇ ਆਇਆ ਹਾਂ ਤਾਂ ਘਰ ਦੇ ਲੋਕਾਂ ਦਾ ਇੱਕ ਮਨ ਬਣ ਜਾਂਦਾ ਹੈ ਅਤੇ ਸਾਨੂੰ ਵੀ ਲਗਦਾ ਹੈ ਕਿ ਉਹ ਗਾਲੀ ਖਾਣੀ ਹੈ, ਤਾਂ ਮਹੀਨੇ ਭਰ ਦੇ ਬਾਅਦ ਖਾਵਾਂਗੇ, ਹੁਣੇ-ਹੁਣੇ ਤਾਂ ਦੱਸ ਦਿਉ ਉਨ੍ਹਾਂ ਨੂੰ ਅਤੇ ਉਸ ਦਾ ਪਰਿਣਾਮ ਇਹ ਆਉਂਦਾ ਹੈ ਕਿ ਵੈਕੇਸ਼ਨ ਦਾ ਜੋ ਟਾਈਮ ਹੁੰਦਾ ਹੈ, ਪਰਿਵਾਰ ਨੇ ਮੰਨ ਲਿਆ ਹੁੰਦਾ ਹੈ ਕਿ ਤੁਸੀਂ ਸੱਚ ਬੋਲ ਰਹੇ ਹੋ ਅਤੇ ਤੁਸੀਂ ਤਾਂ ਚੰਗਾ ਰਿਜ਼ਲਟ ਲਿਆਉਣ ਹੀ ਵਾਲੇ ਹੋ, ਐਸਾ ਮੰਨ ਲੈਂਦੇ ਹਨ, ਉਹ ਆਪਣੇ ਦੋਸਤਾਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਹਨ, ਨਹੀਂ-ਨਹੀਂ ਇਸ ਵਾਰ ਤਾਂ ਬਹੁਤ ਚੰਗਾ ਕੀਤਾ ਉਸ ਨੇ ਅਤੇ ਬਹੁਤ ਮਿਹਨਤ ਕਰਦਾ ਸੀ। ਅਰੇ ਕਦੇ ਖੇਡਣ ਨਹੀਂ ਜਾਂਦਾ ਸੀ, ਕਦੇ ਰਿਸ਼ਤੇਦਾਰ ਦੇ ਇੱਥੇ ਸ਼ਾਦੀ ਉਹ ਆਪਣਾ ਜੋੜਦੇ ਰਹਿੰਦੇ ਹਨ, ਜੈਸਾ ਮਿਲਿਆ ਬੜਾ ਬੜਾ ਅਤੇ ਇਗਜ਼ਾਮ ਦਾ ਰਿਜ਼ਲਟ ਆਉਣ ਤੱਕ ਤਾਂ ਉਨ੍ਹਾਂ ਨੇ ਐਸਾ ਮਾਹੌਲ ਬਣਾ ਦਿੱਤਾ ਹੁੰਦਾ ਹੈ ਕਿ ਬੱਸ ਇਹ ਤਾਂ ਫਸਟ ਸੈਕੰਡ ਦੇ ਪਿੱਛੇ ਰਹੇਗਾ ਹੀ ਨਹੀਂ ਅਤੇ ਜਦੋਂ ਰਿਜ਼ਲਟ ਆਉਂਦਾ ਹੈ 40-45 ਮਾਰਕਸ। ਫਿਰ ਤੁਫਾਨ ਖੜ੍ਹਾ ਹੋ ਜਾਂਦਾ ਹੈ ਅਤੇ ਇਸ ਲਈ ਪਹਿਲੀ ਬਾਤ ਹੈ ਕਿ ਸਾਨੂੰ  ਸਚਾਈ ਨਾਲ ਮੁਕਾਬਲਾ ਕਰਨ ਦੀ ਆਦਤ ਛੱਡਣੀ ਨਹੀਂ ਚਾਹੀਦੀ ਜੀ। ਅਸੀਂ ਕਿਤਨੇ ਦਿਨ ਤੱਕ ਝੂਠ ਦੇ ਸਹਾਰੇ ਜੀ ਸਕਦੇ ਹਾਂ, ਸਵੀਕਾਰ ਕਰਨਾ ਚਾਹੀਦਾ ਹੈ ਕਿ ਹਾਂ ਮੈਂ ਅੱਜ ਗਿਆ, ਲੇਕਿਨ ਮੈਂ ਇਗਜ਼ਾਮ ਠੀਕ ਤਰ੍ਹਾਂ ਨਹੀਂ ਗਿਆ ਮੇਰਾ, ਮੈਂ ਕੋਸ਼ਿਸ਼ ਕੀਤੀ ਸੀ ਚੰਗਾ ਨਹੀਂ ਹੋਇਆ। ਅਗਰ ਪਹਿਲਾਂ ਤੋਂ ਹੀ ਤੁਸੀਂ ਕਹਿ ਦਿਓਗੇ ਅਤੇ ਮੰਨ ਲਵੋ 5 ਮਾਰਕਸ ਜ਼ਿਆਦਾ ਆ ਗਏ ਤਾਂ ਤੁਸੀਂ ਦੇਖਿਆ ਹੋਵੇਗਾ ਘਰ ਵਿੱਚ ਤਣਾਅ ਨਹੀਂ ਹੋਵੇਗਾ, ਉਹ ਕਹਿਣਗੇ ਅਰੇ ਤੂੰ ਤਾਂ ਕਹਿੰਦਾ ਸੀ ਕਿ ਬਹੁਤ ਖਰਾਬ ਹੈ ਤੁਸੀਂ ਤਾਂ ਚੰਗੇ ਮਾਰਕਸ ਲੈ ਕੇ ਆਇਆ ਹੋ। ਸਟੈਂਡਰਡ ਉਹ ਜੋ ਮਾਨਦੰਡ ਹੈ, ਨਾ ਉਹ ਸੈੱਟ ਹੋ ਜਾਂਦਾ ਹੈ ਉਸ ਨਾਲ ਚੰਗਾ ਦਿਖਦਾ ਹੈ, ਇਸ ਲਈ ਤੁਹਾਨੂੰ।  ਦੂਸਰਾ ਹੈ ਤਣਾਅ ਦਾ ਕਾਰਨ ਤੁਹਾਡੇ ਦਿਮਾਗ ਵਿੱਚ ਤੁਹਾਡੇ ਦੋਸਤ ਭਰੇ ਰਹਿੰਦੇ ਹਨ। ਉਹ ਵੈਸਾ ਕਰਦਾ ਹੈ ਤਾਂ ਮੈਂ ਐਸਾ ਕਰਾਂਗਾ ਉਹ ਐਸਾ ਕਰਦਾ ਹੈ ਤਾਂ ਮੈਂ ਵੈਸਾ ਕਰਾਂਗਾ। ਕਲਾਸ ਵਿੱਚ ਕੋਈ ਬਹੁਤ ਹੀ ਹੋਣਹਾਰ ਬੱਚਾ ਹੁੰਦਾ ਹੈ, ਅਸੀਂ ਵੀ ਹੋਣਹਾਰ ਹੁੰਦੇ ਹਾਂ 19-20 ਦਾ ਫਰਕ ਹੁੰਦਾ ਹੈ। ਦਿਨ-ਰਾਤ ਅਸੀਂ ਉਸ ਕੰਪੀਟੀਸ਼ਨ ਦੇ ਬਹਾਅ ਵਿੱਚ ਜੀਂਦੇ ਹਾਂ ਤਣਾਅ ਦਾ ਇਹ ਵੀ ਇੱਕ ਕਾਰਨ ਹੁੰਦਾ ਹੈ। ਅਸੀਂ ਆਪਣੇ ਲਈ ਜੀਏ ਆਪਣੇ ਵਿੱਚ ਜੀਏ ਆਪਣਿਆਂ ਤੋਂ ਸਿੱਖਦੇ ਹੋਏ ਜੀਏ ਸਿੱਖਣਾ ਸਭ ਤੋਂ ਚਾਹੀਦਾ ਹੈ, ਲੇਕਿਨ ਆਪਣੇ ਅੰਦਰ ਦੀ ਸਮਰੱਥਾ ‘ਤੇ ਬਲ ਦੇਣਾ ਚਾਹੀਦਾ ਹੈ, ਅਗਰ ਇਹ ਅਸੀਂ ਕਰਦੇ ਹਾਂ ਤਾਂ ਤਣਾਅ ਤੋਂ ਮੁਕਤੀ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਦੂਸਰਾ ਜੀਵਨ ਦੀ ਤਰਫ਼ ਸਾਡੀ ਸੋਚ ਕੀ ਹੈ, ਜਿਸ ਦਿਨ ਅਸੀਂ ਮੰਨਦੇ ਹਾਂ ਕਿ ਇਹ ਇਗਜ਼ਾਮ ਗਿਆ ਮਤਲਬ ਜ਼ਿੰਦਗੀ ਗਈ ਫਿਰ ਤਾਂ ਤਣਾਅ ਸ਼ੁਰੂ ਹੋਣਾ ਹੀ ਹੋਣਾ ਹੈ। ਜੀਵਨ ਕਿਸੇ ਵੀ ਇੱਕ ਸਟੇਸ਼ਨ ‘ਚੇ ਰੁਕਦਾ ਨਹੀਂ ਹੈ ਜੀ। ਅਗਰ ਇੱਕ ਸਟੇਸ਼ਨ ਛੁਟ ਗਿਆ ਤਾਂ ਦੂਸਰੇ ਟ੍ਰੇਨ ਆਵੇਗੀ, ਦੂਸਰੇ ਬੜੇ ਸਟੇਸ਼ਨ ‘ਤੇ ਲੈ ਜਾਵੇਗੀ ਅਤੇ ਚਿੰਤਾ ਮਤ ਕਰੋ। ਇਗਜ਼ਾਮ ਉਹ ਐਂਡ ਆਵ੍ ਦ ਲਾਈਫ ਨਹੀਂ ਹੁੰਦਾ ਹੈ ਜੀ। ਠੀਕ ਹੈ ਸਾਡੀ ਆਪਣੀ ਕਸੌਟੀ ਹੋਣੀ ਚਾਹੀਦੀ ਹੈ, ਅਸੀਂ ਆਪਣੇ ਆਪ ਨੂੰ ਕਸਦੇ ਰਹੀਏ, ਆਪਣੇ ਆਪ ਨੂੰ ਸਜਦੇ ਰਹੀਏ, ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਲੇਕਿਨ ਸਾਨੂੰ ਇਸ ਤਣਾਅ ਤੋਂ ਮੁਕਤੀ ਦਾ ਮਨ ਵਿੱਚ ਸੰਕਲਪ ਕਰ ਲੈਣਾ ਚਾਹੀਦਾ ਹੈ, ਜੋ ਵੀ ਆਵੇਗਾ ਮੈਂ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਜਾਣਦਾ ਹਾਂ। ਮੈਂ ਇਸ ਨਾਲ ਵੀ ਨਿਪਟ ਲਵਾਂਗਾ। ਅਤੇ ਇਹ ਅਗਰ ਆਪ ਇਹ ਨਿਸ਼ਚਿਤ ਕਰ ਲੈਂਦੇ ਹੋ ਤਾਂ ਫਿਰ ਅਰਾਮ ਨਾਲ ਹੋ ਜਾਂਦਾ ਹੈ। ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਇਸ ਪ੍ਰਕਾਰ ਦੇ ਪਰਿਣਾਮ ਦੇ  ਤਣਾਅ ਨੂੰ ਕਦੇ-ਕਦੇ ਉਤਨਾ ਮਨ ਵਿੱਚ ਲੈਣ ਦੀ ਜ਼ਰੂਰਤ ਨਹੀਂ ਹੈ ਜੀ। ਧੰਨਵਾਦ!

