ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਜਨਤਕ ਸੇਵਾ ਪ੍ਰਸਾਰਣ ਨੂੰ ਬੜਾ ਹੁਲਾਰਾ: ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2025-26 ਤੱਕ 2,539.61 ਕਰੋੜ ਰੁਪਏ ਦੇ ਖਰਚੇ ਨਾਲ ਕੇਂਦਰੀ ਸੈਕਟਰ 'ਬ੍ਰਾਡਕਾਸਟਿੰਗ ਇਨਫ੍ਰਾਸਟ੍ਰਕਚਰ ਐਂਡ ਨੈੱਟਵਰਕ ਡਿਵੈਲਪਮੈਂਟ (ਬੀਆਈਐੱਨਡੀ)' ਯੋਜਨਾ ਨੂੰ ਪ੍ਰਵਾਨਗੀ ਦਿੱਤੀ


ਦੇਸ਼ ਦੀ 80 ਫੀਸਦੀ ਤੋਂ ਵੱਧ ਆਬਾਦੀ ਨੂੰ ਕਵਰ ਕਰਨ ਲਈ ਆਕਾਸ਼ਵਾਣੀ (ਏਆਈਆਰ) ਦਾ ਐੱਫਐੱਮ ਦਾਇਰਾ ਵਧਾਇਆ ਜਾਵੇਗਾ

ਦੂਰ-ਦਰਾਜ, ਕਬਾਇਲੀ, ਖੱਬੇ ਪੱਖੀ ਅਤਿਵਾਦ (ਐੱਲਡਬਲਿਊਈ), ਸਰਹੱਦੀ ਖੇਤਰਾਂ ਅਤੇ ਅਭਿਲਾਸ਼ੀ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ 8 ਲੱਖ ਡੀਡੀ ਫ੍ਰੀ ਡਿਸ਼ ਡੀਟੀਐਚ ਸੈੱਟ ਟੌਪ ਬਾਕਸ (ਡੀਟੀਬੀ) ਵੰਡੇ ਜਾਣਗੇ

Posted On: 04 JAN 2023 4:07PM by PIB Chandigarh

ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਪ੍ਰਸਾਰ ਭਾਰਤੀ ਯਾਨੀ ਆਲ ਇੰਡੀਆ ਰੇਡੀਓ (ਏਆਈਆਰ) - ਅਕਾਸ਼ਵਾਣੀ ਅਤੇ ਦੂਰਦਰਸ਼ਨ (ਡੀਡੀ) ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 2,539.61 ਕਰੋੜ ਰੁਪਏ ਦੀ ਲਾਗਤ ਨਾਲ ਕੇਂਦਰੀ ਸੈਕਟਰ ਯੋਜਨਾ "ਪ੍ਰਸਾਰਣ ਬੁਨਿਆਦੀ ਢਾਂਚਾ ਅਤੇ ਨੈੱਟਵਰਕ ਵਿਕਾਸ" (ਬ੍ਰਾਡਕਾਸਟਿੰਗ ਇਨਫ੍ਰਾਸਟ੍ਰਕਚਰ ਐਂਡ ਨੈੱਟਵਰਕ ਡਿਵੈਲਪਮੈਂਟ)(ਬੀਆਈਐੱਨਡੀ) ਬਾਰੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲੇ ਦੀ "ਪ੍ਰਸਾਰਣ ਬੁਨਿਆਦੀ ਢਾਂਚਾ ਅਤੇ ਨੈੱਟਵਰਕ ਵਿਕਾਸ" ਯੋਜਨਾ ਪ੍ਰਸਾਰ ਭਾਰਤੀ ਨੂੰ ਇਸ ਦੇ ਪ੍ਰਸਾਰਣ ਬੁਨਿਆਦੀ ਢਾਂਚੇ ਦੇ ਵਿਸਤਾਰ ਅਤੇ ਅੱਪਗ੍ਰੇਡੇਸ਼ਨ, ਸਮੱਗਰੀ ਵਿਕਾਸ ਅਤੇ ਸੰਗਠਨ ਨਾਲ ਸਬੰਧਤ ਸਿਵਲ ਕਾਰਜਾਂ ਨਾਲ ਸਬੰਧਿਤ ਖਰਚਿਆਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਸਾਧਨ ਹੈ।

ਪ੍ਰਸਾਰ ਭਾਰਤੀ, ਦੇਸ਼ ਦੇ ਜਨਤਕ ਪ੍ਰਸਾਰਕ ਦੇ ਰੂਪ ਵਿੱਚ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ (ਆਕਾਸ਼ਵਾਣੀ) ਰਾਹੀਂ ਖਾਸ ਤੌਰ 'ਤੇ ਦੇਸ਼ ਦੇ ਦਰ-ਦੁਰਾਜ ਖੇਤਰਾਂ ਵਿੱਚ ਲੋਕਾਂ ਲਈ ਸੂਚਨਾ, ਸਿੱਖਿਆ, ਮਨੋਰੰਜਨ ਅਤੇ ਰੁਝੇਵੇਂ ਦਾ ਸਭ ਤੋਂ ਮਹੱਤਵਪੂਰਨ ਮਾਧਿਅਮ ਹੈ। ਪ੍ਰਸਾਰ ਭਾਰਤੀ ਨੇ ਕੋਵਿਡ ਮਹਾਮਾਰੀ ਦੌਰਾਨ ਜਨ ਸਿਹਤ ਸੰਦੇਸ਼ਾਂ ਅਤੇ ਲੋਕਾਂ ਨੂੰ ਜਾਗਰੂਕਤਾ ਪ੍ਰਦਾਨ ਕਰਨ ਵਿੱਚ ਇੱਕ ਸ਼ਾਨਦਾਰ ਭੂਮਿਕਾ ਨਿਭਾਈ।

ਬੀਆਈਐੱਨਡੀ ਯੋਜਨਾ ਜਨਤਕ ਪ੍ਰਸਾਰਕ ਨੂੰ ਬਿਹਤਰ ਬੁਨਿਆਦੀ ਢਾਂਚੇ ਦੇ ਨਾਲ ਆਪਣੀਆਂ ਸਹੂਲਤਾਂ ਦਾ ਇੱਕ ਵੱਡਾ ਅੱਪਗ੍ਰੇਡ ਕਰਨ ਦੇ ਯੋਗ ਬਣਾਏਗੀ ਜੋ ਐੱਲਡਬਲਿਊਈ, ਸਰਹੱਦੀ ਅਤੇ ਰਣਨੀਤਕ ਖੇਤਰਾਂ ਸਮੇਤ ਇਸਦੀ ਪਹੁੰਚ ਨੂੰ ਵਧਾਏਗੀ ਅਤੇ ਦਰਸ਼ਕਾਂ ਨੂੰ ਉੱਚ ਗੁਣਵੱਤਾ ਵਾਲੀ ਸਮੱਗਰੀ ਪ੍ਰਦਾਨ ਕਰੇਗੀ। ਇਸ ਯੋਜਨਾ ਦਾ ਇੱਕ ਹੋਰ ਪ੍ਰਮੁੱਖ ਤਰਜੀਹੀ ਖੇਤਰ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਦਰਸ਼ਕਾਂ ਲਈ ਉੱਚ-ਗੁਣਵੱਤਾ ਵਾਲੀ ਸਮੱਗਰੀ ਦਾ ਵਿਕਾਸ ਹੈ ਅਤੇ ਹੋਰ ਚੈਨਲਾਂ ਨੂੰ ਅਨੁਕੂਲ ਕਰਨ ਲਈ ਡੀਟੀਐੱਚ ਪਲੇਟਫਾਰਮ ਦੀ ਸਮਰੱਥਾ ਨੂੰ ਅਪਗ੍ਰੇਡ ਕਰਕੇ ਦਰਸ਼ਕਾਂ ਲਈ ਵਿਭਿੰਨ ਸਮੱਗਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ। ਓਬੀ ਵੈਨਾਂ ਦੀ ਖਰੀਦ ਅਤੇ ਡੀਡੀ ਅਤੇ ਏਆਈਆਰ ਸਟੂਡੀਓਜ਼ ਨੂੰ ਐੱਚਡੀ ਲਈ ਤਿਆਰ ਕਰਨ ਲਈ ਡਿਜੀਟਲ ਅਪਗ੍ਰੇਡ ਕਰਨਾ ਵੀ ਪ੍ਰੋਜੈਕਟ ਦਾ ਹਿੱਸਾ ਹੈ।

ਵਰਤਮਾਨ ਵਿੱਚ, ਦੂਰਦਰਸ਼ਨ 28 ਖੇਤਰੀ ਚੈਨਲਾਂ ਸਮੇਤ 36 ਟੀਵੀ ਚੈਨਲਾਂ ਦਾ ਸੰਚਾਲਨ ਕਰਦਾ ਹੈ ਅਤੇ ਆਲ ਇੰਡੀਆ ਰੇਡੀਓ 500 ਤੋਂ ਵੱਧ ਪ੍ਰਸਾਰਣ ਕੇਂਦਰਾਂ ਦਾ ਸੰਚਾਲਨ ਕਰਦਾ ਹੈ। ਇਹ ਸਕੀਮ ਦੇਸ਼ ਵਿੱਚ ਏਆਈਆਰ ਐੱਫਐੱਮ ਟ੍ਰਾਂਸਮੀਟਰਾਂ ਦੀ ਕਵਰੇਜ ਨੂੰ ਕ੍ਰਮਵਾਰ 59% ਅਤੇ 68% ਤੋਂ ਵਧਾ ਕੇ ਭੂਗੋਲਿਕ ਖੇਤਰ ਦੇ 66% ਅਤੇ ਆਬਾਦੀ ਦੇ 80% ਤੱਕ ਵਧਾਏਗੀ। ਇਹ ਯੋਜਨਾ ਦੂਰ-ਦੁਰਾਡੇ, ਕਬਾਇਲੀ, ਐੱਲਡਬਲਿਊਈ ਅਤੇ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ 8 ਲੱਖ ਤੋਂ ਵੱਧ ਡੀਡੀ ਫ੍ਰੀ ਡਿਸ਼ ਐੱਸਟੀਬੀਜ਼ ਦੀ ਮੁਫਤ ਵੰਡ ਦੀ ਵੀ ਕਲਪਨਾ ਕਰਦੀ ਹੈ।

ਜਨਤਕ ਪ੍ਰਸਾਰਣ ਦੇ ਦਾਇਰੇ ਨੂੰ ਵਧਾਉਣ ਤੋਂ ਇਲਾਵਾ, ਪ੍ਰਸਾਰਣ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਅਤੇ ਵਾਧੇ ਲਈ ਪ੍ਰੋਜੈਕਟ ਵਿੱਚ ਪ੍ਰਸਾਰਣ ਉਪਕਰਣਾਂ ਦੀ ਸਪਲਾਈ ਅਤੇ ਸਥਾਪਨਾ ਨਾਲ ਸਬੰਧਿਤ ਨਿਰਮਾਣ ਅਤੇ ਸੇਵਾਵਾਂ ਦੁਆਰਾ ਅਸਿੱਧੇ ਰੋਜ਼ਗਾਰ ਪੈਦਾ ਕਰਨ ਦੀ ਸਮਰੱਥਾ ਵੀ ਹੈ। ਏਆਈਆਰ ਅਤੇ ਡੀਡੀ ਲਈ ਸਮੱਗਰੀ ਉਤਪਾਦਨ ਅਤੇ ਸਮੱਗਰੀ ਦੀ ਨਵੀਨਤਾ ਵਿੱਚ ਟੀਵੀ/ਰੇਡੀਓ ਉਤਪਾਦਨ, ਪ੍ਰਸਾਰਣ ਅਤੇ ਮੀਡੀਆ ਨਾਲ ਸਬੰਧਿਤ ਸੇਵਾਵਾਂ ਸਮੇਤ ਸਮੱਗਰੀ ਉਤਪਾਦਨ ਖੇਤਰ ਵਿੱਚ ਵੱਖ-ਵੱਖ ਮੀਡੀਆ ਖੇਤਰਾਂ ਦੇ ਵੱਖੋ-ਵੱਖਰੇ ਅਨੁਭਵ ਵਾਲੇ ਵਿਅਕਤੀਆਂ ਦੇ ਅਪ੍ਰਤੱਖ ਰੋਜ਼ਗਾਰ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਡੀਡੀ ਫ੍ਰੀ ਡਿਸ਼ ਦੀ ਪਹੁੰਚ ਦੇ ਵਿਸਤਾਰ ਦੇ ਪ੍ਰੋਜੈਕਟ ਤੋਂ ਡੀਡੀ ਫ੍ਰੀ ਡਿਸ਼ ਡੀਟੀਐੱਚ ਬਾਕਸਾਂ ਦੇ ਨਿਰਮਾਣ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।

ਭਾਰਤ ਸਰਕਾਰ ਦੂਰਦਰਸ਼ਨ ਅਤੇ ਆਕਾਸ਼ਵਾਣੀ (ਪ੍ਰਸਾਰ ਭਾਰਤੀ) ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦੇ ਵਿਕਾਸ, ਆਧੁਨਿਕੀਕਰਣ ਅਤੇ ਮਜ਼ਬੂਤੀ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ, ਜੋ ਕਿ ਇੱਕ ਨਿਰੰਤਰ ਪ੍ਰਕਿਰਿਆ ਹੈ।

*********

ਡੀਐੱਸ (Release ID: 1888856) Visitor Counter : 171