ਸਿੱਖਿਆ ਮੰਤਰਾਲਾ
azadi ka amrit mahotsav

ਸਲਾਨਾ ਸਮੀਖਿਆ – ਸਿੱਖਿਆ ਮੰਤਰਾਲਾ


ਸਮਗਰ ਸਿਕਸ਼ਾ ਯੋਜਨਾ ਨੂੰ ਰਾਸ਼ਟਰੀ ਸਿੱਖਿਆ ਨੀਤੀ: 2020 ਦੀਆਂ ਸਿਫਾਰਿਸ਼ਾਂ ਦੇ ਅਨੁਰੂਪ ਬਣਾਇਆ ਗਿਆ ਹੈ

ਕੈਬਿਨਟ ਨੇ ਇੱਕ ਨਵੀਂ ਕੇਂਦਰ ਪ੍ਰਾਯੋਜਿਤ ਯੋਜਨਾ – ਰਾਈਜ਼ਿੰਗ ਇੰਡੀਆ ਦੇ ਲਈ ਪ੍ਰਧਾਨ ਮੰਤਰੀ ਸਕੂਲ (ਪੀਐੱਮ-ਸ਼੍ਰੀ) ਯੋਜਨਾ ਨੂੰ ਪ੍ਰਵਾਨਗੀ ਦਿੱਤੀ

ਪੀਐੱਮ-ਸ਼੍ਰੀ ਦੇ ਤਹਿਤ ਪੂਰੇ ਭਾਰਤ ਵਿੱਚ 14,500 ਸਕੂਲਾਂ ਦਾ ਵਿਕਾਸ ਅਤੇ ਅੱਪਗ੍ਰੇਡੇਸ਼ਨ

1 ਅਪ੍ਰੈਲ, 2022 ਨੂੰ ਵਿਦਿਆਰਥੀਆਂ, ਅਧਿਆਪਕਾਂ ਅਤੇ ਅਭਿਭਾਵਕਾਂ ਦੇ ਨਾਲ ਪ੍ਰਧਾਨ ਮੰਤਰੀ ਦੇ ਅਨੂਠੇ ਅਤੇ ਲੋਕਪ੍ਰਿਯ ਸੰਵਾਦਾਤਮਕ ਪ੍ਰੋਗਰਾਮ ਪਰੀਕਸ਼ਾ ਪੇ ਚਰਚਾ ਦਾ ਪੰਜਵੀ ਵਾਰ ਆਯੋਜਨ ਕੀਤਾ ਗਿਆ

ਵਰ੍ਹੇ 2022 ਦੇ ਦੌਰਾਨ ਲਗਭਗ 2.5 ਕਰੋੜ ਸਕੂਲੀ ਵਿਦਿਆਰਥੀਆਂ ਨੇ ਨਿਯਮਿਤ ਈਬੀਐੱਸਬੀ ਗਤੀਵਿਧੀਆਂ ਵਿੱਚ ਹਿੱਸਾ ਲਿਆ

ਵਿਦਿਆਂਜਲੀ ਪ੍ਰੋਗਰਾਮ ਨੇ ਵਲੰਟੀਅਰਾਂ ਦੀ ਸਰਗਰਮ ਭਾਗੀਦਾਰੀ ਨਾਲ ਦੇਸ਼ ਭਰ ਵਿੱਚ 10.85 ਲੱਖ ਵਿਦਿਆਰਥੀਆਂ ਨੂੰ ਸਫਲਤਾਪੂਰਵਕ ਪ੍ਰਭਾਵਿਤ ਕੀਤਾ

Posted On: 30 DEC 2022 8:39PM by PIB Chandigarh

ਸਮਗਰ ਸਿੱਖਿਆ

ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੀ ਸਮਗਰ ਸਿਕਸ਼ਾ ਦੀ ਕੇਂਦਰ ਪ੍ਰਾਯੋਜਿਤ ਯੋਜਨਾ ਪ੍ਰੀ-ਸਕੂਲ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਸਕੂਲੀ ਸਿੱਖਿਆ ਖੇਤਰ ਦੇ ਲਈ ਵਿਆਪਕ ਪ੍ਰੋਗਰਾਮ ਹੈ। ਇਹ ਯੋਜਨਾ ਸਕੂਲੀ ਸਿੱਖਿਆ ਨੂੰ ਇੱਕ ਨਿਰੰਤਰਤਾ ਦੇ ਰੂਪ ਵਿੱਚ ਮੰਨਦੀ ਹੈ ਅਤੇ ਇਹ ਸਿੱਖਿਆ ਦੇ ਲਈ ਟਿਕਾਊ ਵਿਕਾਸ ਲਕਸ਼ (ਐੱਸਡੀਜੀ-4) ਦੇ ਅਨੁਸਾਰ ਹੈ। ਸਮਗਰ ਸਿਕਸ਼ਾ ਯੋਜਨਾ ਨੂੰ ਨੈਸ਼ਨਲ ਐਜੁਕੇਸ਼ਨ ਪੋਲਿਸੀ: 2020 (ਐੱਨਈਪੀ: 2020) ਦੀਆਂ ਸਿਫਾਰਿਸ਼ਾਂ ਦੇ ਅਨੁਰੂਪ ਤਿਆਰ ਕੀਤਾ ਗਿਆ ਹੈ ਅਤੇ 2021-22 ਤੋਂ 2025-26 ਤੱਕ ਵਧਾਇਆ ਗਿਆ ਹੈ।

ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ ਈਐੱਫਸੀ ਦੀਆਂ ਸਿਫਾਰਿਸ਼ਾਂ ਅਤੇ ਸੰਸ਼ੋਧਿਤ ਕਾਰਜ ਕ੍ਰਮ ਸਬੰਧੀ ਅਤੇ ਵਿੱਤੀ ਮਾਪਦੰਡਾਂ ਦੇ ਅਨੁਮੋਦਨ ਦੇ ਅਨੁਸਾਰ 2,94,283.04 ਕਰੋੜ ਰੁਪਏ ਦੇ ਕੁੱਲ ਵਿੱਤੀ ਖਰਚ ਦੇ ਨਾਲ 2021-22 ਤੋਂ 2025-26 ਤੱਕ ਸਮਗਰ ਸਿਕਸ਼ਾ ਯੋਜਨਾ ਨੂੰ ਪੰਜ ਸਾਲ ਦੀ ਮਿਆਦ ਦੇ ਲਈ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਹੈ, ਜਿਸ ਵਿੱਚ 1,85,398.32 ਕਰੋੜ ਰੁਪਏ ਦਾ ਕੇਂਦਰੀ ਹਿੱਸਾ ਸ਼ਾਮਲ ਹੈ।

ਆਈਸੀਟੀ ਅਤੇ ਸਮਾਰਟ ਕਲਾਸ ਦੀ ਪ੍ਰਵਾਨਗੀ: ਸਮਗਰ ਸਿਕਸ਼ਾ ਯੋਜਨਾ ਦੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀ) ਘਟਕ ਦੇ ਤਹਿਤ, ਦੇਸ਼ ਭਰ ਵਿੱਚ ਵਿੱਚ ਪਾਠ੍ਕ੍ਰਮ-ਅਧਾਰਿਤ ਇੰਟਰੈਕਟਿਵ ਮਲਟੀਮੀਡੀਆ, ਡਿਜੀਟਲ ਪੁਸਤਕਾਂ, ਵਰਚੁਅਲ ਲੈਬ ਆਦਿ ਨੂੰ ਤਿਆਰ ਕਰਕੇ ਉਨ੍ਹਾਂ ਨੂੰ ਲਾਗੂ ਕਰਕੇ ਬੱਚਿਆਂ ਨੂੰ ਕੰਪਿਊਟਰ ਸਾਖਰਤਾ ਅਤੇ ਕੰਪਿਊਟਰ ਅਧਾਰਿਤ ਸਿੱਖਿਆ ਪ੍ਰਦਾਨ ਕਰਨ ਦਾ ਪ੍ਰਾਵਧਾਨ ਹੈ। ਇਹ ਸਕੂਲਾਂ ਵਿੱਚ ਸਮਾਰਟ ਜਮਾਤਾਂ ਅਤੇ ਆਈਸੀਟੀ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਦਾ ਸਮਰਥਣ ਕਰਦਾ ਹੈ, ਜਿਸ ਵਿੱਚ ਹਾਰਡਵੇਅਰ, ਐਜੁਕੇਸ਼ਨਲ ਸੌਫਟਵੇਅਰ ਅਤੇ ਸਿੱਖਿਆ ਦੇ ਲਈ ਈ-ਸਾਮਗ੍ਰੀ ਸ਼ਾਮਲ ਹੈ। ਇਸ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਸ਼ਾਮਲ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ। ਨਵੰਬਰ 2022 ਤੱਕ (ਸਥਾਪਨਾ ਦੇ ਬਾਅਦ ਤੋਂ), ਦੇਸ਼ ਭਰ ਦੇ 1,20,614 ਸਕੂਲਾਂ ਅਤੇ 82,120 ਸਕੂਲਾਂ ਵਿੱਚ ਸਮਾਰਟ ਜਮਾਤਾਂ ਵਿੱਚ ਆਈਸੀਟੀ ਲੈਬ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

 

1 ਜਨਵਰੀ, 2022 ਤੋਂ 31 ਦਸੰਬਰ, 2022 ਤੱਕ ਕੀਤੀ ਗਈ ਗਤੀਵਿਧੀਆਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ:

  1. ਸਿਕਸ਼ਾ ਸ਼ਬਦਕੋਸ਼- ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਿਕਸ਼ਾ ਸ਼ਬਦਕੋਸ਼ ਪ੍ਰਕਾਸ਼ਿਤ ਕੀਤਾ ਹੈ, ਜੋ ਸਕੂਲੀ ਸਿੱਖਿਆ ਵਿੱਚ ਵਿਭਿੰਨ ਪਦਾਵਲੀ ਦੀ ਸ਼ਬਦਾਵਲੀ ‘ਤੇ ਇੱਕ ਦਸਤਾਵੇਜ਼ ਹੈ ਅਤੇ ਸਕੂਲੀ ਸਿੱਖਿਆ ਦੇ ਸੰਦਰਭ ਵਿੱਚ ਉਪਯੋਗ ਕੀਤੇ ਜਾਣ ਵਾਲੇ ਸਾਰੇ ਸੰਦਰਭਾਂ ਦਾ ਸੰਕਲਨ ਹੈ।

  2. ਲਾਗੂਕਰਨ ਦੇ ਲਈ ਸਮਗਰ ਸਿਕਸ਼ਾ ਪ੍ਰੋਗਰਾਮ – ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਇੱਕ ਸਮਗਰ ਸਿਕਸ਼ਾ ਪ੍ਰੋਗਰਾਮ ਜਾਰੀ ਕੀਤਾ ਹੈ, ਜੋ ਸਮਗਰ ਸਿਕਸ਼ਾ ਦੇ ਹਰੇਕ ਘਟਕ ਦੇ ਲਈ ਪ੍ਰਮੁੱਖ ਪ੍ਰਦਰਸ਼ਨ ਸੰਕੇਤਕ (ਕੇਪੀਆਈ) ਅਤੇ ਸਮਗਰ ਸਿਕਸ਼ਾ ਦੇ ਹਰੇਕ ਘਟਕ ਦੇ ਲਾਗੂਕਰਨ ਦਾ ਭੌਤਿਕ ਅਤੇ ਵਿੱਤੀ ਵੇਰਵਾ ਦਿੰਦਾ ਹੈ।

  3. 4,44,531 ਸਕੂਲਾਂ ਨੇ ਫਿਟ ਇੰਡੀਆ ਫਲੈਗ ਵੰਡੇ ਹਨ, ਅਤੇ 43,074 ਸਕੂਲਾਂ ਨੇ 3 ਸਟਾਰ ਰੇਟਿੰਗ ਦੇ ਲਈ ਆਵੇਦਨ ਕੀਤਾ ਹੈ ਅਤੇ 13,008 ਸਕੂਲਾਂ ਨੇ 5 ਸਟਾਰ ਰੇਟਿੰਗ ਦੇ ਲਈ ਆਵੇਦਨ ਕੀਤਾ ਹੈ।

  4. ਚੌਥਾ ਫਿਟ ਇੰਡੀਆ ਸਕੂਲ ਸਪਤਾਹ 15 ਨਵੰਬਰ, 2022 ਤੋਂ ਜਨਵਰੀ, 2023 ਤੱਕ ਮਨਾਇਆ ਜਾ ਰਿਹਾ ਹੈ। 19 ਦਸੰਬਰ, 2022 ਤੱਕ ਕੁੱਲ 1,17,844 ਵਿਦਿਆਰਥੀਆਂ ਨੇ ਵਿਭਿੰਨ ਗਤੀਵਿਧੀਆਂ ਵਿੱਚ ਹਿੱਸਾ ਲਿਆ।

  5. ਫਿਟ ਇੰਡੀਆ ਟੀਮ ਦੁਆਰਾ ਸਕੂਲਾਂ ਦੇ ਲਈ ਫਿਟ ਇੰਡੀਆ ਕਵਿਜ਼ 2022 ਲਾਂਚ ਕੀਤਾ ਗਿਆ ਹੈ। ਇਸ ਵਿੱਚ 2022 ਵਿੱਚ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 42,490 ਸਕੂਲਾਂ ਤੋਂ 1,74,473 ਵਿਦਿਆਰਥੀਆਂ ਨੇ ਰਜਿਸਟਰ ਕਰਵਾਇਆ।

 

 

 

  1. ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ ਸਮਾਵੇਸ਼ੀ ਸਿੱਖਿਆ ਦੇ ਲਈ ਸਹਾਇਕ ਟੈਕਨੋਲੋਜੀ ਇਨੋਵੇਸ਼ਨਾਂ ‘ਤੇ ਇੱਕ ਵਰਚੁਅਲ ਪ੍ਰੋਗਰਾਮ:

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ, ਸਿੱਖਿਆ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਦੇ ਸਹਿਯੋਗ ਨਾਲ 17 ਜਨਵਰੀ, 2022 ਨੂੰ ਸਮਾਵੇਸ਼ੀ ਸਿੱਖਿਆ ਦੇ ਲਈ ਸਹਾਇਕ ਟੈਕਨੋਲੋਜੀ ਸਟਾਰਟਅੱਪ ‘ਤੇ ਇਨੋਵੇਸ਼ਨਾਂ ਅਤੇ ਸਟਾਰਟਅੱਪ ਨਾਲ ਜੁੜੇ ਸਮਾਧਾਨਾਂ ਨੂੰ ਦਰਸਾਉਣ ਦੇ ਲਈ ਇੱਕ ਵਰਚੁਅਲ ਪ੍ਰੋਗਰਾਮ ਦਾ ਆਯੋਜਨ ਕੀਤਾ। ‘ਸਮਾਵੇਸ਼ੀ ਸਿੱਖਿਆ ਦੇ ਲਈ ਸਹਾਇਕ ਟੈਕਨੋਲੋਜੀ’ ‘ਤੇ ਵਰਚੁਅਲ ਪ੍ਰੋਗਰਾਮ ਵਿੱਚ ਸਟਾਰਟਅੱਪ ਅਤੇ ਉਨ੍ਹਾਂ ਦੇ ਇਨੋਵੇਸ਼ਨਾਂ ‘ਤੇ ਜ਼ੋਰ ਦਿੱਤਾ ਗਿਆ, ਤਾਕਿ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਨੂੰ ਸਿੱਖਣ ਵਿੱਚ ਸਹਾਇਤਾ ਮਿਲੇ।

  1. ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਨਾਲ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਨੂਠੇ ਸੰਵਾਦਾਤਮਕ ਪ੍ਰੋਗਰਾਮ- ਪਰੀਕਸ਼ਾ ਪੇ ਚਰਚਾ ਪੰਜਵੀਂ ਵਾਰ 1 ਅਪ੍ਰੈਲ, 2022 ਨੂੰ ਤਾਲਕਟੋਰਾ ਸਟੇਡੀਅਮ ਵਿੱਚ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੇ ਲਈ 28 ਦਸੰਬਰ, 2021 ਤੋਂ 3 ਫਰਵਰੀ, 2022 ਤੱਕ MyGov.in ਪੋਰਟਲ ‘ਤੇ ਜਮਾਤ 9 ਤੋਂ 12 ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਲਈ ਇੱਕ ਰਚਨਾਤਮਕ ਲੇਖਣ ਪ੍ਰਤੀਯੋਗਿਤਾ ਦੇ ਮਾਧਿਅਮ ਨਾਲ ਕੀਤਾ ਗਿਆ ਸੀ।

 

ਪ੍ਰਸ਼ਸਤ ਮੋਬਾਈਲ ਐਪ – “ਪ੍ਰੀ ਅਸੈੱਸਮੈਂਟ ਹੋਲਿਸਟਿਕ ਸਕ੍ਰੀਨਿੰਗ ਟੂਲ”:

ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਿਕਸ਼ਕ ਪਰਵ, 2022 ਦੇ ਦੌਰਾਨ ਸਕੂਲਾਂ ਦੇ ਲਈ ਇੱਕ ਦਿੱਵਿਯਾਂਗ ਸਕ੍ਰੀਨਿੰਗ ਚੈਕਲਿਸਟ ਅਤੇ ਇੱਕ ਐਂਡ੍ਰਾਇਡ ਮੋਬਾਈਲ ਐਪ ਦੇ ਰੂਪ ਵਿੱਚ ਪ੍ਰਸ਼ਸਤ ਮੋਬਾਈਲ ਐਪ – “ਪ੍ਰੀ ਅਸੈੱਸਮੈਂਟ ਹੋਲਿਸਟਿਕ ਸਕ੍ਰੀਨਿੰਗ ਟੂਲ” ਲਾਂਚ ਕੀਤਾ ਹੈ। ਪ੍ਰਸ਼ਸਤ ਐਪ ਮਾਪਦੰਡ ਅਧਾਰਿਤ 21 ਵਿਕਲਾਂਗਤਾ ਸਥਿਤੀਆਂ ਦੀ ਸਕ੍ਰੀਨਿੰਗ ਵਿੱਚ ਮਦਦ ਕਰੇਗਾ। ਆਰਪੀਡਬਲਿਊਡੀ ਐਕਟ, 2016 ਵਿੱਚ, ਸਕੂਲ ਪੱਧਰ ‘ਤੇ ਅਤੇ ਸਮਗਰ ਸਿਕਸ਼ਾ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਪ੍ਰਮਾਣਨ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਅਧਿਕਾਰੀਆਂ ਦੇ ਨਾਲ ਅੱਗੇ ਸਾਂਝਾ ਕਰਨ ਦੇ ਲਈ ਸਕੂਲ-ਵਾਰ ਰਿਪੋਰਟ ਤਿਆਰ ਕਰੇਗਾ। ਐੱਨਸੀਈਆਰਟੀ ਦੇ ਸੀਆਈਈਟੀ ਦੁਆਰਾ ਪ੍ਰਸ਼ਸਤ ਮੋਬਾਈਲ ਐਪ ਵਿਕਸਿਤ ਕੀਤਾ ਗਿਆ ਹੈ।

ਆਰਟੀਈ ਐਕਟ,

2009 ਵਿੱਚ ਸੰਸ਼ੋਧਨ ਦੇ ਸੰਦਰਭ ਵਿੱਚ ਸਾਧਾਰਣ ਸਕੂਲਾਂ ਵਿੱਚ ਵਿਸ਼ੇਸ਼ ਅਧਿਆਪਕਾਂ ਦੇ ਲਈ ਵਿਦਿਆਰਥੀ-ਅਧਿਆਪਕ ਅਨੁਪਾਤ:

ਸਾਧਾਰਣ ਸਕੂਲਾਂ ਵਿੱਚ ਵਿਸ਼ੇਸ਼ ਅਧਿਆਪਕਾਂ ਦੇ ਲਈ ਵਿਦਿਆਰਥੀ-ਅਧਿਆਪਕ ਅਨੁਪਾਤ, ਯਾਨੀ ਪ੍ਰਾਥਮਿਕ ਪੱਧਰ ‘ਤੇ ਨਾਮਾਂਕਿਤ ਹਰੇਕ ਦੱਸ ਦਿਵਿਯਾਂਗ ਵਿਦਿਆਰਥੀਆਂ ਦੇ ਲਈ ਇੱਕ ਵਿਸ਼ੇਸ ਸਿੱਖਿਆ ਅਧਿਆਪਕ ਅਤੇ ਉੱਚ ਪ੍ਰਾਥਮਿਕ ਪੱਧਰ ਵਿੱਚ ਨਾਮਾਂਕਿਤ ਹਰੇਕ ਪੰਦਰ੍ਹਾ ਦਿਵਿਯਾਂਗ ਵਿਦਿਆਰਥੀਆਂ ਦੇ ਲਈ ਇੱਕ ਵਿਸ਼ੇਸ਼ ਸਿੱਖਿਆ ਅਧਿਆਪਕ ਦੇ ਸਬੰਧ ਵਿੱਚ ਆਰਟੀਈ ਐਕਟ, 2009 ਦੀ ਅਨੁਸੂਚੀ ਵਿੱਚ ਸੰਸ਼ੋਧਨ ਕੀਤਾ ਗਿਆ ਹੈ ਅਤੇ ਇੱਕ ਅਧਿਸੂਚਨਾ ਭਾਰਤ ਦੇ ਰਾਜਪੱਤਰ ਵਿੱਚ ਅਧਿਸੂਚਨਾ ਸੰਖਿਆ ਐੱਸ.ਓ. 4586 (ਈ) ਮਿਤੀ 21.09.2022 (29.09.2022 ਨੂੰ ਪ੍ਰਕਾਸ਼ਿਤ) ਜਾਰੀ ਕੀਤੀ ਗਈ ਹੈ।

 

ਬੋਰਡ ਪ੍ਰੀਖਿਆ ਵਿੱਚ ਸੀਡਬਿਲਊਐੱਸਐੱਨ ਦੇ ਲਈ ਪ੍ਰੀਖਿਆ ਦਾ ਸਥਾਨ:

ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ 31.01.2022 ਅਤੇ 09.06.2022 ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਆਈਈ ਕੋਰਡੀਨੇਟਰਾਂ ਦੇ ਨਾਲ ਸੀਡਬਲਿਊਐੱਸਐੱਨ ਨੂੰ ਦਿੱਤੇ ਜਾਣ ਵਾਲੇ ਬੋਰਡ ਦੇ ਸਥਾਨਾਂ ਦੀ ਸਥਿਤੀ ਦੀ ਸਮੀਖਿਆ ਕਰਨ ਦੇ ਲਈ ਵਰਚੁਅਲ ਸਮਾਵੇਸ਼ੀ ਸਿੱਖਿਆ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ। ਜਿਵੇਂ ਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ 32 ਨੇ ਬੋਰਡ ਪ੍ਰੀਖਿਆਵਾਂ ਵਿੱਚ ਸੀਡਬਲਿਊਐੱਸਐੱਨ ਨੂੰ ਪ੍ਰਦਾਨ ਕੀਤੇ ਗਏ ਪ੍ਰੀਖਿਆ ਆਵਾਸਾਂ ਨੂੰ ਅਧਿਸੂਚਿਤ ਕੀਤਾ ਹੈ, 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ 20 ਨੇ ਬੋਰਡ ਪ੍ਰੀਖਿਆ ਵਿੱਚ ਸੀਡਬਲਿਊਐੱਸਐੱਨ ਨੂੰ ਪ੍ਰਦਾਨ ਕੀਤੇ ਗਏ ਪ੍ਰੀਖਿਆ ਸਥਾਨਾਂ ‘ਤੇ ਆਡੀਓ-ਵੀਡੀਓ ਫਿਲਮਾਂ ਤਿਆਰ ਕੀਤੀਆਂ ਹਨ ਅਤੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ 27 ਨੇ ਪ੍ਰੀਖਿਆ ਥਾਵਾਂ ‘ਤੇ ਅਧਿਆਪਕਾਂ/ਪ੍ਰਿੰਸੀਪਲਾਂ ਨੂੰ ਸੰਵੇਦਨਸ਼ੀਲ ਬਣਾਉਣ ਦੇ ਲਈ ਵੈਬੀਨਾਰ ਆਯੋਜਿਤ ਕੀਤੇ।

 

ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਯ (ਕੇਜੀਬੀਵੀ) ਦਾ ਅੱਪ-ਗ੍ਰੇਡੇਸ਼ਨ:

ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪਿਛੜਾ ਵਰਗ, ਘੱਟ ਗਿਣਤੀ ਅਤੇ ਗ਼ਰੀਬੀ ਰੇਖਾ ਤੋਂ ਹੇਠਾਂ (ਬੀਪੀਐੱਲ) ਜਿਹੇ ਵਾਂਝੇ ਸਮੂਹਾਂ ਨਾਲ ਸਬੰਧਿਤ ਜਮਾਤ ਛੇਵੀਂ ਤੋਂ ਬਾਰ੍ਹਵੀਂ ਤੱਕ ਦੀਆਂ ਲੜਕੀਆਂ ਦੇ ਲਈ ਕੇਜੀਬੀਵੀ ਸਮਗਰ ਸਿਕਸ਼ਾ ਦੇ ਤਹਿਤ ਆਵਾਸੀ ਸਕੂਲ ਹੈ। ਸਮਗਰ ਸਿਕਸ਼ਾ ਦੇ ਤਹਿਤ, ਉੱਚ ਪ੍ਰਾਥਮਿਕ ਪੱਧਰ ‘ਤੇ ਮੌਜੂਦਾ ਕੇਜੀਬੀਵੀ ਅਤੇ ਸੈਕੰਡਰੀ/ਸੀਨੀਅਰ ਸੈਕੰਡਰੀ ਪੱਧਰ 'ਤੇ ਲੜਕੀਆਂ ਦੇ ਹੋਸਟਲਾਂ ਨੂੰ ਸੀਨੀਅਰ ਸੈਕੰਡਰੀ ਪੱਧਰ ਤੱਕ ਅੱਪਗ੍ਰੇਡ/ਇਕਸਾਰ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਕੇਜੀਬੀਵੀ ਦੇ ਅੱਪ-ਗ੍ਰੇਡੇਸ਼ਨ ਦਾ ਕੰਮ ਵਰ੍ਹੇ 2018-19 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਵਰ੍ਹੇ 2022-23 ਤੱਕ, ਕੁੱਲ 357 ਕੇਜੀਬੀਵੀ ਨੂੰ ਟਾਈਪ- II (ਸ਼੍ਰੇਣੀ 6-10) ਅਤੇ 2010 ਕੇਜੀਬੀਵੀ ਵਿੱਚ ਅੱਪ-ਗ੍ਰੇਡੇਸ਼ਨ ਦੇ ਲਈ ਅਨੁਮੋਦਿਤ ਕੀਤਾ ਗਿਆ ਹੈ। ਟਾਈਪ-III (ਜਮਾਤ 6-12) ਵਿੱਚ ਅੱਪ-ਗ੍ਰੇਡੇਸ਼ਨ ਦੇ ਲਈ ਅਨੁਮੋਦਿਤ ਕੀਤਾ ਗਿਆ ਹੈ।

 

ਪਰਖ

ਨੈਸ਼ਨਲ ਐਜੁਕੇਸ਼ਨ ਪੋਲਿਸੀ 2020 ਵਿੱਚ ਯੋਗਾਤਮਕ ਮੁਲਾਂਕਣ ਨਾਲ ਨਿਯਮਿਤ ਅਤੇ ਰਚਨਾਤਮਕ ਮੁਲਾਂਕਣ ਵਿੱਚ ਬਦਲਾਅ ਦੀ ਪਰਿਕਲਪਨਾ ਕੀਤੀ ਗਈ ਹੈ, ਜੋ ਅਧਿਕ ਯੋਗਤਾ-ਅਧਾਰਿਤ ਹੈ, ਸਿੱਖਣ ਅਤੇ ਵਿਕਾਸ ਨੂੰ ਹੁਲਾਰਾ ਦਿੰਦਾ ਹੈ, ਅਤੇ ਵਿਸ਼ਲੇਸ਼ਣ, ਮਹੱਤਵਪੂਰਨ ਚਿੰਤਨ ਅਤੇ ਵਿਚਾਰਿਕ ਸਪੱਸ਼ਟਤਾ ਜਿਹੇ ਉੱਚ ਪੱਧਰ ਦੇ ਕੌਸ਼ਲ ਦੀ ਟੈਸਟਿੰਗ ਕਰਦਾ ਹੈ। ਨੈਸ਼ਨਲ ਐਜੁਕੇਸ਼ਨ ਪੋਲਿਸੀ 2020 ਦੇ ਲਾਗੂਕਰਨ ਦੇ ਮੱਦੇਨਜ਼ਰ, ਐੱਨਸੀਈਆਰਟੀ ਵਿੱਚ ਸਿੱਖਿਆ ਮੰਤਰਾਲੇ ਦੇ ਤਹਿਤ ਇੱਕ ਨਵਾਂ ਰਾਸ਼ਟਰੀ ਮੁਲਾਂਕਣ ਕੇਂਦਰ, ਪਰਖ (ਪੀਏਆਰਏਕੇਐੱਚ) (ਪ੍ਰਦਰਸ਼ਨ ਮੁਲਾਂਕਣ, ਸਮੀਖਿਆ ਅਤੇ ਗਿਆਨ ਦਾ ਵਿਸ਼ਲੇਸ਼ਣ ਸਮਗਰ ਵਿਕਾਸ ਦੇ ਲਈ) ਇੱਕ ਮਾਨਕ-ਸੈਟਿੰਗ ਬੌਡੀ ਦੇ ਰੂਪ ਵਿੱਚ ਸਥਾਪਿਤ ਕੀਤਾ ਜਾਵੇਗਾ। ਇਹ ਕੇਂਦਰ ਭਾਰਤ ਦੇ ਸਾਰੇ ਮਾਨਤਾ ਪ੍ਰਾਪਤ ਸਕੂਲ ਬੋਰਡਾਂ ਦੇ ਲਈ ਵਿਦਿਆਰਥੀ ਮੁਲਾਂਕਣ ਅਤੇ ਮੁਲਾਂਕਣ ਦੇ ਲਈ ਮਾਪਦੰਡ, ਮਾਨਕ ਅਤੇ ਦਿਸ਼ਾ-ਨਿਰਦੇਸ਼ ਸਥਾਪਿਤ ਕਰਨ, ਰਾਜਾਂ ਨੂੰ ਸੰਭਾਲਣ ਅਤੇ ਰਾਸ਼ਟਰੀ ਉਪਲਬਧੀ ਸਰਵੇਖਣ (ਐੱਨਏਐੱਸ) ਕਰਨ ਦੇ ਲਈ ਕੰਮ ਕਰੇਗਾ।

ਇਹ ਕੇਂਦਰ ਸਕੂਲ ਬੋਰਡਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣ, ਨਵੇਂ ਮੁਲਾਂਕਣ ਪੈਟਰਨ ਅਤੇ ਨਵੀਨਤਮ ਸ਼ੋਧਾਂ ਬਾਰੇ ਸਕੂਲ ਬੋਰਡਾਂ ਨੂੰ ਵੀ ਸਲਾਹ ਦੇਵੇਗਾ। ਇਹ 21ਵੀਂ ਸਦੀ ਦੀ ਕੌਸ਼ਲ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਆਪਣੇ ਮੁਲਾਂਕਣ ਪੈਟਰਨ ਨੂੰ ਬਦਲਣ ਦੇ ਲਈ ਸਕੂਲ ਬੋਰਡਾਂ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਸਹਾਇਤਾ ਪ੍ਰਦਾਨ ਕਰੇਗਾ। ਪਰਖ ਨੂੰ ਇੱਕ ਤਕਨੀਕੀ ਸੰਗਠਨ ਦੇ ਰੂਪ ਵਿੱਚ ਸਥਾਪਿਤ ਕੀਤਾ ਜਾਵੇਗਾ, ਜਿਸ ਨੂੰ ਮੁਲਾਂਕਣ ਮਾਨਕਾਂ ਅਤੇ ਕੌਸ਼ਲ ਦੇ ਗਿਆਨ ਦੇ ਨਾਲ-ਨਾਲ ਨੀਤੀ ਨਿਰਮਾਣ ਅਤੇ ਲਾਗੂਕਰਨ ਦੀ ਇੱਕ ਮਜ਼ਬੂਤ ਸਮਝ ਹੋਵੇਗੀ।

 

ਰਾਸ਼ਟਰੀ ਉਪਲਬਧੀ ਸਰਵੇਖਣ (ਐੱਨਏਐੱਸ) 2021:

ਭਾਰਤ ਸਰਕਾਰ ਤਿੰਨ ਸਾਲ ਦੀ ਚਕ੍ਰ ਮਿਆਦ ਦੇ ਨਾਲ ਜਮਾਤ III, V, VIII ਅਤੇ X ਦੇ ਲਈ ਲਕਸ਼ਿਤ ਨਮੂਨਾ ਅਧਾਰਿਤ ਰਾਸ਼ਟਰੀ ਉਪਲਬਧੀ ਸਰਵੇਖਣ (ਐੱਨਏਐੱਸ) ਦਾ ਇੱਕ ਪ੍ਰੋਗਰਾਮ ਲਾਗੂ ਕਰ ਰਹੀ ਹੈ। ਐੱਨਏਐੱਸ 2021 12.11.2021 ਨੂੰ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਵਿੱਚ (ਏ) ਸਰਕਾਰੀ ਸਕੂਲ (ਕੇਂਦਰ ਸਰਕਾਰ ਅਤੇ ਰਾਜ ਸਰਕਾਰ); (ਬੀ) ਸਰਕਾਰੀ ਸਹਾਇਤਾ ਪ੍ਰਾਪਤ ਸਕੂਲ; ਅਤੇ (ਸੀ) ਨਿਜੀ ਗੈਰ-ਸਹਾਇਤਾ ਪ੍ਰਾਪਤ ਸਕੂਲ ਸ਼ਾਮਲ ਕੀਤੇ ਗਏ। ਇਸ ਦੇ ਤਹਿਤ, ਜਮਾਤ 3 ਅਤੇ 5 ਦੇ ਲਈ ਭਾਸ਼ਾ, ਗਣਿਤ ਅਤੇ ਈਵੀਐੱਸ; ਜਮਾਤ 8 ਦੇ ਲਈ ਭਾਸ਼ਾ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ; ਅਤੇ ਜਮਾਤ 10 ਦੇ ਲਈ ਭਾਸ਼ਾ, ਗਣਿਤ, ਵਿਗਿਆਨ, ਸਮਾਜਿਕ ਵਿਗਿਆਨ ਅਤੇ ਅੰਗ੍ਰੇਜੀ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

 

ਗ੍ਰਾਮੀਣ ਅਤੇ ਸ਼ਹਿਰੀ ਦੋਵਾਂ ਖੇਤਰਾਂ ਦੇ 1.18 ਲੱਖ ਸਕੂਲਾਂ ਦੇ ਲਗਭਗ 34,01,158 ਵਿਦਿਆਰਥੀ ਐੱਨਏਐੱਸ 2021 ਵਿੱਚ ਸ਼ਾਮਲ ਹੋਏ ਹਨ, ਜੋ 12 ਨਵੰਬਰ, 2021 ਨੂੰ ਆਯੋਜਿਤ ਕੀਤਾ ਗਿਆ ਸੀ। ਐੱਨਏਐੱਸ 2021 ਦੇ ਲਈ ਰਾਸ਼ਟਰੀ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਜ਼ਿਲ੍ਹਾ ਰਿਪੋਰਟ 25.5.2022 ਨੂੰ ਜਾਰੀ ਕੀਤੀ ਗਈ ਹੈ ਅਤੇ http://nas.gov.in ‘ਤੇ ਉਪਲਬਧ ਹਨ। ਜ਼ਿਲ੍ਹਿਆਂ ਨੂੰ ਫੀਡਬੈਕ ਪ੍ਰਦਾਨ ਕਰਨ ਦੇ ਲਈ ਜ਼ਿਲ੍ਹਾ ਪੱਧਰ ‘ਤੇ ਚਿਨ੍ਹਿਤ ਸਿੱਖਣ ਦੇ ਅੰਤਰਾਲ ਦਾ ਉਪਯੋਗ ਕੀਤਾ ਜਾਵੇਗਾ। ਇਸ ਦੇ ਇਲਾਵਾ, ਸਿੱਖਿਆ ਮੰਤਰਾਲਾ ਦੁਆਰਾ 28/07/2022 ਨੂੰ ਪੋਸਟ-ਐੱਨਏਐੱਸ 21 ਦੀਆਂ ਗਤੀਵਿਧੀਆਂ ‘ਤੇ ਇੱਕ ਰਾਸ਼ਟਰੀ ਪੱਧਰ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਐੱਸਸੀਈਆਰਟੀ, ਜ਼ਿਲ੍ਹਾ ਸਿੱਖਿਆ ਤੇ ਟ੍ਰੇਨਿੰਗ ਸੰਸਥਾਨ (ਡੀਆਈਈਟੀ) ਅਤੇ ਐੱਨਸੀਈਆਰਟੀ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

 

ਇਸ ਦਾ ਉਦੇਸ਼ ਐੱਨਏਐੱਸ 2021 ਡੇਟਾ ਦੇ ਅਧਾਰ ‘ਤੇ ਸਿੱਖਣ ਦੇ ਪੱਧਰ ਵਿੱਚ ਸੁਧਾਰ ਅਤੇ ਅੰਤਰ ਯੋਜਨਾ ‘ਤੇ ਓਰੀਐਂਟ/ਉਨਮੁਖ ਕਰਨ ਦੇ ਲਈ ਲੰਬੀ ਮਿਆਦ, ਮੱਧਮ ਮਿਆਦ ਅਤੇ ਛੋਟੀ ਮਿਆਦ ਦੀਆਂ ਗਤੀਵਿਧੀਆਂ ਨੂੰ ਵਿਕਸਿਤ ਕਰਨ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦਾ ਸਮਰਥਣ ਕਰਨਾ ਹੈ। ਇਸ ਦੇ ਇਲਾਵਾ, ਐੱਨਸੀਈਆਰਟੀ ਨੇ ਦੇਸ਼ ਭਰ ਵਿੱਚ ਕਈ ਥਾਵਾਂ ‘ਤੇ ਪੋਸਟ-ਐੱਨਏਐੱਸ 21 ਡੇਟਾ ਦੇ ਅਨੁਸਾਰ ਚਿਨ੍ਹਿਤ ਸਿੱਖਣ ਦੇ ਅੰਤਰਾਲ ਨੂੰ ਪੱਟਣ ਦੇ ਲਈ ਰਿਪੋਰਟ ਦੇ ਨਿਸ਼ਕਰਸ਼ਾਂ ਦਾ ਪ੍ਰਸਾਰ ਕਰਨਾ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਯੋਜਨਾ ਬਣਾਉਣ ਦੀਆਂ ਰਣਨੀਤੀਆਂ ਵਿੱਚ ਸਹਾਇਤਾ ਕਰਨਾ ਹੈ।

 

ਨੈਸ਼ਨਲ ਐਜੁਕੇਸ਼ਨ ਪੋਲਿਸੀ (ਐੱਨਈਪੀ) ਦੇ ਲਾਗੂਕਰਨ ਦੇ ਲਈ ਵਿਭਾਗ ਦੁਆਰਾ ਸ਼ੁਰੂ ਕੀਤੀ ਗਈ ਕਾਰਵਾਈ:

  • ਐੱਨਈਪੀ ਲਾਗੂਕਰਨ ਯੋਜਨਾ ‘ਸਾਰਥਕ’ (ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਗੁਣਵੱਤਾਪੂਰਨ ਸਿੱਖਿਆ ਦੇ ਮਾਧਿਅਮ ਨਾਲ ਸਮਗਰ ਉਨੰਤੀ) 8 ਅਪ੍ਰੈਲ, 2021 ਨੂੰ ਜਾਰੀ ਕੀਤੀ ਗਈ ਹੈ।

  • ਇਹ ਸੁਨਿਸ਼ਚਿਤ ਕਰਨ ਦੇ ਲਈ ਕਿ 2026-27 ਤੱਕ ਗ੍ਰੇਡ 3 ਵਿੱਚ ਹਰੇਕ ਬੱਚਾ ਮੂਲਭੂਤ ਸਾਖਰਤਾ ਅਤੇ ਅੰਕਗਿਆਨ ਪ੍ਰਾਪਤ ਕਰ ਲਵੇ, 5 ਜੁਲਾਈ, 2021 ਨੂੰ ਇੱਕ ਰਾਸ਼ਟਰੀ ਬੁਨਿਆਦੀ ਸਾਖਰਤਾ ਅਤੇ ਅੰਕਗਿਆਨ ਮਿਸ਼ਨ, ਜਿਸ ਦਾ ਨਾਮ ‘ਸਮਝ ਅਤੇ ਅੰਕਗਿਆਨ ਦੇ ਨਾਲ ਪੜ੍ਹਣ ਵਿੱਚ ਪ੍ਰਵੀਣਤਾ ਦੇ ਲਈ ਰਾਸ਼ਟਰੀ ਪਹਿਲ- (ਨਿਪੁਨ ਭਾਰਤ) ਦੀ ਸ਼ੁਰੂਆਤ ਕੀਤੀ ਗਈ ਸੀ।

  • ਐੱਨਸੀਈਆਰਟੀ ਨੇ ‘ਵਿਦਿਆ ਪ੍ਰਵੇਸ਼’ ਨਾਮ ਤੋਂ 3 ਮਹੀਨੇ ਦਾ ਪਲੇ ਬੇਸਡ ‘ਸਕੂਲ ਪ੍ਰਿਪਰੇਸ਼ਨ ਮੌਡਿਊਲ’ ਵਿਕਸਿਤ ਕੀਤਾ ਹੈ, ਜਿਸ ਨੂੰ 29 ਜੁਲਾਈ, 2021 ਨੂੰ ਲਾਂਚ ਕੀਤਾ ਗਿਆ ਸੀ।

  • ਸਿੱਖਿਆ ਮੰਤਰਾਲਾ ਅਤੇ ਐੱਨਸੀਈਆਰਟੀ ਦੁਆਰਾ ਨਿਪੁਣ-ਭਾਰਤ ਮਿਸ਼ਨ ਦੇ ਤਹਿਤ ਸਾਰੇ ਭਾਰਤੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਫਾਉਂਡੇਸ਼ਨਲ ਲਿਟਰੇਸੀ ਅਤੇ ਨਿਊਮੇਰਸੀ ਵਿੱਚ ਜਮਾਤ 3 ਦੇ ਵਿਦਿਆਰਥੀਆਂ ਦੇ ਸਿੱਖਣ ਦੇ ਪੱਧਰ ਦਾ ਆਕਲਨ ਕਰਨ ਦੇ ਲਈ 23 ਤੋਂ 26 ਮਾਰਚ ਅਤੇ 4 ਤੋਂ 6 ਅਪ੍ਰੈਲ, 2022 ਤੱਕ ਰਾਜਾਂ ਵਿੱਚ ਫਾਉਂਡੇਸ਼ਨਲ ਲਰਨਿੰਗ ਸਟਡੀ (ਐੱਫਐੱਲਐੱਸ) ਦਾ ਸੰਚਾਲਨ ਕੀਤਾ ਗਿਆ ਸੀ। ਫਾਉਂਡੇਸ਼ਨਲ ਲਰਨਿੰਗ ਸਟਡੀ ਦੇ ਪਰਿਣਾਮ 06 ਸਤੰਬਰ, 2022 ਨੂੰ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਰਿਪੋਰਟ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ। ਰਿਪੋਰਟ ਇੱਥੇ ਦੇਖੀ ਜਾ ਸਕਦੀ ਹੈ: https://dsel.education.gov.in/fls_2022

  • ਸਮੁਦਾਇਕ/ਸਵੈ-ਸੇਵੀ ਪ੍ਰਬੰਧਨ ਪ੍ਰੋਗਰਾਮ ਦੇ ਮਾਧਿਅਮ ਨਾਲ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਜੋੜਣ ਦੇ ਲਈ, ਵਿਭਾਗ ਨੇ ਵਿਦਿਯਾਂਜਲੀ ਵੈਬ ਪੋਰਟਲ ਨੂੰ ਨਵਾਂ ਰੂਪ ਦਿੱਤਾ ਹੈ। ਨਵੇਂ ਸ਼ੁਰੂ ਕੀਤੇ ਗਏ ਪੋਰਟਲ- ਵਿਦਯਾਂਜਲੀ 2.0 ਦਾ ਉਦੇਸ਼ ਸਮੁਦਾਏ/ਸਵੈ-ਸੇਵਕਾਂ ਨੂੰ ਆਪਣੇ ਗਿਆਨ ਅਤੇ ਕੌਸ਼ਲ ਨੂੰ ਸਾਂਝਾ ਕਰਨ ਦੇ ਨਾਲ-ਨਾਲ ਸੰਪੱਤੀ/ਸਮਗਰੀ/ਉਪਕਰਣ ਦੇ ਰੂਪ ਵਿੱਚ ਯੋਗਦਾਨ ਕਰਨ ਦੇ ਲਈ ਆਪਣੀ ਪਸੰਦ ਦੇ ਸਕੂਲਾਂ ਦੇ ਨਾਲ ਗੱਲਬਾਤ ਕਰਨ ਅਤੇ ਸਿੱਧਾ ਜੁੜਣ ਵਿੱਚ ਮਦਦ ਕਰਨਾ ਹੈ।

  • ਵਿਭਾਗ ਨੇ ਸਾਡੀ ਮੌਜੂਦਾ ਯੋਜਨਾਵਾਂ ਯਾਨੀ ਸਮਗਰ ਸਿਕਸ਼ਾ ਅਤੇ ਮਿਡ ਡੇ ਮੀਲ ਨੂੰ ਐੱਨਈਪੀ 2020 ਦੀ ਸਿਫਾਰਿਸ਼ ਦੇ ਨਾਲ ਜੋੜ ਦਿੱਤਾ ਹੈ।

  • ਨਿਸ਼ਠਾ 4.0 (ਈਸੀਸੀਈ) – ਔਨਲਾਈਨ

ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਦੇ ਲਈ ਅਧਿਆਪਕ ਟ੍ਰੇਨਿੰਗ ਪ੍ਰੋਗਰਾਮ 06 ਸਤੰਬਰ, 2022 ਨੂੰ 6 ਮੌਡਿਊਲ ਦੇ ਨਾਲ ਸ਼ੁਰੂ ਕੀਤਾ ਗਿਆ ਹੈ। 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2 ਭਾਸ਼ਾਵਾਂ ਵਿੱਚ ਅਤੇ ਐੱਮਓਈ, ਐੱਮਓਡੀ ਅਤੇ ਐੱਮਓਟੀਏ ਦੇ ਤਹਿਤ 5 ਖੁਦਮੁਖਤਿਆਰ ਸੰਗਠਨਾਂ ਵਿੱਚ ਸ਼ੁਰੂ ਕੀਤਾ ਗਿਆ। ਇਹ ਪ੍ਰੀ-ਪ੍ਰਾਥਮਿਕ ਅਤੇ ਪ੍ਰਾਥਮਿਕ ਪੱਧਰ ‘ਤੇ 25 ਲੱਖ ਅਧਿਆਪਕਾਂ ਅਤੇ ਸਕੂਲ ਪ੍ਰਮੁਖਾਂ ਨੂੰ ਟ੍ਰੇਂਡ ਕਰਨ ਦਾ ਲਕਸ਼ ਰੱਖਦਾ ਹੈ।

 

ਰਾਈਜ਼ਿੰਗ ਇੰਡੀਆ ਦੇ ਲਈ ਪੀਐੱਮ ਸਕੂਲ (ਪੀਐੱਮ ਸ਼੍ਰੀ):

ਕੈਬਨਿਟ ਨੇ 7 ਸਤੰਬਰ, 2022 ਨੂੰ ਪੀਐੱਮ ਸ਼੍ਰੀ ਨਾਮਕ ਇੱਕ ਨਵੀਂ ਕੇਂਦਰ ਪ੍ਰਾਯੋਜਿਤ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਸਕੂਲ ਨੈਸ਼ਨਲ ਐਜੁਕੇਸ਼ਨ ਪੋਲਿਸੀ 2020 ਦੇ ਲਾਗੂਕਰਨ ਨੂੰ ਪ੍ਰਦਰਸ਼ਿਤ ਕਰਨਗੇ ਅਤੇ ਸਮੇਂ ਦੇ ਨਾਲ ਅਨੁਕਰਣੀਯ ਸਕੂਲਾਂ ਦੇ ਰੂਪ ਵਿੱਚ ਉੱਭਰਣਗੇ, ਅਤੇ ਆਸ-ਪੜੋਸ ਦੇ ਹੋਰ ਸਕੂਲਾਂ ਨੂੰ ਵੀ ਅਗਵਾਈ ਪ੍ਰਦਾਨ ਕਰਨਗੇ। ਨੈਸ਼ਨਲ ਐਜੁਕੇਸ਼ਨਲ ਪੋਲਿਸੀ 2020 ਦੇ ਵਿਜ਼ਨ ਦੇ ਅਨੁਸਾਰ, ਉਹ ਇੱਕ ਸਮਾਨ, ਸਮਾਵੇਸ਼ੀ ਅਤੇ ਆਨੰਦਮਯ ਸਕੂਲਾ ਵਾਤਾਵਰਣ ਵਿੱਚ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਵਿੱਚ ਆਪਣੇ ਸਬੰਧਿਤ ਖੇਤਰਾਂ ਵਿੱਚ ਅਗਵਾਈ ਪ੍ਰਦਾਨ ਕਰਨਗੇ, ਜੋ ਵਿਵਿਧ ਪਿਛੋਕੜ, ਬਹੁਭਾਸ਼ੀ ਜ਼ਰੂਰਤਾਂ ਅਤੇ ਬੱਚਿਆਂ ਦੀ ਵਿਭਿੰਨ ਸਿੱਖਿਅਕ ਸਮਰੱਥਾਵਾਂ ਦਾ ਧਿਆਨ ਰੱਖਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਖੁਦ ਦੀ ਸਿੱਖਣ ਦੀ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰ ਬਣਾਉਂਦਾ ਹੈ।

ਇਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ/ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ/ਸਥਾਨਕ ਬੌਡੀ ਦੁਆਰਾ ਪ੍ਰਬੰਧਿਤ ਸਕੂਲਾਂ ਵਿੱਚੋਂ ਮੌਜੂਦਾ ਸਕੂਲਾਂ ਨੂੰ ਮਜ਼ਬੂਤ ਕਰਕੇ 14,500 ਤੋਂ ਅਧਿਕ ਪੀਐੱਮ ਸ਼੍ਰੀ ਸਕੂਲ (ਪੀਐੱਮ ਸਕੂਲ ਫੋਰ ਰਾਈਜ਼ਿੰਗ ਇੰਡੀਆ) ਸਥਾਪਿਤ ਕਰਨ ਦਾ ਪ੍ਰਾਵਧਾਨ ਹੈ।

 

ਯੋਜਨਾ ਦੀ ਮਿਆਦ 2022-23 ਤੋਂ 2026-27 ਤੱਕ ਪ੍ਰਸਤਾਵਿਤ ਹੈ। ਜਿਸ ਦੇ ਬਾਅਦ ਇਨ੍ਹਾਂ ਸਕੂਲਾਂ ਦੁਆਰਾ ਹਾਸਲ ਕੀਤੇ ਗਏ ਬੈਂਚਮਾਰਕ ਨੂੰ ਬਣਾਏ ਰੱਖਣਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਜ਼ਿੰਮੇਦਾਰੀ ਹੋਵੇਗੀ। 20 ਲੱਖ ਤੋਂ ਅਧਿਕ ਵਿਦਿਆਰਥੀਆਂ ਨੂੰ ਯੋਜਨਾ ਦੇ ਪ੍ਰਤੱਖ ਲਾਭਾਰਥੀ ਹੋਣ ਦੀ ਉਮੀਦ ਹੈ। ਪ੍ਰੋਜੈਕਟ ਦੀ ਕੁੱਲ ਲਾਗਤ 27360 ਕਰੋੜ ਰੁਪਏ ਹੋਵੇਗੀ, ਜੋ 5 ਸਾਲ ਦੀ ਮਿਆਦ ਵਿੱਚ ਫੈਲੇਗੀ ਜਿਸ ਵਿੱਚ 18128 ਕਰੋੜ ਰੁਪਏ  ਦਾ ਕੇਂਦਰੀ ਹਿੱਸਾ ਸ਼ਾਮਲ ਹੈ।

 

ਪੀਐੱਮ ਪੋਸ਼ਣ ਯੋਜਨਾ

ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ (ਸੀਸੀਈਏ) ਨੇ 2021-22 ਤੋਂ 2025-26 ਤੱਕ ਪੰਜ ਸਾਲ ਦੀ ਮਿਆਦ ਦੇ ਲਈ ਸਕੂਲਾਂ ਵਿੱਚ ਪੀਐੱਮ ਪੋਸ਼ਣ ਯੋਜਨਾ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਵਿੱਚ 2021-22 ਤੋਂ 2025-26 ਤੱਕ ਪੰਜ ਸਾਲ ਦੇ ਲਈ 54,061.73 ਕਰੋੜ ਰੁਪਏ ਦੇ ਕੇਂਦਰੀ ਹਿੱਸੇ ਦਾ ਵਿੱਤੀ ਖਰਚ ਹੋਵੇਗਾ। 2022-23 ਦੇ ਦੌਰਾਨ ਇਸ ਯੋਜਨਾ ਵਿੱਚ ਬਾਲ ਵਾਟਿਕਾ ਅਤੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਜਮਾਤ I-VIII ਵਿੱਚ ਪੜ੍ਹਣ ਵਾਲੇ 12 ਕਰੋੜ ਤੋਂ ਅਧਿਕ ਬੱਚੇ ਸ਼ਾਮਲ ਹਨ।

 

2022-23 (ਦਸੰਬਰ 2022 ਤੱਕ) ਦੇ ਦੌਰਾਨ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰੀ ਸਹਾਇਤਾ ਦੇ ਰੂਪ ਵਿੱਚ 6758.84 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਅਤੇ ਇਨ੍ਹਾਂ ਨੂੰ 29.68 ਲੱਖ ਮੀਟ੍ਰਿਕ ਟਨ ਖੁਰਾਕ ਵੰਡੀ ਗਈ ਸੀ।

 

ਪੀਐੱਮ ਪੋਸ਼ਣ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਵਿਆਪਕ ਤੌਰ ‘ਤੇ ਸੰਸ਼ੋਧਿਤ ਕੀਤਾ ਗਿਆ ਹੈ ਅਤੇ ਕਈ ਫੋਕਸ ਖੇਤਰਾਂ ਜਿਵੇਂ ਕਿ ਆਕਾਂਖੀ ਜ਼ਿਲ੍ਹਿਆਂ ਵਿੱਚ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ, ਗੁਣਵੱਤਾ ਅਤੇ ਸੁਰੱਖਿਆ ਪਹਿਲੂ, ਸਮਾਜਿਕ ਲੇਖਾ ਪ੍ਰੀਖਿਆ, ਸੰਯੁਕਤ ਸਮੀਖਿਆ ਮਿਸ਼ਨ, ਸਕੂਲ ਪੋਸ਼ਣ ਗਾਰਡਨ, ਪਾਕ ਕਲਾ ਪ੍ਰਤੀਯੋਗਿਤਾਵਾਂ, ਤਿਥੀਭੋਜਣ ਅਤੇ ਉੱਚ ਬੋਝ ਵਾਲੇ ਜ਼ਿਲ੍ਹਿਆਂ ਵਿੱਚ ਪੂਰਕ ਪੋਸ਼ਣ ਕੁਪੋਸ਼ਣ, ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਆਦਿ।

