ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਮਨਸੁਖ ਮਾਂਡਵੀਆ ਨੇ ਐਮਰਜੈਂਸੀ ਮੈਡੀਕਲ ਟੀਮਾਂ ਦੇ ਲਈ ਇੱਕ ਨੈਸ਼ਨਲ ਫਰੇਮਵਰਕ ਬਣਾਉਣ ‘ਤੇ ਸਲਾਹਕਾਰ ਵਰਕਸ਼ਾਪ ਨੂੰ ਸੰਬੋਧਿਤ ਕੀਤਾ


ਵਿਭਿੰਨ ਖੇਤਰਾਂ ਅਤੇ ਭੂਗੋਲਿਕ ਸਥਿਤੀਆਂ ਵਾਲਾ ਵਿਸ਼ਾਲ ਦੇਸ਼ ਹੋਣ ਦੇ ਨਾਤੇ, ਭਾਰਤ ਸੰਕਟ/ਆਫਤ ਦਾ ਮੁਕਾਬਲਾ ਕਰਨ ਲਈ ਆਪਣੀ ਪ੍ਰਣਾਲੀ ਬਣਾ ਸਕਦਾ ਹੈ, ਜਿਸ ਨੂੰ ਹੋਰ ਦੇਸ਼ ਅਪਣੇ ਇੱਥੇ ਅਪਣਾ ਸਕਣ: ਡਾ: ਮਨਸੁਖ ਮਾਂਡਾਵੀਆ

ਵਿਸ਼ਵ ਦੇ ਉਤਕ੍ਰਿਸ਼ਟ ਵਿਵਹਾਰਾਂ ਤੋਂ ਸਿੱਖ ਕੇ ਸਾਡਾ ਮੋਡਲ ਮੈਦਾਨੀ ਪੱਧਰ ‘ਤੇ ਮਾਨਕ ਸੰਚਾਲਨ ਪ੍ਰਕਿਰਿਆ ਤੋਂ ਅੱਗੇ ਨਿਕਲ ਕੇ ਐਮਰਜੈਂਸੀ ਵਿੱਚ ਤੇਜ਼ ਕਾਰਵਾਈ ਕਰ ਸਕਦਾ ਹੈ

Posted On: 24 JAN 2023 1:23PM by PIB Chandigarh

 “ਵਿਭਿੰਨ ਖੇਤਰਾਂ ਅਤੇ ਭੂਗੋਲਿਕ ਸਥਿਤੀਆਂ ਵਾਲਾ ਇੱਕ ਵਿਸ਼ਾਲ ਦੇਸ਼ ਹੋਣ ਦੇ ਨਾਤੇ, ਭਾਰਤ ਸੰਕਟ/ਆਫਤ ਦਾ ਮੁਕਾਬਲਾ ਕਰਨ ਦੇ ਲਈ ਆਪਣੀ ਪ੍ਰਣਾਲੀ ਬਣਾ ਸਕਦਾ ਹੈ, ਜਿਸ ਨੂੰ ਹੋਰ ਦੇਸ਼ ਆਪਣੇ ਇੱਥੇ ਅਪਣਾ ਸਕਣ।” ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਇੱਥੇ ਰਾਸ਼ਟਰੀ ਐਮਰਜੈਂਸੀ ਮੈਡੀਕਲ ਟੀਮਾਂ (ਐੱਨਈਐੱਮਟੀ) ‘ਤੇ ਸਲਾਹਕਾਰ ਵਰਕਸ਼ਾਪ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀ।

https://ci3.googleusercontent.com/proxy/bDSdIx0OGaehIAxkjb1UL4LHPelv_UsCFchexothL_5jvwMNIiBKcTjtXqW84ismEOpY5zPzBYz6GXj50GcyCDYHDHOa91gVIvAC0MRkIi0B9FUBAciR6KYaXQ=s0-d-e1-ft#https://static.pib.gov.in/WriteReadData/userfiles/image/image002U6Z1.jpg

 

ਡਾ. ਮਾਂਡਵੀਆ ਨੇ ਕਿਹਾ, “ਵਿਸ਼ਵ ਦੇ ਉਤਕ੍ਰਿਸ਼ਟ ਵਿਵਹਾਰਾਂ ਤੋਂ ਸਿੱਖਦੇ ਹੋਏ ਅਤੇ ਮਾਨਕ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਦਾ ਪਾਲਨ ਕਰਦੇ ਹੋਏ, ਪਿਛਲੇ ਕੁਝ ਦਹਾਕਿਆਂ ਦੇ ਦੌਰਾਨ ਆਪਦਾਵਾਂ ਅਤੇ ਸੰਕਟਾਂ ਤੋਂ ਅਸੀਂ ਜੋ ਸਿੱਖਿਆ ਹੈ, ਉਸ ਅਧਾਰ ‘ਤੇ ਸਾਨੂੰ ਆਪਣੇ ਮਾਡਲ ਨੂੰ ਸਮ੍ਰਿੱਧ ਬਣਾਉਣਾ ਚਾਹੀਦਾ ਹੈ। ਅਨੇਕ ਸੈਕਟਰਾਂ ਤੋਂ ਜੋ ਅਸੀਂ ਸਿੱਖਿਆ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਜੋ ਅਨੁਭਵ ਸਾਨੂੰ ਪ੍ਰਾਪਤ ਹੋਏ, ਉਨ੍ਹਾਂ ਸਭ ਨੂੰ ਆਪਦਾ ਤੇ ਸੰਕਟ ਸਬੰਧੀ ਸਮਰੱਥਾ ਨਿਰਮਾਣ ਤੇ ਟ੍ਰੇਨਿੰਗ ਪ੍ਰਣਾਲੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।”

https://ci6.googleusercontent.com/proxy/xH7jnciAsZkskQfRLUgCCZ6jiySCyshPpoBM1-nA65gC2RE63haxKgPaMZCCfdFPZkuV1_VyuskdgmAvt-uPJ5sIzyJCfL_grEYmYkDxwoaKagQEkhJgoMoCsw=s0-d-e1-ft#https://static.pib.gov.in/WriteReadData/userfiles/image/image003IYUX.jpg

 

ਉਨ੍ਹਾਂ ਨੇ ਜੋਰ ਦੇ ਕੇ ਕਿਹਾ, “ਭਾਰਤ ਮੋਡਲ ਨਿਰਧਾਰਿਤ ਐੱਸਓਪੀ ਤੋਂ ਪਰੇ ਜਾ ਸਕਦਾ ਹੈ ਅਤੇ ਜਮੀਨ ‘ਤੇ ਜ਼ਰੂਰੀ ਪ੍ਰਤੀਕਿਰਿਆਵਾਂ ਦੇ ਲਈ ਅਧਿਕ ਲਚੀਲਾ ਅਤੇ ਚੁਸਤ ਹੋ ਸਕਦਾ ਹੈ।” ਦੋ ਦਿਨਾਂ ਵਰਕਸ਼ਾਪ ਦਾ ਉਦੇਸ਼ ਐੱਨਈਐੱਮਟੀ ਪਹਿਲ ਦੇ ਸਾਰੇ ਹਿਤਧਾਰਕਾਂ ਨੂੰ ਪਹਿਲ ਦੀ ਨੀਤੀ, ਰਣਨੀਤੀ, ਭੂਮਿਕਾਵਾਂ ਅਤੇ ਜ਼ਿੰਮੇਦਾਰੀਆਂ ‘ਤੇ ਵਿਚਾਰ-ਵਟਾਂਦਰਾ ਕਰਨ ਦੇ ਲਈ ਇਕੱਠੇ ਲਿਆਉਣਾ ਹੈ ਅਤੇ ਆਪਦਾ ਦੇ ਦੌਰਾਨ ਸਿਹਤ ਜ਼ਰੂਰਤਾਂ ਨੂੰ ਦੇਸ਼ ਦੀ ਆਪਾਤ ਜ਼ਰੂਰਤਾਂ ਦੇ ਨਾਲ ਏਕੀਕ੍ਰਿਤ ਕਰਨ ਦੇ ਲਈ ਇੱਕ ਰੋਡਮੈਪ ਤਿਆਰ ਕਰਨਾ ਹੈ।

 

ਜੀ-20 ਹੈਲਥ ਟ੍ਰੈਕ ਏਜੰਡੇ ਦੇ ਤਹਿਤ ਸਿਹਤ ਆਪਾਤ ਸਥਿਤੀ ਦੀ ਰੋਕਥਾਮ, ਤਿਆਰੀ ਅਤੇ ਪ੍ਰਤੀਕਿਰਿਆਵਾਂ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚੋਂ ਇੱਕ ਹੈ। ਤਿਰੁਵਨੰਤਪੁਰਮ, ਕੇਰਲ ਵਿੱਚ ਜੀ-20 ਹੈਲਥ ਵਰਕਿੰਗ ਗਰੁੱਪ ਦੀ ਮੀਟਿੰਗ (18-20 ਜਨਵਰੀ 2023) ਦੇ ਤੁਰੰਤ ਬਾਅਦ ਇਹ ਪਹਿਲੀ ਮੀਟਿੰਗ ਹੈ।

https://ci3.googleusercontent.com/proxy/vd-n3fuTQg-crNtPCi5vMq4GXURBBBkvijT9m-c49nKINEiajksQtV2yXr00q4Hbf0xThZj3fjxl7tVwK8k46UZKY52wSXRORdWQfCZPeGQ7CUO1j-PeqnvU6w=s0-d-e1-ft#https://static.pib.gov.in/WriteReadData/userfiles/image/image0040MYV.jpg

 

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਐੱਨਡੀਐੱਮਏ, ਐੱਨਡੀਆਰਐੱਫ, ਰਾਜ ਏਜੰਸੀਆਂ, ਐਮਰਜੈਂਸੀ ਸੇਵਾ ਪ੍ਰਦਾਤਾਵਾਂ, ਟ੍ਰੌਮਾ ਸੈਂਟਰ ਆਦਿ ਸਹਿਤ ਅਸਤਿਤਵ ਵਿੱਚ ਮੌਜੂਦ ਕਈ ਬੁਨਿਆਦੀ ਇਕਾਈਆਂ ਦੇ ਨਾਲ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਇਹ ਦੇਖਦੇ ਹੋਏ ਕਿ ਇਹ ਵਰਤਮਾਨ ਵਿੱਚ ਇੱਕ ਖੰਡਿਤ (fragmented) ਸਥਿਤੀ ਵਿੱਚ ਵੱਡੇ ਪੈਮਾਨੇ ‘ਤੇ ਕੰਮ ਕਰਦੇ ਹਨ, ਉਨ੍ਹਾਂ ਨੇ ਇਨ੍ਹਾਂ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।

 

ਨੈਸ਼ਨਲ ਐਮਰਜੈਂਸੀ ਮੈਡੀਕਲ ਟੀਮ (ਐੱਨਈਐੱਮਟੀ) ਦੀ ਪਹਿਲ ਦਾ ਉਦੇਸ਼ ਆਪਦਾਵਾਂ ਅਤੇ ਜਨਤਕ ਸਿਹਤ ਆਪਾਤ ਸਥਿਤੀਆਂ ਦੇ ਜਵਾਬ ਵਿੱਚ ਸਿਹਤ ਸੇਵਾ ਜਨਸ਼ਕਤੀ ਦੀ ਤੈਨਾਤੀ ਦੀ ਪਰੰਪਰਾਗਤ ਜਵਾਬਦਾਰੀ ਵਿੱਚ ਸੁਧਾਰ ਕਰਨਾ ਹੈ। ਈਐੱਮਟੀ ਨੂੰ ਸਿਹਤ ਪੇਸ਼ੇਵਰਾਂ ਦੇ ਇੱਕ ਸਮੂਹ ਦੇ ਰੂਪ ਵਿੱਚ ਨਿਰਧਾਰਿਤ ਕੀਤਾ ਗਿਆ ਹੈ, ਜੋ ਸਥਾਨਕ ਸਿਹਤ ਸੇਵਾ ਪ੍ਰਣਾਲੀ ਦਾ ਸਮਰਥਨ ਕਰਨ ਵਿੱਚ, ਸੰਕਟ ਅਤੇ ਆਪਾਤ ਸਥਿਤੀਆਂ ਤੋਂ ਪ੍ਰਭਾਵਿਤ ਆਬਾਦੀ ਨੂੰ ਪ੍ਰਤੱਖ ਨਿਦਾਨ ਸਬੰਧੀ ਸੁਵਿਧਾਵਾਂ ਪ੍ਰਦਾਨ ਕਰਦਾ ਹੈ। ਕਿਸੇ ਆਪਾਤ ਸਥਿਤੀ/ਆਪਦਾ ਦੇ ਦੌਰਾਨ, ਕਿਸੇ ਵੀ ਜਨਤਕ ਸਿਹਤ ਆਪਾਤ ਸਥਿਤੀ ਦੇ ਲਈ ਤਿਆਰ ਕਰਨ ਅਤੇ ਉਸ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਜ਼ਰੂਰੀ ਮੁੱਖ ਸਮਰੱਥਾਵਾਂ ਬਹੁਤ ਹਦ ਤੱਕ ਬਰਾਬਰ ਰਹਿੰਦੀ ਹੈ। ਤੈਨਾਤ ਟੀਮਾਂ ਦੇ ਪ੍ਰਭਾਵੀ ਹੋਣ ਦੇ ਲਈ, ਉਨ੍ਹਾਂ ਨੂੰ ਰਸਮੀ ਤੌਰ ‘ਤੇ ਟ੍ਰੇਂਡ ਹੋਣ ਦੇ ਨਾਲ-ਨਾਲ ਨਾ ਸਿਰਫ ਨਿਦਾਨ ਕੌਸ਼ਲ ਦੇ ਮਾਮਲੇ ਵਿੱਚ ਬਲਕਿ ਹੋਰ ਹਿਤਧਾਰਕਾਂ ਦੇ ਨਾਲ ਮੈਦਾਨ ਤਾਲਮੇਲ ਦੇ ਮਾਮਲੇ ਵਿੱਚ ਵੀ ਉਨ੍ਹਾਂ ਦਾ ਤਿਆਰ ਹੋਣਾ ਜ਼ਰੂਰੀ ਹੈ। ਵਿਸ਼ਵ ਪੱਧਰ ‘ਤੇ ਇਹ ਦੇਖਿਆ ਗਿਆ ਹੈ ਕਿ ਅਜਿਹੇ ਈਐੱਮਟੀ ਨੂੰ ਆਪਦਾ ਪ੍ਰਤੀਕਿਰਿਆ ਦੇ ਲਈ ਅਨੁਮਾਨਤ ਜਮੀਨੀ ਸਮਰਥਨ ਦੇਣ ਦੇ ਮਾਮਲੇ ਵਿੱਚ ਟ੍ਰੇਂਡ, ਮਿਆਰੀਕਰਨ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਹੈ।