ਪ੍ਰਸਤੁਤਕਰਤਾ- ਮਾਣਯੋਗ ਪ੍ਰਧਾਨ ਮੰਤਰੀ ਜੀ, ਤੁਹਾਡਾ ਅਨੁਭਵ ਸੁਣ ਕੇ ਸਾਨੂੰ ਨਵੀਂ ਚੇਤਨਾ ਆਈ ਹੈ, ਤੁਹਾਡਾ ਧੰਨਵਾਦ। Honorable Prime Minister Sir, R Akshara Siri lives in Ranga Reddy district in Telangana. She is inquest of a significant subject and looks up to you for directions. Akshara please put for your question.

ਅਕਸ਼ਰਾ- ਮਾਣਯੋਗ ਪ੍ਰਧਾਨ ਮੰਤਰੀ ਜੀ, ਸਾਦਰ ਨਮਸਕਾਰ! ਮੇਰਾ ਨਾਮ ਹੈ ਅਤੇ ਆਰ ਅਕਸ਼ਰਾ ਸਿਰੀ। ਮੈਂ ਜਵਾਹਰ ਨਵੋਦਯ ਵਿਦਿਆਲਾ ਰੰਗਾਰੈੱਡੀ ਹੈਦਰਾਬਾਦ ਦੀ ਨੌਂਵੀਂ ਕਲਾਸ ਦੀ ਵਿਦਿਆਰਥਣ ਹਾਂ। ਮਾਨਯਵਰ ਮੈਰਾ ਪ੍ਰਸ਼ਨ ਹੈ ਸਾਨੂੰ ਅਧਿਕ ਭਾਸ਼ਾਵਾਂ ਵਿੱਚ ਸਿੱਖਣ ਦੇ ਲਈ ਕੀ ਕਰਨਾ ਚਾਹੀਦਾ ਹੈ। ਮੈਂ ਇਸ ਵਿੱਚ ਤੁਹਾਡਾ ਮਾਰਗਦਰਸ਼ਨ ਚਾਹੁੰਦੀ ਹਾਂ। ਧੰਨਵਾਦ ਸ਼੍ਰੀਮਾਨ।

ਪ੍ਰਸਤੁਤਕਰਤਾ- Thank You Akshara. Honorable Prime Ministers Sir, ਇਸੇ ਨਾਲ ਮਿਲਦਾ-ਜੁਲਦਾ ਪ੍ਰਸ਼ਨ ਰਿਤਿਕਾ ਘੋੜਕੇ ਭਾਰਤ ਦੀ ਹਿਰਦੇ ਨਗਰੀ ਭੋਪਾਲ ਤੋਂ ਆਈ ਹੈ। ਉਹ ਸਾਡੇ ਨਾਲ ਸਭਾਗਾਰ ਵਿੱਚ ਹਨ। ਰਿਤਿਕਾ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।

ਰਿਤਿਕਾ ਗੋੜ- ਆਦਰਯੋਗ ਪ੍ਰਧਾਨ ਮੰਤਰੀ ਜੀ, ਨਮਸਕਾਰ! ਮੇਰਾ ਨਾਮ ਰਿਤਿਕਾ ਘੋੜਕੇ ਹੈ, ਮੈਂ ਭੋਪਾਲ ਮੱਧ ਪ੍ਰਦੇਸ਼ ਕਲਾਸ ਬਾਰ੍ਹਵੀਂ ਦੀ ਵਿਦਿਆਰਥੀ ਸ਼ਾਸਕੀਯ ਸੁਭਾਸ਼ ਉਤਕ੍ਰਿਸ਼ਟ ਮਾਧਮਿਕ ਵਿਦਿਆਲਾ ਸਕੂਲ ਫੌਰ ਐਕਸੀਲੈਂਸ ਦੀ ਵਿਦਿਆਰਥਣ ਹਾਂ। ਸਰ ਮੇਰਾ ਕਵੇਸ਼ਚਨ ਤੁਹਾਨੂੰ ਇਹ ਹੈ ਕਿ ਅਸੀਂ ਅਧਿਕ ਤੋਂ ਅਧਿਕ ਭਾਸ਼ਾਵਾਂ ਕਿਵੇਂ ਸਿੱਖ ਸਕਦੇ ਹਾਂ ਅਤੇ ਇਹ ਕਿਉਂ ਜ਼ਰੂਰੀ ਹੈ? ਧੰਨਵਾਦ।

ਪ੍ਰਸਤੁਤਕਰਤਾ- ਧੰਨਵਾਦ ਰਿਤਿਕਾ ਮਾਣਯੋਗ ਪ੍ਰਧਾਨ ਮੰਤਰੀ ਜੀ ਕਿਰਪਾ  ਕਰਕੇ ਅਕਸ਼ਰਾ ਅਤੇ ਰਿਤਿਕਾ ਨੂੰ ਬਹੁਭਾਸ਼ੀ ਕੌਸ਼ਲ ਪ੍ਰਾਪਤ ਕਰਨ ਦੇ ਲਈ ਮਾਰਗਦਰਸ਼ਨ ਕਰੋ, ਜੋ ਕਿ ਇਸ ਸਮੇਂ ਦੀ ਜ਼ਰੂਰਤ ਹੈ। ਮਾਣਯੋਗ ਪ੍ਰਧਾਨ ਮੰਤਰੀ ਜੀ।

ਪ੍ਰਧਾਨ ਮੰਤਰੀ- ਬਹੁਤ ਹੀ ਚੰਗਾ ਸਵਾਲ ਪੁੱਛਿਆ ਤੁਸੀਂ। ਵੈਸੇ ਮੈਂ ਸ਼ੁਰੂ ਵਿੱਚ ਕਹਿ ਰਿਹਾ ਸਾਂ ਕਿ ਬਾਕੀ ਚੀਜ਼ਾਂ ਛੱਡ ਕੇ ਥੋੜ੍ਹਾ ਫੋਕਸ ਹੁੰਦੇ ਜਾਓ, ਫੋਕਸ ਹੁੰਦੇ ਜਾਓ, ਲੇਕਿਨ ਇਹ ਇੱਕ ਐਸਾ ਸਵਾਲ ਹੈ ਕਿ ਜਿਸ ਵਿੱਚ ਮੈਂ ਕਹਿੰਦਾ ਹਾਂ ਕਿ ਤੁਸੀਂ ਜਰਾ ਐਕਸਟ੍ਰੋਵਰਟ ਹੋ ਜਾਓ, ਥੋੜ੍ਹਾ ਬਹੁਤ ਐਕਸਟ੍ਰੋਵਰਟ ਹੋਣਾ ਬਹੁਤ ਜ਼ਰੂਰੀ ਹੰਦਾ ਹੈ। ਅਤੇ ਇਹ ਮੈਂ ਇਸ ਲਈ ਕਹਿ ਰਿਹਾ ਹਾਂ। ਭਾਰਤ ਵਿਵਿਧਤਾਵਾਂ ਨਾਲ ਭਰਿਆ ਹੋਇਆ ਦੇਸ਼ ਹੈ, ਅਸੀਂ ਮਾਣ(ਗਰਵ) ਨਾਲ ਕਹਿ ਸਕਦੇ ਹਾਂ ਕਿ ਸਾਡੇ ਪਾਸ ਸੈਕੜੋਂ ਭਾਸ਼ਾਵਾਂ ਹਨ, ਹਜ਼ਾਰਾਂ ਬੋਲੀਆਂ ਹਨ, ਇਹ ਸਾਡੀ richness ਹੈ, ਸਾਡੀ ਸਮ੍ਰਿੱਧੀ ਹੈ। ਸਾਨੂੰ ਆਪਣੀ ਇਸ ਸਮ੍ਰਿੱਧੀ ‘ਤੇ ਮਾਣ(ਗਰਵ)  ਹੋਣਾ ਚਾਹੀਦਾ ਹੈ। ਕਦੇ-ਕਦੇ ਤੁਸੀਂ ਦੇਖਿਆ ਹੋਵੇਗਾ, ਕੋਈ ਵਿਦੇਸ਼ੀ ਵਿਅਕਤੀ ਸਾਨੂੰ ਮਿਲ ਜਾਵੇ ਅਤੇ ਉਸ ਨੂੰ ਪਤਾ ਚਲੇ ਕਿ ਆਪ ਇੰਡੀਆ ਦੇ ਹੋ, ਤੁਸੀਂ ਦੇਖਿਆ ਹੋਵੇਗਾ ਕਿ ਥੋੜ੍ਹਾ ਜਿਹਾ ਵੀ ਉਹ ਭਾਰਤ ਨਾਲ ਪਰੀਚਿਤ ਹੋਵੇਗਾ ਤਾਂ ਤੁਹਾਨੂੰ ਨਮਸਤੇ ਕਰੇਗਾ, ਨਮਸਤੇ ਬੋਲੇਗਾ, pronunciation ਵਿੱਚ ਥੋੜ੍ਹਾ ਇੱਧਰ-ਉੱਧਰ ਹੋ ਸਕਦਾ ਹੈ ਲੇਕਿਨ ਬੋਲੇਗਾ। ਜੈਸਾ ਹੀ ਉਹ ਬੋਲੇਗਾ, ਤੁਹਾਡੇ ਕੰਨ ਸਚੇਤ ਹੋ ਜਾਂਦੇ ਹਨ, ਉਸ ਨੂੰ ਪਹਿਲੇ ਰਾਊਂਡ ਵਿੱਚ ਆਪਣਾਪਣ ਮਹਿਸੂਸ ਹੋਣ ਲਗਦਾ ਹੈ। ਚੰਗਾ, ਇਹ ਇਹ ਵਿਦੇਸ਼ੀ ਵਿਅਕਤੀ ਨਮਸਤੇ ਬੋਲਦਾ ਹੈ, ਮਤਲਬ ਕਿ ਕਮਿਊਨੀਕੇਸ਼ਨ ਦੀ ਕਿਤਨੀ ਬੜੀ ਤਾਕਤ ਹੈ, ਇਸ ਦੀ ਇਹ ਉਦਾਹਰਣ ਹੈ। ਇਤਨੇ ਬੜੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ, ਤੁਸੀਂ ਕਦੇ ਸੋਚਿਆ ਹੈ ਕਿ ਸ਼ੌਕ ਦੇ ਨਾਤੇ ਜਿਵੇਂ ਅਸੀਂ ਕਦੇ ਸੋਚਦੇ ਹਾਂ ਮੈਂ ਤਬਲਾ ਸਿੱਖਾਂ, ਕਦੇ ਮੈਂ ਸੋਚਦਾ ਹਾਂ ਮੈਂ ਫਲੂਟ ਸਿੱਖਾਂ, ਮੈਂ ਸਿਤਾਰ ਸਿੱਖਾਂ, ਪਿਆਨੋ ਸਿੱਖਾਂ, ਐਸਾ ਮਨ ਵਿੱਚ ਕਰਦਾ ਹੈ ਕਿ ਨਹੀਂ ਕਰਦਾ ਹੈ? ਉਹ ਵੀ ਇੱਕ ਸਾਡੀ ਅਤਿਰਿਕਤ ਵਿਧਾ ਡਿਵੈਲਪ ਹੁੰਦੀ ਹੈ ਕਿ ਨਹੀਂ ਹੁੰਦੀ ਹੈ? ਅਗਰ ਇਹ ਹੁੰਦਾ ਹੈ ਤਾਂ ਮਨ ਲਗਾ ਕੇ ਆਪਣੇ ਅੜੋਸ-ਪੜੋਸ ਦੇ ਰਾਜ ਦੀ ਇੱਕ-ਅੱਧੀ ਦੋ ਭਾਸ਼ਾ ਸਿੱਖਣ ਵਿੱਚ ਕੀ ਜਾਂਦਾ ਹੈ? ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਿਰਫ਼ ਅਸੀਂ ਭਾਸ਼ਾ ਸਿੱਖ ਜਾਂਦੇ ਹਾਂ, ਮਤਲਬ ਬੋਲਚਾਲ ਦੇ ਕੁਝ ਵਾਕ ਸਿੱਖ ਜਾਂਦੇ ਹਨ ਐਸਾ ਨਹੀਂ ਹੈ। ਅਸੀਂ ਉੱਥੋਂ ਦੇ ਅਨੁਭਵਾਂ ਦਾ ਨਿਚੋੜ ਜੋ ਹੁੰਦਾ ਹੈ। ਇੱਕ-ਇੱਕ ਭਾਸ਼ਾ ਦੀ ਜਦੋਂ ਅਭਿਵਿਅਕਤੀ ਹੋਣਾ ਸ਼ੁਰੂ ਹੁੰਦੀ ਹੈ ਨਾ ਤਾਂ ਉਸ ਦੇ ਪਿੱਛੇ ਹਜ਼ਾਰਾਂ ਸਾਲ ਦੀ ਇੱਕ ਅਵਿਰਲ, ਅਖੰਡ, ਅਵਿਚਲ, ਇੱਕ ਧਾਰਾ ਹੁੰਦੀ ਹੈ, ਅਨੁਭਵ ਦੀ ਧਾਰਾ ਹੁੰਦੀ ਹੈ, ਉਤਾਰ-ਚੜ੍ਹਾਅ ਦੀ ਧਾਰਾ ਹੁੰਦੀ ਹੈ। ਸੰਕਟਾਂ ਦਾ ਸਾਹਮਣਾ ਕਰਦੇ ਹੋਏ ਨਿਕਲੀ ਹੋਈ ਧਾਰਾ ਹੁੰਦੀ ਹੈ ਅਤੇ ਤਦ ਜਾ ਕੇ ਇੱਕ ਭਾਸ਼ਾ ਅਭਿਵਿਅਕਤੀ ਦਾ ਰੂਪ ਲੈਂਦੀ ਹੈ, ਅਸੀਂ ਇੱਕ ਭਾਸ਼ਾ ਨੂੰ ਜਦੋਂ ਜਾਣਦੇ ਹਾਂ, ਤਦ ਤੁਹਾਨੂੰ ਉਸ ਹਜ਼ਾਰਾਂ ਸਾਲ ਪੁਰਾਣੀ ਦੁਨੀਆ ਵਿੱਚ ਪ੍ਰਵੇਸ਼ ਕਰਨ ਦਾ ਦੁਆਰ ਖੁੱਲ੍ਹ ਜਾਂਦਾ ਹੈ ਅਤੇ ਇਸ ਲਈ ਬਿਨਾ ਭੋਜ ਬਣਾਏ, ਸਾਨੂੰ ਭਾਸ਼ਾ ਸਿੱਖਣੀ ਚਾਹੀਦੀ ਹੈ। ਮੈਂ ਕਦੇ ਵੀ ਮੈਨੂੰ ਹਮੇਸ਼ਾ ਦੁਖ ਹੁੰਦਾ ਹੈ, ਬਹੁਤ ਦੁਖ ਹੁੰਦਾ ਹੈ ਸਾਡੇ ਦੇਸ਼ ਵਿੱਚ ਕਿਤੇ ਕੋਈ ਇੱਕ ਚੰਗਾ ਸਮਾਰਕ ਹੋਵੇ ਪੱਥਰ ਦਾ ਬਣਿਆ ਹੋਇਆ ਅਤੇ ਕੋਈ ਸਾਨੂੰ ਕਹੇ  ਕਿ ਇਹ 2000 ਸਾਲ ਪੁਰਾਣਾ ਹੈ, ਤਾਂ ਸਾਨੂੰ ਮਾਣ(ਗਰਵ) ਹੁੰਦਾ ਹੈ ਕਿ ਨਹੀਂ ਹੁੰਦਾ ਹੈ, ਇਤਨੀ ਵਧੀਆ ਚੀਜ਼ 2000 ਸਾਲ ਪਹਿਲਾਂ ਸੀ। ਹੁੰਦਾ ਹੈ ਕਿ ਨਹੀਂ ਹੁੰਦਾ ਹੈ ਕਿਸੇ ਨੂੰ ਵੀ ਮਾਣ(ਗਰਵ)  ਹੋਵੇਗਾ, ਫਿਰ ਇਹ ਵਿਚਾਰ ਨਹੀਂ ਆਉਂਦਾ ਹੈ ਕਿ ਕਿਸ ਕੋਨੇ ਵਿੱਚ ਹੈ। ਅਰੇ ਭਾਈ 2000 ਸਾਲ ਪਹਿਲਾਂ ਦੀ ਇਹ ਵਿਵਸਥਾ ਹੈ, ਕਿਤਨਾ ਵਧੀਆ ਬਣਾਇਆ ਹੈ, ਸਾਡੇ ਪੂਰਵਜਾਂ ਨੂੰ ਕਿਤਨਾ ਗਿਆਨ ਹੋਵੇਗਾ। ਤੁਸੀਂ ਮੈਨੂੰ ਦੱਸੋ ਦੁਨੀਆ ਦੀ ਸਭ ਤੋਂ ਪੁਰਾਤਨ ਭਾਸ਼ਾ ਦੁਨੀਆ ਦੀ ਸਭ ਤੋਂ ਪੁਰਾਤਨ, ਸਿਰਫ਼ ਹਿੰਦੁਸਤਾਨ ਦੀ ਨਹੀਂ, ਦੁਨੀਆ ਦੀ ਸਭ ਤੋਂ ਪੁਰਾਤਨ ਭਾਸ਼ਾ ਜਿਸ ਦੇਸ਼ ਦੇ ਪਾਸ ਹੋਵੇ ਉਸ ਦੇਸ਼ ਨੂੰ ਮਾਣ(ਗਰਵ)  ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਹੈ? ਸੀਨਾ ਤਾਣ ਕੇ ਦੁਨੀਆ ਨੂੰ ਕਹਿਣਾ ਚਾਹੀਦਾ ਹੈ ਕਿ ਨਹੀਂ ਕਹਿਣਾ ਚਾਹੀਦਾ ਹੈ ਕਿ ਵਿਸ਼ਵ ਦੀ ਸਭ ਤੋਂ ਪੁਰਾਤਨ ਭਾਸ਼ਾ ਸਾਡੇ ਪਾਸ ਹੈ। ਕਹਿਣਾ ਚਾਹੀਦਾ ਹੈ ਕਿ ਨਹੀਂ ਕਹਿਣਾ ਚਾਹੀਦਾ ਹੈ? ਤੁਹਾਨੂੰ ਮਾਲੂਮ ਹੈ ਸਾਡੀ ਤਮਿਲ ਭਾਸ਼ਾ ਇਹ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ, ਪੂਰੀ ਦੁਨੀਆ ਦੀ ਇਤਨੀ ਬੜੀ ਅਮਾਨਤ ਕਿਸ ਦੇਸ਼ ਦੇ ਪਾਸ ਹੈ। ਇਤਨਾ ਬੜਾ ਗੌਰਵ ਇਸ ਦੇਸ਼ ਦੇ ਪਾਸ ਹੈ ਕਿ ਅਸੀਂ ਸੀਨਾ ਤਾਣਕੇ ਦੁਨੀਆ ਵਿੱਚ ਕਹਿੰਦੇ ਨਹੀਂ ਹਾਂ। ਮੈਂ ਪਿਛਲੀ ਵਾਰ ਜਦੋਂ ਯੂਐੱਨਓ ਵਿੱਚ ਮੇਰਾ ਭਾਸ਼ਣ ਸੀ ਤਾਂ ਮੈਂ ਜਾਣਬੁੱਝ ਕੇ ਕੁਝ ਤਮਿਲ ਬਾਤਾਂ ਦੱਸੀਆਂ ਕਿਉਂਕਿ ਮੈਂ ਦੁਨੀਆ ਨੂੰ ਦੱਸਣਾ ਚਾਹੁੰਦਾ ਸਾਂ, ਮੈਨੂੰ ਮਾਣ (ਗਰਵ) ਹੈ ਕਿ ਤਮਿਲ ਭਾਸ਼ਾ ਦੁਨੀਆ ਦੀ ਸ੍ਰੇਸ਼ਠ ਭਾਸ਼ਾ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ, ਇਹ ਮੇਰੇ ਦੇਸ਼ ਦੀ ਹੈ।  ਸਾਨੂੰ ਮਾਣ (ਗਰਵ) ਕਰਨਾ ਚਾਹੀਦਾ ਹੈ। ਹੁਣ ਦੇਖੋ ਬੜੇ ਅਰਾਮ ਨਾਲ ਉੱਤਰ ਭਾਰਤ ਦਾ ਵਿਅਕਤੀ ਡੋਸਾ ਖਾਂਦਾ ਹੈ ਕਿ ਨਹੀਂ ਖਾਂਦਾ ਹੈ? ਖਾਂਦਾ ਹੈ ਕਿ ਨਹੀਂ ਖਾਂਦਾ ਹੈ? ਸਾਂਭਰ ਵੀ ਬੜੇ ਮਜ਼ੇ ਨਾਲ ਖਾਂਦਾ ਹੈ ਕਿ ਨਹੀਂ ਖਾਂਦਾ ਹੈ? ਤਦ ਤਾਂ ਉਸ ਨੂੰ ਉੱਤਰ ਦੱਖਣ ਕੁਝ ਨਜ਼ਰ ਨਹੀਂ ਆਉਂਦਾ ਹੈ। ਦੱਖਣ ਵਿੱਚ ਜਾਓ, ਤੁਸੀਂ ਤਾਂ ਉੱਥੇ ਪਰਾਂਠਾ ਸਬਜ਼ੀ ਵੀ ਮਿਲ ਜਾਂਦੀ ਹੈ, ਪੂੜੀ ਸਬਜ਼ੀ ਵੀ ਮਿਲ ਜਾਂਦੀ ਹੈ। ਅਤੇ ਬੜੇ ਚਾਅ ਨਾਲ ਲੋਕ ਖਾਂਦੇ ਹਨ ਮਾਣ (ਗਰਵ) ਕਰਦੇ ਹਨ ਕਿ ਨਹੀਂ ਕਰਦੇ ਹਨ? ਕੋਈ ਤਣਾਅ ਨਹੀਂ ਹੁੰਦਾ ਹੈ, ਕੋਈ ਰੁਕਾਵਟ ਨਹੀਂ ਹੁੰਦੀ ਹੈ। ਜਿਤਨੀ ਸਹਿਜਤਾ ਨਾਲ ਬਾਕੀ ਜ਼ਿੰਦਗੀ ਆਉਂਦੀ ਹੈ, ਉਨੀ ਹੀ ਸਹਿਜਤਾ ਨਾਲ ਅਤੇ ਮੈਂ ਤਾਂ ਚਾਹਾਂਗਾ ਹਰ ਕਿਸੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਮਾਤ੍ਰਭਾਸ਼ਾ ਦੇ ਉਪਰੰਤ ਭਾਰਤ ਦੀ ਕੋਈ ਨਾ ਕੋਈ ਭਾਸ਼ਾ ਕੁਝ ਤਾਂ ਸੈਂਟੈਂਸ ਆਉਣੇ ਚਾਹੀਦੇ ਹਨ, ਤੁਸੀਂ ਦੇਖੋ ਤੁਹਾਨੂੰ ਆਨੰਦ ਆਵੇਗਾ, ਜਦੋਂ ਐਸੇ ਵਿਅਕਤੀ ਨੂੰ ਮਿਲੋਗੇ ਅਤੇ 2 ਵਾਕ ਵੀ ਅਗਰ ਤੁਸੀਂ ਉਸ ਦੀ ਭਾਸ਼ਾ ਵਿੱਚ ਬੋਲੋਗੇ, ਇੱਕਦਮ ਅਪਣਾਪਣ ਹੋ ਜਾਵੇਗਾ ਅਤੇ ਇਸ ਲਈ ਭਾਸ਼ਾ ਨੂੰ ਬੋਝ ਦੇ ਰੂਪ ਵਿੱਚ ਨਹੀਂ। ਅਤੇ ਮੈਨੂੰ ਯਾਦ ਹੈ, ਮੈਂ ਜਦੋਂ ਬਹੁਤ ਸਾਲ ਪਹਿਲਾਂ ਦੀ ਬਾਤ ਸੀ, ਸਮਾਜਿਕ ਕੰਮ ਵਿੱਚ ਲਗਿਆ ਸੀ, ਤਾਂ ਮੈਂ ਇੱਕ ਬੱਚੀ ਨੂੰ ਅਤੇ  ਦੇਖਿਆ ਹੈ ਕਿ ਬੱਚਿਆਂ ਵਿੱਚ ਭਾਸ਼ਾ ਨੂੰ ਕੈਚ ਕਰਨ ਦੀ ਬੜੀ ਗਜਬ ਦੀ ਤਾਕਤ ਹੁੰਦੀ ਹੈ। ਹੜਪ ਕਰ ਦਿੰਦੀ ਹੈ ਬਹੁਤ ਤੇਜ਼ੀ ਨਾਲ। ਤਾਂ ਮੈਂ ਕਦੀ ਸਾਡੇ ਇੱਥੇ ਕੈਲਿਕੋ ਮਿੱਲ ਦੇ  ਇੱਕ ਮਜ਼ਦੂਰ ਪਰਿਵਾਰ ਸੀ, ਅਹਿਮਦਾਬਾਦ ਵਿੱਚ। ਤਾਂ ਮੈਂ ਕਦੇ ਉਨ੍ਹਾਂ ਦੇ ਇੱਥੇ ਭੋਜਨ ਦੇ ਲਈ ਜਾਂਦਾ ਸਾਂ ਤਾਂ ਉੱਥੇ ਇੱਕ ਬੱਚੀ ਸੀ, ਉਹ ਕਈ ਭਾਸ਼ਾਵਾਂ ਬੋਲਦੀ ਸੀ, ਕਿਉਂ ਕਿਉਂਕਿ ਇੱਕ ਤਾਂ ਉਹ ਮਜ਼ਦੂਰਾਂ ਦੀ ਕਲੌਨੀ ਸੀ ਤਾਂ cosmopolitan ਸੀ, ਉਸ ਦੀ ਮਾਤਾ ਜੀ ਕੇਰਲ ਤੋਂ ਸੀ, ਪਿਤਾ ਜੀ ਬੰਗਾਲ ਤੋਂ ਸਨ, ਪੂਰਾ ਕੌਸਮਾਪੌਲਿਟਨ ਹੋਣ ਦੇ ਕਾਰਨ ਹਿੰਦੀ ਚਲਦੀ ਸੀ ਪੜੌਸ ਵਿੱਚ ਇੱਕ ਪਰਿਵਾਰ ਮਰਾਠੀ ਸੀ ਅਤੇ ਸਕੂਲ ਜੋ ਸੀ ਉਹ ਗੁਜਰਾਤੀ ਸੀ। ਮੈਂ ਹੈਰਾਨ ਸਾਂ, ਉਹ 7-8 ਸਾਲ ਦੀ ਬੱਚੀ ਬੰਗਾਲੀ, ਮਰਾਠੀ, ਮਲਿਆਲਮ, ਹਿੰਦੀ ਇਤਨੀ ਤੇਜ਼ ਗਤੀ ਨਾਲ ਵਧੀਆ ਬੋਲਦੀ ਸੀ ਅਤੇ ਘਰ ਵਿੱਚ 5 ਲੋਕ ਬੈਠੇ ਹਨ ਇਸ ਨਾਲ ਬਾਤ ਕਰਨੀ ਹੈ ਤਾਂ ਬੰਗਾਲੀ ਵਿੱਚ ਕਰੇਗੀ, ਇਸ ਨਾਲ ਕਰੇਗੀ ਤਾਂ ਮਲਿਆਲਮ ਵਿੱਚ ਕਰੇਗੀ, ਇਸ ਨਾਲ ਕਰੇਗੀ ਤਾਂ ਗੁਜਰਾਤੀ ਵਿੱਚ ਕਰੇਗੀ। 8-10 ਸਾਲ ਦੀ ਬੱਚੀ ਸੀ। ਯਾਨੀ ਉਸ ਦੀ ਪ੍ਰਤਿਭਾ ਖਿਲ ਰਹੀ ਸੀ ਅਤੇ ਇਸ ਲਈ ਮੇਰੀ ਤਾਂ ਤੁਹਾਨੂੰ ਤਾਕੀਦ ਰਹੇਗੀ ਕਿ ਸਾਨੂੰ ਆਪਣੀ ਵਿਰਾਸਤ ‘ਤੇ ਅਤੇ ਮੈਂ ਤਾਂ ਇਸ ਵਾਰ ਲਾਲ ਕਿਲੇ ਤੋਂ ਵੀ ਕਿਹਾ ਸੀ ਪੰਚ ਪ੍ਰਾਣ ਦੀ ਬਾਤ, ਆਪਣੀ ਵਿਰਾਸਤ ‘ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਅਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਪੂਰਵਜਾਂ ਨੇ ਐਸੀ ਭਾਸ਼ਾ ਸਾਨੂੰ ਦਿੱਤੀ ਹੈ। ਇਹ ਹਰ ਹਿੰਦੁਸਤਾਨੀ ਨੂੰ ਮਾਣ (ਗਰਵ) ਹੋਣਾ ਚਾਹੀਦਾ ਹੈ, ਹਰ ਭਾਸ਼ਾ ‘ਤੇ ਮਾਣ ਹੋਣਾ ਚਾਹੀਦਾ ਹੈ। ਬਹੁਤ-ਬਹੁਤ ਧੰਨਵਾਦ!

