ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 21-22 ਜਨਵਰੀ ਨੂੰ ਪੁਲਿਸ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੇ ਆਲ ਇੰਡੀਆ ਕਾਨਫਰੰਸ ਵਿੱਚ ਸ਼ਾਮਲ ਹੋਣਗੇ
Posted On:
20 JAN 2023 6:31PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21-22 ਜਨਵਰੀ, 2023 ਨੂੰ ਰਾਸ਼ਟਰੀ ਖੇਤੀਬਾੜੀ ਵਿਗਿਆਨ ਕੰਪਲੈਕਸ, ਪੂਸਾ, ਨਵੀਂ ਦਿੱਲੀ ਵਿੱਚ ਪੁਲਿਸ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੇ ਆਲ ਇੰਡੀਆ ਕਾਨਫਰੰਸ 2022 ਵਿੱਚ ਸ਼ਾਮਲ ਹੋਣਗੇ।
20 ਤੋਂ 22 ਜਨਵਰੀ 2023 ਤੱਕ ਆਯੋਜਿਤ ਹੋਣ ਵਾਲੀ ਇਹ ਤਿੰਨ ਦਿਨਾ ਕਾਨਫਰੰਸ ਹਾਈਬ੍ਰਿਡ ਸਰੂਪ ਵਿੱਚ ਹੋਵੇਗੀ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡੀਜੀਪੀ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਕੇਂਦਰੀ ਪੁਲਿਸ ਸੰਗਠਨਾਂ ਦੇ ਪ੍ਰਮੁੱਖਾਂ ਸਮੇਤ ਲਗਭਗ 100 ਸੱਦੇ ਗਏ ਵਿਅਕਤੀ ਇਸ ਕਾਨਫਰੰਸ ਵਿੱਚ ਭੌਤਿਕ ਰੂਪ ਨਾਲ ਹਿੱਸਾ ਲੈਣਗੇ, ਜਦਕਿ ਬਾਕੀ ਸੱਦੇ ਵਿਅਕਤੀ ਇਸ ਕਾਨਫਰੰਸ ਵਿੱਚ ਦੇਸ਼ ਭਰ ਤੋਂ ਵਰਚੁਅਲੀ ਹਿੱਸਾ ਲੈਣਗੇ।
ਇਸ ਕਾਨਫਰੰਸ ਦੇ ਦੌਰਾਨ ਸਾਈਬਰ ਅਪਰਾਧ, ਪੁਲਿਸ ਵਿਵਸਥਾ ਵਿੱਚ ਟੈਕਨੋਲੋਜੀ, ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਵਿੱਚ ਆਉਣ ਵਾਲੀਆਂ ਚੁਣੌਤੀਆਂ, ਖੱਬੇਪੱਖੀ ਅਤਿਵਾਦ, ਸਮਰੱਥਾ ਨਿਰਮਾਣ, ਜੇਲ੍ਹ ਸੁਧਾਰ ਸਮੇਤ ਕਈ ਮੁੱਦਿਆਂ ’ਤੇ ਚਰਚਾ ਹੋਵੇਗੀ। ਇਹ ਸੰਮੇਲਨ ਦਰਅਸਲ ਚਿੰਨ੍ਹਿਤ ਥੀਮਾਂ ’ਤੇ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰਾਂ ਦੇ ਪੁਲਿਸ ਅਤੇ ਖੁਫੀਆ ਅਧਿਕਾਰੀਆਂ ਨੂੰ ਸ਼ਾਮਲ ਕਰਕੇ ਕੀਤੇ ਜਾਣ ਵਾਲੇ ਵਿਆਪਕ ਵਿਚਾਰ-ਵਟਾਂਦਰੇ ਦਾ ਸਿਖਰ ਹੈ। ਇਸ ਵਿੱਚ ਹਰੇਕ ਥੀਮ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਰਵੋਤਮ ਤੌਰ ਤਰੀਕਿਆਂ ਨੂੰ ਇਸ ਕਾਨਫਰੰਸ ਦੇ ਦੌਰਾਨ ਪੇਸ਼ ਕੀਤਾ ਜਾਵੇਗਾ ਤਾਂ ਕਿ ਰਾਜ ਇੱਕ ਦੂਸਰੇ ਤੋਂ ਸਿੱਖ ਸਕਣ।
