ਭਾਰਤ ਚੋਣ ਕਮਿਸ਼ਨ
13ਵਾਂ ਨੈਸ਼ਨਲ ਵੋਟਰ ਡੇਅ 25 ਜਨਵਰੀ 2023 ਨੂੰ ਮਨਾਇਆ ਜਾਵੇਗਾ
ਇਸ ਸਾਲ ਦੀ ਥੀਮ੍ਹ ਹੈ ‘ਵੋਟਿੰਗ ਬੇਮਿਸਾਲ ਹੈ ਮੈਂ ਜ਼ਰੂਰ ਵੋਟ ਦਿੰਦਾ ਹਾਂ”
प्रविष्टि तिथि:
24 JAN 2023 3:50PM by PIB Chandigarh
ਭਾਰਤ ਚੋਣ ਕਮਿਸ਼ਨ 25 ਜਨਵਰੀ 2023 ਨੂੰ 13ਵਾਂ ਨੈਸ਼ਨਲ ਵੋਟਰ ਡੇਅ ਮਨਾ ਰਹੇ ਹਾਂ।
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਚੋਣ ਕਮਿਸ਼ਨ ਦੁਆਰਾ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੇ ਜਾ ਰਹੇ ਇਸ ਰਾਸ਼ਟਰੀ ਸਮਾਰੋਹ ਵਿੱਚ ਮੁੱਖ ਮਹਿਮਾਣ ਹੋਵੇਗੀ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਖਾਸ ਮਹਿਮਾਣ ਦੇ ਰੂਪ ਵਿੱਚ ਸਮਾਰੋਹ ਦੀ ਸ਼ੋਭਾ ਵਧਾਏਗਾ।
ਇਸ ਸਾਲ ਦੇ ਨੈਸ਼ਨਲ ਵੋਟਰ ਡੇਅ (ਐੱਨਵੀਡੀ) ਦਾ ਵਿਸ਼ਾ ‘ਨਥਿੰਗ ਲਾਈਕ ਵੋਟਿੰਗ,ਆਈ ਵੋਟ ਫਾਰ ਸ਼ਯੌਰ’ (ਵੋਟਿੰਗ ਬੇਮਿਸਾਲ ਹੈ, ਮੈਂ ਜ਼ਰੂਰ ਵੋਟ ਦਿੰਦਾ ਹਾਂ) ਮਤਦਾਤਾਵਾਂ ਨੂੰ ਸਮਰਪਿਤ ਹੈ ਜੋ ਵੋਟ ਦੀ ਸ਼ਕਤੀ ਦੇ ਰਾਹੀਂ ਚੋਣ ਪ੍ਰਕਿਰਿਆ ਵਿੱਚ ਭਾਗੀਦਾਰੀ ਦੇ ਪ੍ਰਤੀ ਵਿਅਕਤ ਦੀ ਭਾਵਨਾ ਅਤੇ ਆਕਾਂਖਿਆ ਨੂੰ ਵਿਅਕਤ ਕਰਦਾ ਹੈ।
ਇਸ ਦੇ ਲੋਕਾਂ ਨੂੰ ਚੋਣ ਪ੍ਰਕਿਰਿਆ ਦੇ ਉਤਸਵ ਅਤੇ ਸਮਾਵੇਸ਼ ਨੂੰ ਪ੍ਰਦਰਸ਼ਿਤ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਦੀ ਪਿਛੋਕੜ ਵਿੱਚ ਅਸ਼ੌਕ ਚੱਕਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪ੍ਰਤੀਨਿਧੀਤਵ ਕਰਦਾ ਹੈ ਜਦਕਿ ਸਿਆਹੀ ਲਗੀ ਉਗਲੀ ਦੇਸ਼ ਦੇ ਹਰੇਕ ਮਤਦਾਤਾ ਦੀ ਭਾਗੀਦਾਰੀ ਦਾ ਪ੍ਰਤੀਨਿਧੀਤਵ ਕਰਦੀ ਹੈ। ਇਸ ਲੋਕਾਂ ਵਿੱਚ ਜੋ ਟਿਕਮਾਰਕ ਹੈ ਉਹ ਮਤਦਾਤਾ ਦੁਆਰਾ ਸੂਚਿਤ ਫੈਸਲਾ ਲੈਣ ਦਾ ਪ੍ਰਤੀਕ ਹੈ।