ਪ੍ਰਸਤੁਤਕਰਤਾ- ਮਾਣਯੋਗ ਪ੍ਰਧਾਨ ਮੰਤਰੀ ਜੀ ਬਹੁਭਾਸ਼ਿਕਤਾ ‘ਤੇ ਤੁਹਾਡੇ ਮਾਰਗਦਰਸ਼ਨ ਦੇ ਲਈ ਧੰਨਵਾਦ।

ਪ੍ਰਸਤੁਤਕਰਤਾ- Honorable Prime Minister Sir, from the historical acclaim city of Cuttack Sunaina Tripathi, who is a teacher, requests your direction on an important matter. Mam, please ask your question.

ਸੁਨੈਨਾ ਤ੍ਰਿਪਾਠੀ- ਨਮਸਕਾਰ! ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ। ਮੈਂ ਸੁਨੈਨਾ ਤ੍ਰਿਪਾਠੀ ਕ੍ਰਿਸ਼ਣਮੂਰਤੀ ਵਰਲਡ ਸਕੂਲ ਕਟਕ ਉੜੀਸਾ ਤੋਂ ਹਾਂ। ਮੇਰਾ ਪ੍ਰਸ਼ਨ ਇਹ ਹੈ ਕਿ ਕਲਾਸ ਵਿੱਚ ਵਿਦਿਆਰਥੀਆਂ ਨੂੰ ਰੁਚੀ ਪੂਰਵ ਪੜ੍ਹਾਈ ਦੇ ਲਈ ਕਿਵੇਂ ਆਕਰਸ਼ਿਤ ਕਰੀਏ ਅਤੇ ਜੀਵਨ ਦਾ ਸਾਰਥਕ ਮੁੱਲ ਕੈਸੇ ਸਿਖਾਈਏ, ਨਾਲ ਹੀ ਕਲਾਸ ਵਿੱਚ ਅਨੁਸ਼ਾਸਨ ਦੇ ਨਾਲ ਪੜ੍ਹਾਈ ਨੂੰ ਰੋਚਕ ਕਿਵੇਂ ਬਣਾਈਏ, ਧੰਨਵਾਦ!

ਪ੍ਰਸਤੁਤਕਰਤਾ- Honourable Prime Minister Sir, Sunaina Tripathi wishes for your guidance on motivating students for taking interest in academics. Honourable, Prime Minister Sir.

ਪ੍ਰਧਾਨ ਮੰਤਰੀ – ਯਾਨੀ ਇਹ ਸਵਾਲ ਟੀਚਰ ਦਾ ਸੀ? ਸਹੀ ਸੀ ਨਾ? ਦੇਖੋ ਅੱਜਕਲ੍ਹ ਅਨੁਭਵ ਆਉਂਦਾ ਹੈ ਕਿ ਟੀਚਰ ਆਪਣੇ ਵਿੱਚ ਖੋਏ ਰਹਿੰਦੇ ਹਨ। ਅਜੇ ਤਾਂ ਮੈਂ ਅੱਧਾ ਵਾਕ ਬੋਲਿਆ ਅਤੇ ਤੁਸੀਂ ਪਕੜ ਲਿਆ। ਇਹ ਇੱਕ ਨਿਸ਼ਚਿਤ ਸਿਲੇਬਸ 20 ਮਿੰਟ 30 ਮਿੰਟ ਬੋਲਣਾ ਹੈ, ਤੁਸੀਂ ਕੜਕ ਕੜਾਕਰ ਬੋਲ ਦਿੰਦੇ ਹਨ। ਅਤੇ ਫਿਰ ਇਸ ਵਿੱਚ ਕੋਈ ਹਿੱਲੇਗਾ ਇੱਧਰ-ਉੱਧਰ ਤਾਂ ਦੇਖਿਆ ਹੋਵੇਗਾ ਤੁਸੀਂ।