ਸਮਗਰੀ ਲਾਗਤ (ਪਹਿਲਾਂ ਖਾਣਾ ਪਕਾਉਣ ਦੀ ਲਾਗਤ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ), ਜਿਸ ਵਿੱਚ ਦਾਲ਼ਾਂ, ਸਬਜ਼ੀਆਂ, ਤੇਲ, ਮਸਾਲਿਆਂ ਅਤੇ ਈਂਧਣ ਦੀ ਖਰੀਦ ਦੀ ਲਾਗਤ ਸ਼ਾਮਲ ਹੈ, ਨੂੰ 1 ਅਕਤੂਬਰ, 2022 ਤੋਂ ਵਧਾ ਕੇ ਪ੍ਰਾਥਮਿਕ ਵਿੱਚ 5.45 ਰੁਪਏ ਪ੍ਰਤੀ ਬੱਚਾ ਪ੍ਰਤੀ ਦਿਨ ਅਤੇ ਉੱਚ ਪ੍ਰਾਥਮਿਕ ਵਿੱਚ 8.17 ਰੁਪਏ ਪ੍ਰਤੀ ਬੱਚਾ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ।

ਸਕੂਲੀ ਸਿੱਖਿਆ ਤੇ ਸਾਖਰਤਾ ਵਿਭਾਗ ਨੇ ਸਕੂਲ ਨਿਊਟ੍ਰੀਸ਼ਨ (ਕਿਚਨ) ਗਾਰਡਨ ਸਥਾਪਿਤ ਕਰਨ ਅਤੇ ਵੱਡੇ ਪੈਮਾਨੇ ‘ਤੇ  ਰੋਪਣ ਕਰਨ ਦਾ ਫੈਸਲਾ ਲਿਆ ਹੈ। ਸਕੂਲ ਨਿਊਟ੍ਰੀਸ਼ਨ (ਕਿਚਨ) ਗਾਰਡਨ (ਐੱਸਐੱਨਜੀ) ਵਿਦਿਆਰਥੀਆਂ ਨੂੰ ਇੱਕ ਕੁਦਰਤੀ ਦੁਨੀਆ ਨਾਲ ਫਿਰ ਤੋਂ ਜੋੜਣ ਦੇ ਲਈ ਸਕੂਲ ਦੇ ਮੈਦਾਨ ਦਾ ਉਪਯੋਗ ਕਰਦੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਭੋਜਨ ਦੇ ਵਾਸਤਵਿਕ ਸਰੋਤ ਬਾਰੇ ਜਾਗਰੂਕ ਕਰਦੇ ਹਨ ਅਤੇ ਉਨ੍ਹਾਂ ਨੂੰ ਮੁੱਲਵਾਨ ਬਾਗਵਾਨੀ, ਕ੍ਰਿਸ਼ੀ ਅਵਧਾਰਣਾਵਾਂ ਅਤੇ ਕੌਸ਼ਲ ਸਿਖਾਉਂਦੇ ਹਨ ਜੋ ਗਣਿਤ, ਵਿਗਿਆਨ, ਕਲਾ, ਸਿਹਤ ਅਤੇ ਸ਼ਰੀਰਕ ਸਿੱਖਿਆ ਅਤੇ ਸਮਾਜਿਕ ਅਧਿਐਨ ਆਦਿ ਜਿਹੇ ਕਈ ਵਿਸ਼ਿਆਂ ਦੇ ਨਾਲ ਏਕੀਕ੍ਰਿਤ ਹੁੰਦੇ ਹਨ। ਇਨ੍ਹਾਂ ਬਾਗਾਂ ਵਿੱਚ ਉਗਾਈ ਜਾਣ ਵਾਲੀਆਂ ਸਬਜੀਆਂ ਅਤੇ ਫਲਾਂ ਦਾ ਉਪਯੋਗ ਗਰਮ ਪਕਿਆ ਹੋਇਆ ਭੋਜਣ ਬਣਾਉਣ ਵਿੱਚ ਕੀਤਾ ਜਾਂਦਾ ਹੈ। ਇਹ ਵਿਦਿਆਰਥੀਆਂ ਨੂੰ ਵਿਟਾਮਿਨ ਅਤੇ ਖਣਿਜਾਂ ਨਾਲ ਭਰੀ ਤਾਜੀ ਸਬਜੀਆਂ ਖਾਣ ਦਾ ਅਵਸਰ ਪ੍ਰਦਾਨ ਕਰਦਾ ਹੈ, ਜੋ ਉਨ੍ਹਾਂ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਅਤੇ ਵਿਕਾਸ ਦੇ ਲਈ ਸਰੋਤ ਹਨ।

 

ਬਾਲਗ ਸਿੱਖਿਆ

ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ (ਐੱਨਆਈਐੱਲਪੀ): ਐੱਨਈਪੀ, 2020 ਅਤੇ ਯੂਨੈਸਕੋ ਸਸਟੇਨੇਬਲ ਡਿਵੈਲਪਮੈਂਟ ਗੋਲ (ਐੱਸਡੀਜੀ) 4.6 ਦੀਆਂ ਸਿਫਾਰਿਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਕ ਕੇਂਦਰ ਪ੍ਰਾਯੋਜਿਤ ਯੋਜਨਾ “ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ” (ਐੱਨਆਈਐੱਲਪੀ) ਨੂੰ ਵਿੱਤੀ ਵਰ੍ਹੇ 2022-23 ਤੋਂ 2026-27 ਦੇ ਲਈ 1037.90 ਕਰੋੜ ਰੁਪਏ (ਕੇਂਦਰੀ ਹਿੱਸਾ: 700.00 ਕਰੋੜ ਰੁਪਏ ਅਤੇ ਰਾਜ ਦਾ ਹਿੱਸਾ:337.90 ਕਰੋੜ ਰੁਪਏ) ਦੇ ਵਿੱਤੀ ਖਰਚ ਦੇ ਨਾਲ ਭਾਰਤ ਸਰਕਾਰ ਦੁਆਰਾ ਅਨੁਮੋਦਿਤ ਕੀਤਾ ਗਿਆ ਹੈ। ਸਕੂਲੀ ਸਿੱਖਿਆ ਤੇ ਸਾਖਰਤਾ ਵਿਭਾਗ ਦੇ ਸਕੱਤਰ ਦੇ ਵੱਲੋਂ ਐੱਨਆਈਐੱਲਪੀ ਨੂੰ ਲਾਂਚ ਕਰਨ ਦੇ ਸਬੰਧ ਵਿੱਚ ਮਿਤੀ 21.02.2022 ਨੂੰ ਇੱਕ ਪੱਤਰ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਮੁੱਖ ਸਕੱਤਰਾਂ ਨੂੰ ਜਾਰੀ ਕੀਤਾ ਗਿਆ ਸੀ। ਇਸ ਯੋਜਨਾ ਦੇ ਪੰਜ ਘਟਕ ਹਨ: (i) ਮੂਲਭੂਤ ਸਾਖਰਤਾ ਅਤੇ ਅੰਕਗਿਆਨ, (ii) ਮਹੱਤਵਪੂਰਨ ਜੀਵਨ ਕੌਸ਼ਲ, (iii) ਵੋਕੇਸ਼ਨਲ ਕੌਸ਼ਲ ਵਿਕਾਸ, (iv) ਬੁਨਿਆਦੀ ਸਿੱਖਿਆ ਅਤੇ (v) ਨਿਰੰਤਰ ਸਿੱਖਿਆ। ਵਿੱਤੀ ਵਰ੍ਹੇ 2022-27 ਦੇ ਲਈ ਆਧਾਰਭੂਤ ਸਾਖਰਤਾ ਅਤੇ ਸੰਖਿਆਤਮਕਤਾ ਦਾ ਲਕਸ਼ “ਔਨਲਾਈਨ ਟੀਚਿੰਗ, ਲਰਨਿੰਗ ਐਂਡ ਅਸੈੱਸਮੈਂਟ ਸਿਸਟਮ (ਓਟੀਐੱਲਏਐੱਸ)” ਦਾ ਉਪਯੋਗ ਕਰਕੇ ਪ੍ਰਤੀ ਵਰ੍ਹੇ 1.00 ਕਰੋੜ ਦੀ ਦਰ ਨਾਲ 5.00 ਕਰੋੜ ਸਿਖਿਆਰਤੀ ਹਨ, ਜਿਸ ਵਿੱਚ ਇੱਕ ਸਿਖਿਆਰਥੀ ਜ਼ਰੂਰੀ ਵੇਰਵਾ ਦੇਖ ਕੇ ਖੁਦ ਨੂੰ ਰਜਿਸਟਰਡ ਕਰ ਸਕਦਾ ਹੈ।

ਐੱਨਆਈਐੱਲਪੀ ਵਿੱਚ (i) ਸਕੂਲ ਦੇ ਵਿਦਿਆਰਥੀਆਂ, ਉੱਚ ਸਿੱਖਿਆ ਸੰਸਥਾਵਾਂ (ਐੱਚਈਆਈ) ਦੇ ਸੇਵਾ-ਮੁਕਤ ਵਿਦਿਆਰਥੀਆਂ, ਸਕੂਲ ਅਧਿਆਪਕਾਂ, ਆਂਗਨਵਾੜੀ ਅਤੇ ਆਸ਼ਾ ਕਾਰਜਕਰਤਾਵਾਂ, ਐੱਨਵਾਈਕੇਐੱਸ, ਐੱਨਐੱਸਐੱਸ, ਐੱਨਸੀਸੀ ਵਲੰਟੀਅਰਾਂ, (ii) ਸਕੂਲ ਦੇ ਲਾਗੂਕਰਨ ਦੇ ਲਈ ਇਕਾਈ ਦੇ ਰੂਪ ਵਿੱਚ ਸ਼ਾਮਲ ਕਰਨ ਦਾ ਪ੍ਰਾਵਧਾਨ ਹੈ। ਯੋਜਨਾ (iii) 15-35 ਦੀ ਉਮਰ ਵਰਗ ਨੂੰ ਪਹਿਲਾਂ ਸੰਤ੍ਰਿਪਤ ਕੀਤਾ ਜਾਵੇਗਾ, ਉਸ ਦੇ ਬਾਅਦ 35 ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ। ਲੜਕੀਆਂ ਅਤੇ ਮਹਿਲਾਵਾਂ, ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਹੋਰ ਪਿਛੜਾ ਵਰਗ/ ਘੱਟ ਗਿਣਤੀਆਂ, ਵਿਸ਼ੇਸ਼ ਜ਼ਰੂਰਤ ਵਾਲੇ ਵਿਅਕਤੀਆਂ/ਦਿਵਿਯਾਂਗਜਨਾਂ (ਵਿਕਲਾਂਗ ਵਿਅਕਤੀਆਂ) ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ। (iv) ਆਈਸੀਟੀ ਦਾ ਉਪਯੋਗ ਅਤੇ ‘ਔਨਲਾਈਨ ਟੀਚਿੰਗ ਲਰਨਿੰਗ ਐਂਡ ਅਸੈੱਸਮੈਂਟ ਸਿਸਟਮ’ ਦੇ ਮਾਧਿਅਮ ਨਾਲ ਯੋਜਨਾ ਦਾ ਔਨਲਾਈਨ ਲਾਗੂਕਰਨ (v) ਡਿਜੀਟਲ ਮੋਡ ਦੇ ਮਾਧਿਅਮ ਨਾਲ ਸਮੱਗਰੀ ਅਤੇ ਸੰਸਾਧਾਨ, ਜਿਵੇਂ, ਟੀਵੀ, ਰੇਡੀਓ, ਸੈੱਲ ਫੋਨ-ਅਧਾਰਿਤ ਫ੍ਰੀ/ਓਪਨ-ਸੋਰਸ ਐਪ/ਪੋਰਟਲ ਆਦਿ, (vi) ਸਕੂਲਾਂ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਮੁਲਾਂਕਣ ਟੈਸਟਿੰਗ; ਓਟੀਐੱਲਏਐੱਸ ਦੇ ਮਾਧਿਅਮ ਨਾਲ ਮੰਗ ‘ਤੇ ਆਕਲਨ ਅਤੇ ਈ-ਪ੍ਰਮਾਣ ਪੱਤਰ ਤਿਆਰ ਕਰਨਾ, (vii) ਸੈਂਪਲ ਉਪਲਬਧ ਸਰਵੇਖਣ:  ਸੈਂਪਲ ਉਪਲਬਧੀ ਸਰਵੇਖਣ ਹਰ ਸਾਲ ਹਰੇਕ ਰਾਜ/ਸੰਘ ਰਾਜ ਖੇਤਰ ਤੋਂ ਬੇਤਰਤੀਬ ਤੌਰ ‘ਤੇ ਚੁਣੇ ਗਏ 500-1000 ਸਿਖਿਆਰਥੀਆਂ ਦੇ ਲਈ ਆਯੋਜਿਤ ਕੀਤਾ ਜਾਵੇਗਾ, (viii) ਔਨਲਾਈਨ ਐੱਮਆਈਐੱਸ: ਪ੍ਰਗਤੀ ਨੂੰ ਟ੍ਰੈਕ ਕਰਨ ਦੇ ਲਈ ਔਨਲਾਈਨ ਐੱਮਆਈਐੱਸ ਹੋਵੇਗਾ। ਔਨਲਾਈਨ ਮੋਡ ਦੇ ਮਾਧਿਅਮ ਨਾਲ ਰਾਸ਼ਟਰੀ, ਰਾਜ, ਜ਼ਿਲ੍ਹਾ ਅਤੇ ਸਕੂਲ ਪੱਧਰਾਂ ‘ਤੇ ਪ੍ਰਗਤੀ ਦੀ ਨਿਗਰਾਨੀ ਕੀਤੀ ਜਾਵੇਗੀ। 

 

ਹੋਰ ਪਹਿਲਕਦਮੀਆਂ

ਵਿਦਿਆਂਜਲੀ:

ਸਕੂਲਾਂ ਲਈ ਵਲੰਟੀਅਰ ਇਨੀਸ਼ੀਏਟਿਵ - ਵਿਦਿਆਂਜਲੀ ਇੱਕ ਔਨਲਾਈਨ ਪੋਰਟਲ ਹੈ, ਜੋ ਵਲੰਟੀਅਰਾਂ ਨੂੰ ਸਿੱਧੇ ਸਕੂਲਾਂ ਨਾਲ ਜੋੜ ਕੇ ਇੱਕ ਸੁਵਿਧਾ ਪ੍ਰਦਾਤਾ ਦੇ ਰੂਪ ਵਿੱਚ ਕੰਮ ਕਰਦਾ ਹੈ। ਪ੍ਰਯਤਨ ਇਹ ਹੈ ਕਿ ਸਿਵਲ ਸਮਾਜ ਵਿੱਚ ਉਪਲਬਧ ਸਮਰੱਥਾ ਦਾ ਉਪਯੋਗ ਕਰਕੇ ਸਕੂਲਾਂ ਵਿੱਚ ਗਿਆਨ/ਹੁਨਰ/ਮਨੁੱਖੀ ਸਰੋਤਾਂ ਅਤੇ ਬੁਨਿਆਦੀ ਢਾਂਚੇ ਦੀ ਖਾਈ ਨੂੰ ਪੱਟਿਆ ਜਾਵੇ। ਇਹ ਸਰਕਾਰ ਦੀ ਜ਼ਿੰਮੇਦਾਰੀ ਨੂੰ ਪ੍ਰਤੀਸਥਾਪਿਤ ਕਰਨ ਦੇ ਲਈ ਨਹੀਂ ਹੈ, ਬਲਕਿ ਸਭ ਤੋਂ ਵਧੀਆ ਢੰਗ ਨਾਲ ਆਖਰੀ ਮੀਲ ਤੱਕ ਪਹੁੰਚਣ ਲਈ ਸਰਕਾਰ ਦੇ ਯਤਨਾਂ ਨੂੰ ਪੂਰਕ ਅਤੇ ਮਜ਼ਬੂਤ ​​ਕਰਨ ਦੇ ਲਈ ਹੈ। ਸਰਕਾਰ ਵਿਦਿਅਕ ਸੰਸਥਾਵਾਂ ਦੇ ਸਾਬਕਾ ਵਿਦਿਆਰਥੀਆਂ, ਸੇਵਾ ਕਰ ਰਹੇ ਅਤੇ ਸੇਵਾਮੁਕਤ ਅਧਿਆਪਕਾਂ, ਵਿਗਿਆਨੀਆਂ, ਸਰਕਾਰੀ/ਅਰਧ-ਸਰਕਾਰੀ ਅਧਿਕਾਰੀਆਂ, ਸੇਵਾਮੁਕਤ ਹਥਿਆਰਬੰਦ ਬਲਾਂ ਦੇ ਕਰਮਚਾਰੀ, ਸਵੈ-ਰੋਜ਼ਗਾਰ ਅਤੇ ਤਨਖਾਹਦਾਰ, ਪੇਸ਼ੇਵਰ ਆਦਿ ਸਮੇਤ ਸਮਾਜ ਦੇ ਸਾਰੇ ਵਰਗਾਂ ਤੋਂ ਜਾਇਦਾਦ ਜਾਂ ਸੇਵਾਵਾਂ ਦੇ ਯੋਗਦਾਨ ਨੂੰ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

 

ਵਰ੍ਹੇ ਦੇ ਦੌਰਾਨ 22 ਦਸੰਬਰ, 2022 ਤੱਕ, 3,92,488 ਸਕੂਲ ਜੁੜ ਚੁੱਕੇ ਹਨ ਅਤੇ 1,10,874 ਵਲੰਟੀਅਰਾਂ ਨੇ ਵਿਦਿਆਂਜਲੀ ਪੋਰਟਲ 'ਤੇ ਰਜਿਸਟਰ ਕੀਤਾ ਹੈ। ਵਲੰਟੀਅਰਾਂ ਨੇ ਬਹੁਤ ਸਾਰੇ ਖੇਤਰਾਂ ਵਿੱਚ ਆਪਣੀ ਦਿਲਚਸਪੀ ਦਿਖਾਈ ਹੈ, ਜਿਵੇਂ ਕਿ ਵਿਸ਼ੇ ਸਬੰਧੀ ਸਹਾਇਤਾ, ਹੋਣਹਾਰ ਬੱਚਿਆਂ ਦੀ ਸਲਾਹ, ਵੋਕੇਸ਼ਨਲ ਹੁਨਰ ਸਿਖਾਉਣ, ਪ੍ਰੋਜੈਕਟਰ ਸਪਾਂਸਰ ਕਰਨ, ਛੱਤ ਵਾਲੇ ਪੱਖੇ, ਸਕੂਲਾਂ ਦੇ ਲਈ ਲੈਪਟੌਪ ਅਤੇ  ਲਾਇਬ੍ਰੇਰੀਆਂ ਆਦਿ। ਦੇਸ਼ ਭਰ ਵਿੱਚ ਵਲੰਟੀਅਰਾਂ ਦੀ ਸਰਗਰਮ ਭਾਗੀਦਾਰੀ ਦੇ ਨਾਲ, ਪ੍ਰੋਗਰਾਮ ਸਫਲਤਾਪੂਰਵਕ 1085648 ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਰਿਹਾ ਹੈ।

 

 

ਏਕ ਭਾਰਤ ਸ੍ਰੇਸ਼ਠ ਭਾਰਤ ਅਭਿਯਾਨ (2021-22):

• ਰਾਸ਼ਟਰੀ ਏਕਤਾ ਦਿਵਸ-

2022 ਦੇ ਮੌਕੇ 'ਤੇ 86 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਸਕੂਲ ਸਿੱਖਿਆ ਵਿਭਾਗ ਦੁਆਰਾ ਸੁਝਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ।

• ਸੁਨਣ ਦੀ ਸੁਵਿਧਾ ਦੇ ਲਈ 22 ਅਨੁਸੂਚਿਤ ਭਾਰਤੀ ਭਾਸ਼ਾਵਾਂ ਵਿੱਚ 100 ਵਾਕਾਂ ਨੂੰ ਸਿੱਖਣ ਦੇ ਉਦੇਸ਼ ਨਾਲ 1 ਨਵੰਬਰ, 2021 ਨੂੰ ਇੱਕ ਮੋਬਾਈਲ ਐਪ ਅਤੇ 22 ਪੁਸਤਕਾਂ (ਆਡੀਓ ਅਤੇ ਭਾਰਤੀ ਸੰਕੇਤਿਕ ਭਾਸ਼ਾ ਦੇ ਨਾਲ ਕਿਊਆਰ ਕੋਡ ਸਮੇਤ) ਦੇ ਲਾਂਚ ਦੇ ਮਾਧਿਅਮ ਨਾਲ ਇਨ੍ਹਾਂ ਭਾਸ਼ਾਵਾਂ ਦੀ ਸਮਝ ਅਤੇ ਬੋਲਣ ਦੇ ਅਭਿਆਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਸ਼ਾ ਸੰਗਮ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਕੇਂਦਰੀ ਵਿਦਿਆਲਿਆ ਸੰਗਠਨ ਅਤੇ ਜਵਾਹਰ ਨਵੋਦਯ ਵਿਦਿਆਲਿਆ ਦੇ ਲਗਭਗ 6 ਲੱਖ ਵਿਦਿਆਰਥੀਆਂ ਨੇ 22 ਅਨੁਸੂਚਿਤ ਭਾਰਤੀ ਭਾਸ਼ਾਵਾਂ ਵਿੱਚ 100 ਵਾਕ ਸਿੱਖਣ ਦੇ ਲਈ ਸੰਕਲਪ ਲਿਆ।

 

ਅੰਤਰਰਾਸ਼ਟਰੀ ਮਾਤ੍ਰ ਭਾਸ਼ਾ ਦਿਵਸ-

  • 2022 ਸਾਰੇ ਸਕੂਲਾਂ ਵਿੱਚ ਵਰਚੁਅਲੀ ਮਨਾਇਆ ਗਿਆ। ਮਾਤ੍ਰ ਭਾਸ਼ਾ ਦਿਵਸ ਸਮਾਰੋਹ ਵਿੱਚ ਦੇਸ਼ ਭਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

• ਜੰਮੂ ਅਤੇ ਕਸ਼ਮੀਰ, ਆਂਧਰਾ ਪ੍ਰਦੇਸ਼, ਗੋਆ, ਉੱਤਰਾਖੰਡ, ਤ੍ਰਿਪੁਰਾ, ਨਾਗਾਲੈਂਡ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉਡੀਸ਼ਾ, ਗੁਜਰਾਤ, ਤੇਲੰਗਾਨਾ, ਕੇਂਦਰੀ ਵਿਦਿਆਲਿਆ ਅਤੇ ਸੀਬੀਐੱਸਈ ਆਦਿ ਦੇ ਸਕੂਲਾਂ ਵਿੱਚ 3.8 ਲੱਖ ਈਬੀਐੱਸਬੀ ਕਲੱਬ ਬਣਾਏ ਗਏ।

• ਕੁੱਲ ਮਿਲਾ ਕੇ ਦੇਸ਼ ਭਰ ਤੋਂ 2.5 ਕਰੋੜ ਸਕੂਲੀ ਵਿਦਿਆਰਥੀਆਂ ਨੇ ਵਰ੍ਹੇ 2022 ਦੇ ਦੌਰਾਨ ਨਿਯਮਤ ਈਬੀਐੱਸਬੀ ਗਤੀਵਿਧੀਆਂ (ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਸੁਝਾਈ ਗਈ) ਵਿੱਚ ਹਿੱਸਾ ਲਿਆ ਹੈ।

• ਕਲਾ ਉਤਸਵ ਪ੍ਰੋਗਰਾਮ, ਬੈਂਡ ਮੁਕਾਬਲੇ, ਰਾਸ਼ਟਰੀ ਏਕਤਾ ਦਿਵਸ, "ਏਕ ਭਾਰਤ ਸ੍ਰੇਸ਼ਠ ਭਾਰਤ ਪਰਵ", ਮਾਤ੍ਰਭਾਸ਼ਾ ਦਿਵਸ, ਭਾਸ਼ਾ ਸੰਗਮ ਆਦਿ ਵਿੱਚ 8 ਕਰੋੜ ਤੋਂ ਵੱਧ ਵਿਦਿਆਰਥੀ।

 

• ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਈਬੀਐੱਸਬੀ ਦੇ ਤਹਿਤ ਸੱਭਿਆਚਾਰਕ ਤੌਰ 'ਤੇ ਸਕੇਲ ਕੀਤਾ ਗਿਆ ਹੈ। 

• ਕਲਾਸ 1 ਤੋਂ 10 ਤੱਕ ਦੇ 2,40,73,728 ਵਿਦਿਆਰਥੀਆਂ ਨੇ ਲਾਜ਼ਮੀ ਕਲਾ-ਏਕੀਕ੍ਰਿਤ ਪਰਿਯੋਜਨਾ" - ਸੀਬੀਐੱਸਈ ਪ੍ਰੋਗਰਾਮ ਵਿੱਚ ਆਪਣੀਆਂ ਰਿਪੋਰਟਾਂ ਜਮ੍ਹਾ ਕਰਕੇ ਹਿੱਸਾ ਲਿਆ।

• 1843 ਸਕੂਲਾਂ ਦੇ 431503 ਵਿਦਿਆਰਥੀਆਂ ਨੇ ਕਲਾ ਅਤੇ ਸੱਭਿਆਚਾਰ 'ਤੇ ਅਭਿਵਿਅਕਤੀ ਸੀਰੀਜ਼-ਸੀਬੀਐੱਸਈ ਵਿੱਚ ਹਿੱਸਾ ਲਿਆ ਅਤੇ ਬੋਰਡ ਨੂੰ 4315 ਐਂਟਰੀਆਂ ਪ੍ਰਾਪਤ ਹੋਈਆਂ ਹਨ।

• ਦੇਸ਼ ਭਰ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਜੋੜੇ ਗਏ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਯੋਜਿਤ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 432 ਸਕੂਲੀ ਵਿਦਿਆਰਥੀਆਂ ਨੇ ਆਪਣੇ ਜੁੜੇ ਹੋਏ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਦੌਰਾ ਕੀਤਾ ਹੈ।

 

ਆਕਾਂਖੀ ਜ਼ਿਲ੍ਹੇ:

ਮੰਤਰਾਲੇ ਦੇ ਅਧਿਕਾਰੀਆਂ ਨੇ ਵਰ੍ਹੇ 2022 ਦੇ ਦੌਰਾਨ ਹਰਿਆਣਾ ਵਿੱਚ ਸਿਰਫ਼ ਇੱਕ ਆਕਾਂਖੀ ਜ਼ਿਲ੍ਹੇ ਮੇਵਾਤ, ਰਾਜਸਥਾਨ ਦੇ ਜੈਸਲਮੇਰ ਅਤੇ ਓਡੀਸ਼ਾ ਦੇ ਨਬਰੰਗਪੁਰ ਦਾ ਦੌਰਾ ਕੀਤਾ। ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਨੂੰ ਲਾਗੂ ਕਰਨ ਵਾਲੇ ਡੀਈਓ, ਬੀਆਰਸੀ ਅਤੇ ਸੀਆਰਸੀ ਦੇ ਨਾਲ ਇੱਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ ਅਤੇ ਸਕੂਲ ਵਲੰਟੀਅਰ ਪਹਿਲ ਵਿਦਿਆਂਜਲੀ‘ਤੇ, ਜ਼ਿਲ੍ਹੇ ਵਿੱਚ ਪ੍ਰਾਇਮਰੀ, ਅੱਪਰ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ, ਨਵੋਦਯ ਵਿਦਿਆਲਿਆ, ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਅਤੇ ਨੇਤਾਜੀ ਸੁਭਾਸ਼ ਚੰਦ੍ਰ ਬੋਸ ਰੈਜ਼ੀਡੈਂਸ਼ੀਅਲ ਹੋਸਟਲਾਂ ਦੇ ਖੇਤਰ ਦੌਰੇ ਦੇ ਮਾਧਿਅਮ ਨਾਲ ਏਡੀਪੀ ਲਾਗੂਕਰਨ ਦੀ ਸਥਿਤੀ ਦਾ ਵੀ ਆਕਲਨ ਕੀਤਾ ਗਿਆ।

 

 

ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ):

1. ਯੂਡੀਆਈਐੱਸਈ+ ਦੇ ਤਹਿਤ ਐੱਨਆਈਸੀ ਦੀਆਂ ਉਪਲਬਧੀਆਂ:

o ਮੌਜੂਦਾ ਅਤੇ ਭਰੋਸੇਮੰਦ ਤੱਥਾਂ ਦੇ ਨਾਲ ਸਕੂਲੀ ਸਿੱਖਿਆ ਪ੍ਰਣਾਲੀ ਦੀ ਸੰਖੇਪ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਦੇਸ਼ ਦੇ ਸਾਧਾਰਣ ਨਾਗਰਿਕਾਂ ਦੇ ਲਈ ਵੰਨ-ਸਟਾਪ ਸ਼ੌਪ ਦੇ ਰੂਪ ਵਿੱਚ ਉਭਰਿਆ।

o ਸਕੂਲਾਂ ਦੁਆਰਾ ਪ੍ਰਦਾਨ ਕੀਤੇ ਗਏ ਡੇਟਾ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਵਿੱਚ ਬਹੁਤ ਜ਼ਿਆਦਾ ਸੁਧਾਰ ਕਰਨਾ

o ਸੂਚਨਾ ਦੀ ਸਟੀਕਤਾ ਅਤੇ ਭਰੋਸੇਯੋਗਤਾ ਨੇ ਵਧੇਰੇ ਸਹੀ ਸਿੱਟੇ ਕੱਢਣ ਵਿੱਚ ਮਦਦ ਕੀਤੀ।

o ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਬੂਤ-

ਅਧਾਰਿਤ ਯੋਜਨਾ ਬਣਾਉਣ ਅਤੇ ਪ੍ਰਣਾਲੀ ਵਿੱਚ ਸੁਧਾਰ ਦੇ ਲਈ ਉਪਯੁਕਤ ਦਖਲਅੰਦਾਜੀਆਂ ਨੂੰ ਡਿਜ਼ਾਈਨ ਕਰਨ ਵਿੱਚ ਸਮਰੱਥ ਬਣਾਇਆ।

ਐੱਨਆਈਸੀ ਦੁਆਰਾ ਯੂਡੀਆਈਐੱਸਈ ਲਈ ਹੇਠਾਂ ਦਿੱਤੇ ਪੁਰਸਕਾਰ ਜਿੱਤੇ ਗਏ:

 

ਪ੍ਰੋਜੈਕਟ ਦਾ ਨਾਮ

ਪੁਰਸਕਾਰ ਦਾ ਨਾਮ

ਸ਼੍ਰੇਣੀ

ਵੇਰਵਾ

ਵਰ੍ਹੇ

ਯੂਡੀਆਈਐੱਸਈ+

ਈਕੋਸਿਸਟਮ

ਰਾਸ਼ਟਰੀ ਈ-ਗਵਰਨੈਂਸ ਪੁਰਸਕਾਰ 2020-21

ਈ-ਸਰਵਿਸੇਜ਼ ਸਹਿਤ ਵਿਆਪਕ ਪਹੁੰਚ

ਸਿਲਵਰ

2020-21

19ਵਾਂ ਸੀਐੱਸਆਈ ਐੱਸਆਈਜੀ ਈ-ਗਵਰਨੈਂਸ ਪੁਰਸਕਾਰ 2021

ਕੇਂਦਰ ਸਰਕਾਰ

 

2021

 

2. ਐੱਨਏਐੱਸ-2021 ਦੇ ਤਹਿਤ ਐੱਨਆਈਸੀ ਦੀਆਂ ਉਪਲਬਧੀਆਂ:

o ਐੱਨਏਐੱਸ ਦੀ ਪਰਿਕਲਪਨਾ ਵਿਦਿਆਰਥੀਆਂ ਦੇ ਸਿੱਖਣ ਵਿੱਚ ਸੁਧਾਰ ਦੇ ਲਈ ਨੀਤੀਆਂ, ਯੋਜਨਾਵਾਂ ਅਤੇ ਅਕਾਦਮਿਕ ਦਖਲਅੰਦਾਜ਼ੀ ਨੂੰ ਤਿਆਰ ਕਰਨ ਦੇ ਲਈ ਕੀਤੀ ਗਈ ਹੈ। ਇਹ ਵਿਦਿਆਰਥੀਆਂ ਦੇ ਵਿਅਕਤੀਗਤ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਦੇ ਲਈ ਡਿਜ਼ਾਈਨ ਨਹੀਂ ਕੀਤਾ ਗਿਆ ਹੈ।

o ਐੱਨਆਈਸੀ ਨੇ ਵਿਸ਼ਲੇਸ਼ਣਾਤਮਕ ਡੈਸ਼ਬੋਰਡ ਦੇ ਨਾਲ ਪ੍ਰੀ-ਪ੍ਰੀਖਿਆ, ਮੁੱਖ ਪ੍ਰੀਖਿਆ ਅਤੇ ਵੱਖ-ਵੱਖ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ਦੀ ਰਿਪੋਰਟ ਵਿਕਸਿਤ ਕਰਨ ਦੇ ਲਈ ਸਫਲਤਾਪੂਰਵਕ ਇੱਕ ਐਪਲੀਕੇਸ਼ਨ ਪਲੈਟਫਾਰਮ ਤਿਆਰ ਕੀਤਾ ਹੈ।

o ਵੱਖ-ਵੱਖ ਹਿਤਧਾਰਕਾਂ - ਸਿੱਖਿਆ ਮੰਤਰਾਲਾ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ), ਨੈਸ਼ਨਲ ਕਾਉਂਸਿਲ ਆਵ੍ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ), ਨੀਤੀ ਆਯੋਗ, ਯੂਨੀਸੈਫ ਦੇ ਨਾਲ ਤਾਲਮੇਲ।

o ਸਾਰੇ ਹਿਤਧਾਰਾਕਂ ਦੇ ਨਾਲ-ਨਾਲ ਅਮੇਰੀਕਨ ਇੰਸਟੀਟਿਊਟ ਆਵ੍ ਰਿਸਰਚ (ਏਆਈਆਰ) ਦੇ ਨਾਲ ਸਰਕੁਲਰ ਸਿਸਟੇਮੈਟਿਕ ਸੈਂਪਲਿੰਗ ਐਲਗੋਰਿਥਮ ਦੇ ਅਧਾਰ ‘ਤੇ ਸਕੂਲ ਦੀ ਚੋਣ ਕਰਨ ਦੇ ਲਈ ਸੈਂਪਲ ਵਿਕਸਿਤ ਕੀਤਾ ਗਿਆ ਸੀ। 

 

3. ਪੀਐੱਮ ਸ਼੍ਰੀ ਸਕੂਲ: ਐੱਨਆਈਸੀ ਦੁਆਰਾ ਵਿਕਸਤ ਟੈੱਕ ਪਲੈਟਫਾਰਮ ਸੁਵਿਧਾ ਪ੍ਰਦਾਨ ਕਰਦਾ ਹੈ – ਪੀਐੱਮ ਸ਼੍ਰੀ ਸਕੂਲ ਜ਼ਿਲ੍ਹਾ/ਰਾਜ ਅਤੇ ਰਾਸ਼ਟਰੀ ਪੱਧਰ 'ਤੇ ਚੋਣ, ਚੁਣੇ ਗਏ ਪੀਐੱਮ ਸ਼੍ਰੀ ਸਕੂਲਾਂ ਦੀ ਨਿਗਰਾਨੀ ਅਤੇ ਮੁਲਾਂਕਣ।

 

 

ਭਾਰਤ ਵਿੱਚ ਸਕੂਲ ਸਿੱਖਿਆ ਦਾ ਅੰਕੜਾ ਪ੍ਰੋਫਾਈਲ

1. ਯੂਡੀਆਈਐੱਸਈ ਪਲੱਸ

ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਔਨਲਾਈਨ ਮੋਡ ਦੇ ਮਾਧਿਅਮ ਨਾਲ ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ (ਯੂਡੀਆਈਐੱਸਈ+) ਦੇ ਮਾਧਿਅਮ ਨਾਲ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਤੋਂ ਸਕੂਲੀ ਸਿੱਖਿਆ ਨਾਲ ਸਬੰਧਿਤ ਮਹੱਤਵਪੂਰਨ ਮਾਪਦੰਡਾਂ 'ਤੇ ਸਲਾਨਾ ਡੇਟਾ ਇਕੱਠਾ  ਕਰਦਾ ਹੈ। ਯੂਡੀਆਈਐੱਸਈ ਪਲੱਸ ਨੇ ਰਾਸ਼ਟਰੀ ਪੱਧਰ 'ਤੇ ਅੰਤਿਮ ਰੂਪ ਦੇਣ ਤੋਂ ਪਹਿਲਾਂ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਇਨਬਿਲਟ ਪ੍ਰਮਾਣਿਕਤਾ ਜਾਂਚ ਅਤੇ ਬਾਅਦ ਵਿੱਚ ਡਾਟਾ ਦੀ ਪ੍ਰਮਾਣਿਕਤਾ ਕੀਤੀ ਹੈ। ਕੋਵਿਡ-19 ਮਹਾਮਾਰੀ ਦੇ ਕਾਰਨ ਜ਼ਿਆਦਾਤਰ ਰਾਜਾਂ ਵਿੱਚ ਅਪ੍ਰੈਲ 2020 ਤੋਂ ਜਨਵਰੀ 2022 ਦੇ ਦੌਰਾਨ ਸਕੂਲ ਬੰਦ ਰਹੇ।

 

ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦੇ ਤੁਰੰਤ ਬਾਅਦ, ਯੂਡੀਆਈਐੱਸਈ ਪਲੱਸ 2020-21 ਦੇ ਅੰਕੜੇ ਯੁੱਧ ਪੱਧਰ 'ਤੇ ਇਕੱਠਾ ਕੀਤੇ ਗਏ ਅਤੇ 2020-21 ਦੀ ਅੰਤਿਮ ਰਿਪੋਰਟ 26.4.2022 ਨੂੰ ਜਾਰੀ ਕੀਤੀ ਗਈ। ਇਸ ਦੇ ਬਾਅਦ, ਯੂਡੀਆਈਐੱਸਈ ਪਲੱਸ 2021-22 ਦੇ ਲਈ ਡਾਟਾ ਇਕੱਠਾ ਕਰਨਾ ਵੀ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਗਿਆ ਅਤੇ 3.11.2022 ਨੂੰ ਜਾਰੀ ਕੀਤਾ ਗਿਆ। ਯੂਡੀਆਈਐੱਸਈ ਪਲੱਸ ਰਿਪੋਰਟ ਦਾ ਮੁਲਾਂਕਣ https://dashboard.udiseplus.gov.in/#/home 'ਤੇ ਔਨਲਾਈਨ ਕੀਤਾ ਜਾ ਸਕਦਾ ਹੈ। 2022-23 ਤੋਂ, ਯੂਡੀਆਈਐੱਸਈ ਪਲੱਸ ਸਿਸਟਮ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਤੋਂ ਵਿਦਿਆਰਥੀ-ਵਾਰ ਡਾਟਾ ਹਾਸਲ ਕਰੇਗਾ, ਜਿਸ ਲਈ ਵਰਤਮਾਨ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ 'ਤੇ ਡਾਟਾ ਸੰਕਲਨ ਚੱਲ ਰਿਹਾ ਹੈ।

2. ਪਰਫਾਰਮੈਂਸ ਗ੍ਰੇਡਿੰਗ ਇੰਡੈਕਸ (ਪੀਜੀਆਈ)-ਰਾਜ:

ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ ਵਿਕਸਿਤ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ (ਪੀਜੀਆਈ) ਦਾ ਉਦੇਸ਼ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਤੁਲਨਾਤਮਕ ਕਾਰਗੁਜ਼ਾਰੀ ਦਾ ਇੱਕ ਸਾਂਝੇ ਪੈਮਾਨੇ 'ਤੇ ਮੁਲਾਂਕਣ ਕਰਨਾ ਹੈ ਤਾਂ ਜੋ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਪੀਜੀਆਈ-ਸਟੇਟ ਨੂੰ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਪਰਿਵਰਤਨਸ਼ੀਲ ਤਬਦੀਲੀ ਨੂੰ ਉਤਪ੍ਰੇਰਿਤ ਕਰਨ ਲਈ ਇੱਕ ਸਾਧਨ ਵਜੋਂ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਨੂੰ 2018-19 ਤੋਂ ਪੇਸ਼ ਕੀਤਾ ਗਿਆ ਹੈ।

ਪੀਜੀਆਈ-ਰਾਜ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚੋਟੀ ਦੇ ਪ੍ਰਦਰਸ਼ਨ ਵਾਲੇ ਰਾਜਾਂ ਦੁਆਰਾ ਅਪਣਾਈ ਜਾਣ ਵਾਲੀ ਸਭ ਤੋਂ ਵਧੀਆ ਅਭਿਆਸਾਂ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕਰਦੇ ਹਨ ਅਤੇ ਇਸ ਵਿੱਚ ਸੱਤਰ (70) ਸੂਚਕਾਂ ਦੇ ਨਾਲ 1000 ਦੇ ਸਕੋਰ ਵਾਲੇ ਪੰਜ ਡੋਮੇਨਾਂ ਹਨ। ਵਰ੍ਹੇ 2020-21 ਦੇ ਲਈ ਪੀਜੀਆਈ-ਸਟੇਟ ਦੀ ਰਿਪੋਰਟ 3.11.2022 ਨੂੰ ਜਾਰੀ ਕੀਤੀ ਗਈ ਸੀ। 2017-18 ਤੋਂ 2020-21 ਤੱਕ ਦੀ ਪੀਜੀਆਈ ਰਿਪੋਰਟਾਂ https://pgi.udiseplus.gov.in/#/home 'ਤੇ ਦੇਖੀਆਂ ਜਾ ਸਕਦੀਆਂ ਹਨ।

 

ਪੀਜੀਆਈ - 2021-22 ਦੇ ਲਈ ਰਾਜ ਦੇ ਢਾਂਚੇ ਨੂੰ ਸੰਸ਼ੋਧਿਤ ਕੀਤਾ ਗਿਆ ਹੈ ਅਤੇ ਇਸ ਦਾ ਨਾਮ ਬਦਲ ਕੇ ਪੀਜੀਆਈ 2.0 ਕਰ ਦਿੱਤਾ ਗਿਆ ਹੈ। ਨਵੇਂ ਪੀਜੀਆਈ ਢਾਂਚੇ ਵਿੱਚ 73 ਸੰਕੇਤਕ ਸ਼ਾਮਲ ਹਨ, ਜੋ ਡਿਜੀਟਲ ਪਹਿਲਕਦਮੀਆਂ ਅਤੇ ਅਧਿਆਪਕ ਸਿੱਖਿਆ ਨੂੰ ਸ਼ਾਮਲ ਕਰਨ ਤੋਂ ਇਲਾਵਾ ਗੁਣਾਤਮਕ ਮੁਲਾਂਕਣ 'ਤੇ ਵਧੇਰੇ ਧਿਆਨ ਕੇਂਦ੍ਰਿਤ ਕਰਦੇ ਹਨ। 2021-22 ਲਈ ਪੀਜੀਆਈ ਰਿਪੋਰਟ ਇਸ ਸਮੇਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਮੁਕੰਮਲ ਹੋਣ ਦੇ ਉੱਨਤ ਪੜਾਅ ਵਿੱਚ ਹੈ ਅਤੇ ਜਲਦੀ ਹੀ ਜਾਰੀ ਕੀਤੀ ਜਾਵੇਗੀ।

 

3. ਪ੍ਰਦਰਸ਼ਨ ਗ੍ਰੇਡਿੰਗ ਸੂਚਕਾਂਕ-ਡਿਸਟ੍ਰਿਕਟ (ਪੀਜੀਆਈ-ਡੀ):

ਰਾਜ ਪੀਜੀਆਈ ਦੀ ਸਫਲਤਾ ਦੇ ਅਧਾਰ 'ਤੇ ਅਤੇ ਵਿਦਿਅਕ ਪ੍ਰਾਪਤੀ ਦੇ ਪ੍ਰਭਾਵੀ ਮੁਲਾਂਕਣ ਦੇ ਲਈ ਜ਼ਿਲ੍ਹਾ ਪੱਧਰ ਦੇ ਉਪਾਅ ਪ੍ਰਦਾਨ ਕਰਨ ਦੇ ਲਈ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਪਹਿਲੀ ਵਾਰ ਜ਼ਿਲ੍ਹਿਆਂ ਦੇ ਲਈ ਇੱਕ ਨਵਾਂ ਪ੍ਰਦਰਸ਼ਨ ਗ੍ਰੇਡਿੰਗ ਇੰਡੈਕਸ (ਪੀਜੀਆਈ-ਡੀ) ਬਣਾ ਕੇ ਪੀਜੀਆਈ ਦੇ ਕੰਮ ਨੂੰ ਜ਼ਿਲ੍ਹਾ ਪੱਧਰ ਤੱਕ ਵਿਸਤਾਰਿਤ ਕਰਨ ਦਾ ਫੈਸਲਾ ਲਿਆ। ਪੀਜੀਆਈ-ਡੀ ਨੂੰ ਇੱਕ ਸਾਂਝੇ ਪੈਰਾਮੀਟਰ 'ਤੇ ਜ਼ਿਲ੍ਹਿਆਂ ਦਾ ਮੁਲਾਂਕਣ ਕਰਨ ਦੇ ਵਧੇਰੇ ਕੇਂਦ੍ਰਿਤ ਉਦੇਸ਼ ਦੇ ਨਾਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਹੁਣ ਧਿਆਨ ਅਕਾਦਮਿਕ ਨੀਤੀਆਂ ਦੇ ਨਤੀਜਿਆਂ ਦੇ ਮਾਪ ਵੱਲ ਜਾ ਰਿਹਾ ਹੈ। ਪੀਜੀਆਈ-ਡੀ ਢਾਂਚੇ ਵਿੱਚ 83 ਸੂਚਕਾਂ ਵਿੱਚ ਕੁੱਲ 600 ਅੰਕ ਸ਼ਾਮਲ ਹਨ, ਜਿਨ੍ਹਾਂ ਨੂੰ 6 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਜਿਵੇਂ ਨਤੀਜੇ, ਪ੍ਰਭਾਵੀ ਕਲਾਸਰੂਮ ਲੈਣ-ਦੇਣ, ਬੁਨਿਆਦੀ ਢਾਂਚਾ ਅਤੇ ਵਿਦਿਆਰਥੀ ਦੇ ਅਧਿਕਾਰ, ਸਕੂਲ ਸੁਰੱਖਿਆ ਅਤੇ ਬਾਲ ਸੰਭਾਲ਼, ਡਿਜੀਟਲ ਸਿੱਖਿਆ ਅਤੇ ਪ੍ਰਸ਼ਾਸਨ ਪ੍ਰਕਿਰਿਆਵਾਂ।

 

ਪੀਜੀਆਈ-ਡੀ ਜ਼ਿਲ੍ਹਿਆਂ ਨੂੰ ਦਸ ਗ੍ਰੇਡਾਂ ਵਿੱਚ ਵੰਡਦਾ ਹੈ, ਭਾਵ ਸਭ ਤੋਂ ਵੱਧ ਪ੍ਰਾਪਤ ਕਰਨ ਯੋਗ ਗ੍ਰੇਡ ਨੂੰ ਨਿਪੁੰਨ ਕਿਹਾ ਜਾਂਦਾ ਹੈ, ਜੋ ਕਿ ਉਸ ਸ਼੍ਰੇਣੀ ਵਿੱਚ ਜਾਂ ਸਮੁੱਚੇ ਤੌਰ 'ਤੇ ਕੁੱਲ ਅੰਕਾਂ ਦਾ 90 ਪ੍ਰਤੀਸ਼ਤ ਤੋਂ ਵੱਧ ਸਕੋਰ ਕਰਨ ਵਾਲੇ ਜ਼ਿਲ੍ਹਿਆਂ ਦੇ ਲਈ ਹੈ। ਪੀਜੀਆਈ-ਡੀ ਵਿੱਚ ਸਭ ਤੋਂ ਹੇਠਲੇ ਗ੍ਰੇਡ ਨੂੰ ਅਕਾਂਕਸ਼ੀ-3 ਕਿਹਾ ਜਾਂਦਾ ਹੈ ਜੋ ਕੁੱਲ ਅੰਕਾਂ ਦੇ 10 ਪ੍ਰਤੀਸ਼ਤ ਤੱਕ ਸਕੋਰ ਦੇ ਲਈ ਹੁੰਦਾ ਹੈ। ਪੀਜੀਆਈ-ਡੀ ਦਾ ਅੰਤਿਮ ਉਦੇਸ਼ ਜ਼ਿਲ੍ਹਿਆਂ ਦੇ ਸਕੂਲੀ ਸਿੱਖਿਆ ਵਿੱਚ ਦਖਲਅੰਦਾਜ਼ੀ ਦੇ ਲਈ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਮਦਦ ਕਰਨਾ ਹੈ ਅਤੇ ਇਸ ਤਰ੍ਹਾਂ ਉੱਚਤਮ ਗ੍ਰੇਡ ਤੱਕ ਪਹੁੰਚਣ ਵਿੱਚ ਸੁਧਾਰ ਕਰਨਾ ਹੈ। ਪੀਜੀਆਈ-ਡੀ ਸਕੂਲੀ ਸਿੱਖਿਆ ਦੀ ਪ੍ਰਗਤੀ ਦੀ ਅੰਤਰ-ਰਾਜ ਤੁਲਨਾ ਵਿੱਚ ਅੰਤਰਦ੍ਰਿਸ਼ਟੀ ਪ੍ਰਾਪਤ ਕਰਨ ਲਈ ਇੱਕ ਸਾਧਨ ਹੈ।

 

2018-19 ਅਤੇ 2019-20 ਲਈ ਪੀਜੀਆਈ-ਡੀ ਰਿਪੋਰਟ 27.06.2022 ਨੂੰ ਜਾਰੀ ਕੀਤੀ ਗਈ ਹੈ ਅਤੇ ਇਸ ਨੂੰ https://pgi.udiseplus.gov.in/#/home 'ਤੇ ਦੇਖਿਆ ਜਾ ਸਕਦਾ ਹੈ। 2020-21 ਦੇ ਲਈ ਪੀਜੀਆਈ-ਡੀ ਰਿਪੋਰਟ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਇਸ ਨੂੰ ਜਲਦੀ ਹੀ ਜਾਰੀ ਕੀਤਾ ਜਾਵੇਗਾ।

 

4. ਡੇਟਾ ਗਵਰਨੈਂਸ ਕੁਆਲਿਟੀ ਇੰਡੈਕਸ (ਡੀਜੀਕਿਊਆਈ): ਨੀਤੀ ਆਯੋਗ ਨੇ ਕੇਂਦਰੀ ਖੇਤਰ/ਕੇਂਦਰ ਪ੍ਰਾਯੋਜਿਤ ਯੋਜਨਾਵਾਂ ਦੇ ਸਬੰਧ ਵਿੱਚ ਮੰਤਰਾਲਿਆਂ/ਵਿਭਾਗਾਂ ਦੀ ਡੇਟਾ ਤਿਆਰੀਆਂ ਦਾ ਮੁਲਾਂਕਣ ਕਰਨ ਦੇ ਲਈ 2020 ਵਿੱਚ ਡੀਜੀਡਿਊਆਈ ਪਲੈਟਫਾਰਮ ਵਿਕਸਿਤ ਕੀਤਾ ਹੈ। ਇਸ ਦੇ ਲਈ, 630 ਤੋਂ ਵੱਧ ਕੇਂਦਰੀ ਖੇਤਰ ਦੀਆਂ ਯੋਜਨਾਵਾਂ/ਕੇਂਦਰੀ ਪ੍ਰਾਯੋਜਿਤ ਯੋਜਨਾਵਾਂ/ਗ਼ੈਰ-ਯੋਜਨਾ ਦਖਲਅੰਦਾਜ਼ੀਆਂ ਦੇ ਲਈ 74 ਮੰਤਰਾਲਿਆਂ/ਵਿਭਾਗਾਂ ਨੂੰ ਮੰਤਰਾਲਿਆਂ ਦੁਆਰਾ ਸਬੂਤ-ਆਧਾਰਿਤ ਯੋਜਨਾ ਅਤੇ ਟੈਕਨੋਲੋਜੀ ਦੇ ਉਪਯੋਗ ਦਾ ਆਕਲਨ ਕਰਨ ਦੇ ਲਈ ਚੁਣਿਆ ਗਿਆ ਹੈ। ਡੀਜੀਕਿਊਆਈ 0 ਤੋਂ 5 ਦੇ ਇੱਕਸਾਰ ਪੈਮਾਨੇ ‘ਤੇ ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਦਾ ਆਕਲਨ ਕਰਦਾ ਹੈ। ਡੀਜੀਕਿਊਆਈ 1.0 (2020) ਵਿੱਚ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਸਕੋਰ 5 ਵਿੱਚੋਂ 2.95 ਸੀ ਜਿਸ ਨੂੰ ਡੀਜੀਕਿਊਆਈ 2.0 (2021) ਵਿੱਚ 4.28 ਵਿੱਚ ਹੋਰ ਸੁਧਾਰ ਕੀਤਾ ਗਿਆ ਸੀ ਅਤੇ ਇਸ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਸੀ। 4.62 ਤੱਕ ਇਹ ਸਾਰੇ ਮੰਤਰਾਲਿਆਂ/ਵਿਭਾਗਾਂ ਵਿੱਚ ਪੰਜਵਾਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਹੈ।

 

5. ਗਲੋਬਲ ਸੂਚਕਾਂਕਾਂ ਦੇ ਲਈ ਸਮੇਂ ਸਿਰ ਡਾਟਾ ਪੇਸ਼ ਕਰਨਾ - ਨੋਡਲ ਵਿਭਾਗ ਹੋਣ ਦੇ ਨਾਤੇ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਾਰੇ ਹਿਤਧਾਰਕਾਂ ਜਿਵੇਂ ਕਿ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ, ਉੱਚ ਸਿੱਖਿਆ ਵਿਭਾਗ ਅਤੇ ਯੂਡੀਆਈਐੱਸਈ+, ਐੱਨਆਈਓਐੱਸ ਤੋਂ 2021 -22 ਦੇ ਲਈ ਅੱਪ ਟੂ ਡੇਟ ਨਾਮਾਂਕਣ ਡੇਟਾ ਸ਼ਾਮਲ ਕੀਤਾ, ਅਤੇ ਅੰਤਿਮ ਮਿਤੀ 31 ਮਾਰਚ, 2023 ਤੋਂ ਬਹੁਤ ਪਹਿਲਾਂ 10 ਨਵੰਬਰ, 2022 ਨੂੰ ਯੂਨੈਸਕੋ ਇੰਸਟੀਟਿਊਟ ਫਾਰ ਸਟੈਟਿਸਟਿਕਸ (ਯੂਆਈਐੱਸ) ਨੂੰ ਪ੍ਰਦਾਨ ਕੀਤਾ ਗਿਆ। ਨਵੀਨਤਮ ਨਾਮਾਂਕਣ ਡੇਟਾ ਵਿੱਚ ਵੱਖ-ਵੱਖ ਗਲੋਬਲ ਸੂਚਕਾਂਕ ਵਿੱਚ ਦੇਸ਼ ਦੇ ਪ੍ਰਦਰਸ਼ਨ ਵਿੱਚ ਸੁਧਾਰ ਦਿਖਣ ਦੀ ਉਮੀਦ ਹੈ।

*******

ਐੱਨਬੀ/ਏਕੇ


(Release ID: 1891912) Visitor Counter : 240