 

 ਦੋ ਦਿਨਾਂ ਵਰਕਸ਼ਾਪ ਐਮਰਜੈਂਸੀ ਮੈਡੀਕਲ ਟੀਮਾਂ ਨਾਲ ਸਬੰਧਿਤ ਚਾਰ ਮਹੱਤਵਪੂਰਨ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ ਕਰੇਗੀ, ਜਿਸ ਵਿੱਚ (i) ਪ੍ਰਣਾਲੀ (ii) ਸਟਾਫ (iii) ਸਪਲਾਈ ਅਤੇ (iv) ਸੰਰਚਨਾ ਸ਼ਾਮਲ ਹੈ।

ਇਸ ਅਵਸਰ ‘ਤੇ ਸਹਿਤ ਮੰਤਰਾਲੇ ਦੇ ਅਪਰ ਸਕੱਤਰ ਸ਼੍ਰੀ ਲਵ ਅਗ੍ਰਵਾਲ, ਗ੍ਰਹਿ ਮੰਤਰਾਲੇ ਦੇ ਅਪਰ ਸਕੱਤਰ ਸ਼੍ਰੀ ਹਿਤੇਸ਼ ਕੁਮਾਰ ਐੱਸ. ਮਕਵਾਨਾ, ਐੱਨਡੀਐੱਮਏ ਦੇ ਸੰਯੁਕਤ ਸਕੱਤਰ ਸ਼੍ਰੀ ਕੁਨਾਲ ਸਤਿਆਰਥੀ, ਸਿਹਤ ਸੇਵਾ ਡਾਇਰੈਕਟਰ ਜਨਰਲ ਡਾ. ਅਤੁਲ ਗੋਇਲ, ਸੀਜੀਐੱਚਐੱਸ ਦੇ ਡਾਇਰੈਕਟਰ ਡਾ. ਅੰਜਨਾ ਰਾਜਕੁਮਾਰ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲ, ਮਹਾਰਾਸ਼ਟਰ, ਮਿਜ਼ੋਰਮ, ਓਡੀਸ਼ਾ, ਰਾਜਸਥਾਨ, ਸਿੱਕਮ, ਤਮਿਲ ਨਾਡੂ, ਉੱਤਰਾਖੰਡ, ਚੰਡੀਗੜ੍ਹ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ਦੇ ਪ੍ਰਧਾਨ ਸਕੱਤਰ ਤੇ ਅਪਰ ਪ੍ਰਧਾਨ ਸਕੱਤਰ, ਨਵੀਂ ਦਿੱਲੀ, ਗੁਵਾਹਾਟੀ, ਪਟਨਾ, ਜੋਧਪੁਰ ਅਤੇ ਉੱਤਰਾਖੰਡ ਦੇ ਏਮਸ ਦੇ ਡਾਇਰੈਕਟਰਗਮ, ਭਾਰਤੀ ਹਥਿਆਰਬੰਦ ਬਲਾਂ ਦੇ ਮੈਂਬਰ, ਆਈਸੀਐੱਮਆਰ, ਜਿਪਮਰ, ਨਿਮਹਾਂਸ, ਪੀਜੀਆਈਐੱਮਈਆਰ, ਆਦਿ ਦੇ ਪ੍ਰਤੀਨਿਧੀ ਤੇ ਡਾਇਰੈਕਟਰ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਰਲਡ ਹੈਲਥ ਓਰਗਨਾਈਜ਼ੇਸ਼ਨ ਦੇ ਭਾਰਤ ਪ੍ਰਤੀਨਿਧੀ ਡਾ. ਰੌਡਰਿਕ ਔਫ੍ਰਿਨ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

****


ਐੱਮਵੀ



(Release ID: 1893675) Visitor Counter : 86