ਨਵੀਂ ਦਿੱਲੀ ਵਿੱਚ ਪ੍ਰੋਗਰਾਮ ਦੇ ਦੌਰਾਨ ਮਾਣਯੋਗ ਰਾਸ਼ਟਰਪਤੀ ਸਾਲ 2022 ਦੇ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰੇਗੀ। ਰਾਜ ਅਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ 2022 ਦੇ ਦੌਰਾਨ ਚੋਣ ਦੇ ਸੰਚਾਲਨ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਲਈ ਸਰਵਸ਼੍ਰੇਸ਼ਠ ਚੁਣਵ ਪ੍ਰਥਾਵਾਂ ਦੇ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।
ਇਨ੍ਹਾਂ ਵਿੱਚ ਆਈਟੀ ਪਹਿਲ ਸੁਰੱਖਿਆ ਪ੍ਰਬੰਧਨ, ਚੁਨਾਵ ਪ੍ਰਬੰਧਨ, ਆਸਾਨ ਚੋਣ, ਮਤਦਾਤਾ ਸੂਚੀ ਅਤੇ ਮਤਦਾਤਾ ਜਾਗਰੂਕਤਾ ਅਤੇ ਆਊਟਰੀਚ ਵਿੱਚ ਯੋਗਦਾਨ ਜਿਵੇਂ ਖੇਤਰ ਸ਼ਾਮਲ ਹਨ। ਰਾਸ਼ਟਰੀ ਪੁਰਸਕਾਰ ਮਹੱਤਵਪੂਰਨ ਹਿਤਧਾਰਕਾਂ ਜਿਵੇਂ ਕਿ ਸਰਕਾਰੀ ਵਿਭਾਗਾਂ ਅਤੇ ਮੀਡੀਆ ਸੰਗਠਨਾਂ ਨੂੰ ਮਤਦਾਤਾ ਜਾਗਰੂਕਤਾ ਲਈ ਉਨ੍ਹਾਂ ਨੇ ਬਹੁਮੁੱਲ ਯੋਗਦਾਨ ਦੇ ਲਈ ਵੀ ਦਿੱਤੇ ਜਾਣਗੇ।
ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਦੁਆਰਾ ਰਾਸ਼ਟਰਪਤੀ ਨੂੰ ਈਸੀਆਈ ਪ੍ਰਕਾਸ਼ਨ ‘ਇਲੈਕਟਿੰਗ ਦ ਫਰਸਟ ਪ੍ਰੈਸੀਡੇਂਟ- ਐੱਨ ਇਲਸਟ੍ਰੇਟੇਡ ਕ੍ਰੌਨੀਕਲ ਆਵ੍ ਇੰਡੀਅਨ ਪ੍ਰੈਸੀਡੇਂਸੀਅਲ ਇਲੈਕਸ਼ਨ’ ਦੀ ਪਹਿਲੀ ਪ੍ਰਤੀ ਭੇਂਟ ਕੀਤੀ ਜਾਵੇਗੀ। ਇਹ ਪੁਸਤਕ, ਜੋ ਆਪਣੀ ਤਰ੍ਹਾਂ ਦਾ ਪਹਿਲਾ ਪ੍ਰਕਾਸ਼ਨ ਹੈ ਇਹ ਦੇਸ਼ ਵਿੱਚ ਰਾਸ਼ਟਰਪਤੀ ਚੋਣ ਦੀ ਇਤਿਹਾਸਿਕ ਯਾਤਰਾ ਦੀ ਝਲਕ ਦਿੰਦੀ ਹੈ। ਇਹ ਪਿਛਲੇ 16 ਰਾਸ਼ਟਰਪਤੀ ਚੋਣਾਂ ਦੀ ਟਾਈਮਲਾਈਨ ਦੇ ਰਾਹੀਂ ਰਾਸ਼ਟਰਪਤੀ ਚੋਣ ਪ੍ਰਣਾਲੀ ਅਤੇ ਸੰਬੰਧ ਸੰਵਿਧਾਨਿਕ ਪ੍ਰਾਵਧਾਨਾਂ ਦੀਆਂ ਬਾਰੀਕਿਆਂ ‘ਤੇ ਚਾਨਣਾ ਪਾਇਆ ਹੈ।