ਮੈਂ ਤਾਂ ਮੇਰੇ ਆਪਣੇ ਬਚਪਨ ਦੇ ਅਨੁਭਵ ਦੀ ਬਾਤ ਦੱਸਦਾ ਹਾਂ, ਅੱਜਕਲ੍ਹ ਤਾਂ ਟੀਚਰ ਅੱਛੇ ਹੁੰਦੇ ਹਨ ਮੇਰੇ ਜ਼ਮਾਨੇ ਵਿੱਚ ਐਸਾ ਨਹੀਂ ਹੋਵੇਗਾ, ਇਸ ਲਈ ਮੈਨੂੰ ਟੀਚਰਾਂ ਦੀ ਆਲੋਚਨਾ ਕਰਨ ਦਾ ਹੱਕ ਨਹੀਂ ਹੈ ਲੇਕਿਨ ਕਦੇ-ਕਦੇ ਮੈਂ ਦੇਖਿਆ ਸੀ ਕਿ ਟੀਚਰ ਜੋ ਤਿਆਰੀ ਕਰਕੇ ਆਏ ਹਨ ਅਤੇ ਅਗਰ ਉਹ ਭੁੱਲ ਗਏ ਤਾਂ ਚਾਹੁੰਦੇ ਨਹੀਂ ਕਿ ਬੱਚੇ ਪਕੜ ਲੈਣ ਉਨ੍ਹਾਂ ਨੂੰ, ਉਨ੍ਹਾਂ ਬੱਚਿਆਂ ਤੋਂ ਛੁਪਾਉਣਾ ਚਾਹੁੰਦੇ ਹਨ। ਤਾਂ ਉਹ ਕੀ ਕਰਦੇ ਹਨ ਇੱਕ ਅੱਖ ਇੱਧਰ, ਏ ਖੜ੍ਹਾ ਹੋ ਜਾ, ਕਿਉਂ ਐਸੇ ਬੈਠਾ ਹੈ, ਕਿਉਂ ਐਸਾ ਕਰ ਰਿਹਾ ਹੈ, ਕੀ ਢਿਕਣਾ ਕਰ ਰਿਹਾ ਹੈ। ਯਾਨੀ ਪੂਰੇ 5-7 ਮਿੰਟ ਉਸ ‘ਤੇ ਲਗਾ ਦੇਣਗੇ। ਇਤਨੇ ਵਿੱਚ ਅਗਰ ਵਿਸ਼ੇ ਯਾਦ ਆ ਗਿਆ ਤਾਂ ਗੱਡੀ ਵਾਪਸ ਆਏਗੀ, ਵਰਨਾ ਮੰਨੋ ਕਈ ਹੱਸ ਪਿਆ ਤਾਂ ਉਸ ਨੂੰ ਪਕੜਨਗੇ, ਕਿਉਂ ਹਸਦਾ ਹੈ ਤੂੰ। ਅੱਛਾ ਅੱਜ ਵੀ ਐਸਾ ਹੀ ਹੁੰਦਾ ਹੈ। ਨਹੀਂ-ਨਹੀਂ ਐਸਾ ਨਹੀਂ ਹੁੰਦਾ ਹੋਵੇਗਾ, ਹੁਣ ਤਾਂ ਟੀਚਰਸ ਬਹੁਤ ਅੱਛੇ ਹੁੰਦੇ ਹਨ। ਤੁਸੀਂ ਦੇਖਿਆ ਹੋਵੇਗਾ, ਟੀਚਰ ਵੀ ਹੁਣ ਮੋਬਾਈਲ ਫੋਨ ‘ਤੇ ਆਪਣਾ syllabus ਲੈ ਕੇ ਆਉਂਦਾ ਹੈ। ਮੋਬਾਈਲ ਦੇਖ ਕੇ ਪੜ੍ਹਾਉਂਦਾ ਹੈ, ਐਸਾ ਕਰਦਾ ਹੈ ਨਾ। ਅਤੇ ਕਦੇ ਉਂਗਲੀ ਇੱਧਰ-ਉੱਧਰ ਦਬ ਗਈ ਤਾਂ ਉਹ ਹੱਥ ਤੋਂ ਨਿਕਲ ਜਾਂਦਾ ਹੈ, ਉਹ ਖ਼ੁਦ ਢੂੰਡਦਾ ਰਹਿੰਦਾ ਹੈ। ਤਾਂ ਉਸ ਨੇ ਪੂਰੀ ਤਰ੍ਹਾ ਟੈਕਨੋਲੋਜੀ ਨੂੰ ਸਿੱਖਿਆ ਨਹੀਂ ਹੈ ਜ਼ਰੂਰੀ 2-4 ਚੀਜ਼ਾਂ ਸਿੱਖ ਲਈਆਂ ਅਤੇ ਇੱਧਰ-ਉੱਧਰ ਉਂਗਲੀ ਅੜ ਗਈ ਤਾਂ ਫਿਰ ਉਹ ਡਿਲੀਟ ਹੋ ਜਾਂਦਾ ਹੈ ਜਾਂ ਖਿਸਕ ਜਾਂਦਾ ਹੈ, ਹੱਥ ਨਹੀਂ ਲਗਦਾ ਹੈ ਬੜਾ ਪਰੇਸ਼ਾਨ ਹੋ ਜਾਂਦਾ ਹੈ। ਸਰਦੀਆਂ ਵਿੱਚ ਵੀ ਪਸੀਨਾ ਛੁਟ ਜਾਂਦਾ ਹੈ ਉਸ ਨੂੰ, ਉਸ ਨੂੰ ਲਗਦਾ ਹੈ ਇਹ ਬੱਚੇ। ਹੁਣ ਉਸ ਦੇ ਕਾਰਨ ਜਿਸ ਦੀਆਂ ਆਪਣੀਆਂ ਕਮੀਆਂ ਹੁੰਦੀਆਂ ਹਨ, ਉਸ ਦਾ ਇੱਕ ਸੁਭਾਅ ਰਹਿੰਦਾ ਹੈ, ਦੂਸਰਿਆਂ ‘ਤੇ extra ਰੌਬ ਜਮਾਉਣਾ ਤਾਕਿ ਆਪਣੀਆਂ ਕਮੀਆਂ ਬਾਹਰ ਨ ਆਉਣ। ਮੈਂ ਸਮਝਦਾ ਹਾਂ, ਸਾਡੇ ਅਧਿਆਪਕ ਮਿੱਤਰ ਵਿਦਿਆਰਥੀਆਂ ਦੇ ਨਾਲ ਜਿਤਨਾ ਆਪਣਾਪਣ ਬਣਾਉਣਗੇ। ਵਿਦਿਆਰਥੀ ਤੁਹਾਡੇ ਗਿਆਨ ਦੀ ਕਸੌਟੀ ਕਰਨਾ ਨਹੀਂ ਚਾਹੁੰਦਾ ਹੈ ਜੀ। ਇਹ ਸਾਡਾ ਭਰਮ ਹੈ ਟੀਚਰ ਦੇ ਮਨ ਵਿੱਚ ਹੁੰਦਾ ਹੈ ਕਿ ਵਿਦਿਆਰਥੀ ਤੁਹਾਨੂੰ ਅਗਰ ਕੋਈ ਸਵਾਲ ਪੁੱਛਦਾ ਹੈ ਤਾਂ ਤੁਹਾਡਾ ਇਗਜ਼ਾਮ ਲੈ ਰਿਹਾ ਹੈ, ਜੀ ਨਹੀਂ। ਅਗਰ ਵਿਦਿਆਰਥੀ ਸਵਾਲ ਪੁੱਛਦਾ ਹੈ ਤਾਂ ਇਹ ਮੰਨ ਕੇ ਚਲੋ, ਉਸ ਦੇ ਅੰਦਰ ਜਗਿਆਸਾ ਹੈ। ਤੁਸੀਂ ਉਸ ਦੀ ਜਗਿਆਸਾ ਨੂੰ ਹਮੇਸ਼ਾ ਪ੍ਰਮੋਟ ਕਰੋ। ਉਸ ਦੀ ਜਗਿਆਸਾ ਹੀ ਉਸ ਦੀ ਜ਼ਿੰਦਗੀ ਦੀ ਬਹੁਤ ਬੜੀ ਅਮਾਨਤ ਹੈ। ਕਿਸੇ ਵੀ ਜਗਿਆਸੂ ਨੂੰ ਚੁੱਪ ਨਾ ਕਰੋ, ਉਸ ਨੂੰ ਟੋਕ ਨਾ ਦਿਓ ਉਸ ਨੂੰ ਸੁਣੋ, ਅਰਾਮ ਨਾਲ ਸੁਣੋ। ਅਗਰ ਜਵਾਬ ਨਹੀਂ ਆਉਂਦਾ ਹੈ ਤਾਂ ਆਪ ਉਸ ਨੂੰ ਕਹੋ ਦੇਖ ਬੇਟੇ ਤੂੰ ਬਹੁਤ ਅੱਛੀ ਬਾਤ ਕਹੀ ਹੈ ਅਤੇ ਮੈਂ ਤੁਹਾਨੂੰ ਜਲਦਬਾਜੀ ਵਿੱਚ ਜਵਾਬ ਦੇਵਾਂਗਾ ਤਾਂ ਅਨਿਆਂ ਹੋਵੇਗਾ। ਐਸਾ ਕਰੋ ਅਸੀਂ ਕਲ੍ਹ ਬੈਠਦੇ ਹਾਂ। ਤੁਸੀਂ ਮੇਰੇ ਚੈਂਬਰ ਵਿੱਚ ਆ ਜਾਣਾ, ਅਸੀਂ ਬਾਤਾਂ ਕਰਾਂਗੇ। ਅਤੇ ਮੈਂ ਵੀ ਤੁਹਾਨੂੰ ਸਮਝਣ ਦਾ ਪ੍ਰਯਾਸ ਕਰਾਂਗਾ ਕਿ ਇਹ ਵਿਚਾਰ ਤੁਹਾਨੂੰ ਕਿੱਥੋਂ ਆਇਆ ਅਤੇ ਮੈਂ ਵੀ ਕੋਸ਼ਿਸ਼ ਕਰਾਂਗਾ In-between ਮੈਂ ਘਰ ਜਾ ਕੇ Study ਕਰਾਂਗਾ। ਜਰਾ Google ‘ਤੇ ਜਾਵਾਂਗਾ, ਇੱਧਰ-ਉੱਧਰ ਜਾਵਾਂਗਾ, ਪੁੱਛ ਲਵਾਂਗਾ ਅਤੇ ਫਿਰ ਮੈਂ ਤਿਆਰ ਹੋਕੇ ਆਵਾਂਗਾ, ਫਿਰ ਦੂਸਰੇ ਦਿਨ ਮੈਂ ਉਸ ਨੂੰ ਪੁੱਛਾਂਗਾ ਅੱਛਾ ਭਾਈ ਤੁਹਾਨੂੰ ਇਹ ਵਿਚਾਰ ਆਇਆ ਕਿੱਥੋਂ,ਇਤਨਾ ਉੱਤਮ ਵਿਚਾਰ ਇਸ ਉਮਰ ਵਿੱਚ ਕਿਵੇਂ ਆਇਆ ਤੈਨੂੰ। ਉਸ ਦੇ ਪੁਚਕਾਰਦੇ ਹੋਏ ਫਿਰ ਕਹੋ ਦੇਖ ਐਸਾ ਨਹੀਂ ਹੈ ਰਿਐਲਿਟੀ ਇਹ ਹੈ ਉਹ ਤੁਰੰਤ ਸਵੀਕਾਰ ਕਰ ਲਵੇਗਾ ਅਤੇ ਅੱਜ ਵੀ Students ਆਪਣੇ ਟੀਚਰ ਦੀ ਕਹੀ ਹੋਈ ਬਾਤ ਨੂੰ ਬਹੁਤ ਮੁੱਲਵਾਨ ਸਮਝਦਾ ਹੈ। ਅਗਰ ਇੱਕ ਵਾਰ ਗਲਤ ਬਾਤ ਦੱਸ ਦਿੱਤੀ ਤਾਂ ਉਸ ਦੀ ਜ਼ਿੰਦਗੀ ਵਿੱਚ ਉਹ ਰਜਿਸਟਰ ਹੋ ਜਾਂਦੀ ਹੈ ਅਤੇ ਇਸ ਲਈ ਬਾਤ ਦੱਸਣ ਤੋਂ ਪਹਿਲਾਂ ਸਮਾਂ ਲੈਣਾ ਬੁਰਾ ਨਹੀਂ ਹੈ। ਅਸੀਂ ਬਾਅਦ ਵਿੱਚ ਵੀ ਦੱਸਿਆ ਤਾਂ ਚਲਦਾ ਹੈ। ਦੂਸਰਾ Discipline ਦਾ ਸਵਾਲ ਹੈ। ਕਲਾਸ ਵਿੱਚ ਕਦੇ-ਕਦੇ ਟੀਚਰ ਨੂੰ ਕੀ ਲਗਦਾ ਹੈ, ਆਪਣਾ ਪ੍ਰਭਾਵ ਪੈਦਾ ਕਰਨ ਦੇ ਲਈ ਜੋ ਸਭ ਤੋਂ ਦੁਰਬਲ student ਹੁੰਦਾ ਹੈ ਨਾ ਉਸ ਨੂੰ  ਪੁੱਛਣਗੇ ਦੱਸੋ ਤੁਸੀਂ ਸਮਝੇ ਕਿ ਨਹੀਂ ਸਮਝੇ ਤਾਂ ਅ.ਬ.ਅ.ਬ ਕਰਦਾ ਰਹੇਗਾ ਤੂ.ਤੂ.ਮੈਂ.ਮੈਂ ਚਲੇਗੀ ਫਿਰ ਡਾਟ ਦੇਣਗੇ। ਮੈਂ ਇਤਨੀ ਮਿਹਨਤ ਕਰ ਰਿਹਾ ਹਾਂ, ਇਤਨਾ ਪੜ੍ਹਾ ਰਿਹਾ ਹਾਂ ਅਤੇ ਤੁਹਾਨੂੰ ਕੁਝ ਸਮਝ ਨਹੀਂ ਆ ਰਹੀ ਹੈ। ਅਗਰ ਮੈਂ ਟੀਚਰ ਹੁੰਦਾ ਤਾਂ ਮੈ ਕੀ ਕਰਦਾ ਜੋ ਬਹੁਤ ਹੀ ਅੱਛੇ Bright Student ਹਨ ਉਨ੍ਹਾਂ ਨੂੰ ਕਹਿੰਦਾ  ਅੱਛਾ ਦੱਸੋ ਭਾਈ ਤੁਸੀਂ ਕਿਸ ਤਰ੍ਹਾਂ ਸਮਝੇ ਇਸ ਨੂੰ, ਉਹ ਵਧੀਆ ਤੋਂ ਸਮਝਾਏਗਾ, ਤਾਂ ਜੋ ਨਹੀਂ ਸਮਝ ਰਿਹਾ ਹੈ ਉਹ student ਦੀ ਭਾਸ਼ਾ ਅੱਛੀ ਤਰ੍ਹਾਂ ਸਮਝੇਗਾ, ਉਸ ਨੂੰ ਸਮਝ ਆ ਜਾਵੇਗਾ। ਅਤੇ ਜੋ ਅੱਛੇ student ਹਨ, ਉਨ੍ਹਾਂ ਨੂੰ ਮੈਂ ਪ੍ਰਤਿਸ਼ਠਾ ਦੇ ਰਿਹਾ ਹਾਂ ਤਾਂ ਅੱਛੇ ਬਣਨ ਦਾ competition ਸ਼ੁਰੂ ਹੋਵੇਗਾ, ਸੁਭਾਵਿਕ competition ਸ਼ੁਰੂ ਹੋਵੇਗਾ। ਦੂਸਰਾ ਜੋ ਇਸ ਪ੍ਰਕਾਰ ਨਾਲ ਅਨੁਸ਼ਾਸਨ ਵਿੱਚ ਨਹੀਂ ਹਨ, ਧਿਆਨ ਕੇਂਦ੍ਰਿਤ ਨਹੀਂ ਕਰਦਾ ਹੈ ਕਲਾਸ ਵਿੱਚ ਵੀ ਕੁਝ ਨ ਕੁਝ ਹੋਰ activity  ਕਰਦਾ ਹੈ। ਟੀਚਰ ਅਗਰ ਉਸ ਨੂੰ ਅਲੱਗ ਬੁਲਾ ਲੈਣ, ਅਲੱਗ ਬੁਲਾਕੇ ਬਾਤ ਕਰਨ, ਪਿਆਰ ਨਾਲ ਬਾਤ ਕਰਨ ਦੇਖ ਯਾਰ ਕੱਲ੍ਹ ਕਿਤਨਾ ਵਧੀਆ ਵਿਸ਼ਾ  ਸੀ, ਹੁਣ ਤੁਸੀਂ ਖੇਡ ਰਹੇ ਸੀ, ਹੁਣ ਚਲੋ ਅੱਜ ਖੇਡੋ ਮੇਰੇ ਸਾਹਮਣੇ ਖੇਡੋ ਤੁਹਾਨੂੰ ਵੀ ਮਜਾ ਆਏਗਾ। ਮੈਂ ਵੀ ਦੇਖਾਂ ਕੀ ਖੇਡਦੇ ਸਨ। ਅੱਛਾ ਦੱਸੋ ਤੁਸੀਂ! ਇਹ ਖੇਡਣ ਦਾ ਕੰਮ ਬਾਅਦ ਵਿੱਚ ਕਰਦੇ ਹਾਂ, ਅਤੇ ਤੁਸੀਂ ਧਿਆਨ ਦਿੱਤਾ ਹੁੰਦਾ ਤਾਂ ਫਾਇਦਾ ਹੁੰਦਾ ਕਿ ਨਹੀਂ ਹੁੰਦਾ। ਉਸ ਨਾਲ ਅਗਰ ਸੰਵਾਦ ਕਰਦੇ ਤਾਂ ਉਸ ਨੂੰ ਇੱਕ ਅਪਣਾਪਣ ਮਹਿਸੂਸ ਹੁੰਦਾ ਹੈ ਉਹ ਕਦੇ indiscipline  ਨਹੀਂ ਕਰਦਾ ਜੀ। ਲੇਕਿਨ ਉਸ ਦੇ  ਇਗੋ ਨੂੰ ਅਗਰ ਤੁਸੀਂ ਹਰਟ ਕੀਤਾ ਤਾਂ ਫਿਰ ਦਿਮਾਗ ਫਟਕੇਗਾ। ਕੁਝ ਲੋਕ ਚਤੁਰਾਈ ਵੀ ਕਰਦੇ ਹਨ, ਚਤੁਰਾਈ ਵੀ ਕਦੇ-ਕਦੇ ਕੰਮ ਆਉਂਦੀ ਹੈ, ਜੋ ਸਭ ਤੋਂ ਸ਼ਰਾਰਤੀ ਲੜਕਾ ਹੁੰਦਾ ਹੈ ਉਸੇ ਨੂੰ ਮਾਨੀਟਰ ਬਣਾ ਦਿੰਦੇ ਹਨ। ਬਣਾਉਂਦੇ ਹਨ ਨਾ। ਉਹ ਮਾਨੀਟਰ ਬਣ ਜਾਂਦਾ ਹੈ, ਤਾਂ ਉਸ ਨੂੰ ਵੀ ਲਗਦਾ ਹੈ ਯਾਰ ਮੈਨੂੰ ਤਾਂ ਠੀਕ ਤਰ੍ਹਾਂ ਨਾਲ ਵਿਵਹਾਰ ਕਰ ਨਾ ਪਵੇਗਾ। ਤਾਂ ਉਹ ਫਿਰ ਖ਼ੁਦ ਨੂੰ ਆਪਣੇ ਆਪ ਨੂੰ ਜਰਾ ਠੀਕ ਕਰਦਾ ਹੈ ਅਤੇ ਸਭ ਨੂੰ ਠੀਕ ਰੱਖਣ ਦੇ ਲਈ ਆਪਣੇ ਆਪ ਨੂੰ adjust  ਕਰਦਾ ਹੈ। ਆਪਣੀਆਂ ਬੁਰਾਈਆਂ ਨੂੰ control ਕਰਨ ਦੀ ਕੋਸ਼ਿਸ਼ ਕਰਦਾ ਹੈ। ਅਧਿਆਪਕ ਦਾ ਪ੍ਰਿਯ ਹੋਣ ਦਾ ਪ੍ਰਯਾਸ ਕਰਦਾ ਹੈ ਅਤੇ ultimately  ਪਰਿਣਾਮ ਇਹ ਆਉਂਦਾ ਹੈ, ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ ਅਤੇ ਉਸ ਦੇ ਮਾਧਿਅਮ ਨਾਲ ਕਲਾਸਰੂਮ ਦਾ environment ਵੀ ਸੁਧਰ ਜਾਂਦਾ ਹੈ। ਤਾਂ ਉਨ੍ਹਾਂ ਦੇ ਤਰੀਕੇ ਹੋ ਸਕਦੇ ਹਨ। ਲੇਕਿਨ ਮੈਂ ਮੰਨਦਾ ਹਾਂ ਕਿ ਅਸੀਂ ਡੰਡਾ ਲੈਕੇ discipline ਵਾਲੇ ਰਸਤੇ ਨਹੀਂ ਚੁਣਨੇ ਚਾਹੀਦੇ। ਅਸੀਂ ਆਪਣਾਪਣ ਦਾ ਹੀ ਰਸਤਾ ਚੁਣਨਾ ਚਾਹੀਦਾ ਹੈ। ਆਪਣਾ ਰਸਤਾ ਚੁਣਾਂਗੇ,ਤਦੇ  ਲਾਭ ਹੋਵੇਗਾ।  ਬਹੁਤ-ਬਹੁਤ ਧੰਨਵਾਦ।

ਪ੍ਰਸਤੁਤਕਰਤਾ- ਮਾਣਯੋਗ ਪ੍ਰਧਾਨ ਮੰਤਰੀ ਜੀ, ਇਤਨੀ ਸਰਲਤਾ ਅਤੇ ਗਹਿਰਾਈ ਨਾਲ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਪ੍ਰੇਰਣਾ ‘ਤੇ ਤੁਹਾਡਾ ਕੋਟਿ-ਕੋਟਿ ਧੰਨਵਾਦ। ਮਾਣਯੋਗ ਪ੍ਰਧਾਨ ਮੰਤਰੀ ਜੀ ਪਰੀਕਸ਼ਾ ਪੇ ਚਰਚਾ 2023 ਦੇ ਅੰਤਿਮ ਪ੍ਰਸ਼ਨ ਦੇ ਲਈ ਮੈਂ ਸੱਦਾ ਦੇ ਰਹੀ ਹਾਂ, ਦਿੱਲੀ ਤੋਂ ਸ਼੍ਰੀਮਤੀ ਸੁਮਨ ਮਿਸ਼ਰਾ ਜੋ ਕਿ ਇੱਕ ਅਭਿਭਾਵਕ ਹਨ, ਉਹ ਸਭਾਗਾਰ ਵਿੱਚ ਉਪਸਥਿਤ ਹਨ ਅਤੇ ਤੁਹਾਥੋਂ ਆਪਣੀ ਜਗਿਆਸਾ ਦਾ ਸਮਾਧਾਨ ਚਾਹੁੰਦੇ ਹਨ। ਮੈਮ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।

ਸੁਮਨ ਮਿਸ਼ਰਾ-  Good Morning Hon’ble Prime Minister, Myself Suman Mishra. Sir, I seek your advice on  how should student behave in a society. Thank You Sir.

ਪ੍ਰਸਤੁਤਕਰਤਾ- ਧੰਨਵਾਦ ਮੈਮ। ਮਾਣਯੋਗ ਪ੍ਰਧਾਨ ਮੰਤਰੀ ਜੀ।

ਪ੍ਰਧਾਨ ਮੰਤਰੀ- Students ਸੋਸਾਇਟੀ ਵਿੱਚ ਕਿਵੇਂ behave ਕਰਨ, ਇਹੀ ਪੁੱਛਣਾ ਹੈ ਨ ਤੁਹਾਨੂੰ। ਮੈਂ ਸਮਝਦਾ ਹਾਂ ਕਿ ਇਸ ਨੂੰ ਥੋੜ੍ਹਾ ਅਲੱਗ ਦਾਇਰੇ ਵਿੱਚ ਰਹਿਣਾ ਚਾਹੀਦਾ ਹੈ। ਅਸੀਂ ਕਿਸ ਸੋਸਾਇਟੀ ਦੀ ਬਾਤ ਕਰਦੇ ਹਾਂ, ਜੋ ਸਾਡਾ ਸਰਕਲ ਹੈ ਉਹ ਜਿਨ੍ਹਾਂ ਦੇ ਦਰਮਿਆਨ ਅਸੀਂ ਬੈਠਦੇ-ਉੱਠਦੇ ਹਾਂ, ਕਦੇ ਅੱਛੀਆਂ-ਬੁਰੀਆਂ ਬਾਤਾਂ  ਵਿੱਚ ਟਾਈਮ ਬਿਤਾਉਂਦੇ ਹਾਂ, ਟੈਲੀਫੋਨ ‘ਤੇ ਘੰਟੇ ਬਿਤਾ ਦਿੰਦੇ ਹਾਂ ਅਗਰ ਉਸ ਲਿਮਿਟਿਡ ਵਰਚੁਅਲ ਦੀ ਬਾਤ ਕਰਦੇ ਹਾਂ ਤਾਂ ਤੁਸੀਂ ਬੱਚੇ ਨੂੰ ਜੈਸਾ ਕਹੋਗੋ, ਵੈਸਾ ਭਈ ਇੱਥੇ ਜੁੱਤੇ ਪਹਿਨ ਕੇ ਆਓ, ਇੱਥੇ ਜੁੱਤੇ ਕੱਢੋ, ਇੱਥੇ ਇਸ ਢੰਗ ਨਾਲ ਵਿਵਹਾਰ ਕਰੋ, ਇੱਥੇ ਉਸ ਢੰਗ ਨਾਲ ਕਰੋ। ਐਸਾ ਆਪ ਕਹਿ ਸਕਦੇ ਹੋ। ਲੇਕਿਨ ਹਕੀਕਤ ਇਹ ਹੈ ਉਸ ਨੂੰ ਇੱਕ  ਘਰ ਦੇ ਦਾਇਰੇ ਵਿੱਚ ਬੰਦ ਨਹੀਂ ਰੱਖਣਾ ਹੈ ਉਸ ਨੂੰ, ਉਸ ਨੂੰ ਸਮਾਜ ਵਿੱਚ ਜਿਤਨਾ ਵਿਆਪਕ ਉਸ ਦਾ ਵਿਸਤਾਰ ਹੋਵੇ, ਹੋਣ ਦੇਣਾ ਚਾਹੀਦਾ ਹੈ। ਮੈਂ ਤਾਂ ਕਦੇ ਕਿਹਾ ਸੀ, ਸ਼ਾਇਦ ਪਰੀਕਸ਼ਾ ਪੇ ਚਰਚਾ ਪੇ ਹੀ ਕਿਹਾ, ਕਿਤ ਹੋਰ ਕਿਹਾ ਮੈਨੂੰ ਯਾਦ ਨਹੀਂ ਹੈ।  ਮੈਂ ਕਿਹਾ ਸੀ ਕਿ 10ਵੀਂ, 12ਵੀਂ ਦੇ ਇਗਜ਼ਾਮ ਦੇ ਬਾਅਦ ਕਦੇ ਬੱਚੇ ਨੂੰ ਪਹਿਲੇ ਆਪਣੇ ਸਟੇਟ ਵਿੱਚ ਉਸ ਨੂੰ ਕਹੋ ਕਿ ਲਓ ਇਹ ਪੈਸੇ ਤੈਨੂੰ ਇਤਨਾ ਦਿੰਦੀ ਹਾਂ ਅਤੇ 5 ਦਿਨ ਦੇ ਲਈ ਤੁਸੀਂ ਇਤਨੀ ਜਗ੍ਹਾ ‘ਤੇ ਘੁੰਮ ਕੇ ਵਾਪਸ ਆਓ। ਅਤੇ ਉੱਥੋਂ ਦੇ ਫੋਟੋ ਉੱਥੋਂ ਦੇ ਵਰਣਨ ਸਭ ਲਿਖ ਕੇ ਲੈ ਆਓ। ਫੈਂਕੋ ਉਸ ਨੂੰ ਹਿੰਮਤ ਦੇ ਨਾਲ। ਤੁਸੀਂ ਦੇਖਿਓ ਉਹ ਬੱਚਾ ਬੁਹਤ ਕੁਝ ਸਿੱਖ ਕੇ ਆਵੇਗਾ। ਜੀਵਨ ਨੂੰ ਜਾਣਕੇ ਉਸ ਵਿੱਚ ਵਿਸ਼ਵਾਸ ਵਧੇਗਾ। ਫਿਰ ਉਹ ਤੁਹਾਨੂੰ ਇਹ ਨਹੀਂ ਚਿੱਲਾਏਗਾ ਅਤੇ 12ਵੀਂ ਦਾ ਹੈ ਤਾਂ ਉਸ ਨੂੰ ਕਹੋ ਤੁਸੀਂ ਰਾਜ ਦੇ ਬਾਹਰ ਜਾ ਕੇ ਹੋ ਆਓ। ਦੇਖੋ ਇਹ ਇਤਨੇ ਪੈਸੇ ਹਨ, ਟ੍ਰੇਨ ਵਿੱਚ ਜਾਣਾ ਹੈ without reservation ਜਾਣਾ ਹੈ। ਸਮਾਨ ਇਤਨਾ ਹੋਵੇਗਾ, ਇਹ ਤੈਨੂੰ ਖਾਣਾ ਦੇ ਦਿੱਤਾ ਹੈ। ਜਾਓ ਇਤਨੀ ਚੀਜ਼ਾ ਦੇਖਕੇ ਆਓ ਅਤੇ ਆਕੇ ਸਭ ਨੂੰ ਸਮਝਾਓ। ਤੁਹਾਨੂੰ ਸੱਚਮੁਚ  ਵਿੱਚ ਆਪਣੇ ਬੱਚਿਆਂ ਦਾ ਟ੍ਰਾਇਲ ਲੈਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਸਮਾਜ ਦੇ ਭਿੰਨ-ਭਿੰਨ ਵਰਗਾਂ ਵਿੱਚ ਜਾਣ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਸ ਨੂੰ ਕਦੇ ਪੁੱਛਣਾ ਚਾਹੀਦਾ ਹੈ ਕਿ ਭਈ ਤੁਹਾਡੇ ਸਕੂਲ ਵਿੱਚ ਇਸ ਬੱਚੇ ਨੇ ਇਸ ਵਾਰ ਕਬੱਡੀ ਵਿੱਚ ਅੱਛਾ ਖੇਡਿਆ ਤਾਂ ਤੁਸੀਂ ਉਸ ਨੂੰ ਮਿਲੇ ਕੀ? ਜਾਓ ਉਸ ਦੇ ਘਰ ਜਾ ਕੇ ਮਿਲਕੇ ਆ ਜਾਓ। ਫਲਾਣੇ ਬੱਚੇ ਨੇ ਵਿਗਿਆਨ ਮੇਲੇ ਵਿੱਚ ਅੱਛਾ ਕੰਮ ਕੀਤਾ ਸੀ। ਤੁਸੀਂ ਜਾਕੇ ਮਿਲ ਕੇ ਆਏ ਕੀ? ਅਰੇ ਜਾਓ ਜਰਾ ਮਿਲ ਕੇ ਆਓ। ਉਸ ਨੂੰ ਉਸ ਦਾ ਵਿਸਤਾਰ ਕਰਨ ਦਾ ਉਸ ਨੂੰ ਤੁਹਾਨੂੰ ਅਵਸਰ ਦੇਣਾ ਚਾਹੀਦਾ ਹੈ। ਉਸ ਨੂੰ ਤੁਸੀਂ ਐਸਾ ਕਰਨਾ ਚਾਹੀਦਾ ਹੈ, ਵੈਸਾ ਕਰਨਾ ਚਾਹੀਦਾ ਹੈ, ਇਹ ਕਰਨਾ ਚਾਹੀਦਾ ਹੈ, ਉਹ ਨਹੀਂ ਕਰਨਾ ਚਾਹੀਦਾ ਹੈ, ਕਿਰਪਾ ਕਰਕੇ ਉਸ ਨੂੰ ਬੰਧਨਾ ਵਿੱਚ ਨਾ ਬੰਨ੍ਹੋ। ਤੁਸੀਂ ਮੈਨੂੰ ਦੱਸੋ, ਕੋਈ ਇਹ ਫਰਮਾਨ ਕੱਢੇ ਕਿ ਹੁਣ ਪਤੰਗਾਂ ਨੂੰ ਪਤੰਗੇ ਬੋਲਦੇ ਹਨ ਨਾ? ਪਤੰਗਾਂ ਨੂੰ ਯੂਨੀਫਾਰਮ ਪਹਿਨਾਵਾਂਗੇ ਤਾਂ ਕੀ ਹੋਵੇਗਾ?ਕੀ ਹੋਵੇਗਾ? ਕੋਈ ਲੌਜਿਕ ਹੈ ਕੀ? ਸਾਨੂੰ ਬੱਚਿਆਂ ਦਾ ਵਿਸਤਾਰ ਹੋਣਾ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਨਵੇਂ-ਨਵੇਂ ਦਾਇਰੇ ਵਿੱਚ ਲੈ ਜਾਣਾ ਚਾਹੀਦਾ ਹੈ, ਮਿਲਵਾਉਣਾ ਚਾਹੀਦਾ ਹੈ, ਕਦੇ ਸਾਨੂੰ ਵੀ ਲੈ ਜਾਣਾ ਚਾਹੀਦਾ ਹੈ  ਉਸ ਨੂੰ। ਸਾਡੇ ਇੱਥੇ ਛੁੱਟੀਆਂ ਵਿੱਚ ਰਹਿੰਦਾ ਸੀ ਕਿ ਮਾਮਾ ਦੇ ਘਰ ਜਾਣਾ, ਫਲਾਣੀ ਜਗ੍ਹਾ ‘ਤੇ ਜਾਣਾ, ਇਹ ਕਿਉਂ ਹੁੰਦਾ ਸੀ? ਇਸ ਦਾ ਆਪਣਾ ਇੱਕ ਆਨੰਦ ਹੰਦਾ ਹੈ ਉਸ ਦੇ ਇੱਕ ਸੰਸਕਾਰ ਹੁੰਦੇ ਹਨ। ਇੱਕ ਜੀਵਨ ਦੀ ਰਚਨਾ ਬਣਦੀ ਹੈ। ਅਸੀਂ ਆਪਣੇ ਦਾਇਰੇ ਵਿੱਚ ਬੱਚਿਆਂ ਨੂੰ ਬੰਦ ਨਾ ਕਰੀਏ। ਅਸੀਂ ਜਿਤਨਾ ਜਿਆਦਾ ਉਨ੍ਹਾਂ ਦਾ ਦਾਇਰਾ ਵਧਾਵਾਂਗੇ। ਹਾਂ, ਸਾਡਾ ਧਿਆਨ ਰਹਿਣ ਚਾਹੀਦਾ ਹੈ। ਸਾਡਾ ਧਿਆਨ ਰਹਿਣਾ ਚਾਹੀਦਾ ਹੈ ਕਿ ਉਸ ਦੀਆਂ ਆਦਤਾਂ ਕਿਤੇ ਖਰਾਬ ਤਾਂ ਨਹੀਂ ਹੋ ਰਹੀਆਂ ਹਨ। ਕਮਰੇ ਵਿੱਚ ਖੋਇਆ ਹੋਇਆ ਤਾਂ ਨਹੀਂ ਰਹਿੰਦਾ ਹੈ। ਉਦਾਸੀਨ ਤਾਂ ਨਹੀਂ ਰਹਿੰਦਾ ਹੈ। ਪਹਿਲੇ ਭੋਜਨ ‘ਤੇ ਬੈਠਦਾ ਸੀ ਤਾਂ ਕਿਤਨਾ ਹਾਸਾ-ਮਜ਼ਾਕ ਕਰਦਾ ਸੀ। ਅੱਜ ਕੱਲ੍ਹ ਹਾਸਾ-ਮਜ਼ਾਕ ਬੰਦ ਕਰ ਦਿੱਤਾ ਕੀ ਪ੍ਰੌਬਲਮ ਹੈ? ਮਾਂ ਬਾਪ ਦਾ ਤੁਰੰਤ ਸਪਾਰਕ ਹੋਣਾ ਚਾਹੀਦਾ ਹੈ। ਇਹ ਤਦ ਹੁੰਦਾ ਹੈ ਜਦੋਂ ਬੱਚਿਆਂ ਨੂੰ ਉਹ ਇੱਕ ਅਮਾਨਤ ਦੇ ਰੂਪ ਵਿੱਚ ਈਸ਼ਵਰ ਨੇ ਉਸ ਨੂੰ ਇੱਕ ਅਮਾਨਤ ਦਿੱਤੀ ਹੈ। ਇਸ ਅਮਾਨਤ ਦੀ ਸੁਰੱਖਿਆ ਸੰਭਾਲ਼ ਉਸ ਦੀ ਜ਼ਿੰਮੇਵਾਰੀ ਹੈ। ਇਹ ਭਾਵ ਅਗਰ ਹੁੰਦਾ ਹੈ ਤਾਂ ਪਰਿਣਾਮ ਅੱਛੇ ਆਉਂਦੇ ਹਨ। ਇਹ ਭਾਵ ਅਗਰ ਹੁੰਦੇ ਹਨ, ਇਹ ਮੇਰਾ ਬੇਟਾ ਹੈ, ਮੈਂ ਜੋ ਕਹਾਂਗਾ ਉਹੀ ਕਰੇਗਾ। ਮੈਂ ਐਸਾ ਸਾਂ, ਇਸ ਲਈ ਮੈਨੂੰ ਐਸਾ ਬਣਨਾ ਹੈ। ਮੇਰੀ ਜ਼ਿੰਦਗੀ ਵਿੱਚ ਐਸਾ ਸੀ, ਇਸ ਲਈ ਤੇਰੀ ਜ਼ਿੰਦਗੀ ਵਿੱਚ ਐਸਾ ਹੋਵੇਗਾ। ਤਾਂ ਫਿਰ ਬਾਤ ਵਿਗੜ ਜਾਂਦੀ ਹੈ। ਅਤੇ ਇਸ ਲਈ ਜ਼ਰੂਰਤ ਇਹੀ ਹੈ ਕਿ ਖੁੱਲ੍ਹੇਪਣ ਨਾਲ ਸਾਨੂੰ ਸਮਾਜ ਦੇ ਵਿਸਤਾਰ ਦੀ ਤਰਫ਼ ਉਸ ਨੂੰ ਲੈ ਜਾਣ ਦਾ ਪ੍ਰਯਾਸ ਕਰਨਾ ਚਾਹੀਦਾ ਹੈ। ਉਸ ਨੂੰ ਜੀਵਨ ਦੀ ਭਿੰਨ-ਭਿੰਨ ਚੀਜ਼ਾਂ ਨਾਲ ਜੁੜਨ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਮੈਂ ਤਾਂ ਕਦੇ ਕਹਾਂਗਾ ਮੰਨ ਲਵੋ, ਤੁਹਾਡੇ ਇੱਥੇ ਉਹ ਸੱਪ ਛਛੂੰਦਰ ਵਾਲੇ ਲੋਕ ਆਉਂਦੇ ਹਨ ਕਦੇ। ਬੱਚਿਆਂ ਨੂੰ ਕਹੋ ਭਈ ਤੁਸੀਂ ਜਾਓ ਇਸ ਦੇ ਨਾਲ ਬਾਤ ਕਰੋ ਉਹ ਕਿੱਥੇ ਦਾ ਰਹਿਣ ਵਾਲਾ ਹੈ। ਕਿੱਥੋਂ ਨਿਕਲਿਆ, ਇਸ ਧੰਧੇ ਵਿੱਚ ਕਿਵੇਂ ਆ ਗਿਆ? ਕੀ ਸਿੱਖਿਆ, ਚਲੋ ਮੈਨੂੰ ਸਮਝਾਓ ਉਹ ਉਸ ਨੂੰ ਪੁੱਛਕੇ ਆਓ। ਉਸ ਦੀਆਂ ਸੰਵੇਦਨਾਵਾਂ ਜਗ ਜਾਣਗੀਆਂ ਜੀ, ਉਹ ਕਿਉਂ ਇਹ ਕੰਮ ਕਰ ਰਿਹਾ ਹੈ। ਜਾਣਨਾ, ਸਿੱਖਣਾ ਸਹਿਜ ਬਣ ਜਾਵੇਗਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਬੱਚਿਆਂ ਦਾ ਵਿਸਤਾਰ ਜ਼ਿਆਦਾ ਹੋਵੇ, ਉਹ ਬੰਧਨਾਂ ਵਿੱਚ ਨਾ ਬੰਨ੍ਹੇ ਜਾਣ। ਉਸ ਨੂੰ ਖੁੱਲ੍ਹਾ ਅਸਮਾਨ ਦਿਓ ਆਪ। ਉਸ ਨੂੰ ਅਵਸਰ ਦਿਓ,ਉਹ ਸਮਾਜ ਵਿੱਚ ਤਾਕਤ ਬਣਕੇ ਉੱਭਰੇਗਾ। ਬਹੁਤ-ਬਹੁਤ ਧੰਨਵਾਦ। 

ਪ੍ਰਸਤੁਤਕਰਤਾ- Thank You Hon’ble Prime Minister Sir for your inspirational insights in matters that had been concerning many exam warriors and for making exams not a reason to worry but a season to celebrate and enjoy. This brings us to the culmination of spectacular event that was a symphony of inspiration and encouragement. A melody of memories that will forever resonate within our hearts. We extend our deepest thanks and gratitude to the Hon’ble Prime Minister for gracing this hall with his presence and infusing us with his radiant spirit. 

 

ਪ੍ਰਧਾਨ ਮੰਤਰੀ ਜੀ ਦੁਆਰਾ ਪਰੀਖਿਆ ਪਰ ਚਰਚਾ ਨੇ ਸਾਡੇ ਜਿਹੇ ਕਰੋੜਾਂ ਬੱਚਿਆਂ ਦੀ ਬੈਚੇਨੀ ਘਬਰਾਹਟ ਅਤੇ ਹਾਰ ਮੰਨਣ ਦੀ ਪ੍ਰਵਿਰਤੀ ਨੂੰ ਉਤਸ਼ਾਹ,ਉਮੰਗ ਅਤੇ ਸਫ਼ਲਤਾ ਦੀ ਲਲਕ ਵਿੱਚ ਬਦਲ ਦਿੱਤਾ ਹੈ। ਧੰਨਵਾਦ ਮਾਣਯੋਗ ਪ੍ਰਧਾਨ ਮੰਤਰੀ ਜੀ, ਕੋਟਿ-ਕੋਟਿ ਧੰਨਵਾਦ।

ਪ੍ਰਧਾਨ ਮੰਤਰੀ- ਆਪ ਸਭ ਦਾ ਵੀ ਬਹੁਤ-ਬਹੁਤ ਧੰਨਵਾਦ ਅਤੇ ਮੈਂ ਜ਼ਰੂਰ ਚਾਹਾਂਗਾ ਕਿ ਸਾਡੇ ਵਿਦਿਆਰਥੀ ਸਾਡੇ ਅਭਿਭਾਵਕ, ਸਾਡੇ ਟੀਚਰਸ ਇਹ ਆਪਣੇ ਜੀਵਨ ਵਿੱਚ ਤੈਅ ਕਰਨ ਕਿ ਪਰੀਖਿਆ ਦਾ ਜੋ ਬੋਝ ਵਧਦਾ ਚਲਿਆ ਜਾ ਰਿਹਾ ਹੈ, ਇਹ ਵਾਤਾਵਰਣ create ਹੋ ਰਿਹਾ ਹੈ, ਉਸ ਨੂੰ ਜਿਤਨਾ ਜ਼ਿਆਦਾ ਅਸੀਂ dilute  ਕਰ ਸਕਦੇ ਹਨ, ਕਰਨਾ ਚਾਹੀਦਾ ਹੈ। ਜੀਵਨ ਨੂੰ ਉਸ  ਦਾ ਸਹਿਜ ਹਿੱਸਾ ਬਣਾ ਦੇਣਾ ਚਾਹੀਦਾ। ਜੀਵਨ ਦਾ ਇੱਕ ਸਹਿਜ ਕ੍ਰਮ ਬਣਾ ਦੇਣਾ ਚਾਹੀਦਾ। ਅਗਰ ਇਹ ਕਰਾਂਗੇ ਤਾਂ ਪਰੀਖਿਆ ਆਪਣੇ ਆਪ ਵਿੱਚ ਇੱਕ ਉਤਸਵ ਬਣ ਜਾਵੇਗੀ। ਹਰ ਪਰੀਖਿਆਰਥੀ ਦਾ ਜੀਵਨ ਉਮੰਗ ਨਾਲ ਭਰ ਜਾਵੇਗਾ ਅਤੇ ਇਹ ਉਮੰਗ ਉਤਕਰਸ਼ ਦੀ ਗਰੰਟੀ ਹੁੰਦਾ ਹੈ। ਉਸ ਉਤਕਰਸ਼ ਦੀ ਗਰੰਟੀ ਉਮੰਗ ਵਿੱਚ ਹੈ। ਉਸ ਉਮੰਗ ਨੂੰ ਲੈਕੇ ਤੁਸੀਂ ਚਲੋ, ਇਹੀ ਮੇਰੀਆਂ ਤੁਹਾਨੂੰ ਸ਼ੁਭਕਾਮਨਾਵਾਂ ਹਨ। ਬਹੁਤ-ਬਹੁਤ ਧੰਨਵਾਦ।

 

*********



ਡੀਐੱਸ/ਐੱਸਟੀ/ਡੀਕੇ/ਆਰਕੇ/ਏਵੀ



(Release ID: 1894576) Visitor Counter : 190