ਕੋਲਾ ਮੰਤਰਾਲਾ

ਨਾਰਦਨ ਕੋਲਫੀਲਡਸ ਲਿਮਿਟਿਡ ਓਵਰਬਰਡਨ ਤੋਂ ਐੱਮ-ਸੈਂਡ ਦਾ ਉਤਪਾਦਨ ਕਰੇਗੀ


ਸਸਟੇਨੇਬਲ ਮਾਈਨਿੰਗ ਅਤੇ 'ਵੇਸਟ ਤੋਂ ਧਨ' ਦੀ ਸਿਰਜਣਾ 'ਤੇ ਫੋਕਸ

Posted On: 10 JAN 2023 1:04PM by PIB Chandigarh

ਕੋਲਾ ਉਤਪਾਦਕ ਮਿਨੀਰਤਨ ਕੰਪਨੀ ਨਾਰਦਰਨ ਕੋਲਫੀਲਡ੍ਸ ਲਿਮਿਟਿਡ (ਐੱਨਸੀਐੱਲ) ਆਪਣੇ ਅਮਲੋਹਰੀ ਪ੍ਰੋਜੈਕਟ ਵਿੱਚ ਸਿਵਿਲ ਨਿਰਮਾਣ ਕਾਰਜਾਂ ਵਿੱਚ ਉਪਯੋਗ ਕੀਤੀ ਜਾਣ ਵਾਲੀ ਮੁੱਖ ਸਮੱਗਰੀ ‘ਐੱਮ-ਸੈਂਡ ਦਾ ਉਤਪਾਦਨ ਅਰੰਭ ਕਰਨ ਦੇ ਲਈ ਤਿਆਰ ਹੈ। ਇਹ ਪਹਿਲ ਕੁਦਰਤੀ ਸੰਸਾਧਨਾਂ ਦੇ ਅਧਿਕਤਮ ਉਪਯੋਗ ਅਤੇ ਮਾਈਨਿੰਗ ਦੇ ਬੁਰੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਕੋਲਾ ਮੰਤਾਰਾਲੇ ਦੇ ਮਸ਼ਵਰੇ ਦੇ ਤਹਿਤ ਟਿਕਾਊ ਵਿਵਹਾਰਾਂ ਨੂੰ ਹੁਲਾਰਾ ਦੇਣ ’ਤੇ ਅਧਾਰਿਤ ਹੈ। ਵਾਤਾਵਰਣ ਸੰਤੁਲਨ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਵਪਾਰ ਵਿਵਿਧੀਕਰਣ ਦੇ ਲਈ ਕੰਪਨੀ ਨੇ ਕੱਚੇ ਮਾਲ ਦੇ ਰੂਪ ਵਿੱਚ ਆਪਣੇ ਓਵਰ ਬਰਡਨ (ਓਬੀ) ਦਾ ਉਪਯੋਗ ਕਰਕੇ ਇੱਕ ਰੇਤ ਮੈਨੂਫੈਕਚਿੰਗ ਪਲਾਂਟ ਸਥਾਪਿਤ ਕੀਤਾ ਹੈ।

 

ਕੰਪਨੀ ਦੀ ਇਹ ਵਾਤਾਵਰਣ-ਸਮਰਥਕ ਪਹਿਲ ਨਦੀ ਦੇ ਤਲ ਦੇ ਕਟਾਅ ਦੀ ਸੰਭਾਲ਼ ਕਰਨ ਅਤੇ ਜਲ ਵਾਤਾਵਰਣ ਸੰਬੰਧੀ ਤੰਤਰ ਦੀ ਸੰਭਾਲ਼ ਵਿੱਚ ਸਹਾਇਤਾ ਕਰੇਗੀ। ਹਾਲ ਹੀ ਵਿੱਚ ਐੱਨਸੀਐੱਲ ਨੇ ਸੰਚਾਲਨ (ਸੀਟੀਓ) ਦੇ ਲਈ ਸਹਿਮਤੀ ਪ੍ਰਾਪਤ ਕੀਤੀ ਹੈ ਜੋ ਐੱਮ-ਸੈਂਡ ਦੇ ਵਪਾਰਕ ਉਤਪਾਦਨ ਅਤੇ ਨੀਲਾਮੀ ਦਾ ਮਾਰਗਦਰਸ਼ਨ ਕਰਦੀ ਹੈ। ਨੀਲਾਮੀ ਅਗਲੇ ਮਹੀਨੇ ਅਰੰਭ ਹੋਣ ਦੀ ਸੰਭਾਵਨਾ ਹੈ।

 

 

ਨੀਚੇ ਕੋਲਾ ਕੱਢਣ ਦੇ ਲਈ 410 ਮਿਲੀਅਨ ਕਿਊਬਿਕ ਮੀਟਰ ਓਵਰ ਬਰਡਨ (ਓਬੀ) ਨੂੰ ਹਟਾਉਣ ਦੀ ਜ਼ਰੂਰਤ ਹੈ। ਕੋਲਾ ਸੀਮ (ਪਰਤ) ਦੇ ਉਪਰ ਦੀ ਸਮੱਗਰੀ ਨੂੰ ਓਵਰ ਬਰਡਨ (ਓਬੀ) ਕਿਹਾ ਜਾਂਦਾ ਹੈ। ਇਹ ਵਿਸ਼ਾਲ ਮਾਤਰਾ ਕੱਢੇ ਜਾਣ ਵਾਲੇ ਕੋਲੇ ਦੀ ਮਾਤਰਾ ਦਾ ਲਗਭਗ 4 ਗੁਣਾ ਹੈ। ਐੱਨਸੀਐੱਲ ਆਪਣੀ 10 ਖੁੱਲ੍ਹੀਆਂ ਖਦਾਨਾਂ ਤੋਂ ਪ੍ਰਤੀਸਾਲ 122 ਮਿਲੀਅਨ ਟਨ ਕੋਲੇ ਦਾ ਉਤਪਾਦਨ ਕਰਦੀ ਹੈ। ਭਾਰਤੀ ਮਾਤਰਾ ਵਿੱਚ ਓਵਰ ਬਰਡਨ (ਓਬੀ) ਬੜੀ ਜਗ੍ਹਾਂ ਘੇਰਦੀ ਹੈ ਅਤੇ ਇਹ ਵੇਸਟ ਪਦਾਰਥ ਹੈ।

 

 

ਇਹ ਬੇਮਿਸਾਲ ਪਹਿਲ ਕੰਪਨੀ, ਸਰਕਾਰ ਅਤੇ ਸਥਾਨਕ ਹਿਤਧਾਰਕਾਂ ਦੇ ਲਈ ਲਾਭਕਾਰੀ ਹੈ। ਐੱਨਸੀਐੱਲ ਪ੍ਰਤੀਸਾਲ ਲਗਭਗ ਤਿੰਨ ਸਾਲ ਲੱਖ ਕਿਊਬਿਕ ਮੀਟਰ ਐੱਮ-ਸੈਂਡ ਦਾ ਉਤਪਾਦਨ ਕਰੇਗੀ ਅਤੇ ਪ੍ਰਤੀਦਿਨ 1000 ਕਿਊਬਿਕ ਮੀਟਰ ਰੇਤ ਬਣਾਉਣ ਦੇ ਲਈ ਪ੍ਰਤੀਦਿਨ 1429 ਕਿਊਬਿਕ ਮੀਟਰ ਓਵਰ ਬਰਡਨ ਦਾ ਉਪਯੋਗ ਕਰੇਗੀ। ਉਤਪਾਦਿਤ ‘ਐੱਮ-ਸੈਂਡ’ ਦੀ ਈ-ਨੀਲਾਮੀ ਬਜ਼ਾਰ ਵਿੱਚ ਵਰਤਮਾਨ ਵਿੱਚ ਉਪਲਬਧ ਰੇਤ ਦੀ ਤੁਲਨਾ ਵਿੱਚ ਬਹੁਤ ਸਸਤੇ ਅਧਾਰ ਮੁੱਲ ਹੋਰ ਬਿਹਤਰ ਜਾਂ ਸਮਾਨ ਗੁਣਵੱਤਾ ’ਤੇ ਕੀਤੀ ਜਾਵੇਗੀ।

 

ਇਸ ਪਲਾਂਟ ਦੇ ਸਫਲ ਰੂਪ ਨਾਲ ਅਰੰਭ ਹੋਣ ਦੇ ਬਾਅਦ,, ਕੰਪਨੀ ਵਿਭਿੰਨ ਉਤਪਾਦਨ ਪ੍ਰੋਜੈਕਟਾਂ ਵਿੱਚ ਐੱਮ-ਸੈਂਡ ਬਣਾਉਣ ਵਾਲੀਆਂ ਇਕਾਈਆਂ ਦੇ ਲਈ ਇਸ ਤਰ੍ਹਾਂ ਦੇ ਹੋਰ ਅਧਿਕ ਨਵਾਚਾਰੀ ਓਵਰ ਬਰਡਨ ਸਥਾਪਿਤ ਕਰਨ ’ਤੇ ਵੀ ਵਿਚਾਰ ਕਰ ਰਹੀ ਹੈ। ਐੱਨਸੀਐੱਲ ਦੀ ਉਪਰੀ ਮਿੱਟੀ ਵਿੱਚ ਸਿਲੀਕਾ ਦੀ ਚੰਗੀ ਸੰਰਚਨਾ ਹੋਣ ਦੀ ਪਿਛੋਕੜ ਵਿੱਚ, ਸੌਰ ਪੈਨਲ, ਗਲਾਸ, ਜੀਆਰਪੀ ਪਾਈਪ ਅਤੇ ਹੋਰ ਸਮੱਗਰੀ ਬਣਾਉਣ ਦੀ ਸੰਭਾਵਨਾ ਦਾ ਵੀ ਪਤਾ ਲਗਾ ਰਹੀ ਹੈ।

 

ਐੱਨਸੀਐੱਲ ਕੋਲ ਇੰਡੀਆ ਲਿਮਿਟਿਡ ਦੀਆਂ ਪ੍ਰਮੁਖ ਸਹਾਇਕ ਕੰਪਨੀਆਂ ਵਿੱਚੋਂ ਇੱਕ ਹੈ, ਜੋ ਆਪਣੀ  10 ਅਤਿਅਧਿਕ ਮਸ਼ੀਨੀਕ੍ਰਿਤ ਖਦਾਨਾਂ ਅਤੇ ਬਿਜਲੀ ਖੇਤਰ ਦੀ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕ ਦੇ ਲਈ ਜਾਣੀ ਜਾਂਦੀ ਹੈ। ਕੰਪਨੀ ਕ੍ਰਮਵਾਰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਰਾਜਾਂ ਦੇ ਸਿੰਗਰੌਲੀ ਅਤੇ ਸੋਨਭਦਰ ਜ਼ਿਲ੍ਹਿਆਂ ਵਿੱਚ ਸਥਿਤ ਹੈ ਅਤੇ ਇਸ ਨੂੰ ਚਾਲੂ ਵਿੱਤੀ ਸਾਲ 2022-23 ਵਿੱਚ 122 ਮਿਲੀਅਨ ਟਨ ਕੋਲੇ ਉਤਪਾਦਨ ਅਤੇ ਡਿਸਪੈਚ ਲਕਸ਼ ਦਾ ਕੰਮ ਸੌਂਪਿਆ ਗਿਆ ਹੈ।

 

****

ਏਕੇਐੱਨ/ਆਰਕੇਪੀ



(Release ID: 1890050) Visitor Counter : 104