ਸੁਭਾਸ਼ ਘਈ ਫਾਉਂਡੇਸ਼ਨ ਦੇ ਸਹਿਯੋਗ ਨਾਲ ਈਸੀਆਈ ਦੁਆਰਾ ਨਿਰਮਿਤ ਇੱਕ ਈਸੀਆਈ ਗੀਤ-ਮੈਂ ਭਾਰਤ ਹਾਂ-ਅਸੀਂ ਭਾਰਤ ਦੇ ਮਤਦਾਤਾ ਹਾਂ” ਦੀ ਵੀ ਸਕ੍ਰੀਨਿੰਗ ਕੀਤੀ ਜਾਵੇਗੀ। ਇਹ ਗੀਤ ਵੋਟ ਦੀ ਸ਼ਕਤੀ ਨੂੰ ਸਾਹਮਣੇ ਲਿਆਉਂਣਾ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਜੀਵਿੰਤ ਲੋਕਤੰਤਰ ਵਿੱਚ ਸਮਾਵੇਸ਼ੀ, ਸੁਲਭ, ਨੈਤਿਕ, ਭਾਗੀਦਾਰੀ ਅਤੇ ਉਤਸਵਪੂਰਣ ਚੋਣਾਂ ਦੀ ਭਾਵਨਾ ਦਾ ਜਸ਼ਨ ਮਨਾਉਂਦਾ ਹੈ।
2011 ਤੋਂ ਹੀ ਭਾਰਤ ਦੇ ਚੋਣ ਕਮਿਸ਼ਨ ਦੇ ਸਥਾਪਨਾ ਦਿਵਸ, ਯਾਨੀ 25 ਜਨਵਰੀ 1950 ਨੂੰ ਚਿੰਨ੍ਹਿਤ ਕਰਨ ਲਈ ਪੂਰੇ ਦੇਸ਼ ਵਿੱਚ ਹਰ ਸਾਲ 25 ਜਨਵਰੀ ਨੂੰ ਨੈਸ਼ਨਲ ਵੋਟਰ ਡੇਅ ਮਨਾਇਆ ਜਾਂਦਾ ਹੈ ਇਸ ਐੱਨਵੀਡੀ ਉਤਸਵ ਦਾ ਮੁੱਖ ਉਦੇਸ਼ ਨਾਗਰਿਕਾਂ ਵਿੱਚ ਚੋਣਵੇਂ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੇ ਚੋਣਵੇਂ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੇ ਲਈ ਪ੍ਰੋਤਸਾਹਿਤ ਕਰਨਾ ਹੈ।
ਦੇਸ਼ ਦੇ ਮਤਦਾਤਾਵਾਂ ਨੂੰ ਸਰਪਿਤ, ਨੈਸ਼ਨਲ ਵੋਟਰ ਡੇਅ ਦਾ ਇਸਤੇਮਾਲ ਮਤਦਾਤਾਵਾਂ, ਖਾਸ ਤੌਰ ‘ਤੇ ਨਵੇਂ-ਨਵੇਂ ਯੋਗ ਯੁਵਾ ਮਤਦਾਤਾਵਾਂ ਦੇ ਨਾਮਾਂਕਣ ਦੀ ਸੁਵਿਧਾ ਲਈ ਵੀ ਕੀਤਾ ਜਾਂਦਾ ਹੈ। ਦੇਸ਼ ਭਰ ਵਿੱਚ ਆਯੋਜਿਤ ਐੱਨਵੀਡੀ ਸਮਾਰੋਹਾਂ ਵਿੱਚ ਨਵੇਂ ਮਤਦਾਤਾਵਾਂ ਦਾ ਅਭਿਨੰਦਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੇ ਆਪਣਾ ਇਕਲੈਕਟਰ ਫੋਟੋ ਸ਼ਨਾਖਤੀ ਕਾਰਡ (ਈਪੀਆਈਸੀ) ਸੌਂਪੇ ਜਾਂਦੇ ਹਨ।
ਐੱਨਵੀਡੀ ਨੂੰ ਰਾਸ਼ਟਰੀ, ਰਾਜ , ਜ਼ਿਲ੍ਹਾ , ਚੋਣ ਖੇਤਰ ਅਤੇ ਮਤਦਾਨ ਕੇਂਦਰ ਪੱਧਰਾਂ ‘ਤੇ ਮਨਾਇਆ ਜਾਂਦਾ ਹੈ ਜੋ ਇਸ ਨੂੰ ਦੇਸ਼ ਦੇ ਸਭ ਤੋਂ ਵੱਡੇ ਸਮਾਰੋਹਾਂ ਵਿੱਚੋਂ ਇੱਕ ਬਣਾਉਂਦਾ ਹੈ।
****
(रिलीज़ आईडी: 1893639)
आगंतुक पटल : 280