ਸਾਲ 2014 ਤੋਂ ਹੀ ਪ੍ਰਧਾਨ ਮੰਤਰੀ ਡੀਜੀਪੀ ਕਾਨਫਰੰਸ ਵਿੱਚ ਗਹਿਰੀ ਦਿਲਚਸਪੀ ਲੈਂਦੇ ਰਹੇ ਹਨ। ਜਿੱਥੇ ਇੱਕ ਪਾਸੇ ਪਹਿਲਾਂ ਇਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀਆਂ ਦੀ ਸਿਰਫ਼ ਸੰਕੇਤਕ ਮੌਜੂਦਗੀ ਹੋਇਆ ਕਰਦੀ ਸੀ, ਉੱਥੇ ਦੂਸਰੇ ਪਾਸੇ ਹੁਣ ਪ੍ਰਧਾਨ ਮੰਤਰੀ ਇਸ ਕਾਨਫਰੰਸ ਦੇ ਸਾਰੇ ਪ੍ਰਮੁੱਖ ਸੈਸ਼ਨਾਂ ਵਿੱਚ ਮੌਜੂਦ ਰਹਿੰਦੇ ਹਨ। ਪ੍ਰਧਾਨ ਮੰਤਰੀ ਨਾ ਕੇਵਲ ਸਾਰੀਆਂ ਜਾਣਕਾਰੀਆਂ ਅਤੇ ਸੁਝਾਵਾਂ ਨੂੰ ਨੀਝ ਨਾਲ ਸੁਣਦੇ ਹਨ, ਬਲਕਿ ਸੁਤੰਤਰ ਅਤੇ ਗੈਰ ਰਸਮੀ ਚਰਚਾਵਾਂ ਨੂੰ ਪ੍ਰੋਤਸਾਹਿਤ ਵੀ ਕਰਦੇ ਹਨ, ਤਾਂ ਕਿ ਨਵੇਂ-ਨਵੇਂ ਵਿਚਾਰ ਸਾਹਮਣੇ ਆ ਸਕਣ। ਇਸ ਨਾਲ ਦੇਸ਼ ਦੇ ਸਿਖਰਲੇ ਪੁਲਿਸ ਅਧਿਕਾਰੀਆਂ ਨੂੰ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੀ ਪੁਲਿਸ ਵਿਵਸਥਾ ਅਤੇ ਅੰਦਰੂਨੀ ਸੁਰੱਖਿਆ ਨਾਲ ਜੁੜੇ ਪ੍ਰਮੁੱਖ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਨੂੰ ਸਿੱਧੇ ਤੌਰ ’ਤੇ ਜਾਣਕਾਰੀ ਦੇਣ ਅਤੇ ਉਨ੍ਹਾਂ ਦੇ ਅੱਗੇ ਆਪਣੀਆਂ ਖੁੱਲ੍ਹੀਆਂ ਜਾਂ ਨਿਰਪੱਖ ਅਤੇ ਸਪਸ਼ਟ ਸਿਫਾਰਸ਼ਾਂ ਪੇਸ਼ ਕਰਨ ਲਈ ਬੇਹੱਦ ਸੁਵਿਧਾਜਨਕ ਮਾਹੌਲ ਮਿਲਦਾ ਹੈ।
ਇਸ ਦੇ ਇਲਾਵਾ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸੰਮੇਲਨ ਵਿੱਚ ਹੁਣ ਪੁਲਿਸ ਵਿਵਸਥਾ ਅਤੇ ਸੁਰੱਖਿਆ ਨਾਲ ਜੁੜੀਆਂ ਭਵਿੱਖਵਾਦੀ ਜਾਂ ਅਤਿਆਧੁਨਿਕ ਥੀਮਾਂ ’ਤੇ ਚਰਚਾ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਕਿ ਨਾ ਕੇਵਲ ਵਰਤਮਾਨ ਸਮੇਂ ਵਿੱਚ ਸੁਰੱਖਿਆ ਸੁਨਿਸ਼ਚਿਤ ਕੀਤੀ ਜਾ ਸਕੇ, ਬਲਕਿ ਉੱਭਰਦੇ ਮੁੱਦਿਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਵੀ ਵਿਕਸਿਤ ਕੀਤੀ ਜਾ ਸਕੇ।
ਪ੍ਰਧਾਨ ਮੰਤਰੀ ਨੇ ਸਾਲ 2014 ਤੋਂ ਹੀ ਪੂਰੇ ਦੇਸ਼ ਵਿੱਚ ਸਲਾਨਾ ਡੀਜੀਪੀ ਕਾਨਫਰੰਸਾਂ ਦਾ ਆਯੋਜਨ ਕੀਤੇ ਜਾਣ ਨੂੰ ਵੀ ਪ੍ਰੋਤਸਾਹਿਤ ਕੀਤਾ ਹੈ। ਇਹ ਕਾਨਫਰੰਸ ਸਾਲ 2014 ਵਿੱਚ ਗੁਵਾਹਾਟੀ ਵਿੱਚ, ਸਾਲ 2015 ਵਿੱਚ ਧੋਰਡੋ, ਕੱਛ ਦੇ ਰਣ ਵਿੱਚ, ਸਾਲ 2016 ਵਿੱਚ ਰਾਸ਼ਟਰੀ ਪੁਲਿਸ ਅਕਾਦਮੀ, ਹੈਦਰਾਬਾਦ ਵਿੱਚ, ਸਾਲ 2017 ਵਿੱਚ ਬੀਐੱਸਐੱਫ ਅਕਾਦਮੀ, ਟੇਕਨਪੁਰ ਵਿੱਚ, ਸਾਲ 2018 ਵਿੱਚ ਕੇਵੜੀਆ ਵਿੱਚ ਅਤੇ ਸਾਲ 2019 ਵਿੱਚ ਆਈਆਈਐੱਸਈਆਰ, ਪੁਣੇ ਵਿੱਚ ਅਤੇ ਸਾਲ 2021 ਵਿੱਚ ਪੁਲਿਸ ਹੈੱਡਕੁਆਰਟਰ, ਲਖਨਊ ਵਿੱਚ ਆਯੋਜਿਤ ਕੀਤਾ ਗਿਆ ਸੀ।
*********
ਡੀਐੱਸ/ਐੱਲਪੀ/ਏਕੇ
(Release ID: 1892711)
Visitor Counter : 175
Read this release in:
Assamese
,
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam